ਸਾਹਿਤ ਸਭ ਬੰਧਨਾ ਤੋਂ ਮੁਕਤ ਹੈ, ਪਰ ਬਹੁਤ ਅਨੁਸ਼ਾਸ਼ਨ ਸ਼ਾਮਿਲ ਨੇ ਇਹਦੇ ਵਿੱਚ। ਕਵਿਤਾ ਪੜ੍ਹਨਾ ਜਦੋਂ ਸ਼ੁਰੂ ਕੀਤਾ ਤਾਂ ਸ਼ੁਰੂਆਤ ਵਿਚ ਬਹੁਤ ਕਿਤਾਬਾਂ ਅਜਿਹੀਆਂ ਪੜ੍ਹੀਆਂ ਜਿਨ੍ਹਾਂ ਨੂੰ ਪੜ੍ਹੇ ਬਿਨ੍ਹਾਂ ਸਰ ਸਕਦਾ ਸੀ। ਪਰ ਬਹੁਤ ਕਿਤਾਬਾਂ ਐਸੀਆਂ ਸੀ ਜਿਨ੍ਹਾਂ ਨੂੰ ਪੜ੍ਹਨਾ ਚਾਹੁੰਦੇ ਸਾਂ ਪਰ ਮਿਲ ਨਹੀਂ ਰਹੀਆਂ ਸੀ। 2014 ਵਿਚ ਜਦੋਂ ਪਬਲੀਕੇਸ਼ਨ ਦਾ ਕੰਮ ਸ਼ੁਰੂ ਕੀਤਾ ਤਾਂ ਆਪਣੀ ਪਸੰਦ ਦੇ ਕਵੀ ਦੀ ਕਿਤਾਬ ਸਭ ਤੋਂ ਪਹਿਲਾਂ …
General
-
-
ਕੇਰਾਂ ਇੱਕ ਪ੍ਰੋਮੋਸ਼ਨ ਹੋ ਕੇ ਨਵੇਂ ਬਣੇ ਥਾਣੇਦਾਰ ਦੀ ਬਦਲੀ ਅਹੇ ਜੇ ਪਿੰਡ ਹੋਗੀ ਜਿੱਥੇ ਲਗਭਗ ਸਾਰੇ ਹੀ ਦਾਰੂ ਕੱਢਣ ਦੇ ਨਾਲ ਨਾਲ ਸਿਰੇ ਦੇ ਸਲੱਗ ਵੀ ਸੀ। ਕਾਂਸਟੇਬਲ ਤੋਂ ਤਰੱਕੀਆਂ ਕਰਦੇ ਥਾਣੇਦਾਰੀ ਤਕ ਪਹੁੰਚਦੇ ਦੀ ਸੁੱਖ ਨਾਲ ਗੋਗੜ ਵੀ ਵਾਹਵਾ ਤੱਰਕੀ ਕਰ ਗਈ ਸੀ। ਪਹਿਲੇ ਗੇੜੇ ਹੀ ਜੀਪ’ਚੋਂ ਉਤਰਦਿਆਂ ਹੀ ਸਾਹਮਣਿਓਂ ਚੌੜ ਕਰਦੇ ਭੱਜੇ ਆਉਂਦੇ ਅੱਲੜ੍ਹ ਜਵਾਕਾਂ ‘ਚੋਂ ਇੱਕ ਸਿੱਧਾ ਓਹਦੀ ਗੋਗੜ ‘ਚ ਵੱਜਿਆ। …
-
ਇੱਕ ਰੁੱਖ ਲਾਓ ਬਾਬੇ ਬੋਹੜ ਦਾ ;ਇੱਕ ਰੁੱਖ ਲਾਓ ਪਿੱਪਲ ਦਾ| ਗਰਮ ਰੁੱਤ ਵਿੱਚ ਵੇਖਿਓ ਫਿਰ; ਸੂਰਜ ਠੰਡਾ ਠੰਡਾ ਨਿਕਲਦਾ| ਲਾਇਓ ਇੱਕ ਨਿੰਮ ਦਾ ਬੂਟਾ ;ਇੱਕ ਰੁੱਖ ਲਾਇਓ ਅੰਬੀ ਦਾ| ਫੇਰ ਹਨੇਰਾ ਦੂਰ ਹੋ ਜਾਊ ;ਕਿਸੇ ਉਦਾਸੀ ਲੰਮੀ ਦਾ| ਬੂਟਾ ਇੱਕ ਸ਼ਹਿਤੂਤ ਦਾ ਲਾਇਓ ;ਇੱਕ ਰੁੱਖ ਲਾਓ ਕਿੱਕਰ ਦਾ| ਗੰਦਾ ਮੌਸਮ ਸਾਫ ਹੋ ਜਾਊ ;ਹਰ ਦਿਨ ਵੇਖਿਓ ਨਿੱਖਰ ਦਾ | ਇੱਕ ਰੁੱਖ ਆਪਣੀ ਅਕਲ ਦਾੵ …
