• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Authors: Others

ਜਿੱਥੇ ਜਿਸਦੇ ਸੰਜੋਗ ਲਿਖੇ ਹੁੰਦੇ ਉਸੇ ਘਰ ਦਾਨਾ ਪਾਣੀ ਚੁਗਣਾ ਪੈਂਦਾ ਹੈ

by admin October 15, 2021

2008 ਵਿੱਚ ਮੈਂ ਉਸਨੂੰ ਪਹਿਲੀ ਵਾਰ ਵੇਖਿਆ ਸੀ , ਗੋਰਾ ਰੰਗ , ਚੰਨ ਵਰਗੀ ਕੁੜੀ , ਇੱਕ ਠੋਡੀ ਤੇ ਤਿਲ ਸੀ , ਹਰ ਪੱਖੋਂ ਉਹ ਅੱਗੇ ਹੀ ਅੱਗੇ , ਪੜਾਈ ਵਿੱਚ , ਖੇਡਾਂ ਵਿੱਚ , ਉਹ ਖੋ-ਖੋ ਖੇਲਦੀ , ਸਵੇਰੇ ਜਦੋਂ ਪਰੈਅਰ ਹੁੰਦੀ, ਉਹ ਉੱਚੀ ਆਵਾਜ ਵਿੱਚ ਸਬਦ ਪੜਦੀ ।

ਕਿੰਨੇ ਹੀ ਗੁਣ ਸੀ ਉਸ ਕੁੜੀ ਵਿੱਚ ਜਿਸ ਸਕੂਲ ਨਾਂ ਆਉਂਦੀ ਮੈਡਮਾ ਇੱਕ ਦੂਜੇ ਨੂੰ ਪੁੱਛਦੀਆ ,ਅੱਜ ਗਗਨ ਕਿਉਂ ਨਹੀਂ ਆਈ। ਆਪਣੀ ਪੜਾਈ ਵਿੱਚੋਂ ਵੱਕਤ ਕੱਢਕੇ ਉਹ ਮੈਡਮਾ ਮਾਸਟਰਾਂ ਲਈ ਚਾਹ ਵੀ ਬਣਾ ਦਿੰਦੀ । ਗਰੀਬ ਘਰ ਦੀ ਹੋਣ ਕਰਕੇ ਉਸਦੀ ਫੀਸ ਕਿਤਾਬਾਂ ਦਾ ਖਰਚ ਮੈਡਮਾ ਆਪਣੇ ਪੱਲਿਓ ਕਰ ਦਿੰਦੇ  ਉਸਦੇ ਡੈਡੀ ਦਰਜੀ ਸੀ , ਘਰ ਵਿੱਚ ਹੀ ਛੋਟੀ ਜਿਹੀ ਸਿਲਾਈ ਦੀ ਦੁਕਾਨ ਸੀ ,ਉਹ ਆਪਣੇ ਨਾਲ ਦੀਆਂ ਕੁੜੀਆਂ ਮੁੰਡਿਆ ਨੂੰ ਆਖਦੀ ਕੇ ਆਪਣੀ ਵਰਦੀ ਮੇਰੇ ਡੈਡੀ ਕੋਲ ਸਿਲਵਾ ਲਿਊ ਆਪਣੇ ਘਰ ਦੀ ਫਿਕਰ ਕਰਦੀ, ਮੈਨੂੰ ਉਮਰ ਨਾਲੋਂ ਸਿਆਣੀ ਲਗਦੀ ਸੀ ਉਹ , ਕਦੋ ਚੰਗੀ ਲਗਣ ਲਗੀ ਪਤਾ ਹੀ ਨਹੀਂ ਲਗਾ  6 ਤੋਂ 12 ਜਮਾਤਾ ਉਹਨੇ ਮੇਰੇ ਨਾਲ ਕੀਤੀਆਂ , ਪਰ ਕਦੇ ਅਸੀ ਦੋਸਤੀ ਦੀ ਹੱਦ ਨਹੀਂ ਲੰਘੇ ਸੀ, ਬਾਹਰਵੀਂ ਜਮਾਤ ਵਿੱਚ ਸਰੀਰਕ ਸਿੱਖਿਆ ਦੀ ਪ੍ਰੈਕਟੀਕਲ ਉਹਨੇ ਬਣਾ ਕੇ ਦਿੱਤੀ ,

ਜਦੋ ਸਾਰੀ ਛੁੱਟੀ ਹੁੰਦੀ ਉਹ ਮੇਰੇ ਨਾਲ ਤੁਰ ਪੈਂਦੀ ਤੇ ਅਸੀਂ ਇੱਕ ਕਿਲੋਮੀਟਰ ਉਹਨਾਂ ਦੇ ਘਰ ਤੱਕ ਤੁਰਕੇ ਜਾਂਦੇ , ਮੈਂ ਇੱਕ ਹੱਥ ਨਾਲ ਆਪਣਾ ਸਾਈਕਲ ਰੇੜ ਲੈਂਦਾ। ਜਦੋ ਉਸਦਾ ਘਰ ਆ ਜਾਂਦਾ ਤੇ ਪੈਡਲ ਮਾਰ ਸਾਈਕਲ ਚਲਾ ਲੈਂਦਾ , ਤੇ ਆਪਣਾ ਅਗਲਾ ਸਫ਼ਰ ਪੂਰਾ ਕਰਦਾ , ਜੇ ਕਦੇ ਉਸਦੀ ਮੰਮੀ ਵੇਖ ਲੈਂਦੀ ਧੱਕੇ ਨਾਲ ਰੋਟੀ ਖਾਣ ਲਈ ਕਹਿੰਦੀ, ਕਿੰਨਾ ਚੰਗਾ ਸੁਭਾਹ ਸੀ ਉਸਦੀ ਮਾਂ ਦਾ ਵੇਲਾ ਵੀ ਉਦੋਂ ਚੰਗਾਂ ਸੀ , ਨਾਂ ਕਦੇ ਉਸਨੇ ਨਾਂ ਕਦੇ ਮੈਂ ਆਪਣੇ ਪਿਆਰ ਦਾ ਇਜ਼ਹਾਰ ਕੀਤਾ ,

ਪਰ ਉਹ ਕਦੇ ਕਦੇ ਆਖਦੀ ਜਦੋ ਮੇਂ ਤੇਰੇ ਬਾਰੇ ਸੋਚਦੀ ਆ ਮੇਰਾ ਦਿਲ ਜੋਰ ਨਾਲ ਧੜਕਣ ਲੱਗ ਜਾਂਦਾ ਆ , ਅੱਖਾਂ ਨਾਲ ਗੱਲ ਕਰਦੀ , ਜਦੋ ਕਦੇ ਮੈਂ ਜੁਬਾਨੇ ਬੋਲਦਾ ਉਹ ਸ਼ਰਮਾ ਜਾਂਦੀ, ਵੱਕਤ ਗੁਜ਼ਰਿਆ ਅਸੀਂ ਸਕੂਲ ਤੋਂ ਕਾਲਜ ਗਏ , ਕਾਲਜ ਦਾ ਦੂਜਾ ਸਾਲ ਸੀ , ਹੁਣ ਅਸੀਂ ਜਜਬਾਤੀ ਹੋ ਗਏ ਸੀ ਇੱਕ ਦੂਜੇ ਲਈ, ਉਹ ਸੁਪਨੇ ਵੇਖਦੀ ਕਾਸ! ਆਪਣਾ ਵਿਆਹ ਹੋਵੇ , ਪਰ ਉਸਦੇ ਡੈਡੀ ਦੀ ਮੌਤ ਨੇ ਸਾਰੇ ਸੁਪਨੇ ਹੋ ਤੋੜ ਦਿੱਤੇ। ਫੇਰ ਚੁੱਪ ਕਰ ਜਾਂਦੀ , ਕਦੇ ਮੇਰਾ ਹੱਥ ਫੜਦੀ, ਤੇਰੇ ਹੱਥ ਨਿੱਘੇ ਨੇ ਤੂੰ ਸਾਰੀ ਉਮਰ ਮੇਰੇ ਲਈ ਵਫਾਦਾਰ ਰਹੇਂਗਾ , ਉਹ ਕਿੰਨੀਆਂ ਗੱਲਾਂ ਬਣਾਉਂਦੀ, ਮੈਂ ਸੁਣਦਾ , ਪਰ ਅਖੀਰ ਕਿਸੇ ਕਿਸਮਤ ਵਾਲੇ ਇਨਸਾਨ ਹੱਥ ਉਸਦੀ ਡੋਰ ਆ ਗਈ , BA ਦੇ ਦੂਜੇ ਸਾਲ ਹੀ ਉਸਦੀ ਵੱਡੀ ਭੈਣ ਦੇ ਦਿਉਰ ਨਾਲ ਉਸਦਾ ਮੰਗਣਾ ਹੋ ਗਿਆ ।

ਉਹ ਆਖਦਾ ਜੇ ਰਿਸ਼ਤਾ ਨਹੀਂ ਕਰਨਾ ਮੇਰੇ ਭਰਾ ਨੂੰ ਆਪਣੀ ਪਹਿਲੀ ਨੂੰ ਆਪਣੇ ਘਰ ਹੀ ਰੱਖੋ , ਜਵਾਈ ਨੇ ਧੱਕੇ ਨਾਲ ਰਿਸ਼ਤਾ ਲਿਆ , ਮੇਰੇ ਹੱਥ ਫੜ ਲਏ , ਕਿੰਨੇ ਗਰਮ ਨੇ ਤੇਰੇ ਹੱਥ , ਮੇਰੇ ਠੇਡੇ ਨੇ ਅੱਜ ਮੈਂ ਤੇਰੇ ਲਈ ਵਫਾਦਾਰ ਨਹੀਂ ਰਹੀ , ਉਹ ਰੋਣ ਲੱਗੀ , ਨਹੀਂ ਕਮਲੀ ਨਾਂ ਹੋਵੇ ਮੈਂ ਚੁੱਪ ਕਰਵਾ ਲਿਆ , ਜਿੱਥੇ ਜਿਸਦੇ ਸੰਜੋਗ ਲਿਖੇ ਹੁੰਦੇ ਉਸਨੇ ਉਸੇ ਘਰ ਦਾਨਾ ਪਾਣੀ ਚੁਗਣਾ ਹੁੰਦਾ ਆ।
ਅਖੀਰ ਉਸਦਾ ਵਿਆਹ ਹੋ ਗਿਆ , ਆਪਣੇ ਨਵੇਂ ਰਿਸ਼ਤੇ ਲਈ ਵਫਾਦਾਰ ਹੁੰਦੀ ਹੋਈ ਨੇ ਉਸਨੇ ਕਦੇ ਮੈਨੂੰ ਕੋਈ ਫੋਨ ਨਹੀਂ ਕੀਤਾ , ਪਰ ਜਦੋਂ ਕਦੇ ਪੇਕੇ ਘਰ ਆਉਂਦੀ ਆਪਣੀ ਮੰਮੀ ਤੋਂ ਫੋਨ ਕਰਵਾਉਂਦੀ ਗਗਨ ਆਈ ਆ , ਮਿਲ ਜਾਈ , ਅਸੀਂ ਦੁੱਖ ਸੁੱਖ ਕਰਦੇ , ਤੂੰ ਮੇਰਾ ਸੱਭ ਤੋਂ ਵਧੀਆ ਦੋਸਤ ਆ ਉਹ ਆਖਦੀ ।

ਮੇਰਾ ਵਿਆਹ ਹੋ ਗਿਆ , ਵਿਆਹ ਤੋਂ ਦੋ ਸਾਲ ਬਾਹਦ ਮਾਨਸਾ ਬਰਨਾਲਾ ਰੋਡ ਤੇ ਸੜਕ ਹਾਦਸਾ ਹੋ ਗਿਆ , ਬਹੁਤ ਬਲਡ ਵਹਿ ਗਿਆ ਸੀ, ਉਸਦੀ ਮੰਮੀ ਨੂੰ ਜਦੋਂ ਪਤਾ ਲੱਗਾ ਉਹ ਘਰ ਵੇਖਣ ਆਈ , ਫੇਰ ਥੋੜੇ ਦਿਨਾਂ ਬਾਹਦ ਉਹ ਆਪਣੀ ਮੰਮੀ ਨਾਲ ਵੇਖਣ ਆਈ , ਫਿਕਰ ਨਾਂ ਕਰੀ ਹੋ ਜਾਣਾ ਠੀਕ ਉਹਨੇ ਮੇਰਾ ਹੱਥ ਫੜਕੇ ਕਿਹਾ , ਮੇਰੀ ਘਰਵਾਲੀ ਨੇ ਮੇਰੇ ਵੱਲ ਅੱਖਾਂ ਕੱਢੀਆ ,ਉਹ ਹੁੰਦੀ ਕੌਣ ਤੁਹਾਡਾ ਹੱਥ ਫੜਨ ਵਾਲੀ ਉਸਨੇ ਰੋਸਾ ਜਾ ਜਤਾਇਆ , ਮੇਰੇ ਨਾਲ ਪੜਦੀ ਰਹੀ ਆ , ਫੇਰ ਕੀ ਲਗਦੀ ? ਕੁੱਝ ਵੀ ਨਹੀਂ ਬੱਸ ਦੋਸਤ |ਦੋਸਤ ਕਹਿੰਦੇ ਸਾਰ ਉਸਦਾ ਪਾਰਾ ਠੰਡਾ ਹੋ ਗਿਆ । ਆਸ਼ਕੀ ਕੀਤੀ ਆ ਵਾਧੂ ਤੁਸੀਂ ਵੀ ਹਣਾ ਉਹ ਮੈਨੂੰ ਜਾਣਕੇ ਛੇੜ ਦੀ । ਉਦੋਂ ਦੀ ਆਸ਼ਕੀ ਤੇ ਅੱਜ ਦੀ ਵਿੱਚ ਬੜਾ ਫਰਕ ਆ ਮੈਂ ਸੋਚਦਾ।ਬੱਸ ਇੰਨੀ ਕੁ ਹੀ ਸੀ ਮੇਰੇ ਕਹਾਣੀ ।

 

ਦਾਣਿਆਂ ਤੋਂ ਆਟਾ ਬਣੇ

by admin October 11, 2021

ਦਾਣਿਆਂ ਤੋਂ ਆਟਾ ਬਣੇ ਆਟੇ ਤੋਂ ਬਣੇ ਰੋਟੀ
ਜਿਊਂਦੀ ਰਹੇ ਮਾਂ ਜੋ ਖਾਣ ਨੂੰ ਬਣਾਵੇ ਰੋਟੀ
ਪਾ ਕੇ ਚਿੱਟੇ ਸੂਟ ਸਪੀਚ ਦੇਣੀ ਬੜੀ ਸੌਖੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ‌।

ਦਾਣੇ ਬੀਜ ਕੇ ਪੰਜ ਮਹੀਨੇ ਸਬਰ ਕਰਦਾ ਏ
ਗਰਮੀ ‘ਚ ਤੱਪਦਾ ਏ ਤੇ ਠੰਡ ‘ਚ ਠਰਦਾ ਏ
ਤਾਂ ਜਾ ਕੇ ਪਹੁੰਚਦੀ ਏ ਹਰ ਘਰ ਵਿਚ ਰੋਟੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ‌।

ਦਿਨ ਰਾਤ ਸਾਰਾ ਸਾਲ ਕਿਸਾਨ ਮਿਹਨਤ ਕਰੇ
ਹਾੜੀ ਸਾਉਣੀ ਹੀ ਬਸ ਪੈਸੇ ਆਉਂਦੇ ਨੇ ਘਰੇ
ਸਰਕਾਰਾਂ ਫਿਰਣ ਫਿਰ ਵੀ ਖੋਹਣ ਨੂੰ ਰੋਜ਼ੀ ਰੋਟੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ‌।

ਕਦੇ ਸੋਕਾ ਕਦੇ ਹੜ੍ਹਾਂ ਦੀ ਮਾਰ ਝੱਲੇ ਕਿਸਾਨ
ਹਰ ਸਾਲ ਹੁੰਦਾ ਏ ਇੱਥੇ ਫਸਲਾਂ ਦਾ ਨੁਕਸਾਨ
ਕੋਈ ਮੁਆਵਜ਼ਾ ਨਹੀਂ ਦਿੰਦੀ ਸਰਕਾਰ ਖੋਟੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ‌।

ਹਰ ਸਾਲ ਵੱਧਦਾ ਜਾਵੇ ਵਿਆਜ਼ ਸ਼ਾਹੂਕਾਰਾਂ ਦਾ
ਕਰਜ਼ੇ ਦੀ ਮਾਰ ਝੱਲੇ ਕਿਸਾਨ ਦੋਸ਼ ਸਰਕਾਰਾਂ ਦਾ
ਕਿਸਾਨ ਦੀ ਜ਼ਿੰਦਗੀ ਇੰਨੀ ਵੀ ਨਹੀਂ ਸੌਖੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ‌।

ਕੋਡੀਆਂ ਦੇ ਭਾਅ ਖ਼ਰੀਦਣ ਫਸਲਾਂ ਵਪਾਰੀ
ਕਾਗਜ਼ਾਂ ‘ਚ ਹੀ ਬੰਨਿਆਂ ਉਂਜ ਰੇਟ ਸਰਕਾਰੀ
ਆਪਣੇ ਹੱਕਾਂ ਲਈ ਇੱਕ ਦਿਨ ਜਾਗਣਗੇ ਲੋਕੀਂ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ‌।

ਮਿੱਟੀ ਨਾਲ ਮਿੱਟੀ ਹੋ ਕੇ ਫਸਲਾਂ ਉਗਾਉਂਦਾ ਏ
ਵਪਾਰੀ ਆਪਣੀ ਮਰਜ਼ੀ ਦਾ ਰੇਟ ਲਾਉਂਦਾ ਏ
ਜੇ ਕਿਸਾਨ ਬਚਾਉਣਾ ਏ ਰੱਬਾ ਭ੍ਰਿਸ਼ਟਾਚਾਰ ਰੋਕੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ‌।

ਸੁੱਖ ਮਰਾਹੜ ਗੱਲਾਂ ਡੂੰਘੀਆ ਕਹਿ ਗਿਆ ਏ
ਲੀਡਰ ਕਿਸਾਨੀ ਦੇ ਨਾਂਅ ਤੇ ਵੋਟਾਂ ਲੈ ਗਿਆ ਏ
ਕਰਦੇ ਕੁੱਝ ਨਹੀਂ ਲੀਡਰ ਐਵੇਂ ਫ਼ੜ ਮਾਰਨ ਫ਼ੋਕੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।

 

ਹਾਨ ਨੂੰ ਹਾਨ ਪਿਆਰਾ ਹੁੰਦਾ ਆ

by admin October 10, 2021

ਮੇਰੇ ਡੈਡੀ ਹੁਣੀ ਤਿੰਨ ਭਰਾ ਨੇ , ਡੈਡੀ ਤੇ ਤਾਇਆ ਜੀ ਖੇਤੀ ਕਰਦੇ ਸੱਭ ਤੋ ਛੋਟੇ ਚਾਚਾ ਜੀ, ਉਹ ਆਸਟ੍ਰੇਲੀਆ ਰਹਿੰਦੇ ਆ , ਸਾਰਾ ਪਰਿਵਾਰ ਇਕੱਠਾ ਆ , 4 ਸਾਲ ਪਹਿਲਾਂ ਆਸਟ੍ਰੇਲੀਆ ਚਾਚੀ ਕੋਲ ਬੱਚਾ ਹੋਣ ਵਾਲਾ ਸੀ ਸੋ ਦਾਦੀ ਨੂੰ ਚਾਚਾ ਜੀ ਨੇ ਬੁਲਾਲਿਆ, ਬਾਪੂ ਜੀ ਦਾਦੀ ਨੂੰ ਰੋਕਿਆ ਵੀ ਨਾਂ ਜਾਂ ਬਾਹਰਲਾ ਮੁਲਕ ਆਪਣੇ ਨਹੀਂ ਸੂਤ ਆਉਂਦਾ ਖੁੱਲੇ ਡੁੱਲੇ ਮਾਹੌਲ ਵਿੱਚ ਰਹਿਣ ਵਾਲਿਆਂ ਦੇ।
ਪਰ ਦਾਦੀ ਮੰਨੀ ਨਹੀਂ, ਚੜ ਗਈ ਜਹਾਜੇ, ਉਦਾ ਦਾਦੀ ਨੇ ਹਮੇਸ਼ਾ ਸ਼ਾਮ ਨੂੰ ਰੋਟੀ ਖਾਣ ਮਗਰੋ ਦਾਦੇ ਨਾਲ ਤੁਰਨ ਜਾਣਾ, ਸਾਡਾ ਘਰ ਖੇਤਾਂ ਵਿੱਚ ਸੀ, ਘਰ ਦਾ ਸਾਰਾ ਲੈਣ-ਦੇਨ ਦਾਦੀ ਕੋਲ ਸੀ, ਦੋਨਾ ਭੂਆ ਨੇ ਆਉਣਾ, ਦਾਦੀ ਨੇ ਦਾਦੇ ਨੂੰ ਪੈਸੇ ਫੜਾਉਣੇ ਬੀ ਕੁੜੀਆਂ ਨੂੰ ਪਿਆਰ ਦੇ ਦੇ, 6 ਮਹੀਨੇ ਦਾਦੀ ਬਾਹਰਲੇ ਮੁਲਕ ਰਹੀ ਤੇ ਏਧਰ ਬਾਪੂ ਦਿਨੋ ਦਿਨ down ਹੁੰਦਾ ਜਾ ਰਿਹਾ ਸੀ ਚੁੱਪ ਚੁੱਪ ਰਹਿਣਾ ਜੇ ਮੰਮੀ ਹੁਣਾ ਕਹਿਨਾ ਬਾਪੂ ਜੀ ਕੋਈ ਗੱਲਬਾਤ ਕਰਿਆ ਕਰੋ ਸਾਡੇ ਕੋਲ ਬੈਠਿਆ ਕਰੋ, ਬਾਪੂ ਨੇ ਚੁੱਪ ਹੀ ਰਹਿਣਾ, ਹਾਨ ਨੂੰ ਹਾਨ ਪਿਆਰਾ ਹੁੰਦਾ ਆ

ਫੇਰ ਇੱਕ ਦਿਨ ਬਾਹਰੋ ਫੋਨ ਆਇਆ ਕੇ ਦਾਦੀ ਦਾ ਬਾਹਰ ਐਕਸੀਡੈਂਟ ਹੋ ਗਿਆ , ਪੱਟ ਕੋਲੋ ਲੱਤ ਟੁੱਟ ਟੁੱਟ ਗਈ ਦੋ ਜਗਾਹ ਤੋਂ, ਬਾਪੂਦਾ Bp ਚੈਕ ਕਰਵਾਇਆ, ਬਹੁਤ ਜਿਆਦਾ ਵੱਧ ਗਿਆ ਸੀ, ਪਹਿਲੀ ਵਾਰ ਬਾਪੂ ਨੂੰ ਏਨੇ ਗੁੱਸੇ ਵਿੱਚ ਵੇਖਿਆ ਸੀ, ਇਹਨੂੰ ਕਿਹਾ ਸੀ ਕੰਜਰ ਨੇ ਭਗਤਨੀ ਨੂੰ ਨਾਂ ਲੈਕੇ ਜਾਂ ਬਾਹਰਲੇ ਮੁਲਕ ਇਹਨੂੰ ਕੀ ਪਤਾ ਵਿਚਾਰੀ ਨੂੰ ਉਦੋਂ ਦੇ ਰੂਲ ਕਾਨੂੰਨ ਦਾ,
ਦਾਦੀ ਇੱਕ ਦਿਨ ਘਰੋ ਬਾਹਰ ਨਿਕਲੀ ਤੇ ਸੜਕ ਪਾਰ ਕਰਦੀ ਦਾ ਐਕਸੀਡੈਂਟ ਹੋ ਗਿਆ, ਜਦੋ ਦਾਦੀ ਵਾਪਿਸ ਆਈ ਵਹੀਲ ਚੇਅਰ ਤੇ ਸੀ, ਚਾਚੇ ਕੋਲ ਪੁੱਤ ਨੇ ਜਨਮ ਲਿਆ ਸੀ ਪਰ ਦਾਦੇ ਨੇ ਕੋਈ ਚਾਹ ਨਹੀਂ ਕਰਨ ਦਿੱਤਾ, ਉਹਨੂੰ ਕਹੋ ਜਦੋ ਦਾਦੀ ਮਹਿੰਦਰ ਕੌਰ ਠੀਕ ਹੋ ਜਾਉ ਅਸੀਂ ਕਰਲਾਗੇ ਪਾਰਟੀ, 4 ਮਹੀਨੇ ਦਾਦੀ ਵਹੀਲ ਚੇਅਰ ਤੇ ਰਹੀ, ਦਾਦੇ ਕੁਰਸੀ ਪਹੀ ਵੱਲ ਨੂੰ ਰੇਹੜ ਲੈਣੀ, ਜਿਵੇਂ ਪਹਿਲਾਸੈਰ ਕਰਦੇ ਉਵੇਂ, ਹੀ ਦਾਦੀ ਨੇ ਖੇਤ ਬੰਨੇ ਵਿਖਾਕੇ ਲਿਆਉਣੇ,

ਕਦੇ ਕਦੇ ਮਖੌਲ ਨਾਲ ਕਹਿਣਾ ਮਹਿੰਦਰ ਕੁਰੇ ਗੋਰਿਆਂ ਵਾਂਗੂ ਪੈਂਟਾਂ ਤੇ ਨਹੀਂ ਪਾਉਣ ਲੱਗ ਗਈ ਸੀ ਬਾਹਰ ਜਾਕੇ, ਦਾਦੀ ਨੇ ਕਹਿਣਾ ਬੁੱਢੀ ਉਮਰੇ ਹੁਣ ਆਹ ਖੇਖਣ ਕਰਨੇ ਸੀ, ਅਸੀ ਸਾਰਿਆ ਹੱਸਣਾ, ਦਾਦੀ ਨੌ ਬਰ ਨੂੰ ਹੋ ਗਈ ਸੀ, ਸਾਰਾ ਪਰਿਵਾਰ ਰੋਟੀ ਖਾਕੇ ਬੈਠਾ ਸੀ, ਘਰ ਦੇ ਦੇ ਬਾਹਰ ਮੋਟਰ ਚੱਲ ਰਹੀ ਸੀ, ਦਾਦੀ ਬਾਹਰ ਪਾਣੀ ਭਰਨ ਗਈ ਤਿਲਕ ਕੇ ਡਿੱਗ ਗਈ।
ਅਸੀਂ ਦਾਦੀ ਨੂੰ ਦਾਖਲ ਕਰਵਾਇਆ, ਬਾਪੂ ਜੀ ਉਦੋ ਛੋਟੀ ਭੂਆ ਕੋਲ ਗਏ ਸੀ, ਬਾਪੂ ਜੀ ਸੁਣ ਕੇ ਅਟੈਕ ਆਗਿਆ ਦਾਦੀ ਹੋਸਪੀਟਲ ਸੀ ਤੇ ਬਾਪੂ ਅਕਾਲ ਚਲਾਣਾ ਕਰ ਗਏ, 2 ਸਾਲ ਹੋ ਗਏ ਇਸ ਗੱਲ ਨੂੰ ,ਬੜਾ ਯਾਦ ਕਰੀਦਾ ਬਾਪੂ ਜੀ , ਹੁਣ ਸਾਰਾ ਪਰਿਵਾਰ ਦਾਦੀ ਨੂੰ ਨਾਲ ਲੈਕੇ ਜਾਂਦੇ ਆ ਸੈਰ ਲਈ, ਅਸੀਂ 4 ਪੋਤੇ ਪੋਤੀਆ ਦਾਦੀ ਦੇ ਸਾਨੂੰ ਬਹੁਤ ਪਿਆਰ ਮਿਲਦਾ ਦਾਦੀ ਤੇ।

84 ਦੇ ਦੰਗਿਆਂ ਨੇ ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ – ਸੱਚੀ ਕਹਾਣੀ

by admin October 5, 2021

1980 ਦੀ ਗੱਲ ਆ, ਮੇਰੇ ਡੈਡੀਟਰੱਕ ਡਰਾਈਵਰ ਸੀ, ਉਹ mpਤੋਂ ਦਿੱਲੀ ਚੱਲਦੇ ਸੀ, ਉਹਨਾਂ ਦੀ ਦਿੱਲੀ ਵਾਹਵਾ ਵਾਕਬ ਬਣ ਗਏ ਸੀ ,ਇੱਕ ਮੁਸਲਮਾਨ ਵੀਰ ਨੇ ਸਲਾਹ ਦਿੱਤੀ ਕਿ ਗੱਡੀ ਛੱਡ ਕੇ ਇੱਥੇ ਟੈਕਸੀ ਪਾ ਲਵੋ ਵਧੀਆ ਕੰਮ ਆ, ਡੈਡੀ ਨੇ ਟੈਕਸੀ ਪਾਈ ਵੱਡਾ ਸ਼ਹਿਰ ਸੀ ਕੰਮ ਸੋਹਣਾ ਚੱਲ ਪਿਆ, ਜਿਸ ਵੀਰ ਨੇ ਸਲਾਹ ਦਿੱਤੀ ਸੀ ਉਹ ਆਪ ਟੈਕਸੀ ਡਰਾਇਵਰ ਸੀ ਅਕਸਰ ਡੈਡੀ ਨੂੰ ਮਿਲਦੇ ਰਹਿੰਦੇ ਸੀ,
ਜਦੋ ਇੰਦਰਾ ਗਾਂਧੀ ਦੀ ਮੌਤ ਹੋਈ ਉਹ ਡੈਡੀ ਨਾਲ ਹੀ ਸੀ , ਦੰਗਾ ਕਰਨ ਵਾਲਿਆਂ ਨੇ ਡੈਡੀ ਦੀ ਗੱਡੀ ਨੂੰ ਸਾੜ ਦਿੱਤਾਉਸ ਮੁਸਲਮਾਨ ਵੀਰ ਨੇ ਆਪਣੀ ਜਾਨ ਖ਼ਤਰੇ ਵਿੱਚ ਪਾਕੇ ਡੈਡੀ ਨੂੰ ਬਚਾਇਆ ਆਪਣੇ ਘਰ ਲੈ ਆਇਆ, 13 ਦਿਨ ਡੇਡੀ ਉਹਨਾਂ ਘਰ ਰਹੇ ਜਦੋ ਮਾਹੌਲ ਥੋੜਾ ਠੀਕ ਹੋਇਆ, ਉਹ ਡੈਡੀ ਨੂੰ ਆਪ ਅੰਬਾਲੇ ਛੱਡ ਕੇ ਗਿਆ ਤੇ ਡੈਡੀ ਅੱਗੇ ਬੱਸ ਤੇ ਘਰ ਆਏ।
ਡੈਡੀ ਸਾਨੂੰ ਦੱਸਦੇ ਕੇ ਕਿਸ ਤਰ੍ਹਾਂ ਦੰਗਾ ਕਰਨ ਵਾਲਿਆਂ ਨੇ ਘਰਾਂ ਵਿੱਚੋਂ ਕੱਢ ਕੱਢ ਸਿੱਖਾਂ ਨੂੰ ਮਾਰਿਆ, ਸਾਡੇ ਡੈਡੀ ਨੇ ਜ਼ਮੀਨ ਵੇਚ ਕੇ ਟਰੱਕ ਲਿਆ ਸੀ ਤੇ ਫੇਰ ਟੈਕਸੀ ਲੈਲਈ, ਪਰ ਉਹ ਵੀ ਸੜ ਗਈ ,ਕਮਾਈ ਦਾ ਕੋਈ ਸਾਧਨ ਨਹੀਂ ਸੀ, ਮੇਰਾ ਜਨਮ 86 ਵਿੱਚ ਹੋਇਆ, ਉਦੋ ਸਾਡੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਸੀ, ਇਸੇ ਕਰਕੇ ਮੇਰੇ ਡੈਡੀ ਡਿਪ੍ਰੈਸ਼ਨ ਵਿੱਚ ਰਹਿਣ ਲੱਗੇ।

