ਪਿਆਰ ਤੇਰੇ ਦੀਆਂ ਕੱਚੀਆਂ ਗੰਢਾਂ
ਤੂੰ ਨਾ ਸੱਕਿਓਂ ਖੋਹਲ !
ਪਿਆਰ ਮੇਰੇ ਦੀਆਂ ਕੱਚੀਆਂ ਗੰਢਾਂ
ਮੈਂ ਨਾ ਸੱਕੀਆਂ ਖੋਹਲ !ਇਕ ਦਿਹਾੜੇ ਤੰਦ ਵਲੀ ਇਕ
ਵਲੀ ਗਈ ਅਣਭੋਲ
ਅੱਖੀਆਂ ਨੇ ਇਕ ਚਾਨਣ ਦਿੱਤਾ
ਅੱਖੀਆਂ ਦੇ ਵਿਚ ਘੋਲ ।ਹੰਢਦਾ ਹੰਢਦਾ ਹੁਸਨ ਹੰਢਿਆ
ਖੋਹਲ ਨਾ ਸੱਕਿਆ ਗੰਢ
ਕੀ ਹੋਇਆ ਜੇ ਅੰਦੇ ਪੈ ਗਈ
ਤੰਦ ਸੁਬਕ ਤੇ ਸੋਹਲ ।ਦੋ ਜਿੰਦਾਂ ਦੋ ਤੰਦਾਂ ਵਲੀਆਂ
ਵਲ ਵਲ ਬੱਝੀ ਜਾਨ
ਕੀ ਹੋਇਆ ਜੇ ਕਦੀ ਕਿਸੇ ਦੇ
ਬੁੱਤ ਨਾ ਵਸਦੇ ਕੋਲ ।ਚੜ੍ਹ ਚੜ੍ਹ ਲਹਿ ਲਹਿ ਸੂਰਜ ਹਫ਼ਿਆ
ਵਧ ਵਧ ਘਟ ਘਟ ਚੰਦਾ
ਸਾਰੀ ਉਮਰਾ ਕੀਲ ਗਏ
ਤੇਰੇ ਜਾਦੂ ਵਰਗੇ ਬੋਲ ।ਖੋਹਲ ਖੋਹਲ ਕੇ ਲੋਕ ਹਾਰਿਆ
ਖੋਹਲ ਖੋਹਲ ਪਰਲੋਕ
ਕੇਹੜੇ ਰੱਬ ਦਾ ਜ਼ੋਰ ਵੱਸਦਾ
ਦੋ ਤੰਦਾਂ ਦੇ ਕੋਲ ।ਇਸ ਮੰਜ਼ਲ ਦੇ ਕੰਡੇ ਵੇਖੇ
ਇਸ ਮੰਜ਼ਲ ਦੀਆਂ ਸੂਲਾਂ
ਇਸ ਮੰਜ਼ਲ ਦੇ ਯੋਜਨ ਤੱਕੇ
ਕਦਮ ਨਾ ਸੱਕੇ ਡੋਲ ।ਪਿਆਰ ਤੇਰੇ ਦੀਆਂ ਕੱਚੀਆਂ ਗੰਢਾਂ
ਤੂੰ ਨਾ ਸੱਕਿਓਂ ਖੋਹਲ ।
ਪਿਆਰ ਮੇਰੇ ਦੀਆਂ ਕੱਚੀਆਂ ਗੰਢਾਂ
ਮੈ ਨਾ ਸੱਕੀਆਂ ਖੋਹਲ ।
Punjabi Shayari
ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਪੀੜਾਂ ਕਰ ਗਈ ਦਾਨ ਵੇ ।
ਸਾਡੇ ਗੀਤਾਂ ਰੱਖੇ ਰੋਜੜੇ
ਨਾ ਪੀਵਣ ਨਾ ਕੁਝ ਖਾਣ ਵੇ ।ਮੇਰੇ ਲੇਖਾਂ ਦੀ ਬਾਂਹ ਵੇਖਿਓ
ਕੋਈ ਸੱਦਿਓ ਅੱਜ ਲੁਕਮਾਨ ਵੇ ।
ਇਕ ਜੁਗੜਾ ਹੋਇਆ ਅੱਥਰੇ
ਨਿੱਤ ਮਾੜੇ ਹੁੰਦੇ ਜਾਣ ਵੇ ।ਮੈਂ ਭਰ ਭਰ ਦਿਆਂ ਕਟੋਰੜੇ
ਬੁੱਲ੍ਹ ਚੱਖਣ ਨਾ ਮੁਸਕਾਣ ਵੇ ।
ਮੇਰੇ ਦੀਦੇ ਅੱਜ ਬਦੀਦੜੇ
ਪਏ ਨੀਂਦਾਂ ਤੋਂ ਸ਼ਰਮਾਣ ਵੇ ।ਅਸਾਂ ਗ਼ਮ ਦੀਆਂ ਦੇਗ਼ਾਂ ਚਾੜ੍ਹੀਆਂ
ਅੱਜ ਕੱਢ ਬਿਰਹੋਂ ਦੇ ਡਾਣ੍ਹ ਵੇ ।
ਅੱਜ ਸੱਦੋ ਸਾਕ ਸਕੀਰੀਆਂ
ਕਰੋ ਧਾਮਾਂ ਕੁੱਲ ਜਹਾਨ ਵੇ ।ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਹੰਝੂ ਕਰ ਗਈ ਦਾਨ ਵੇ ।
ਅੱਜ ਪਿੱਟ ਪਿੱਟ ਹੋਇਆ ਨੀਲੜਾ
ਸਾਡੇ ਨੈਣਾਂ ਦਾ ਅਸਮਾਨ ਵੇ ।ਸਾਡਾ ਇਸ਼ਕ ਕੁਆਰਾ ਮਰ ਗਿਆ
ਕੋਈ ਲੈ ਗਿਆ ਕੱਢ ਮਸਾਣ ਵੇ ।
ਸਾਡੇ ਨੈਣ ਤੇਰੀ ਅੱਜ ਦੀਦ ਦੀ
ਪਏ ਕਿਰਿਆ ਕਰਮ ਕਰਾਣ ਵੇ ।ਸਾਨੂੰ ਦਿੱਤੇ ਹਿਜਰ ਤਵੀਤੜੇ
ਤੇਰੀ ਫੁਰਕਤ ਦੇ ਸੁਲਤਾਨ ਵੇ ।
ਅੱਜ ਪ੍ਰੀਤ ਨਗਰ ਦੇ ਸੌਰੀਏ
