ਧੁਖ ਰਹੇ, ਕੁਝ ਭਖ ਰਹੇ ਅਹਿਸਾਸ ਮੇਰੀ ਉਮਰ ਦੇ।
ਨੰਗੇ ਪੈਰੀਂ ਰੋਜ਼ ਦਿਲ ਦੀ ਰੇਤ ਉੱਤੋਂ ਗੁਜ਼ਰਦੇ।
Punjabi Shayari
ਡੁਬਦਾ ਸੂਰਜ ਜਾਂਦਾ ਜਾਂਦਾ ਕੀ ਕੀ ਰੰਗ ਵਿਖਾਲ ਗਿਆ
ਨਿਤਰੇ ਨਿਤਰੇ ਪਾਣੀ ਦਿਲ ਦੇ ਮੁੜ ਕੇ ਹੈ ਹੰਗਾਲ ਗਿਆਹਰਭਜਨ ਸਿੰਘ ਹੁੰਦਲ
ਅਰਸ਼ ਦੇ ਵਰਕੇ `ਤੇ ਇੱਕ ਸੋਨੇ ਦਾ ਫ਼ਿਕਰਾ ਬਣ ਗਈ।
ਟੁੱਟ ਗਏ ਤਾਰੇ ਦੀ ਅੰਤਿਮ ਲੀਕ ਚਰਚਾ ਬਣ ਗਈ।ਸੁਰਿੰਦਰ ਸੋਹਲ
ਉਹ ਅੰਦਰੋਂ ਦੇ ਜ਼ਹਿਰਾਂ ਦਾ ਭਰਿਆ ਪਿਆਲਾ
ਨਾ ਜਾ ਦੇ ਉਹਦੀ ਤੂੰ ਮਿਠੜੀ ਬਾਣੀ ਉਪਰਰੁਬੀਨਾ ਸ਼ਬਨਮ
ਇਸ ਧਰਤੀ ਦੇ ਪਾਣੀ ਵਿੱਚ ਕੋਈ ਸ਼ਕਤੀ ਹੈ,
ਮੌਤੋਂ ਨਹੀਂ ਘਬਰਾਉਂਦੇ ਲੋਕ ਪੰਜਾਬ ਦੇ।ਜਗਤਾਰ ਕੰਵਲ
ਸਲੀਬਾਂ ਗੱਡ ਰੱਖੀਆਂ ਨੇ ਬਸ ਦਹਿਸ਼ਤ ਫੈਲਾਵਣ ਲਈ
ਨ ਈਸਾ ਦੀ ਸੋਚ ਬਦਲੀ ਹੈ ਨ ਉਸਦਾ ਕਿਰਦਾਰ ਬਦਲਦਾ ਹੈਰੁਪਿੰਦਰ ਕੌਰ
ਰਬਾਬ ਲੈ ਕੇ ਤੁਰੇ ਇਨਕਲਾਬ ਵੱਲ ਸਾਨੂੰ,
ਅਜੇਹੇ ਸਾਜ਼ ਦਾ ਜਣਿਆ ਪੰਜਾਬ ਬਣ ਜਾਈਏ।ਰਣਜੀਤ ਸਿੰਘ ਧੂਰੀ
ਇਹ ਬਾਜ਼ੀ ਤੇਰੇ ਹੱਥ ਕਿੰਜ ਆਉਂਦੀ ਝੱਲੀਏ
ਤੂੰ ਦਹਿਲਾ ਸੀ ਕਿਉਂ ਸੁੱਟਿਆ ਰਾਣੀ ਉਪਰਰੁਬੀਨਾ ਸ਼ਬਨਮ
ਰੋਟੀ ਨੂੰ ਹੱਥ ਅੱਟਣਾਂ ਵਾਲੇ ਤਾਂ ਹੀ ‘ਰਾਜਨ’ ਤਰਸੇ ਨੇ,
ਵੋਟਾਂ ਵੇਲੇ ਚੋਗਾ ਚੁਗ ਕੇ ਕਰਦੇ ਲੁੱਟ ਪਰਵਾਨ ਅਸੀਂ।ਰਜਿੰਦਰ ਸਿੰਘ ਰਾਜਨ
ਜੇ ਨਹੀਂ ਹੈ ਮੋਹ ਮੁਹੱਬਤ ਦੋਸਤੀ
ਕੀ ਕਰੋਗੇ ਇਸ ਤਰ੍ਹਾਂ ਦੀ ਜ਼ਿੰਦਗੀ
ਆਦਮੀ ਦਾ ਰਿਸ਼ਤਾ ਕਿਸ਼ਤੀ ਵਾਂਗਰਾਂ
ਜ਼ਿੰਦਗੀ ਹੈ ਆਦਿ ਤੋਂ ਵਗਦੀ ਨਦੀਰੁਬੀਨਾ ਸ਼ਬਨਮ
ਹੋ ਕੇ ਪਤਲੇ ਪਾਣੀਓਂ ਪਰਤੇ ਨੇ ਧੁੱਪ ਲੁੱਟਣ ਗਏ।
ਮੋਮ ਦੇ ਹੀਰੋ ਕਿਲਾ ਸੂਰਜ ਦਾ ਸੀ ਜਿੱਤਣ ਗਏ।ਸੁਰਿੰਦਰ ਸੋਹਲ
ਬੇਸ਼ਰਮੀ ਦੀ ਤਵਾਰੀਖ਼ ਨੂੰ ਮੈਂ ਐਵੇਂ ਫਿਰਾਂ ਸੰਭਾਲੀ
ਜਿਸ ਨੇ ਪੈਦਾ ਕੀਤੇ ਰਾਜੇ ਪਲੇ ਉਸਦੇ ਵਿਚ ਕੰਗਾਲੀਰੁਪਿੰਦਰ ਕੌਰ