ਉਦੋ ਇਲਾਜ ਐਨਾ ਵਧੀਆ ਨਹੀਂ ਸੀ ਹੁੰਦਾ ਸੋ ਅਖੀਰ 92 ਵਿੱਚ ਡੈਡੀ ਦੀ death ਹੋ ਗਈ, ਮੇਰੀ ਵੱਡੀ ਭੈਣ 8 ਸਾਲ ਦੀ ਸੀ ਤੇ ਤੇ ਮੈਂ 6 ਦੀ ਸੀ, ਮੇਰੀ ਮੰਮੀ ਨੇ ਬਹੁਤ ਮਿਹਨਤ ਕਰਕੇ ਸਾਨੂੰ ਪਾਲਿਆ, ਮੇਰੀ ਭੈਣ ਦਾ ਵਿਆਹ ਕੀਤਾ, ਸਾਡੇ ਹਾਲਾਤ ਮਾੜੇ ਸੀ ਤੇ ਰਿਸਤੇਦਾਰਾ ਨੇ ਮੂੰਹ ਮੋੜ ਲਿਆ ਸੀ, ਮੇਰੀ ਭੈਣ ਹੁਣ ਆਪਣੇ ਘਰ ਖੁਸ ਆ ।

ਮੈਂ ਆਪਣੀ ਮੰਮੀ ਕੋਲ ਰਹਿੰਦੀ ਆ, ਵਿਆਹ ਹੋਇਆ ਨਹੀਂ, ਕਰਵਾਇਆ ਹੀ ਨਹੀਂ , ਰੱਬ ਜਾਣੇ, ਮੰਮੀ ਦੇ ਨਾਲ ਰਹਿ ਰਹੀ ਆਉਹਨਾਂ ਨੇ ਸਾਰੀ ਉਮਰ ਸਾਡੇ ਲਈ ਇੰਨਾ ਕੀਤਾ ਹੁਣ ਮੇਰਾ ਫਰਜ਼ ਆਉਹਨਾਂ ਕੋਲ ਰਹਾਂ, ਅਸੀਂ ਅੱਜ ਵੀ ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਹੇ , 84 ਦੇ ਦੰਗਿਆਂ ਨੇ ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ। ਇੱਕ ਭੈਣ ਵੱਲੋ ਦੱਸੀ ਸੱਚੀ ਕਹਾਣੀ ਤੇ ਅਧਾਰਿਤ

ਧਿਆਨ ਮੰਗਦਾ ਬਚਪਨ

by admin July 9, 2021
ਜ਼ਿੰਦਗੀ ਦੇ ਹਰ ਪੜਾਅ ਦੀ ਆਪਣੀ ਇੱਕ ਮਹੱਤਤਾ ਹੈ। ਪਰ ਜ਼ਿੰਦਗੀ ਦਾ ਸਭ ਤੋਂ ਅਣਮੁੱਲਾ ਸਫ਼ਰ ਬਚਪਨ ਦਾ ਹੁੰਦਾ ਹੈ। ਜਿਸ ਵਿੱਚ ਕੋਈ ਫ਼ਿਕਰ, ਚਿੰਤਾ, ਡਰ ਨਹੀਂ ਹੁੰਦਾ। ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੁੰਦੀ। ਕੋਈ ਬਹੁਤੀਆਂ ਖਵਾਹਿਸ਼ਾ  ਵੀ ਨਹੀਂ ਹੁੰਦੀਆਂ। ਕਿਸੇ ਵੱਲੋਂ ਦਿੱਤਾ ਇੱਕ ਰੁਪਇਆ ਵੀ ਅਜਿਹੀ ਖੁਸ਼ੀ ਦੇ ਜਾਂਦਾ ਜਿਸ ਦੀ ਕੋਈ ਸੀਮਾ ਨਾ ਹੁੰਦੀ। ਬਚਪਨ ਹੈ ਹੀ ਏਨਾ ਪਿਆਰਾ। ਪਰ ਜੇਕਰ ਦੇਖਿਆ ਜਾਵੇ ਤਾਂ ਬਚਪਨ ਨੀਂਹ ਪੱਥਰ ਵੀ ਹੈ। ਜੀਵਨ ਦਾ ਅਧਾਰ ਵੀ ਹੈ ਬਚਪਨ। ਇੱਕ ਬੱਚਾ ਜਦੋਂ ਤੋਂ ਹੋਸ਼ ਸੰਭਾਲਦਾ ਹੈ , ਉਦੋਂ ਤੋਂ ਉਹ ਆਪਣੇ ਆਲੇ ਦੁਆਲੇ ਦਾ ਪ੍ਰਭਾਵ ਕਬੂਲਣ ਲੱਗਦਾ ਹੈ। ਉਸਦੇ ਇਰਦ ਗਿਰਦ ਘਟਨ ਵਾਲੀ ਹਰ ਘਟਨਾ ਦਾ ਉਸ ਉੱਪਰ ਬਹੁਤ ਤੀਬਰ ਅਸਰ ਹੁੰਦਾ ਹੈ।ਮੈਂ ਅਕਸਰ ਸੋਚਦੀ ਹੁੰਦੀ ਹਾਂ ਕਿ ਕਈ ਬਿੱਲਕੁਲ ਛੋਟੀ ਉਮਰ ਦੇ ਬੱਚੇ ਗਾਲ੍ਹਾਂ ਕੱਢਦੇ ਹੁੰਦੇ ਹਨ, ਉਸ ਸਮੇਂ ਮੇਰੀ ਹੈਰਾਨਗੀ  ਦੀ ਕੋਈ ਸੀਮਾ ਨਹੀਂ ਰਹਿੰਦੀ ਜਦੋਂ ਮਾਪਿਆਂ ਵੱਲੋਂ ਬੱਚਿਆਂ ਨੂੰ ਰੋਕਣ ਟੋਕਣ ਦੀ ਬਜਾਇ ਅੱਗੋਂ ਹੱਸ ਕੇ ਦਿਖਾਇਆ ਜਾਂਦਾ ਹੈ। ਬੱਚੇ ਨੂੰ ਸਹੀ ਗਲਤ ਦੀ ਕੋਈ ਸਮਝ ਨਹੀਂ ਹੁੰਦੀ, ਮਾਪਿਆਂ ਦੇ ਹਾਸੇ ਤੋਂ ਉਸਦੇ ਦਿਮਾਗ ਨੂੰ ਇਹ ਸੰਕੇਤ ਜਾਂਦਾ ਹੈ ਕਿ ਸ਼ਾਇਦ ਜੋ ਉਹ ਕਰ ਰਿਹਾ ਹੈ ਉਹ ਬਿਲਕੁਲ ਸਹੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਗਾਲ੍ਹਾਂ ਕੱਢਣਾ ਜਾਂ ਹੋਰ ਅਜਿਹੀਆਂ ਹਰਕਤਾਂ ਬੱਚੇ ਘਰ ਤੋਂ ਹੀ ਸਿਖਦੇ ਹਨ। ਬਚਪਨ ਇੱਕ ਸਾਚਾਂ ਹੈ, ਜਿਵੇਂ ਦੀ ਸੋਚ ਬਚਪਨ ਵਿੱਚ ਹੋਵੇਗੀ, ਭਵਿੱਖ ਵਿੱਚ ਬੱਚੇ ਦੀ ਸ਼ਖਸੀਅਤ ਉਸਦਾ ਹੀ ਨਤੀਜਾ ਹੋਵੇਗੀ। ਮਾਤਾ ਪਿਤਾ ਨੂੰ ਇੱਕ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਕੀ ਉਹ ਇੱਕ ਬੱਚੇ ਨੂੰ ਵਧੀਆ ਇਨਸਾਨ ਬਨਾਉਣ ਦੇ ਕਾਬਿਲ ਹਨ, ਕੀ ਉਹ ਆਪਣੇ ਬੱਚੇ ਦੀ ਅਜਿਹੀ ਪਰਵਰਿਸ਼ ਕਰਨ ਦੇ ਕਾਬਿਲ ਹਨ ਕਿ ਉਹ ਭਵਿੱਖ ਵਿੱਚ ਸਮਾਜ ਨੂੰ ਇੱਕ ਜਿੰਮੇਵਾਰ ਨਾਗਰਿਕ ਦੇਣਗੇ।
ਬਚਪਨ ਬਹੁਤ ਧਿਆਨ ਮੰਗਦਾ ਹੈ। ਮੈਂ ਅਕਸਰ ਔਲਾਦ ਹੱਥੋਂ ਦੁਖੀ ਮਾਪਿਆਂ ਨੂੰ ਕਹਿੰਦੇ ਸੁਣਿਆ ਹੈ ਕਿ ਅਸੀਂ ਆਪਣੇ ਬੱਚੇ ਦੀ ਪਰਵਰਿਸ਼ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ, ਪਰ ਫਿਰ ਵੀ ਸਾਡੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋ ਰਿਹਾ। ਮੇਰਾ ਜਵਾਬ ਇਹ ਹੈ ਕਿ ਵਧੀਆ ਖਾਣ ਪਾਣ, ਸੁਖ ਸਹੂਲਤਾਂ ਮੁਹੱਈਆ ਕਰਵਾਉਣੀਆਂ ਹੀ ਸਹੀ ਪਰਵਰਿਸ਼ ਦੀਆਂ ਨਿਸ਼ਾਨੀਆਂ ਨਹੀਂ ਹਨ! ਬੱਚੇ ਨੂੰ ਸਹੀ ਗਲਤ ਵਿੱਚ ਅੰਤਰ ਸਮਝਾਉਣਾ, ਘਰ ਦਾ ਮਾਹੌਲ ਸਾਰਥਕ ਰੱਖਣਾ, ਬੱਚੇ ਨਾਲ ਸਮਾਂ ਬਿਤਾਉਣਾ, ਉਸਦੇ ਹਰ ਕਾਰ ਵਿਹਾਰ ਤੇ ਨਜ਼ਰ ਰੱਖਣੀ, ਗਲਤੀ ਤੇ ਝਿੜਕਣਾ ਅਤੇ ਸਹੀ ਹੋਣ ਤੇ ਉਸਦੇ ਪੱਖ ਵਿੱਚ ਖੜਨਾ, ਬੱਚੇ ਨੂੰ ਜਿੰਮੇਵਾਰ ਬਣਾਉਣ ਲਈ ਉਸਨੂੰ ਆਪਣੇ ਕੰਮ ਆਪ ਕਰਨ ਲਈ ਪ੍ਰੇਰਿਤ ਕਰਨਾ, ਔਰਤਾਂ ਦੀ ਇੱਜ਼ਤ ਕਰਨ ਦਾ ਸਬਕ ਦੇਣਾ ਅਜਿਹੀਆਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਹਨ ਜੋ ਧਿਆਨ ਦੇਣ ਹਿੱਤ ਹੁੰਦੀਆਂ ਹਨ। ਪਰੰਤੂ ਬਹੁਤ ਘੱਟ ਮਾਤਾ ਪਿਤਾ ਹਨ ਜੋ ਇਸਨੂੰ ਸਮਝਦੇ ਹਨ, ਕਿਉਂਕਿ ਮਾਪੇ ਆਪਣੀ ਜ਼ਿੰਦਗੀ ਵਿੱਚ ਹੀ ਏਨੇ ਵਿਅਸਤ ਹੋ ਚੁੱਕੇ ਹਨ ਕਿ ਉਨ੍ਹਾਂ ਕੋਲ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਦਾ ਵੀ ਸਮਾਂ ਨਹੀਂ ਹੈ।
ਬਚਪਨ ਇੱਕ ਬਿਲਕੁਲ ਛੋਟੇ ਪੌਦੇ ਵਰਗਾ ਹੈ, ਜਿਸ ਨੂੰ ਸ਼ੁਰੂਆਤ ਵਿੱਚ ਸਮੇਂ ਸਿਰ ਖਾਦ ਪਾਣੀ ਦੀ ਜਰੂਰਤ ਹੁੰਦੀ ਹੈ, ਜੇਕਰ ਸਮੇਂ ਸਿਰ ਪੌਦੇ ਨੂੰ ਧਿਆਨ ਨਾਲ ਖੁਰਾਕ ਮਿਲਦੀ ਰਹਿੰਦੀ ਹੈ ਤਾਂ ਸਮਾਂ ਪਾ ਕੇ ਉਸਦੀਆਂ ਜੜ੍ਹਾਂ ਬਹੁਤ ਮਜ਼ਬੂਤ ਹੋ ਜਾਂਦੀਆਂ ਹਨ , ਬਿਲਕੁਲ ਏਸੇ ਤਰ੍ਹਾਂ ਜੇਕਰ ਬਚਪਨ ਵਿੱਚ ਬੱਚੇ ਨੂੰ ਸਹੀ ਧਿਆਨ, ਸਾਰਥਕ ਵਾਤਾਵਰਣ, ਵਧੀਆ ਸੰਸਕਾਰ, ਸਹਿਯੋਗ ਮਿਲਦਾ ਰਹੇ ਤਾਂ ਭਵਿੱਖ ਵਿੱਚ ਸਮਾਜ ਨੂੰ ਇੱਕ ਜਿੰਮੇਵਾਰ ਨਾਗਰਿਕ ਮਿਲ ਜਾਂਦਾ ਹੈ। ਇੱਕ ਨਵਾਂ ਰੁਝਾਨ ਜੋ ਅੱਜਕੱਲ ਦੇ ਮਾਤਾ ਪਿਤਾ ਅਤੇ ਬੱਚਿਆਂ ਵਿੱਚ ਦੇਖਣ ਨੂੰ ਮਿਲ  ਰਿਹਾ ਹੈ, ਉਹ ਬੱਚਿਆਂ ਨੂੰ ਮੋਬਾਈਲ ਫੋਨ ਦੀ ਚੇਟਕ  ਲੱਗਣਾ। ਖਾਸ ਕਰ ਮਾਵਾਂ ਵੱਲੋਂ ਬੱਚੇ ਨੂੰ ਸਮਾਂ ਨਾ ਦੇਣਾ ਪਵੇ , ਉਹ ਬੱਚੇ ਨੂੰ ਮੋਬਾਈਲ ਫੋਨਾਂ ਦੇ ਸਹਾਰੇ ਛੱਡ ਦਿੰਦੀਆਂ ਹਨ, ਜੋ ਬੱਚੇ ਦੇ ਮਾਨਸਿਕ ਬੋਧਿਕ ਅਤੇ ਸਰੀਰਕ ਵਿਕਾਸ ਉੱਪਰ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ।
ਬਚਪਨ ਜ਼ਿੰਦਗੀ ਦਾ ਅਣਮੋਲ  ਅਹਿਸਾਸ ਤੇ ਸਫ਼ਰ ਹੈ, ਇਸ ਵਿੱਚ ਪਦਾਰਥਾਂ ਜਾਂ ਸਹੂਲਤਾਂ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ ਹੈ,ਪਰ ਸਨੇਹ, ਸੰਸਕਾਰ ਅਤੇ ਧਿਆਨ ਤੋਂ ਬਿਨਾਂ ਨਹੀਂ  ਕਿਉਂਕਿ ਬਚਪਨ ਧਿਆਨ ਮੰਗਦਾ ਹੈ।
ਹਰਕੀਰਤ ਕੌਰ

ਯਾਰੀ – Punjabi Kahani

by Sandeep Kaur June 18, 2021

ਬੜੀ  ਪੱਕੀ  ਯਾਰੀ ਸੀ ਬਿੱਕਰ ਤੇ ਪਾਸ਼ੇ ਦੀ। ਤੂਤਾਂ ਆਲਾ ਸਾਰਾ ਪਿੰਡ ਹਾਮੀ ਭਰਦਾ  ਸੀ ਇਹਨਾ ਦੀ ਯਾਰੀ ਦੀ। ਬਿੱਕਰ ਜਾਤ ਦਾ ਜੱਟ ਜਿਮੀਦਾਰ ਸੀ ਤੇ  ਪਾਸ਼ਾ ਮਜ੍ਹਬੀ ਸਿੱਖ।  ਗਵਾਂਡ ਚ ਘਰ ਹੋਣ ਕਰਕੇ ਬਚਪਨ  ਵੀ ਕੱਠਿਆਂ ਦਾ ਲੰਗਿਆ। ਇਕੱਠੇ ਹੀ ਪੜਨ ਲੱਗੇ ਪਰ ਪੰਜਵੀ ਬਾਅਦ ਹੱਟ ਗਏ।  ਪਾਸ਼ਾ ਆਵਦੇ ਪਿਓ ਨਾਲ ਦਿਹਾੜੀ ਦੱਪੇ ਜਾਣ ਲੱਗ ਗਿਆ ਤੇ ਬਿੱਕਰ ਹੁਣ ਖੇਤ ਬੰਨੇ ਜਾ ਵੜ ਦਾ ਵਕ਼ਤ ਆਵਦੀ ਤੋਰ ਚਲਦਾ ਗਿਆ। ਦੋਵੇ ਵਿਆਹੇ ਵੀ ਗਏ ਪਰ ਯਾਰੀ ਨਾ ਘਟੀ ਕਹਿੰਦੇ  ਪਾਸ਼ੇ ਦੀ ਭੈਣ ਦੇ ਵਿਆਹ ਵੇਲੇ ਬਾਰਾਤ ਨੂੰ ਸਾਰਾ ਰੋਟੀ ਪਾਣੀ ਬਿੱਕਰ ਨੇ ਆਵਦੇ ਘਰੋ ਕਰਿਆ ਸੀ। ਰੋਜ਼ ਦੋਵੇ ਜਾਣੇ ਸੱਥ ਅਲੀ ਥੜੀ ਤੇ ਜਰੂਰ ਹਾਜ਼ਰੀ ਭਰਦੇ। ਓਥੇ ਗੱਲਾਂ ਸੁਣਦੇ ਵੀ ਹੁਣ ਪੰਜਾਬੀ ਸੂਬਾ ਭਾਸ਼ਾ ਦੇ ਅਧਾਰ ਤੇ ਵੰਡਿਆ ਗਿਆ। ਨਵਾਂ ਹਰਿਆਣਾ ਕੱਡ ਤਾ ਵਿਚੋਂ। ਹੁਣ ਲੀਡਰ ਵੀ ਪਿੰਡਾਂ ਚ ਗੇੜੇ ਮਾਰਨ ਲੱਗ ਗਏ.. ਰਾਜਨੀਤੀ ਓਹ ਨਾ ਰਹੀ ਹੁਣ ਲੀਡਰ ਘਟੀਆ ਚਾਲਾਂ ਚੱਲਣ ਲੱਗ ਗਏ ਸੀ ਵੋਟਾ ਲਈ. ਇਕ ਨਵੀ ਚਾਲ ਜਿਹੜੀ ਸੀ ਓਹ ਸੀ ਪਿੰਡਾ ਦਿਆਂ ਲੋਕਾਂ ਵਿਚ ਜਾਤਾਂ ਦੇ ਅਧਾਰ ਤੇ ਰੌਲੇ ਪਵਾਉਣੇ ਤੇ ਕਿਸੇ ਗਰੀਬ ਜਾਤ ਦੇ ਬੰਦੇ ਨੂੰ ਕੋਈ  ਰੁਤਬਾ ਦੇ ਕੇ ਓਹਦੇ ਕਬੀਲੇ ਦੀਆਂ ਸਾਰੀਆਂ ਵੋਟਾਂ ਇੱਕ ਹੱਥ  ਕਰਨੀਆ.. ਤੂਤਾਂ ਆਲਾ ਪਿੰਡ ਵਾਵਾ ਵੱਡਾ ਸੀ.. ਪਿੰਡ ਵਿੱਚ ਬਾਕੀ ਜਾਤਾਂ ਦੀ ਗਿਣਤੀ ਵੀ ਜੱਟ ਜਿਮੀਦਾਰਾ ਦੇ ਬਰਾਬਰ  ਸੀ  ਪਹਿਲਾਂ ਸਾਰਾ ਪਿੰਡ ਟਕਸਾਲੀ ਆਗੂ  ਸੁਰਜਨ ਸਿੰਘ ਦੇ ਮਗਰ ਸੀ ਜਿਥੇ  ਓਹਨੇ ਕਹਿਣਾ ਪਿੰਡ ਨੇ ਓਸ ਪਾਸੇ ਉੱਲਰ ਜਾਣਾ। ਪਰ ਇਕ ਵਿਰੋਧੀ ਸੀ ਪਿੰਡ ਚ ਗੱਜਣ ਸਿੰਘ। ਜ਼ਮੀਨ  ਜਾਇਦਾਦ ਸਭ ਤੋ ਵੱਧ ਸੀ ਪਰ ਪਿੰਡ ਦੇ ਥੋੜੇ ਘਰ ਹੀ ਓਹਦੇ ਮਗਰ ਤੁਰਦੇ ਸੀ। ਇਲਾਕੇ ਦਾ ਲੀਡਰ  ਹਾਕਮ ਸਿੰਘ ਪਿੰਡ ਵਿਚ ਗੇੜੇ ਮਾਰਨ ਲੱਗ ਗਿਆ ਓਹਨੇ ਗੱਜਣ ਨੂੰ ਆਵਦੇ ਨਾਲ ਰਲਾਇਆ ਤੇ ਰਾਜਨੀਤੀ ਦਾ ਪਹਿਲਾ ਮੋਹਰਾ ਇਹ ਸਿੱਟਿਆ ਕੇ ਓਹਨਾ ਨੇ ਪਿੰਡ ਦੇ ਗੁਰੂਘਰ ਵਿਚ ਮੁਨੀ  ਦਾਸ ਮਹੰਤ ਬਿਠਾ ਦਿੱਤਾ ਓਹਨੇ ਹੋਲੀ ਹੋਲੀ ਆਵਦਾ  ਕੰਮ ਸ਼ੁਰੂ ਕਰ ਦਿੱਤਾ। ਓਹ ਨੀਵੀਆਂ ਜਾਤਾਂ ਆਲਿਆਂ ਨੂੰ ਸੇਵਾ ਕਰਨ ਤੋ ਟੋਕਦਾ ਰਹਿੰਦਾ। ਮੱਸਿਆ ਪੁੰਨਿਆ ਤੇ ਲੜਾਈ ਹੋਣ ਲੱਗ ਗਈ। ਓਹਨੇ ਭਾਂਡੇ ਵੀ ਅੱਡ ਕਰ ਦਿੱਤੇ ਵੀ ਇਹ ਜੱਟ ਜਿਮੀਦਾਰਾਂ ਦੇ ਬਾਕੀ ਦੂਜੀਆਂ  ਜਾਤਾਂ ਦੇ। ਪਿੰਡ ਦੇ ਲੋਕਾਂ ਨੇ  ਵਿਰੋਧ ਕਰਨਾ ਸ਼ੁਰੂ ਕੀਤਾ ਤਾ ਲੀਡਰ ਹਾਕਮ ਨੇ ਸਰਕਾਰੇ ਦਰਬਾਰੇ ਤੋ ਧਮਕੀ ਦਵਾ ਦੇਣੀ। ਹੁਣ ਮੁਨੀ ਦਾਸ ਵੀ ਆਵਦੇ ਨਾਲ ਬੰਦੇ ਰੱਖਣ  ਲੱਗ ਗਿਆ। ਦੂਜੇ ਪਾਸੇ ਹਾਕਮ ਸਿੰਘ ਨੇ ਨੀਵੀਆਂ ਜਾਤਾਂ ਆਲੇ ਕਈ ਬੰਦਿਆ ਨੂੰ ਪਿਛੇ ਲਾਇਆ ਕੀ ਮੈਂ ਤੁਹਾਡੇ ਲਈ ਨਵਾਂ ਗੁਰੂਘਰ ਬਣਾ ਕੇ  ਦਿੰਨਾ।  ਭੋਲੇ ਲੋਕ ਗੱਲਾਂ ਵਿਚ ਆ ਗਏ। ਹੋਰ ਵੀ ਕਈ ਸਹੂਲਤਾਂ ਦੇਣ ਲੱਗ ਗਿਆ ਤੇ ਪਿੰਡ ਵਿਚ ਹੁਣ ਦੋ ਧੜੇ ਬਣ ਗਏ।

ਪਿੰਡ ਦੇ ਸਾਂਝੇ ਥਾਵਾਂ ਦੇ ਲੜਾਈਆਂ ਸ਼ੁਰੂ ਹੋ ਗਈਆਂ। ਮਚਦੀ ਤੇ ਤੇਲ ਪਾਉਣ ਲਈ ਮੁਨੀ ਦਾਸ ਦੇ ਬੰਦਿਆ ਨੇ ਗੁਰੂਘਰ ਆਈਆਂ ਮਜ੍ਹਬੀ ਸਿਖਾਂ ਦੀਆਂ ਧੀਆਂ ਭੈਣਾ ਨਾਲ ਬਦਫੈਲੀ ਕਰ ਦਿੱਤੀ। ਲੋਕ ਸਿਆਸੀ ਭੇਦ ਨਾ ਸਮਝ ਸਕੇ ਤੇ ਸਭ ਨੂੰ ਇਹ ਜੱਟਾਂ ਦੇ ਮੁੰਡਿਆ ਦਾ ਕੰਮ ਲੱਗਿਆ ਤੇ ਲੜਾਈ ਹੋਈ ਤੇ ਦੋਹਾ ਧੜਿਆਂ ਦੇ ਕਈ ਬੰਦੇ ਵੱਡੇ ਟੁੱਕੇ ਗਏ। ਬਿੱਕਰ,ਪਾਸ਼ਾ ਤੇ ਹੋਰ ਕਈ ਬੰਦੇ ਅੱਜ ਸੱਥ ਆਲੀ ਥੜੀ ਤੇ ਬੈਠੇ ਬਲਦੇ ਹੋਏ ਪਿੰਡ ਨੂੰ ਵੇਖ ਰਹੇ ਸੀ।  ਸਾਰੇ ਅੰਦਰੋ ਅੰਦਰੀ ਸਬ ਜਾਣ ਦੇ ਸਨ।

ਬਾਕੀ ਸਾਰੇ ਉਠ ਕੇ ਚਲੇ ਗਏ ਪਰ ਬਿੱਕਰ ਤੇ ਪਾਸ਼ਾ ਓਥੇ ਹੀ ਬੈਠੇ ਰਹੇ। ਜਦੋ ਰਾਤ ਗੂੜੀ ਹੋ ਗਈ ਤਾ ਪੱਕੇ ਯਾਰ ਬਿਨਾ ਬੋਲੇ ਇਕ ਦੂਜੇ ਦੇ ਦਿਲ ਦੀ ਗੱਲ ਸਮਝ ਗਏ। ਬਿੱਕਰ ਬਾਹਰਲੀ ਬੈਠਕ ਚੋ ਗੰਡਾਸਾ ਚੱਕ ਲਿਆਇਆ ਤੇ ਪਾਸ਼ਾ ਖਾਲੀ ਹੱਥ ਹੀ ਮਗਰ ਤੁਰ ਪਿਆ। ਗੁਰੂ ਘਰ ਦੀ ਬਾਹਰਲੀ ਕੰਧ ਕੋਲ ਖੜੇ ਮੁਨੀ ਦਾਸ ਦੇ ਇਕ ਚੇਲੇ ਨੂੰ ਓਦੋ ਹੀ ਪਤਾ ਲੱਗਿਆ ਜਦੋਂ ਪਾਸ਼ੇ ਨੇ ਮਗਰੋ ਜਾ ਕੇ ਜੱਫਾ ਮਾਰ ਕੇ ਸਿੱਟ ਲਿਆ। ਚੀਖ ਵੀ ਨਾ ਨਿਕਲਣ ਦਿੱਤੀ ਤੇ ਪਿੰਡ ਆਲੀ ਫਿਰਨੀ ਤੇ ਸਵੇਰੇ ਲੋਥ ਹੀ ਮਿਲੀ। ਬਥੇਰਾ ਜ਼ੋਰ ਲਾਇਆ ਪਰ ਕੋਈ ਭਿਣਕ ਨਾਂ ਲੱਗੀ ਪੁਲਸ ਨੂੰ। ਦੂਜੇ ਪਾਸੇ ਸਾਰੀਆਂ ਜਾਤਾਂ ਦੇ ਮੋਹਤਬਾਰ ਬੰਦਿਆ ਦਾ ਕੱਠ ਕੀਤਾ ਗਿਆ। ਸੁਰਜਨ ਸਿੰਘ ਨੇ ਸਿਆਸਤ ਦੇ ਦਾਅ ਪੇਚ ਸਮਝਾਏ ਲੋਕਾਂ ਨੂੰ। ਹੁਣ ਨਿੱਤ ਸੁਰਜਨ ਸਿੰਘ ਦੇਬੂ ਝਿਓਰ ਤੇ ਤੇਜਾ ਘੁਮਿਆਰ ਲੋਕਾਂ ਦੇ ਘਰੋ ਘਰੀ  ਜਾਂਦੇ ਤੇ ਲੋਕਾਂ ਨੂੰ ਮੁਨੀ ਦਾਸ ਦੀਆਂ ਕਰਤੂਤਾਂ ਬਾਰੇ ਦੱਸ ਦੇ। ਹੁਣ ਪਿੰਡ ਦੇ ਲੋਕਾਂ ਨੂੰ ਵੀ ਅਸਲ ਗੱਲ ਦੀ ਸਮਝ ਆ ਗਈ। ਮਤਾ ਪੈ ਗਿਆ ਤੇ ਗੁਰੂਘਰ ਅਖੰਡ ਪਾਠ ਕਰਨ ਦਾ ਫੈਸਲਾ ਹੋਇਆ ਤੇ ਨਾਲ ਹੀ ਮੁਨੀ ਦਾਸ ਨੂੰ ਪਿੰਡ ਚੋ ਕੱਡਣ ਦਾ। ਭੋਗ ਆਲਾ ਦਿਨ ਆ ਗਿਆ। ਸਾਰਾ ਪਿੰਡ ਰਲ ਕੇ ਸੇਵਾ ਕਰ ਰਿਹਾ ਸੀ। ਸੁਰਜਨ ਸਿੰਘ, ਦੇਬੂ ਝਿਓਰ ਦਾ ਪਿਓ ਬੰਤ ਤੇ ਮਜ੍ਹਬੀ ਸਿਖਾਂ ਦਾ ਹਰਨਾਮ ਰਲ ਕੇ ਬਾਬੇ ਫਰੀਦ ਦੇ ਸਲੋਕ ਪੜਨ  ਲੱਗ ਗਏ

