ਬੜੇ ਚਿਰਾਂ ਦੀ ਗੱਲ ਏ ਕਿਸੇ ਪਿੰਡ ਵਿੱਚ ਦੋ ਬੰਦੇ ਰਹਿੰਦੇ ਸਨ । ਜੋ ਉਮਰੋਂ, ਕੱਦ-ਕਾਠੋਂ ਤੇ ਸੁਭਾਅ ਵੱਲੋਂ ਇੱਕ-ਦੂਜੇ ਨਾਲ ਮਿਲਦੇ-ਜੁਲਦੇ ਸਨ ।ਉਹ ਸਦਾ ਇਕੱਠੇ ਹੀ ਰਹਿੰਦੇ ਤੇ ਇਕੱਲ ਉਨ੍ਹਾਂ ਨੂੰ ਉਦਾਸ ਕਰ ਦਿੰਦੀ ਸੀ । ਜ਼ਿੰਦਗੀ ਵਿੱਚ ਕਿੰਨੇ ਹੀ ਦੁੱਖ-ਤਕਲੀਫ਼ ਆਏ, ਦੋਵਾਂ ਨੇ ਇੱਕ ਦੂਜੇ ਦਾ ਹੱਥ ਫੜ ਕੇ ਰੱਖਿਆ ।ਉਨ੍ਹਾਂ ਦੇ ਨਾਂ ਖੁਸ਼ੀਆ ਤੇ ਹਸੂਆ ਸਨ । ਉਨ੍ਹਾਂ ਦੇ ਕਈ ਕਿੱਸੇ-ਕਹਾਣੀਆਂ ਲੋਕਾਂ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਇਕ ਵਾਰ ਭਗਵਾਨ ਬੁੱਧ ਜੇਤਵਨ ਵਿਹਾਰ ਵਿਚ ਰਹਿ ਰਹੇ ਸਨ। ਭਿਕਸ਼ੂ ਚਕਸ਼ੂਪਾਲ ਪ੍ਰਭੂ ਨੂੰ ਮਿਲਣ ਲਈ ਆਏ । ਭੀਖੂ ਚੱਕਸ਼ੁਪਲ ਅੰਨ੍ਹਾ ਸੀ। ਇਕ ਦਿਨ ਮੱਠ ਦੇ ਕੁਝ ਭਿਕਸ਼ੂਆਂ ਨੇ ਚੱਕਸ਼ੁਪਲਾ ਦੀ ਝੌਪੜੀ ਦੇ ਬਾਹਰ ਕੁਝ ਮਰੇ ਹੋਏ ਕੀੜੇ ਸੁੱਟ ਦਿੱਤੇ ਅਤੇ ਇਹ ਕਹਿ ਕੇ ਕਿ ਚੱਕਸ਼ੁਪਲਾ ਨੇਂ ਇਨ੍ਹਾਂ ਜੀਵਾਂ ਨੂੰ ਮਾਰਿਆ ਹੈ ਉਸਦੀ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਭਗਵਾਨ ਬੁੱਧ ਨੇ ਨਿੰਦਿਆ ਕਰਨ ਵਾਲੇ …
-
ਇਕ ਵਾਰ ਇਕ ਬਾਰਾਂਸਿੰਗਾ ਨਦੀ ਤੇ ਪਾਣੀ ਪੀ ਰਿਹਾ ਸੀ । ਪਾਣੀ ਪੀਂਦੇ ਪੀਂਦੇ ਉਸ ਨੂੰ ਪਾਣੀ ਵਿੱਚ ਆਪਣਾ ਪਰਛਾਵਾਂ ਦਿਸਿਆ । ਸਿੰਗਾਂ ਤੇ ਨਿਗਾ ਪੈਂਦੇ ਹੀ ਉਹ ਬਹੁਤ ਖੁਸ਼ ਹੋਇਆ। ਏਡੇ ਸੁਹਣੇ ਸਿੰਗ ਵੇਖ ਕੇਉਹ ਮਨ ਹੀ ਮਨ ਫੁੱਲ ਕੇ ਕੁੱਪਾ ਹੋ ਗਿਆ । ਉਸਨੂੰ ਆਪਣੇ ਆਪ ‘ਤੇ ਮਾਣ ਵੀ ਬਹੁਤ ਹੋਇਆ ਪਰ ਜਿਉਂ ਹੀ ਉਸਦੀ ਨਿਗ੍ਹਾ ਆਪਣੀਆਂ ਲੱਤਾਂ ਵੱਲ ਗਈ ਤਾਂ ਉਹ ਬਹੁਤ …
