ਉਹਨੇ ਦਸਤਾਰ ਤਾਂ ਬੰਨ੍ਹੀ ਮਗਰ ਮਤਲਬ ਹੈ ਉਸ ਦਾ ਹੋਰ,
ਕਿਤੇ ਭੁੱਲ ਕੇ ਵੀ ਉਸ ਦੇ ਨਾਲ ਨਾ ਪੱਗੜੀ ਵਟਾ ਲੈਣਾ।
Punjabi Shayari
ਇਹ ਸ਼ਹਿਰੀ ਭੀੜ ਅੱਖਾਂ ਬੰਦ ਕਰਕੇ ਤੁਰਨ ਦੀ ਆਦੀ
ਤੂੰ ਕਿਸ ਤੋਂ ਵਾਕਿਆ ਪੁਛਦੈਂ ਤੂੰ ਕਿਸ ਤੋਂ ਹਾਦਸਾ ਪੁਛਦੈਂਸਤੀਸ਼ ਗੁਲਾਟੀ
ਜਿਹੜੇ ਕਹਿੰਦੇ ਸੀ ਨਿਭਾਂਗੇ ਨਾਲ ਤੇਰੇ,
ਉਹ ਹੱਥ ਵੀ ਮਿਲਾਉਣਾ ਛੱਡ ਗਏ।
ਜਿਹੜੇ ਅੱਖੀਆਂ ‘ਚੋਂ ਪੀਂਦੇ ਸੀ ਪਿਆਲੇ,
ਉਹ ਅੱਖ ਵੀ ਮਿਲਾਉਣਾ ਛੱਡ ਗਏ।ਅਮਰਜੀਤ ਸਿੰਘ ਵੜੈਚ
ਤਲਖ਼ ਮੌਸਮ ਸਾਹਮਣੇ ਮੈਂ ਆਪਣਾ ਸਿਰ ਕਿਉਂ ਝੁਕਾਵਾਂ
ਇਕ ਨਾ ਇਕ ਦਿਨ ਹਾਰ ਕੇ ਲੰਘ ਜਾਣੀਆਂ ਤੱਤੀਆਂ ਹਵਾਵਾਂਜਨਕ ਰਾਜ ਜਨਕ
ਬਾਂਸ ਵਾਂਗੂੰ ਗਿਆਂ ਹਾਂ ਖੂਬ ਛਿੱਲਿਆ,
ਬਾਂਸੁਰੀ ਦਾ ਹਾਂ ਫਿਰ ਸੰਗੀਤ ਬਣਿਆ।
ਦਿਲ ਨੂੰ ਅੰਬਰ ਤੱਕ ਵਿਸ਼ਾਲ ਕੀਤਾ,
ਤਾਂ ਹੀ ਤਾਂ ਹਰ ਕਿਸੇ ਦਾ ‘ਮੀਤ` ਬਣਿਆ।ਹਰਮੀਤ ਵਿਦਿਆਰਥੀ
ਜਦੋਂ ਦੇ ਤੇ ਰੇ ਘਰ ਦੇ ਪੱਥਰ ਸ਼ੀਸ਼ੇ ਹੋ ਗਏ ਨੇ
ਹਯਾ ਦੇ ਮਾਰਿਆਂ ਸਭ ਸ਼ੀਸ਼ੇ ਅੰਨ੍ਹੇ ਹੋ ਗਏ ਨੇਸੀਮਾਂਪ
ਬੁਝੇ ਦੀਵੇ, ਝੜੇ ਪੱਤੇ ਤੇ ਤਿੜਕੇ ਆਇਨੇ ਦੱਸਣ,
ਹਵਾ ਕਿੰਨੀ ਤੁਹਾਡੇ ਸ਼ਹਿਰ ਦੀ ਮਗਰੂਰ ਹੈ ਅੱਜਕੱਲ੍ਹ।ਜਗਸੀਰ ਵਿਯੋਗੀ
ਅਸੀਂ ਤਾਂ ਰੁਤਬਿਆਂ ਦਾ ਜ਼ਿਕਰ ਸੁਣ ਕੇ ਮਿਲਣ ਆਏ ਸਾਂ
ਬੜੇ ਬੌਣੇ ਜਹੇ ਬੰਦੇ ਮਿਲੇ ਸ਼ਖ਼ਸੀਅਤਾਂ ਓਹਲੇ
ਸਿਰਫ਼ ਬਸ ਨਾਮ ਤੋਂ ਤਾਸੀਰ ਮਿਥਣੀ ਠੀਕ ਨਹੀਂ ਹੁੰਦੀ
ਅਸਾਂ ਪੱਥਰ ਨੂੰ ਲੁਕਦੇ ਵੇਖਿਆ ਹੈ ਸ਼ੀਸ਼ਿਆਂ ਓਹਲੇਕਵਿੰਦਰ ਚਾਂਦ
ਜਿਸ ਨੂੰ ਜਿਊਂਦਾ ਤੇ ਸਮਝਦਾ ਆ ਰਿਹਾਂ ਮੈਂ ਜ਼ਿੰਦਗੀ।
ਅੱਜ ਪਤਾ ਲੱਗਾ ਕਿ ਉਹ ਤਾਂ ਹੈ ਮੁਸਲਸਿਲ ਖ਼ੁਦਕੁਸ਼ੀ।ਜਗਸੀਰ ਵਿਯੋਗੀ
ਮੂੰਹ ਵਿਖਾਲੀ ਉਸ ਜ਼ਾਲਿਮ ਨੂੰ ਦਿਲ ਵੀ ਦਿੱਤਾ ਨਜ਼ਰਾਨਾ
ਐਪਰ ਉਸ ਨੇ ਘੁੰਡ ਨਾ ਚੁੱਕਿਆ ਗੱਲੀਂ ਬਾਤੀਂ ਟਾਲ ਗਿਆਜਗਤਾਰ ਕੰਵਲ
ਮਿਲੀ ਹੈ ਰਾਤ ਮਰ ਮਿਟ ਕੇ ਮਿਲਣ ਦੀ,
ਕਿ ਅੱਜ ਤੈਨੂੰ ਬਹਾਨੇ ਯਾਦ ਆਏ।ਜਗਸੀਰ ਵਿਯੋਗੀ
ਤੂੰ ਅਪਣਾ ਗ਼ਮ ਵੀ ਮੈਥੋਂ ਭੁੱਲ ਕੇ ਵਾਪਸ ਨਾ ਮੰਗ ਬੈਠੀਂ
ਹੈ ਮੈਥੋਂ ਏਹੀ ਸਰਮਾਇਆ ਤੇਰੇ ਜਾਣ ਦੇ ਮਗਰੋਂਪੈਦਲ ਧਿਆਨਪੁਰੀ