ਸਬਰ ਦੀ ਤੂੰ ਖੈਰ ਮੇਰੀ ਝੋਲ ਪਾ ਦੇ ਐ ਖ਼ੁਦਾ,
ਖ਼ਾਹਿਸ਼ਾਂ ਦਾ ਬਹੁਤ ਵੱਡਾ ਕਾਫ਼ਲਾ ਹੈ ਜਾਣ ਲੈ।
Punjabi Love Shayari
ਲੰਘਿਆ, ਇਸ ਰਾਹ ਪਾਣੀ ਕਿੰਨਾ,
ਇਸ ਗਲ ਦਾ ਰਤਾ ਖ਼ਿਆਲ ਨਹੀਂ
ਪਰ ਜਿਸ ਥਾਂ ਮਿਲੇ ਸਾਂ ਤੂੰ ਤੇ ਮੈਂ,
ਬਸ ਚੇਤੇ ਓਸੇ ਪੁਲ ਦੇ ਰਹੇਸੁੱਚਾ ਸਿੰਘ ਰੰਧਾਵਾ
ਮਸੀਤਾਂ ਵਿੱਚ ਨਹੀਂ ਰਹਿੰਦਾ ਤੇ ਨਾ ਮੰਦਰਾਂ ‘ਚ ਰਹਿੰਦਾ ਹੈ।
ਖ਼ੁਦਾ ਅੱਜਕੱਲ੍ਹ ਮੇਰੇ ਬੱਚੇ ਦੀਆਂ ਅੱਖਾਂ ‘ਚ ਰਹਿੰਦਾ ਹੈ।ਜਸਪਾਲ ਘਈ
ਪੁਰਾਣੇ ਸਾਂਚਿਆਂ ਵਿਚ ਇਸ਼ਕ, ਸਾਕੀ, ਹੁਸਨ ਹੀ ਸੀ,
ਤੇਰੇ ਸਦਕੇ ਗ਼ਜ਼ਲ ਵਿਚ ਲੋਕ-ਮੁੱਦੇ ਆਉਣ ਲੱਗੇ ਨੇ।ਬਲਵੰਤ ਚਿਰਾਗ
ਮੇਰੇ ਮਹਿਬੂਬ, ਤੈਨੂੰ ਵੀ ਗਿਲਾ ਹੋਣਾ ਮੁਹੱਬਤ ’ਤੇ,
ਮੇਰੇ ਖਾਤਰ ਤੇਰੇ ਅੱਥਰੇ ਜਿਹੇ ਚਾਵਾਂ ਦਾ ਕੀ ਬਣਿਆ।
ਤੂੰ ਰੀਝਾਂ ਦੀ ਸੂਈ ਨਾਲ ਉੱਕਰੀਆਂ ਸੀ ਜੋ ਰੁਮਾਲਾਂ ‘ਤੇ,
ਉਨ੍ਹਾਂ ਧੁੱਪਾਂ ਦਾ ਕੀ ਬਣਿਆ, ਉਨ੍ਹਾਂ ਛਾਵਾਂ ਦਾ ਕੀ ਬਣਿਆ।ਅਵਤਾਰ ਪਾਸ਼
ਜਦ ਬਾਂਸ ਖਹਿਣ ਲੱਗੇ,
ਸੜ ਕੇ ਸੁਆਹ ਹੋਣੈ,
ਤੂੰ ਬੰਸਰੀ ਨੂੰ ਆਪਣੀ,
ਹਿੱਕ ਨਾਲ ਲਾ ਕੇ ਰੱਖੀਂ।ਪਾਲੀ ਖ਼ਾਦਿਮ,
ਕਰ ਨਾ ਸੌਦੇਬਾਜ਼ੀਆਂ ਨੂੰ ਪਿਆਰ ਵਿੱਚ।
ਘਰ ਦੀਆਂ ਗੱਲਾਂ ਨਾ ਲਿਆ ਬਾਜ਼ਾਰ ਵਿੱਚ।ਰਣਜੀਤ ਸਰਾਂਵਾਲੀ
ਮੁੜ ਕੇ ਨਾ ਚੜੇ ਸੂਰਜ,
ਹੋਵੇ ਸੁਬ੍ਹਾ ਨਾ ਬੇਸ਼ੱਕ,
ਇੱਕ ਰਾਤ ਵਸਲ ਦੀ ਤੂੰ,
ਮੇਰੇ ਹੀ ਨਾਮ ਕਰ ਦੇ।ਜਗਸੀਰ ਵਿਯੋਗੀ
ਇਸ਼ਕ ਜਿਹੜਾ ਹੌਸਲਾ ਬਖ਼ਸ਼ੇ ਨਾ ਮੰਜ਼ਿਲ ਪਾਣ ਦਾ
ਸਮਝ ਕੇ ਇਕ ਰੋਗ ਉਸ ਨੂੰ ਤਜ ਦਿਉ ਠੁਕਰਾ ਦਿਉਸੁਖਦੇਵ ਸਿੰਘ ਗਰੇਵਾਲ
ਭਲਾਂ ਤੇਰੀ ਮੇਰੀ ਮੁਹੱਬਤ ਤੋਂ ਵਧ ਕੇ,
ਕਿਸ ਕੰਮ ਨੇ ਇਹ ਧਨ-ਦੌਲਤ ਦੇ ਗੇੜੇ।ਤਰਸਪਾਲ ਕੌਰ (ਪ੍ਰੋ.)
ਜੀਅ ਸਦਕੇ ਤੀਰ ਚਲਾ ਸੱਜਣਾ, ਚੱਲ ਵਾਰ ਤਾਂ ਕਰ।
ਨਫ਼ਰਤ ਵੀ ਕਰ ਲਈਂ ਰੱਜ-ਰੱਜ ਕੇ ਪਰ ਪਿਆਰ ਤਾਂ ਕਰ।ਰਾਜਵਿੰਦਰ ਕੌਰ ਜਟਾਣਾ
ਕੁਝ ਕੁ ਪੱਥਰ ਰਹਿ ਜਾਣੇ ਨੇ ਜਾਂ ਫਿਰ ਜਹਿਰੀ ਬਰਛੇ
ਇਸ ਦੁਨੀਆ ‘ਚੋਂ ਮੁੱਕ ਗਈਆਂ ਜੇ ਕੁੜੀਆਂ ਤੇ ਕਵਿਤਾਵਾਂਮਨਪ੍ਰੀਤ