ਸਵਾਰੀ ਜਾਣ ਉਸ ਮੈਨੂੰ ਆਵਾਜ਼ ਮਾਰ ਲਈ। ”ਆਓ ਭਾਈ ਸਾਹਿਬ ਚੱਲਣ ਵਾਲੇ ਬਣੀਏ।” ਉਹ ਪਹਿਲਾਂ ਹੀ ਰਿਕਸ਼ੇ ਵਿਚ ਬੈਠਾ ਸੀ। ਸ਼ਾਇਦ ਢੇਰ ਸਮੇਂ ਤੋਂ ਬੈਠਾ ਹੋਵੇ। ਸੂਰਜ ਛਿਪਣ ਵਾਲਾ ਸੀ। ਮੈਂ ਉਸਨੂੰ ਜਾਣਦਾ ਨਹੀਂ ਸਾਂ, ਪਰ ਉਹਦੇ ਨਾਲ ਬਹਿ ਗਿਆ। ਮੈਨੂੰ ਘਰ ਪਹੁੰਚਣ ਦੀ ਕਾਹਲ ਸੀ। ਰਿਕਸ਼ੇ ਵਾਲੇ ਨੇ ਜੀ.ਟੀ. ਰੋਡ ਛੱਡ ਕੇ ਪਿੰਡ ਨੂੰ ਸੇਧ ਧਰ ਲਈ। ਸੜਕ ਟੁੱਟੀ, ਫੁੱਟੀ, ਰਿਕਸ਼ਾ ਪੁਰਾਣਾ ਤੇ ਖਿੱਚਣ …
General
-
-
ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ। ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬੱਸ ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ। ਬੱਸਾਂ ਦੀ ਖੜ-ਖੜ, ਗਰਮੀ, ਪਸੀਨਾ, ਭੀੜ ਤੇ ਕੰਡੱਕਟਰਾਂ ਦੀਆਂ ਬੇਹੂਦਾ ਹਰਕਤਾਂ, ਅਸੱਭਿਅ ਗੱਲਾਂ ਤੋਂ ਉਹਦਾ …
-
ਕਾਫੀ ਅਰਸਾ ਪਹਿਲਾਂ ਦੀ ਗੱਲ ਏ, ਉੜੀਸਾ ਆਂਧਰਾ ਵੱਲ ਟਰੱਕਾਂ ਤੇ ਧੱਕੇ ਧੋੜੇ ਖਾ ਕੇ ਅਖੀਰ ਬੜੇ ਤਰਲਿਆਂ , ਸਿਫਾਰਿਸ਼ਾਂ ਨਾਲ ਪੰਜਾਬ ਰੋਡਵੇਜ਼ ਵਿੱਚ ਸਰਕਾਰੀ ਨੌਕਰੀ ਮਿਲ ਗਈ ਸੀ ਸ਼ੁਬੇਗ ਸਿੰਘ ਨੂੰ । ਖ਼ਾਕੀ ਪੈਂਟ ਕਮੀਜ਼ ਤੇ ਪੱਗ ਬੰਨ੍ਹ ਕੇ ਓਸਤੋ ਚਾਅ ਚੁੱਕਿਆ ਨਹੀ ਸੀ ਜਾਂਦਾ , ਜਿਵੇ ਸਾਰੀ ਦੁਨੀਆਂ ਦੀ ਬਾਦਸ਼ਾਹੀ ਮਿਲ ਗਈ ਹੋਵੇ । ਜਦੋ ਨੇਮ ਪਲੇਟ ਲਾ ਕੇ ਤੁਰਦਾ ਤਾਂ ਓਹਨੂੰ ਜਾਪਦਾ …
-