ਸਾਨੂੰ ਚੌਕੀ ਬੈਠ ਖਿਡਾਣ ਵੇ ।ਅੱਜ ਪੌਣਾਂ ਪਿੱਟਣ ਤਾਜੀਏ
ਅੱਜ ਰੁੱਤਾਂ ਪੜ੍ਹਨ ਕੁਰਾਨ ਵੇ ।
ਅੱਜ ਪੀ ਪੀ ਜੇਠ ਤਪੰਦੜਾ
ਹੋਇਆ ਫੁੱਲਾਂ ਨੂੰ ਯਰਕਾਨ ਵੇ ।ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਹੌਕੇ ਕਰ ਗਈ ਦਾਨ ਵੇ ।
ਅੱਜ ਸੌਂਕਣ ਦੁਨੀਆਂ ਮੈਂਡੜੀ
ਮੈਨੂੰ ਆਈ ਕਲੇਰੇ ਪਾਣ ਵੇ ।ਅੱਜ ਖਾਵੇ ਖ਼ੌਫ਼ ਕਲੇਜੜਾ
ਮੇਰੀ ਹਿੱਕ ‘ਤੇ ਪੈਣ ਵਦਾਨ ਵੇ ।
ਅੱਜ ਖੁੰਢੀ ਖੁਰਪੀ ਸਿਦਕ ਦੀ
ਮੈਥੋਂ ਆਈ ਧਰਤ ਚੰਡਾਣ ਵੇ ।ਅਸਾਂ ਖੇਡੀ ਖੇਡ ਪਿਆਰ ਦੀ
ਆਇਆ ਦੇਖਣ ਕੁੱਲ ਜਹਾਨ ਵੇ ।
ਸਾਨੂੰ ਮੀਦੀ ਹੁੰਦਿਆਂ ਸੁੰਦਿਆਂ
ਸਭ ਫਾਡੀ ਆਖ ਬੁਲਾਣ ਵੇ ।ਅੱਜ ਬਣੇ ਪਰਾਲੀ ਹਾਣੀਆਂ
ਮੇਰੇ ਦਿਲ ਦੇ ਪਲਰੇ ਧਾਨ ਵੇ ।
ਮੇਰੇ ਸਾਹ ਦੀ ਕੂਲੀ ਮੁਰਕ ‘ਚੋਂ
ਅੱਜ ਖਾਵੇ ਮੈਨੂੰ ਛਾਣ੍ਹ ਵੇ ।ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਸੂਲਾਂ ਕਰ ਗਈ ਦਾਨ ਵੇ ।
ਅੱਜ ਫੁੱਲਾਂ ਦੇ ਘਰ ਮਹਿਕ ਦੀ
ਆਈ ਦੂਰੋਂ ਚੱਲ ਮੁਕਾਣ ਵੇ ।ਸਾਡੇ ਵਿਹੜੇ ਪੱਤਰ ਅੰਬ ਦੇ
ਗਏ ਟੰਗ ਮਰਾਸੀ ਆਣ ਵੇ ।
ਕਾਗ਼ਜ਼ ਦੇ ਤੋਤੇ ਲਾ ਗਏ
ਮੇਰੀ ਅਰਥੀ ਨੂੰ ਤਰਖਾਣ ਵੇ ।ਤੇਰੇ ਮੋਹ ਦੇ ਲਾਲ ਗੁਲਾਬ ਦੀ
ਆਏ ਮੰਜਰੀ ਭੌਰ ਚੁਰਾਣ ਵੇ ।
ਸਾਡੇ ਸੁੱਤੇ ਮਾਲੀ ਆਸ ਦੇ
ਅੱਜ ਕੋਰੀ ਚਾਦਰ ਤਾਣ ਵੇ ।ਮੇਰੇ ਦਿਲ ਦੇ ਮਾਨ ਸਰੋਵਰਾਂ
ਵਿਚ ਬੈਠੇ ਹੰਸ ਪਰਾਣ ਵੇ ।
ਤੇਰਾ ਬਿਰਹਾ ਲਾ ਲਾ ਤੌੜੀਆਂ
ਆਏ ਮੁੜ ਮੁੜ ਰੋਜ਼ ਉਡਾਣ ਵੇ ।ਸ਼ਿਵ ਕੁਮਾਰ ਬਟਾਲਵੀ
ਪਿਆਰ ਮੇਰਾ ਹੋ ਗਿਆ ਯਾਦਾਂ ਦੇ ਹਵਾਲੇ !
ਕੰਢਿਆਂ ਨਾਲੋਂ ਟੁਟ ਗਏ ਨਾਤੇ
ਚੱਪੂਆਂ ਨਾਲੋਂ ਰਿਸ਼ਤੇ ਮੁੱਕ ਗਏ
ਦਿਲ ਦਰਿਆ ਵਿਚ ਕਾਂਗਾਂ ਆਈਆਂ
ਅੱਥਰੂ ਖਾਣ ਉਛਾਲੇਹਰ ਸੋਹਣੀ ਦਿਆਂ ਕਦਮਾਂ ਅੱਗੇ
ਅਜੇ ਵੀ ਇਕ ਝਨਾਂ ਪਈ ਵੱਗੇ
ਹਰ ਸੱਸੀ ਦਿਆਂ ਪੈਰਾਂ ਹੇਠਾਂ
ਅਜੇ ਵੀ ਤੜਪਨ ਛਾਲੇਇਹ ਦੁਨੀਆਂ ਵੀ ਤੇਰੇ ਲੇਖੇ
ਓਹ ਦੁਨੀਆਂ ਵੀ ਤੇਰੇ ਲੇਖੇ
ਦੋਵੇਂ ਦੁਨੀਆਂ ਵਾਰ ਛੱਡਦੇ
ਪਿਆਰ ਕਰਨ ਵਾਲੇਇਹ ਬਿਰਹਾ ਅਸਾਂ ਮੰਗ ਕੇ ਲੀਤਾ
ਇਹ ਬਿਰਹਾ ਸਾਨੂੰ ਸੱਜਣਾਂ ਨੇ ਦਿੱਤਾ
ਇਸ ਬਿਰਹਾ ਦੇ ਘੁੱਪ ਹਨੇਰੇ
ਕਿਉਂ ਕੋਈ ਦੀਵਾ ਬਾਲੇਪਿਆਰ ਮੇਰਾ ਹੋ ਗਿਆ ਯਾਦਾਂ ਦੇ ਹਵਾਲੇ !
