ਸੁਰਜੀਤ ਰੋਜ਼ ਦੀ ਤਰਾਂ ਅੱਜ ਵੀ ਗੁਰੂਦੁਆਰਾ ਸਾਹਿਬ ਮੱਥਾ ਟੇਕ ਕੇ ਘਰ ਜਾ ਰਹੀ ਸੀ। ਰਾਹ ਵਿੱਚ ਮਿਲੀ ਗੁਆਂਢਣ ਦੇ ਪੁੱਛਣ ਤੇ ਉਹ ਆਪਣੀ ਭਤੀਜੀ ਦੇ ਵਿਆਹ ਬਾਰੇ ਦੱਸਣ ਲੱਗੀ। ਸੁਰਜੀਤ ਬੜੇ ਮਾਣ ਨਾਲ ਗੁਆਂਢਣ ਨੂੰ ਦੱਸਣ ਲੱਗੀ ਕਿ ਉਹਨਾਂ ਨੇ ਵਿਆਹ ਤੇ ਰੱਖੇ ਅਖੰਡ ਪਾਠ ਦਾ ਭੋਗ ਬੜੇ ਸਾਦੇ ਤਰੀਕੇ ਨਾਲ ਪਾਇਆ। ਪੰਗਤ ‘ਚ ਬਿਠਾ ਕੇ ਸਭ ਨੂੰ ਲੰਗਰ ਛਕਾਇਆ ਤੇ ਜਿਸ ਨਾਲ ਕਿਸੇ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਕਿੰਨੇ ਹੀ ਦਿਨਾਂ ਤੋਂ ਇੰਤਜ਼ਾਰ ਕਰ ਰਿਹਾ ਸਾਂ ਉਹਨਾਂ ਦੇ ਫੋਨ ਦਾ ਅਤੇ ਜਦੋਂ ਇੰਟਰਵਿਊ ਲਈ ਫੋਨ ਆਇਆ ਤਾਂ ਕਿਤੇ ਜਾ ਕੇ ਸੁੱਖ ਦਾ ਸਾਹ ਮਿਲਿਆ ਪਰ ਇੰਟਰਵਿਊ ਦਾ ਸਮਾਂ ਅਗਲੇ ਦਿਨ ਦਾ ਮਿਲਿਆ ਇਹੀ ਗੱਲ ਨੇ ਮੈਨੂੰ ਥੋੜੀ ਜਿਹੀ ਪਰੇਸ਼ਾਨੀ ਵਿੱਚ ਪਾ ਦਿੱਤਾ ..ਹੁਣ ਪਹਿਲਾਂ ਤਾਂ ਇਹ ਸੋਚ ਸੀ ਕਿ ਕੱਲ੍ਹ ਨੂੰ ਕਿਹੜੇ ਕੱਪੜੇ ਪਹਿਨ ਕੇ ਜਾਵਾਂ ..ਕਿਉਂਕਿ ਗਿਣਵੇਂ ਜਿਹਾ ਹੀ ਸਮਾਨ ਸੀ ਮੇਰੇ …
-
ਮਨਰੀਤ ਹਾਲੇ ਸਕੂਲ ਪਹੁੰਚੀ ਹੀ ਸੀ । ‘ਸ਼ੁੱਭ’ ਉਸ ਵੱਲ ਭੱਜਿਆ ਆਇਆ ਤੇ ਬੋਲਿਆ , ਮੈਡਮ !ਮੈਡਮ ! ਜਿਹੜੇ ਬੂਟੇ ਲਾਏ ਸੀ ਨਾ ਆਪਾਂ, ਉਹ ਪਿੰਡ ਵਾਲੇ ਵੱਡੇ ਬੱਚੇ ਜਿਹੜੇ ਸ਼ਾਮ ਨੂੰ ਸਕੂਲ ਖੇਡਣ ਆਉਂਦੇ ਹਨ ਖ਼ਰਾਬ ਕਰ ਗਏ । ਮਨਰੀਤ ਉਦਾਸ ਜਿਹੀ ਹੋ ਕੇ ਬੋਲੀ ,”ਇਹ ਤਾਂ ਬਹੁਤ ਗਲਤ ਹੈ ਬੇਟਾ! ਅਸੀਂ ਤਾਂ ਸੋਚ ਰਹੇ ਸੀ ਕਿ ਬੂਟੇ ਵੱਡੇ ਹੋਣਗੇ ।ਹਰਿਆਲੀ ਭਰਿਆ ਸਕੂਲ ਬਹੁਤ …