ਜਦੋਂ ਕਾਸਿਮ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਸਿਰਫ਼ ਗੋਲੀ ਦੇ ਸਾੜ ਦਾ ਅਹਿਸਾਸ ਸੀ ਜੋ ਉਸ ਦੀ ਸੱਜੀ ਪਿੰਜਣੀ ਵਿਚ ਖੁਭ ਗਈ ਸੀ, ਪਰ ਅੰਦਰ ਜਾ ਜਦੋਂ ਉਸ ਆਪਣੀ ਬੀਵੀ ਦੀ ਲੋਥ ਦੇਖੀ ਤਾਂ ਉਸ ਦੀਆਂ ਅੱਖਾਂ ਵਿਚ ਖੂਨ ਉਤਰ ਆਇਆ। ਸ਼ਾਇਦ ਉਹ ਲੱਕੜਾਂ ਪਾੜਨ ਵਾਲਾ ਗੰਡਾਸਾ ਚੁੱਕ ਬਾਹਰ ਨਿਕਲ ਕਤਲੇਆਮ ਦਾ ਬਾਜ਼ਾਰ ਗਰਮ ਕਰ ਦਿੰਦਾ, ਪਰ ਉਸ ਨੂੰ ਆਪਣੀ ਬੇਟੀ …
-
ਸਿਆਣੇ ਲੋਕਾਂ ਦੀਆਂ ਕੁਝ ਕੁ ਸਿਆਣੀਆਂ ਗੱਲਾਂ 1 ਜਿਹੋ ਜਿਹਾ ਕੋਈ ਤੁਹਾਡੇ ਨਾਲ ਵਰਤਾਉ ਕਰਦਾ ਉਹੋ ਜਹੀ ਉਹ ਤੁਹਾਡੇ ਵਾਰੇ ਸੋਚ ਰੱਖਦਾ ! 2 ਸੱਭ ਤੋਂ ਔਖਾ ਕੰਮ ਹੈ ਕੱਲੇ ਮੰਜ਼ਲ ਵੱਲ ਤੁਰਨਾ ਪਰ ਇਹੋ ਹੀ ਇੱਕੋ ਇਕ ਰਸਤਾ ਹੈ ਜੋ ਤੁਹਾਨੂੰ ਤਾਕਤਵਰ ਬਣਾਉਂਦਾ ਹੈ ! 3 ਅਰਦਾਸ ਹਮੇਸ਼ਾ ਇਹ ਕਰੋ ਕਿ ਹੇ ਵਾਹਿਗੁਰੂ ਮੈਨੂੰ ਉਹ ਅੱਖਾਂ ਦੇਹ ਜੋ ਹਰ ਪਾਸੇ ਚੰਗਿਆਈ ਦੇਖਣ ! ਮੈਨੂੰ …
-
ਬੰਬਈ ਵਿਚ ਡਾਕਟਰ ਸ਼ਰੋਡਕਰ ਦਾ ਬਹੁਤ ਨਾਂ ਸੀ, ਇਸ ਲਈ ਕਿ ਉਹ ਔਰਤਾਂ ਦੀਆਂ ਬੀਮਾਰੀਆਂ ਦਾ ਵਧੀਆ ਡਾਕਟਰ ਸੀ। ਉਸ ਦੇ ਹੱਥ ਵਿਚ ਸ਼ਫ਼ਾ ਸੀ। ਉਸ ਦਾ ਕਲੀਨਿਕ ਬਹੁਤ ਵੱਡਾ ਸੀ, ਇਕ ਬਹੁਤ ਵੱਡੀ ਇਮਾਰਤ ਦੀਆਂ ਦੋ ਮੰਜ਼ਲਾਂ ਵਿਚ, ਜਿਸ ਵਿਚ ਕਈ ਕਮਰੇ ਸਨ। ਨਿਚਲੀ ਮੰਜ਼ਲ ਦੇ ਕਮਰੇ ਮੱਧ ਤਬਕੇ ਲਈ ਅਤੇ ਨਿਚਲੇ ਤਬਕੇ ਦੀਆਂ ਔਰਤਾਂ ਲਈ ਰਾਖਵੇਂ ਸਨ, ਉਪਰਲੀ ਮੰਜ਼ਲ ਦੇ ਕਮਰੇ ਅਮੀਰ ਔਰਤਾਂ …
-
