ਅਰਜ਼ Amrita Pritam poems in Punjabi

by Sandeep Kaur

ਰਾਤ – ਕੁੜੀ ਦੀ ਝੋਲੀ ਪਾਓ
ਚਿੱਟਾ ਚੰਨ ਗ਼ਰੀ ਦਾ ਖੋਪਾ,
ਨਾਲ ਸਿਤਾਰੇ – ਮੁਠ ਛੁਹਾਰੇ

ਪੀੜ – ਕੁੜੀ ਦੇ ਝੋਲੀ ਪਾਓ
ਦਿਲ ਦਾ ਜ਼ਖਮ ਨਰੇਲ ਸਬੂਤਾ,
ਨਾਲ ਛੁਆਰੇ – ਹੰਝੂ ਖਾਰੇ

ਪੂਰਬ ਨੇ ਪੰਘੂੜਾ ਡਾਹਿਆ,
ਜੱਦੀ ਪੁਸ਼ਤੀ ਇਕ ਪੰਘੂੜਾ
ਸੂਰਜ ਪਿਆ ਰਾਤ ਦੀ ਕੁਖ਼ੇ

ਹੋਠਾਂ ਨੇ ਪੰਘੂੜਾ ਡਾਹਿਆ,
ਜੱਦੀ ਪੁਸ਼ਤੀ ਇਕ ਪੰਘੂੜਾ
ਗੀਤ ਪਿਆ ਪੀੜਾ ਦੀ ਕੁੱਖੇ

ਅੰਬਰ ਵੈਦ ਸੁਵੈਦ ਸੁਣੀਦਾ
ਰਾਤ – ਕੁੜੀ ਦੀ ਨਾੜੀ ਟੋਹਵੇ,
ਪੀੜ – ਕੁੜੀ ਦੀ ਨਾੜੀ ਟੋਹਵੇ

ਅਰਜ਼ ਕਰੇ ਧਰਤੀ ਦੀ ਦਾਈ:
ਰਾਤ ਕਦੇ ਵੀ ਬਾਂਝ ਨਾ ਹੋਵੇ !
ਪੀੜ ਕਦੇ ਵੀ ਬਾਂਝ ਨਾ ਹੋਵੇ !

Amrita Pritam

You may also like