ਜਾਪੇ ਜਿਵੇਂ ਹਵਾ ਵਿਚ ਕਿਸੇ ਨੇ ਸ਼ਹਿਦ ਹੀ ਘੋਲ ਦਿੱਤਾ ਹੋਵੇ। ਮੁਨੀ ਦਾਸ ਤੋ ਇਹ ਜਰਿਆ ਨਾ ਗਿਆ। ਓਹ ਭੋਰੇ ਚੋ ਬਾਹਰ ਆ ਕੇ ਟੋਕਨ ਲੱਗ ਗਿਆ। ਖੀਰ ਆਲੇ ਕੜਾਹੇ ਚ ਖੁਰਚਣਾ ਮਾਰ ਰਹੇ ਪਾਸ਼ੇ ਨਾਲ ਬਹਿਸ ਪਿਆ। ਰੋਲਾ ਰੱਪਾ ਪੈਣ ਲੱਗੇ ਚ ਜਦੋ ਪਿੰਡ ਮੁਨੀ ਦਾਸ ਦੇ ਗਲ ਪੈਣ ਲੱਗਿਆ ਤਾ ਮੁਨੀ ਦਾਸ ਦੇ ਬੰਦਿਆ ਨੇ ਗੋਲੀ ਚਲਾ ਦਿੱਤੀ। ਪਾਸ਼ੇ ਨੇ ਚੁਰ ਵਿਚੋ ਬਲਦੀ ਹੋਈ ਲੱਕੜ ਕੱਡ  ਲਈ ਤੇ ਜਿਵੇਂ ਹੀ ਮੁਨੀ ਦਾਸ ਕੰਨੀ ਹੋਣ ਲੱਗਿਆ ਤਾ ਅੱਗੋ ਮੁਨੀ ਦਾਸ ਨੇ ਡੱਬ ਚੋ ਪਿਸਤੋਲ ਕੱਡ  ਕੇ ਪਾਸ਼ੇ ਵੱਲ ਗੋਲੀ ਚਲਾ ਦਿੱਤੀ। ਪਾਸ਼ਾ ਓਥੇ ਹੀ ਨਿਢਾਲ ਹੋ ਕੇ ਡਿੱਗ ਪਿਆ। ਏਨੇ ਚਿਰ ਨੂੰ ਬਿੱਕਰ ਅੰਦਰ ਮਹਾਰਾਜ ਦੇ ਸਰੂਪ ਅੱਗੇ ਰੱਖੇ ਹਥਿਆਰਾਂ ਚੋਂ ਕਿਰਪਾਨ ਚੱਕ ਲਿਆਇਆ ਤੇ ਕਾਹਲੀ ਨਾਲ ਏਹੋ ਜਾ ਵਾਰ ਕੀਤਾ ਕੇ ਸਣੇ ਪਿਸਤੋਲ ਮੁਨੀ ਦਾਸ ਦੀ ਬਾਂਹ ਧੜ ਨਾਲੋ ਅੱਡ ਹੋ ਕੇ ਡਿੱਗ ਪਈ। ਮੁਨੀ ਦਾਸ ਦੇ ਬੰਦੇ ਭੱਜ ਗਏ ਪਰ ਭੱਜੇ ਜਾਂਦੇ ਇੱਕ ਨੇ ਬਿੱਕਰ ਵਾਲ ਫੈਰ ਕਰ ਦਿੱਤਾ। ਬਿੱਕਰ ਨੇ ਥੋੜੇ ਸਮੇਂ ਲਈ ਮੌਤ ਤੋ ਵੀ ਮੋਹਲਤ ਲੈ ਲਈ ਤੇ ਤੜਫਦੇ ਹੋਏ ਮੁਨੀ ਦੱਸ ਦੀ ਹਿੱਕ  ਚੋ ਕਿਰਪਾਨ ਆਰ ਪਾਰ ਕਰ ਦਿੱਤੀ। ਆਵਦੇ ਆਪ ਨੂੰ ਸੰਭਾਲ ਦਾ ਬਿੱਕਰ ਪਾਸ਼ੇ ਦੀ ਲੋਥ ਕੋਲ ਕੰਧ ਦਾ ਸਹਾਰਾ ਲਾ ਕੇ ਬਹਿ ਗਿਆ। ਓੁਹਦਾ ਸਿਰ ਆਵਦੀ ਝੋਲੀ ਵਿਚ ਰੱਖਦਾ ਬੋਲਿਆ ਦੇਖ ਪਾਸ਼ੇ ਓਏ ਸਾਰਾ ਤੂਤਾਂ ਆਲਾ ਕੱਠਾ ਹੋਇਆ ਪਿਆ ਅੱਜ। ਓਹ ਦੇਖ ਅੱਜ ਕੋਈ ਰੋਲਾ ਨੀ ਜਾਤਾਂ ਪਾਤਾਂ ਆਲਾ। ਐਨਾ ਬੋਲਦਾ ਬਿੱਕਰ ਵੀ ਪਿੰਡ ਨੂੰ ਅਲਵਿਦਾ ਕਹਿ ਗਿਆ। ਬਿੱਕਰ ਦਾ ਡੁੱਲ ਦਾ ਲਹੂ  ਪਾਸ਼ੇ ਦੀ ਲੋਥ ਚੋ ਵੱਗ ਦੇ ਲਹੂ  ਨਾਲ ਜਾ ਰਲਿਆ।  ਰਲੇ ਲਹੂ ਦਾ ਰੰਗ ਹੋਰ ਗੂੜਾ ਹੋ ਗਿਆ। ਓਨਾ ਹੀ ਗੂੜਾ ਜਿੰਨਾ ਗੂੜਾ ਗੁਰੂਘਰ ਦੀ ਚਿੱਟੀ ਕੰਧ ਤੇ ਇਹ ਲਿਖਿਆ ਸੀ 

      “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ।

 ਗੁਰਨੈਬ ਸਿੰਘ

ਭੰਗ ਦਾ ਅਸਰ

by Sandeep Kaur June 12, 2021

ਸਾਡੇ ਘਰ ਇੱਕ ਮੁਸਲਮਾਨ ਕੰਮ ਕਰਦਾ ਸੀ ਉਹ ਵੰਡ ਵੇਲੇ ਸਾਡੇ ਪਰਿਵਾਰ ਦਾ ਹੀ ਹੋ ਕੇ ਰਹਿ ਗਿਆ ਸੀ ਜਿਸਦਾ ਨਾਮ ਜਾਲੋ ਸੀ ਪਰ ਅਸੀਂ ਨਿਆਣੇ ਓਹਨੂੰ ਤਾਊ-ਤਾਊ ਈ ਆਖਦੇ ਉਹ ਮੇਲੇ-ਮੱਸਿਆ ਦਾ ਬੜਾ ਸ਼ੌਕੀ ਸੀ ਲਿਸ਼ਕ-ਪੁਸ਼ਕ ਕੇ ਜਾਂਦਾ, ਜੁੱਤੀ ਵੀ ਓਹਦੀ ਚੀਂਕੂੰ-ਚੀਂਕੂੰ ਕਰਦੀ ਸਾਨੂੰ ਓਹਦੀ ਵਾਪਸੀ ਦਾ ਇੰਤਜ਼ਾਰ ਰਹਿੰਦਾ ਕਿਉਂਕਿ ਵਾਪਸੀ ਸਮੇਂ ਓਹਦੇ ਪਰਨੇ ਵਿੱਚ, ਰੰਗ-ਬਰੰਗੀ ਬੂੰਦੀ ਤੇ ਜਲੇਬੀਆਂ ਬੰਨ੍ਹੀਆਂ ਹੁੰਦੀਆਂ ਸਾਨੂੰ ਉਹ ਦਿਨ ਵਿਆਹ ਵਰਗਾ ਲੱਗਦਾ…

ਰੱਖੜ ਪੁੰਨ੍ਹਿਆ ਦਾ ਮੇਲਾ ਸੀ ਓਸ ਦਿਨ ਮੈਂ ਓਹਨੂੰ ਦੂਰੋਂ ਈ ਵੇਖ ਲਿਆ ਸਾਡੇ ਘਰ ਤੋਂ ਪਹਿਲਾਂ ਸਾਡੀ ਹਵੇਲੀ ਪੈਂਦੀ ਸੀ ਤਾਊ ਆਪਣਾ ਪਰਨਾ ਮੰਜੀ ‘ਤੇ ਰੱਖਕੇ ਡੰਗਰਾਂ ਨੂੰ ਪਾਣੀ ਪਿਲਾਉਣ ਲੱਗ ਪਿਆ ਤੇ ਮੈਂ ਚੋਰੀ-ਚੋਰੀ, ਹੌਲੀ ਜਿਹੀ ਪਰਨਾ ਚੁੱਕ ਕੇ ਭੱਜ ਗਈ ਪਹਿਲਾ ਘਰ ਮੇਰੀ ਤਾਈ ਦਾ ਸੀ ਓਹਦੀ ਨਵੀਂ-ਨਵੀਂ ਵਿਆਹੀ ਨੂੰਹ ਨਾਲ ਮੇਰੀ ਬੜੀ ਬਣਦੀ ਸੀ, ਬਹੂ ਦਾ ਛੋਟਾ ਭਰਾ ਬੱਲੂ ਵੀ ਆਇਆ ਸੀ ਪਤਾ ਨਹੀਂ ਨਵੀਂ ਬਹੂ ਰਾਣੀ ਕਿੱਥੋਂ ਦੀ ਸੀ ਦੋਵੇਂ ਭੈਣ ਭਰਾ ‘ਇੰਜ’ ਸ਼ਬਦ ਨੂੰ ‘ਐਕਣ’ ਬੋਲਦੇ ਤੇ ਅਸੀਂ ਸਾਰਿਆਂ ਨੇ ਬੱਲੂ ਦਾ ਨਾਮ ਈ ਐਕਣ ਪਾ ਦਿੱਤਾ 

ਜਦੋਂ ਮੈਂ ਪਰਨਾ ਲੈ ਕੇ ਆਈ ਤਾਂ ਸਾਰੇ ਜਣੇ ਪਰਨੇ ‘ਤੇ ਟੁੱਟ ਪਏ ਜੀਹਦੇ ਹੱਥ ਜੋ ਆਇਆ ਸੋ ਲੈ ਗਿਆ ਭਾਬੀ ਨੇ ਇੱਕ ਕੰਨ੍ਹੀ ਜਿਹੀ ਖੋਹਲੀ ਤੇ ਕਹਿੰਦੀ ਕਿ ਭਾਈ ਮੈਂ ਤਾਂ ਪਕੌੜੇ ਈ ਲੈਣੇ ਐ ਉਹਦਾ ਭਰਾ ਵੀ ਬਾਕੀ ਦੇ ਪਕੌੜੇ ਲੈ ਗਿਆ, ਪਕੌੜੇ ਹੈ ਈ ਥੋੜੇ ਸੀ 

ਓਧਰ ਤਾਊ ਵਾਹੋ-ਦਾਹੀ ਭੱਜਾ ਆਵੇ ਨਾਲੇ ਰੌਲਾ ਪਾਈ ਜਾਵੇ ”ਓਏ! ਜਵਾਕੋ.. ਓਏ! ਚੌਣਿਆ .ਪਕੌੜੇ ਨਾ ਲਿਓ ਇਹ ਤਾਂ ਮੇਰੇ ਲਈ ਆ ਇਨ੍ਹਾਂ ‘ਚ ਦਵਾਈ ਪਾਈ ਆ ”

ਜਦੋਂ ਨੂੰ ਉਹ ਆਇਆ ਸਾਰੇ ਪਕੌੜੇ ਦੋਵੇਂ ਭੈਣ-ਭਰਾ ਡਕਾਰ ਚੁੱਕੇ ਸੀ ਪਰ ਪਕੌੜੇ ਤਾਂ ਭੰਗ ਵਾਲੇ ਸੀ ਪੈ ਗਿਆ ਰੱਫ਼ੜ ! ਭਾਬੀ ਤਾਂ ਹੱਸ ਹੱਸ ਦੂਹਰੀ ਹੁੰਦੀ ਜਾਵੇ ਹਾਸਾ ਓਹਦੇ ਕੋਲੋਂ ਕੰਟਰੋਲ ਨਾ ਹੋਵੇ ਵੱਖੀਆਂ ਫੜੀ ਬਹਿ-ਬਹਿ ਹੱਸੀ ਜਾਵੇ ਤਾਈ ਨੇ ਓਹਨੂੰ ਅੰਦਰ ਧੱਕਾ ਦੇ ਕੇ ਬਾਹਰੋਂ ਤਾਲਾ ਲਾ ਦਿੱਤਾ  ਤੇ ਏਧਰ ਐਕਣ ਰੋ-ਰੋ ਸ਼ੁਦਾਈ ਹੋਈ ਜਾਵੇ ਤਾਇਆ ਆਂਹਦਾ ਏਹਨੂੰ ਵੀ ਡੰਗਰਾਂ ਆਲੇ ਅੰਦਰ ਡੱਕ ਦਿਓ  ਪਰ ਏਨੇ ਨੂੰ ਹੋਰ ਲੋਕ ਇਕੱਠੇ ਹੋ ਗਏ 

ਐਕਣ ਮਾਰੇ ਭੁੱਬਾਂ  ”ਹਾਏ ਓਏ ” ਪਰਲ-ਪਰਲ ਹੰਝੂ ਵਗਣ ਓਹਦੇ  “ਮੇਰਾ ਭਾਪਾ ! ਮੇਰੀ ਬੀਬੀ ! ਮੇਰੀ ਭੈਣ ਮੈਂ ਮਰ ਜਾਣਾ ਓਏ !” ਸਾਰੇ ਪੁੱਛਣ ਤੈਨੂੰ ਕੀ ਹੋਇਆ ! ਦੱਸ ਤਾਂ ਸਹੀ ? ਤਾਊ ਤਾਂ ਦਾਦੇ ਤੋਂ ਡਰਦਾ ਮਾਰਾ, ਉਦਰਾਇਆ ਜਿਹਾ, ਖ਼ਾਲੀ ਪਰਨਾ ਝਾੜਕੇ ਓਥੋਂ ਤੁਰ ਗਿਆ  ਸਾਡੀ ਤਾਈ ਹੱਕੀ ਬੱਕੀ ਐਕਣ ਵੱਲ ਝਾਕੀ ਜਾਵੇ ਏਸ ਮਰਜਾਣੇ ਨੂੰ ਕਿਵੇਂ ਚੁੱਪ ਕਰਾਵਾਂ ?

ਸਾਡਾ ਲਾਗਲਾ ਗਵਾਂਢੀ ਫ਼ੌਜੀ ਚਾਚਾ ਵੀ ਓਥੇ ਪਹੁੰਚ ਗਿਆ ਉਹ ਬੜਾ ਲਾਡ ਲਡਾਵੇ ਅਖੇ “ਬੱਲਿਆ ਤੂੰ ਕਿਉਂ ਰੋਈ ਜਾਨਾਂ ? ਤੇਰਾ ਕੀ ਗਵਾਚ ਗਿਆ ?” ਐਕਣ ਫੌਜੀ ਦੇ ਗਲ ਲੱਗ ਕੇ ਲੱਗਾ ਕੀਰਨੇ ਪਾਉਣ  “ਹਾਏ ਓਏ ਪਤਾ ਨੀ ਮੈਨੂੰ ਕੀ ਹੋਈ ਜਾਂਦਾ ?”