ਉਸ ਨਹਿਰ ਤੋਂ ਖਲੋ ਕੇ ਝਾਤੀ ਪਾਈ: ਸਕੂਲ, ਗੁਰਦਵਾਰਾ ਤੇ ਪਿੰਡ ਸਭ ਕੁਝ ਹੀ ਪਹਿਲਾਂ ਵਰਗਾ ਸੀ। ਕਦੇ ਉਹ ਇਥੇ ਬੇਸਿਕ ਮਾਸਟਰ ਹੋ ਕੇ ਆਇਆ ਸੀ। ਉਹ ਪੁਰਾਣੀਆਂ ਯਾਦਾਂ ਵਿਚ ਲਹਿਰ ਲਹਿਰ ਉਤਰਦਾ ਗਿਆ…. ਨਹਿਰ ਦੀ ਪਾਂਧੀ ਕੰਧ ਵਾਂਗ ਉੱਚੀ ਉੱਠੀ ਹੋਈ ਸੀ। ਨਿੱਕੀ ਇੱਟ ਦੇ ਸਕੂਲ ਤੇ ਗੁਰਦਵਾਰਾ ਉਹਦੇ ਪੈਰਾਂ ਵਿਚ ਮੁਗ਼ਲਸ਼ਾਹੀ ਦੇ ਖੰਡਰ ਜਾਪਦੇ ਸਨ; ਭਾਵੇਂ ਖੰਡਾ ਟੀਸੀ ਕੱਢੀ ਚਮਕ ਰਿਹਾ ਸੀ। ਜ਼ਿਲ੍ਹਾ …
-
ਕੱਲ੍ਹ ਇੱਕ ਸਾਇੰਸ ਨਾਲ ਸਬੰਧਿਤ ਨਵੀਂ ਗੱਲ ਪਤਾ ਲੱਗੀ ਤੇ ਅੱਜ ਪੜ੍ਹਿਆ ਓਹਦੇ ਬਾਰੇ — ਕੇ ਨਵਜੰਮੇ ਬੱਚੇ ਦਾ ਨਾੜੂਆ ਬੇਹੱਦ ਮਹੱਤਵਪੂਰਨ ਹੁੰਦਾ ਹੈ ਅਤੇ ਮਾਂ ਬਾਪ ਦੁਨੀਆ ਦੇ ਜਿਹੜੇ ਵੀ ਕੋਨੇ ਵਿੱਚ ਹੋਣ ਉਹਨਾਂ ਨੂੰ ਬੱਚੇ ਦੇ ਜਨਮ ਤੋਂ ਪਹਿਲਾਂ ਨਾੜੂਆ ਬੈਂਕ ਵਿੱਚ ਰਜਿਸਟਰ ਕਰਵਾ ਲੈਣਾ ਚਾਹੀਦਾ, ਖਰਚਾ ਜਰੂਰ ਹੈਗਾ ਪਰ ਆਵਦੀ ਅਤੇ ਬੱਚੇ ਅਤੇ ਓਹਦੇ ਭੈਣ ਭਰਾਵਾਂ ਦੀ ਜਿੰਦਗੀ ਤੋਂ ਕੁੱਝ ਵੀ ਕੀਮਤੀ …
-
ਛੱਤ ਦੇ ਬਨੇਰੇ ‘ਤੇ ਦੀਵਾਲੀ ਦੇ ਦੀਵੇ ਹਫਦੇ ਹੋਏ ਬੱਚਿਆਂ ਵਾਂਗ ਧੜਕ ਰਹੇ ਸਨ । ਮੁੰਨੀ ਦੌੜਦੀ ਹੋਈ ਆਈ । ਆਪਣੀ ਨਿੱਕੀ ਜਿਹੀ ਘੱਗਰੀ ਨੂੰ ਦੋਵਾਂ ਹੱਥਾਂ ਨਾਲ ਉੱਤੇ ਚੁੱਕਦੇ ਹੋਏ ਛੱਤ ਹੇਠਾਂ ਗਲੀ ‘ਚ ਮੋਰੀ ਦੇ ਕੋਲ ਖਲੋ ਗਈ । ਉਹਦੀਆਂ ਰੋਂਦੀਆਂ ਅੱਖਾਂ ‘ਚ ਬਨੇਰੇ ‘ਤੇ ਫੈਲੇ ਹੋਏ ਦੀਵਿਆਂ ਨੇ ਕਈ ਚਮਕੀਲੇ ਨਗੀਨੇ ਜੜ੍ਹ ਦਿੱਤੇ ਸਨ, ਉਹਦਾ ਨਿੱਕਾ ਜਿਹਾ ਸੀਨਾ ਦੀਵੇ ਦੀ ਲੋਅ ਵਾਂਗ …
