ਗੁਰੇ ਹਰੀਜਨ ਦੇ ਪਰਿਵਾਰ ਦੀਆਂ ਦਸ ਵੋਟਾਂ ਸਨ। ਜਦ ਪਾਰਟੀਆਂ ਵਾਲੇ ਉਸ ਦੇ ਬੂਹੇ ਅੱਗੇ ਖੜ੍ਹ ਕੇ, ‘ਸਰਦਾਰ ਗੁਰਦਿੱਤ ਸਿੰਘ ਜੀ ਕਹਿਕੇ ਆਵਾਜ ਮਾਰਦੇ ਤਾਂ ਉਹ ਮੁੱਛਾਂ ਵਿੱਚ ਹੀ ਮੁਸ਼ਕਰਾ ਕੇ, ਮੀਸਨਾ ਜਿਹਾ ਬਣ, ਹੱਥ ਜੋੜਕੇ ਉਨ੍ਹਾਂ ਦੇ ਅੱਗੇ ਜਾ ਖਦਾ ਸੀ। ਵੋਟਾਂ ਮੰਗਣ ਆਈਆਂ ਸਾਰੀਆਂ ਪਾਰਟੀਆਂ ਨੂੰ ਉਸ ਦਾ ਇੱਕ ਹੀ ਉੱਤਰ ਹੁੰਦਾ ਸੀ। ‘ਵੋਟਾਂ ਦਾ ਕੀ ਐ, ਜਿਵੇਂ ਕਹੋਗੇ ਕਰ ਲਵਾਂਗੇ, ਜਰਾ ਸਾਡੀ …
General
-
-
2008 ਵਿੱਚ ਮੈਂ ਉਸਨੂੰ ਪਹਿਲੀ ਵਾਰ ਵੇਖਿਆ ਸੀ , ਗੋਰਾ ਰੰਗ , ਚੰਨ ਵਰਗੀ ਕੁੜੀ , ਇੱਕ ਠੋਡੀ ਤੇ ਤਿਲ ਸੀ , ਹਰ ਪੱਖੋਂ ਉਹ ਅੱਗੇ ਹੀ ਅੱਗੇ , ਪੜਾਈ ਵਿੱਚ , ਖੇਡਾਂ ਵਿੱਚ , ਉਹ ਖੋ-ਖੋ ਖੇਲਦੀ , ਸਵੇਰੇ ਜਦੋਂ ਪਰੈਅਰ ਹੁੰਦੀ, ਉਹ ਉੱਚੀ ਆਵਾਜ ਵਿੱਚ ਸਬਦ ਪੜਦੀ । ਕਿੰਨੇ ਹੀ ਗੁਣ ਸੀ ਉਸ ਕੁੜੀ ਵਿੱਚ ਜਿਸ ਸਕੂਲ ਨਾਂ ਆਉਂਦੀ ਮੈਡਮਾ ਇੱਕ ਦੂਜੇ ਨੂੰ …
-
ਅਸੀਂ ਮੁਹੱਲੇ `ਚ ਆਉਂਦੇ ਹਰੇਕ ਦੋਧੀ ਤੋਂ ਦੁੱਧ ਲੈਕੇ ਦੇਖ ਪਰਖ ਲਿਆ ਹੈ ਪਰ ਕੋਈ ਵੀ ਦੁੱਧ ‘ਚ ਪਾਣੀ ਨਹੀਂ ਪਾਉਂਦਾ, ਬਲਕਿ ਸਾਰੇ ਦੇ ਸਾਰੇ ਪਾਣੀ ‘ਚ ਦੁੱਧ ਪਾਕੇ ਵੇਚਦੇ ਹਨ। ਬਹੁਤ ਦੁਖੀ ਹੋ ਗਏ ਹਾਂ, ਚੜਦੇ ਮਹੀਨੇ ਦੋਧੀ ਨੂੰ ਨੋਟ ਨਵੇਂ ਤੇ ਖ਼ਾਲਸ ਦਿੰਦੇ ਹਾਂ ਤੇ ਪਾਣੀ ਪੈਂਦੀ ਹੈ ਸਾਰਾ ਮਹੀਨਾ, ਕੱਚੀ ਲੱਸੀ। ਕੁਝ ਦਿਨ ਹੋਏ ਦਫਤਰੋਂ ਆਉਂਦੇ ਨੂੰ ਹੀ ਮੇਰੀ ਪਤਨੀ ਨੇ ਜਿਵੇਂ …
-
