ਕੋਈ ਨਾ ਕੋਈ ਤੇ ਸਭ ਨੂੰ ਚਸਕਾ ਲੱਗਾ ਏ,
‘ਸ਼ਾਹਿਦ’ ਨੂੰ ਲਹਿਜ਼ੇ ਦਾ ਚਸਕਾ ਲਾਉਣ ਦਿਉ।
Punjabi Shayari
ਖ਼ੰਜਰ ਲਿਸ਼ਕੇ, ਖ਼ੂਨ ਵਗਾਏ, ਚਾਨਣ ਹੋਇਆ ਤਾਂ ਡਿੱਠਾ
ਇਕ ਪਾਸੇ ਸੀ ਖੜਾ ਜਨੇਊ ਦੂਜੇ ਪਾਸੇ ਅੱਲਾ ਸੀਹਰਭਜਨ ਸਿੰਘ ਹੁੰਦਲ
ਉੱਚਾ ਉੱਡਣਾ ਸੀ ਚਾਹਿਆ ਉਕਾਬਾਂ ਵਾਂਗਰਾਂ।
ਕੀਤੇ ਕੈਦ ਅਲਮਾਰੀ ’ਚ ਕਿਤਾਬਾਂ ਵਾਂਗਰਾਂ।ਹਾਕਮ ਸਿੰਘ ਨੂਰ
ਜਿਦ੍ਹਾ ਸੀਨਾ ਧੜਕਦਾ ਸੀ ਤਿਰੇ ਹੀ ਇੰਤਜ਼ਾਰ ਅੰਦਰ
ਤੇਰਾ ਖ਼ੰਜਰ ਉਦ੍ਹੇ ਸੀਨੇ ‘ਚ ਉਤਰ ਗਿਆ ਉਏ ਹੁਏਅਮਰਜੀਤ ਸਿੰਘ ਸੰਧੂ
ਰੱਬਾ ਉਸ ਦੇ ਸਭ ਸੁਪਨੇ ਸਾਕਾਰ ਕਰੀਂ,
ਜਿਸ ਨੇ ਮੇਰੇ ਸੁਪਨੇ ਸੂਲੀ ਟੰਗੇ ਨੇ।ਨਰਿੰਦਰ ਮਾਨਵ
ਕੋਈ ਨਾਜ਼ੁਕ ਜਿਹੀ ਤਿਤਲੀ ਮਸਲ ਕੇ ਧਰ ਗਿਆ ਉਏ ਹੁਏ
ਕਿ ਇਕ ਹਮਦਰਦ ਬਣ ਕੇ ਜ਼ੁਲਮ ਦੀ ਹਦ ਕਰ ਗਿਆ ਉਏ ਹੁਏਅਮਰਜੀਤ ਸਿੰਘ ਸੰਧੂ
ਘਰ ਦੇ ਆਖਣ ਰੋਟੀ ਦਾ ਪ੍ਰਬੰਧ ਕਰੋ,
ਪੇਟ ਅਸਾਡਾ ਭਰਨਾ ਨਹੀਂ ਕਵਿਤਾਵਾਂ ਨਾਲ।ਸੁਰਜੀਤ ਸਿੰਘ ਅਮਰ
ਮੁਹੱਬਤ ਨੂੰ ਜੋ ਭੰਡਦੇ ਨੇ ਤੇ ਖ਼ੁਦ ਆਸ਼ਕ ਨੇ ਹੂਰਾਂ ਦੇ
ਅਜੇਹੇ ਅਕਲ ਦੇ ਅੰਨ੍ਹਿਆਂ ਨੂੰ ਕੀ ਸਮਝਾ ਕੇ ਵੇਖਾਂਗੇਗੁਰਚਰਨ ਸਿੰਘ ਬਿਜਲੀ
ਐ ਨਜ਼ੂਮੀ ! ਹੱਥ ਮੇਰਾ ਹੋਰ ਗਹੁ ਦੇ ਨਾਲ ਵੇਖ,
ਕੁੱਝ ਤਾਂ ਇਸ ‘ਤੇ ਸਜੀਲੇ ਸ਼ੋਖ਼ ਅੱਖਰ ਹੋਣਗੇ।ਹਰਬੰਸ ਸਿੰਘ ਮਾਛੀਵਾੜਾ
ਨ ਹੱਸ ਕੇ ਬੋਲਿਆ ਕਲ੍ਹ ਦਾ, ਨਾ ਹਸ ਕੇ ਗਲ ਕੀਤੀ ਏ
ਸਵੱਲੀ ਕਰ ਨਜ਼ਰ ਆਪਣੀ ਮੈਂ ਚਿਰ ਤੋਂ ਗ਼ਮ ਹੰਢਾਇਆ ਏਦਰਸ਼ਨ ਸਿੰਘ ਦਰਸ਼ਨ
ਅੱਧੀ ਰਾਤੀਂ ਜੰਗਲ ਵਿੱਚੋਂ ਵਾਪਸ ਆਈ ਪੌਣ,
ਨਾਲ ਲਿਜਾਣਾ ਭੁੱਲ ਗਈ ਸੀ ਉਹ ਦੀਵੇ ਦੀ ਲੋਅ।ਦੀਪਕ ਧਲੇਵਾਂ
ਜੁਗਾਂ ਤੋਂ ਫੇਰ ਵੀ ਸਾਗਰ ਦਾ ਖਾਰਾ ਹੀ ਰਿਹਾ ਪਾਣੀ
ਹੈ ਬੇਸ਼ਕ ਮਿੱਠੀਆਂ ਨਦੀਆਂ ਦੇ ਰਹਿੰਦਾ ਡੀਕਦਾ ਪਾਣੀਰਬਿੰਦਰ ਮਸਰੂਰ