• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Manpreet Singh

Manpreet Singh

ਪਰਮਾਤਮਾ ਦਾ ਸਿੰਘਾਸਨ

by Manpreet Singh November 29, 2018

ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ।ਰਸਤੇ ਵਿਚ ਇਕ ਝੁੱਗੀ ਵਿਚ ਇਕ ਫ਼ਕੀਰ ਆਪਣੇ ਗੋਡਿਆਂ ਵਿਚ ਸਿਰ ਦੇ ਕੇ ਰੋ ਰਿਹਾ ਸੀ।
ਮਹਾਰਾਜ ਘੋੜੇ ਤੋਂ ਉਤਰੇ ; ਦੇਖਿਆ ,ਫ਼ਕੀਰ ਵੱਡੀ ਉਮਰ ਦਾ ਹੈ ; ਤਰਸ ਆ ਗਿਆ,ਪੁੱਛਿਆ-
“ਫ਼ਕੀਰਾ ! ਰੋ ਕਿਉਂ ਰਿਹਾ ਹੈਂ ?”
ਉਸ ਫ਼ਕੀਰ ਨੇ ਗੋਡਿਆਂ ਵਿਚੋਂ ਸਿਰ ਉੱਚਾ ਨਹੀਂ ਕੀਤਾ ਤੇ ਉਸੇ ਤਰਾੑਂ ਸਿਰ ਝੁਕਿਆਂ ਹੀ ਬੋਲਿਆ-
“ਰੋਵਾਂ ਨਾ ਤਾਂ ਕੀ ਕਰਾਂ,ਮੁਲਕ ਦਾ ਬਾਦਸ਼ਾਹ ਇਕ ਸਿੱਖ ਹੈ,ਐਸ ਕਰਕੇ ਰੋ ਰਿਹਾ ਹਾਂ।”
ਮਹਾਰਾਜਾ ਰਣਜੀਤ ਸਿੰਘ ਨੇ ਕਿਹਾ,
“ਮੁਲਕ ਦਾ ਰਾਜਾ ਸਿੱਖ ਹੈ,ਤੈਨੂੰ ਕੀ ਤਕਲੀਫ਼ ਹੈ ?”
ਕੋਲ ਇਕ ਕੁਰਾਨ ਸ਼ਰੀਫ਼ ਪਈ ਸੀ।
ਕਹਿਣ ਲੱਗਾ-
“੨੦ ਸਾਲ ਵਿਚ ਮੈਂ ਕੁਰਾਨ ਸ਼ਰੀਫ਼ ਦਾ ਟੀਕਾ ਲਿਖਿਆ ਹੈ,ਤਰਜਮਾ ਸ਼ਾਇਰੀ ਵਿਚ ਕੀਤਾ ਹੈ। ਸ਼ਹਿਨਸ਼ਾਹ ਕੋਈ ਮੁਸਲਮਾਨ ਹੁੰਦਾ ਤਾਂ ਮੇਰੀ ਇੱਛਾ ਸੀ ਕਿ ਪੰਜਾਬ ਦੀ ਹਰ ਜਾਮਾ ਮਸਜਿਦ ਵਿਚ ਮੇਰਾ ਇਹ ਟੀਕਾ ਪਹੁੰਚੇ। ਲੋਕਾਂ ਨੂੰ ਕੁਰਾਨ ਸ਼ਰੀਫ਼ ਦੇ ਅਰਥਾਂ ਦਾ ਪਤਾ ਚੱਲੇ। ਪਰ ਕਰਾਂ ਕੀ,ਸ਼ਹਿਨਸ਼ਾਹ ਸਿੱਖ ਹੈ। ਮੇਰੇ ਵਿਚ ਇਤਨੀ ਤੌਫ਼ੀਕ ਨਹੀਂ ਕਿ ਇਤਨੀਆਂ ਕਾਪੀਆਂ ਕਰਾ ਕੇ ਹਰ ਮਸਜਿਦ ਵਿਚ ਪਹੁੰਚਾ ਸਕਾਂ।”
ਮਹਾਰਾਜਾ ਰਣਜੀਤ ਸਿੰਘ ਨੇ ਕਿਹਾ-
“ਫ਼ਕੀਰਾ ! ਇਹ ਕੁਰਾਨ ਸ਼ਰੀਫ਼ ਮੇਰੇ ਹਵਾਲੇ ਕਰ ਤੇ ਤਿੰਨ ਮਹੀਨੇ ਦੀ ਮੁਹਲਤ ਦੇ। ਮੈਂ ਹਰ ਮਸਜਿਦ ਵਿਚ ਇਸ ਦੀਆਂ ਕਾਪੀਆਂ ਪਹੁੰਚਾ ਦਿਆਂਗਾ।”
ਫ਼ਕੀਰ ਨੇ ਸਿਰ ਉੱਚਾ ਕੀਤਾ ਤਾਂ ਦੇਖ ਕੇ ਹੈਰਾਨ ਹੋ ਗਿਆ ਕਿ ਮੈਂ ਤਾਂ ਮਹਾਰਾਜਾ ਰਣਜੀਤ ਸਿੰਘ ਨਾਲ ਹੀ ਗੱਲਾਂ ਪਿਆ ਕਰਦਾ ਸੀ। ਫ਼ਕੀਰ ਕੁਰਾਨ ਸ਼ਰੀਫ਼ ਚੁੱਕ ਕੇ ਦੇਣ ਲੱਗਾ ਤੇ ਕਹਿਣ ਲੱਗਾ-
“ਮੇਰੀ ਇਕ ਸ਼ਰਤ ਹੈ।”
“ਕੀ?”
“ਮੇਰੇ ਕਹੇ ਹੋਏ ਸ਼ਬਦ ਮੈਨੂੰ ਵਾਪਸ ਕਰ ਦਿਉ। ਮੈਂ ਖ਼ੁਦਾ ਅੱਗੇ ਦੁਆ ਕਰਦਾ ਹਾਂ ਕਿ ਹਰ ਮੁਲਕ ਦਾ ਬਾਦਸ਼ਾਹ ਤੇਰੇ ਵਰਗਾ ਹੋਵੇ।”

ਕਿਸੇ ਦੀ ਰਾਜਨੀਤੀ ਤੇ ਰਾਜ ਸਿੰਘਾਸਨ ਪ੍ਭੂ ਦਾ ਹੀ ਬਣ ਜਾਂਦਾ ਹੈ।ਇਸੇ ਤਰਾੑਂ ਦਾ ਹੀ ਰਾਜਾ ਜਨਕ ਸੀ। ਮਹਾਰਾਜਾ ਰਣਜੀਤ ਸਿੰਘ ਤੇ ਰਾਜਾ ਜਨਕ ਨੇ ਰਾਜ ਸਿੰਘਾਸਨ ਨੂੰ ਰਾਮ ਦਾ ਸਿੰਘਾਸਨ ਬਣਾ ਦਿੱਤਾ,ਪਰਮਾਤਮਾ ਦਾ ਸਿੰਘਾਸਨ।

ਸ਼ਹੀਦ

by Manpreet Singh November 29, 2018

ਮੇਰਾ ਪੁੱਤਰ ਮੇਰੇ ਕੋਲੋਂ ਬੜੇ ਹੀ ਅਜੀਬ ਅਜੀਬ ਸਵਾਲ ਪੁਛਣ ਲੱਗ ਪਿਆ ਹੈ। ਬੁਝਾਰਤਾਂ ਵਰਗੇ ਫੁਲਝੜੀਆਂ ਵਰਗੇ, ਆਤਿਸ਼ਬਾਜ਼ੀਆਂ, ਪਟਾਖਿਆਂ ਤੇ ਬਰਛਿਆਂ ਵਰਗੇ ਸਵਾਲ। ਕਈ ਕਈ ਸਵਾਲ ਤਾਂ ਮੇਰੇ ਅੰਦਰਲੇ ਘੁੱਪ ਅਨ੍ਹੇਰੇ ਵਿਚ ਮਸ਼ਾਲ ਵਾਂਗ ਜਗਣ ਲਗਦੇ ਨੇ, ਤੇ ਕਈ ਜੁਗਨੂੰਆਂ ਵਾਂਗ ਝੱਪਝੱਪ ਕਰਕੇ ਜਗਣ ਬੁਝਣ ਲਗ ਪੈਂਦੇ ਨੇ। ਕਿਸੇ ਕਿਸੇ ਸਵਾਲ ਕਰਨ ਵੇਲੇ ਤਾਂ ਉਹ ਮੈਨੂੰ ਆਪਣੇ ਮੋਢਿਆਂ ਉਤੇ ਬੈਠਾ ਪ੍ਰਤੀਤ ਹੁੰਦਾ ਹੈ, ਜਿਸ ਦੇ ਭਾਰ ਹੇਠਾਂ ਮੇਰਾ ਵੱਡਪਣ ਛੁਈ ਮੂਈ ਹੋਣ ਲਗਦਾ ਹੈ।

ਇਕ ਦਿਨ ਦੇਸ਼ਭਗਤ ਇਨਕਲਾਬੀਆਂ ਦੀਆਂ ਜੀਵਨੀਆਂ ਦੀ ਕਿਤਾਬ ਪੜ੍ਹਦਾ ਪੜ੍ਹਦਾ ਪੁੱਛਣ ਲਗਾ, ਡੈਡੀ, ਸ਼ਹੀਦ ਕੌਣ ਹੁੰਦੇ ਨੇ?”

ਸ਼ਾਇਦ ਉਹਨੇ ਫਾਂਸੀ ਉਤੇ ਝੁਲਦੇ, ਗੋਲੀਆਂ ਨਾਲ ਭੁੰਨੇ ਤੇ ਤੇਜ਼ਧਾਰ ਹਥਿਆਰਾਂ ਨਾਲ ਜਿਬ੍ਹਾ ਕੀਤੇ ਕੁਝ ਬੰਦਿਆਂ ਦੀਆਂ ਤਸਵੀਰਾਂ ਦੇਖ ਲਈਆਂ ਹੋਣ ਤੇ ਸਹਿਜ ਭਾਅ ਹੀ ਇਕ ਮੋਏ ਹੋਏ ਬੰਦੇ ਦਾ ਅਕਸ ਉਹਦੇ ਜ਼ਿਹਨ ਵਿਚ ਆ ਖਲੋਤਾ ਹੋਵੇ, ਜੀਹਨੂੰ ਸ਼ਹੀਦ ਦਾ ਦਰਜਾ ਮਿਲ ਗਿਆ ਹੋਵੇ।

ਪਲ ਦੀ ਪਲ ਮੈਨੂੰ ਕੁਝ ਨਹੀਂ ਅਹੁੜਦਾ। ਮੈਂ ਹੈਰਾਨੀ ਨਾਲ ਉਹਦੇ ਚਿਹਰੇ ਵਲ ਦੇਖਣ ਲਗਦਾ ਹਾਂ। ਮੈਨੂੰ ਜਾਪਦਾ ਹੈ ਜਿਵੇਂ ਇਹ ਸਵਾਲ ਮੇਰੇ ਗਿਆਨ ਲਈ ਇੱਕ ਵੰਗਾਰ ਵਾਂਗ ਆਇਆ ਹੋਵੇ ਤੇ ਮੇਰਾ ਗਿਆਨ ਵੱਡੀ ਨਹਿਰ ਦੇ ਝਾਲ ਵਿਚ ਫਸੀ ਲਾਸ਼ ਵਾਂਗ ਗੇੜੇ ਕੱਢਣ ਲਗ ਪਿਆ ਹੋਵੇ- ਅਰਥਹੀਨ, ਨਿਰਉਦੇਸ਼ ਤੇ ਬੇਥ੍ਹਵੇ ਗੇੜੇ!

ਮੈਂ ਸੰਭਣਲ ਦਾ ਜਤਨ ਕਰਦੇ ਹੋਏ ਦੱਸਣ ਦੀ ਕੋਸ਼ਿਸ਼ ਕੀਤੀ, ਕੁਝ ਲੋਕ ਆਪਣੇ ਲਈ ਨਹੀਂ, ਸਗੋਂ ਦੂਜਿਆਂ ਲਈ ਜਿਉਂਦੇ ਮਰਦੇ ਨੇ। ਕਾਮਨ ਕਾਜ਼ ਲਈ ਲੜਦੇ ਨੇ, ਫਾਂਸੀਆਂ ਚੜ੍ਹਦੇ ਨੇ ਤੇ…”

“ਕਾਮਨ ਕਾਜ਼?” ਮੁੰਡੇ ਨੂੰ ਸ਼ਾਇਦ ਇਹ ਸ਼ਬਦ ਸਮਝ ਨਹੀਂ ਪਏ ਸਨ।

“ਸਾਂਝੇ ਕਾਰਜਾਂ ਲਈ ਮਰਨਾ…ਨਿਤਾਣਿਆਂ ਤੇ ਨਿਥਾਂਵਿਆਂ ਲਈ ਮਰਨ ਵਾਲੇ ਸ਼ਹੀਦ ਹੁੰਦੇ ਨੇ। ਫਾਂਸੀ ਦੇ ਰੱਸੇ ਚੁੰਮਣ ਵਾਲੇ ਮਰਜੀਵੜੇ ਸ਼ਹੀਦ ਹੁੰਦੇ ਨੇ, ਮੇਰੇ ਬੇਟੇ!”

