ਸਾਰਾ ਜੱਗ ਪਿਆ ਸੜਦਾ ‘ਆਸੀ’,
ਕ੍ਹੀਦੀ ਕ੍ਹੀਦੀ ਹਿੱਕ ਮੈਂ ਠਾਰਾਂ।
Punjabi Love Shayari
ਸ਼ਹਿਰੋਂ ਸ਼ਹਿਰ ਢੰਡੋਰਾ ਮੇਰਾ ਪਿੰਡ ਪਿੰਡ ਨੂੰ ਹੈ ਹੋਕਾ
ਸਾਂਝਾਂ ਦੀ ਕੰਧ ਨੂੰ ਸੰਨ੍ਹ ਲੱਗੀ ਜਾਗ ਜਾਗ ਓ ਲੋਕਾਸੁਰਿੰਦਰ ਗਿੱਲ
ਮਨ ਦਾ ਰਿਸ਼ਤਾ ਹੀ ਤਾਂ ਅਸਲੀ ਰਿਸ਼ਤਾ ਹੈ,
ਉਂਝ ਭਾਵੇਂ ਜੁੜ ਜਾਂਦੇ ਰਿਸ਼ਤੇ ਲਾਵਾਂ ਨਾਲ।ਮੋਹਨ ਸ਼ਰਮਾ
ਸੋਗੀ ਬੜੀ ਹਵਾ ਹੈ ਅੱਜਕੱਲ੍ਹ ਮੇਰੇ ਨਗਰ ਦੀ,
ਛਣਕਣ ਕਿਤੇ ਨਾ ਵੰਗਾਂ, ਝਾਂਜਰ ਨਾ ਛਣਛਣਾਏ।ਮਨਜੀਤ ਕੌਰ ਅੰਬਾਲਵੀ
ਜਿਸ ਵਿੱਚ ਗੋਤੇ ਖਾ ਕੇ ਤੇਰੇ ਵੱਲ ਆਵਾਂ,
ਦਿਲ ਆਪਣੇ ਨੂੰ ਸੋਹਣੀ ਲਈ ਝਨਾਂ ਲਿਖ ਦੇ।ਕੁਲਵਿੰਦਰ ਕੌਰ ਕਿਰਨ
ਡੁਬਿਆ ਰਿਹਾ ਸਾਂ ਇਸ ਕਦਰ ਤੇਰੇ ਖ਼ਿਆਲ ਵਿਚ
ਮਿਸ਼ਰੀ ਦੀ ਥਾਂ ‘ਤੇ ਬੰਨ੍ਹ ਲਿਆ ਪਾਣੀ ਰੁਮਾਲ ਵਿਚਕ੍ਰਿਸ਼ਨ ਸੋਜ਼
ਚਾਨਣ ਵਿਚ ਮਹਿਕੀਆਂ ਰਾਤਾਂ ਨੂੰ ਐਵੇਂ ਨਾ ਰਾਤੀਂ ਘੁੰਮਿਆ ਕਰੋ
ਉਸ ਵੇਲੇ ਪਾਕ ਫਰਿਸ਼ਤਿਆਂ ਦੇ ਖ਼ਿਆਲਾਤ ਮੁਨਾਸਬ ਨਹੀਂ ਹੁੰਦੇਤਾਰਾ ਸਿੰਘ
ਪੀੜ ਦਿਲ ਦੀ ਹੂਕ ਬਣ ਕੇ ਪਾਏਗੀ ਉੱਚਾ ਮੁਕਾਮ,
‘ਮਹਿਕ’ ਦੇ ਹੋਠਾਂ ਨੂੰ ਛੂਹ ਕੇ ਰਾਗਣੀ ਹੋ ਜਾਏਗੀ।ਪਰਮਜੀਤ ਕੌਰ ਮਹਿਕ
ਕਿਸੇ ਦੀ ਭਾਲ ਵਿੱਚ ਪੈ ਕੇ ਗੁਆ ਬੈਠੇ ਖੁਰਾ ਆਪਣਾ।
ਅਸੀਂ ਕੀ ਹਾਂ ਤੇ ਕਿਹੜੇ ਹਾਂ ਕੀ ਦੱਸੀਏ ਪਤਾ ਆਪਣਾ।
ਤੇਰੇ ਪੈਰੀਂ ਵੀ ਕੰਡੇ ਨੇ, ਮਿਰੇ ਪੋਟੇ ਵੀ ਜ਼ਖ਼ਮੀ ਨੇ,
ਮਿਰਾ ਦਾਰੂ ਵੀ ਹੋ ਜਾਸੀ, ਉਪਾ ਕਰ ਦੋਸਤਾ ਆਪਣਾ।ਤਨਵੀਰ ਬੁਖ਼ਾਰੀ (ਪਾਕਿਸਤਾਨ)
ਪਿਆਲਾ ਹਵਸ ਦਾ ਜੇ ਹੈ ਨਜ਼ਰ ਝੁਕਾ ਕੇ ਪਿਲਾ।
ਪਿਆਲਾ ਇਸ਼ਕ ਦਾ ਜੇ ਹੈ ਨਜ਼ਰ ਮਿਲਾ ਕੇ ਪਿਲਾ।
ਪਿਆਲਾ ਪਿਆਰ ਦਾ ਮੰਗਿਆ ਤੂੰ ਮਿਹਰ ਦਾ ਦਿੱਤਾ,
ਅਜੇ ਮੈਂ ਹੋਸ਼ ਦੇ ਵਿੱਚ ਸਾਕੀਆ ਵਟਾ ਕੇ ਪਿਲਾ।ਮੋਹਨ ਸਿੰਘ (ਪ੍ਰੋ.)
ਪੰਛੀ ਕਿਉਂ ਗੁੰਮ ਸੁੰਮ ਨੇ ਪੱਤੇ ਕਿਉਂ ਚੀਕ ਰਹੇ
ਆ ਰਲ ਕੇ ਦੁਆ ਕਰੀਏ ਇਹ ਮੌਸਮ ਠੀਕ ਰਹੇਹਰਭਜਨ ਹਲਵਾਰਵੀ
ਕੀਲ ਜਾਂਦੀ ਏ ਜਦੋਂ ਜਿੰਦ ਜਾਦੂ ਬਣ ਕੇ,
ਕੋਈ ਚੰਚਲ ਜਿਹੀ ਮੁਟਿਆਰ ਗ਼ਜ਼ਲ ਔੜ੍ਹਦੀ ਏ।ਤਖ਼ਤ ਸਿੰਘ (ਪ੍ਰਿੰ.).