-
ਇਕ ਬੰਦੇ ਨੇ ਕਿਸੇ ਬਾਬੇ ਨੂੰ ਪੁੱਛਿਆ ਕਿ ਬਹੁਤੀ ਸਾਰੀ ਮਾਇਆ ਕਮਾਉਣੀ ਚਾਹੁੰਦਾ ਹਾਂ ਕੀ ਕਰਾਂ ? ਬਾਬੇ ਨੇ ਇੱਕ ਦਿਸ਼ਾ ਵੱਲ੍ਹ ਹੱਥ ਕਰਦਿਆਂ ਕਿਹਾ ਕਿ ਬਸ ਏਧਰ ਨਾ ਜਾਵੀਂ, ਹੋਰ ਦਿਸ਼ਾਵਾਂ ਤੇਰੇ ਲਈ ਸ਼ੁੱਭ ਹਨ ! ਖਰ-ਦਿਮਾਗ ਬੰਦੇ ਨੇ ਸੋਚਿਆ ਕਿ ਬਾਬੇ ਨੇ ਜਿੱਧਰ ਨਾ ਜਾਣ ਲਈ ਕਿਹਾ ਐ, ਜਰੂਰ ਓਧਰ ‘ਕੁੱਝ ਖਾਸ’ ਹੋਣਾ ਐਂ…!! ਬੰਦੇ ਨੇ ਓਸ ਪਾਸੇ ਵੱਲ੍ਹ ਹੀ ਘੋੜਾ ਦੁੜਾ ਲਿਆ… …
-
ਇੱਕ ਦਿਨ ਇੱਕ ਅਧਿਆਪਿਕਾ ਨੇ ਆਪਣੀ ਕਲਾਸ ਵਿੱਚ ਪੜਾਉਣ ਦਾ ਪ੍ਰੋਗਰਾਮ ਰੱਦ ਕਰਕੇ ਬੱਚਿਆਂ ਨੂੰ ਨਿੰਦਾ ਅਤੇ ਸਿਫ਼ਤ ਦਾ ਫ਼ਰਕ ਸਮਝਾਉਣ ਦਾ ਸੋਚਿਆ ਤੇ ਬੱਚਿਆਂ ਨੂੰ ਦੱਸਣ ਲੱਗੇ ,” ਬੇਟਾ ਨਿੰਦਾ ਉਹ ਹੁੰਦੀ ਹੈ ਜਦ ਤੁਸੀੰ ਕਿਸੇ ਦੇ ਗੁਣ ਨੂੰ ਘਟਾ ਕਿ ਦੱਸੋ ਤਾਂਕਿ ਸਾਹਮਣੇ ਵਾਲੇ ਦਾ ਕੱਦ ਨੀਵਾਂ ਹੋ ਜਾਵੇ। ਪਰ ਅਸਲੀਅਤ ਇਹ ਹੁੰਦੀ ਹੈ ਕਿ ਉਸ ਵਕਤ ਅਸੀਂ ਖੁਦ ਨੂੰ ਸਹੀ ਅਤੇ ਉੱਚਾ …
-
ਮਈ ਨੂੰ ਮਜਦੂਰ ਦਿਵਸ ਮਨਾਇਆ ਗਿਆ । 2500 ਬੰਦਿਆਂ ਦਾ ਖਾਣਾ ਤਿਆਰ ਕਰਵਾਇਆ ਗਿਆ ਸੀ । ਬਾਈ ਕੁ ਸੌ ਬੰਦਾ ਆਇਆ । ਖਾਣਾ ਦੋ ਕੁ ਹਜਾਰ ਬੰਦੇ ਨੇ ਖਾਧਾ । ਇਹਨਾਂ ਦੋ ਕੁ ਹਜਾਰ ਬੰਦਿਆਂ ਨੇ ਪੱਚੀ ਸੌ ਬੰਦਿਆਂ ਦਾ ਖਾਣਾ,ਖਾਧਾ ਘੱਟ ਖੇਹ ਖਰਾਬ ਵੱਧ ਕਰਿਆ । ਡਸਟਬਿੰਨਾਂ ਵਿੱਚ ਰੋਟੀਆਂ ਦੇ ਥੱਬੇ,ਚਾਵਲ,ਦਾਲਾਂ ਸਬਜੀਆਂ,ਅਚਾਰ,ਦਹੀਂ,ਸਲਾਦ,ਮਤਲਬ ਖਾਣ ਲਈ ਰੱਖਿਆ ਸਾਰਾ ਕੁੱਝ ਈ ਸਾਡੇ ਪ੍ਰਬੰਧਕਾਂ ਦਾ ਮੂੰਹ ਚਿੜਾ ਰਿਹਾ …
-
