ਜਲਾਵਤਨੀ

by admin

ਆਖਿਰ ਸਮਸ਼ੇਰ ਸਿੰਘ ਵੀ ਪਹੁੰਚ ਗਿਆ ਸੀ ਵਲੈਤ ਨੂੰਹ ਪੁੱਤ ਕੋਲ।
ਜ਼ਹਾਜ ਚੜਨ ਤੇ ਬੱਚੇ ਕਿਵੇਂ ਰਹਿੰਦੇ ਪ੍ਰਦੇਸ ਚ,ਦੇਖਣ ਦਾ ਚਾਅ ਤਾਂ ਮਾਪਿਆਂ ਨੂੰ ਹੁੰਦਾ ਈ ਐ……ਜਿਸ ਇਲਾਕੇ ਚ ਬੱਚਿਆਂ ਦਾ ਰੈਣ ਬਸੇਰਾ ਸੀ,ਪੰਜਾਬੀ ਅਜੇ ਘੱਟ ਈ ਪਹੁੰਚੇ ਸਨ। ਨੂੰਹ ਦੀ ਪੜਾਈ ਤਾਂ ਭਾਵੇਂ ਪੂਰੀ ਹੋ ਚੁੱਕੀ ਸੀ,ਪਰ ਕੰਮ ਤੇ ਇੱਕ ਦੋ ਸਟਾਫ ਆਪਣੇ ਦੇਸ਼ ਗਏ ਹੋਣ ਕਰਕੇ ਕੰਮ ਦਾ ਭਾਰ ਕੁੱਝ ਜਿਆਦਾ ਈ ਵਧ ਗਿਆ ਸੀ,ਪੱਕੇ ਹੋਣ ਕਰਕੇ ਹਰਜਾ-ਮਰਜਾ ਤਾਂ ਖਾਣਾ ਈ ਪੈਂਦਾ ਆ….
ਮੁੰਡਾ ਵੀ ਦਸ-ਬਾਰਾਂ ਘੰਟੇ ਕੰਮ ਤੇ ਜਾਂਦਾ। ਰਾਤ ਦੇ ਦਸ-ਗਿਆਰਾਂ ਵੱਜ ਜਾਂਦੇ ਮੁੜਦਿਆਂ ਨੂੰ…..ਬਾਹਰ ਈ ਕੁੱਝ ਖਾ ਆਉਂਦੇ ਵਿਚਾਰੇ….ਸਵੇਰ ਦੀ ਰੋਟੀ ਤਾਂ ਪਕਾ ਜਾਂਦੀ ਸੀ ਨੂੰਹ ਰਾਣੀ….ਉਹਦੀ ਕੰਮ ਵਾਲੀ ਥਾਂ ਦੂਰ ਸੀ,ਫੇਰ ਰਾਤ ਨੂੰ ਈ ਵਾਪਿਸ ਆਉਂਦੀ।
ਕੰਮ ਤੋਂ ਬਰੇਕ ਮਿਲਣ ਤੇ ਸ਼ਾਮ ਦੀ ਰੋਟੀ ਪੁੱਤ ਬਾਹਰ ਈ ਖੁਆ ਲਿਆਉਂਦਾ ਜਿਹੜੀ ਉਹਨੂੰ ਜਮਾਂ ਸੁਆਦ ਨਾ ਲੱਗਦੀ।
ਘਰੇਂ ਤਾਂ ਲਾਣੇਦਾਰਨੀ ਉਹਦੀ ਪਸੰਦ ਦੀਆਂ ਵੰਨ ਸੁਵੰਨੀਆਂ ਚੀਜ਼ਾਂ ਬਣਾਉਂਦੀ ਸੀ,ਉਹਦੇ ਕਾਲਜੇ ਚ ਜਾਣੋਂ ਹੌਲ ਪੈਂਦੇ।
ਤਿੰਨ ਕਮਰਿਆਂ ਵਾਲੇ ਘਰ ਚ ਇੱਕ ਹੋਰ ਮੁੰਡਾ ਵੀ ਰਹਿੰਦਾ ਸੀ,ਉਹ ਦੱਖਣ ਭਾਰਤ ਤੋਂ ਸੀ,ਚਾਹ ਕੇ ਵੀ ਉਹਦੇ ਨਾਲ ਕੋਈ ਗੱਲ ਨਾ ਕਰ ਪਾੳਂਦਾ…..ਉਹ ਵੀ ਕਦੇ-ਕਦਾਈਂ ਈ ਨਜ਼ਰੀਂ ਪੈਂਦਾ ਸੀ ।
ਕਮਰੇ ਚ ਬੈਠੇ ਬੈਠੇ ਦਿਨ ਲੰਘਣ ਚ ਈ ਨਾ ਆਉਂਦਾ,ਉਹਦਾ ਦਮ ਘੁੱਟਦਾ। ਚਾਰ ਕੁ ਦਿਨਾਂ ਚ ਉਹਦਾ ਮਨ ਉਚਾਟ ਹੋ ਗਿਆ।
