ਤਲਖ਼ ਫ਼ਿਜ਼ਾ, ਬੇਦਰਦ ਹਵਾ, ਤਨਹਾਈ ਦਾ ਸਹਿਰਾ ਵੀ ਹੈ।
ਬੇਮੌਸਮ ਵਿਚ ਖਿੜ ਕੇ ਜਿਊਂਦੇ ਰਹਿਣ ਦੀ ਇਕ ਸਜ਼ਾ ਵੀ ਹੈ।
Punjabi Shayari
ਨਾ ਰਸਤੇ ਵਿਚ ਰੁੱਖ ਸੀ ਕਿਧਰੇ ਨਾ ਛਤਰੀ ਹਥ ਮੇਰੇ
ਮੈਂ ਸਧਰਾਂ ਦੀ ਧੁੱਪੇ ਸੜਦਿਆਂ ਸਿਖ਼ਰ ਦੁਪਹਿਰ ਗੁਜ਼ਾਰੀਸ਼ਰੀਫ਼ ਕੁੰਜਾਹੀ
ਨਾਲ ਮੇਰੇ ਜਾ ਰਿਹੈ ਜੋ ਤੱਕਦਾ ਕਿਧਰੇ ਹੈ ਹੋਰ,
ਹਾਂ ’ਚ ਹਾਂ ਭਰਦਾ ਹੈ ਮੇਰੀ ਸੋਚਦਾ ਕੁਝ ਹੋਰ ਹੈ।ਮੱਖਣ ਕ੍ਰਾਂਤੀ
ਹਰ ਵੇਰ ਉਠ ਕੇ ਝੁਕ ਗਈ ਉਸ ਸ਼ੋਖ਼ ਦੀ ਨਜ਼ਰ
ਮੇਰੇ ਨਸੀਬ ਮੈ-ਕਸ਼ੋ ਕਿੰਨੇ ਖਰੇ ਰਹੇ
ਕਤਰੇ ਦੀ ਇਕੋ ਰੀਝ ਹੈ ਸਾਗਰ ਕਦੇ ਬਣਾਂ
ਅਸਲੇ ਤੋਂ ਐਪਰ ਆਦਮੀ ਕਿੱਦਾਂ ਪਰ੍ਹੇ ਰਹੇਕਿਰਪਾਲ ਸਿੰਘ ਪ੍ਰੇਸ਼ਾਨ
ਦਾਗ਼ ਮੱਚ ਉੱਠੇ ਜਿਗਰ ਦੇ ਮਨ ਦੇ ਅੰਦਰ ਐਤਕੀਂ।
ਸੜ ਗਿਆ ਘਰ ਦੇ ਚਿਰਾਗ਼ ਨਾਲ ਹੀ ਘਰ ਐਤਕੀਂ।ਤਖ਼ਤ ਸਿੰਘ (ਪ੍ਰਿੰ.)
ਵਲਵਲੇ ਖ਼ਾਮੋਸ਼ ਰੀਝਾਂ ਹਨ ਉਦਾਸ ਤਾਲਾ ਕੌਣ ਮੁਖ ‘ਤੇ ਲਾ ਗਿਆ
ਫਿੱਕਾ ਫਿੱਕਾ ਜਾਪਦਾ ਤੇਰਾ ਸ਼ਬਾਬ ਬੁਝ ਗਿਆ ਦੀਵਾ ਹਨੇਰਾ ਛਾ ਗਿਆਰਣਜੀਤ ਕਾਂਜਲਾ
ਮੈਂ ਸਦਾ ਲੜਦਾ ਰਿਹਾ ਤੁਫ਼ਾਨ ਤੇ ਝੱਖੜਾਂ ਦੇ ਨਾਲ,
ਤੂੰ ਕਿਹੀ ਕਿਸ਼ਤੀ ਜੋ ਮੈਨੂੰ ਡੋਬ ਕੇ ਤਰਦੀ ਰਹੀ।ਸੁਖਦੇਵ ਸਿੰਘ ਗਰੇਵਾਲ
ਅੱਖਰ ਅੱਖਰ ਵਹਿ ਗਿਆ ਅੱਖਾਂ ‘ਚੋਂ ਤੇਰਾ ਨਾਮ
ਵਰਕਾ ਵਰਕਾ ਹੋ ਗਿਆ ਦਿਲ ਦੀ ਕਿਤਾਬ ਦਾ
ਹਾਸੇ ਹਾਸੇ ਵਿਚ ਹੀ ਇਸਨੂੰ ਫੋਲ ਬੈਠੀ ਮੈਂ
ਹਰ ਇਕ ਸਫ਼ਾ ਹੀ ਰੋ ਪਿਆ ਦਿਲ ਦੀ ਕਿਤਾਬ ਦਾਮਨਪ੍ਰੀਤ
ਸੌਖਾ ਏ ਵਿਛੋੜਾ ਵੀ ਮਿਲਣਾ ਵੀ ਖਰੀ ਮੁਸ਼ਕਿਲ।
ਜਿੱਧਰ ਵੀ ਨਜ਼ਰ ਕੀਤੀ ਓਧਰ ਹੀ ਧਰੀ ਮੁਸ਼ਕਿਲ।ਉਸਤਾਦ ਬਰਕਤ ਰਾਮ ਯੁਮਨ
ਸਿਰਜ ਕੇ ਰਬ ਦੇ ਭਵਨ ਵੀ ਬਸਤੀਆਂ ਦੇ ਨਾਲ ਨਾਲ
ਸੇਹ ਦੇ ਤਕਲੇ ਗਡ ਲਏ ਖ਼ੁਦ ਹੀ ਘਰਾਂ ਦੇ ਨਾਲ ਨਾਲਉਲਫ਼ਤ ਬਾਜਵਾ
ਇਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ।
ਤੇਰਾ ਗਮ ਚਸ਼ਮੇ ਜਿਹਾ ਸੀ ਇੱਕ ਸਮੁੰਦਰ ਹੋ ਗਿਆ।ਸਵਰਨ ਚੰਦਨ
ਇਹ ਮੇਰੀ ਆਦਤ ਨਹੀਂ ਕਿ ਮਰਸੀਏ ਕਹਿੰਦਾ ਫਿਰਾਂ
ਸੁਲਘਦੇ ਹੋਏ ਹਰ ਤਲੀ ‘ਤੇ ਬੋਲ ਧਰ ਜਾਵਾਂਗਾ ਮੈਂਹਰਭਜਨ ਸਿੰਘ ਹੁੰਦਲ