ਰੰਗਾ ਬਿੱਲਾ ਵੀ ਫਾਂਸੀ ਚੜ੍ਹੇ ਸੀ, ਨੱਥੂ ਰਾਮ ਗੋਡਸੇ ਵੀ ਫਾਂਸੀ ਚੜਿਆ ਸੀ। ਜੁਲਫਕਾਰ ਅਲੀ ਭੁਟੋ ਵੀ। ਉਹ ਸ਼ਹੀਦ ਸੀਗੇ?” ਮੁੰਡਾ ਸਵਾਲ ਕਰ ਦਿੰਦਾ ਹੈ।

ਉਹਨਾਂ ਉਤੇ ਦੂਸਰਿਆਂ ਨੂੰ ਕਤਲ ਕਰਨ ਦਾ ਮੁਕੱਦਮਾ ਚਲਿਆ ਸੀ। ਉਨ੍ਹਾਂ ਕੁਝ ਬੇਦੋਸ਼ਿਆਂ ਨੂੰ ਮਾਰਿਆ ਜਾਂ ਮਰਵਾਇਆ ਸੀ। ਉਹ ਸ਼ਹੀਦ…” ਮੈਂ ਸਿੱਧਾ ਜਵਾਬ ਟਾਲ ਜਾਂਦਾ ਹਾਂ।

ਲੜਾਈਆਂ ਵਿਚ ਕਮਾਂਡਰ ਵੀ ਤਾਂ ਹਜ਼ਾਰਾਂ ਬੇਦੋਸ਼ੇ ਲੋਕਾਂ ਨੂੰ ਮਰਵਾਉਂਦੇ ਨੇ ਡੈਡੀ। ਦੋਸ਼ਾਂ ਦੇ ਲੋਕਾਂ ਦੀ, ਫੌਜੀਆਂ ਦੀ ਕਿਹੜੀ ਦੁਸ਼ਮਨੀ ਹੁੰਦੀ ਐ ਆਪਸ ਵਿਚ। ਉਨ੍ਹਾਂ ਨੇ ਤਾਂ ਇਕ ਦੂਜੇ ਨੂੰ ਕਦੀ ਵੇਖਿਆ ਵੀ ਨ੍ਹੀਂ ਹੁੰਦਾ। ਫੇਰ ਉਨ੍ਹਾਂ ਕਮਾਂਡਰਾਂ ਨੂੰ ਤਾਂ ਕੋਈਫਾਂਸੀ ਚਾੜ੍ਹਦਾ ਨੀਂ। ਸਗੋਂ ਉਨ੍ਹਾਂ ਨੂੰ ਸੋਨੇ ਚਾਂਦੀ ਦੇ ਤਗਮੇ ਦਿਤੇ ਜਾਂਦੇ ਨੇ। ਮੁੰਡਾ ਬਹੁਤ ਹੀ ਗੰਭੀਰ ਸੀ।

ਉਹ ਬਹਾਦਰ ਹੁੰਦੇ ਨੇ ਮੇਰੇ ਬੇਟੇ…ਇਕ ਦੇਸ ਦੇ ਬਹਾਦਰ’।

ਇਕ ਦੇਸ ਦੇ ਬਹਾਦਰ ਦੂਜੇ ਲਈ ਕਾਫਿਰ ਹੈ, ਨਾ ਡੈਡੀ?” ਮੁੰਡਾ ਸਤਿਤੀ ਵਿਚਲੇ ਵਿਅੰਗ ਨੂੰ ਕਿੱਡੇ ਸੌਖੇ ਤਰੀਕੇ ਨਾਲ ਅਤੇ ਕਿੰਨੇ ਸਹਿਜ ਰੂਪ ਵਿਚ ਆਖ ਗਿਆ ਸੀ। ਪਰ ਉਹਦੀ ਤਸਲੀ ਨਹੀਂ ਸੀ ਹੋ ਰਹੀ। ਮੈਂ ਆਪਣੇ ਹੀ ਪੁਤਰ ਸਾਹਵੇਂ ਪਾਣੀ ਪਾਣੀ ਹੋਣ ਲਗਦਾ ਹਾਂ।

ਬਹਾਦਰ ਤੇ ਕਾਫਿਰ ਸ਼ਬਦਾਂ ਤੋਂ ਕਈ ਘਟਨਾਵਾਂ ਮੇਰੇ ਚੇਤੇ ਵਿਚ ਖੁੰਬਾਂ ਵਾਂਗ ਖਲੋ ਜਾਂਦੀਆਂ ਹਨ। ਅਸੀਂ ਗੁਆਂਢੀ ਦੇਸ਼ ਨਾਲ ਦੋ ਲੜਾਈਆਂ ਲੜੀਆਂ। ਭਾਵੇਂ ਇਧਰਲੇ ਤੇ ਉਧਰਲੇ ਅਵਾਮ ਦੇ ਦਿਲਾਂ ਵਿਚ ਇਕ ਦੂਜੇ ਲਈ ਭੋਰਾ ਭਰ ਵੀ ਜ਼ਹਿਰ ਨਹੀਂ ਸੀ। ਹਮਲਾ ਕੀਹਨੇ ਕੀਹਦੇ ਉਤੇ ਕੀਤਾ, ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਤੇ ਅਖਬਾਰਾਂ ਨੇ ਕਈ ਕੁਝ ਸਚ ਝੂਠ ਬੋਲਿਆ ਸੀ। ਇਕ ਦੇਸ਼ ਦੀਆਂ ਫੌਜਾਂ ਲਾਹੌਰ ਤਕ ਪਹੁੰਚਦੀਆਂ ਸਨ ਤੇ ਦੂਜੇ ਦੇਸ਼ ਦੀਆਂ ਦਿਲੀ ਤਕ ਅਪੜਣ ਦੀਆਂ ਟਾਹਰਾਂ ਮਾਰ ਰਹੀਆਂ ਸਨ। ਦੋਹਾਂ ਦੇਸ਼ਾਂ ਦੇ ਫੌਜੀ ਬਹਾਦਰ ਸਨ, ਜੋ ਆਪਣੀ ਮਿੱਟੀ ਦੀ ਰਖਿਆ ਲਈ ਜੀਅ ਜਾਨ ਨਾਲ ਲੜੇ।

ਇਕ ਦੇਸ਼ ਦਾ ਰੇਡਿਓ ਐਲਾਨ ਕਰਦਾ ਸੀ, ਦੇਸ਼ਦੇ ਬਹਾਦਰ ਸਹੀਦਾਂ ਨੇ ਦੇਸ਼ ਦੀ ਮਿੱਟੀ ਦੀ ਲਾਜ ਰਖੀ ਹੈ, ਮਾਂ ਦੇ ਦੁਧ ਦੀ ਕੀਮਤ ਚੁਕਾਈ ਹੈ, ਕਾਫਿਰਾਂਨੂੰ ਇਕ ਇੰਚ ਵੀ ਅਗੇ ਨਹੀਂ ਵਧਣ ਦਿਤਾ।

ਉਦੋਂ ਹੀ ਦੂਸਰੇ ਦੇਸ਼ ਦਾ ਰੇਡੀਓ ਸਮਾਚਾਰ ਦਿੰਦਾ ਸੀ,ਔਕੜਾਂ ਦੇ ਬਾਵਜੂਦ ਸਾਡੇ ਬਹਾਦਰ ਜੰਗਜੂ ਅਗੇ ਹੀ ਅਗੇ ਵਧਦੇ ਗਏ। ਇਕ ਇਕ ਬਹਾਦਰ ਲਖ ਲਖ ਕਾਫਿਰ ਉਤੇ ਭਾਰੂ ਸੀ। ਦੇਸ਼ ਦੀ ਆਬਰੂ ਬਚਾਉਣ ਵਾਲੇ ਸ਼ਹੀਦਾਂ ਨੂੰ ਪ੍ਰਣਾਮ’।

ਦੋਹਾਂ ਦੇਸ਼ਾਂ ਦੇ ਹਜ਼ਾਰਾਂ ਬਹਾਦਰ ਮਾਰੇ ਗਏ ਸਨ। ਇਕ ਦੋ ਬਹਾਦਰ ਦੂਜੇ ਲਈ ਕਾਡਿਰ ਬਣੇ ਤੇ ਦੂਜੇ ਦੇ ਕਾਫੀਰ ਪਹਿਲੇ ਲਈ ਮੁਜ਼ਾਹਿਦ। ਮੇਰੇ ਪੁਤਰ ਨੇ ਰੇਡੀਓ ਟੀਵੀ ਤੋਂ ਇਹ ਸਾਰਾ ਸਚ ਝੂਠ ਸੁਣਿਆ ਸੀ। ਇਸ ਲਈ ਉਹਦੇ ਜ਼ਿਹਨ ਵਿਚ ਬਹਾਦਰ ਤੇ ਕਾਫਿਰ ਦਾ ਭੇਤ ਹੱਲ ਨਹੀਂ ਸੀ ਹੋ ਰਿਹਾ।

ਲੜਾਈ ਦੇ ਉਹਨੀਂ ਦਿਨੀਂ ਹੀ ਇਕ ਹੋਰ ਅਜੀਬ ਘਟਨਾ ਘਟੀ ਸੀ। ਗੁਆਂਢੀ ਦੇਸ਼ ਨੇ ਅਚਾਨਕ ਹੁਸੈਨੀ ਵਾਲਾ ਸਰਹੱਦ ਉਤੇ ਹਮਲਾ ਕਰਕੇ ਉਥੋਂ ਦਾ ਕੁਝ ਖੇਤਰ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਕਾਫੀ ਬਚਾਓ ਹੋ ਗਿਆ ਸੀ। ਪਰ ਉਹ ਹੁਸੈਨੀ ਵਾਲਾ ਵਿਚ ਲਗੇ ਸ਼ਹੀਦਾਂ ਦੇ ਬੁੱਤ ਚੁਕ ਕੇ ਲਾਹੌਰ ਲੈ ਗਏ ਸਨ। ਜਿਥੇ ਸ਼ਹੀਦਾਂ ਨੇ ਬੰਬ ਕਾਂਡ ਕੀਤਾ ਸੀ, ਸਾਂਡਰਸ ਮਾਰਿਆ ਸੀ, ਜੇਲ੍ਹਾਂਕਟੀਆਂ ਸਨ, ਟਾਰਚਰ ਸਹੇ ਸਨ ਤੇ ਹੱਸ ਹੱਸ ਫਾਂਸੀ ਦੇ ਰੱਸੇ ਗਲ ਵਿਚ ਪਾਏ ਸਨ। ਜਿਸ ਲਾਹੌਰ ਦੀ ਅਜ਼ਾਦੀ ਲਈ ਉਨ੍ਹਾਂ ਸ਼ਹਾਦਤ ਦਾ ਜਾਮ ਪੀਤਾ ਸੀ, ਉਸ ਲਾਹੌਰ ਦੇ ਬਾਜ਼ਾਰਾਂ ਵਿਚ ਸ਼ਹੀਦਾਂ ਦਾ ਜਲੂਸ ਕਢਿਆ ਗਿਆ ਸੀ। ਪਰ ਉਨ੍ਹਾਂ ਜਲੂਸ ਦੇ ਅਰਥ ਬਦਲ ਦਿਤੇ ਸਨ।

ਮੇਰੇ ਪੁਤਰ ਨੇ ਇਹ ਸਾਰਾ ਪ੍ਰੋਗਰਾਮਲਾਹੌਰ ਟੀਵੀ ਤੇ ਦੇਖਿਆ ਸੀ। ਉਦੋਂ ਹੀ ਉਸ ਪੁਛਿਆ ਸੀ, ਇਹ ਕੀ ਕਰ ਰਹੇ ਨੇ ਡੈਡੀ?” ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰ ਰਹੇ ਨੇ ਜਾਂ ਜਿੱਤ ਦਾ ਜਸ਼ਨ ਮਨਾ ਰਹੇ ਨੇ?”:

ਬਹਾਦਰੀ ਦਿਖਾ ਰਹੇ ਨੇ…ਸ਼ਹੀਦਾਂ ਨੂੰ ਸ਼ਰਮਿੰਦਾ ਕਰ ਰਹੇ ਨੇ। ਮੇਰੇ ਮੂੰਹੋਂ ਨਾ ਚਾਹੁੰਦਿਆਂ ਵੀ ਅਚਾਨਕ ਨਿਕਲ ਗਿਆ ਸੀ।

ਪਰ ਇਹ ਤਾਂ ਸਾਂਝੇ ਮੁਲਕ ਦੇ ਸ਼ਹੀਦ ਸੀ, ਡੈਡੀ, ਸਾਂਝੇ ਸ਼ਹੀਦ?” ਮੁੰਡੇ ਨੇ ਆਪਣੀ ਹੈਰਾਨੀ ਪ੍ਰਗਟ ਕੀਤੀ ਸੀ।

ਹਾਂ, ਹਾਂ, ਪਰ ਹੁਣ ਇਹ ਵੰਡੇ ਹੋਏ ਦੋ ਮੁਲਕਾਂ ਵਿਚ ਇਕ ਮੁਲਕ ਦੇ ਹੀ ਸ਼ਹੀਦ ਰਹਿ ਗਏ ਨੇ, ਮੇਰੇ ਬੇਟੇ”।

ਸੁਣਿਐਂ, ਡੈਡੀ, ਹੁਣ ਉਨ੍ਹਾਂ ਨੇ ਇਨ੍ਹਾਂ ਸ਼ਹੀਦਾਂ ਦੇ ਨਾਂ ਵੀ ਆਪਣੀ ਹਿਸਟਰੀ ਦੀ ਕਿਤਾਬ ਵਿਚੋਂ ਕਢ ਛਡੇ ਐਐ?”

ਹਿਸਟਰੀ ਵੀ ਤਾਂ ਪੁਤ ਬੰਦੇ ਈ ਲਿਖਦੇ ਐ। ਕਿਸੇ ਦਾ ਨਾਂ ਪਾ ਦੇਣ ਤੋਂ ਕਿਸੇ ਦਾ ਕੱਢ ਛਡਣ। ਭਾਵੇਂ ਕਿਸੇ ਨੂੰ ਹੀਰੋ ਬਣਾ ਦੇਣ ਤੇ ਕਿਸੇ ਨੂੰ ਜ਼ੀਰੋ। ਮੈਂ ਆਪਣੇ ਚਿਹਰੇ ਦੀ ਦੁਖਦੀ ਰਗ ਛੁਪਾਉਣਾ ਚਾਹੁੰਦੇ ਹੋਏ ਵੀ ਨਹੀਂ ਸੀ ਛੁਪਾ ਸਕਿਆ।

ਹੀਰੋ ਹੁੰਦੇ ਨੇ ਜਾਂ ਬਣਾਏ ਜਾਂਦੇ ਨੇ, ਡੈਡੀ?” ਮੁੰਡਾ ਇਕ ਹੋਰ ਸਵਾਲ ਉਲਾਰਦਾ ਹੈ।

ਕਦੀ ਕਦੀ ਬਣਾਏ ਵੀ ਜਾਂਦੇ ਨੇ ਬੇਟੇ। ਸਿਆਸਤਦਾਨ ਸਭ ਕੁਝ ਕਰ ਸਕਦੇ ਨੇ। ਕਾਲਿਆਂ ਦਾ ਹੀਰੋ ਗੋਰਿਆਂ ਲਈ ਹਮੇਸ਼ਾ ਜ਼ੀਰੋ ਹੀ ਰਿਹਾ ਤੇ ਗੋਰਿਆਂ ਨੇ ਆਪਜ਼ਾ ਜ਼ੀਰੋ ਵੀ ਸਦਾ ਹੀਰੋ ਬਣਾ ਕੇ ਹੀ ਪੇਸ਼ ਕੀਤਾ। ਕਾਲਾ ਹੀਰੋ ਵੀ ਉਨ੍ਹਾਂ ਲਈ ਬਾਸਟਰਡ ਹੀ ਰਿਹਾ…ਬਾਸਟਰਡ…ਹਰਾਮ ਦਾ’।

ਕੀ ਕੋਈ ਸਾਰੀ ਦੁਨੀਆ ਦਾ ਸ਼ਹੀਦ ਨਹੀਂ ਅਖਵਾ ਸਕਦਾ , ਡੈਡੀ?’

ਪ੍ਰਸ਼ਨ ਜਿੰਨਾ ਸੁਭਾਵਕ ਸੀ, ਉਤ ਉਨਾ ਹੀ ਗੁੰਜਲਦਾਰ।

ਕਦੀ ਮੌਕਾ ਜ਼ਰੂਰ ਆਵੇਗਾ ਬੇਟੇ। ਪਰ ਅਜੇ ਧੁੰਦ ਹੈ, ਅਨ੍ਹੇਰਾ ਹੈ, ਸਾਜਿਸ਼ਨੁਮਾ ਮਾਹੌਲ ਹੈ।

ਪਿਛਲੇ ਦਿਨੀਂ ਪੰਜਾਬ ਦੇ ਇਕ ਉਘੇ ਸ਼ਹਿਰ ਵਿਚ ਇੱਕ ਹਾਦਸਾ ਵਾਪਰ ਗਿਆ। ਦੋ ਫਿਰਕੇ ਉਲਝ ਪਏ। ਤੇਜ਼ਧਾਰ ਹਥਿਆਰਾਂ ਨਾਲ ਲੜਾਈ ਨਾਲ ਲੜਾਈ ਹੋਈ। ਪੁਲਿਸ ਨੂੰ ਗੋਲੀ ਵੀ ਚਲਾਉਣੀ ਪਈ ਸੀ। ਇਕ ਫਿਰਕੇ ਦਾ ਕਾਫੀ ਜਾਨੀ ਨੁਕਸਾਨ ਹੋਇਆ। ਇਕ ਅਖਬਾਰ ਨੇ ਸੁਰਖੀ ਲਾਈ, ਦੋਸ ਕੇ ਅਮਨ ਪਸੰਦ ਸ਼ਹਿਰੀਆਂ ਪਰ ਕੁਛ ਤਤਵੇਂ ਨੇ ਤੇਜ਼ਧਾਰ ਹਥਿਆਰੋ ਸੇ ਹਮਲਾ ਕੀਆ। ਜਵਾਬੀ ਕਾਰਵਾਈ ਮੇਂ ਕੁਛ ਗੁੰਡੇ ਮਾਰੇ ਗਏ ਐਰ ਸੋ ਜ਼ਖਮੀ ਹੂਏ।

ਦੂਜੇ ਫਿਰਕੇ ਦੀ ਅਖਬਾਰਾਂ ਨੇ ਮੋਟੇ ਅਖਰਾਂ ਵਿਚ ਖਬਰ ਛਾਪੀ, ਧਰਮ ਦੀ ਰਖਿਆ ਕਰਦੇ ਹੋਏ ਕੁਝ ਬਹਾਦਰ ਲੋਕ ਸ਼ਹੀਦ ਹੋਏ। ਉਨ੍ਹਾਂ ਦਾ ਨਾਂ ਇਤਿਹਾਸ ਦੇ ਵਰਕਿਆਂ ਵਿਚ ਸੁਨਹਿਰੀ ਅਖਰਾਂ ਨਾਲ ਲਿਖਿਆ ਜਾਵੇਗਾ, ਜਿਨ੍ਹਾਂ ਨੇ ਧਰਮ ਦੀ ਰਖਿਆ ਲਈ ਆਪਣਾ ਖੂਨ ਡੋਲਿਆ।

ਮੇਰਾ ਪੁਤਰ ਅਖਬਾਰਾਂਲੈ ਕੇ ਮੇਰੇ ਕੋਲ ਆਇਆ ਤੇ ਦੋਵੇਂ ਅਖਬਾਰਾਂ ਮੇਰੇ ਮੂਹਰੇ ਧਰ ਕੇ ਪੁਛਣ ਲੱਗਾ, ਡੈਡੀ ਸ਼ਹੀਦ ਗੁੰਡੇ ਕਦੋਂ ਹੋ ਜਾਂਦੇ ਨੇ ਤੇ ਗੁੰਡੇ ਸ਼ਹੀਦ ਕਦੋਂ ਬਣ ਜਾਂਦੇ ਨੇ?”

ਇਹ ਛੋਟੀ ਲੜਾਈ ਹੈ, ਮੇਰੇ ਬੇਟੇ! ਇੱਕ ਫਿਰਕੇ ਦੇ ਸ਼ਹੀਦ ਵਿਰੋਧੀ ਫਿਰਕੇ ਲਈ ਹਮੇਸ਼ਾ ਗੁੰਡੇ ਹੀ ਰਹਿੰਦੇ ਨੇ। ਤੇ ਆਪਣੇ ਗੁੰਡੇ ਵੀ ਉਨ੍ਹਾਂ ਨੂੰ ਸ਼ਹੀਦ ਹੀ ਲਗਦੇ ਨੇ’।

ਫੇਰ ਉਨ੍ਹਾਂ ਦੀ ਪਛਾਣ ਕੌਣ ਕਰੇਗਾ? ਕਿਵੇਂ ਹੋਵੇਗੀ ਉਨ੍ਹਾਂ ਦੀ ਪਛਾਣ, ਡੈਡੀ?”

ਵੱਡੀ ਫੈਸਲ਼ਾਕੁੰਨ ਲੜਾਈ ਹੀ ਉਨ੍ਹਾਂ ਦੀ ਪਛਾਣ ਕਰਾਏਗੀ। ਤੂੰ ਜਦੋਂ ਵੱਡੀ ਲੜਾਈ ਲਈ ਤਿਰ ਹੋਵੇਗਾ. ਤੈਨੂੰ ਸਭ ਕੁਝ ਸਮਝ ਆ ਜਾਵੇਗਾ। ਪਰ ਹਾਲੇ ਵਕਤ ਨਹੀਂ ਆਇਆ, ਹਾਲੇ ਤਾਂ…’

ਵਕਤ ਕਦੋਂ ਆਵੇਗਾ, ਡੈਡੀ?” ਮੁੰਡੇ ਦੀ ਅਜੇ ਵੀ ਤਸਲੀ ਨਹੀਂ ਸੀ ਹੋ ਰਹੀ।

ਮੈਂ ਮੁੰਡੇ ਦੇ ਪ੍ਰਸ਼ਨ ਦੀ ਰੌਸ਼ਨੀ ਵਿਚ ਬੜੀ ਹੀ ਗੰਭੀਰਤਾ ਨਾਲ ਸੋਚਣ ਲਗਦਾ ਹਾਂ। ਮੇਰੀ ਸੋਚ ਵਿਚ ਉਹ ਬੇਚੈਨ ਲੋਕ ਆਉਂਦੇ ਨੇ ਜੇ ਸਾਰੀ ਮਨੁਖਤਾ ਲਈ ਚੰਗੇ ਸੁਫਨੇ ਬੀਜਣ ਦਾਅਹਿਦ ਕਰ ਕੇ ਤੁਰੇ। ਮਨੁਖ ਦੀ ਹੋਣੀ ਦੀ ਤਰਤੀਬ ਬਦਲਣ ਲਈ ਉਨ੍ਹਾਂ ਮਸ਼ਾਲਾਂ ਚੁਕੀਆਂ। ਪਰ ਅਧ ਵਿਚਾਲੇ ਹੀ ਰਹਿ ਗਏ। ਤੇ ਉਨ੍ਹਾਂ ਦੀਆਂ ਅਖਾਂ ਦੀਆਂ ਝਿੰਮਣੀਆਂ ਵਿਚ ਸੂਹੀ ਸਵੇਰ ਰੱਤ ਬਣ ਕੇ ਫੈਲ ਗਈ ਸੀ।

ਅਜੇ ਇਕ ਲੰਮੀ ਲੜਾਈ ਮਨੁਖ ਨੇ ਲੜਨੀ ਹੈ, ਸਾਂਝੇ ਸ਼ਹੀਦ ਪੈਦਾ ਕਰਨ ਲਈ, ਮੇਰੇ ਬੇਟੇ, ਸਾਂਝੇ ਸ਼ਹੀਦ। ਮੈਂ ਆਪਣੀ ਸੋਚ ਵਿਚੋਂ ਨਿਲਦਿਆਂ ਆਖਦਾ ਹਾਂ।

ਕੌਣ ਲੜੇਗਾ ਉਹ ਲੜਾਈ, ਡੈਡੀ? ਹੁਣ ਮੁੰਡਾ ਜਿਵੇਂ ਉਸ ਲੜਾਈ ਦੀ ਤਾਂਘ ਰਖਦਾ ਹੋਵੇ।

ਤੂੰ ਵੀ ਲੜ ਸਕਦੈ, ਮੈਂ ਵੀ, ਤੇਰੇ ਬਚੇ ਵੀ, ਤੇ ਸ਼ਾਇਦ ਉਨ੍ਹਾਂ ਦੇ ਬਚੇ ਵੀ। ਅੰਤਿਮ ਤੇ ਫੈਸਲ਼ਾਕੁੰਨ ਲੜਾਈ।

ਮੇਰਾ ਜਵਾਬ ਸੁਣ ਕੇ ਮੁੰਡਾ ਚੁਪ ਹੋ ਗਿਆ ਸੀ। ਸ਼ਾਇਦ ਉਹ ਲੜਾਈ ਦੀ ਤਿਆਰੀ ਬਾਰੇ ਸੋਚਣ ਲਗ ਪਿਆ ਸੀ।

ਕਈ ਦਿਨ ਇੰਝ ਹੀ ਬੀਤ ਗਏ। ਮੁੰਡੇ ਵਿਚ ਕਾਫੀ ਤਬਦੀਲੀ ਆਉਣ ਲਗ ਪਈ ਸੀ। ਉਹ ਲੋੜ ਨਾਲੋਂ ਜ਼ਿਆਦਾਗੰਭੀਰ ਰਹਿਣ ਲਗ ਪਿਆ ਸੀ। ਨਿੱਕੀ ਨਿੱਕੀ ਗੱਲ ਨੂੰ ਵੀ ਪੁਨਣ ਛਾਨਣ ਲਗ ਪਿਆ ਸੀ। ਇਕ ਦਿਨ ਆ ਕੇ ਕਹਿਣ ਲਗਾ, ਡੈਡੀ ਡੈਡੀ, ਆਪਣਾ ਗੁਆਂਢੀ ਰਾਮ ਲਾਲ ਸ਼ਹੀਦ ਹੋ ਗਿਔ।

ਬੇਟੇ, ਰਾਮ ਲਾਲ ਸ਼ਹੀਦ ਨਹੀਂ ਹੋਇਆ, ਮਰਿਆ ਹੈ। ਉਹਦੀ ਮੌਤ ਹੋ ਗਈ ਹੈ। ਮਰ ਗਿਆ ਹੈ ਰਾਮ ਲਾਲ’।

ਨਹੀਂ ਡੈਡੀ, ਰਾਮ ਲਾਲ ਸ਼ਹੀਦ ਹੋਇਆ। ਮੇਰਾ ਮੁੰਡਾ ਬਾਰ ਬਾਰ ਆਖੀ ਜਾ ਰਿਹਾ ਸੀ। ਮੰਨਣ ਵਿਚ ਨਹੀਂ ਸੀ ਆ ਰਿਹਾ।

ਉਹ ਕਿਵੇਂ ? ਆਖੀਰ ਤੰਗ ਆ ਕੇ ਮੈਂ ਪੁਛਿਆ।

ਉਹਦੀ ਘਰਵਾਲੀ ਮੁਹਲੇ ਦੀ ਤੀਮੀਆਂ ਨੂੰ ਸ ਰਹੀ ਸੀ ਬਈ ਉਹ ਜਿੰਨਾ ਚਿਰ ਜਿਊਂਦਾ ਰਿਹਾ, ਬਿਮਾਰੀ, ਗਰੀਬੀ ਤੇ ਭੁਖ ਨਾਲ ਹੀ ਘੁਲਦਾ ਰਿਹਾ। ਤੇ ਅਖਿਰ ਮੁੱਕ ਗਿਆ ਲੜਦਾ ਲੜਦਾ…’ ਮੁੰਡੇ ਨੇ ਬੜੀ ਗੰਭੀਰਤਾ ਨਾਲ ਕਿਹਾ।

ਮੇਰੀਆਂ ਅਖਾਂ ਵਿਚ ਬਿਜਲੀ ਚਮਕਣ ਲਗ ਪਈ। ਪਲ ਦੀ ਪਲ ਮੈਨੂੰ ਜਾਪਿਆ ਜਿਵੇਂ ਮੇਰੇ ਮੁੰਡੇ ਨੂੰ ਉਸ ਅਮੁਕ ਲੜਾਈ ਦੀ ਸਮਝ ਪੈ ਗਈ ਹੋਵੇ, ਜੋ ਸਾਡੇ ਸਾਂਝੇ ਸ਼ਹੀਦਾਂਨੇ ਅਜੇ ਲੜਨੀ ਹੈ।

ਪੰਜਾਬ ਤੇ ਪੰਜਾਬੀਅਤ

by Manpreet Singh November 29, 2018

1998 ‘ਚ ਜਦ ਖੰਨੇ ਕਹਿਰੀ ਰੇਲ ਹਾਦਸਾ ਵਾਪਰਿਆ ਤਾਂ ਸੈਂਕੜੇ ਮੁਸਾਫਿਰ ਮਾਰੇ ਗਏ। ਉਸੇ ਗੱਡੀ ‘ਚ ਇਕ ਕੇਰਲਾ ਦਾ ਹਿੰਦੂ ਫੌਜੀ ਅਫ਼ਸਰ ਸਫ਼ਰ ਕਰ ਰਿਹਾ ਸੀ ਜਿਸ ਦੀ ਜਾਨ ਬਚ ਗਈ ਸੀ। ਉਹ ਲਿਖਦਾ ਹੈ, “ਮੈਂ ਸੁਣਿਆ ਸੀ ਕਿ ਪੰਜਾਬ ਦੇ ਲੋਕ ਬਹੁਤ ਚੰਗੇ ਹੁੰਦੇ ਹਨ, ਸਰਬੱਤ ਦਾ ਭਲਾ ਮੰਗਣ ਵਾਲੇ ਹੁੰਦੇ ਹਨ, ਪਰ ਅੱਜ ਇਹ ਆਪਣੀ ਅੱਖੀਂ ਵੇਖ ਲਿਆ”।

ਉਹ ਲਿਖਦਾ ਹੈ ਕਿ ਜਦ ਹਾਦਸਾ ਹੋਇਆ ਉਦੋਂ ਰਾਤ ਸੀ। ਆਸ ਪਾਸ ਦੇ ਪਿੰਡਾਂ ਵਾਲ਼ਿਆਂ ਲੋਕਾਂ ਨੇ ਆਪਣੇ ਟ੍ਰੈਕਟਰ ਟਰਾਲੀਆਂ, ਰੇਹੜੇ, ਗੱਡੇ, ਕਾਰਾਂ ‘ਚ ਪਾਕੇ ਜਖਮੀ ਮੁਸਾਫਰਾਂ ਨੂੰ ਹਸਪਤਾਲਾਂ ‘ਚ ਪਹੁੰਚਾਇਆ, ਜਾਨ ਤੇ ਖੇਡਕੇ ਗੱਡੀਆਂ ਦੇ ਮਲਬੇ ਚੋਂ ਲਾਸ਼ਾਂ ਕੱਢੀਆਂ ਤੇ ਦਿਨ ਚੜ੍ਹਦੇ ਸਾਰ ਉੱਥੇ ਹਾਦਸੇ ਵਾਲ਼ੀ ਥਾਂ ਤੇ ਹੀ ਗੁਰੂ ਕਾ ਲੰਗਰ ਚਾਲੂ ਕਰ ਦਿੱਤਾ।
ਦੋ ਸੌ ਤੋ ਵਧੇਰੇ ਮੌਤਾਂ ਵਾਲ਼ੀ ਜਗ੍ਹਾ ਤੇ ਲਾਸ਼ਾਂ ਕੱਢਣ ਵਾਲ਼ਿਆਂ ਤੇ ਪਹਿਚਾਣ ਲਈ ਆਉਂਦੇ ਲੋਕਾਂ ਵਾਸਤੇ ਪ੍ਰਸ਼ਾਦੇ ਦਾ ਪ੍ਰਬੰਧ ਵੇਖ, ਕਹਿੰਦਾ ਮੈ ਰੋ ਪਿਆ…

