ਕੇਵਲ ਪਰਮੇਸ਼ਰ ।
ਬਹੁਤ ਸੰਪਤੀ ਖੋਜੀ ਪਰ ਅੰਤ ਵਿਚ ਉਸ ਨੂੰ ਵਿਪੰਤੀ ਹੀ ਪਾਇਆ । ਫਿਰ ਸਵੈ ਵਿਚ ਸੰਪਤੀ ਦੀ ਖੋਜ ਕੀਤੀ; ਫਿਰ ਜੋ ਪਾਇਆ ਉਹੀ ਪਰਮਾਤਮਾ ਸੀ। ਫਿਰ ਜਾਣਿਆ ਕਿ ਪਰਮਾਤਮਾ ਨੂੰ ਗਵਾ ਦੇਣਾ ਹੀ ਵਿਪੰਤੀ ਹੈ ਤੇ ਪਰਮਾਤਮਾ ਨੂੰ ਪਾ ਲੈਣਾ ਹੀ ਸੰਪਤੀ ਹੈ
ਕਿਸੇ ਵਿਅਕਤੀ ਨੇ ਬਾਦਸ਼ਾਹ ਦੀ ਬਹੁਤ ਤਾਰੀਫ ਕੀਤੀ ਉਸ ਦੀ ਉਸਤਤ ਵਿਚ ਸੁੰਦਰ ਗੀਤ ਗਾਏ ਉਹ ਵਿਅਕਤੀ ਕੁਝ ਪਾਉਣ ਦੀ ਉਮੀਦ ਰੱਖਦਾ ਸੀ । ਬਾਦਸ਼ਾਹ ਉਸ ਦੀ ਪ੍ਰਸੰਸਾ ਨਾਲ ਬਹੁਤ ਖੁਸ਼ ਹੋਇਆ ਫਿਰ ਬਾਦਸ਼ਾਹ ਨੇ ਉਸ ਨੂੰ ਬਹੁਤ ਸਾਰੀਆ ਸੋਨੇ ਦੀਆ ਮੋਹਰਾ ਭੇਟ ਕੀਤੀਆ। ਉਸ ਵਿਅਕਤੀ ਨੇ ਜਦ ਮੋਹਰਾ ਤੇ; ਨਜਰ ਪਾਈ ਤਾ ਉਸ ਦੀਆ ਅੱਖਾ ਕਿਸੇ ਅਲੋਕਿਕ ਚਮਕ ਨਾਲ ਭਰ ਗਿਆ ਤੇ ਉਸ ਨੇ ਅਸਮਾਨ ਵੱਲ ਦੇਖਿਆ; ਉਹਨਾ ਮੋਹਰਾ ਦੇ ਉਪਰ ਕੁਝ ਲਿਖਿਆ ਹੋਇਆ ਸੀ ; ਉਹ ਮੋਹਰਾ ਨੂੰ ਸੁੱਟ ਕੇ ਨੱਚਣ ਲੱਗ ਪਿਆ ਉਸ ਦੀ ਹਾਲਤ ਕੁਝ ਤੋ ਕੁਝ ਗੲੀ। ਉਹਨਾ ਮੋਹਰਾ ਨੂੰ ਪੜ੍ਹ ਕੇ ਨਾ ਜਾਣੇ ਉਸ ਵਿੱਚ ਕਿਹੜੀ ਕਰਾਂਤੀ ਹੋ ਗਈ ਸੀ ।
ਬਹੁਤ ਸਾਲਾ ਦੇ ਬਾਅਦ ਕਿਸੇ ਨੇ ਉਸ ਤੋ ਪੁਛਿਆ ਕਿ ਮੋਹਰਾ ਦੇ ਉਪਰ ਕੀ ਲਿਖਿਆ ਹੋਇਆ ਸੀ ਉਹ ਬੋਲਿਆ ਉਹਨਾ ਮੋਹਰਾ ਤੇ ਲਿਖਿਆ ਸੀ ਕਿ ਕੇਵਲ ਪਰਮੇਸ਼ਰ ਹੀ ਕਾਫੀ ਹੈ।
ਮੈ ਦੇਖਿਆ ਹੈ ਜਿਹਨਾ ਦੇ ਕੋਲ ਸਭ ਕੁਝ ਹੈ ਉਹ ਵੀ ਗਰੀਬ ਹਨ, ਦਰੀਦਰ ਹਨ ਤੇ ਇਸ ਤਰ੍ਹਾ ਦੇ ਵੀ ਸੰਪਾਤੀਸ਼ਾਲੀ ਹਨ ਜਿਹਨਾ ਕੋਲ ਕੁਝ ਵੀ ਨਹੀ ਹੈ।
ਇਸ ਤਰਾ ਮੇਰੇ ਹੱਥ ਇਹ ਵਿਧੀ ਲੱਗ ਗਈ ਕਿ ਜਿਸ ਨੇ ਸਭ ਕੁੱਝ ਪਾਉਣਾ ਹੈ ਉਸ ਨੂੰ ਸਭ ਛੱਡਣਾ ਹੋਵੇਗਾ ਜੋ ਸਭ ਕੁਝ ਛੱਡਣ ਦਾ ਹੌਸਲਾ ਰੱਖਦੇ ਹਨ ਉਹ ਆਪ ਹੀ ਪ੍ਭੂ ਨੂੰ ਪਾਉਣ ਦੇ ਅਧਿਕਾਰੀ ਹੋ ਜਾਦੇ ਹਨ।
ਓਸ਼ੋ । ਪੰਧ ਦੇ ਪਰਦੀਪ ਪੁਸਤਕ ਵਿੱਚੋ