Amrita Pritam
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ
ਕੁਝ ਰੁੱਖ ਲਗਦੇ ਮਾਵਾਂ
ਕੁਝ ਰੁੱਖ ਨੂੰਹਾਂ ਧੀਆਂ ਲੱਗਦੇ
ਕੁਝ ਰੁੱਖ ਵਾਂਗ ਭਰਾਵਾਂ
ਕੁਝ ਰੁੱਖ ਮੇਰੇ ਬਾਬੇ ਵਾਕਣ
ਪੱਤਰ ਟਾਵਾਂ ਟਾਵਾਂ
ਕੁਝ ਰੁੱਖ ਮੇਰੀ ਦਾਦੀ ਵਰਗੇ
ਚੂਰੀ ਪਾਵਣ ਕਾਵਾਂ
ਕੁਝ ਰੁੱਖ ਯਾਰਾਂ ਵਰਗੇ ਲਗਦੇ
ਚੁੰਮਾਂ ਤੇ ਗਲ ਲਾਵਾਂ
ਇਕ ਮੇਰੀ ਮਹਿਬੂਬਾ ਵਾਕਣ
ਮਿੱਠਾ ਅਤੇ ਦੁਖਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ
ਮੋਢੇ ਚੁੱਕ ਖਿਡਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ
ਚੁੰਮਾਂ ਤੇ ਮਰ ਜਾਵਾਂ
ਕੁਝ ਰੁੱਖ ਜਦ ਵੀ ਰਲ ਕੇ ਝੂਮਣ
ਤੇਜ਼ ਵਗਣ ਜਦ ਵਾਵਾਂ
ਸਾਵੀ ਬੋਲੀ ਸਭ ਰੁੱਖਾਂ ਦੀ
ਦਿਲ ਕਰਦਾ ਲਿਖ ਜਾਵਾਂ
ਮੇਰਾ ਵੀ ਇਹ ਦਿਲ ਕਰਦਾ ਏ
ਰੁੱਖ ਦੀ ਜੂਨੇ ਆਵਾਂ
ਜੇ ਤੁਸਾਂ ਮੇਰਾ ਗੀਤ ਹੈ ਸੁਣਨਾ
ਮੈਂ ਰੁੱਖਾਂ ਵਿਚ ਗਾਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ
ਜਿਉਂ ਰੁੱਖਾਂ ਦੀਆਂ ਛਾਵਾਂ ।ਸ਼ਿਵ ਕੁਮਾਰ ਬਟਾਲਵੀ
ਅਜ ਵਗਦੀ ਪੂਰੇ ਦੀ ਵਾ ।
ਦੋ ਅੱਖੀਆਂ ਦੀ ਨੀਂਦਰ ਵਿਚ ਤੂੰ
ਸੁਪਨਾ ਬਣ ਕੇ ਆ !
ਅਜ ਵਗਦੀ ਪੂਰੇ ਦੀ ਵਾ ।ਹੁਣੇ ਮੈਂ ਖ਼ੁਸ਼ੀਆਂ ਦਾ ਮੂੰਹ ਤਕਿਆ
ਹੁਣੇ ਤਾਂ ਪਈਆਂ ਦਲੀਲੇ,
ਹੁਣੇ ਤਾਂ ਚੰਨ ਅਸਮਾਨੇ ਚੜ੍ਹਿਆ
ਹੁਣੇ ਤਾਂ ਬੱਦਲ ਨੀਲੇ,ਹੁਣੇ ਜ਼ਿਕਰ ਸੀ ਤੇਰੇ ਮਿਲਣ ਦਾ
ਹੁਣੇ ਵਿਛੋੜੇ ਦਾ ।
ਅਜੇ ਵਗਦੀ ਪੁਰੇ ਦੀ ਵਾ ।ਕਦਮਾਂ ਨੂੰ ਦੋ ਕਦਮ ਮਿਲੇ ਸਨ
ਜ਼ਿਮੀ ਨੇ ਸੁਣ ਲਈ ਸੋਅ,
ਪਾਣੀ ਦੇ ਵਿਚ ਘੁਲ ਗਈ ਠੰਢਕ
ਪੌਣਾਂ ਵਿਚ ਖੁਸ਼ਬੋ,ਦਿਨ ਦਾ ਚਾਨਣ ਭੇਤ ਨਾ ਸਾਂਭੇ
ਰਾਤ ਨਾ ਦੇਂਦੀ ਰਾਹ ।
ਅਜ ਵਗਦੀ ਪੂਰੇ ਦੀ ਵਾ ।ਅਜੇ ਮੇਰੇ ਦੋ ਕਦਮਾਂ ਨਾਲੋਂ
ਕਦਮ ਛੁਟਕ ਗਏ ਤੇਰੇ,
ਹੱਥ ਮੇਰੇ ਅਜ ਵਿੱਥਾਂ ਨਾਪਣ
ਅੱਖੀਆਂ ਟੋਹਣ ਹਨੇਰੇ,ਜ਼ਿਮੀ ਤੋਂ ਲੈ ਕੇ ਅੰਬਰਾਂ ਤੀਕਣ
ਘਟਾਂ ਕਾਲੀਆਂ ਸ਼ਾਹ ।
ਅਜ ਵਗਦੀ ਪੁਰੇ ਦੀ ਵਾ ।ਅੱਜ ਪਿਆ ਮੇਰੀ ਜਿੰਦ ਨੂੰ ਖੋਰੇ
ਦੋ ਅੱਖੀਆਂ ਦਾ ਪਾਣੀ,
ਮੀਟੇ ਹੋਏ ਮੇਰੇ ਦੋ ਹੋਠਾਂ ਦੀ
ਇਕ ਮਜਬੂਰ ਕਹਾਣੀ,ਸਮੇਂ ਦੀਆਂ ਕਬਰਾਂ ਨੇ ਸਾਂਭੀ
ਸਮਾਂ ਜਗਾਵੇਗਾ ।
ਅਜ ਵਗਦੀ ਪੁਰੇ ਦੀ ਵਾ ।ਦੋ ਅੱਖੀਆਂ ਦੀ ਨੀਂਦਰ ਵਿਚ ਤੂੰ
ਸੁਪਨਾ ਬਣ ਕੇ ਆ !