-
ਇੱਕ ਵਾਰ ਦੀ ਗੱਲ ਹੈ। ਸਵੇਰੇ ਉੱਠਦਿਆਂ ਹੀ ਬਾਦਸ਼ਾਹ ਅਕਬਰ ਆਪਣੀ ਦਾੜ੍ਹੀ ਖੁਰਕਦੇ ਹੋਏ ਬੋਲੇ, ‘‘ਕੋਈ ਹੈ?’’ ਤੁਰੰਤ ਇੱਕ ਨੌਕਰ ਹਾਜ਼ਰ ਹੋਇਆ। ਉਸ ਨੂੰ ਦੇਖਦੇ ਹੀ ਬਾਦਸ਼ਾਹ ਬੋਲੇ, ‘‘ਜਾਓ, ਜਲਦੀ ਬੁਲਾ ਕੇ ਲਿਆਓ, ਫੌਰਨ ਹਾਜ਼ਰ ਕਰੋ’’ ਨੌਕਰ ਦੀ ਸਮਝ ਵਿੱਚ ਕੁਝ ਨਹੀਂ ਆਇਆ ਕਿ ਕੀਹਨੂੰ ਸੱਦ ਕੇ ਲਿਆਵੇ ਕੀਹਨੂੰ ਹਾਜ਼ਰ ਕਰੇ? ਬਾਦਸ਼ਾਹ ਨੂੰ ਉਲਟਾ ਸਵਾਲ ਕਰਨ ਦੀ ਤਾਂ ਉਸ ਦੀ ਹਿੰਮਤ ਨਹੀਂ ਸੀ। ਉਸ ਨੌਕਰ …
-
ਜਦੋਂ ਸਾਡੇ ਪਿੰਡ ਵਿੱਚ ਬਿਜਲੀ ਆਈ1967 ਸੀ ਸ਼ਾਇਦ, ਤੀਜੀ ‘ਚ ਪੜ੍ਹਦਾ ਹੋਵਾਂਗਾ । ਪੰਜਾਬ ਵਿੱਚ ਲਛਮਣ ਸਿੰਘ ਗਿੱਲ ਦੀ ਸਰਕਾਰ ਸੀ। ਜਿਸਨੇ ਅਕਾਲੀਆਂ ‘ਚੋਂ ਨਿੱਕਲ ਕੇ ਕਾਂਗਰਸ ਦੀ ਹਮਾਇਤ ਨਾਲ ਸਰਕਾਰ ਬਣਾ ਲਈ ਸੀ।ਮਹੰਤ ਰਾਮ ਪ੍ਰਕਾਸ਼ ਮੰਤਰੀ ਸੀ। ਉਹ ਸਾਡੇ ਪਿੰਡ ਪ੍ਰਾਇਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਆਇਆ ਸੀ। ਮੰਤਰੀ ਦੇ ਸੁਆਗਤ ਲਈ ਸਮਾਗਮ ਰੱਖਿਆ ਗਿਆ ਸੀ। ਅਸੀ ਵੀ ਉਹ ਦੇਖਣ ਗਏ। ਪਰ ਸਾਡਾ …
-
ਇਕ ਵਾਰ ਇਕ ਕਿਸਾਨ ਬਿਮਾਰ ਹੋ ਗਿਆ । ਉਸਨੇ ਆਪਣੇ ਚਾਰੇ ਪੁੱਤਰ ਆਪਣੇ ਕੋਲ ਸੱਦ ਲਏ । ਉਨਾਂ ਨੂੰ ਕਹਿਣ ਲੱਗਾ ਕਿ ਤੁਸੀਂ ਰਲ ਮਿਲ ਕੇ ਰਿਹਾ ਕਰੋ, ਇਸ ਵਿੱਚ ਬੜੀਬਰਕਤ ਹੈ । ਲੋਕ ਵੀ ਤੁਹਾਥੋਂ ਡਰ ਕੇ ਰਹਿਣਗੇ । ਪਰ ਚਾਰੇ ਪੁੱਤਰ ਉਥੇ ਖੜੇ ਵੀ ਇਕ ਦੂਜੇ ਨੂੰ ਕੁਝ ਨਾ ਕੁਝ ਕਹੀ ਜਾ ਰਹੇ ਸਨ । ਕਿਸਾਨ ਨੂੰ ਲੱਗਿਆ ਕਿ ਉਸ ਦੇ ਅੱਖਾਂ ਮੀਟਦੇ …
