ਨਿੱਕੇ ਜਿਹੇ ਕਸਬੇ ਦਾ ਨਿੱਕਾ ਜਿਹਾ ਹੋਟਲ… ਮੁੰਡੇ ਕੁੜੀ ਦੇ ਮੰਗਣੇ ਦੀ ਗੱਲਬਾਤ ਦੌਰਾਨ ਦੋਹਾਂ ਨੂੰ ਇੱਕ ਕਮਰੇ ਵਿਚ ਛੱਡ ਦਿੱਤਾ ਗਿਆ… ਕੁਝ ਪਲਾਂ ਦੀ ਖਾਮੋਸ਼ੀ ਮਗਰੋਂ..ਮੁੰਡੇ ਨੇ ਪਾਣੀ ਦਾ ਘੁੱਟ ਪੀਤਾ ਅਤੇ ਸ਼ੁਰੂਆਤ ਕਰ ਦਿੱਤੀ…. “ਮੇਰੇ ਲਈ ਮੇਰੇ ਪਰਿਵਾਰ ਤੋਂ ਵੱਧ ਕੇ ਹੋਰ ਕੁਝ ਨਹੀਂ ਏ… ਮਾਂ ਨੂੰ ਸੰਸਕਾਰੀ ਜਿਹੀ ਨੂੰਹ ਚਾਹੀਦੀ ਏ…ਪੜੀ ਲਿਖੀ ਹੋਵੇ..ਸਬ ਦਾ ਖਿਆਲ ਰੱਖਣਾ ਜਾਣਦੀ ਹੋਵੇ ਸਹੁਰੇ ਘਰ ਨੂੰ ਆਪਣਾ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਪੰਚਕੂਲੇ ਬਦਲੀ ਹੋ ਗਈ…ਸਮਾਨ ਸਿਫਟ ਕਰ ਇਹਨਾਂ ਨੂੰ ਦੋ ਮਹੀਨੇ ਦੀ ਟਰੇਨਿੰਗ ਲਈ ਬੰਗਲੌਰ ਨਿੱਕਲਣਾ ਪਿਆ..! ਨਵਾਂ ਸ਼ਹਿਰ..ਇਲਾਕਾ ਤੇ ਨਵੇਂ ਲੋਕ..ਸਾਰਾ ਕੁਝ ਵੱਖਰਾ ਜਿਹਾ ਲੱਗਦਾ ਸੀ ਇੱਕ ਦਿਨ ਬੂਹੇ ਤੇ ਦਸਤਕ ਹੋਈ..ਵੀਹਾਂ ਬਾਈਆਂ ਸਾਲਾਂ ਦੀ ਕੁੜੀ ਸੀ..ਟਾਈਟ ਜੀਨ…ਵਾਲਾਂ ਵਿਚ ਲਾਲ ਰੰਗ..ਕੰਨਾਂ ਵਿਚ ਈਅਰ ਪਲੱਗ…ਨੱਕ ਵਿਚ ਨੱਥ….ਸਾਰਾ ਕੁਝ ਬੜਾ ਹੀ ਅਜੀਬ ਜਿਹਾ ਲੱਗ ਰਿਹਾ ਸੀ…! “ਹੈਲੋ” ਆਖ ਅੰਦਰ ਲੰਘ ਆਈ ਤੇ ਆਖਣ ਲੱਗੀ ਕੇ “ਨਾਲ ਹੀ …
-
ਵੱਡੇ ਘਰਾਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ । ਅੱਜ ਤੋਂ ਕੋਈ ਵੀਹ ਪੱਚੀ ਸਾਲ ਪਹਿਲਾਂ ਦੀ ਗੱਲ ਹੋਣੀ ਹੈ ਕਿ ਮੈ ਆਪਣੇ ਪੰਜਾਬੀ ਪ੍ਰਾਪਰਟੀ ਵੇਚਣ ਵਾਲੇ ਏਜੰਟ ਨਾਲ ਜ਼ਮੀਨ ਦੇਖ ਰਿਹਾ ਸੀ ਤਾਂ ਉਹ ਮੈਨੂੰ ਕਹਿੰਦਾ ਆਹ ਤੈਨੂੰ ਇਕ ਘਰ ਦਿਖਾਵਾਂ ਜੋ ਆਪਣਾ ਪੰਜਾਬੀ ਮੁੰਡਾ ਪਾ ਰਿਹਾ ਤੇ ਉਹਨੇ ਕਾਰ ਇਕ ਘਰ ਕੋਲ ਲਿਜਾ ਕੇ ਲਾ ਦਿੱਤੀ । ਮੈ ਕਿਹਾ ਆਹ ਕਿਹੜੀ ਵੱਡੀ ਗੱਲ ਹੈ ? …