ਮਾਰਕਸ ਅਤੇ ਫ੍ਰਾਈਡ ਆਤਮ-ਬਦਲਾਹਟ ਨੂੰ , ਆਤਮ- ਕ੍ਰਾਂਤੀ ਨੂੰ ਭਿਆਨਕ ਰੂਪ ਨਾਲ਼ ਹਾਨੀ ਪਹੁੰਚਾਉਣ ਵਾਲ਼ੇ ਵਿਚਾਰਕ ਹਨ। ਕਿਉਂਕੀ ਉਹ ਦੋਸ਼ ਦੂਜਿਆਂ ਉੱਪਰ ਮੜ੍ਹ ਦਿੰਦੇ ਹਨ। ਸਮਝੋ, ਇੱਕ ਸੱਤ ਮੰਜਿਲਾ ਮਕਾਨ ਹੈ ਅਤੇ ਇੱਕ ਆਦਮੀ ਨੇ ਖਿੜਕੀ ਤੋਂ ਕੁੱਦ ਕਿ ਆਤਮਹੱਤਿਆ ਕਰ ਲਈ ਹੈ। ਕੌਣ ਦੋਸ਼ੀ ਹੈ ? ਫ੍ਰਾਈਡ ਨੂੰ ਪੁੱਛੋ , ਉਹ ਬਚਪਨ ਵਿੱਚ ਖੋਜੇਗਾ। ਕੋਈ ਬਚਪਨ ਟ੍ਰਾੱਮਾ, ਕੋਈ ਬਚਪਨ ਦੀ ਦੁਖਦ ਘਟਨਾ ਨੇ ਇਸਨੂੰ …
-
ਗ਼ਰੀਬ ਵਿਦਿਆਰਥੀ ਹੋਣ ਕਰਕੇ ਮੈਂ ਪੱਤਰਕਾਰੀ ਦਾ ਕੰਮ ਕਰਦਾ ਸੀ…ਜਵਾਂ ਰੱਦੀ ਕੰਮ ਹੈ ਇਹ …ਪਰ ਹੋਰ ਕੋਈ ਚਾਰਾ ਈ ਨਹੀਂ ਸੀ।ਈਵਨਿੰਗ ਕਾਲਜ ਚ ਦਾਖ਼ਲਾ ਲੈਣ ਲਈ ਪੈਸੇ ਚਾਹੀਦੇ ਸਨ ,ਦਿਨੇ ਸਾਰਾ ਦਿਨ ਪੱਤਰਕਾਰੀ ਕਰਦਾ ,ਰਾਤੀਂ ਕਾਲਜ ਪੜ੍ਹਨ ਜਾਂਦਾ। ਮੇਰੇ ਨਾਮ ਦਾ ਸਬੰਧ ਵੀ ਰਾਤ ਨਾਲ਼ ਹੈ,ਰਜਨੀ ਮਾਇਨੇ ਰਾਤ ,ਈਸ਼ ਮਾਇਨੇ ਮਾਲਕ, ਰੱਬ ,ਚੰਦਰਮਾ ਦਾ ਨਾਮ ਰਜਨੀਸ਼ ਹੈ, ਰਾਤ ਦਾ ਰਾਜਾ। ਮਜ਼ਾਕ ਕਰਦੇ ਲੋਕ ਹੱਸਦੇ …ਅਜੀਬ …
-
ਫੈਰੀ ਬੋਟ ਦੇ ਚੱਲਣ ਵਿੱਚ ਅਜੇ ਘੰਟਾ ਰਹਿੰਦਾ ਸੀ। ਮੈਂ ਫਿਰ ਤੋਂ ਸਮੁੰਦਰ ਕੰਢੇ ਟਹਿਲਣ ਲਈ ਸਪੇਸ ਨੀਡਲ ਵੱਲ ਮੁੜ ਪਿਆ। ਅੱਜ ਸਵੇਰ ਤੋਂ ਹੀ ਧੁੰਦ ਪੈ ਰਹੀ ਸੀ। ਕਦੀ ਕਦੀ ਹਲਕੀ ਜਿਹੀ ਭੂਰ ਪੈਣ ਲੱਗਦੀ। ਅਮਰੀਕਾ ਦੇ ਖੂਬਸੂਰਤ ਸ਼ਹਿਰ ਸਿਆਟਲ ਵਿੱਚ ਸਮੁੰਦਰ ਕੰਢੇ ਮੈਂ ਘੁੰਮਣ ਲਈ ਘਰੋਂ ਨਿੱਕਲਿਆ ਸੀ। ਸਿਆਟਲ ਅਮਰੀਕਾ ਦੇ ਪੱਛਮੀ ਕੰਢੇ ਵੱਸਿਆ ਹਰਿਆਵਲ ਸਟੇਟ ਕਰਕੇ ਜਾਣੇ ਜਾਂਦੇ ਵਾਸ਼ਿੰਗਟਨ ਸੂਬੇ ਦੀ ਇੱਕ …