ਮਿਰਜੂ ਰਾਮ ਦਾ ਸਾਰਾ ਪਰਿਵਾਰ ਅਤੇ ਉਸ ਦਾ ਘਰ ਤਾਂ ਪਹਿਲਾਂ ਹੀ ਗੁਜਰਾਤ ਦੇ ਭੂਚਾਲ ਦੀ ਭੇਟ ਹੋ ਗਏ ਸਨ। ਉਹ ਅਤੇ ਉਸ ਦੀ ਪਤਨੀ ਰਾਜਸਥਾਨ ਵਿੱਚ ਰਹਿੰਦੇ ਹੋਣ ਕਰਕੇ ਬਚ ਗਏ ਸਨ। ਉਹ ਮੌਤ ਵਰਗੀ ਜ਼ਿੰਦਗੀ ਨੂੰ ਕਾਨਿਆਂ ਦੀ ਝੌਪੜੀ ਵਿੱਚ ਵਿਤਾ ਰਹੇ ਸਨ। ਸੋਕੇ ਦੀ ਭਿਆਣਕ ਸਥਿਤੀ ਉਨ੍ਹਾਂ ਦੇ ਸਿਰਾਂ ਉੱਤੋਂ ਲੰਘ ਰਹੀ ਸੀ। ਲੋਕ ਪਾਣੀ ਦੀ ਇੱਕ ਇੱਕ ਬੂੰਦ ਨੂੰ ਤਰਸ ਰਹੇ …
-
ਨਵਦੀਪ ਸਿੰਘ ਤੀਹ ਸਾਲ ਦਾ ਸੁੰਦਰ, ਸਡੌਲ ਅਤੇ ਸੰਵੇਦਨਸ਼ੀਲ ਨੌਜਵਾਨ ਸੀ। ਉਸ ਦਾ ਮਿੱਠਾ ਬਚਪਣ ਇੱਕ ਅੱਤ ਸੋਹਣੀ, ਸੁਸ਼ੀਲ ਅਤੇ ਸੁਚੱਜੀ ਔਰਤ ਨਾਲ ਬੀਤਿਆ, ਜਿਸ ਨੇ ਉਸ ਦੀਆਂ ਸਰੀਰਕ, ਮਾਨਸਿਕ ਅਤੇ ਸਮਾਜਿਕ ਲੋੜਾਂ ਦਾ ਪੂਰਾ ਧਿਆਨ ਹੀ ਨਹੀਂ ਰੱਖਿਆ ਸਗੋਂ ਉਨ੍ਹਾਂ ਦੀ ਪੂਰਤੀ ਲਈ ਸਖਤ ਪਹਿਰਾ ਦੇ ਕੇ ਉਸ ਨੂੰ ਜਵਾਨੀ ਦੀ ਉਂਗਲੀ ਲਾ ਦਿੱਤਾ ਸੀ। ਦੂਜੀ ਔਰਤ ਉਸ ਨੂੰ ਬਹੁਤ ਹੀ ਕੋਮਲ ਪਿਆਰੀ ਅਤੇ …
-
ਸਭ ਕੁਝ ਸਧਾਰਨ ਵਾਂਗ ਸੀ ਅਤੇ ਉਚੇਚ ਵਾਲੀ ਕੋਈ ਵੀ ਗੱਲ ਨਹੀਂ ਸੀ। ਕਚਹਿਰੀ ਵਿੱਚ ਸ਼ਾਦੀ ਕਰਕੇ ਉਹ ਘਰ ਪਹੁੰਚ ਗਏ ਸਨ। ਬਹਾਦਰ ਸਿੰਘ ਦੇਮਾਪੇ ਉਸ ਦੀ ਮਨ ਮਰਜੀ ਕਰਨ ਉੱਤੇ ਸਖਤ ਨਰਾਜ਼ ਸਨ ਅਤੇ ਸਵੀਤਾ ਦੇ ਸੌਹਰੇ ਉਸ ਦੇ ਅੱਤ ਕਾਹਲੇ ਭਾਵਨਾਤਮਕ ਫੈਸਲੇ ਉੱਤੇ ਦੰਦ ਪੀਹ ਰਹੇ ਸਨ। ਬਹਾਦਰ ਸਿੰਘ ਨੇ ਜੋ ਕੁਝ ਕੀਤਾ ਸੀ ਕੇਵਲ ਪਰਉਪਕਾਰ ਲਈ ਹੀ ਕੀਤਾ ਸੀ। ਦੁਰਘਟਨਾ ਵਿੱਚ ਸਖਤ …
-