-
ਨਵੀ ਜਗਾ ਲਏ ਕਿਰਾਏ ਵਾਲੇ ਘਰ ਨੂੰ ਜਾਂਦੀ ਗਲੀ ਤੋਂ ਬਾਹਰ ਕਾਫੀ ਉਜਾੜ ਬੀਆਬਾਨ ਸੀ ਕਿਸੇ ਨੇ ਦੱਸ ਰਖਿਆ ਸੀ ਕੇ ਅਵਾਰਾ ਕੁੱਤੇ ਤੇ ਕਾਫੀ ਨੇ ਪਰ ਉਹ “ਕਾਲੇ ਰੰਗ ਵਾਲਾ” ਬੜਾ ਹੀ ਖਤਰਨਾਕ ਏ ਮੈਨੂੰ ਅਕਸਰ ਹੀ ਓਵਰ-ਟਾਈਮ ਕਰਕੇ ਹਨੇਰਾ ਪੈ ਜਾਇਆ ਕਰਦਾ! ਇੱਕ ਵਾਰ ਰਾਤੀ ਗਿਆਰਾਂ ਵੱਜ ਗਏ….ਉਹ ਝਾੜੀਆਂ ਤੋਂ ਬਾਹਰ ਨਿੱਕਲ ਸੜਕ ਦੀ ਐਨ ਵਿਚਕਾਰ ਬੈਠਾ ਹੋਇਆ ਸੀ.. ਧੁੰਨੀ ਦੁਆਲੇ ਲੱਗਦੇ ਚੌਦਾਂ …
-
1996 ਦੀ ਗੱਲ ਹੈ ਜਦੋਂ ਅਸੀਂ ਕਈ ਜਣਿਆਂ ਨੇ ਰਲ ਕੇ 10 ਪਲਾਟ ਬਣਾਏ ਤੇ ਇਕ ਵਿੱਚ ਅਸੀਂ ਘਰ ਪਾ ਲਿਆ ਤੇ ਸਾਡੇ ਸਾਹਮਣੇ ਇਕ ਹੋਰ ਸਿੰਘ ਨੇ ਘਰ ਬਣਾਇਆ । ਮੈ ਉਹਨੂੰ ਵੱਧ ਘੱਟ ਹੀ ਦੇਖਿਆ ਕਿਉਂਕਿ ਮੈ ਸ਼ਹਿਰ ਤੋਂ ਦੂਰ ਬਾਹਰ ਕੰਮ ਕਰਦਾ ਹੁੰਦਾ ਸੀ ਤੇ ਜਦੋਂ ਮੈ ਘਰੇ ਆਉਣਾ ਤਾਂ ਉਹਦੀ ਸ਼ਿਫ਼ਟ ਸ਼ਾਮ ਦੀ ਹੁੰਦੀ ਸੀ । ਐਵੇਂ ਕਿਤੇ ਦੂਰੋਂ ਦੇਖ ਲੈਣਾ …
-
ਅੱਜ ਕਿਸੇ ਜਗਾ ਇੱਕ ਇਰਾਨੀ ਕਥਾ ਪੜੀ.. ਇੱਕ ਠੰਡੀ ਸ਼ੀਤ ਰਾਤ ਨੂੰ ਮਹੱਲ ਦਾ ਗੇਟ ਲੰਘਦਿਆਂ ਮਹਾਰਾਜੇ ਦਾ ਧਿਆਨ ਇੱਕ ਬੁੱਢੇ ਚੌਂਕੀਦਾਰ ਵੱਲ ਗਿਆ ਤਾਂ ਉਹ ਖਲੋ ਕੇ ਪੁੱਛਣ ਲੱਗਾ ਕੇ “ਬਾਬਾ ਠੰਡ ਤੇ ਨਹੀਂ ਲੱਗਦੀ”? ਅੱਗੋਂ ਕਹਿੰਦਾ “ਮਹਾਰਾਜ ਲੱਗਦੀ ਤਾਂ ਹੈ ਪਰ ਕਿਸੇ ਤਰਾਂ ਗੁਜਾਰਾ ਹੋ ਹੀ ਜਾਂਦਾ ਹੈ” ਰਾਜੇ ਨੇ ਆਖਿਆ ਕੇ ਬਜੁਰਗਾ ਫਿਕਰ ਨਾ ਕਰ…ਮੈਂ ਅੰਦਰ ਜਾ ਕੇ ਤੇਰੇ ਲਈ ਮੋਟੇ ਕੱਪੜੇ …