ਅੱਜ ਵਗਦੀ ਪੂਰੇ ਦੀ ਵਾ ।Amrita Pritam
ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਪੀੜਾਂ ਕਰ ਗਈ ਦਾਨ ਵੇ ।
ਸਾਡੇ ਗੀਤਾਂ ਰੱਖੇ ਰੋਜੜੇ
ਨਾ ਪੀਵਣ ਨਾ ਕੁਝ ਖਾਣ ਵੇ ।ਮੇਰੇ ਲੇਖਾਂ ਦੀ ਬਾਂਹ ਵੇਖਿਓ
ਕੋਈ ਸੱਦਿਓ ਅੱਜ ਲੁਕਮਾਨ ਵੇ ।
ਇਕ ਜੁਗੜਾ ਹੋਇਆ ਅੱਥਰੇ
ਨਿੱਤ ਮਾੜੇ ਹੁੰਦੇ ਜਾਣ ਵੇ ।ਮੈਂ ਭਰ ਭਰ ਦਿਆਂ ਕਟੋਰੜੇ
ਬੁੱਲ੍ਹ ਚੱਖਣ ਨਾ ਮੁਸਕਾਣ ਵੇ ।
ਮੇਰੇ ਦੀਦੇ ਅੱਜ ਬਦੀਦੜੇ
ਪਏ ਨੀਂਦਾਂ ਤੋਂ ਸ਼ਰਮਾਣ ਵੇ ।ਅਸਾਂ ਗ਼ਮ ਦੀਆਂ ਦੇਗ਼ਾਂ ਚਾੜ੍ਹੀਆਂ
ਅੱਜ ਕੱਢ ਬਿਰਹੋਂ ਦੇ ਡਾਣ੍ਹ ਵੇ ।
ਅੱਜ ਸੱਦੋ ਸਾਕ ਸਕੀਰੀਆਂ
ਕਰੋ ਧਾਮਾਂ ਕੁੱਲ ਜਹਾਨ ਵੇ ।ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਹੰਝੂ ਕਰ ਗਈ ਦਾਨ ਵੇ ।
ਅੱਜ ਪਿੱਟ ਪਿੱਟ ਹੋਇਆ ਨੀਲੜਾ
ਸਾਡੇ ਨੈਣਾਂ ਦਾ ਅਸਮਾਨ ਵੇ ।ਸਾਡਾ ਇਸ਼ਕ ਕੁਆਰਾ ਮਰ ਗਿਆ
ਕੋਈ ਲੈ ਗਿਆ ਕੱਢ ਮਸਾਣ ਵੇ ।
ਸਾਡੇ ਨੈਣ ਤੇਰੀ ਅੱਜ ਦੀਦ ਦੀ
ਪਏ ਕਿਰਿਆ ਕਰਮ ਕਰਾਣ ਵੇ ।ਸਾਨੂੰ ਦਿੱਤੇ ਹਿਜਰ ਤਵੀਤੜੇ
ਤੇਰੀ ਫੁਰਕਤ ਦੇ ਸੁਲਤਾਨ ਵੇ ।
ਅੱਜ ਪ੍ਰੀਤ ਨਗਰ ਦੇ ਸੌਰੀਏ
ਸਾਨੂੰ ਚੌਕੀ ਬੈਠ ਖਿਡਾਣ ਵੇ ।ਅੱਜ ਪੌਣਾਂ ਪਿੱਟਣ ਤਾਜੀਏ
ਅੱਜ ਰੁੱਤਾਂ ਪੜ੍ਹਨ ਕੁਰਾਨ ਵੇ ।
ਅੱਜ ਪੀ ਪੀ ਜੇਠ ਤਪੰਦੜਾ
ਹੋਇਆ ਫੁੱਲਾਂ ਨੂੰ ਯਰਕਾਨ ਵੇ ।ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਹੌਕੇ ਕਰ ਗਈ ਦਾਨ ਵੇ ।
ਅੱਜ ਸੌਂਕਣ ਦੁਨੀਆਂ ਮੈਂਡੜੀ
ਮੈਨੂੰ ਆਈ ਕਲੇਰੇ ਪਾਣ ਵੇ ।ਅੱਜ ਖਾਵੇ ਖ਼ੌਫ਼ ਕਲੇਜੜਾ
ਮੇਰੀ ਹਿੱਕ ‘ਤੇ ਪੈਣ ਵਦਾਨ ਵੇ ।
ਅੱਜ ਖੁੰਢੀ ਖੁਰਪੀ ਸਿਦਕ ਦੀ
ਮੈਥੋਂ ਆਈ ਧਰਤ ਚੰਡਾਣ ਵੇ ।ਅਸਾਂ ਖੇਡੀ ਖੇਡ ਪਿਆਰ ਦੀ
ਆਇਆ ਦੇਖਣ ਕੁੱਲ ਜਹਾਨ ਵੇ ।
ਸਾਨੂੰ ਮੀਦੀ ਹੁੰਦਿਆਂ ਸੁੰਦਿਆਂ
ਸਭ ਫਾਡੀ ਆਖ ਬੁਲਾਣ ਵੇ ।ਅੱਜ ਬਣੇ ਪਰਾਲੀ ਹਾਣੀਆਂ
ਮੇਰੇ ਦਿਲ ਦੇ ਪਲਰੇ ਧਾਨ ਵੇ ।
ਮੇਰੇ ਸਾਹ ਦੀ ਕੂਲੀ ਮੁਰਕ ‘ਚੋਂ
ਅੱਜ ਖਾਵੇ ਮੈਨੂੰ ਛਾਣ੍ਹ ਵੇ ।ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਸੂਲਾਂ ਕਰ ਗਈ ਦਾਨ ਵੇ ।
ਅੱਜ ਫੁੱਲਾਂ ਦੇ ਘਰ ਮਹਿਕ ਦੀ
ਆਈ ਦੂਰੋਂ ਚੱਲ ਮੁਕਾਣ ਵੇ ।ਸਾਡੇ ਵਿਹੜੇ ਪੱਤਰ ਅੰਬ ਦੇ