ਖਿਆਲਾਂ ਦੀ ਸੂਈ ਮੁੜ-ਘੁੜ ਪੰਜਾਬ ਜਾ ਮੁੜਦੀ। ਕਿਵੇਂ ਉਹਨੇ ਬਾਪੂ ਜੀ ਵਾਂਗੂੰ ਸਖਤ ਮਿਹਨਤ ਕਰਕੇ ਸਭ ਬਣਾਇਆ ਸੀ। ਜਦੋਂ ਉਹਨਾਂ ਦਸ ਕਮਰੇ ਤੇ ਚਾਰ ਚੁਬਾਰਿਆਂ ਵਾਲਾ ਘਰ ਪਾਇਆ ਸੀ ਤਾਂ ਲੋਕ ਦੂਰੋਂ ਦੂਰੋਂ ਦੇਖਣ ਆਉੰਦੇ ਸਨ। ਪਿੰਡ ਚ ਹੋਰ ਕੋਈ ਵੀ ਐਡਾ ਵੱਡਾ ਘਰ ਪਾ ਨਹੀਂ ਸਕਿਆ ਸੀ। ਖੁੱਲੀ ਜ਼ਮੀਨ ਤੇ ਘਰੇਂ ਖੜਾ ਹਰੇਕ ਵੱਡੇ ਤੋਂ ਵੱਡਾ ਤੇ ਛੋਟੇ ਤੋਂ ਛੋਟਾ ਸੰਦ, ਕਿੱਲਿਆਂ ਤੇ ਬੱਧੀਆਂ ਸੁਲੱਖਣੀਆਂ ਮੱਝਾਂ ਗਾਵਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਪਿੰਡ ਚ ਸਭ ਬਹੁਤ ਇੱਜ਼ਤ ਕਰਦੇ ਸਨ, ਜਿੱਥੇ ਉਹ ਖੜ ਜਾਂਦਾ ਉਥੇ ਈ ਮੇਲਾ ਲੱਗ ਜਾਂਦਾ। ਨੇੜੇ ਤੇੜੇ ਦੇ ਦਸ ਪਿੰਡਾਂ ਚ ਉਹਦੀ ਠੁੱਕ ਸੀ। ਖੇਤਾਂ ਚ ਲਹਿਲਹਾਉੰਦੀਆਂ ਫਸਲਾਂ,ਚੱਲਦੀਆਂ ਮੋਟਰਾਂ ਦਾ ਕਲ-ਕਲ ਦਾ ਸੰਗੀਤ ਵਜਾਉਂਦਾ ਪਾਣੀ ਉਹਦੀ ਜਿੰਦ ਜਾਨ ਸਨ।
ਇਹ ਸਭ ਕੁੱਝ ਛੱਡ ਇਕਲੌਤੇ ਪੁੱਤ ਨੇ ਵਿਦੇਸ਼ ਵਾਲਾ ਰਾਹ ਕਿਉਂ ਚੁਣਿਆ,ਉਹ ਸਮਝ ਨਾ ਸਕਿਆ। ਉਹ ਦੇਖਣਾ ਚਾਹੁੰਦਾ ਸੀ,ਐਸਾ ਕੀ ਐ ਉਥੇ ਜੋ ਐਥੇ ਨਹੀਂ?
ਛੁੱਟੀ ਵਾਲੇ ਦਿਨ ਬੇਟਾ ਗੁਰੂ ਘਰ ਵੀ ਲੈ ਜਾਂਦਾ,ਇਧਰ ਉਧਰ ਘੁਮਾਉਣ ਵੀ ਲੈ ਜਾਂਦਾ,ਪਰ ਉਹਦਾ ਮਨ ਭਿੱਜਦਾ ਨਹੀਂ ਸੀ।
ਬੈਠਾ ਬੈਠਾ ਉਹ ਰੋ ਪੈਂਦਾ।
“ਇਹ ਇੱਥੇ ਕਿਵੇਂ ਰਹਿੰਦੇ ਨੇ”? ਮਨ ਈ ਮਨ ਚ ਸੋਚਦਾ ਰਹਿੰਦਾ ।
ਮਹੀਨੇ ਕੁ ਬਾਅਦ ਉਸਨੇ ਵਾਪਸੀ ਦੀ ਟਿਕਟ ਕਟਾ ਜਦ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ ਤਾਂ ਉਸਨੂੰ ਇੰਝ ਜਾਪ ਰਿਹਾ ਸੀ ਜਿਵੇਂ ਉਹ

ਹਰਿੰਦਰ ਕੌਰ ਸਿੱਧੂ

You may also like