-
ਮੇਰੀ ਜਾਣ ਪਛਾਣ ਵਾਲਾ ਘਰ ਪਾ ਰਿਹਾ ਸੀ ਤੇ ਜਦੋਂ ਉਹਦੇ ਕੋਲ ਇਕ ਗੋਰਾ ਆਇਆ ਜੋ Fire Places ਵੇਚ ਰਿਹਾ ਸੀ ਕਿ ਮੇਰੇ ਕੋਲ ਦੋ ਹਨ ਜੇ ਲੈਣੀਆਂ ਤਾਂ 700$ ਦੀ ਇਕ ਦੇ ਦਊਂ । ਵੈਸੇ ਉਹ ਹਜ਼ਾਰ ਦੀ ਆਉਂਦੀ ਸੀ । ਕਰ ਕਰਾ ਕੇ ਸੌਦਾ ਹਜ਼ਾਰ ਤੇ ਟੁਟਿਆ ਤੇ ਉਹਨੇ ਹਜ਼ਾਰ ਡਾਲਰ ਕੈਸ਼ ਉਹਨੂੰ ਬੈਂਕ ਤੋਂ ਲਿਆ ਕੇ ਦੇ ਦਿੱਤਾ ਤੇ ਦੋਨੋ Fire Places …
-
ਪੇਕਿਆਂ ਦੇ ਪਿੰਡ ਕੋਲ ਰੇਲਵੇ ਸਟੇਸ਼ਨ ਤੇ ਗੱਡਿਓਂ ਉੱਤਰਦਿਆਂ ਹੀ ਨਜਰ ਆਸੇ ਪਾਸੇ ਦੌੜਾਈ.. ਨਾਲ ਹੀ ਹੇਠਾਂ ਉੱਤਰੀ ਇੱਕ ਹੋਰ ਸਵਾਰੀ ਓਸੇ ਵੇਲੇ ਹੀ ਡੰਡੀਓਂ-ਡੰਡੀ ਆਪਣੇ ਰਾਹ ਪੈ ਗਈ… ਮੇਰੇ ਕੋਲ ਦੋ ਅਟੈਚੀ ਅਤੇ ਦੋ ਵੱਡੇ ਬੈਗ ਸਨ..ਮੈਨੂੰ ਦੇਖ ਅਲੂਣੀ ਜਿਹੀ ਉਮਰ ਦਾ ਮੁੰਡਾ ਕੋਲ ਭੱਜਾ ਆਇਆ ਮੋਢੇ ਟੰਗੇ ਪਰਨੇ ਨਾਲ ਮੂੰਹ ਪੂੰਝਦਾ ਹੋਇਆ ਅਪਣੱਤ ਜਿਹੀ ਨਾਲ ਬੋਲਿਆ “ਬੀਬੀ ਜੀ ਸਤਿ ਸ੍ਰੀ ਅਕਾਲ” ਅਤੇ ਨਾਲ …
-
ਇਕ ਵਾਰ ਇਕ ਪਿੰਡ ਵਿੱਚ ਇਕ ਸਾਧ ਆਇਆ ਤੇ ਉਹਨੇ ਪਿੰਡ ਵਿੱਚ ਡੌਂਡੀ ਪਿੱਟ ਤੀ ਕਿ ਅੱਜ ਹਨੇਰੀ ਆਉਣੀ ਹੈ ਤੇ ਜੋ ਜੋ ਬੰਦੇ ਬਾਹਰ ਰਹਿ ਗਏ ਉਹ ਪਾਗਲ ਹੋ ਜਾਣਗੇ ।ਸਾਰੇ ਅੰਦਰ ਵੜ ਜਾਉ । ਲੋਕ ਉਹਦੇ ਤੇ ਹੱਸਣ ਲੱਗ ਪਏ ਕਿ ਹਨੇਰੀ ਨਾਲ ਵੀ ਕੋਈ ਪਾਗਲ ਹੋਇਆ ? ਸੱਚੀ ਹੀ ਥੋੜੀ ਦੇਰ ਬਾਅਦ ਹਨੇਰੀ ਚੜ੍ਹ ਆਈ ਤੇ ਕੁਝ ਲੋਕ ਇਹ ਸੋਚ ਕੇ ਅੰਦਰ …
-