ਇਹ ਦੇਵਤੇ ਲੋਕ ਇਸ ਧਰਤੀ ਤੇ ਵੱਸਦੇ ਹਨ। ਧੰਨ ਹਨ ਇਹਨਾਂ ਦੇ ਸਤਿਗੁਰੂ ਜੋ ਐਸੀਆਂ ਬਖਸ਼ਿਸ਼ਾਂ ਕਰਕੇ ਗਏ, ਇਹਨਾਂ ਨੂੰ ਐਸਾ ਮਹਾਨ ਕਾਰਜ ਸੌਂਪ ਕੇ ਗਏ ਜੋ ਇਹ ਅੱਜ ਸਦੀਆਂ ਬੀਤਣ ਉਪਰੰਤ ਵੀ ਕਰੀ ਜਾ ਰਹੇ ਹਨ। ਐਸੀਆਂ ਬਖਸ਼ਿਸ਼ਾਂ ਤੋਂ ਪ੍ਰਭਾਵਿਤ ਹੋਕੇ ਉਨਾਂ ਦਿਨਾਂ ‘ਚ ਹੀ ਦਾਸ ਨੇ ਕੇਸ ਰੱਖੇ ਤੇ 1999 ‘ਚ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ।

ਮੈਂ ਅਕਸਰ ਸੋਚਦਾਂ ਹਾਂ ਕਿ ਦੂਜੇ ਪਾਸੇ ਏਸੇ ਭਾਰਤ ਵਿਚ ਉਹ ਵੀ ਲੋਕ ਵੱਸਦੇ ਹਨ ਜੋ ਕੁਦਰਤੀ ਕਰੋਪੀਆਂ, ਹਾਦਸਿਆਂ ਮੌਕੇ ਬੇਵੱਸ ਹੋਏ ਲੋਕਾਂ ਨੂੰ ਰੱਜ ਕੇ ਲੁੱਟਦੇ ਹਨ। ਯਾਦ ਕਰੋ ਤਿੰਨ ਵਰ੍ਹੇ ਪਹਿਲਾਂ ਉਤਰਾਖੰਡ ਕੁਦਰਤੀ ਆਫ਼ਤ ਹੜ੍ਹ ਸਮੇ ਉਥੋਂ ਦੇ ਵਸਨੀਕਾਂ ਨੇ ਚੌਲ਼ਾਂ ਦੀ ਇੱਕ ਪਲੇਟ ਤਿੰਨ/ਤਿੰਨ ਸੌ ਰੁਪਏ ਦੀ ਵੇਚੀ, ਇਕ ਪੰਜ ਰੂਪੈ ਦਾ ਬਿਸਕੁਟਾਂ ਦਾ ਪੈਕਟ ਸੌ ਰੁਪਏ ਦਾ ਵੇਚਿਆ। ਨੀਚਤਾ ਦੀ ਹੱਦ ਕਰਦਿਆਂ ਇਕ ਦੋ ਜਗ੍ਹਾ ਵਿਚਾਰੇ ਭਟਕੇ ਮੁਸਾਫਰਾਂ ਦੀਆਂ ਧੀਆਂ ਨਾਲ਼ ਪਹਾੜੀਆਂ ਨੇ ਬਲਾਤਕਾਰ ਵੀ ਕੀਤੇ। ਜਖਮੀਆਂ ਹੱਥੋਂ ਸੋਨੇ ਦੇ ਗਹਿਣੇ ਲਾਹੇ….ਏਨਾਂ ਕੁ ਫਰਕ ਹੈ ਭਾਰਤ ਅਤੇ ਪੰਜਾਬ ‘ਚ…ਫੇਰ ਵੀ ਪੰਜਾਬ ਤੇ ਪੰਜਾਬੀਅਤ ਨਾਲ਼ ਏਨੀ ਨਫ਼ਰਤ?

ਬੱਚਾ ਅਤੇ ਪੇੜ

by Manpreet Singh November 29, 2018

ਗਰਮੀ ਦਾ ਮੌਸਮ ਸੀ | ਇਕ ਮੈਦਾਨ ਵਿਚ ਬਹੁਤ ਵੱਡਾ ਪੇੜ  ਸੀ | ਉਹ ਬਹੁਤ ਹਰਾ-ਭਰਾ ਸੀ | ਉਸ ਨੂੰ ਫ਼ਲ ਲਾਗੇ ਹੋਈ ਸਨ | ਇਕ ਦਿਨ ਉਸ ਮੈਦਾਨ ਵਿੱਚੋ ਇਕ ਬੱਚਾ  ਜਾ ਰਹਿ ਸੀ | ਉਹ ਬੱਚਾ ਭੂਖਾ ਸੀ ਅਤੇ ਉਸਨੂੰ ਗਰਮੀ ਵੀ ਬਹੁਤ ਲੱਗ ਰਹਿ ਸੀ | ਉਸ ਬਚਾ ਦੀ ਨਜ਼ਰ ਉਸ ਪੇੜ  ਤੇ ਪਈ | ਪੇੜ ਤੇ ਲਗੇ ਫ਼ਲ ਵੇਖ ਕੇ ਉਸ ਦਾ ਮੂੰਹ ਵਿਚ ਪਾਣੀ ਆ ਗਯਾ | ਉਸ ਨਾ ਪੈਟ ਭਰ ਕੇ  ਫ਼ਲ ਖਾਦੇ | ਫ਼ਲ ਖਾਨ ਤੇ ਬਾਦ ਉਹ ਪੇੜ ਦੀ ਸ਼ਾ ਹੇਠ ਸੌ ਗਿਆ | ਕੁਝ ਦੇਰ ਅਰਾਮ ਕਰਨ ਤੋਂ ਬਾਦ ਉਹ ਓਥੋਂ ਚਲਾ ਗਿਆ | ਅਗਲੇ ਦਿਨ ਉਹ ਫਿਰ ਉਹ ਓਥੋਂ ਦੀ ਲੰਘ ਰਹਿ ਸੀ | ਉਸ ਨਾ ਦਾਖਿਆ ਕੇ ਪੇੜ ਤੇ ਇਕ ਵੀ ਫ਼ਲ ਨਹੀਂ ਹੈ | ਉਸ ਨਾ ਪੇੜ ਨੂੰ ਕਹਿਆ ਕੀ ਇਨੇਂ ਫ਼ਲ ਕਿੱਥੇ ਗਏ ? ਪੇੜ ਨਾ ਉੱਤਰ ਦਿਤਾ ਕੇ ਸਬ ਉਸ ਦਾ ਫ਼ਲ ਖਾ ਗਏ ਪਰ ਜੇ ਤੂੰ ਮੇਨੂ ਪਾਣੀ ਦਵੇਗਾ ਤਾ ਮੈ ਫਿਰ ਤੈਨੂੰ ਬਹੁਤ ਸਾਰੇ ਫ਼ਲ ਦਵਾਗਾ | ਫਿਰ ਉਹ ਬੱਚਾ ਹਰ ਰੋਜ਼ ਪੇੜ ਨੂੰ ਪਾਣੀ ਦਿੰਦਾ ਹੈ | ਥੌੜਾ ਦਿਨਾਂ ਬਾਦ ਫਿਰ ਉਹ  ਪੇੜ ਫਲਾਂ ਨਾ ਭਰ ਜਾਂਦਾ ਹੈ | ਫ਼ਲ ਦੇਖ਼ ਕੇ ਉਹ ਬਹੁਤ ਖੁਸ਼ ਹੁੰਦਾ ਹੈ | ਇਸ ਕਹਾਣੀ ਤੋਂ ਆ ਪਤਾ ਚਲਦਾ ਹੈ ਕੀ ਸਾਨੂੰ ਹਰ ਰੋਜ਼ ਪੈੜਾਂ ਨੂੰ ਪਾਣੀ ਦੇਂਣਾ ਚਾਹੀਦਾ ਹੈ ਇਸ ਦਾ ਬਦਲੇ ਵਿਚ ਪੇੜ ਸਾਨੂੰ ਚੰਗੀ ਹਵਾ, ਫ਼ਲ ਆਦਿ ਦਿੰਦਾ ਹੈ |

 

ਚਮਤਕਾਰ

by Manpreet Singh November 29, 2018

ਚਮਤਕਾਰ ਸ਼ਬਦ ਦਾ ਅਸੀਂ ੲਿਸਤੇਮਾਲ ਕਰਦੇ ਹਾਂ ‘ਤਾਂ ਸਾਧੂ ਸੰਤਾਂ ਦਾ ਖਿਅਾਲ ਅਾੳੁਦਾ ਹੈ! ਚੰਗਾ ਹੁੰਦਾ ਜੇ ਪੁਛਿਅਾ ਹੁੰਦਾ ਕੇ ਮਦਾਰੀਅਾਂ ਦੇ ਸੰਬੰਧ ਵਿਚ ਤੁਹਾਡਾ ਕੀ ਖਿਅਾਲ ਹੈ ? ਦੋ ਤਰਾਂ ਦੇ ਮਦਾਰੀ ਹਨ, -ੲਿੱਕ : ਜਿਹੜੇ ਠੀਕ ਢੰਗ ਦੇ ਮਦਾਰੀ ਹਨ, ਅਾਨੇਸਟ ‘! ੳੁਹ ਸੜਕ ਦੇ ਕਿਨਾਰਿਅਾਂ ਤੇ ਚਮਤਕਾਰ ਦਿਖਾੳਦੇ ਹਨ! ਦੂਜੇ :ਅਜਿਹੇ ਅਾਦਮੀ ਹਨ, ” ਡਿਸਅਾਨੇਸਟ “ਬੇੲੀਮਾਨ! ੳੁਹ ਸਾਧੂ ਸੰਤਾਂ ਦਾ ਭੇਖ ਧਾਰ ਕੇ, ੳੁਹੀ ਚਮਤਕਾਰ ਦਿਖਾੳੁਦੇ ਹਨ, ਜੋ ਚੁਰਸਤਿਅਾਂ ਤੇ ਦਿਖਾੲੇ ਜਾਂਦੇ ਹਨ! ੲਿਮਾਨਦਾਰ ਮਦਾਰੀ ਤਾਂ ਸਵਾਗਤ ਯੋਗ ਹੈ, ਕਿੳੁਕਿ ੳੁਸ ਵਿਚ ੲਿੱਕ ਕਲਾ ਹੈ! ਬੇੲੀਮਾਨ ਮਦਾਰੀ ਸਿਨਰ ਹੈ, ਅਪਰਾਧੀ ਹੈ, ਕਿੳੁਕਿ ਮਦਾਰੀਪੁਣੇ ਦੇ ਅਧਾਰ ਤੇ ੳੁਹ ਕੁਝ ਹੋਰ ਮੰਗ ਰਿਹਾ ਹੈ!
ਪਿਛਲੇ ਸਾਲ ਮੈਂ ੲਿੱਕ ਪਿੰਡ ਵਿਚ ਸੀ! ੲਿੱਕ ਬੁੱਢਾ ਅਾਦਮੀ ਅਾੲਿਅਾ! ਮਿੱਤਰ ਲੈ ਕੇ ਅਾੲੇ ਸਨ ਅਤੇ ਕਿਹਾ ਕਿ ਤੁਹਾਨੂੰ ਕੁਝ ਕੰਮ ਦਿਖਾੳੁਣਾ ਚਾਹੁੰਦੇ ਹਾਂ! ਮੈਂ ਕਿਹਾ ਦਿਖਾਓ! ੳੁਸ ਬੁੱਢੇ ਅਾਦਮੀ ਨੇ ਅਨੋਖੇ ਕੰਮ ਦਿਖਾੲੇ! ਰੁਪੲੇ ਨੂੰ ਮੇਰੇ ਸਾਹਮਣੇ ੳੁਪਰ ਸੁੱਟਿਅਾ, ੳੁਹ ਦੋ ਫੱਟ ੳੁਪਰ ਜਾ ਕੇ ਅਲੋਪ ਹੋ ਗਿਅਾ! ਫਿਟ ਪੁਕਾਰਿਅਾ, ੳੁਹ ਦੋ ਫੁੱਟ ਪਹਿਲਾਂ ਹਵਾ ਵਿਚ ਪਰਗਟ ਹੋੲਿਅਾ, ਹੱਥ ਵਿਚ ਅਾ ਗਿਅਾ! ਮੈਂ ੳੁਸ ਬੁੱਢੇ ਅਾਦਮੀ ਨੂੰ ਕਿਹਾ ਬੜਾ ਚਮਤਕਾਰ ਕਰਦੇ ਹੋ ਤੁਸੀਂ! ੳੁਸ ਨੇ ਕਿਹਾ ੲਿਹ ਕੋੲੀ ਚਮਤਕਾਰ ਨਹੀਂ ਹੈ! ਸਿਰਫ ਹੱਥ ਦੀ ਤਰਕੀਬ ਹੈ! ਮੈਂ ਕਿਹਾ ਤੂ ਪਾਗਲ ਹੈਂ! ਸਤਿਯ ਸਾਂੲੀ ਬਾਬਾ ਬਣ ਸਕਦਾ ਸੀ, ਕੀ ਕਰ ਰਿਹਾ ਹੈਂ ? ਕਿੳੁ ੲਿੰਨੀ ਸੱਚੀ ਗੱਲ ਬੋਲਦਾ ਹੈਂ? ੲਿੰਨੀ ੲਿਮਾ.ਦਾਰੀ ਮੁਨਾਸਿਬ ਨਹੀਂ ਹੈ! ਲੱਖਾਂ ਲੋਕ ਤੇਰੇ ਦਰਸ਼ਨ ਕਰਦੇ! ਮੈਨੂੰ ਦਿਖਾੳੁਣ ਲੲੀ ਤੇਨੂੰ ਨਾ ਅਾੳੁਣਾ ਪੈਂਦਾ, ਮੈਂ ਹੀ ਤੇਰੇ ਦੲਸ਼ਨ ਕਰਦਾ! ੳੁਹ ਬੁੱਢਾ ਅਾਦਮੀ ਹੱਸਣ ਲੱਗਿਅਾ! ਕਹਿਣ ਲੱਗਾ, ਚਮਤਕਾਰ ਕੁਝ ਵੀ ਨਹੀਂ ਹੈ! ਸਿਰਫ ਹੱਥ ਦੀ ਤਰਕੀਬ ਹੈ! ੳੁਸਦੇ ਸਾਹਮਣੇ ਹੀ ਕੋੲੀ ਮੈਨੂੰ ਮਠਿਅਾੲੀ ਭੇਟਾ ਕਰ ਗਿਅਾ ਸੀ -ੲਿੱਕ ਲੱਡੂ ਚੁੱਕ ਕੇ ਮੂੰਹ ਵਿਚ ਪਾੲਿਅਾ, ਚੱਬਿਅਾ ਪਾਣੀ ਪੀ ਲਿਅਾ! ਫਿਰ ੳੁਸ ਨੇ ਕਿਹਾ ਪਸੰਦ ਨਹੀਂ ਅਾੲਿਅਾ! ਫਿਟ ੳੁਸ ਨੇ ਪੇਟ ਜੋਰ ਨਾਲ ਖਿੱਚਿਅਾ ਫੜ੍ਹ ਕੇ ਾਲੱਡੂ ਨੂੰ ਵਾਪਸ ਕੱਢ ਕੇ ਸਾਹਮਣੇ ਰੱਖ ਦਿੱਤਾ! ਮੈਂ ਕਿਹਾ ਹੁਣ ਤਾਂ ਪੱਕਾ ਹੀ ਚਮਤਕਾਰ ਹੈ ੳੁਸ ਨੇ ਕਿਹਾ ਨਹੀਂ! ਹੁਣ ਦੁਬਾਰਾ ਤੁਸੀਂ ਕਹੋ, ਤਾਂ ਮੈਂ ਨਹੀ ਦਿਖਾ ਸਕਾਂਗਾ, ਕਿੳੁ ਕਿ ਲੱਡੂ ਛੁਪਾ ਕੇ ਲਿਅਾੲਿਅਾ ਸੀ ਅਤੇ ੳੁਹ ਮਠਿਅਾੲੀ ਵੀ ਮੈਂ ਹੀ ਭੇਟ ਵਜੋਂ ਭਿਜਵਾੲੀ ਸੀ! ੲਿਸ ਦੇ ਪਹਿਲਾਂ ਜੋ ਦੇ ਕੇ ਗਿਅਾ ਹੈ ਅਪਣਾ ਹੀ ਬੰਦਾ ਸੀ!
ਪਰ ੲਿਹ ੲਿਮਾਨਦਾਰ ਅਾਦਮੀ ਹੈ, ੲਿੱਕ ਚੰਗਾ ਅਾਦਮੀ ਹੈ, ੲਿਹ ਮਦਾਰੀ ਸਮਝਿਅਾ ਜਾੲੇਗਾ! ੲਿਸ ਨੂੰ ਜੇ ਕੋੲੀ ਸੰਤ ਸਮਝਦਾ ਹੈ ਤਾਂ ਬੁਰਾ ਨਹੀਂ ਸੀ, ਘੱਟ ਤੋਂ ਘੱਟ ਸੱਚ ਤਾਂ ਸੀ! ਪਰ ਮਦਾਰੀਅਾਂ ਦੇ ਦਿਮਾਗ ਹਨ, ਅਤੇ ੳੁਹ ਕਰ ਰਹੇ ਹਨ! ਕੋੲੀ ਰਾਖ ਦੀ ਪੁੜੀ ਕੱਢ ਰਿਹਾ ਹੈ, ਕੋੲੀ ਤਬੀਤ ਕੱਢ ਰਿਹਾ ਹੈ, ਕੋੲੀ ਸਵਿਸ ਮੇਡ ਘੜੀਅਾਂ ਕੱਢ ਰਿਹਾ ਹੈ! ਅਤੇ ਛੋਟੇ ਨਹੀਂ ਸਧਾਰਨ ਨਹੀਂ -ੲਿਨਾਂ ਨੂੰ ਅਸੀਂ ਸਧਾਰਨ ਨਹੀਂ ਅਾਖਦੇ ਹਾਂ,,, ਗਵਰਨਰ, ਵਾੲੀਸ ਚਾਂਸਲਰ ਜੱਜ, ਲੀਡਰ , ੳੁਹ ਵੀ ੲਿਨਾਂ ਮਦਾਰੀਅਾਂ ਅੱਗੇ ਹੱਥ ਜੋੜੀ ਖੜੇ ਹਨ! ੲਿਸ ਤੋਂ ਸਿਰਫ ੲਿਹ ਪਤਾ ਚੱਲਦਾ ਹੈ ਕਿ ਸਾਡੇ ਲੀਡਰ , ਜੱਜ , ਵਾੲਿਸ ਚਾਂਸਲਰ , ਸਾਡੇ ਗਵਰਨਰ, ਦਿਹਾਤੀ ਨਾਲੋਂ ੳੁਪਰ ਨਹੀਂ ੳੁੱਠ ਸਕੇ ਹਨ! ੳੁਨਾਂ ਦੀ ਬੁੱਧੀ ਵੀ ਸਾਧੲਰਨ ਦਿਹਾਤੀ ਨਾਲੋਂ ਵੱਧ ਨਹੀਂ ਹੈ! ਫਰਕ ੲਿਨਾਂ ਹੀ ਹੈ ਕਿ ਦਿਹਾਤੀ ਬੰਦੇ ਕੋਲ ਸਰਟੀਫਿਕੇਟ ਨਹੀਂ ਹਨ, ੳੁਨਾਂ ਦੇ ਕੋਲ ਸਰਟੀਫਕੇਟ ਹਨ! ੲਿਹ ਸਰਟੀਫਿਕੇਟ ਦਿਹਾਤੀ ਹਨ!
ੲਿਹ ਚਮਤਕਾਰ – ੲਿਸ ਜਗਤ ਵਿਚ ਚਮਤਕਾਰ ਜਿਹੀ ਚੀਜ਼ ਨਹੀਂ ਹੁੰਦੀ, ਹੋ ਨਹੀਂ ਸਕਦੀ! ੲਿਸ ਜਗਤ ਵਿਚ ਜੋ ਕੁਝ ਹੁੰਦਾ ਹੈ, ਨਿਯਮ ਨਾਲ ਹੁੰਦਾ ਹੈ! ਹਾਂ ੲਿਹ ਹੋ ਸਕਦਾ ਹੈ, ਨਿਯਮ ਦਾ ਸਾਨੂੰ ਪਤਾ ਨਾ ਹੋਵੇ! ੲਿਹ ਹੋ ਸਕਦਾ ਹੈ ਕੇ ਕਾਰਜ, ਕਰਨ ਦਾ ਸਾਨੂੰ ਬੋਧ ਨਾ ਹੋਵੇ, ੲਿਹ ਹੋ ਸਕਦਾ ਹੈ ਕੇ ਕੋੲੀ ਲਿੰਕ, ਕੋੲੀ ਕੜੀ ਅਗਿਅਾਤ ਹੋਵੇ, ਜੋ ਸਾਡੀ ਪਕੜ ਵਿਚ ਨਹੀਂ ਅਾੳੁਦੀ, ੲਿਸ ਲੲੀ ਬਾਅਦ ਦੀਅਾਂ ਕੜੀਅਾਂ ਨੂੰ ਸਮਝਣਾ ਮੁਸ਼ਕਿਲ ਹੋ ਜਾਂਦਾ ਹੈ

