ਰਬਾਬ ਲੈ ਕੇ ਤੁਰੇ ਇਨਕਲਾਬ ਵੱਲ ਸਾਨੂੰ,
ਅਜੇਹੇ ਸਾਜ਼ ਦਾ ਜਣਿਆ ਪੰਜਾਬ ਬਣ ਜਾਈਏ।
Punjabi Shayari
ਇਹ ਬਾਜ਼ੀ ਤੇਰੇ ਹੱਥ ਕਿੰਜ ਆਉਂਦੀ ਝੱਲੀਏ
ਤੂੰ ਦਹਿਲਾ ਸੀ ਕਿਉਂ ਸੁੱਟਿਆ ਰਾਣੀ ਉਪਰਰੁਬੀਨਾ ਸ਼ਬਨਮ
ਰੋਟੀ ਨੂੰ ਹੱਥ ਅੱਟਣਾਂ ਵਾਲੇ ਤਾਂ ਹੀ ‘ਰਾਜਨ’ ਤਰਸੇ ਨੇ,
ਵੋਟਾਂ ਵੇਲੇ ਚੋਗਾ ਚੁਗ ਕੇ ਕਰਦੇ ਲੁੱਟ ਪਰਵਾਨ ਅਸੀਂ।ਰਜਿੰਦਰ ਸਿੰਘ ਰਾਜਨ
ਜੇ ਨਹੀਂ ਹੈ ਮੋਹ ਮੁਹੱਬਤ ਦੋਸਤੀ
ਕੀ ਕਰੋਗੇ ਇਸ ਤਰ੍ਹਾਂ ਦੀ ਜ਼ਿੰਦਗੀ
ਆਦਮੀ ਦਾ ਰਿਸ਼ਤਾ ਕਿਸ਼ਤੀ ਵਾਂਗਰਾਂ
ਜ਼ਿੰਦਗੀ ਹੈ ਆਦਿ ਤੋਂ ਵਗਦੀ ਨਦੀਰੁਬੀਨਾ ਸ਼ਬਨਮ
ਹੋ ਕੇ ਪਤਲੇ ਪਾਣੀਓਂ ਪਰਤੇ ਨੇ ਧੁੱਪ ਲੁੱਟਣ ਗਏ।
ਮੋਮ ਦੇ ਹੀਰੋ ਕਿਲਾ ਸੂਰਜ ਦਾ ਸੀ ਜਿੱਤਣ ਗਏ।ਸੁਰਿੰਦਰ ਸੋਹਲ
ਬੇਸ਼ਰਮੀ ਦੀ ਤਵਾਰੀਖ਼ ਨੂੰ ਮੈਂ ਐਵੇਂ ਫਿਰਾਂ ਸੰਭਾਲੀ
ਜਿਸ ਨੇ ਪੈਦਾ ਕੀਤੇ ਰਾਜੇ ਪਲੇ ਉਸਦੇ ਵਿਚ ਕੰਗਾਲੀਰੁਪਿੰਦਰ ਕੌਰ
ਮੁਸ਼ਕਿਲਾਂ ਵਿੱਚ ਜੀਣ ਦਾ ਕੁਝ ਸ਼ੌਕ ਬਾਕੀ ਹੈ ਅਜੇ,
ਕਰ ਤੂੰ ਪੈਦਾ ਹੋਰ ਵੀ ਕੁਝ ਮੁਸ਼ਕਿਲਾਂ ਮੇਰੇ ਲਈ।ਸੁਖਵੰਤ ਪੱਟੀ
ਜੇ ਹੈ ਬਾਹਾਂ ਉੱਤੇ ਮਾਣ ਤਾਂ ਰਖ ਤੀਰਾਂ ਦਾ ਖ਼ਿਆਲ
ਜਿਸ ਬੱਕੀ ਨੂੰ ਸਲਾਹੇਂ ਉਹਦੀ ਵਾਗ ਵੀ ਸੰਭਾਲਰੁਪਿੰਦਰ ਕੌਰ
ਸਿਰ ਤਲੀ ’ਤੇ ਧਰਨ ਦਾ ਜੇ ਹੌਸਲਾ ਹੈ।
ਫਿਰ ਇਕੱਲਾ ਆਦਮੀ ਹੀ ਕਾਫ਼ਲਾ ਹੈ।ਕਰਮ ਸਿੰਘ ਜ਼ਖ਼ਮੀ
ਪਿਛਲੀ ਰਾਤ ਸੀ ਮਾਣੀ ਜਿਸ ਨੇ ਇਕ ਘੁੱਗੀ ਦੇ ਨਾਲ
ਦਿਨ ਚੜ੍ਹਦੇ ਨੂੰ ਓਸੇ ਨੇ ਦੁਰਕਾਰੀਆਂ ਘੁੱਗੀਆਂ
ਜਨਮ ਸਮੇਂ ਤਾਂ ਇਹ ਵੀ ਹੈ ਸਨ ਪਾਕ ਪਵਿੱਤਰ
ਭੁੱਖ ਬਿਠਾਈਆਂ ਕੋਠੇ ਕਰਮਾਂ ਮਾਰੀਆਂ ਘੁੱਗੀਆਂਪ੍ਰਕਾਸ਼ ਕੌਰ ਹਮਦਰਦ
ਕਿਸ ਖ਼ਤਾ ਬਦਲੇ ਰਿਸ਼ੀ ਗੌਤਮ ਨੇ ਦੇ ਦਿੱਤਾ ਸਰਾਪ,
ਜਿਸਮ ਇਕ ਔਰਤ ਦਾ ਮੁੜ ਕੇ ਫੇਰ ਪੱਥਰ ਹੋ ਗਿਆ।ਸਿਰੀ ਰਾਮ ਅਰਸ਼
ਦਿਲ ਦੀ ਨੁੱਕਰੇ ਦੱਬੇ ਪੈਰੀਂ ਚੇਤਾ ਤੇਰਾ ਆਣ ਬਹੇ
ਤੂੰ ਤਾਂ ਰਹਿੰਨੈਂ ਦੂਰ ਅਸਾਥੋਂ ਪਰ ਯਾਦ ਤੇਰੀ ਤਾਂ ਕੋਲ ਰਹੇਤਲਵਿੰਦਰ ਕੌਰ