ਘਸਮੈਲੇ ਜਿਹੇ ਕੱਪੜੇ ਅਤੇ ਪਲਾਸਟਿਕ ਦੀ ਜੁੱਤੀ ਪਾਈ ਕਾਰਾਂ ਦੇ ਸ਼ੋ-ਰੂਮ ਵਿਚ ਤੁਰਿਆ ਫਿਰਦਾ “ਸਰਵਣ ਸਿੰਘ” ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਥਰਡ ਕਲਾਸ ਦੀ ਟਿਕਟ ਵਾਲਾ ਬੰਦਾ ਗਲਤੀ ਨਾਲ ਰੇਲ ਦੇ ਫਸਟ ਕਲਾਸ ਡੱਬੇ ਵਿਚ ਆਣ ਵੜਿਆ ਹੋਵੇ… ਟਾਈਆਂ ਵਾਲੇ ਅੰਗਰੇਜੀ ਬੋਲਦੇ ਸੇਲਸ ਮੈਨ ਪਹਿਲੋਂ ਉਸ ਵੱਲ ਤੇ ਫੇਰ ਉਸਦੇ ਝੋਲੇ ਵੱਲ ਤੱਕਦੇ…ਤੇ ਫੇਰ ਮਸ਼ਕੜੀਆਂ ਵਿਚ ਹਾੱਸਾ ਹੱਸਦੇ ਕੋਲ ਦੀ ਲੰਘ ਜਾਂਦੇ! ਥੋੜੀ ਦੇਰ …
-
ਸਿਆਣੇ ਕਹਿੰਦੇ ਏਕੇ ਵਿੱਚ ਬਰਕਤ ਹੁੰਦੀ ਹੈ ।ਏਕੇ ਵਿੱਚ ਬਰਕਤ ਹੀ ਨਹੀਂ ਤਾਕਤ ਵੀ ਹੁੰਦੀ ਹੈ । ਸੂਰਜ ਦੀਆਂ ਕਿਰਨਾਂ ਜੇ ਇਕ ਥਾਂ ਕੱਠੀਆਂ ਹੋ ਜਾਣ ਤਾਂ ਅੱਗ ਲਾ ਦਿੰਦੀਆਂ । ਪਾਣੀ ਦੀਆਂ ਬੂੰਦਾਂ ਦਰਿਆ ਬਣ ਕੇ ਵਗ ਉਠਦੀਆਂ ਕਿਤੇ ਸਮੁੰਦਰ ਵਿੱਚ ਲੱਖਾਂ ਬੇੜਿਆਂ ਨੂੰ ਚੁੱਕੀ ਫਿਰਦੀਆਂ । ਇਕ ਵੋਟ ਦੀ ਕੀਮਤ ਕੀ ਹੁੰਦੀ ਹੈ ? ਇਹਦਾ ਪਤਾ ਉਦੋਂ ਲਗਦਾ ਜਦੋਂ ਸਾਰੀਆਂ ਰਲ ਜਾਣ ਤੇ …
-
ਵੱਡੀ ਕੋਠੀ ਵਿੱਚ ਝਾੜੂ ਪੋਚਾ ਲਾਉਣ ਪਹੁੰਚੀ ਨੇ ਅਜੇ ਆਪਣੀ ਚੁੰਨੀ ਲਾਹ ਕੇ ਪਾਸੇ ਤੇ ਰੱਖੀ ਹੀ ਸੀ ਕੇ ਵੱਡੀ ਸਰਦਾਰਨੀ ਕੋਲ ਆ ਪਲਾਸਟਿਕ ਦਾ ਇੱਕ ਡੱਬਾ ਫੜਾਉਂਦੀ ਹੋਈ ਆਖਣ ਲੱਗੀ ਕੇ “ਨੀ ਬੀਰੋ ਆਹ ਲੈ ਨੀ ਅੜੀਏ ਥੋੜੇ ਜਿਹੇ ਬਦਾਮ..ਘਰੇ ਲੈ ਜਾਵੀਂ…ਤੇਰੇ ਪੁੱਤ ਨੇ ਹਾਈ ਸਕੂਲ ਵਿਚ ਦਾਖਿਲਾ ਲਿਆ..ਦੋ ਬਦਾਮ ਰੋਜ ਨਿਰਣੇ ਕਾਲਜੇ ਭਿਓਂ ਕੇ ਖੁਆ ਦਿਆ ਕਰੀਂ…ਦਿਮਾਗ ਤੇਜ ਹੋਊ ਤੇ ਨਾਲੇ ਅਕਲ ਵੀ …