-
ਬਾਪੂ, ਓਹ ਸ਼ਖਸ ਜਿਸਨੇ ਮੇਰੇ ਪੈਦਾ ਹੋਣ ਤੇ, ਸਮਾਜ ਦੇ ਗੰਦੇ ਵਿਤਕਰੇ ਵਾਲੇ ਮਾਹੌਲ ਵਿਚ ਮੇਰੇ ਜਨਮ ਦੀ ਖੁਸ਼ੀ ਵਿੱਚ ਜਸ਼ਨ ਮਨਾਇਆ। ਜੇਠੂ ਲਾਲ ਮੇਰਾ ਬਾਪੂ ਅੱਜ ਵੀ ਮੈਨੂੰ ਇਸੇ ਨਾਮ ਨਾਲ ਬਲਾਓਦਾ ਏ। ਗਲਤੀਆਂ ਕਰਨ ਤੋ ਸਖ਼ਤਾਈ ਵੀ ਕੀਤੀ ਅਤੇ ਮੌਜ ਵੀ ਬਹੁਤ ਕਰਵਾਈ। ਜਿੰਨਾ ਸਮਿਆਂ ਵਿੱਚ ਕੁਝ ਅਮੀਰ ਰਿਸ਼ਤੇਦਾਰਾਂ ਦੇ ਜਵਾਕਾਂ ਨੇ ਵਧੀਆ ਵਧੀਆ ਕੱਪੜੇ ਪਾ ਕੇ ਵਿਆਹ-ਸ਼ਾਦੀਆ ਜਾ ਹੋਰ ਪ੍ਰੋਗਰਾਮਾਂ ਤੇ ਆਓਣਾ,ਮੈ …
-
ਬੀਰਬਲ ਆਪਣੀ ਸੂਝ ਬੂਝ ਦੇ ਕਾਰਨ ਮਹਾਰਾਜਾ ਅਕਬਰ ਦਾ ਚਹੇਤਾ ਸੀ। ਅਕਸਰ ਲੋਕ ਨਿੱਜੀ ਸਲਾਹ ਲਈ ਬੀਰਬਲ ਦੇ ਕੋਲ ਆਉਂਦੇ ਸਨ। ਮੰਤਰੀਆਂ ਦਾ ਇੱਕ ਟੋਲਾ ਬੀਰਬਲ ਤੋਂ ਬੜਾ ਸੜਦਾ ਸੀ। ਉਹ ਮੰਤਰੀ ਬੀਰਬਲ ਦੇ ਮੂੰਹ ‘ਤੇ ਉਸ ਦੀ ਪ੍ਰਸ਼ੰਸਾ ਕਰਦੇ ਸਨ, ਪਰ ਉਸ ਦੀ ਪਿੱਠ ਪਿੱਛੇ ਉਸ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਬਾਰੇ ਮਤੇ ਪਕਾਉਂਦੇ ਰਹਿੰਦੇ ਸਨ। ਬੀਰਬਲ ਦੀ ਅਕਲਮੰਦੀ ਦੇ ਕਾਰਨ ਹਰ ਵਾਰ …
-
ਬਚਪਨ ਜੀਵਨ ਦੀ ਉਹ ਅਵਸਥਾ ਹੈ, ਜਿਸ ਵਿੱਚ ਜ਼ਿੰਦਗੀ ਦਾ ਅਧਾਰ ਹੈ, ਨੀਂਹ ਹੈ। ਨੀਂਹ ਜਿੰਨੀ ਮਜ਼ਬੂਤ ਅਤੇ ਡੂੰਘੀ ਰੱਖੋਗੇ, ਇਮਾਰਤ ਦੀ ਮਿਆਦ ਉਨੀਂ ਵੱਧ ਜਾਵੇਗੀ। ਬੱਚੇ ਨੂੰ ਬਚਪਨ ਵਿੱਚ ਜਿਵੇਂ ਦਾ ਮਾਹੌਲ ਸਿਰਜ ਕੇ ਦੇਵੋਂਗੇ, ਜਿਵੇਂ ਦੇ ਸੰਸਕਾਰ ਦੇਵੋਗੇ ਉਵੇਂ ਦਾ ਹੀ ਨਾਗਰਿਕ ਭਵਿੱਖ ਵਿੱਚ ਉਹ ਬਣੇਗਾ। ਮੰਨਿਆ ਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ, ਇਹ ਵੀ ਮੰਨਿਆ ਕਿ ਹਰ ਇੱਕ ਦੀ ਆਪੋ ਆਪਣੀ …
