• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Jasmeet Kaur

Jasmeet Kaur

ਧੀ

by Jasmeet Kaur March 10, 2018

ਤੇਜ ਹਨੇਰੀ ਮੀਂਹ ਤੇ ਝੱਖੜ..ਰਾਤ ਦਾ ਤੀਜਾ ਪਹਿਰ..ਉਹ ਸ਼ਰਾਬ ਨਾਲ ਰਜਿਆ ਹੋਇਆ ਗਲੀ ਦੇ ਮੋੜ ਤੇ ਆਣ ਪੁੱਜਾ।
ਅਚਾਨਕ ਬਲਬ ਦੀ ਰੋਸ਼ਨੀ ਨੂੰ ਚੀਰਦਾ ਹੋਇਆ ਇੱਕ ਪਰਛਾਵਾਂ ਉਸਦੇ ਅੱਗੋਂ ਲੰਗਿਆ ਤੇ ਕੰਧ ਓਹਲੇ ਗੁਆਚ ਗਿਆ।
ਸਾਰੀ ਪੀਤੀ ਹੋਈ ਇਕਦੰਮ ਉੱਤਰ ਗਈ…ਕੀ ਦੇਖਦਾ ਕੰਧ ਓਹਲੇ ਪਾਣੀ ਨਾਲ ਗੜੁੱਚ ਹੋਇਆ ਇਕ ਵਜੂਦ ਗੋਡਿਆਂ ਵਿਚ ਸਿਰ ਦੇਈ ਬੈਠਾ ਹੈ ।
ਹੱਥ ਨਾਲ ਟੋਹਿਆ ਤਾਂ ਇੱਕ ਚੋਦਾ-ਪੰਦਰਾਂ ਵਰ੍ਹਿਆਂ ਦੀ ਕੁੜੀ ਸੀ..ਡਰੀ ਤੇ ਕੰਬਦੀ ਹੋਈ।
ਉਸਨੂੰ ਬਾਂਹ ਫੜ ਉਠਾ ਲਿਆ ਤੇ ਪੁੱਛਿਆ ਕੌਣ ਹੈ ਤੂੰ ?
ਉਹ ਅੱਗੋਂ ਚੁੱਪ ਰਹੀ, ਇੱਕ ਵਾਰ ਫੇਰ ਗੁੱਸੇ ਨਾਲ ਚੀਕਿਆ “ਕੌਣ ਹੈ ਤੇ ਕਿਥੇ ਜਾਣਾ ਏਂ, ਦੱਸਦੀ ਨਹੀਂ ਤੂੰ?
ਇਸ ਵਾਰ ਸ਼ਾਇਦ ਉਹ ਡਰ ਗਈ ਸੀ, ਆਖਣ ਲੱਗੀ ਕੇ ਸ਼ਹਿਰ ਵਾਲੇ ਅਨਾਥ ਆਸ਼ਰਮ ਚੋਂ ਭੱਜ ਗੱਡੀ ਚੜ ਆਈ ਇਥੇ ਆਣ ਉੱਤਰੀ ਸੀ । ਪਰ ਉਹ ਚਾਰ ਮੁੰਡੇ ