ਦੋ ਸਾਲ ਪਹਿਲਾਂ ਫਰਵਰੀ ਮਹੀਨੇ ਦੀ ਗੱਲ ਏ ਸਟੋਰ ਦੇ ਅੰਦਰ ਵੜਨ ਲੱਗਾ ਹੀ ਸਾਂ ਕੇ ਪਿੱਛੋਂ ਅਵਾਜ ਜਿਹੀ ਆਈ ! ਮੁੜ ਕੇ ਦੇਖਿਆਂ ਤਾਂ ਬਜ਼ੁਰਗ ਗੋਰਾ ਸ਼ਾਇਦ ਕਿਸੇ ਕਾਰਨ ਪਾਰਕਿੰਗ ਵਿਚ ਠੇਡਾ ਖਾ ਕੇ ਡਿਗ ਪਿਆ ਸੀ ਮੈਂ ਭੱਜ ਕੇ ਜਾ ਆਸਰਾ ਜਿਹਾ ਦੇ ਕੇ ਉਠਾਇਆ ਤੇ ਇੱਕ ਪਾਸੇ ਬਿਠਾ ਦਿੱਤਾ! ਗਹੁ ਨਾਲ ਦੇਖਿਆਂ ਤਾਂ ਉਹ ਕੰਬਦੇ ਹੱਥਾਂ ਨਾਲ ਨੱਕ ਚੋ ਵਗਦਾ ਹੋਇਆ ਖੂਨ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਈ ਤਿੰਨ ਦਹਾਕੇ ਪਹਿਲਾਂ ਦੀ ਹੀ ਤਾਂ ਗੱਲ ਏ..ਜਦੋਂ ਵੱਜਦੇ ਸਪੀਕਰਾਂ ਦੀ ਪੂਰੀ ਚੜਤ ਹੁੰਦੀ ਸੀ… ਵਿਆਹ ਤੋਂ ਕੋਈ ਪੰਦਰਾਂ ਵੀਹ ਦਿਨ ਪਹਿਲਾਂ ਤੋਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸਨ… ਪਲੇਠੀ ਦੇ ਪ੍ਰਾਹੁਣੇ ਨੂੰ ਬਰੂਹਾਂ ਤੇ ਤੇਲ ਚੋ ਕੇ ਅੰਦਰ ਲੰਘਾਇਆ ਜਾਂਦਾ ਸੀ ਪਹਿਲਾਂ ਆਏ ਨੂੰ ਸੌਣ ਵਾਸਤੇ ਮੰਜਾ ਬਿਸਤਰਾ ਵੀ ਵਧੀਆਂ ਜਿਹੇ ਟਿਕਾਣੇ ਤੇ ਮਿਲ ਜਾਇਆ ਕਰਦਾ ਸੀ.. ਦੂਰੋਂ ਆਏ ਦੀ ਵਾਪਸੀ ਵੀ …
-
ਅਸੀਂ ਤੀਜੀ ਜਾਂ ਚੌਥੀ ਚ ਪੜ੍ਹਦੇ ਸੀ ਸ਼ਾਇਦ ਉਦੋਂ ! ਮੇਰੇ ਨਾਲ ਸਾਡੇ ਪਿੰਡ ਦਾ ਤਰਖਾਣਾਂ ਦਾ ਮੁੰਡਾ ਸੀ ਤੇ ਅਸੀਂ ਦੁਪਹਿਰ ਨੂੰ ਦੋਨੋ ਜਣੇ ਬਾਹਰ ਛੱਪੜ ਦੇ ਉੱਪਰ ਪਿੱਪਲ਼ ਨਾਲ ਪਾਈ ਪੀਂਘ ਝੂਟਣ ਚਲੇ ਗਏ ! ਪਿੱਪਲ਼ ਦੇ ਦੁਆਲੇ ਇਕ ਚੌਂਤੜਾ ਬਣਾਇਆਂ ਹੋਇਆ ਸੀ ਤੇ ਅਸੀਂ ਉਹਦੇ ਉੱਪਰ ਖੇਡਣ ਲੱਗ ਪਏ ! ਕੁਦਰਤੀ ਸਾਡੀ ਨਿਗਾਹ ਉੱਪਰ ਨੂੰ ਪਈ ਤੇ ਉੱਥੇ ਇਕ ਬੰਦੇ ਦਾ ਸਿਰ …
-
ਉਸਨੂੰ ਅਕਸਰ ਹੀ ਸੁਨੇਹੇ ਮਿਲਦੇ ਰਹਿੰਦੇ ਕੇ ਪਿੰਡ ਆ ਬੇਬੇ ਬਾਪੂ ਨਾਲ ਗੱਲ ਤੋਰ ਲੈ ਪਰ ਮੇਜਰ ਸਾਬ ਹਮੇਸ਼ਾਂ ਹੀ ਇਹ ਆਖ ਛੁੱਟੀ ਵਾਲੀ ਅਰਜੀ ਪਾੜ ਦਿਆ ਕਰਦਾ ਕੇ ਬਾਡਰ ਤੇ ਹਾਲਾਤ ਬੜੇ ਗੰਭੀਰ ਨੇ…ਅਜੇ ਨਹੀਂ! ਅਖੀਰ ਇੱਕ ਦਿਨ ਬੇਬੇ ਦੀ ਤਾਰ ਆਣ ਹੀ ਪਹੁੰਚੀ..ਵਿਚ ਲਿਖਿਆ ਸੀ ਤਗੜੀ ਨੀ ਹਾਂ..ਆ ਕੇ ਮਿਲ ਜਾ ਇੱਕ ਵਾਰ…ਛੁੱਟੀ ਮਨਜੂਰ ਹੋ ਗਈ.. ਦੋ ਦਿਨ..ਕਦੇ ਪੈਦਲ ਕਦੇ ਬੱਸਾਂ ਤੇ ਕਦੇ …
-
ਜ਼ਿੰਦਗੀ ਦੇ ਵਿੱਚ ਇੱਕ ਮੌਕਾ ਅਜਿਹਾ ਜ਼ਰੂਰ ਆਉਂਦਾ ਜਦੋਂ ਤੁਸੀਂ ਥਕਾਨ ਮਹਿਸੂਸ ਕਰਨ ਲੱਗਦੇ ਉ। ਜਵਾਨੀ ਤੁਹਾਨੂੰ ਬੀਤ ਗਏ ਵੇਲੇ ਦੀਆਂ ਗੱਲਾਂ ਲੱਗਦੀ ਏ ਤੇ c ਤੁਹਾਨੂੰ ਚੰਗੀ ਲੱਗਣ ਲੱਗ ਪੈਂਦੀ ਏ। ਦਿਲ ਕਰਦਾ ਕਿ ਸਭ ਛੱਡ ਦਿੱਤਾ ਜਾਵੇ ਤੇ ਇੱਕ ਲੰਬਾ ਸਾਹ ਲਿਆ ਜਾਵੇ…….ਕਾਲਜ ਟੈਮ ਹਰੇਕ ਚਿਹਰੇ ਦੇ ਸਿਆਣੂ ਨੂੰ ਹੁਣ ਸਭ ਧੁੰਦਲਾ ਨਜ਼ਰੀ ਪੈਣ ਲੱਗਦਾ। ਉਹ ਟੈਮ….. ਜੋ ਕਦੇ ਕੈਦ ਨੀ ਹੋ ਸਕਿਆ। …
-
ਨਿੱਕੇ ਹੁੰਦਿਆਂ ਇੱਕ ਵਾਰ ਚੈਕ ਜਮਾ ਕਰਾਉਣ ਬੈਂਕ ਗਿਆ.. ਬਾਹਰ ਆਇਆ ਤੇ ਦੇਖਿਆ ਸਾਈਕਲ ਚੁੱਕਿਆ ਜਾ ਚੁੱਕਾ ਸੀ..ਘਰੋਂ ਬੜੀਆਂ ਝਿੜਕਾਂ ਪਈਆਂ.. ਚੋਰ ਤੇ ਬੜਾ ਗੁੱਸਾ ਆਈ ਜਾਵੇ..ਅਗਲੇ ਦਿਨ ਰਲ ਸਕੀਮ ਲੜਾਈ…ਬਗੈਰ ਤਾਲੇ ਤੋਂ ਦੂਜਾ ਸਾਈਕਲ ਐਨ ਓਸੇ ਜਗਾ ਖੜਾ ਕਰ ਦਿੱਤਾ ਅਤੇ ਆਪ ਸਾਮਣੇ ਦੁਕਾਨ ਵਿਚ ਬਹਿ ਗਏ! ਦੋ ਕੂ ਘੰਟੇ ਬਾਅਦ ਹੋਲੀ ਜਿਹੀ ਉਮਰ ਦਾ ਮੁੰਡਾ ਆਇਆ..ਦੋ ਕੂ ਗੇੜੇ ਜਿਹੇ ਦੇ ਸਾਈਕਲ ਸਟੈਂਡ ਤੋਂ …
-
ਅੱਜ ਤੋਂ ਕੋਈ 25-30 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਨੂੰ ਪੰਜਾਬ & ਸਿੰਧ ਬੈਂਕ ਦੇ ਵਾਈਸ ਪ੍ਰੈਜ਼ੀਡੈਂਟ ਨੂੰ ਮਿਲਣ ਦਾ ਮੌਕਾ ਮਿਲਿਆ ਜਿਨਾ ਨੇ ਮੈਨੂੰ ਗੱਲ ਕਰਦਿਆਂ ਇਕ ਗੱਲ ਦੱਸੀ ਕਿ ਉਹ ਸਵਿਟਜਰਲੈਂਡ ਵਿੱਚ ਮੀਟਿੰਗ ਤੇ ਗਏ ਸੀ ਜਿੱਥੇ ਦੁਨੀਆਂ ਭਰ ਦੇ ਬੈਂਕਾਂ ਦੇ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਮੌਜੂਦ ਸਨ ! ਤੇ ਉਥੇ ਸਵਿਟਜਰਲੈਂਡ ਦੇ World Bank ਦੇ ਪ੍ਰੈਜ਼ੀਡੈਂਟ ਨੇ ਸਾਰਿਆਂ ਨੂੰ ਸਵਾਲ ਕੀਤਾ …
-
ਵਕਤ ਬਦਲਦਿਆਂ ਬਹੁਤ ਕੁੱਝ ਬਦਲ ਜਾਂਦਾ। ਯਾਰੀਆਂ ਦਾ ਜਨੂੰਨ ਫਿਕਰਾਂ ਦੀ ਲੋਅ ‘ਚ ਮੱਠਾ ਪੈ ਜਾਂਦਾ। “ਕੋਈ ਚੱਕਰ ਈ ਨੀ ਸਾਡੇ ਆਲਿਆਂ” ਕਹਿ ਕਿ ਹਰ ਮਾੜੀ ਤਕੜੀ ਸ਼ਹਿ ਦੀ ਗੋਡਣੀ ਲਵਾਉਣ ਆਲੇ “ਬਸ ਬਾਈ ਚੱਲੀ ਜਾਂਦਾ” ਨਾਲ ਸੋਚੀਂ ਪੈਣ ਲੱਗ ਜਾਂਦੇ ਆ। ਉਦੋਂ ਬਿਨਾਂ ਲੱਤ ਬਾਂਹ ਆਲੀ ਗੱਲ ਨੂੰ ਵੀ ਗੋਦੀ ਚੱਕੀ ਫਿਰਨਾ। ਸਾਡੇ ‘ਚ ਇਹ ਰਿਵਾਜ ਈ ਸੀ, ਲੰਡੂ ਜੀ ਗੱਲ ਕਰਕੇ ਕਹਿ ਦੇਣਾ, …
-
ਸਿੱਖ ਜਗਤ ਦਾ ਲਿਖਾਰੀ ਹੋਇਆ ਹੈ – ਐਸ.ਐਸ.ਅਮੋਲ ਬਾ-ਕਮਾਲ ਲਿਖਤਾਂ ਲਿੱਖੀਆਂ ਹਨ ਏਸ ਬੰਦੇ ਨੇ,ਅਨਾਥ ਆਸ਼ਰਮ ਵਿਚ ਪੜ੍ਹਿਆ ਹੈ,ਮਾਤਾ ਪਿਤਾ ਛੋਟੀ ਉਮਰੇ ਚੜ੍ਹਾਈ ਕਰ ਗਏ ਸਨ, ਕੋਈ ਸਹਾਰਾ ਨਹੀਂ ਸੀ, ਵੈਸੇ ਅਨਾਥਾਂ ਨੇ ਵੀ ਸਿੱਖੀ ਵਿਚ ਬੜ੍ਹਾ ਵੱਡਾ ਰੋਲ ਅਦਾ ਕੀਤਾ ਹੈ, ਜੱਸਾਸਿੰਘਰਾਮਗੜੀਆ- ਇਸਦਾ ਵੀ ਪਿਤਾ ਨਹੀ ਸੀ, ਬਘੇਲ_ਸਿੰਘ ਇਸਦਾ ਵੀ ਪਿਤਾ ਚੜ੍ਹਾਈ ਕਰ ਗਿਆ ਸੀ, ਹਰੀਸਿੰਘਨਲੂਏ ਦਾ ਵੀ ਪਿਤਾ ਨਹੀ ਸੀ, ਦੁਨਿਆਵੀ ਤੌਰ …