-
ਉੱਚੀ ਚੇਤਨਾ ਦੇ ਮਾਲਕ ਹੀ ਵਿਆਹ ਅਤੇ ਸੰਤਾਨ ਦੇ ਹੱਕਦਾਰ ਹਨ ਇੱਕ ਦਿਨ ਜ਼ਰਥੁਟਰ ਨੇ ਆਪਣੇ ਨੌਜਵਾਨ ਉਪਾਸ਼ਕਾਂ ਨਾਲ ਇੱਕ ਜਰੂਰੀ ਗੱਲ ਕਰਨ ਬਾਰੇ ਸੋਚਿਆ ਇਹ ਗੱਲ ਉਸ ਨੇ ਸਵਾਲੀਆ ਲਹਿਜ਼ੇ ਵਿੱਚ ਕਰਨੀ ਸ਼ੁਰੂ ਕੀਤੀ: ਤੁਸੀਂ ਜਵਾਨ ਹੋ!ਤੁਸੀਂ ਸਾਰੇ ਹੀ ਵਿਆਹ ਕਰਵਾਉਣਾ ਚਾਹੁੰਦੇ ਹੋਵੋਂਗੇ! ਤੇ ਬਾਅਦ ਵਿੱਚ ਬੱਚਿਆਂ ਦੀ ਤਮੰਨਾ ਵੀ ਸਾਰੇ ਹੀ ਕਰੋਂਗੇ!ਇਹ ਸਭ ਜੀ ਸਦਕੇ ਕਰਿਉ ਪਰ ਪਹਿਲਾਂ ਖ਼ੁਦ ਤੋਂ ਤਿੰਨ ਸਵਾਲ ਪੁੱਛੋ; …
-
ਕਿਸੇ ਇਸਤਰੀ ਨੂੰ ਚਾਹੁਣ ਜਾਂ ਨਾ ਚਾਹੁਣ ਦਾ ਫੈਸਲਾ ਪੁਰਸ਼ ਪਹਿਲੀ ਤੱਕਣੀ ਵਿਚ ਹੀ ਕਰ ਲੈਂਦਾ ਹੈ| ਇਸ ਪੱਖ ਤੋਂ ਪਹਿਲੀ ਝਲਕ , ਬੜੀ ਮਹੱਤਵਪੂਰਨ ਹੁੰਦੀ ਹੈ| ਜਿਸ ਇਸਤਰੀ ਵਿਚ ਪੁਰਸ਼ ਦੀ ਦਿਲਚਸਪੀ ਨਾ ਹੋਵੇ, ਉਸ ਨਾਲ ਗੱਲਾਂ ਕਰਦਿਆਂ, ਪੁਰਸ਼ ਨੂੰ ਕੋਈ ਸਮੱਸਿਆ ਨਹੀਂ ਹੁੰਦੀ ਪਰ ਜਿਸ ਵਿਚ ਦਿਲਚਸਪੀ ਹੋਵੇ, ਉਸ ਨਾਲ ਗੱਲ ਕਰਦਿਆਂ ਪੁਰਸ਼ ਉਤੇਜਿਤ ਹੋ ਜਾਂਦਾ ਹੈ, ਕਿਉਂਕਿ ਡਰ ਅਤੇ ਆਸ ਦਾ ਵਾਤਾਵਰਣ, …
-
” ਨਵਨੀਤ ” ਜਦੋਂ ਥੋੜੀ ਵੱਡੀ ਹੋਈ ਤਾਂ ਘਰ ਦੀ ਜ਼ੁਮੇਵਾਰੀ ਦਾ ਸਾਰਾ ਬੌਝ ” ਨਵਨੀਤ ” ਦੇ ਸਿਰ ਉਪਰ ਆ ਗਿਆ “। ਨਵਨੀਤ ” ਦੀ ਮਾਂ ” ਨਿਹਾਲ ਕੌਰ ” ਇੱਕ ਲੰਮੀ ਬਿਮਾਰੀ ਕਰਕੇ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਸੀ । ਮਾਂ ਦੇ ਮਰਨ ਤੋਂ ਬਾਅਦ ਘਰ ਦੀ ਸਾਰੀ ਜ਼ੁਮੇਵਾਰੀ ਦਾ ਬੌਝ ” ਨਵਨੀਤ ” ਦੇ ਮੋਢਿਆ ਤੇ ਸੀ। ਪਹਿਲਾਂ ਰੋਟੀ ਬਣਾ ਆਪਣੇ ਪਿਤਾ …