-
ਅਲਾਰਮ ਵੱਜਦੇ ਹੀ ਅੱਖ ਖੁੱਲ੍ਹੀ ਤੇ ਕੰਮ ਤੇ ਜਾਣ ਲਈ ਤਿਆਰ ਹੋਣ ਲੱਗਾ। ਛੇਤੀ ਦੇਣੀ ਚਾਹ ਬਣਾਈ ਤੇ ਨਾਲ ਕੱਲ੍ਹ ਦੇ ਬਚੇ ਬਰੈਡ ਖਾ ਕੇ ਕੰਮ ਤੇ ਨਿਕਲ ਪਿਆ। ਕੰਮ ਤੇ ਪਹੁੰਚਿਆ ਹੀ ਸੀ ਕਿ ਉਸਦਾ ਫੋਨ ਵੱਜਿਆ । ਪੰਜਾਬ ਦਾ ਨੰਬਰ ਦੇਖ ਕੇ ਫਟਾਫਟ ਫੋਨ ਚੁੱਕਿਆ ਤੇ ਹੈਲੋ ਕਿਹਾ ਹੀ ਸੀ ਕਿ ਉਧਰੋਂ ਬਾਪੂ ਜੀ ਬੋਲੇ “ਕਿੱਦਾਂ ਪੁੱਤਰਾ ” ਓਹਨੇ ਕਿਹਾ “ਮੈਂ ਠੀਕ ਹਾਂ …
-
ਕੁਝ ਦਿਨ ਪਹਿਲਾਂ ਮੇਰੇ ਬੇਟੇ ਦੇ ਦੋਸਤ ਦਾ ਫੋਨ ਆਇਆ। “ਆਂਟੀ !ਤੁਹਾਨੂੰ ਬਹੁਤ ਜ਼ਰੂਰੀ ਗੱਲ ਦੱਸਣੀ ਸੀ।” ਮੈਂ ਥੋੜ੍ਹਾ ਘਬਰਾ ਗਈ ,”ਹਾਂ !ਦੱਸੋ ਬੇਟਾ ਦੀ ਗੱਲ ਹੈ?” ਉਹ ਬੋਲਿਆ ,”ਆਂਟੀ ! ਜੋਤ ਨੂੰ ਕਲਾਸ ਵਿੱਚ ਬਲੈਕ ਬੋਰਡ ਦਿਖਾਈ ਨਹੀਂ ਦਿੰਦਾ। ਤੁਸੀਂ ਉਸਦੀ ਨਿਗ੍ਹਾ ਚੈੱਕ ਕਰਵਾਓ ।” ਪਹਿਲਾਂ ਤਾਂ ਮੈਂ ਸੋਚਿਆ ਕਿ ਬੱਚਾ ਹੈ। ਐਵੇਂ ਮਜ਼ਾਕ ਕਰ ਰਿਹਾ ਹੋਣਾ। ਫਿਰ ਮੈਂ ਸਹੀ ਗੱਲ ਪਤਾ ਕਰਨ ਦੀ …
-
ਸੀਮਾ ਇੱਕ ਪੜ੍ਹੀ ਲਿਖੀ ਘਰੇਲੂ ਔਰਤ ਸੀ। ਉਹ ਸਾਰਾ ਦਿਨ ਆਪਣੇ ਬੱਚਿਆਂ ਵਿੱਚ ਮਸਤ ਰਹਿੰਦੀ । ਕਦੇ ਉਨ੍ਹਾਂ ਨੂੰ ਪੜ੍ਹਾ ਰਹੀ ਹੁੰਦੀ ,ਕਦੇ ਉਨ੍ਹਾਂ ਨੂੰ ਖਾਣ ਪੀਣ ਲਈ ਦਿੰਦੀ । ਉਹ ਘਰ ਦੇ ਨਿੱਕੇ ਨਿੱਕੇ ਕੰਮ ਕਰਦਿਆਂ ਬੜਾ ਖੁਸ਼ੀ ਮਹਿਸੂਸ ਕਰਦੀ। ਆਪਣੇ ਬੱਚਿਆਂ ਨਾਲ ਰਲ ਮਿਲ ਕੇ ਹੱਸਣਾ ਉਸ ਨੂੰ ਬਹੁਤ ਚੰਗਾ ਲਗਦਾ। ਇੱਕ ਦਿਨ ਉਹ ਬੱਚਿਆਂ ਨਾਲ ਗੱਲਾਂ ਗੱਲਾਂ ਬਾਤਾਂ ਕਰ ਰਹੀ ਸੀ। ਉਸ …
-