ਗਏ ਟੰਗ ਮਰਾਸੀ ਆਣ ਵੇ ।
ਕਾਗ਼ਜ਼ ਦੇ ਤੋਤੇ ਲਾ ਗਏ
ਮੇਰੀ ਅਰਥੀ ਨੂੰ ਤਰਖਾਣ ਵੇ ।ਤੇਰੇ ਮੋਹ ਦੇ ਲਾਲ ਗੁਲਾਬ ਦੀ
ਆਏ ਮੰਜਰੀ ਭੌਰ ਚੁਰਾਣ ਵੇ ।
ਸਾਡੇ ਸੁੱਤੇ ਮਾਲੀ ਆਸ ਦੇ
ਅੱਜ ਕੋਰੀ ਚਾਦਰ ਤਾਣ ਵੇ ।ਮੇਰੇ ਦਿਲ ਦੇ ਮਾਨ ਸਰੋਵਰਾਂ
ਵਿਚ ਬੈਠੇ ਹੰਸ ਪਰਾਣ ਵੇ ।
ਤੇਰਾ ਬਿਰਹਾ ਲਾ ਲਾ ਤੌੜੀਆਂਸ਼ਿਵ ਕੁਮਾਰ ਬਟਾਲਵੀ
ਆਏ ਮੁੜ ਮੁੜ ਰੋਜ਼ ਉਡਾਣ ਵੇ ।
ਚਾਰੇ ਚਸ਼ਮੇ ਵੱਗੇ ।
ਇਹ ਕੱਲਰਾਂ ਦੀ ਵਾਦੀ ਮਾਹੀਆ
ਇਸ ਵਾਦੀ ਵਿਚ ਕੁਝ ਨਾ ਉੱਗੇ ।ਸਾਰੇ ਇਸ਼ਕ ਸਰਾਪੇ ਜਾਂਦੇ
ਏਥੇ ਕੋਈ ਹੁਸਨ ਨਾ ਪੁੱਗੇ ।
ਸੱਭੋ ਰਾਤਾਂ ਸਾਖੀ ਹੋਈਆਂ
ਅੱਖੀਆਂ ਬਹਿ ਬਹਿ ਤਾਰੇ ਚੁੱਗੇ ।ਏਸ ਰਾਸ ਦੇ ਪਾਤਰ ਵੱਟੇ
ਨਾਟ ਸਮੇ ਦਾ ਖੇਡਣ ਲੱਗੇ ।
ਐਪਰ ਅਜੇ ਵਾਰਤਾ ਓਹੋ
ਓਹੀ ਦੁਖਾਂਤ, ਜਿਹਾ ਸੀ ਅੱਗੇ ।ਇਹ ਮੈਂ ਜਾਣਾਂ – ਫਿਰ ਵੀ ਚਾਹਵਾਂ
ਤੇਰਾ ਇਸ਼ਕ ਹਯਾਤੀ ਤੱਗੇ ।
ਭੁੱਲਿਆ ਚੁੱਕਿਆ ਵਰ ਕੋਈ ਲੱਗੇ
ਤੇਰਾ ਬੋਲ ਭੋਏਂ ਨਾ ਡਿੱਗੇ ।ਇੰਜ ਕਿਸੇ ਨਾ ਵਿੱਛੜ ਡਿੱਠਾ
ਇੰਜ ਕੋਈ ਨਾ ਮਿਲਿਆ ਅੱਗੇ ।
ਹੋਏ ਸੰਜੋਗ ਵਿਯੋਗ ਇਕੱਠੇ
ਹੰਝੂਆਂ ਦੇ ਗਲ ਹੰਝੂ ਲੱਗੇ ।Amrita Pritam
ਬਲ ਬਲ ਨੀ ਮੇਰੇ ਮਨ-ਮੰਦਰ ਦੀਏ ਜੋਤੇ ।
ਹੱਸ ਹੱਸ ਨੀ ਮੇਰੇ ਸੋਹਲ ਦਿਲੇ ਦੀਏ ਕਲੀਏ ।ਤਕ ਤਕ ਨੀ ਔਹ ਨੀਮ ਉਨਾਬੀ ਧੂੜਾਂ,
ਆ ਉਨ੍ਹਾਂ ਵਿਚ ਨੂਰ ਨੂਰ ਹੋ ਰਲੀਏ ।ਰੁਣਝੁਣ ਰੁਣਝੁਣ ਟੁਣਕਣ, ਸਾਜ਼ ਸਮੀਰੀ,
ਜਿਉਂ ਛਲਕਣ ਬੀਜ ਸ਼ਰੀਂਹ ਦੀ ਸੁੱਕੀ ਫਲੀਏ ।ਫ਼ਰ ਫ਼ਰ ਵਗਣ ਹਵਾਵਾਂ ਮਲ ਖ਼ੁਸ਼ਬੋਈਆਂ,
ਆ ਇਨ੍ਹਾਂ ਸੰਗ ਦੂਰ ਕਿਤੇ ਟੁਰ ਚੱਲੀਏ ।ਔਹ ਵੇਖ ਨੀ ! ਬਦਲੀ ਲਾਲ ਬਿੰਬ ਜਿਹੀ ਉਡਦੀ
ਜਿਉਂ ਦੂਹਰਾ ਘੁੰਡ ਕੋਈ ਕੱਢ ਪੰਜਾਬਣ ਆਈ ।ਤਕ ਦੂਰ ਦੁਮੇਲੀਂ ਧਰਤ ਅਰਸ਼ ਨੂੰ ਮਿਲ ਗਈ,
ਜਿਉਂ ਘੁਟਣੀ ਰਾਧਾ ਸੰਗ ਸਾਂਵਲੇ ਪਾਈ ।ਔਹ ਵੇਖ ਨੀ ਕਾਹੀਆਂ ਕੱਢ ਲਏ ਬੁੰਬਲ ਲੈਰੇ,
ਹਾਏ ਵੇਖ ਸਾਉਣ ਦੀਆਂ ਝੜੀਆਂ ਧਰਤ ਨੁਹਾਈ ।ਹਰ ਧੜਕਣ ਬਣ ਮਰਦੰਗ ਹੈ ਡਗਡਗ ਵੱਜਦੀ,
ਹਰ ਸਾਹ ਵਿਚ ਵੱਜਦੀ ਜਾਪੇ ਨੀ ਸ਼ਹਿਨਾਈ ।ਅੱਜ ਫੇਰੇ ਕੀ ਕੋਈ ਅੜੀਏ ਮਨ ਦੇ ਮਣਕੇ
ਅੱਜ ਪ੍ਰਭੱਤਾ ਦੇ ਮਨ ਦੀ ਹੈ ਟੇਕ ਗੁਆਚੀ ।ਅੱਜ ਧਰਤੀ ਮੇਰੀ ਨੱਚ ਰਹੀ ਹੈ ਤਾਂਡਵ,
ਅੱਜ ਭਾਰ ਜਿਹਾ ਦਿਸਦੀ ਹੈ ਪਾਕ ਹਯਾਤੀ ।ਅੱਜ ਹੁਸਨ ਦੀ ਅੜੀਏ ਕੱਚ-ਕਚੋਈ ਵੀਣੀ,