ਬੋਲ ਮੇਰਾ ਪੁੱਤ ? ਕਿਆ ਬਾਤ ?  ਸ਼ਰਮਾਓ ਨਹੀਂ “ ਫ਼ੌਜੀ ਨੇ ਹਿੰਦੀ ਚੁੱਕਤੀ 

ਏਨਾ ਪਿਆਰ ਵੇਖ ਕੇ ਐਕਣ ਵੀ ਅਪਣੱਤ ਜਿਹੀ ‘ਚ ਆ ਗਿਆ ”ਮੈਨੂੰ ਐਕਣ ਲੱਗਦਾ “

“ਕੀਕਣ ਲਗਤਾ ਤੁਝੇ ?”  ਫ਼ੌਜੀ ਬੋਲਿਆ

“ਐਕਣ  ਐਕਣ ”

“ਕਿਆ ?”

“ਜੀਕਣ  ਜੀਕਣ ”

“ਹਾਂ ਹਾਂ ਬਤਾਓ-ਬਤਾਓ ਕੀਕਣ ਲਾਗੇ?“ ਫ਼ੌਜੀ ਬਾਹਲਾ ਕਾਹਲਾ, ਮੂੰਹ ਟੱਡੀ ਓਹਦੇ ਵੱਲ ਵੇਖ ਰਿਹਾ ਸੀ ”

“ਜੀਕਣ ਜੀਕਣ ਮੈਨੂੰ ਥੋਡੀ ਭੋਲੀ ਨਾਲ ਪਿ “

ਭੋਲੀ ਵਿਚਾਰੀ (ਨਿਰਦੋਸ਼) ਪੂਰੀ ਗੱਲ ਸੁਣੇ ਬਿਨਾਂ ਰੋਂਦੀ-ਰੋਂਦੀ ਆਪਣੇ ਘਰ ਨੂੰ ਤਿੱਤਰ ਹੋ ਗਈ ਤੇ ਫ਼ੌਜੀ ਤੇ ਓਹਦੀ ਹਿੰਦੀ ਬਰਫ਼ ‘ਚ ਲਹਿ ਗਏ ਓਥੇ ਈ ਓਹਦਾ ਮੁੰਡਾ ਵੀ ਮੁੱਛ ਫੁੱਟ ਖੜਾ ਸੀ ਓਹਨੇ ਚਾਰ-ਪੰਜ ਘਸੁੰਨ ਐਕਣ ਦੇ ਮੂੰਹ ‘ਤੇ ਜੜ੍ਹਤੇ ”ਠਹਿਰ ਸਾਲਿਆ ਤੇਰੀ ਆਸ਼ਕੀ ਮੈਂ ਕੱਢਦਾਂ ” ਮਾਰ-ਮਾਰ ਐਕਣ ਦਾ ਮੂੰਹ ਸੁਜਾਤਾ ਲੋਕਾਂ ਨੇ ਮਸਾਂ ਛੁਡਾਇਆ ਬਈ ਪਾਗ਼ਲ ਨਾ ਬਣੋ ਇਹ ਤਾਂ ਭੰਗ ਦਾ ਅਸਰ ਐ ਉਹ ਦਿਨ ਆਵੇ ਤੇ ਜਾਵੇ ਐਕਣ  ਨੂੰ ਮੈਂ ਫੇਰ ਨਹੀਂ ਵੇਖਿਆ

ਲੱਖ ਜੂਨਾਂ

by Sandeep Kaur June 4, 2021

ਜੰਗੀਰ ਸਿੰਘ ! “ਸੁਣਾ ਕੋਈ ਰੱਬ ਦੇ ਘਰ ਦੀ”,”ਕੀ ਸੁਣਾਵਾਂ ਬਾਈ, ਕਸੂਤੀ ਜੀ ਵਾਅ ਚੱਲ ਪਈ, ਕਹਿੰਦੇ ਫੱਤੂ ਕਾ ਚਰਨਾ ਵੀ ਗੁਜ਼ਰ ਗਿਆ ਕੱਲ੍ਹ, ਹੈਅ! ਐਂ ਕੀ ਹੋ ਗਿਆ, ਤਕੜਾ ਪਿਆ ਸੀ ਅਜੇ ਤਾਂ ਯਾਰ, ਕੱਲ ਗਿਆ ਸੀ ਸੰਸਕਾਰ ‘ਤੇ, ਨੇੜੇ ਤਾਂ ਢੁਕਣ ਦਿੱਤਾ ਸਹੁਰਿਆਂ ਨੇ ਕਿਸੇ ਨੂੰ, ਲਾਰੀ ਜੀ ਵਿੱਚ ਲੈ ਕੇ ਆਏ ਸੀ, ਵਰਦੀਆਂ ਜੀਆਂ ਵਾਲਿਆਂ ਨੇ ਹੀ ਚਿਖਾ ‘ਚ ਚਿਣਿਆ ਵਿਚਾਰੇ ਨੂੰ, ਜਦੋਂ ਭਾਈ ਜੀ ਨੇ ਅਰਦਾਸ ਕੀਤੀ ਨਾ ਜਾਗਰਾ,, ਤੇ ਵਿੱਚ ਆਇਆ ਕਿ ਚਰਾਸੀ ਲੱਖ ਜੂਨਾਂ ਤੋਂ ਬਚਾ ਕੇ ਰੱਖੀਂ, ਮੇਰੀ ਤਾਂ ਭੁੱਬ ਨਿਕਲ ਗਈ ਸੱਚੀਂ,, ਮਖਿਆ ਨਹੀਂ ਬਾਬਾ ਹੁਣ ਤਾਂ ਸੱਚੀਂ ਚੁਰਾਸੀ ਲੱਖ ਜੂਨਾਂ ਵਿੱਚ ਪੈਣ ਨੂੰ ਜੀਅ ਕਰਦੈ, ਬੰਦੇ ਦੀ ਜੂਨੀ ਤੋਂ ਤਾਂ ਚੰਗੀਆਂ ਈ ਹੋਣਗੀਆਂ, ਆਹ ਰੁੱਖ ਵੀ ਤਾਂ ਚੁਰਾਸੀ ਲੱਖ ਜੂਨਾਂ ਦੇ ਵਿੱਚ ਹੀ ਆਉਂਦੇ ਆ, ਨਿਰਸਵਾਰਥ ਆਕਸੀਜਨ ਦਿੰਦੇ ਆ, ਠੰਢੀਆਂ ਛਾਵਾਂ ਦਿੰਦੇ ਨੇ, ਖਾਣ ਨੂੰ ਫ਼ਲ ਦਿੰਦੇ, ਤੇ ਆਪਣਾ ਆਪ ਬਾਲ ਕੇ ਸਾਡਾ ਸਾਡਾ ਅੰਨ ਪਕਾਉਂਦੇ ਨੇ, ਹੋਰ ਤਾਂ ਹੋਰ ਜਿਹੜਾ ਕੁਹਾੜਾ ਇਨ੍ਹਾਂ ਤੇ ਵਾਰ ਕਰਦੈ, ਉਹਨੂੰ ਬਾਹਾਂ ਵੀ ਇਹ ਆਪ ਹੀ ਦਿੰਦੇ ਨੇ, ਮਿਲੂ ਕਿਤੇ ਇਹੋ ਜਿਹੇ ਤਿਆਗ ਵਾਲਾ ਸੁਭਾਅ,

ਬੰਦੇ ਦੀ ਜੂਨੀ ਵੀ ਦੋ ਧਿਰਾਂ ਚ ਵੰਡੀ ਪਈ,, ਇੱਕ ਲਚਾਰ ਨੇ ਤੇ ਦੂਜੇ ਮਕਾਰ ਨੇ  ਲਚਾਰ ਮਰ ਰਹੇ ਨੇ, ਮਕਾਰ ਮਾਰ ਰਹੇ ਨੇ, ਬਹੁਤ ਦੁਰਗਤੀ ਕੀਤੀ ਐ ਯਾਰ ਇਹਨਾਂ ਨੇ ਬੰਦਿਆਂ ਦੀ ਸੱਚੀਂ, ਹੁਣ ਯਾਦ ਆਉਂਦਾ ਸ਼ੇਰੇ ਪੰਜਾਬ ਦਾ ਰਾਜ, ਹੂਕ ਨਿਕਲਦੀ ਆ,

ਨੀ ਮੜੀਏ ਸ਼ੇਰੇ-ਪੰਜਾਬ ਦੀਏ ਇੱਕ ਵਾਰ ਜਗਾਦੇ ਸ਼ੇਰ ਨੂੰ,

ਇਕ ਗੱਲ ਦੀ ਸਮਝ ਨੀ ਆਉਂਦੀ ਬਈ ਬਚਨ ਸਿਆਂ, “ਟੈਕਸ ਅਸੀਂ ਭਰੀਏ, ਹਰਜਾਨਾ ਅਸੀਂ ਭਰੀਏ, ਨਜ਼ਰਾਨਾ ਅਸੀਂ ਭਰੀਏ, ਸ਼ੁਕਰਾਨਾ ਅਸੀਂ ਭਰੀਏ,

ਪੈਸੇ ਸਾਡੇ , ਕੰਮ ਸਾਡੇ , ਓਏ ਵੋਟਾਂ ਵੀ ਸਾਡੀਆਂ, ਇਹਨਾਂ ਦਾ ਹੈ ਕੀ ਆ ਯਾਰ,

ਇਹਨਾਂ ਦਾ ਦਿਮਾਗ ਆ ਜਾਗਰ ਸਿੰਆ, ਸ਼ਾਤਰ ਦਿਮਾਗ, ਜਿਹਦੇ ਸਿਰ ‘ਤੇ ਰਾਜ ਕਰਦੇ ਐਂ,

ਕੱਲ੍ਹ ਮੇਰਾ ਪੋਤਾ ਆਪਣੇ ਮੂਬੈਲ ਤੇ ਫੋਟੋਆਂ ਜੀਆਂ ਦਿਖਾ ਕੇ ਕਹਿੰਦਾ ਬਾਬਾ ” ਇਹ ਕੈਨੇਡੇ ਦਾ ਪ੍ਰਧਾਨ ਮੰਤਰੀ ਆ, ਟੀਕਾ ਲਗਵਾਉਣ ਆਇਆ ਸੀ, ਆਮ‌ ਬੰਦੇ ਵਾਂਗ ਟੀਕਾ ਲਗਵਾਕੇ ਚਲਾ ਗਿਆ , ਹਸਪਤਾਲ ਵਾਲੇ ਆਪਣਾ ਕੰਮ ਕਰਦੇ ਰਹੇ ,ਇੰਨੀ ਸਾਦਗੀ,

” ਇੱਕ ਸਾਡੇ ਦੇਖਲਾ, ਜੇ ਕਿਸੇ ਮੰਤਰੀ ਨੇ ਆਉਣਾ ਹੋਵੇ ਪਹਿਲਾਂ ਤਾਂ ਆਮ ਮਰੀਜ਼ਾਂ ਨੂੰ ਬਾਹਰ ਈ ਕੱਢ ਦੇਣਗੇ, ਮੰਤਰੀ ਆ ਗਿਆ ਓਏ ਮੰਤਰੀ ਆ ਗਿਆ ਓਏ, ਔਹ ਮਾਰ ਭੱਜੇ ਫਿਰਨਗੇ ਪਤੰਦਰ,

“ਉਹ ਕੁਝ ਤਾਂ ਆਪਾਂ ਵੀ ਜ਼ਿੰਮੇਵਾਰ ਆ ਜੰਗੀਰ ਸਿੰਆ, ਕੋਈ ਐੱਮ.ਐੱਲ.ਏ ਵੀ ਆਇਆ ਹੋਵੇ ਨਾ , ਮਖਿਆਲ ਦੀਆਂ ਮੱਖੀਆਂ ਵਾਂਗੂ ਡਿੱਗ ਪੈਨੇ ਆ ਜਾਕੇ,