-
ਜ਼ਿੰਦਗੀ ਦੇ ਹਰ ਪੜਾਅ ਦੀ ਆਪਣੀ ਇੱਕ ਮਹੱਤਤਾ ਹੈ। ਪਰ ਜ਼ਿੰਦਗੀ ਦਾ ਸਭ ਤੋਂ ਅਣਮੁੱਲਾ ਸਫ਼ਰ ਬਚਪਨ ਦਾ ਹੁੰਦਾ ਹੈ। ਜਿਸ ਵਿੱਚ ਕੋਈ ਫ਼ਿਕਰ, ਚਿੰਤਾ, ਡਰ ਨਹੀਂ ਹੁੰਦਾ। ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੁੰਦੀ। ਕੋਈ ਬਹੁਤੀਆਂ ਖਵਾਹਿਸ਼ਾ ਵੀ ਨਹੀਂ ਹੁੰਦੀਆਂ। ਕਿਸੇ ਵੱਲੋਂ ਦਿੱਤਾ ਇੱਕ ਰੁਪਇਆ ਵੀ ਅਜਿਹੀ ਖੁਸ਼ੀ ਦੇ ਜਾਂਦਾ ਜਿਸ ਦੀ ਕੋਈ ਸੀਮਾ ਨਾ ਹੁੰਦੀ। ਬਚਪਨ ਹੈ ਹੀ ਏਨਾ ਪਿਆਰਾ। ਪਰ ਜੇਕਰ ਦੇਖਿਆ ਜਾਵੇ …
-
ਇਕ ਵਾਰ ਇਕ ਲੂੰਬੜੀ ਬੜੀ ਹੀ ਭੁੱਖੀ ਸੀ । ਕੁਝ ਖਾਣ ਦੀ ਤਲਾਸ਼ ਵਿਚ ਉਹ ਕਦੀ ਏਧਰ ਜਾਂਦੀ, ਕਦੀ ਉਧਰ ਜਾਂਦੀ, ਪਰ ਤਾਂ ਵੀ . ਕੋਈ ਸੁਆਦ ਜਿਹੀ ਚੀਜ਼ ਉਸਨੂੰ ਨਾ ਦਿਸੀ.. ਜਿਸ ਨੂੰ ਖਾ ਕੇ ਉਸਨੂੰ ਰੱਜ ਆਜਾਂਦਾ। ਉਹ ਇਕ ਬਾਗ ਦਾ ਚੱਕਰ ਲਾ ਰਹੀ ਸੀ। ਕਿ ਉਸ ਨੂੰ ਅੰਗੂਰਾਂ ਦੇ ਗੁੱਛੇ ਦਿਸੇ । ਵੇਖਦਿਆਂ ਸਾਰ ਉਸ ਦਾ ਦਿਲ ਬਾਗ਼ ਬਾਗ ਹੋ ਗਿਆ । …
-
ਸਰਦਾਰ ਜੀ: – A C ਥੋੜਾ ਕੰਮ ਕਰ ਦੋ, ਜ਼ੁਕਾਮ ਲਗ ਜਾਏਗਾ ਮੁਝੇ। ਡਰਾਈਵਰ: – ਜੀ ਸਰ, ਆਜ ਕੱਲ ਕਾ ਮੌਸਮ ਇਸੀ ਤਰਾਂ ਕਾ ਹੈ, ਦਿੱਲੀ ਅਬ ਰਹਿਨੇ ਲਾਇਕ ਨਹੀਂ ਰਹੀ, ਕੋਈ ਕਾਮ-ਧੰਧਾ ਭੀ ਨਹੀਂ ਰਹਾ, ਘਰ ਕੇ ਖਰਚੇ ਬੜੀ ਮੁਸ਼ਕਿਲ ਸੇ ਚਲ ਰਹੇ ਹੈਂ। ਸਰਦਾਰ ਜੀ: – ਤੁਮਾਰਾ ਨਾਮ ਕਯਾ ਹੈ, ਕਿਤਨੇ ਬੱਚੇ ਹੈ ਤੁਮਾਰੇ ਔਰ ਕਹਾਂ ਪੜ੍ਹਤੇ ਹੈਂ ? ਡਰਾਈਵਰ: – ਸਰ ਮੇਰਾ …