ਅੱਜ ਇਸ਼ਕ ਦੀ ਅੜੀਏ ਪੱਥਰ ਹੋ ਗਈ ਛਾਤੀ ।ਅੱਜ ਰੋਟੀ ਹੈ ਬਸ ਜਗ ਦਾ ਇਸ਼ਟ-ਮੁਨਾਰਾ,
ਅੱਜ ਮਨੁੱਖਤਾ ਤੋਂ ਮਹਿੰਗੀ ਮਿਲੇ ਚਪਾਤੀ ।ਮੈਂ ਆਪੇ ਆਪਣੀ ਡੋਬ ਲੈਣੀ ਹੈ ਬੇੜੀ,
ਮੈਨੂੰ ਜਚਦੇ ਨਹੀਂ ਨੀ ਅੜੀਏ ਹੁਸਨ ਕਿਨਾਰੇ ।ਮੇਰੇ ਰੱਥ ਤਾਂ ਉੱਡ ਸਕਦੇ ਸਨ ਤਾਰਾ-ਗਣ ਵਿਚ,
ਪਰ ਕੀ ਕਰਨੇ ਸਨ ਅੜੀਏ ਮੈਂ ਇਹ ਤਾਰੇ ।ਕਦੇ ਪੂਰਬ ਨਹੀਂ ਹੋ ਸਕਦੇ ਅੜੀਏ ਪੱਛਮ,
ਨਹੀਂ ਹੋ ਸਕਦੇ ਨੀ ਰੰਗ-ਪੁਰ ਕਦੇ ਹਜ਼ਾਰੇ ।ਤੱਕ ਪ੍ਰੀਤ ‘ਚ ਚਕਵੀ ਆਪੇ ਹੋ ਗਈ ਬੌਰੀ,
ਕਿਸੇ ਚੰਨ ਭੁਲੇਖੇ ਫੱਕਦੀ ਪਈ ਅੰਗਿਆਰੇ ।ਜੀਣ ਜੀਣ ਕੋਈ ਆਖ਼ਰ ਕਦ ਤਕ ਲੋੜੇ,
ਮੌਤ ਮੌਤ ਵਿਚ ਵਟ ਜਾਵਣ ਜਦ ਸਾਹਾਂ ।ਡੋਲ੍ਹ ਡੋਲ੍ਹ ਮੈਂ ਚੱਟਾਂ ਕਦ ਤਕ ਹੰਝੂ,
ਖੋਰ ਖੋਰ ਕੇ ਪੀਵਾਂ ਕਦ ਤਕ ਆਹਾਂ ।ਸਾਥ ਵੀ ਦੇਂਦਾ ਕਦ ਤਕ ਮੇਰਾ ਸਾਥੀ,
ਅੱਤ ਲੰਮੀਆਂ ਹਨ ਇਸ ਜ਼ਿੰਦਗੀ ਦੀਆਂ ਰਾਹਾਂ ।ਇਸ਼ਕ ਦੇ ਵਣਜੋਂ ਕੀਹ ਕੁਝ ਖੱਟਿਆ ਜਿੰਦੇ ?
ਦੋ ਤੱਤੀਆਂ ਦੋ ਠੰਢੀਆਂ ਠੰਢੀਆਂ ਸਾਹਾਂ ।ਸ਼ਿਵ ਕੁਮਾਰ ਬਟਾਲਵੀ
ਚੰਨ ਅੰਬਰਾਂ ਵਿਚ ਨਿੱਸਲ ਸੁੱਤਾ
ਨਿੱਸਲ ਸੁੱਤੇ ਤਾਰੇ ।
ਮਾਘ ਦੇ ਜੰਮੇ ਕੱਕਰ ਨੂੰ
ਅਜ ਫੱਗਣ ਪਿਆ ਪੰਘਾਰੇ ।ਜਿੰਦ ਮੇਰੀ ਦੇ ਕੱਖਾਂ ਓਹਲੇ
ਇਕ ਚਿਣਗ ਪਈ ਊਂਘੇ,
ਟਿੱਲੇ ਤੋਂ ਅਜ ਪੌਣ ਜੁ ਉੱਠੀ
ਭਰਦੀ ਪਈ ਹੁੰਗਾਰੇ ।ਜਿੰਦ ਮੇਰੀ ਦੇ ਪੱਤਰੇ ਉੱਤੇ
ਦੋ ਅੱਖਰ ਉਸ ਵਾਹੇ,
ਦੋ ਅੱਖਰਾਂ ਨੂੰ ਪੂੰਝ ਨਾ ਸੱਕੇ
ਹੱਥ ਉਮਰ ਦੇ ਹਾਰੇ ।ਸੌ ਜੰਗਲਾਂ ਦੀਆਂ ਭੀੜਾਂ ਵਿੱਚੋਂ
ਖਹਿਬੜ ਕੇ ਕੋਈ ਲੰਘੇ,
ਮੱਥੇ ਵਿੱਚੋਂ ਮਣੀ ਨਾ ਉਤਰੇ
ਕੂੰਜਾਂ ਲਾਹ ਲਾਹ ਮਾਰੇ ।ਦੋਂ ਪਲਕਾਂ ਅਜ ਕੱਜ ਨਾ ਸੱਕਣ
ਅੱਖੀਆਂ ਦਾ ਉਦਰੇਵਾਂ,
ਮੂੰਹ ਉੱਤੇ ਦੋ ਲੀਕਾਂ ਪਾ ਗਏ
ਦੋ ਟੇਪੇ ਅਜ ਖਾਰੇ ।ਚੰਨ ਅੰਬਰਾਂ ਵਿਚ ਨਿੱਸਲ ਸੁੱਤਾ… …
Amrita Pritam
ਮਾਂ
ਹੇ ਮੇਰੀ ਮਾਂ !
ਤੇਰੇ ਆਪਣੇ ਦੁੱਧ ਵਰਗਾ ਹੀ
ਤੇਰਾ ਸੁੱਚਾ ਹੈ ਨਾਂ
ਜੀਭ ਹੋ ਜਾਏ ਮਾਖਿਓਂ
ਹਾਏ ਨੀ ਤੇਰਾ ਨਾਂ ਲਿਆਂ
ਜੇ ਇਜਾਜ਼ਤ ਦਏਂ ਤਾਂ ਮੈਂ ਇਕ ਵਾਰੀ ਲੈ ਲਵਾਂ
ਮਾਘੀ ਦੀ ਹਾਏ ਸੁੱਚੜੀ
ਸੰਗਰਾਂਦ ਵਰਗਾ ਤੇਰਾ ਨਾਂ
ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਮਾਂ
ਹੇ ਮੇਰੀ ਮਾਂ !ਮਾਂ
ਹੇ ਮੇਰੀ ਮਾਂ !