ਮੇਰੀ ਇਹ ਜ਼ਿੰਦਗੀ

by Manpreet Singh November 28, 2018

ਇਸਲਾਮ ਵਿਚ ਸੂਫ਼ੀ ਤਬਕਾ ਹੀ ਹੈ,ਜੋ ਬਾਰ-ਬਾਰ ਦੇ ਜਨਮ ਨੂੰ ਮੰਨਦਾ ਹੈ।ਨਾ ਮੁਸਲਮਾਨ,ਨਾ ਯਹੂਦੀ,ਨਾ ਪਾਰਸੀ ਅ�ਤੇ ਨਾ ਹੀ ਈਸਾਈ ਬਾਰ-ਬਾਰ ਦੇ ਜਨਮ ਨੂੰ ਮੰਨਦੇ ਹਨ।ਇਸ ਲਈ ਸੂਫ਼ੀ ਮਾਰ ਦਿੱਤੇ ਗਏ।ਜਿਨੑਾਂ ਨੇ ਪੂਰਨ ਸੱਚਾਈ ਬਿਆਨ ਕੀਤੀ,ਮਾਰ ਦਿੱਤੇ ਗਏ।ਸ਼ਮਸ ਤਬਰੇਜ਼ ਬਾਰ-ਬਾਰ ਦੇ ਜਨਮ ਨੂੰ ਮੰਨਦਾ ਸੀ,ਪੁੱਠੀ ਖੱਲ ਲਾਹ ਕੇ ਮਾਰ ਦਿੱਤਾ ਗਿਆ।
ਇਹ ਕਥਾ ਇਸ ਫ਼ਕੀਰ ਨੇ ਖ਼ੁਦ ਲਿਖੀ ਹੈ-

“ਬਾਜ਼ ਆਮਦਮ ਬਾਜ਼ ਆਮਦਮ ਤੋ ਯਾਰ ਰਾ ਮਾ ਕੁਨਮ।”

ਅੈ ਖ਼ੁਦਾ! ਬਾਰ ਬਾਰ ਮੈਂ ਜੰਮਿਆਂ,ਪਤੀ ਨਾਲ,ਪਤਨੀ ਨਾਲ,ਪੁੱਤਰਾਂ ਨਾਲ,ਸੰਬੰਧ ਜੁੜਿਆ,ਧੰਨ-ਸੰਪਦਾ ਨਾਲ ਜੁੜਿਆ,ਪਰ ਤੇਰੇ ਨਾਲ ਨਹੀਂ ਜੁੜਿਆ।ਮੇਰਾ ਹਰ ਜੀਵਨ ਅਕਾਰਥ ਹੀ ਜਾਂਦਾ ਰਿਹਾ।ਮੇਰੇ ਨਾਲ ਮੇਰੇ ਸੰਬੰਧੀ ਚੱਲੇ,ਸਾਰੇ ਹੀ ਚੱਲੇ,ਲੇਕਿਨ ਮੈਂ ਤੇਰੇ ਨਾਲ ਨਹੀਂ ਚੱਲਿਆ ਅਤੇ ਤੂੰ ਵੀ ਮੇਰੇ ਨਾਲ ਨਹੀਂ ਚੱਲਿਆ,ਇਹ ਮਾਣ ਮੈਨੂੰ ਨਹੀਂ ਮਿਲਿਆ।ਪਰ ਐਤਕੀਂ ਮੈਂ ਮਾਣ ਨਾਲ ਆਖ ਸਕਾਂ ਕਿ ਮੈਂ ਖ਼ੁਦਾ ਨਾਲ ਚੱਲਿਆ ਹਾਂ ਤੇ ਖ਼ਦਾ ਮੇਰੇ ਨਾਲ ਚੱਲਿਆ ਹੈ।ਇਹ ਮਾਣ ਮੈਨੂੰ ਮਿਲੇ।
ਕਹਿੰਦੇ ਨੇ ਇਲਹਾਮ ਹੋਇਆ-
“ਫ਼ਕੀਰਾ! ਠੀਕ ਹੈ,ਅੱਜ ਅਾਪਾਂ ਤੇਰੇ ਨਾਲ ਹੀ ਚੱਲਦੇ ਹਾਂ।”
ਇਹ ਫ਼ਕੀਰ ਕਹਿੰਦਾ ਹੈ ਕਿ ਜਿਸ ਦਿਨ ਖ਼ੁਦਾ ਮੇਰੇ ਨਾਲ ਚੱਲ ਰਿਹਾ ਸੀ,ਉਸ ਦਿਨ ਮੇਰੇ ਪੈਰ ਜ਼ਮੀਨ ਉੱਤੇ ਨਹੀਂ ਸਨ ਟਿਕਦੇ।ਮੈਂ ਇਸ ਖ਼ੁਸ਼ੀ ਨਾਲ ਭਰ ਗਿਆ।ਪਤਾ ਨਹੀਂ ਕਈ ਜਨਮਾਂ ਤੋਂ ਮਗਰੋਂ ਖ਼ੁਦਾ ਮਿਲਿਆ।ਇਹ ਸੁਭਾਗ ਨਸੀਬ ਹੋਇਆ ਹੈ ਕਿ ਮੇਰੇ ਨਾਲ ਖ਼ੁਦਾ ਚੱਲ ਰਿਹਾ ਹੈ ਤੇ ਮੈਂ ਖ਼ੁਦਾ ਨਾਲ ਚੱਲ ਰਿਹਾ ਹਾਂ।”
ਜਦੋਂ ਘਰ ਦੀ ਚੌਖਟ ‘ਤੇ ਪਹੁੰਚੇ ਤਾਂ ਖ਼ੁਦਾ ਕਹਿਣ ਲੱਗਾ-
“ਫ਼ਕੀਰਾ! ਇੰਜ ਕਰ,ਅੰਦਰ ਦੇਖ ਤਾਂ ਸਹੀ ਕਿ ਸਾਡੇ ਬੈਠਣ ਲਈ ਥਾਂ ਵੀ ਹੈ ਕਿ ਨਹੀਂ।”
ਸ਼ਮਸ ਤਬਰੇਜ਼ ਕਹਿੰਦਾ ਹੈ-
“ਅੱਛਾ,ਖ਼ੁਦਾਵੰਦ ਤਾਲਾ! ਤੁਸੀਂ ਖੜੑੇ ਰਹੋ,ਮੈਂ ਅੰਦਰ ਜਾ ਕੇ ਦੇਖਦਾ ਹਾਂ ਕਿ ਤੁਹਾਡੇ ਲਈ ਸਿੰਘਾਸਨ ਤਿਆਰ ਕੀਤਾ ਹੋਇਆ ਹੈ ਕਿ ਨਹੀਂ।”
ਜਿਉਂ ਹੀ ਅੰਦਰ ਗਿਆ ਸ਼ਮਸ ਤਬਰੇਜ਼,ਦੇਖ ਕੇ ਆਪਣੇ ਆਪ ਨੂੰ ਕਹਿਣ ਲੱਗਾ ਕਿ ਜਿਸ ਸਿੰਘਾਸਨ ‘ਤੇ ਮੈਂ ਖ਼ੁਦਾ ਨੂੰ ਬਿਠਾਉਣਾ ਸੀ,ਉੁਥੇ ਬੜਾ ਆਕੜ ਕੇ ਅਹੰਕਾਰ ਬੈਠਾ ਹੈ,ਲੋਭ,ਕੋ੍ਧ ਬੈਠੇ ਹਨ,ਵਾਸ਼ਨਾ ਬੈਠੀ ਹੈ,ਕਾਮ ਤੇ ਮੋਹ ਬੈਠਾ ਹੈ,ਪੂਰੀ ਚੰਡਾਲ ਚੌਕੜੀ ਆਕੜ ਕੇ ਬੈਠੀ ਹੈ।
ਫ਼ਕੀਰ ਕਹਿੰਦਾ ਹੈ ਮੈਂ ਉਨਾੑਂ ਨੂੰ ਹੱਥ ਜੋੜੇ-
“ਜਿਸਦਾ ਆਸਨ ਹੈ ,ਉਹ ਆਇਆ ਹੈ,ਤੁਸੀਂ ਮਿਹਰ ਕਰੋ ਤੇ ਜਾਉ।”
ਉਹ ਸਾਰੇ ਕਹਿਣ ਲੱਗੇ-
“ਫ਼ਕੀਰਾ! ਗੱਲ ਸੁਣ,ਖ਼ੁਦਾ ਤੇ ਅੱਜ ਆਇਆ ਹੈ ਪਰ ਅਸੀਂ ਤਾਂ ਕਈ ਜਨਮਾਂ ਦੇ ਬੈਠੇ ਹਾਂ,ਕਿਸ ਤਰਾੑਂ ਚਲੇ ਜਾਈਏ।ਅਸੀਂ ਨਹੀਉਂ ਜਾਣਾ,ਤੂੰ ਜੋ ਕੁਛ ਕਰਨਾ ਹੈ,ਕਰ ਲੈ।”
ਫ਼ਕੀਰ ਕਹਿੰਦਾ ਹੈ ਕਿ ਮੈਂ ਉਨਾੑਂ ਨਾਲ ਝਗੜਨਾ ਸ਼ੁਰੂ ਕਰ ਦਿੱਤਾ।ਅਹੰਕਾਰ ਦੇ ਕੰਨ ਪਕੜੇ,ਉਸਦੀ ਬਾਂਹ ਪਕੜੀ ਤੇ ਧੱਕਾ ਦੇ ਕੇ ਬਾਹਰ ਕੱਢਿਆ।ਫਿਰ ਵਾਪਸ ਆਇਆ ਤਾਂ ਲੋਭ ਨੂੰ ਪਕੜਿਆ ਤੇ ਬਾਹਰ ਕੱਢਿਆ।ਏਨੇ ਨੂੰ ਅਹੰਕਾਰ ਫਿਰ ਅੰਦਰ ਆ ਗਿਆ।ਕਾਮ ਨੂੰ ਪਕੜ ਕੇ ਬਾਹਰ ਕੱਢਿਆਤਾਂ ਲੋਭ ਫਿਰ ਅੰਦਰ ਆ ਗਿਆ।ਜਿਸ ਨੂੰ ਪਹਿਲਾਂ ਕੱਢਦਾ ਸੀ,ਉਹ ਫਿਰ ਅੰਦਰ ਆ ਜਾਂਦਾ ਸੀ।ਝਗੜਦਾ ਰਿਹਾ,ਮੈਂ ਝਗੜਦਾ ਰਿਹਾ।
ਏਨੇ ਨੂੰ ਖ਼ੁਦਾ ਰੁੱਸ ਕੇ ਚਲਾ ਗਿਆ।
ਫ਼ਕੀਰ ਕਹਿੰਦਾ ਹੈ-
“ਮੇਰੀ ਇਹ ਜ਼ਿੰਦਗੀ ਵੀ ਲੜਦਿਆਂ ਝਗੜਦਿਆਂ ਅਜਾਈਂ ਹੀ ਚਲੀ ਗਈ।”

ਇਲਤੀ ਬਾਂਦਰ

by Manpreet Singh November 28, 2018

ਇਕ ਜੰਗਲ ਵਿਚ ਇਕ ਬਾਂਦਰ ਰਹਿੰਦਾ ਸੀ | ਉਹ ਬਾਂਦਰ ਉਸ ਜੰਗਲ ਦਾ ਸਾਰੀਆਂ ਜਾਨਵਰਾਂ ਨੂੰ ਤੰਗ ਕਰਦਾ ਸੀ | ਉਸ ਦਾ ਕੋਈ ਮਿੱਤਰ ਵੀ ਨਹੀਂ ਸੀ | ਸਾਰੇ ਜਾਨਵਰਾਂ ਉਸ ਤੋਂ ਬਹੁਤ ਪਰੇਸ਼ਾਨ ਸਨ | ਜਦੋ ਵੀ ਕਿਸ ਜਾਨਵਰਾਂ ਦਾ ਸੱਟ ਲੱਗਦੀ ਬਾਂਦਰ ਉਸ ਨਾਲ ਹਮਦਰਦੀ ਕਰ ਕੇ ਉਸ ਨੂੰ ਮਰਹਮ ਲੱਗਾਨ ਲਾਇ ਦਿੰਦਾ ਸੀ | ਇਹ ਉਹ ਕਿਸ ਮਦਦ ਕਰਨ ਲਈ ਨਹੀਂ ਆਪਣੀ ਖੁਸ਼ੀ ਲਈ ਕਰਦਾ ਸੀ ਕਿਉਂਕਿ ਉਹ ਮਹਰਮ ਕਾਲੀ ਮਿਰਚ ਨਾਲ ਬਣਦੀ ਸੀ ਜਿਸ ਨਾਲ ਜਾਨਵਰਾਂ ਨੂੰ ਹੋਰ ਦਰਦ ਹੁੰਦਾ ਸੀ ਇਹ ਸਭ ਵਿਖ ਕੇ ਬਾਂਦਰ ਨੂੰ ਬਹੁਤ ਮਜ਼ਾ ਆਉਂਦਾ ਸੀ | ਇਕ ਦਿਨ ਇਕ ਖਰਗੋਸ਼ ਨੂੰ ਇਕ ਪੱਥਰ ਟਕਰਾ ਕੇ ਨਾਲ ਸੱਟ ਵੱਜ ਗਈ | ਉਸ ਦਾ ਬਹੁਤ ਦਰਦ ਹੋ ਰਹੀਆਂ ਸੀ | ਬਾਂਦਰ ਦਾ ਨਜ਼ਰ ਉਸ ਖਾਰਗੋਸ਼ ਤਾ ਪਈ ਅਤੇ ਉਸ ਨੂੰ ਇਕ ਇਲਤ ਸੁਝੀ ਉਹ ਖ਼ਰਗੋਸ਼ ਪਾਸ ਗਿਆ ਅਤੇ ਪੁੱਛਣ ਲਗਾ ਕੇ ਤੇਰਾ ਸੱਟ ਕੀੜਾ ਵਜੀ | ਖ਼ਰਗੋਸ਼ ਨੇ ਸਭ ਕੁਜ ਬਾਂਦਰ ਨੂੰ ਦੱਸ ਦਿਤਾ | ਬਾਂਦਰ ਨੇ ਉਸ ਨੂੰ ਮਹਰਮ ਦੇ ਕੇ ਚਲਾ ਗਿਆ ਅਤੇ ਦੂਰੋਂ ਲੁਕ ਕੇ ਵੇਖਣ ਲੱਗਾ | ਮਹਰਮ ਨਾਲ ਖ਼ਰਗੋਸ਼ ਦਾ ਦਰਦ ਹੋਰ ਜਿਆਦਾ ਹੋ ਗਿਆ ਅਤੇ ਉਹ ਰੋਣ ਲੱਗਾ | ਬਾਂਦਰ ਉਸ ਨੂੰ ਵਿਖ ਕੇ ਹੱਸ ਰਹੀਆਂ ਸੀ | ਖ਼ਰਗੋਸ਼ ਆਵਾਜ਼ ਸੁਨ ਕੇ ਬਾਕੀ ਜਾਨਵਰ ਵੀ ਆ ਗਏ | ਓਹਨਾ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ  ਖ਼ਰਗੋਸ਼ ਸਭ ਨੂੰ ਦੱਸ ਦਿਤਾ ਕ ਉਸ ਨਾਲ ਕਿ ਹੋਇਆ | ਸਾਰਿਆ ਨਾ ਇਕ ਯੋਜਨਾ ਸੁਝੀ | ਖ਼ਰਗੋਸ਼ ਨੇ ਵੀ ਬਦਲਾ ਲੈਣਾ ਸੀ | ਉਸ ਨੇ ਦੋ ਟੋਕਰੀਆਂ ਲਇਆ ਇਕ ਵੱਡੀ ਅਤੇ ਇਕ ਛੋਟੀ | ਉਸ ਨੇ ਵੱਡੀ ਹੇਠਾਂ ਗੂੰਦ ਲਾ ਦਿੱਤੀ | ਉਹ ਦੋਵਾਂ ਟੋਕਰੀਆਂ ਲੈ ਕੇ ਬਾਂਦਰ ਕੋਲ ਗਿਆ ਅਤੇ ਕਹਿਣ ਲਗਾ ਜੇ ਤੂੰ ਅੰਬ ਖਾਣਾ ਹੈ ਤਾ ਮੇਰੇ ਨਾਲ ਚੱਲ | ਬਾਂਦਰ ਨੂੰ ਅੰਬ ਬਹੁਤ ਪਸੰਦ ਸੀ ਉਹ ਉਸ ਨੇ ਨਾਲ ਨਾਲ ਚੱਲ ਪਾਇਆ ਓਥੈ ਜਾ ਕੇ ਖ਼ਰਗੋਸ਼ ਨੇ ਉਸ ਨੂੰ ਵੱਡੀ  ਟੋਕਰੀ ਦਿੱਤੀ ਓਹਨਾ ਨੇ ਆਪਣੀਆਂ ਟੋਕਰੀਆਂ ਅੰਬਾਂ ਨੇ ਭਰ ਲਾਈਆਂ ਪਰ  ਟੋਕਰੀ  ਗੂੰਦ ਲੱਗੀ ਹੋਣ ਕਾਰਕ ਟੋਕਰੀ ਜ਼ਮੀਨ ਨਾਲ ਚੁਪਕ ਗਈ  | ਬਾਂਦਰ ਓ ਟੋਕਰੀ ਨੂੰ ਛੱਡਣਾ ਨਹੀਂ ਰਹੀਆਂ ਸੀ ਉਸ ਨੇ ਪੂਰੀ  ਤਾਕਤ ਨਾਲ ਟੋਕਰੀ ਨੂੰ ਖਿਚਿਆ ਜਿਸ ਨਾਲ ਟੋਕਰੀ ਦਾ ਕੁੰਡਾ ਟੁੱਟ ਗਯਾ ਅਤੇ ਓ ਡਿੱਗ ਪਾਇਆ ਉਸ ਦਾ ਪੈਰ ਤਾ ਸੱਟ ਵੱਜੀ ਉਹ ਰੋਣ ਲਗਾ ਆ ਵੇਖ ਕੇ  ਖ਼ਰਗੋਸ਼ ਨੇ ਉਸ ਨੂੰ ਓਹੀ ਮਹਰਮ ਬਾਂਦਰ ਦੇ ਲਾ ਦਿੱਤੀ ਬਾਂਦਰ ਦਾ ਦਰਦ ਹੋਰ ਵਾਦ ਗਿਆ | ਇਸ ਤੋਂ ਬਾਦ ਬਾਂਦਰ ਨੂੰ ਸਮਜ ਆ ਗਯਾ ਸੀ ਕਿ ਜਦੋ ਓ ਏ ਸਬ ਦੂਸਰਿਆਂ ਨਾਲ ਕਰਦਾ ਹੈ ਤਾ ਕਿ ਹੁੰਦਾ ਹੈ | ਉਸ ਨੇ ਸਾਰਿਆ ਤੋਂ ਮਾਫੀ ਮੰਗੀ ਹੁਣ ਸਾਰਾ ਨੇ ਉਸ ਨੇ ਦੋਸਤੀ ਕਰ ਲਈ ਸੀ |ਹੁਣ ਬਾਂਦਰ ਵੀ ਬਹੁਤ ਖੁਸ਼  ਸੀ |

ਜ਼ਿੰਦਗੀ ਵਿੱਚ ਤਣਾਓ-ਦਬਾਓ

by Manpreet Singh November 28, 2018

ਇੱਕ ਪ੍ਰੋਫ਼ੈਸਰ ਸਾਹਿਬ ਦੇ ਅੱਸੀਵੇਂ ਜਨਮ ਦਿਨ ‘ਤੇ ਉਨ੍ਹਾ ਦੇ ਕਈ ਕਾਮਯਾਬ ਵਿਦਿਆਰਥੀ, ਉਨ੍ਹਾ ਦੇ ਘਰ ਇਕੱਠੇ ਹੋਏ। ਗੱਲਬਾਤ ਚੱਲ ਰਹੀ ਸੀ। ਹਰ ਕਿਸੇ ਦੀ ਸ਼ਿਕਾਇਤ ਸੀ ਕਿ ਜ਼ਿੰਦਗੀ ਵਿੱਚ ਤਣਾਓ-ਦਬਾਓ ਵਧ ਗਏ ਹਨ। ਸਾਰੇ ਇਸ ਸਮੱਸਿਆ ਦੇ ਕਾਰਨਾਂ ਅਤੇ ਸਮਾਧਾਨ ਬਾਰੇ ਬਹਿਸ ਕਰ ਰਹੇ ਸਨ।
ਆਪਣੇ ਮਹਿਮਾਨ ਵਿਦਿਆਰਥੀਆਂ ਨੂੰ ਕੌਫ਼ੀ ਪਿਲਾਉਣ ਦੇ ਉਦੇਸ਼ ਨਾਲ ਪ੍ਰੋਫ਼ੈਸਰ ਸਾਹਿਬ ਰਸੋਈ ਵਿੱਚ ਗਏ ਅਤੇ ਉਹ, ਰਸੋਈ ਦੇ ਸਾਰੇ ਪਿਆਲਿਆਂ ਵਿੱਚ ਕੌਫ਼ੀ ਪਾ ਕੇ ਲੈ ਆਏ। ਜਦੋਂ ਸਾਰੇ ਕੌਫ਼ੀ ਪੀ ਰਹੇ ਸਨ ਤਾਂ ਪ੍ਰੋਫ਼ੈਸਰ ਸਾਹਿਬ ਨੇ ਕਿਹਾ: ਮੈਂ ਵੇਖ ਰਿਹਾ ਸੀ ਕਿ ਹਰ ਕਿਸੇ ਨੇ ਮਹਿੰਗੇ ਤੋਂ ਮਹਿੰਗਾ, ਸੋਹਣੇ ਤੋਂ ਸੋਹਣਾ, ਕੱਪ ਚੁੱਕਿਆ ਹੈ। ਸਾਦੇ, ਸਾਧਾਰਨ ਕੱਪ ਕਿਸੇ ਨੇ ਨਹੀਂ ਲਏ।
ਜ਼ਿੰਦਗੀ ਵਿੱਚ ਤਣਾਓ-ਦਬਾਓ ਵਧ ਨਹੀਂ ਗਏ, ਅਸੀਂ ਵਧਾ ਲਏ ਹਨ।
ਹਰ ਕੋਈ ਆਪਣੇ ਲਈ ਮਹਿੰਗੀ ਅਤੇ ਵਧੀਆ ਚੀਜ਼ ਚਾਹੁੰਦਾ ਹੈ, ਭਾਵੇਂ ਉਹ ਉਸਦੇ ਵਿੱਤ ਵਿੱਚ ਹੋਵੇ, ਭਾਵੇਂ ਨਾ। ਤੁਸੀਂ ਪੀਣੀ ਤਾਂ ਕੌਫ਼ੀ ਸੀ ਸਾਰੇ ਪਿਆਲਿਆਂ ਵਿੱਚ ਇੱਕ ਹੀ ਕੌਫ਼ੀ ਹੈ। ਪਿਆਲਾ ਤਾਂ ਪੀਣਾ ਨਹੀਂ ਸੀ। ਪਿਆਲਾ ਤੁਹਾਡਾ ਅਹੁਦਾ ਹੈ, ਕੰਮ ਸਾਰੇ ਇੱਕੋ ਜਿਹੇ ਹੁੰਦੇ ਹਨ। ਜਿਵੇਂ ਤੁਸੀਂ ਮਹਿੰਗੇ ਤੋਂ ਮਹਿੰਗਾ ਪਿਆਲਾ ਲੈਣ ਦਾ ਯਤਨ ਕੀਤਾ ਹੈ, ਉਵੇਂ ਹੀ ਹਰ ਕੋਈ ਵੱਧ ਤੋਂ ਵੱਧ ਪੈਸਿਆਂ ਵਾਲਾ ਅਹੁਦਾ ਲੈਣ ਦਾ ਯਤਨ ਕਰਦਾ ਹੈ।
ਤੁਸੀਂ ਅਹੁਦੇ, ਰੁਤਬੇ ਅਤੇ ਕੱਪਾਂ ‘ਤੇ ਹੀ ਇਤਨਾ ਧਿਆਨ ਲਾ ਦਿੱਤਾ ਹੈ ਕਿ ਕੌਫ਼ੀ ਦਾ ਆਨੰਦ ਮਾਣਨਾ ਹੀ ਭੁੱਲ ਗਿਆ ਹੈ, ਸੋ ਇਹ ਨਾ ਕਹੋ ਕਿ ਜ਼ਿੰਦਗੀ ਵਿੱਚ ਤਣਾਓ-ਦਬਾਓ ਵਧ ਗਏ ਹਨ, ਵਾਸਤਵ ਵਿੱਚ ਅਸੀਂ ਆਪਣੀਆਂ ਤਰਜੀਹਾਂ ਬਦਲ ਲਈਆਂ ਹਨ ਅਤੇ ਅਸੀਂ ਆਪ ਤਣਾਓ-ਦਬਾਓ ਵਧਾ ਲਏ ਹਨ।
ਸਰਲ-ਸਾਦਾ ਜੀਵਨ ਜਿਊਣ ਦਾ ਫੈਸਲਾ ਕਰੋ, ਹੁਣੇ ਸਥਿਤੀ ਬਦਲ ਜਾਵੇਗੀ।