ਲੰਬੜਦਾਰਾਂ ਦੇ ਮੁੰਡੇ ਦਾ ਵਿਆਹ ਸੀ, ਸ਼ਾਮ ਨੂੰ ਲਾਗੀ ਸੁਨੇਹਾ ਲੈ ਕੇ ਆਇਆ ਕਿ ਸਵੇਰੇ ਭੱਠੀ ( ਕੜਾਹੀ ) ਚੜਨੀ ਆ ਜੀ, ਘਰ ਚੋਂ ਇੱਕ ਬੰਦਾ ਹਲਵਾਈ ਕੋਲ ਭੱਠੀ ਤੇ ਕੰਮ ਕਰਨ ਲਈ ਬੁਲਾਇਆ। ਸਵੇਰੇ ਬੇਬੇ ਨੇ ਮੈਨੂੰ ਸਾਜਰੇ ਉਠਾ ਦਿੱਤਾ ਕਿ ਲੰਬੜਦਾਰਾਂ ਦੇ ਭੱਠੀ ਤੇ ਕੰਮ ਕਰਾਉਣ ਲਈ ਜਾਣਾ। ਮੇਰੀ ਉੱਮਰ ਉਦੋਂ 15-16 ਸਾਲ ਦੀ ਹੋਣੀ ਆ ਮੈਂ ਨਾ ਨੁੱਕਰ ਜਿਹੀ ਕੀਤੀ ਪਰ ਬੇਬੇ …
-
ਆਖਿਰ ਸਮਸ਼ੇਰ ਸਿੰਘ ਵੀ ਪਹੁੰਚ ਗਿਆ ਸੀ ਵਲੈਤ ਨੂੰਹ ਪੁੱਤ ਕੋਲ। ਜ਼ਹਾਜ ਚੜਨ ਤੇ ਬੱਚੇ ਕਿਵੇਂ ਰਹਿੰਦੇ ਪ੍ਰਦੇਸ ਚ,ਦੇਖਣ ਦਾ ਚਾਅ ਤਾਂ ਮਾਪਿਆਂ ਨੂੰ ਹੁੰਦਾ ਈ ਐ……ਜਿਸ ਇਲਾਕੇ ਚ ਬੱਚਿਆਂ ਦਾ ਰੈਣ ਬਸੇਰਾ ਸੀ,ਪੰਜਾਬੀ ਅਜੇ ਘੱਟ ਈ ਪਹੁੰਚੇ ਸਨ। ਨੂੰਹ ਦੀ ਪੜਾਈ ਤਾਂ ਭਾਵੇਂ ਪੂਰੀ ਹੋ ਚੁੱਕੀ ਸੀ,ਪਰ ਕੰਮ ਤੇ ਇੱਕ ਦੋ ਸਟਾਫ ਆਪਣੇ ਦੇਸ਼ ਗਏ ਹੋਣ ਕਰਕੇ ਕੰਮ ਦਾ ਭਾਰ ਕੁੱਝ ਜਿਆਦਾ ਈ ਵਧ …
-
ਜ਼ਿੰਦਗੀ ਵਿੱਚ ਕਈ ਵਾਰ ਇਸ ਮਤਲਬ ਪ੍ਰਸਤ ਦੁਨੀਆਂ ਨੂੰ ਦੇਖ ਕੇ ਮਨ ਉਦਾਸ ਹੋ ਜਾਂਦਾ ਹੈ ।ਪਰ ਕਦੇ ਕਦੇ ਇਸੇ ਦੁਨੀਆਂ ਵਿੱਚ ਵਿਚਰਦਿਆਂ ਕੁਝ ‘ਰੱਜੀਆਂ ਰੂਹਾਂ ‘ਦੇ ਦਰਸ਼ਨ ਹੋ ਜਾਂਦੇ ਹਨ ਤਾਂ ਮਨ ਨੂੰ ਸਕੂਨ ਜਿਹਾ ਮਿਲਦਾ ਹੈ । ਇਹੋ ਜਿਹੀਆਂ ਘਟਨਾਵਾਂ ਕਦੇ ਨਹੀਂ ਭੁੱਲਦੀਆਂ। ਅਸੀਂ ਹੋਸਟਲ ਵਿੱਚ ਰਹਿੰਦੇ ਸੀ ।ਅਸੀਂ ਇਕ ਪ੍ਰੋਫੈਸਰ ਸਾਹਿਬ ਕੋਲ ਪੰਦਰਾਂ ਕੁ ਦਿਨ ਲਈ ਪੜ੍ਹਨ ਲਈ ਜਾਣਾ ਸੀ ਤਾਂ ਅਸੀਂ …
-
“ਕੀ ਹੋਇਆ ਨਿੰਮੀ?ਉਦਾਸ ਕਿਉਂ ਏਂ”? ਰਵੀ ਨੇ ਆਪਣੀ ਭੈਣ ਨੂੰ ਚੁੱਪ ਬੈਠੇ ਦੇਖ ਕੇ ਪੁੱਛਿਆ।”ਕੁਝ ਨਹੀਂ ਵੀਰ!ਬਸ ਸੋਚ ਰਹੀ ਸੀ ਆਪਣੇ ਨੇੜੇ ਦੇ ਕੁਝ ਲੋਕਾਂ ਬਾਰੇ।” “ਕੀ ਸੋਚ ਰਹੀ ਸੀ ਨਿੰਮੀ ?ਦੱਸ ਤਾਂ ਸਹੀ।” “ਵੀਰ ਲੋਕ ਬਹੁਤ ਸਵਾਰਥੀ ਹੁੰਦੇ ਨੇ।ਤੈਨੂੰ ਤਾਂ ਪਤਾ ਹੀ ਹੈ।ਆਪਾਂ ਤਾਂ ਥੱਕ ਗਏ ਇਹਨਾਂ ਨਾਲ਼ ਰਿਸ਼ਤਾ ਨਿਭਾਉਂਦੇ।ਆਪਾਂ ਲਈ ਜੋ ਮੋਹ ਦੀਆਂ ਤੰਦਾਂ ਸੀ,ਉਹਨਾਂ ਲਈ ਸਿਰਫ਼ ਲੋੜਾਂ ਦੀ ਪੂਰਤੀ ਸੀ।” “ਸਹੀ ਕਿਹਾ …
-
ਸਤਵੰਤ ਤੇ ਬਲਜੀਤ ਬਚਪਨ ਤੋਂ ਹੀ ਚੰਗੇ ਦੋਸਤ ਸਨ ।ਦੋਨੋਂ ਇਕੱਠੇ ਪੜ੍ਹਦੇ ਸਨ ।ਵੱਡੇ ਹੋਏ ਤਾਂ ਸੁਖਵੰਤ ਨੂੰ ਇੱਕ ਸਰਕਾਰੀ ਨੌਕਰੀ ਮਿਲ ਗਈ ਤੇ ਉਸ ਦਾ ਆਪਣੇ ਪਰਿਵਾਰ ਵਿੱਚ ਚੰਗਾ ਗੁਜ਼ਾਰਾ ਚੱਲ ਰਿਹਾ ਸੀ। ਦੂਜੇ ਪਾਸੇ ਬਲਜੀਤ ਦੀ ਸੰਗਤ ਕੁਝ ਗਲਤ ਮੁੰਡਿਆਂ ਨਾਲ ਹੋਣ ਕਰਕੇ ਉਹ ਸ਼ਰਾਬੀ ਬਣ ਗਿਆ।ਉਹ ਸ਼ਰਾਬ ਪੀ ਕੇ ਕੋਈ ਨਾ ਕੋਈ ਬਖੇੜਾ ਖੜ੍ਹਾ ਕਰੀ ਰੱਖਦਾ ।ਉਸ ਦੇ ਬੱਚੇ ਵੀ ਡਰੇ ਸਹਿਮੇ …
-
“ਹੈਂਅ ਦੇਖ ਲੈ ਕਹਿੰਦੇ ਆਥਣ ਨੂੰ ਏ ਪੂਰੀ ਹੋਗੀ ਤੀ ਮਹਿੰਦਰ ਕੁਰ ਦੀ ਭਤੀਜੀ”,”ਖਬਨੀਂ ਆਪਾਂ ਨੂੰ ਏ ਉਡੀਕਦੀ ਸੀ” ਬਲਤੇਜ ਦੀ ਪਤਨੀ ਜਸਵੀਰ ਨੇ ਉਹਨੂੰ ਚਾਹ ਫੜਾਉਦਿਆਂ ਆਖਿਆ। “ਅੱਛਿਆ” ਇੰਨਾਂ ਕਹਿ ਉਹ ਅੰਦਰ ਚਲਾ ਗਿਆ ਸੀ । ਬੀਤੇ ਕੱਲ ਜਦ ਉਹ ਦੋਵੇਂ ਜੀਅ ਪਟਿਆਲੇ ਤੋਂ ਵਾਪਿਸ ਆਉਂਦੇ ਵਖਤ ਰਾਹ ਵਿੱਚ ਗੱਡੀ ਦਾ ਪੈਂਚਰ ਲਵਾ ਰਹੇ ਸਨ ਤਾਂ ਉਥੇ ਖੜੇ ਇਕ ਨੌਜਵਾਨ ਮੁੰਡੇ ਨਾਲ ਰਸਮੀ ਗੱਲਬਾਤ …