ਬਸ ਕੁਝ ਗੱਲਾਂ ਸਾਡੇ ਖੂਨ ਚ ਆ ਜਾਣ, ਫਿਰ ਅਸੀਂ ਕਿਸੇ ਨੂੰ ਕਿੱਥੇ ਖੂਨ ਪੀਣ ਦੇਣਾ ਆਪਣਾ

ਫ਼ੁਰਸਤ ਦੇ ਪਲ

by Sandeep Kaur June 2, 2021

ਜਦੋਂ ਛੋਟੇ ਸੀ ਤਾਂ ਇਹਨਾਂ ਪਲਾਂ ਦੀ ਅਹਿਮੀਅਤ ਹੀ ਨਹੀਂ ਸੀ ਜਾ ਇੰਝ ਕਹਿ ਲਵੋ ਪਤਾ ਹੀ ਨਹੀਂ ਸੀ ਜਿਸ ਨੂੰ ਮਾਣ ਰਹੇ ਹਾਂ ਉਹ ਫ਼ੁਰਸਤ ਦੇ ਪਲ ਹਨ ਬਹੁਤ ਕੀਮਤੀ ਹਨ ਓਦੋਂ ਇਹ ਆਮ ਜੋ ਹੁੰਦੇ ਸੀ। ਸਵੇਰੇ ਚਾਹ ਸਾਰੇ ਪਰਿਵਾਰ ਦੀ ਇੱਕੋ ਵਾਰ ਚੁੱਲ੍ਹੇ ਤੇ ਗੈਸ ਤੇ ਧਰ ਦਿੱਤੀ ਜਾਦੀ ਸੀ ਤੇ ਸਾਰਾ ਪਰਿਵਾਰ ਹੌਲ਼ੀ ਹੌਲ਼ੀ ਇਕੋ ਥਾਂ ਦਾਦੀ ਬਾਬੇ ਦੇ ਮੰਜੇ ਤੇ ਜਾ ਪੁਆਂਦੇ ਸਿਰਹਾਣੇ ਆ ਇੱਕਠਾ ਹੋ ਜਾਦਾ ਸੀ ।ਸਿਆਲ ਚ ਪਿੰਨੀਆਂ ਤੇ ਚਾਹ ਤੇ ਗਰਮੀਆਂ ਚ ਬਿਸਕੁਟ ਤੇ ਚਾਹ ਦੀਆਂ ਚੁਸਕੀਆਂ ਲੈਂਦਿਆਂ ਹੀ ਦੋ ਘੰਟੇ ਬੀਤ ਜਾਣੇ ਤੇ ਮਾਂਵਾ ਨੇ ਨਾਲ ਨਾਲ ਸਬਜ਼ੀ ਕੱਟ ਲੈਣੀ ਤੇ ਧਰ ਵੀ ਲੈਣੀ ਪਰ ਗੱਲਾਂ ਨਾ ਮੁੱਕਣੀਆਂ।ਇਹ ਫ਼ੁਰਸਤ ਦੇ ਪਲ ਆਪਸੀ ਸਾਂਝ ਵਧਾਉਂਦੇ ਹਨ। ਓਦੋਂ ਵੱਡੇ ਘਰ ਹੋਣ ਦੇ ਬਾਵਜੂਦ ਸਾਰੇ ਇੱਕੋ ਕਮਰੇ ਚ ਬਹਿਣਾ ਪਸੰਦ ਕਰਦੇ ਸੀ। ਉਦੋਂ ਅਸਲ ਵਿੱਚ ਫ਼ੁਰਸਤ ਦੇ ਪਲ ਲੱਭਣੇ ਤੇ ਕੱਢਣੇ ਨਹੀਂ ਸੀ ਪੈਦੇ ਆਪੇ ਬਣ ਜਾਂਦੇ ਸੀ। ਪ੍ਰਾਹੁਣਚਾਰੀ ਓਦੋਂ ਵੀ ਸੀ ਪਰ ਓਦੋਂ ਸਟੇਟਸ ਮੇਨਟੇਨ ਕਰਨ ਦੇ ਚੱਕਰ ਵਿਚ ਰਿਸ਼ਤਿਆਂ ਤੋਂ ਦੂਰੀ ਨਹੀਂ ਸੀ। ਓਦੋਂ ਕਰੋਕਰੀ ਦੀ ਜਗ੍ਹਾ ਥਾਲਾ ਵਿਚ ਹੀ ਪਰੋਸਿਆ ਜਾਂਦਾ ਸੀ ਇੱਕ ਹੀ ਦਾਲ ਤੇ ਸਬਜ਼ੀ ਨਾਲ ਮੱਖਣ ਦੀ ਮੋਟੀ ਡਲੀ ਵੀ ਬੀਪੀ ਨਹੀਂ ਸੀ ਵਧਾਉਂਦੀ ਤੇ ਓਦੋਂ ਦਿਲ ਵੱਡੇ ਸੀ ਸ਼ਾਇਦ ਇਸ ਲਈ ਤਾਕਤਵਰ ਵੀ ਸਨ। ਵੱਡੀਆਂ ਮੁਸ਼ਕਲਾਂ ਵੀ ਹਾਸੇ ਦੇ ਠਹਾਕਿਆਂ ਨਾਲ ਹਲ ਹੋ ਜਾਂਦੀਆਂ ਸਨ।ਫੋਨ ਕਰਕੇ ਨਹੀਂ ਸੀ ਆਉਣਾ ਪੈਦਾ ਸੋ ਜਦੋਂ ਮਰਜ਼ੀ ਕੋਈ ਵੀ ਭੈਣ ਭਰਾ ਆ ਜਾ ਸਕਦਾ ਸੀੌ। ਓਦੋਂ ਇਨਵਰਟਰ ਸੋਲਰ ਸਿਸਟਮ ਜਨਰੇਟਰ ਆਮ ਨਹੀਂ ਸੀ ਜਾ ਹੈ ਹੀ ਨਹੀਂ ਸਨ ਸੋ ਗਰਮੀ ਤੇ ਦੁਪਹਿਰਾ ਕੱਟਣ ਲਈ ਘਰ ਚ ਲੱਗੇ ਰੁੱਖ ਧਰੇਕ ਬੋਹੜ ਹੇਠਾਂ ਹੀ ਮੰਜੀਆਂ ਡਹਾ ਲੲੀਆਂ ਜਾਂਦੀਆਂ ਸਨ ਤੇ ਭਰ ਗਰਮੀ ਵਿੱਚ ਵੀ ਚੋਂਦੇ ਪਸੀਨੇ ਨਾਲ ਵੀ ਗਲਾਸ ਭਰ ਐਨ ਚਾਰ ਵਜੇ ਸ਼ਾਮ ਚਾਹ ਪੀਈਦੀ ਸੀ ਓਦੋਂ ਚਾਹ ਨਾਲ ਕਾਹਲੀ ਨਹੀਂ ਸੀ ਪੈਂਦੀ ਸਗੋ ਚਿੱਤ ਰਾਜ਼ੀ ਹੋ ਜਾਦੇ ਸੀ।ਕੰਮ ਤਾਂ ਓਦੋਂ ਵੀ ਸਾਰੇ ਕਰਦੇ ਸੀ।ਰਾਤ ਇੱਕੋ ਥਾਂ ਵਿਹੜੇ ਵਿਚ ਮੰਜੀਆਂ ਡਾਹ ਕੇ ਲਾਇਨ ਚ ਪੈ ਜਾਈਦਾ ਸੀ ਤੇ ਇੱਕ ਹੀ ਟੇਬਲ ਫੈਨ ਹੁੰਦਾ ਸੀ ਜਾ ਨਹੀਂ ਵੀ ਹੁੰਦਾ ਸੀ ਆ ਫਰਾਟਾ ਤਾਂ ਬਾਅਦ ਵਿੱਚ ਆਇਆ ਸੀ । ਦਾਦੀ ਬਾਬੇ ਨੇ ਨਾਲੇ ਕਹਾਣੀਆਂ ਸੁਣਾਈ ਜਾਣੀਆ ਨਾਲੇ ਪੱਖੀਆਂ ਦੀ ਝੱਲ ਮਾਰੀ ਜਾਣੀ ਦੇਸ ਪ੍ਰਦੇਸ ਦੀਆਂ ਗੱਲਾਂ ਕਰੀ ਜਾਣੀਆਂ।ਆਢ ਗੁਆਂਢ ਦੀਆਂ ਤੇ ਤਾਰਿਆਂ ਵੱਲ ਵੇਖਦਿਆਂ ਕਦੋ ਨੀਂਦ ਆ ਜਾਣੀ ਪਤਾ ਨਹੀਂ ਸੀ ਚਲਦਾ ਓਦੋਂ ਤਾਰੇ ਵੀ ਮੱਲੀਦੇ ਸੀ ਉਹ ਮੇਰਾ ਆਹ ਤੇਰਾ। ਹੁਣ ਤਾਂ ਲੱਭਿਆ ਵੀ ਨਹੀਂ ਲੱਭਦੇ ਫ਼ੁਰਸਤ ਦੇ ਪਲ ਹਰ ਇਨਸਾਨ ਅਪਣੇ ਫੋਨ ਚ ਮਸਤ ਹੈ । ਘੜੀਆਂ ਲੱਥ ਗਈਆਂ ਗੁੱਟ ਤੋਂ। ਹੁਣ ਫੋਟੋ ਖਿਚਵਾਉਣ ਲਈ ਸਪੈਸ਼ਲ ਤਿਆਰ ਹੋ ਕੇ ਨਹੀਂ ਜਾਈਦਾ ਫੋਟੋਗਰਾਫਰ ਦੀ ਦੁਕਾਨ ਤੇ। ਹੁਣ ਡਾਕੀਏ ਦੀ ਉਡੀਕ ਨਹੀਂ ਕਰੀਦੀ ਹੁਣ ਰੁੱਸਣਾ ਹਾਵੀ ਹੋ ਗਿਆ ਮਨਾਉਂਦਾ ਕੋਈ ਘੱਟ ਹੀ ਹੈ।ਇਸ ਮੋਬਾਈਲ ਨੇ ਸਾਨੂੰ ਝਗੜਾਲੂ ਇਰਖਾਲੂ ਵੱਧ ਬਣਾ ਦਿੱਤਾ ਸਾਡੀ ਮੈਂ ਸਾਨੂੰ ਇੱਕਲਿਆਂ ਰਹਿਣ ਦੀ ਹਦਾਇਤ ਦੇਂਦੀ ਹੈ ਤੇ ਅਸੀਂ ਉਸ ਨੂੰ ਸੁਣਦੇ ਵੀ ਹਾਂ। ਹੁਣ ਦਾਦੀ ਬਾਬੇ ਕੋਲ ਬਹਿਣਾ ਚੰਗਾ ਨਹੀਂ ਲੱਗਦਾ ਹੁਣ ਮਾਂ ਵੀ ਚੁੱਪ ਦੀ ਫਿਕਰ ਨਹੀਂ ਕਰਦੀ ਕਿਉਂਕਿ ਉਸ ਨੂੰ ਪਤਾ ਹੈ ਕਮਰੇ ਚ ਹੋਵੇਗਾ ਅਪਣੇ ਫੋਨ ਨਾਲ। ਕਾਂ ਵੀ ਬਨੇਰੇ ਤੇ ਬੋਲਦੇ ਘੱਟ ਸੁਣਦੇ ਨੇ । ਉਹਨਾਂ ਨੂੰ ਵੀ ਚੂਰੀ ਨਹੀਂ ਪੈਦੀ ਹੁਣ। ਹੁਣ ਕੰਧਾਂ ਕੋਲ ਖਲੋ ਖਲੋ ਉਡੀਕ ਵੀ ਨਹੀਂ ਕਰੀਦੀ ਪ੍ਹਹੁਣਿਆ ਦੀ ਆ ਜਾਣਕੇ ਦੱਸ ਵਜੇ ਦਾ ਟਾਈਮ ਹੈ।ਚਾਅ ਹੁਣ ਗੁਆਚ ਗਿਆ ਜਾ ਦੱਬਲਿਆ ਗਿਆ ਮੌਬਾਇਲਾ ਦੀਆਂ ਘੰਟੀਆਂ ਹੇਠ। ਹੁਣ ਭੈਣ ਨੂੰ ਵੀ ਵੀਰ ਦੇ ਆਉਣ ਦਾ ਚਾਅ ਨਹੀਂ ਹੈ ਬਹੁਤਾ ਸਦਾਰੇ ਵਿਚ ਕੀ ਲਿਆਇਆ ਸੀ ਉਹ ਇਹੀ ਵੇਖਦੀ ਹੈ ।ਰੱਖੜੀ ਤੇ ਕਿੰਨੇ ਪੈਸੇ ਲਗਾ ਕੇ ਗੲੀ ਹੈ ਤੇ ਮਿਲੇ ਕਿੰਨੇ ਨੇ ਇਸ ਤੋਂ ਹੀ ਪਤਾ ਲੱਗ ਜਾਦਾ ਅਗਲੀ ਰੱਖੜੀ ਤੇ ਭੈਣ ਤਹਿ ਕਰ ਲੈਦੀ ਹੈ ਕਿਵੇਂ ਕਰਨਾ। ਭਰਾਵਾਂ ਨੂੰ ਵੀ ਭੈਣਾਂ ਦੇ ਆਉਣ ਦੀ ਕੋਈ ਖੁਸ਼ੀ ਨਹੀਂ ਅਜੇ ਪੰਦਰਾਂ ਦਿਨ ਤਾਂ ਹੋਏ ਗਈ ਨੂੰ ਫਿਰ ਆ ਗਈ। ਹੁਣ ਨਾਂ ਉਹ ਬੋਹੜਾਂ ਪਿੱਪਲਾਂ ਦੀਆਂ ਛਾਵਾਂ ਨੇ ਨਾ ਹੇਠਾਂ ਬਜ਼ੁਰਗਾਂ ਦੀਆਂ ਮਹਿਫ਼ਲਾਂ ਲਗਦੀਆਂ ਨੇ । ਹੁਣ ਨਾਂ ਸਾਮ ਨੂੰ ਮਾਂਵਾਂ ਵਿਹੜੇ ਵਿਚ ਮੰਜੀਆਂ ਡਹਾ ਕੇ ਬੈਠਦੀਆਂ ਨੇ ਨਾ ਆਢ ਗੁਆਂਢ ਦੀਆਂ ਤੀਵੀਂਆਂ ਆਉਂਦੀਆਂ ਨੇ।ਜੋ ਅਸੀਂ ਮਾਣਿਆ ਸੀ ਸਾਡੀ ਤ੍ਰਾਸਦੀ ਹੈ ਅਸੀਂ ਅਪਣੇ ਜੁਆਕਾਂ ਨੂੰ ਨਹੀਂ ਦੇ ਸਕੇ ਅਪਣੇ ਵਿਰਸੇ ਨੂੰ ਨਹੀਂ ਸੰਭਾਲ ਸਕੇ । ਕਾਸ਼ ਅਸੀਂ ਹੁਣ ਵੀ ਫ਼ੁਰਸਤ ਦੇ ਪਲਾਂ ਦੀ ਅਹਿਮੀਅਤ ਸਮਝ ਸਕੀਏ।

Naturedeep Kahlon

ਪ੍ਰੈੱਸਰ ਕੂਕਰ

by Sandeep Kaur June 1, 2021

1973 ਤੇ ਨੇੜੇ ਤੇੜੇ ਪਾਪਾਜੀ ਮਲੋਟ ਤੋਂ ਇੱਕ ਸੋ ਪੰਜ ਰੁਪਏ ਦਾ ਊਸ਼ਾ ਕੰਪਨੀ ਦਾ ਪ੍ਰੈੱਸਰ ਕੂਕਰ ਲਿਆਏ। ਉਸ ਦੇ ਹੈਂਡਲ ਤੇ ਇੱਕ ਸਟਿਕਰ ਲੱਗਿਆ ਹੋਇਆ ਸੀ ਕਿ ਕਿਹੜੀ ਸਬਜ਼ੀ ਕਿੰਨੇ ਮਿੰਟਾਂ ਵਿੱਚ ਬਣਦੀ ਹੈ। ਓਹਨਾ ਦਿਨਾਂ ਵਿੱਚ ਪ੍ਰੈੱਸਰ ਕੂਕਰ ਦਾ ਕਿਸੇ ਨੇ ਨਾਮ ਨਹੀਂ ਸੀ ਸੁਣਿਆ। ਬਸ ਇਹੀ ਕਹਿੰਦੇ ਸਨ ਕਿ ਅਜਿਹੀ ਪਤੀਲੀ ਆਈ ਹੈ ਜਿਸ ਵਿਚ ਸਬਜ਼ੀ ਬਣਾਉਣ ਵੇਲੇ ਕੜਛੀ ਨਹੀ ਮਾਰਨੀ ਪੈਂਦੀ। ਪਹਿਲੇ ਦਿਨ ਹੀ ਸ਼ਾਮ ਨੂੰ ਅਸੀਂ ਕਾਲੇ ਛੋਲੇ ਬਣਾਏ। ਕੂਕਰ ਦੀਆਂ ਸਿਟੀਆਂ ਸੁਣਕੇ ਸਾਡੇ ਗੁਆਂਢੀ ਤਾਏ ਮਾੜੂ ਕਿਆਂ ਨੂੰ ਸੱਪ ਦੇ ਫੁੰਕਾਰੇ ਦਾ ਸ਼ੱਕ ਪਿਆ। ਉਹ ਸੱਪ ਨੂੰ ਮਾਰਨ ਲਈ ਡਾਂਗਾਂ ਚੁੱਕੀ ਫਿਰਨ । ਜਦੋਂ ਉਹਨਾਂ ਨੂੰ ਅਸਲੀਅਤ ਦਾ ਪਤਾ ਚੱਲਿਆ ਤਾਂ ਉਹ ਬਹੁਤ ਹੈਰਾਨ ਹੋਏ। ਹੁਣ ਘਰ ਘਰ ਕੂਕਰ ਹਨ। ਸ਼ਾਮ ਨੂੰ ਰਿਝਦੀ ਦਾਲ ਦੀਆਂ ਸਿਟੀਆਂ ਨਿੱਤ ਵੱਜਦੀਆਂ ਹਨ।
ਪਰ ਕਿਸੇ ਨੂੰ ਕੋਈ ਭਲੇਖਾ ਨਹੀਂ ਪੈਂਦਾ।
ਊਂ ਗੱਲ ਆ ਇੱਕ।
ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

ਇਕੱਲਾਪਨ

by Sandeep Kaur May 31, 2021

ਇੱਕ ਦਿਨ ਮੈਂ ਆਪਣੇ ਇੱਕ ਦੋਸਤ ਦੇ ਘਰ ਉਸ ਨੂੰ ਮਿਲਣ ਗਿਆ, ਮੇਰਾ ਦੋਸਤ ਛੱਤ ਤੇ ਬੈਠਾ ਸੀ, ਉਸਦੇ ਬੁਲਾਉਣ ਤੇ ਮੈਂ ਵੀ ਛੱਤ ਤੇ ਚਲਾ ਗਿਆ। ਮੈਂ ਵੇਖਿਆ ਕਿ ਉੱਥੇ ਬਹੁਤ ਸਾਰੇ ਗਮਲੇ ਰੱਖੇ ਹੋਏ ਸਨ। ਪੁੱਛਣ ਤੇ ਦੋਸਤ ਨੇ ਦੱਸਿਆ ਕਿ ਇਹ ਗਮਲੇ ਉਸ ਦੀ ਪਤਨੀ ਨੇ ਰਖਵਾਏ ਹਨ। ਗਮਲਿਆਂ ਵਿੱਚ ਬਹੁਤ ਸੋਹਣੇ ਫੁੱਲ ਲੱਗੇ ਹੋਏ ਸਨ ਤੇ ਮਹਿਕ ਖਿਲਾਰ ਰਹੇ ਸਨ। ਇੱਕ ਗਮਲੇ ਵਿੱਚ ਨਿੰਬੂ ਅਤੇ ਇੱਕ ਗਮਲੇ ਵਿੱਚ ਇੱਕ ਦੋ ਮਿਰਚਾਂ ਵੀ ਲਟਕ ਰਹੀਆਂ ਸਨ। ਇਹ ਸਭ ਵੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ।

  ਥੋੜੇ ਦਿਨਾਂ ਬਾਅਦ ਮੈਨੂੰ ਫਿਰ ਉੱਥੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਮੇਰੇ ਮਨ ਵਿੱਚ ਫਿਰ ਤੋਂ ਉਸ ਜਗ੍ਹਾ ਫੁੱਲਾਂ ਨੂੰ ਦੇਖਣ ਦਾ ਉਤਸ਼ਾਹ ਸੀ। ਜਦੋਂ ਮੈਂ ਉੱਥੇ ਗਿਆ ਤਾਂ ਕੀ ਵੇਖਦਾ ਹਾਂ ਕਿ ਦੋਸਤ ਦੀ ਪਤਨੀ ਇੱਕ ਗਮਲੇ ਨੂੰ ਘਸੀਟ ਕੇ ਕਿਸੇ ਹੋਰ ਗਮਲੇ ਕੋਲ ਲਿਜਾ ਰਹੀ ਸੀ। ਇਹ ਉਹ ਗਮਲਾ ਸੀ ਜਿਸ ਵਿੱਚ ਉਸ ਨੇ ਪਿਛਲੇ ਹਫਤੇ ਬਾਂਸ ਦਾ ਬੂਟਾ ਲਗਾਇਆ ਸੀ। ਮੈਂ ਵੇਖਿਆ ਕਿ ਬਾਂਸ ਦਾ ਬੂਟਾ ਮੁਰਝਾ ਗਿਆ ਸੀ। ਮੈਂ ਦੋਸਤ ਦੀ ਪਤਨੀ ਨੂੰ ਪੁੱਛਿਆ ਕਿ ਇਸ ਨੂੰ ਘਸੀਟ ਕੇ ਦੂਜੇ ਬੂਟੇ ਕੋਲ ਕਿਉਂ ਕਰ ਰਹੇ ਹੋ ?