ਸ਼ਤਾਬਦੀ

by Manpreet Singh November 28, 2018

ਲਿਸਟ ਵਿਚ ਮੇਰਾ ਨਾਮ ਨਹੀਂ ਸੀ…ਮੈਂ ਪੱਥਰ ਹੋ ਗਿਆ..ਪਾਸ ਹੋ ਗਏ ਨਾਲਦੇ ਮੇਰਾ ਮਜਾਕ ਉਡਾਉਂਦੇ ਜਾਪੇ
ਦਿੱਲ ਕੀਤਾ ਕੇ ਦੌੜ ਕੇ ਮਾਂ ਦੀ ਬੁੱਕਲ ਵਿਚ ਵੜ ਜਾਵਾਂ….ਪਤਾ ਨੀ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਉਹ…ਸਾਰੇ ਜਹਾਨ ਦੀਆਂ ਝਿੜਕਾਂ ਮੇਹਣੇ ਸਹਿੰਦੀ ਹੋਈ ਵੀ ਹਮੇਸ਼ਾਂ ਮੇਰਾ ਪੱਖ ਪੂਰਦੀ ਸੀ..ਅਮ੍ਰਿਤਧਾਰੀ ਹੁੰਦੀ ਹੋਈ ਵੀ ਕਈ ਵਾਰ ਮੇਰੀ ਖਾਤਿਰ ਝੂਠ ਬੋਲ ਜਾਂਦੀ!
ਪਰ ਬਾਬੇ ਦੀਪ ਸਿੰਘ ਵਾਲੇ ਸ਼ਹੀਦਾਂ ਸਾਬ ਜਾ ਕੇ ਹਮੇਸ਼ਾ ਇਹੋ ਅਰਦਾਸ ਕਰਦੀ ਕੇ ਬਾਬਾ ਜੀ ਮੇਰੇ ਪੁੱਤ ਦੀ ਰਾਖੀ ਕਰਨੀ ਤੁਸਾਂ!

ਸੋਚਾਂ ਦੀ ਘੁੰਮਣ-ਘੇਰੀ ਵਿਚ ਪਿਆ ਮੈਂ ਟੇਸ਼ਨ ਤੇ ਪਠਾਨਕੋਟ ਵੱਲ ਭੰਡਾਰੀ ਪੁਲ ਹੇਠ ਰੇਲਵੇ ਲਾਈਨ ਦੇ ਨਾਲ ਪਈ ਪੱਥਰ ਦੀ ਸਿਲ ਤੇ ਆਣ ਬੈਠਾ
ਹੁਣ ਤੱਕ ਮੈਂ ਆਪਣਾ ਮਨ ਲਗਪਗ ਬਣਾ ਚੁਕਿਆ ਸਾਂ..ਪੰਜ ਵਜੇ ਵਾਲੀ ਸ਼ਤਾਬਦੀ ਦਾ ਟਾਈਮ ਹੋ ਚੁੱਕਿਆ ਸੀ..
ਮੈਂ ਸੋਚਣ ਲੱਗਾ ਕੇ ਬੱਸ ਟੀਕੇ ਦੀ ਸੂਈ ਜਿੰਨੀ ਪੀੜ ਹੋਵੇਗੀ ਤੇ ਜਮਾਨੇ ਦੀਆਂ ਮੁਸ਼ਕਿਲ ਗੁੰਝਲਾਂ ਤੋਂ ਸਦਾ ਲਈ ਨਿਜਾਤ ਪੈ ਜਾਵੇਗੀ !
ਏਨੇ ਨੂੰ ਵਿਸਲ ਦੇ ਕੇ ਗੱਡੀ ਪਲੇਟਫਾਰਮ ਤੋਂ ਚੱਲ ਪਈ..ਤੇ ਮੈਂ ਵੀ ਹੌਲੇ ਕਦਮੀਂ ਪਟੜੀ ਵੱਲ ਵਧਿਆ…ਪਹਿਲੇ ਪਲੈਨ ਬਣਾ ਲਿਆ ਸੀ…ਇੰਜਣ ਤੋਂ ਬਾਅਦ ਦੂਜੇ ਡੱਬੇ ਅੱਗੇ ਸ਼ਾਲ ਮਾਰ ਦੇਣੀ ਸੀ ਤੇ ਬੱਸ

ਗੱਡੀ ਨੇੜੇ ਆ ਰਹੀ ਸੀ… ਡਰਾਈਵਰ ਨੂੰ ਸ਼ਾਇਦ ਅਹਿਸਾਸ ਹੋ ਗਿਆ ਸੀ ਕੇ ਮੇਰੇ ਮਨ ਵਿਚ ਕੀ ਚੱਲ ਰਿਹਾ ਸੀ
ਉਸਨੇ ਬਥੇਰੀਆਂ ਵਿਸਲਾਂ ਮਾਰੀਆਂ..ਬ੍ਰੇਕ ਵੀ ਲਾਈ…ਪਰ ਏਡਾ ਵੱਡਾ ਲੋਹੇ ਦਾ ਪਹਾੜ ਛੇਤੀ ਕੀਤੀਆਂ ਕਿਥੇ ਰੁਕਦਾ..
ਬਸ ਕੁਝ ਕੂ ਸਕਿੰਟਾਂ ਦੀ ਹੀ ਖੇਡ ਬਾਕੀ ਰਹਿ ਗਈ ਸੀ ਕੇ ਅਚਾਨਕ ਪਿਛਲੇ ਪਾਸਿਓਂ ਇੱਕ ਭਾਰੀ ਜਿਹੇ ਹੱਥ ਨੇ ਮੈਨੂੰ ਹਲੂਣਾ ਜਿਹਾ ਦਿੱਤਾ…

ਮੁੜ ਕੇ ਦੇਖਿਆ ਤਾਂ ਇੱਕ ਧੋਲੀ ਦਾਹੜੀ ਉਚੇ ਲੰਮੇ ਬਾਬਾ ਜੀ ਸਨ..ਗਾਤਰਾ ਪਾਈ ਨਿੱਮਾ ਨਿੱਮਾ ਹੱਸਦੇ ਹੋਏ ਆਖਣ ਲੱਗੇ “ਇੰਜ ਨੀ ਕਰੀਦਾ ਪੁੱਤ”..
ਮੈਂ ਬਾਬੇ ਜੀ ਦੇ ਮੁਖੜੇ ਨੂੰ ਤੱਕਦਾ ਹੀ ਰਹਿ ਗਿਆ ਤੇ ਫੇਰ ਪਤਾ ਹੀ ਨਾ ਲੱਗਾ ਕਦੋਂ ਗੱਡੀ ਲੰਘ ਗਈ ..ਨਿਰਾ ਪੂਰਾ ਬਾਬਾ ਦੀਪ ਸਿੰਘ ਜੀ ਵਾਲਾ ਜੁੱਸਾ ਸੀ ਓਹਨਾ ਦਾ ..
ਉਹ ਮੈਂਨੂੰ ਮੋਢਿਆਂ ਤੋਂ ਫੜ ਲਾਈਨਾਂ ਪਾਰ ਕਰਵਾ ਹਾਲ ਗੇਟ ਵਾਲੇ ਪਾਸੇ ਵੱਲ ਨੂੰ ਲੈ ਆਏ..ਇੱਕ ਆਟੋ ਨੂੰ ਹੱਥ ਦਿੱਤਾ ਤੇ ਵਿਚ ਬਿਠਾਉਂਦੇ ਹੋਏ ਆਖਣ ਲੱਗੇ ਕੇ ਜਾ ਪੁੱਤ ਪਹਿਲਾਂ ਦਰਬਾਰ ਸਾਬ ਮੱਥਾ ਟੇਕ ਕੇ ਆ…ਤੈਨੂੰ ਕੋਈ ਓਥੇ ਬੈਠਾ ਉਡੀਕੀ ਜਾਂਦਾ

ਮੈਨੂੰ ਨੀ ਪਤਾ ਕੇ ਉਹ ਬਾਬਾ ਜੀ ਕੌਣ ਸਨ ਕਿਥੋਂ ਆਏ ਸਨ ਤੇ ਮੁੜ ਕਿੱਧਰ ਨੂੰ ਚਲੇ ਗਏ
ਗੁਰੂ ਰਾਮਦਾਸ ਦੇ ਦਰਸ਼ਨ ਕਰਕੇ ਜਦੋਂ ਲੰਗਰ ਹਾਲ ਵਿਚ ਪ੍ਰਸ਼ਾਦਾ ਸ਼ਕਣ ਬੈਠਾ ਹੀ ਸਾਂ ਕੇ ਸਾਮਣੇ ਬੈਠੀ ਮਾਂ ਦਿਸ ਪਈ…ਮੈਂ ਧੂਹ ਕੇ ਜਾ ਜੱਫੀ ਪਾਈ..ਕਿੰਨੀ ਦੇਰ ਦੋਵੇਂ ਮਾਂ ਪੁੱਤ ਇੱਕ ਦੂਜੇ ਦੇ ਗੱਲ ਲੱਗ ਰੋਂਦੇ ਰਹੇ..
ਫੇਰ ਕਠਿਆਂ ਬੈਠ ਲੰਗਰ ਛਕਿਆ..ਇੰਜ ਲੱਗਾ ਜਿਦਾਂ ਸਦੀਆਂ ਤੋਂ ਲੱਗੀ ਹੋਈ ਕਿਸੇ ਨਾ ਮਿਟਣ ਵਾਲੀ ਭੁੱਖ ਦਾ ਸਦਾ ਲਈ ਅੰਤ ਹੋ ਗਿਆ ਹੋਵੇ!

ਅੱਜ ਤਕਰੀਬਨ ਵੀਹ ਸਾਲ ਹੋ ਗਏ ਨੇ ਅਮਰੀਕਾ ਦੀ ਧਰਤੀ ਤੇ ਵਿਚਰਦਿਆਂ ਹੋਇਆਂ..ਜਦੋਂ ਵੀ ਦਿੱਲੀ ਜਹਾਜ਼ੋਂ ਉੱਤਰਦਾ ਹਾਂ ਤਾਂ ਸ਼ਤਾਬਦੀ ਹੀ ਫੜਦਾ ਹਾਂ ਤਾਂ ਕੇ ਅੰਬਰਸਰ ਪਹੁੰਚ ਭੰਡਾਰੀ ਪੁਲ ਹੇਠ ਪਈ ਓਸੇ ਪੱਥਰ ਦੀ ਸਿਲ ਨੂੰ ਦੇਖ ਸਕਾਂ..ਤੇ ਨਿਆਣਿਆਂ ਨੂੰ ਉਹ ਥਾਂ ਦਿਖਾ ਸਕਾਂ ਜਿਥੇ ਓਹਨਾ ਦੇ ਬਾਪ ਦਾ ਦੂਜਾ ਜਨਮ ਹੋਇਆ ਸੀ!
ਫੇਰ ਓਹੀ ਬਾਬਾ ਜੀ ਮੈਨੂੰ ਅਕਸਰ ਹੀ ਪਟੜੀ ਤੇ ਖਲੋਤੇ ਦਰਬਾਰ ਸਾਬ ਦਰਸ਼ਨਾਂ ਲਈ ਪ੍ਰੇਰਦੇ ਹੋਏ ਮਿਲਦੇ ਨੇ !
ਫੇਰ ਦਰਬਾਰ ਸਾਹਿਬ ਵਿਚ ਲੰਗਰ ਪਾਣੀ ਛੱਕ ਗੁਰੂਦੁਆਰਾ ਸ਼ਹੀਦਾਂ ਦੇ ਲਾਗੇ ਬਣੇ ਸ਼ਮਸ਼ਾਨ ਘਾਟ ਤੇ ਉਸ ਥੜੇ ਲਾਗੇ ਦੋ ਘੜੀਆਂ ਬੈਠਣ ਜਰੂਰ ਚਲਿਆ ਜਾਂਦਾ ਹਾਂ ਜਿਥੇ ਸਾਰੀ ਉਮਰ ਮੇਰਾ ਪੱਖ ਪੂਰਨ ਵਾਲੀ ਦਾ ਅੰਤਮ ਸੰਸਕਾਰ ਹੋਇਆ ਸੀ

ਦੋਸਤੋ ਸ਼ਰਧਾ ਤੇ ਆਸਥਾ ਨੂੰ ਸਾਇੰਸ ਦੀ ਕਸਵੱਟੀ ਤੇ ਤੋਲਣ ਵਾਲੇ ਲੋਕ ਅਕਸਰ ਹੀ ਝੂਠ ਆਖਦੇ ਨੇ ਕੇ ਗੁਰੂ ਦੀ ਨਗਰੀ ਵਿਚ ਕਰਾਮਾਤ ਨਹੀਂ ਹੁੰਦੀ ਹੁੰਦੀ..ਜਰੂਰ ਹੁੰਦੀ ਹੈ ਤੇ ਇਸਦਾ ਜਿਉਂਦਾ ਜਾਗਦਾ ਸਬੂਤ ਮੈਂ ਖੁਦ ਆਪ ਹਾਂ!