-
ਇੱਕ ਬੇਔਲਾਦ ਔਰਤ ਦੇ ਮਨ ਦੀ ਅਵਸਥਾ ਨੂੰ ਉਹੀ ਸਮਝ ਸਕਦੇ ਜੋ ਖੁਦ ਇਹ ਦਰਦ ਹੰਢਾ ਰਿਹਾ ਹੋਵੇ ਜਾਂ ਹੰਢਾ ਚੁੱਕਿਆ ਹੋਵੇ, ਇੱਕ ਛੋਟੇ ਜਹੇ ਬੱਚੇ ਦੀ ਰੀਝ ਹੀ ਓਸ ਲਈ ਕੁੱਲ ਜਹਾਨ ਹੋ ਨਿੱਬੜਦੀ ਏ, ਇੱਕ ਛੋਟੇ ਜਹੇ ਬੱਚੇ ਲਈ ਤੜਪਣ ਉਹਦੇ ਹਰ ਖਿਆਲ ਚ ਸ਼ੁਮਾਰ ਹੋ ਜਾਂਦੀ ਏ, ਕਿਸੇ ਦੇ ਬੱਚੇ ਨੂੰ ਗੋਦ ਲੈ ਜਦ ਉਹ ਖਿਡਾਉਂਦੀ ਹੋਵੇਗੀ ਤਾਂ ਉਹਦਾ ਮਨ ,ਉਹਨੂੰ ਹਰ …
-
ਅਧਿਆਪਕ ਹੋਣਾ ਕੀ ਹੁੰਦਾ ਹੈ… ਅਧਿਆਪਕ ਹੋਣਾ ਮਾਂ ਹੋਣਾ ਹੁੰਦਾ ਹੈ…ਜਿਸ ਅਧਿਆਪਕ ਵਿਚ ਮਮਤਾ ਨਹੀਂ ਉਹ ਹੋਰ ਕੁਝ ਵੀ ਹੋ ਸਕਦਾ ਹੈ, ਅਧਿਆਪਕ ਨਹੀਂ ਹੋ ਸਕਦਾ… ਅਧਿਆਪਕ ਹੋਣਾ ਮਧੂਮੱਖੀ ਹੋਣਾ ਹੁੰਦਾ ਹੈ ਜੋ ਬਹੁਤ ਸੋਮਿਆਂ ਤੋਂ ਸ਼ਹਿਦ ਇਕੱਠਾ ਕਰਦੀ ਹੈ, ਸਾਂਭਦੀ ਹੈ ਤੇ ਦੂਜਿਆਂ ਦੇ ਵਰਤਣ ਲਈ ਛੱਡ ਕੇ ਮੁੜ ਇਸੇ ਕੰਮ ਤੇ ਲੱਗ ਜਾਂਦੀ ਹੈ… ਅਧਿਆਪਕ ਹੋਣਾ ਮਾਲੀ ਹੋਣਾ ਹੁੰਦਾ ਹੈ, ਜੋ ਬੂਟੇ ਲਾਉਂਦਾ …
-
ਪੁਰਾਣੇ ਸਮਿਆਂ ਦੀ ਗੱਲ ਏ, ਕਿਸੇ ਪਿੰਡ ਸਾਂਹਸੀਆਂ ਦੇ ਪਰਿਵਾਰ ਨੇ ਇੱਕ ਔਰਤ ਵਿਆਹ ਕੇ ਲਿਆਂਦੀ , ਨਾਮ ਸੀ ਬੀਬੋ ।ਮੂੰਹ ਮੱਥੇ ਲੱਗਦੀ ਸੀ , ਤੇ ਸੀ ਥੋੜ੍ਹੀ ਨੱਕ ਚੜ੍ਹੀ । ਸਹੁਰਾ ਪਰਿਵਾਰ ਬੜੀ ਕਦਰ ਕਰਦਾ ਸੀ ਓਹਦੀ ਪਰ ਓਹਨੇ ਗੱਲ ਗੱਲ ਤੇ ਗ਼ੁੱਸੇ ਹੋਣਾ, ਪੇਕੇ ਤੁਰ ਜਾਣ ਦੀਆਂ ਧਮਕੀਆਂ ਦੇਣਾ ਓਹਦਾ ਨਿੱਤ ਦਾ ਵਿਹਾਰ ਬਣ ਗਿਆ ।ਹਰ ਗੱਲ ਤੇ ਜਿਦ ਪੁਗੌਣੀ ਕਿ ਆਹ ਕੰਮ …