ਦੋਸਤ ਦੀ ਪਤਨੀ ਨੇ ਕਿਹਾ ਕਿ ਇਹ ਮੁਰਝਾ ਰਿਹਾ ਹੈ ਤਾਂ ਹੀ ਇਸ ਨੂੰ ਦੂਜੇ ਬੂਟੇ ਦੇ ਨਜ਼ਦੀਕ ਕਰ ਰਹੀ ਹਾਂ ਤਾਂ ਜੋ ਇਹ ਫਿਰ ਤੋਂ ਹਰਿਆ ਭਰਿਆ ਹੋ ਜਾਵੇ।

 ਮੈਂ ਉਸ ਦੀ ਗੱਲ ਸੁਣ ਕੇ ਹੱਸ ਪਿਆ ਕਿ ਜੇ ਇਹ ਮੁਰਝਾ ਰਿਹਾ ਹੈ ਤਾਂ ਇਸ ਨੂੰ ਖਾਦ ਜਾਂ ਪਾਣੀ ਪਾਓ ਤਾਂ ਜੋ ਇਸ ਨੂੰ ਚੰਗੀ ਖੁਰਾਕ ਮਿਲ ਸਕੇ। ਇਸ ਤਰ੍ਹਾਂ ਇਸ ਨੂੰ ਦੂਜੇ ਬੂਟੇ ਦੇ ਨਜ਼ਦੀਕ ਕਰਨ ਨਾਲ ਕੀ ਹੋਣਾ ਹੈ?

ਦੋਸਤ ਦੀ ਪਤਨੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਇਹ ਬਾਂਸ ਦਾ ਬੂਟਾ ਪਹਿਲੀ ਜਗ੍ਹਾ ਇਕੱਲਾ ਮਹਿਸੂਸ ਕਰ ਰਿਹਾ ਸੀ ਤਦ ਕਰਕੇ ਇਹ ਮੁਰਝਾ ਰਿਹਾ ਸੀ। ਹੁਣ ਇਸ ਨੂੰ ਦੂਜੇ ਬੂਟੇ ਦੇ ਨੇੜੇ ਕਰਨ ਨਾਲ ਇਹ ਫਿਰ ਤੋਂ ਖਿੜ ਜਾਵੇਗਾ।

 ਬੂਟੇ ਇਕੱਲੇ ਵਿੱਚ ਸੁੱਕ ਜਾਦੇ ਹਨ ਪਰ ਜਦੋਂ ਉਹਨਾਂ ਨੂੰ ਹੋਰ ਬੂਟਿਆਂ ਦੇ ਕੋਲ ਕਰ ਦਈਏ ਤਾਂ ਇਹ ਫਿਰ ਤੋਂ ਜੀ ਉੱਠਦੇ ਹਨ।

    ਇਹ ਗੱਲ ਮੈਨੂੰ ਬੜੀ ਅਜੀਬ ਲੱਗੀ। ਇੱਕ ਇੱਕ ਕਰਕੇ ਕਈ ਤਸਵੀਰਾਂ ਮੇਰੀਆਂ ਅੱਖਾਂ ਸਾਹਮਣੇ ਬਣਨ ਲੱਗੀਆ। ਪਿਤਾ ਜੀ ਦੀ ਮੌਤ ਤੋ ਬਾਅਦ ਮੇਰੇ ਮਾਤਾ ਜੀ ਕਿੰਨੇ ਟੁੱਟ ਗਏ ਸੀ। ਪਿਤਾ ਜੀ ਦੇ ਹੁੰਦਿਆਂ ਮੈਂ ਮਾਤਾ ਜੀ ਨੂੰ ਕਦੇ ਉਦਾਸ ਨਹੀਂ ਵੇਖਿਆ ਸੀ ਪਰ ਪਿਤਾ ਜੀ ਦੇ ਜਾਣ ਤੋਂ ਬਾਅਦ ਉਹ ਬਿਲਕੁਲ ਖਾਮੋਸ਼ ਹੋ ਗਏ ਸੀ।

ਮੈਨੂੰ ਦੋਸਤ ਦੀ ਪਤਨੀ ਦੇ ਕਹੇ ਸ਼ਬਦਾਂ ਤੇ ਪੂਰਾ ਵਿਸਵਾਸ਼ ਹੋ ਗਿਆ ਸੀ। ਮੈਨੂੰ ਯਕੀਨ ਹੋ ਗਿਆ ਸੀ ਕਿ ਬੂਟੇ ਹੋਣ ਜਾਂ ਇਨਸਾਨ ਸੱਚਮੁੱਚ ਹੀ ਇਕੱਲੇ ਹੋਣ ਨਾਲ ਮੁਰਝਾ ਜਾਦੇ ਹਨ।

       ਬਚਪਨ ਵਿੱਚ ਮੈਂ ਬਜ਼ਾਰ ਤੋਂ ਇੱਕ ਛੋਟੀ ਜਿਹੀ ਮੱਛੀ ਖਰੀਦ ਕੇ ਲਿਆਇਆ ਸੀ ਅਤੇ ਉਸ ਨੂੰ ਕੱਚ ਦੇ ਜ਼ਾਰ ਵਿੱਚ ਪਾਣੀ ਭਰ ਕੇ ਰੱਖ ਦਿੱਤਾ। ਮੱਛੀ ਸਾਰਾ ਦਿਨ ਗੁੰਮਸੁੰਮ ਰਹੀ, ਮੈਂ ਉਸ ਨੂੰ ਖਾਣ ਲਈ ਕੁੱਝ ਪਾਇਆ ਪਰ ਉਹ ਚੁੱਪ ਚਾਪ ਇੱਧਰ ਉੱਧਰ ਘੁੰਮਦੀ ਰਹੀ। ਸਾਰਾ ਖਾਣਾ ਜ਼ਾਰ ਦੇ ਤਲ ਤੇ ਜਾ ਕੇ ਬੈਠ ਗਿਆ ਪਰ ਮੱਛੀ ਨੇ ਕੁਝ ਨਹੀਂ ਖਾਧਾ। ਦੋ ਦਿਨ ਤੱਕ ਉਹ ਇਸੇ ਤਰ੍ਹਾਂ ਹੀ ਘੁੰਮਦੀ ਰਹੀ।  ਇੱਕ ਦਿਨ ਸਵੇਰੇ ਮੈਂ ਵੇਖਿਆਂ ਕਿ ਉਹ ਪਾਣੀ ਦੀ ਸਤਹਾ ਤੇ ਉਲਟੀ ਪਈ ਹੋਈ ਸੀ।

   ਅੱਜ ਮੈਨੂੰ ਘਰ ਵਿੱਚ ਰੱਖੀ ਉਹ ਮੱਛੀ ਯਾਦ ਆ ਰਹੀ ਸੀ। ਅਗਰ ਬਚਪਨ ਵਿੱਚ ਮੈਨੂੰ ਇਹ ਦੱਸਿਆ ਗਿਆ ਹੁੰਦਾ ਤਾਂ ਉਸ ਟਾਈਮ ਮੈਂ ਇੱਕ ਨਹੀਂ ਦੋ ਚਾਰ ਮੱਛੀਆਂ ਖਰੀਦ ਲੈਂਦਾ ਤੇ ਉਹ ਮੱਛੀ ਇਸ ਤਰ੍ਹਾਂ ਇਕੱਲੇਪਨ ਨਾਲ ਨਾ ਮਰਦੀ। ਬਚਪਨ ਵਿੱਚ ਮੈਂ ਆਪਣੀ ਮਾਂ ਤੋ ਸੁਣਿਆ ਸੀ ਕਿ ਜਦੋਂ ਲੋਕ ਘਰ ਬਣਵਾਉਦੇ ਸੀ ਤੇ ਰੋਸ਼ਨੀ ਦੇ ਲਈ ਕਮਰੇ ਵਿੱਚ ਦੀਵਾ ਰੱਖਣ ਵਾਸਤੇ ਦੋ ਮੋਹਰੀਆਂ ਰੱਖਦੇ ਸੀ, ਕਹਿੰਦੇ ਸੀ ਕਿ ਇੱਕ ਦੀਵਾ ਰੱਖਣ ਨਾਲ ਉਹ ਇਕੱਲਾ ਮਹਿਸੂਸ ਕਰਦਾ ਸੀ।ਮੈਨੂੰ ਲੱਗਦਾ ਹੈ ਕਿ ਇਕੱਲਪਨ ਕਿਸੇ ਨੂੰ ਵੀ ਪਸੰਦ ਨਹੀਂ। ਆਦਮੀ ਹੋਵੇ ਜਾਂ ਪੌਦਾ ਹਰ ਕਿਸੇ ਨੂੰ ਕਿਸੇ ਦੇ ਸਾਥ ਦੀ ਜਰੂਰਤ ਹੁੰਦੀ ਹੈ।

ਅਗਰ ਸਾਨੂੰ ਆਪਣੇ ਆਲੇ ਦੁਆਲੇ ਕੋਈ ਇਕੱਲਾ ਇਨਸਾਨ ਦਿਸੇ ਤਾਂ ਉਸ ਨੂੰ ਆਪਣਾ ਸਾਥ ਦੇ ਦੇਣਾ ਚਾਹੀਦਾ ਹੈ ਤਾਂ ਕਿ ਉਹ ਮੁਰਝਾ ਨਾ ਜਾਵੇ।

ਇਕੱਲਾਪਨ ਸੰਸਾਰ ਵਿੱਚ ਸਭ ਤੋਂ ਵੱਡੀ ਸਜ਼ਾ ਹੈ। ਗਮਲੇ ਦੇ ਬੂਟੇ ਨੂੰ ਤਾਂ ਖਿੱਚ ਕੇ ਦੂਸਰੇ ਬੂਟੇ ਕੋਲ ਕਰ ਸਕਦੇ ਹਾਂ ਪਰ ਇਨਸਾਨ ਨੂੰ ਕਰੀਬ ਕਰਨ ਲਈ ਰਿਸ਼ਤਿਆਂ ਨੂੰ ਸਮਝਣ ਦੀ ਜਰੂਰਤ ਹੁੰਦੀ ਹੈ।

ਅਗਰ ਲੱਗਦਾ ਹੈ ਕਿ ਕਿਸੇ ਦੇ ਦਿਲ ਦੇ ਕੋਨੇ ਵਿੱਚ ਜਿੰਦਗੀ ਦਾ ਰਸ ਸੁੱਕ ਰਿਹਾ ਹੈ ਤਾਂ ਉਸ ਵਿੱਚ ਆਪਣੇ ਰਿਸ਼ਤੇ ਦਾ ਰਸ ਭਰ ਦਿਓ । ਜਿੰਦਗੀ ਫਿਰ ਤੋਂ ਖਿੱਲ ਉੱਠੇਗੀ।

ਖੁਸ਼ ਰਹੋ ਤੇ ਹਮੇਸ਼ਾ ਮੁਸਕਰਾਉਂਦੇ ਰਹੋ। ਜੇ ਕੋਈ ਗਲਤੀ ਨਾਲ ਤੁਹਾਡੇ ਤੋ ਦੂਰ ਹੋ ਗਿਆ ਹੋਵੇ ਤਾਂ ਕੋਸ਼ਿਸ਼ ਕਰੋ ਫਿਰ ਤੋ ਨਜ਼ਦੀਕ ਕਰਨ ਦੀ।

ਡਾ. ਸੁਮਿਤ

ਆਪਸ਼ਨਜ

by Sandeep Kaur May 31, 2021

ਪਾਰਕ ਚ ਗੱਲਾਂ ਕਰਦੇ ਦੋ ਬੱਚੇ

ਪਹਿਲਾ , “ਅੱਜ ਤੁਸੀ ਡਿਨਰ ਚ ਕੀ ਬਣਾਉਣਗੇ ਘਰੇ?”
ਦੂਜਾ , “ਜੇ ਘਰ ਆਟਾ ਹੋਇਆਂ, ਤਾ ਰੋਟੀ। ਜੇ ਆਟਾ ਨਾ ਹੋਇਆਂ ਤਾ ਗਲੀ-ਮੁਹੱਲੇ ਚੋ ਮੰਗ ਲਵਾਂਗੇ, ਜੇ ਗਲੀ ਮੁਹੱਲੇ ਚੋ ਵੀ ਨਾ ਮਿਲੀ ਤਾ ਮੰਦਰ ਜਾ ਗੁਰਦੁਆਰੇ ਚੋ ਮਿਲ ਜਾਵੇਗੀ, ਜੇ ਉੱਥੋਂ ਵੀ ਨਾ ਮਿਲੀ ਤਾ ਭੁੱਖੇ ਸੌ ਜਾਵਾਂਗੇ, ਇੱਕ ਡੰਗ ਨਾਲ ਮਰਨ ਥੋੜਾ ਲੱਗੇ ਆ?”

ਪਹਿਲਾ- “ਵਾੳ ! ਜ਼ਿੰਦਗੀ ਤਾ ਅਸਲ ਚ ਤੁਹਾਡੀ ਆ, ਚਾਰ ਚਾਰ ਆਪਸ਼ਨਜ ਨੇ ਤੁਹਾਡੇ ਕੋਲ, ਸਾਡੇ ਕੋਲ ਤਾ ਰੋਜ ਇੱਕੋ ਹੀ ਆਪਸਨ ਏ, ਉਹੀ ਦਾਲ ਸਬਜ਼ੀ, ਰੋਟੀ-ਚਾਵਲ, ਦਹੀ, ਸਲਾਦ,ਤੇ ਬਾਦ ਚ ਉਹੀ ਬੋਰਿੰਗ ਆਇਸ -ਕਰੀਮ ਫਲੇਵਰ”

  • 1
  • 2
  • 3
  • 4
  • …
  • 45

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close