ਵਿਕਾਸ

by Manpreet Singh November 28, 2018

ਇੱਕ ਨਗਰ ਵਿੱਚ ਅੱਗ ਲੱਗੀ । ਇੱਕ ਘਰ ਵੀ ਲਪਟਾਂ ਵਿੱਚ ਅਾ ਗਿਆ । ਮਾਲਕ ਬਾਹਰ ਖੜ੍ਹਾ ਰੋ ਰਿਹਾ ਸੀ । ਉਸਦੀ ਸਮਝ ਵਿਚ ਕੁਝ ਨਾ ਆਇਆ ਕਿ ਕੀ ਕਰੇ ਅਤੇ ਕੀ ਨਾ ਕਰੇ ? ਲੋਕੀ ਸਮਾਂਨ ਬਾਹਰ ਕੱਢ ਰਹੇ ਸਨ ਅਤੇ ਇੱਕ ਸੰਨਿਆਸੀ ਬਾਹਰ ਖੜ੍ਹਾ ਦੇਖ ਰਿਹਾ ਸੀ । ਜਦੋਂ ਸਾਰਾ ਸਮਾਨ ਬਾਹਰ ਅਾ ਗਿਆ ਤਾਂ ਲੋਕਾਂ ਨੇ ਪੁੱਛਿਆ ਕਿ ਕੋਈ ਕੀਮਤੀ ਸਮਾਨ ਰਹਿ ਗਿਆ ਹੋਵੇ ਤਾਂ ਦੱਸੋ ? ਅਸੀਂ ਆਖਿਰੀ ਵਾਰ ਅੰਦਰ ਜਾ ਰਹੇ ਹਾਂ ,ਅੱਗ ਦੀਆਂ ਲਪਟਾਂ ਬਹੁਤ ਵਧ ਗਈਆਂ ਹਨ । ਦੁਵਾਰਾ ਅੰਦਰ ਜਾ ਨਹੀਂ ਹੋਣਾ । ਸੁੰਨ ਹੋਏ ਮਾਲਕ ਨੇ ਕਿਹਾ ,” ਮੈਨੂੰ ਕੁਝ ਨਹੀਂ ਪਤਾ । ਉਹ ਅੰਦਰ ਗਏ , ਅੰਦਰੋ ਰੋਂਦੇ ਹੋਏ ਬਾਹਰ ਆਏ ।
ਸਾਰੇ ਪੁੱਛਣ ਲੱਗੇ ਕੀ ਹੋਇਆ ? ਅਸੀ ਕੁਝ ਨਹੀਂ ਦੱਸ ਸਕਦੇ । ਅਸੀ ਗਲਤੀ ਕਰ ਬੈਠੇ ਅਤੇ ਸਮਾਨ ਬਚਾਉਣ ਲੱਗ ਪਏ । ਮਾਲਕ ਦਾ ਇਕਲੌਤਾ ਪੁੱਤਰ ਅੰਦਰ ਹੀ ਸਡ਼ ਕਿ ਮਰ ਗਿਆ । ਸਮਾਨ ਤਾਂ ਬਚਾ ਲਿਆ ਪਰ ਮਾਲਕ ਮਰ ਗਿਆ । ਉੱਥੇ ਖੜ੍ਹੇ ਸਨਿਆਸੀ ਨੇ ਆਪਣੀ ਡਾਇਰੀ ਵਿੱਚ ਲਿਖਿਆ । ਦੁਨੀਆ ਵਿੱਚ ਇਹੀ ਹੋ ਰਿਹਾ ਹੈ, ਲੋਕੀ ਸਮਾਂਨ ਬਚਾ ਰਹੇ ਨੇ ਆਦਮੀ ਖਤਮ ਹੋ ਰਿਹਾ ਹੈ ।
ਅਸੀ ਇਸਨੂੰ ਵਿਕਾਸ ਕਹਿੰਦੇ ਹਾਂ । ਇਹ ਵਿਕਾਸ ਨਹੀਂ । ਪਰਮਾਤਮਾ ਅਜਿਹੇ ਵਿਕਾਸ ਤੋਂ ਬਚਾਵੇ । ਪਰ ਬਹੁ ਸੰਖਿਆ ਏਹੀ ਕੇ ਰਹਿ ਹੈ ,ਸਮਾਨ ਵਧਾ ਰਹੀ ਹੈ ਸ਼ਾਂਤੀ ਨਹੀਂ । ਸ਼ਕਤੀ ਵਧਾ ਰਹੀ ਹੈ,ਸ਼ਾਂਤੀ ਨਹੀਂ । ਤੀਬਰ ਇੱਛਾਵਾਂ ਸਾਨੂੰ ਦੌੜਾ ਸਕਦੀਆਂ ਨੇ ਪਰ ਪਹੁੰਚਾ ਕਿਤੇ ਨਹੀਂ ਸਕਦੀਆਂ ।

ਖਿਡੌਣਿਆਂ ਦੀ ਖੇਡ

by Manpreet Singh November 27, 2018

ਕਈ ਦਫਾ ਮਾਂ ਨੇ ਘਰ ਦਾ ਕੰਮ ਕਰਨਾ ਹੋਵੇ ਨਾ, ਤਾਂ ਬੱਚਾ ਖਹਿੜਾ ਨਾ ਛੱਡੇ ,ਤਾਂ ਪਤਾ ਫਿਰ ਉਹ ਕੀ ਕਰਦੀ ਹੈ?
ਮਾਂ ਬਹੁਤੇ ਖਿਡੇੌਣੇ ਦੇ ਦਿੰਦੀ ਹੈ ਕਿ ਚਲੋ ਮੇਰਾ ਖਹਿੜਾ ਛੱਡੇ।
ਮੈਂ ਸਮਝਦਾ ਹਾਂ ਗੁਰੂ ਨੇ ਜਿਸ ਤੋਂ ਆਪਣਾ ਪੱਲਾ ਛੁਡਾਣਾ ਹੁੰਦਾ ਹੈ, ਉਸ ਨੂੰ ਖਿਡੌਣੇ ਬਥੇਰੇ ਦੇ ਦਿੰਦਾ ਹੈ। ਲੈ ਖੇਡਦਾ ਰਹੁ ਕੋਠੀਆਂ ਵਿਚ, ਖੇਡਦਾ ਰਹਿ ਕਾਰਾਂ ਵਿਚ, ਨਾ ਆ ਮੇਰੇ ਨੇੜੇ। ਮੈਂ ਇੰਝ ਵੀ ਦੇਖਦਾ ਹਾਂ। ਅੌਖੇ ਨਾ ਹੋਣਾ ਬਿਲਕੁਲ ਖਿਡੌਣਿਆਂ ਦੀ ਖੇਡ ਹੈ।
ਕਈ ਦਫ਼ਾ ਮਾਸੂਮ ਬੱਚਾ ਖਿਡੌਣਿਆਂ ਦੀ ਖੇਡ ਵਿਚ ਅੈਸਾ ਲੀਨ ਹੁੰਦਾ ਹੈ ਕਿ ਉਹ ਮਾਂ ਨੂੰ ਹੀ ਭੁੱਲ ਜਾਂਦਾ ਹੈ।
ਕਈ ਦਫ਼ਾ ਗੁਰੂ ਦਾ ਸਿੱਖ ਧਨ ਸੰਪਦਾ ਵਿਚ ਅੈਸਾ ਲੀਨ ਹੁੰਦਾ ਹੈ ਕਿ ਗੁਰੂ ਨੂੰ ਹੀ ਭੁੱਲ ਜਾਂਦਾ ਹੈ, ਧਰਮ ਨੂੰ ਭੁੱਲ ਜਾਂਦਾ ਹੈ, ਬਾਣੀ ਦੇ ਰਸ ਨੂੰ ਵੀ ਭੁੱਲ ਜਾਂਦਾ ਹੈ।
ਪੁਰਖਾ ! ਹੈ ਇਹ ਖਿਡੌਣਿਆਂ ਦੀ ਖੇਡ, ਇਸ ਤੋਂ ਜਿਆਦਾ ਗੱਲ ਨਹੀਂ।ਖਿਡੌਣੇ ਮਨ ਦੇ ਪ੍ਰਚਾਵੇ ਵਾਸਤੇ ਤੇ ਠੀਕ ਹਨ, ਪਰ ਆਖਿਆ ਜਾਏ, ਹੁਣ ਮਾਂ ਨੂੰ ਹੀ ਭੁਲਾ ਦੇਈਏ, ਤਾਂ ਅੈਸਾ ਖਿਡੌਣਾ ਗੁਨਾਹ ਹੈ, ਪਾਪ ਹੈ। ਵਕਤੀ ਜ਼ਰੂਰਤ ਦੀ ਪੂਰਤੀ ਕਰ ਲਈ ਕਿਸੇ ਖਿਡੌਣੇ ਤੋਂ ਉਹ ਗੱਲ ਵੱਖਰੀ ਹੈ, ਪਰ ਖਿਡੌਣਾ ਤੇਰੇ ਮਨ ਨੂੰ ਇਤਨਾ ਖਿੱਚ ਲਵੇ ਕਿ ਗੁਰਦੁਆਰਾ ਬਿਲਕੁਲ ਹੀ ਭੁੱਲ ਜਾਵੇ, ਗੁਰੂ ਨੂੰ ਬਿਲਕੁਲ ਹੀ ਭੁੱਲ ਜਾਵੇ ਤਾਂ ਇਹ ਗੁਨਾਹ ਹੈ। ਹੈ ਸਿਰਫ ਖਿਡੌਣਿਆਂ ਦੀ ਗੱਲ, ਇਸ ਤੋਂ ਜਿਆਦਾ ਕੁਝ ਨਹੀਂ, ਇਸ ਭੁਲੇਖੇ ਵਿਚ ਨਾ ਪੈਣਾ।

ਮਾਇਆ

by Manpreet Singh November 27, 2018

ਇੱਕ ਰਾਜਾ ਸੀ, ਇਕ ਦਿਨ ਉਸ ਨੇ ਅਪਣੇ 3 ਮੰਤਰੀਆਂ ਨੂੰ ਸੱਦਿਆ ਤੇ ਹੁਕਮ ਦਿੱਤਾ ਕੇ ਬਾਗ ਵਿੱਚ ਜਾਉ ਤੇ ਇੱਕ ਇੱਕ ਥੈਲਾ ਤਾਜ਼ਾ ਅਤੇ ਵਧੀਆ ਫਲ ਭਰ ਕੇ ਲੈ ਆਉ
ਤਿੰਨੋ ਮੰਤਰੀ ਥੈਲੇ ਲੈ ਕੇ ਅਲੱਗ ਅਲੱਗ ਬਾਗਾਂ ਵਿੱਚ ਚਲੇ ਗਏ
ਪਹਿਲੇ ਮੰਤਰੀ ਨੇ ਰਾਜੇ ਦੀ ਪਸੰਦ ਵਾਲੇ ਤਾਜੇ ਫਲ ਇਕੱਠੇ ਕੀਤੇ ਥੈਲਾ ਭਰ ਲਿਆ
ਦੂਜੇ ਮੰਤਰੀ ਨੇ ਸੋਚਿਆ ਕਿ ਰਾਜੇ ਨੇ ਕਿਹੜਾ ਸਾਰੇ ਫਲਾਂ ਦੀ ਜਾਂਚ ਪੜਤਾਲ ਕਰਨੀ ਉਸ ਨੇ ਜਲਦੀ ਜਲਦੀ ਗਲੇ ਸੜੇ ਤੇ ਕੁੱਝ ਚੰਗੇ ਫਲ ਸਭ ਤੋੰ ਉਪਰ ਥੈਲੇ ਚ ਪਾ ਲਏ
ਤੀਸਰੇ ਮੰਤਰੀ ਨੇ ਸੋਚਿਆ ਰਾਜੇ ਨੇ ਤਾਂ ਭਰਿਆ ਥੈਲਾ ਹੀ ਦੇਖਣਾ ਉਸ ਨੇ ਕਿਹੜਾ ਖੋਲ ਕੇ ਦੇਖਣਾ, ਉਸ ਨੇ ਜਲਦੀ ਜਲਦੀ ਘਾਹ ਕੱਖ ਪੱਤਿਆਂ ਨਾਲ ਥੈਲਾ ਭਰ ਲਿਆ
ਤਿੰਨੋ ਮੰਤਰੀ ਵਾਪਿਸ ਆਪਣੇ ਆਪਣੇ ਘਰ ਚਲੇ ਗਏ
ਦੂਸਰੇ ਦਿਨ ਰਾਜੇ ਨੇ ਤਿੰਨਾਂ ਮੰਤਰੀਆਂ ਨੂੰ ਰਾਜ ਦਰਬਾਰ ਵਿੱਚ ਫਲਾਂ ਨਾਲ ਭਰੇ ਥੈਲਿਆਂ ਸਮੇਤ ਸੱਦਿਆ ਅਤੇ
ਬਿਨਾ ਥੈਲੇ ਖੋਲੇ ਤਿੰਨਾਂ ਨੂੰ ਥੈਲਿਆ ਸਮੇਤ ਦੂਰ ਇੱਕ ਜੇਲ ਚ ਬੰਦ ਕਰਨ ਦਾ ਹੁਕਮ ਦੇ ਦਿੱਤਾ
ਹੁਣ ਜੇਲ ਵਿੱਚ ਖਾਣ ਨੂੰ ਕੁੱਝ ਵੀ ਨਹੀ ਸੀ ਸਿਵਾਏ ਉਹਨਾਂ ਥੈਲਿਆਂ ਦੇ
ਹੁਣ ਜਿਸ ਮੰਤਰੀ ਨੇ ਚੰਗੇ ਤਾਜਾ ਫਲ ਇੱਕਠੇ ਕੀਤੇ ਸੀ ਮਜੇ ਨਾਲ ਖਾਂਦਾ ਰਿਹਾ ਤੇ 3 ਮਹੀਨੇ ਅਰਾਮ ਨਾਲ ਗੁਜਰ ਗਏ,

ਹੁਣ ਦੂਸਰੇ ਮੰਤਰੀ ਨੇ ਜਿਸ ਨੇ ਕੁੱਝ ਤਾਜਾ ਫਲ ਤੇ ਬਾਕੀ ਗਲੇ ਸੜੇ ਕੱਚੇ ਫਲ ਇੱਕਠੇ ਕੁੱਝ ਦਿਨ ਤਾਂ ਗੁਜ਼ਾਰਾ ਚੱਲਿਆ ਪਰ ਬਾਅਦ ਵਿੱਚ ਬਿਮਾਰ ਹੋ ਗਿਆ ਤੇ ਬਹੁਤ ਤਕਲੀਫ ਝੱਲਣੀ ਪਈ,

ਹੁਣ ਤੀਸਰਾ ਮੰਤਰੀ ਜੋ ਮੇਰੇ ਵਰਗਾ ਚਲਾਕ ਸੀ ਉਸ ਕੋਲ ਕੁੱਝ ਖਾਣ ਨੂੰ ਤਾਂ ਹੈ ਨਹੀ ਸੀ ਭੁੱਖ ਦੀ ਮਾਰ ਨਾ ਝੱਲਦਾ ਹੋਇਆ ਜਲਦੀ ਮਰ ਗਿਆ

ਹੁਣ ਤੁਸੀਂ ਆਪਣੇ ਆਪ ਨੂੰ ਪੁੱਛੋ ਕੀ ਤੁਸੀਂ ਕੀ ਜਮਾਂ ਤੇ ਇੱਕਠਾ ਕਰ ਰਹੇ ਹੋ……
ਤੁਸੀਂ ਹੁਣ ਇਸ ਜਿੰਦਗੀ ਦੇ ਬਾਗ ਵਿੱਚ ਹੋ ਜਿਥੋੰ ਤੁਸੀਂ
ਚਾਹੋ ਚੰਗੇ ਕਰਮ ਜਮਾ ਕਰ ਸਕਦੇ ਹੋ…
ਚਾਹੋ ਮਾੜੇ ਕਰਮ ਜਮਾ ਕਰ ਸਕਦੇ ਹੋ

ਮਗਰ ਯਾਦ ਰੱਖੋ ਜੋ ਜਮਾ ਕਰੋਗੇ ਉਹੀ ਆਖਰੀ ਸਮੇੰ ਕੰਮ ਆਉਣਗੇ
ਕਿਉਕਿ ਦੁਨੀਆਂ ਦਾ ਰਾਜਾ ਤੁਹਾਨੂੰ ਚਾਰੋੰ ਤਰਫੋੰ ਦੇਖ ਰਿਹਾ ਹੈ
ਸਤਿਗੁਰੂ ਜੀ ਕਿਰਪਾ ਕਰਨ ਅਸੀਂ ਚੰਗੇ ਕਰਮ ਹੀ ਜਮਾ ਕਰੀਏ

  • 1
  • …
  • 9
  • 10
  • 11
  • 12
  • 13
  • …
  • 19

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close