-
ਪਿਛਲੇ ਸਾਲ ਨਵੰਬਰ ਮਹੀਨੇ ਵਿੰਨੀਪੈਗ ਤੋਂ 70 ਕਿਲੋਮੀਟਰ ਦੂਰ ਬੀਚ ਤੇ ਜਾਣ ਦਾ ਮੌਕਾ ਮਿਲਿਆ ! ਕਈ ਲੋਕ lake ਵਿਚ ਕੁੰਡੀ ਸੁੱਟੀ ਨਿੱਘੀ ਧੁੱਪ ਦਾ ਲੁਤਫ਼ ਉਠਾ ਰਹੇ ਸਨ ਇੱਕ ਗੋਰੇ ਨੂੰ ਪੁੱਛਿਆ ਕੇ ਕੋਈ ਮੱਛੀ ਫਸੀ..? ਮਾਯੂਸ ਹੁੰਦਾ ਆਖਣ ਲੱਗਾ..2 ਘੰਟੇ ਹੋ ਗਏ ਕੋਈ ਨੀ ਫਸੀ… ਗੱਲਾਂ ਕਰ ਹੀ ਰਹੇ ਸਾਂ ਕੇ ਇੱਕ ਖੁਸ਼ਦਿਲ ਜਿਹਾ ਫਿਲਿਪੀਨੋ ਆਇਆ ਤੇ ਲਾਗੇ ਹੀ ਆਪਣਾ ਸਿਸਟਮ ਜਿਹਾ ਸੈੱਟ …
-
ਨਵਿਆਂ ਰਾਹਾਂ ਨੇ ਮੈਨੂੰ ਕਿਸੇ ਸਵੇਰ ਨਵੀਂ ਆਸ ਦਿੱਤੀ ਸੀ ਤੇ ਵਾਦਿਆਂ ਦੀ ਗਵਾਹੀ ਹੇਠ ਆਪਣੇ ਮਹਿਲ ਮੁਨਾਰੇ ਤੇ ਆਪਣੇ ਲੋਕਾਂ ਨੂੰ ਮੋਹ ਭਿੱਜੀ ਅਲਵਿਦਾ ਕਹਿ ਆਇਆ ਸੀ। ਉਸ ਵਕਤ ਚਾਈਂ-ਚਾਈਂ ਮੈਂ ਆਉਣ ਵਾਲੇ ਕੱਲ੍ਹ ਦੀ ਪਿੱਠ ਤੇ ਲਿਖੇ ਸੁਆਲ ਪੜ ਨਾ ਪਾਇਆ। ਪਰ ਅੱਜ……… ਅੱਜ ਲੱਗਦਾ ਜਿਵੇਂ ਮੇਰੇ ਪਿੰਡ ਦੀ ਫਿਰਨੀ ਤੇ ਇਸ ਨਵੇਂ ਸ਼ਹਿਰ ਦੀ ਬਾਲਕੋਨੀ ਦੀ ਜੰਗ ਨੇ ਮੈਨੂੰ ਹਰਾ ਦਿੱਤਾ ਹੋਵੇ। …
-
ਕੱਲ “ਐਲਨ..Allen” ਨਾਮ ਦੇ ਬੰਦੇ ਦਾ ਫੋਨ ਆਇਆ ਕੇ ਘਰ ਦੇਖਣਾ… ਗੱਲਬਾਤ ਦੇ ਲਹਿਜੇ ਤੋਂ ਲੱਗਾ ਜਿਦਾਂ ਇੰਡੀਅਨ ਹੁੰਦਾ ਪਰ ਫੇਰ ਸੋਚਿਆ ਕੇ ਹੋ ਸਕਦਾ ਸ੍ਰੀ-ਲੰਕਨ ਤੇ ਜਾ ਫੇਰ ਮਲੇਸ਼ੀਆਂ ਮੂਲ ਦਾ ਹੋਵੇ.. ਖੈਰ ਜਦੋਂ ਅੱਜ ਨੌ ਵਜੇ ਮੁਲਾਕਾਤ ਹੋਈ ਤਾਂ ਉਹ ਦੋ ਜਣੇ ਸਨ.. ਇੱਕ ਮੇਰੇ ਉਤਰਨ ਤੋਂ ਪਹਿਲਾਂ ਹੀ ਕਾਰ ਦੇ ਬੂਹੇ ਅੱਗੇ ਆਣ ਖਲੋਤਾ ਤੇ ਆਪਣਾ ਹੱਥ ਅੱਗੇ ਕਰਦਾ ਹੋਇਆ ਆਖਣ ਲੱਗਾ …