ਸੁਲਗਦਾ ਪੰਛੀ ਦੇ ਸੀਨੇ ਵਿੱਚ ਇਕਲਾਪਾ ਸੀ ਜੋ,
ਚੀਖ਼ ਬਣ ਕੇ ਰਾਤ ਦੇ ਸੀਨੇ ‘ਚ ਖੰਜਰ ਹੋ ਗਿਆ।
Punjabi Shayari
ਜਦ ਵੀ ਵੇਖਾਂ ਊਣੇਪਨ ਦਾ ਇਹ ਅਹਿਸਾਸ ਕਰਾ ਦੇਵੇ
ਡਰਦੀ ਮੈਂ ਨਾ ਸ਼ੀਸ਼ੇ ਦੇ ਸੰਗ ਕਰਦੀ ਅੱਖੀਆਂ ਚਾਰ ਕਦੇਸੁਖਵਿੰਦਰ ਅੰਮ੍ਰਿਤ
ਦੁਸ਼ਮਣਾਂ ਤੋਂ ਤਾਂ ਰਹੇ ਚੌਕਸ ਅਸੀਂ,
ਯਾਰਾਂ ਹੱਥੋਂ ਹਾਰ ਗਈ ਹੈ ਜ਼ਿੰਦਗੀ।ਜਸਵਿੰਦਰ ਜੱਸੀ
ਬੜਾ ਬੇਅਰਥ ਹੋਵੇਗਾ ਬੜਾ ਬੇ-ਰਾਸ ਜਾਪੇਗਾ
ਮੇਰੀ ਪਾਗਲ ਮੁਹੱਬਤ ਨੂੰ, ਨਾ ਕੋਈ ਨਾਮ ਦੇ ਦੇਣਾਸੁਖਵਿੰਦਰ ਅੰਮ੍ਰਿਤ
ਜੇ ਤੂੰ ਬੱਦਲ ਹੈਂ ਤਾਂ ਕਿਉਂ ਟਲਦਾ ਰਿਹਾ।
ਸ਼ਹਿਰ ਤਾਂ ਸਾਵਣ ’ਚ ਵੀ ਬਲਦਾ ਰਿਹਾ।ਕੁਲਵਿੰਦਰ ਬੱਛੋਆਣਾ
ਖ਼ਬਰੇ ਉਸ ਦੇ ਚਿਹਰੇ ਨੂੰ ਕੋਈ ਆਖ ਹੀ ਦੇਵੇ ਸੁਹਣਾ
ਉਸ ਨੇ ਦੇਖੇ ਮੁੜ ਮੁੜ ਦੇਖੇ ਹਰ ਇਕ ਨਗਰ ਦੇ ਸ਼ੀਸ਼ੇਸੁਰਜੀਤ ਪਾਤਰ
ਅਸੀਂ ਦਰਿਆ ਹਾਂ ਸਾਡੇ ਜਜ਼ਬਿਆਂ ਦੀ ਰੇਤ ਕਹਿੰਦੀ ਹੈ,
ਕਿਨਾਰੇ ਵਸਦਿਆਂ ਦੀ ਪਿਆਸ ਨੂੰ ਪੜਚੋਲਦੇ ਰਹਿਣਾ।ਸਤੀਸ਼ ਗੁਲਾਟੀ
ਇਸ ਵਾਰੀ ਤੂੰ ਸਾਬਤ ਕਰ ਕਿ ਤੂੰ ਮੇਰਾ ਮੈਂ ਤੇਰਾ ਹਾਂ
ਹੁਣ ਮੈਨੂੰ ਉਪਦੇਸ਼ ਨਾ ਪੋਂਹਦੇ ਸੁਣਨੇ ਮੈਂ ਫ਼ਰਮਾਨ ਨਹੀਂਸੁਰਜੀਤ ਪਾਤਰ
ਨ ਉਸ ਨੂੰ ਕਹਿ ਕੇ ਦੁਸ਼ਮਣ,
ਨ ਦਿਲਬਰ ਹੀ ਬਣਾ ਹੋਇਆ।
ਦਸ਼ਾ ਨੂੰ ਕੀ ਦਿਸ਼ਾ ਦੇਈਏ,
ਨ ਕੋਈ ਫ਼ੈਸਲਾ ਹੋਇਆ।ਏਕਤਾ ਸਿੰਘ ਤਖ਼ਤਰ
ਉਸ ਦੀਆਂ ਗੱਲਾਂ ਸੁਣੋ ਕੀ ਰੰਗ ਕੀ ਕੀ ਰੌਸ਼ਨੀ
ਹਾਇ ਪਰ ਕਿਰਦਾਰ ਤੇ ਗੱਲਬਾਤ ਵਿਚਲਾ ਫ਼ਾਸਲਾਸੁਰਜੀਤ ਪਾਤਰ
ਉਹਦੀਆਂ ਜ਼ੁਲਫ਼ਾਂ ਨੇ ਵਲਗਣ ਵਲ ਲਈ,
ਮੇਰੇ ਹਰ ਇਕ ਸਾਹ ’ਤੇ ਟੂਣਾ ਹੋ ਗਿਆ।ਇੰਦਰਜੀਤ ਹਸਨਪੁਰੀ
ਚਿੜੀਆਂ ਦਾ ਫ਼ਿਕਰ ਕਿੰਨਾ ਸਾਰੇ ਨਿਜ਼ਾਮ ਤਾਈਂ
ਹਰ ਆਲ੍ਹਣੇ ਦੀ ਰਾਖੀ ਸ਼ਿਕਰੇ ਬਿਠਾ ਗਏ ਨੇ
ਧੁੱਪਾਂ ’ਚ ਕੁਝ ਕਹੇਗਾ ਬਾਰਸ਼ ’ਚ ਕੁਝ ਕਹੇਗਾ
ਇਕ ਇਸ਼ਤਿਹਾਰ ਐਸਾ ਹਰ ਘਰ ‘ਚ ਲਾ ਗਏ ਨੇਜਗਤਾਰ