ਤੂੰ ਮੇਰੀ ਜਣਨੀ ਨਹੀਂ
ਮੈਂ ਹਕੀਕਤ ਜਾਣਦਾਂ
ਤੇਰਾ ਮੇਰਾ ਕੀ ਹੈ ਰਿਸ਼ਤਾ
ਏਸ ਬਾਰੇ ਕੀ ਕਹਾਂ ?
ਗ਼ਮ ਦੇ ਸਹਿਰਾਵਾਂ ‘ਚ ਭੁੱਜਿਆ
ਮੈਂ ਹਾਂ ਪੰਛੀ ਬੇ-ਜ਼ੁਬਾਂ
ਦੋ ਕੁ ਪਲ ਜੇ ਦਏਂ ਇਜਾਜ਼ਤ
ਤੇਰੀ ਛਾਵੇਂ ਬੈਠ ਲਾਂ
ਛਾਂ ਕਦੇ ਘਸਦੀ ਤੇ ਨਾ
ਮਾਂ,
ਹੇ ਮੇਰੀ ਮਾਂ !ਮਾਂ
ਹੇ ਮੇਰੀ ਮਾਂ !
ਜਾਣਦਾਂ, ਮੈਂ ਜਾਣਦਾਂ, ਮੈਂ ਜਾਣਦਾਂ
ਅਜੇ ਤੇਰੇ ਦਿਲ ‘ਚ ਹੈ
ਖ਼ੁਸ਼ਬੋ ਦਾ ਹੜ੍ਹ
ਉਮਰ ਮੇਰੀ ਦੇ ਵਰ੍ਹੇ
ਹਾਲੇ ਜਵਾਂ
ਠੀਕ ਹੀ ਕਹਿੰਦੀ ਹੈਂ ਤੂੰ ਅੰਮੜੀਏ
ਰੱਤ ਰੱਤੀ
ਕਾਮ ਦੀ ਹੁੰਦੀ ਹੈ ਮਾਂ
ਪਰ ਮੈਂ ਅੰਮੀਏਂ ਇਹ ਕਹਾਂ
ਰੱਤ ਠੰਢੀ ਹੋਣ ਵਿਚ
ਲੱਗੇਗਾ ਅੰਤਾਂ ਦਾ ਸਮਾਂ
ਕਰਨ ਲਈ ਕੀੜੀ ਨੂੰ ਜਿੰਨਾ
ਸ਼ਾਇਦ ਭੂ-ਪਰਦੱਖਣਾ
ਕੀਹ ਭਲਾ ਏਨੇ ਸਮੇਂ
ਪਿੱਛੋਂ ਹੈ ਜੰਮਦੀ ਇਕ ਮਾਂ
ਝੂਠ ਬਕਦਾ ਹੈ ਜਹਾਂ
ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਮਾਂ
ਹੇ ਮੇਰੀ ਮਾਂ !ਮਾਂ
ਹੇ ਮੇਰੀ ਮਾਂ
ਤੋਤੇ ਦੀ ਅੱਖ ਵਾਂਗ ਟੀਰਾ
ਹੈ ਅਜੇ ਸਾਡਾ ਜਹਾਂ
ਭੇਡ ਦੇ ਪੀਲੇ ਨੇ ਦੰਦ
ਕੁੱਤੇ ਦੀ ਇਹਦੀ ਜ਼ੁਬਾਂ
ਕਰਦਾ ਫਿਰਦਾ ਹੈ ਜੁਗਾਲੀ
ਕਾਮ ਦੀ ਇਹ ਥਾਂ ਕੁਥਾਂ
ਬਹੁਤ ਬਕਵਾਸੀ ਸੀ ਇਹਦੇ
ਪਿਉ ਦਾ ਪਿਉ
ਬਹੁਤ ਬਕਵਾਸਣ ਸੀ ਇਹਦੀ
ਮਾਂ ਦੀ ਮਾਂ
ਏਥੇ ਥੋਹਰਾਂ ਵਾਂਗ
ਉੱਗਦਾ ਹੈ ਸ਼ੈਤਾਂ
ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਮਾਂ,
ਹੇ ਮੇਰੀ ਮਾਂ !ਮਾਂ
ਹੇ ਮੇਰੀ ਮਾਂ !
ਮਿਰਗਾਂ ਦੀ ਇਕ ਨਸਲ ਦਾ
ਕਸਤੂਰੀਆਂ ਹੁੰਦਾ ਹੈ ਨਾਂ
ਕਸਤੂਰੀਆਂ ਨੂੰ ਜਨਮ ਦੇਂਦੀ
ਹੈ ਜਦੋਂ ਉਨ੍ਹਾਂ ਦੀ ਮਾਂ
ਪਾਲਦੀ ਹੈ ਰੱਖ ਕੇ
ਇਕ ਹੋਰ ਥਾਂ, ਇਕ ਹੋਰ ਥਾਂ
ਫੇਰ ਆਉਂਦਾ ਹੈ ਸਮਾਂ
ਕਰਮ-ਹੀਣੇ ਬੱਚਿਆਂ ਨੂੰ
ਭੁੱਲ ਜਾਂਦੀ ਹੈ ਉਹ ਮਾਂ
ਮਾਂ-ਵਿਹੂਣੇ ਪਹੁੰਚ ਜਾਂਦੇ
ਨੇ ਕਿਸੇ ਐਸੀ ਉਹ ਥਾਂ
ਜਿਥੇ ਕਿਧਰੇ ਚੁਗਣ ਪਈਆਂ
ਹੋਣ ਰਲ ਕੇ ਬੱਕਰੀਆਂ
ਬੱਕਰੀਆਂ ਵੀ ਕਰਦੀਆਂ ਨਾ
ਚੁੰਘਣੋਂ ਉਨ੍ਹਾਂ ਨੂੰ ਨਾਂਹ
ਮਾਂ ਤਾਂ ਹੁੰਦੀ ਹੈ ਮਾਂ
ਪਸ਼ੂ ਤੋਂ ਮਾੜੀ ਨਹੀਂ
ਤੇਰਾ ਮੇਰਾ ਕੀ ਹੈ ਰਿਸ਼ਤਾ
ਏਸ ਬਾਰੇ ਕੀ ਕਹਾਂ ?
ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਤੇਰੇ ਸੁੱਚੇ ਦੁੱਧ ਵਰਗਾ ਹੀ
ਤੇਰਾ ਸੁੱਚਾ ਹੈ ਨਾਂ
ਮਾਂ,
ਹੇ ਮੇਰੀ ਮਾਂ !ਸ਼ਿਵ ਕੁਮਾਰ ਬਟਾਲਵੀ
ਤਾਰੇ ਪੰਕਤੀ ਬੰਨ੍ਹ ਖਲੋਤੇ
ਉੱਛਲੀ ਅੰਬਰ-ਗੰਗਾ
ਘੜਿਆਂ ਨੂੰ ਪਈ ਮੂੰਹ ਮੂੰਹ ਭਰਦੀ
ਬਣੀ ਕਲਪਨਾ ਮਹਿਰੀ ।ਕਈ ਉਰਵਸ਼ੀਆਂ ਚਾਕਰ ਹੋਈਆਂ
ਇਸ ਮਹਿਰੀ ਦੇ ਅੱਗੇ
ਇੰਦਰ ਸਭਾ ਲਗਾ ਕੇ ਬੈਠੀ
ਹੁਸਨ ਹੋਰ ਵੀ ਕਹਿਰੀ ।ਪਿਆਰ ਮੇਰੇ ਦਾ ਭੇਤ ਏਸ ਨੇ
ਛਮਕਾਂ ਮਾਰ ਜਗਾਇਆ
ਸੁੱਤਾ ਨਾਗ ਇਸ਼ਕ ਦਾ ਜਾਗੇ
ਹੋਰ ਵੀ ਹੋ ਜਾਏ ਜ਼ਹਿਰੀ ।ਭੁੱਖੇ ਅੰਬਰ ਭਰਨ ਕਲਾਵਾ
ਹੱਥਾਂ ਵਿਚ ਨਾ ਆਵੇ
ਸੋਹਣੀ ਹਰ ਚੰਦਉਰੀ, ਆਖ਼ਰ
ਹਰ ਚੰਦਉਰੀ ਠਹਿਰੀ ।ਖਿੜਦੀ ਜਿਵੇਂ ਕਪਾਹ ਦੀ ਫੁੱਟੀ
ਸੁਪਨੇ ਤੇਰੇ ਹਸਦੇ
ਜੀ ਕਲਪਨਾਂ! ਜੁੱਗਾਂ ਤੋੜੀ
ਸੁਪਨੇ ਕੱਤ ਸੁਨਹਿਰੀ ।ਲੱਖ ਤੇਰੇ ਅੰਬਾਰਾਂ ਵਿੰਚੋ
ਦੱਸ ਕੀ ਲੱਭਾ ਸਾਨੂੰ ?
ਇੱਕੋ ਤੰਦ ਪਿਆਰ ਦੀ ਲੱਭੀ
ਉਹ ਵੀ ਤੰਦ ਇਕਹਿਰੀ ।Amrita Pritam
ਜੀ ਚਾਹੇ ਪੰਛੀ ਹੋ ਜਾਵਾਂ
ਉੱਡਦਾ ਜਾਵਾਂ, ਗਾਉਂਦਾ ਜਾਵਾਂ
ਅਣ-ਛੁਹ ਸਿਖਰਾਂ ਨੂੰ ਛੁਹ ਪਾਵਾਂ
ਇਸ ਦੁਨੀਆਂ ਦੀਆਂ ਰਾਹਵਾਂ ਭੁੱਲ ਕੇ
ਫੇਰ ਕਦੀ ਵਾਪਸ ਨਾ ਆਵਾਂ
ਜੀ ਚਾਹੇ ਪੰਛੀ ਹੋ ਜਾਵਾਂ ।ਜਾ ਇਸ਼ਨਾਨ ਕਰਾਂ ਵਿਚ ਜ਼ਮ ਜ਼ਮ
ਲਾ ਡੀਕਾਂ ਪੀਆਂ ਡਾਨ ਦਾ ਪਾਣੀ
ਮਾਨ-ਸਰੋਵਰ ਦੇ ਬਹਿ ਕੰਢੇ
ਟੁੱਟਾ ਜਿਹਾ ਇਕ ਗੀਤ ਮੈਂ ਗਾਵਾਂ ।
ਜੀ ਚਾਹੇ ਪੰਛੀ ਹੋ ਜਾਵਾਂ ।ਜਾ ਬੈਠਾਂ ਵਿਚ ਖਿੜੀਆਂ ਰੋਹੀਆਂ
ਫੱਕਾਂ ਪੌਣਾਂ ਇਤਰ ਸੰਜੋਈਆਂ
ਹਿੱਮ ਟੀਸੀਆਂ ਮੋਈਆਂ ਮੋਈਆਂ
ਯੁਗਾਂ ਯੁਗਾਂ ਤੋਂ ਕੱਕਰ ਹੋਈਆਂ
ਘੁੱਟ ਕਲੇਜੇ ਮੈਂ ਗਰਮਾਵਾਂ
ਜੀ ਚਾਹੇ ਪੰਛੀ ਹੋ ਜਾਵਾਂ ।ਹੋਏ ਆਲ੍ਹਣਾ ਵਿਚ ਸ਼ਤੂਤਾਂ
ਜਾਂ ਵਿਚ ਜੰਡ ਕਰੀਰ ਸਰੂਟਾਂ
ਆਉਣ ਪੁਰੇ ਦੇ ਸੀਤ ਫਰਾਟੇ
ਲਚਕਾਰੇ ਇਉਂ ਲੈਣ ਡਾਲੀਆਂ
ਜਿਉਂ ਕੋਈ ਡੋਲੀ ਖੇਡੇ ਜੁੜੀਆਂ
ਵਾਲ ਖਿਲਾਰੀ ਲੈ ਲੈ ਝੂਟਾਂ ।
ਇਕ ਦਿਨ ਐਸਾ ਝੱਖੜ ਝੁੱਲੇ
ਉੱਡ ਪੁੱਡ ਜਾਵਣ ਸੱਭੇ ਤੀਲੇ,
ਬੇ-ਘਰ ਬੇ-ਦਰ ਹੋ ਜਾਵਾਂ ।
ਸਾਰੀ ਉਮਰ ਪੀਆਂ ਰਸ ਗ਼ਮ ਦਾ
ਏਸ ਨਸ਼ੇ ਵਿਚ ਜਿੰਦ ਹੰਢਾਵਾਂ
ਜੀ ਚਾਹੇ ਪੰਛੀ ਹੋ ਜਾਵਾਂ ।ਸ਼ਿਵ ਕੁਮਾਰ ਬਟਾਲਵੀ