ਕਾਲਜ ਦੀਆਂ ਸ਼ਰਾਰਤੀ ਕੁੜੀਆਂ ਦਾ ਗਰੁੱਪ ਕੰਟੀਨ ਦੇ ਲਾਗੇ ਹਰੇ ਘਾਹ ਉੱਤੇ ਬੈਠਾ ਹਾਸੇ, ਮਖੌਲ ਦਾ ਅਨੰਦ ਮਾਣ ਰਿਹਾ ਸੀ। ਇਹ ਗਰੁੱਪ ਖਾਣ-ਪੀਣ ਦਾ ਪ੍ਰਬੰਧ ਸਦਾ ਮੁੰਡਿਆਂ ਨੂੰ ਮੂਰਖ ਬਣਾ ਕੇ ਕਰਿਆ ਕਰਦਾ ਸੀ। ਗਰਮ ਚਾਹ ਨਾਲ ਸਮੋਸਿਆਂ ਅਤੇ ਗੁਲਾਬ ਜਾਮਨਾਂ ਲਈ ਉਨ੍ਹਾਂ ਦੇ ਮੂੰਹਾਂ ਵਿੱਚੋਂ ਲਾਲਾਂ ਡਿੱਗ ਰਹੀਆਂ ਸਨ। ਅੱਜ ਦੀ ਚਾਹ ਖਰੀ ਕਰਨ ਦੀ ਜੁਮੇਵਾਰੀ ਅੱਤ ਸੋਹਣੀ ਕੁੜੀ ਗੁਲਬਦਨ ਦੀ ਸੀ ਜਿਸ ਦੀ …
-
ਇਹ ਕੋਈ ਧੋਖਾ ਨਹੀਂ ਸੀ, ਬਸ ਇੱਕ ਸੌਦਾ ਸੀ ਜਿਹੜਾ ਦੋਵਾਂ ਪਰਵਾਰਾਂ ਵਿੱਚ ਤਹਿ ਹੋ ਗਿਆ ਸੀ। ਇਸ ਨਾਲ ਦੋਵਾਂ ਪਰਵਾਰਾਂ ਦੀਆਂ ਲੋੜਾਂ ਸਹਿਜੇ ਹੀ ਪੂਰੀਆਂ । ਹੋ ਜਾਣ ਦੀ ਆਸ ਸੀ। ਲੋੜਾਂ ਦੀ ਪੂਰਤੀ ਹੀ ਅਜਿਹੀਆਂ ਕਾਢਾਂ ਨੂੰ ਜਨਮ ਦਿਆ ਕਰਦੀ ਏ। ਕਨੇਡਾ ਦੇ ਸ਼ਹਿਰ ਟਰਾਂਟੋ ਵਸਦੇ ਕਨੇਡੀਅਨ ਜੋੜੇ ਦੇ ਸੱਤ ਸਾਲ ਵਿੱਚ ਵੀ ਕੋਈ ਬੱਚਾ ਨਹੀਂ ਹੋਇਆ ਸੀ। ਬੱਚੇ ਦੀ ਖਾਹਿਸ਼ ਉਹਨਾਂ ਨੂੰ …
-
ਗੁਜਨ ਸਿੰਘ ਕਦੇ ਪਿੰਡ ਦਾ ਸਰਦਾਰ ਹੁੰਦਾ ਸੀ। ਉਸ ਦੀ ਸੌ ਕਿੱਲੇ ਜ਼ਮੀਨ ਪਿੰਡ ਦੇ ਦੋਵਾਂ ਮੋਘਿਆਂ ਉੱਤੇ ਅੱਧੀ ਅੱਧੀ ਪੈਂਦੀ ਸੀ। ਚਾਰੇ ਪੁੱਤਰਾਂ ਵਿੱਚ ਵੰਡ ਸਮੇਂ ਜਮੀਨ ਟੁੱਕੜੇ ਹੋਕੇ ਰਹਿ ਗਈ ਸੀ। ਚਾਰ ਟਿਊਬਵੈੱਲ ਲਗਦਿਆਂ ਨਵੇਂ ਚਾਰ ਟਰੈਕਟਰ ਵੀ ਆ ਗਏ ਸਨ। ਨੌਜਵਾਨ ਪੀੜ੍ਹੀ ਨੇ ਹੱਥੀਂ ਕੰਮ ਕਰਨਾ ਛੱਡ ਦਿੱਤਾ ਸੀ ਅਤੇ ਸਰਦਾਰੀ ਹੈਂਕੜ ਵਿੱਚ ਕੋਈ ਛੋਟੀ ਨੌਕਰੀ ਵੀ ਨੱਕ ਹੇਠ ਨਹੀਂ ਆਈ ਸੀ। …
-
ਮੰਡੀ ਵਿੱਚ ਪਿਆ ਝੋਨਾ ਭਾਵੇਂ ਹਾਲੀ ਵਿਕਿਆ ਨਹੀਂ ਸੀ ਪਰ ਬੱਚਿਆਂ ਲਈ ਦੀਵਾਲੀ ਉੱਤੇ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੀ। ਆੜਤੀਏ ਅੱਗੇ ਫਿਰ ਹੱਥ ਅੱਡਣ ਤੋਂ ਸਿਵਾ ਹੋਰ ਕੋਈ ਚਾਰਾ ਨਜ਼ਰ ਨਹੀਂ ਆ ਰਿਹਾ ਸੀ। ਪਹਿਲੀ ਫੜੀ ਰਕਮ ਤਾਂ ਕਬੀਲਦਾਰੀ ਦੀਆਂ ਲੋੜਾਂ ਨੇ ਕਦ ਦੀ ਨਿਗਲ ਲਈ ਸੀ। ਨਿਧਾਨ ਸਿੰਘ ਨੇ ਦਬਮੀ ਜਿਹੀ ਜੀਭ ਨਾਲ ਆੜਤੀਏ ਅੱਗੇ ਫਿਰ ਆਪਣੀ ਮਜਬੂਰੀ ਰੱਖ ਦਿੱਤੀ ਸੀ। …
-
ਸ਼ਹਿਰ ਵਿਚੋਂ ਲੰਘਦੀ ਸੜਕ ਉੱਤੇ ਅਤੇ ਵੱਡੇ ਟੋਭੇ ਦੇ ਆਸੇ ਪਾਸੇ ਝੌਪੜੀਆਂ ਦੇ ਦੋ ਹੀ ਵੱਡੇ ਗੜ੍ਹ ਸਨ। ਕਮੇਟੀ ਦੀਆਂ ਵੋਟਾਂ ਪੈਣ ਦੀ ਪੂਰਬ ਸੰਧਿਆ ਦੇ ਘੁੱਪ ਹਨੇ ਰੇ ਵਿੱਚ ਜੀਪਾਂ ਦੇ ਨਾਲ ਇੱਕ ਟਰੱਕ ਸੜਕ ਕੰਢੇ ਆਕੇ ਰੁਕ ਗਿਆ ਸੀ। ਕੁਝ ਅਣਪਛਾਤੇ ਵਿਅਕਤੀਆਂ ਨੇ ਬੈਟਰੀਆਂ ਦੀ ਸਹਾਇਤਾ ਨਾਲ ਹਰ ਭੁੱਗੀ ਦੀ ਪੜਤਾਲ ਕਰਨੀ ਆਰੰਭ ਦਿੱਤੀ ਸੀ। ਉਹ ਖਾਣ-ਪੀਣ ਦਾ ਸਾਮਾਨ ਦੇ ਕੇ, ਭੁੱਗੀ ਦੇ …
-
ਧਰਮਜੀਤ ਕੌਰ ਆਪਣੇ ਸੌਹਰੇ ਪਿੰਡ ਤੋਂ ਕਦੇ ਸ਼ਹਿਰ ਇਕੱਲੀ ਨਹੀਂ ਗਈ ਸੀ। ਆਪਦੀਆਂ ਨਿੱਜੀ ਲੋੜਾਂ ਦੀਆਂ ਚੀਜਾਂ ਖਰੀਣ ਲਈ ਉਸ ਨੂੰ ਸ਼ਹਿਰ ਜਾਣਾ ਜਰੂਰ ਪੈਂਦਾ ਸੀ। ਅੱਜ ਵੀ ਉਹ ਇੱਕ ਜਨਾਨੀ ਅਤੇ ਆਪਣੀ ਨਨਦ ਨਾਲ ਜਦ ਸ਼ਹਿਰ ਦੀ ਇੱਕ ਮੁਨਿਆਰੀ ਦੀ ਦੁਕਾਨ ਵਿੱਚ ਖੜ੍ਹੀ ਕੁਝ ਖਰੀਦ ਰਹੀ ਸੀ ਤਾਂ ਇੱਕ ਨੌਜਵਾਨ ਨੇ ਬੜੇ ਤਪਾਕ ਨਾਲ ਉਸ ਨੂੰ ਫਤਹਿ ਬੁਲਾਈ। ਉਹ ਆਪਣੀਆਂ ਸਾਥਣਾਂ ਨੂੰ ਸੌਦਾ ਖਰੀਦਣ …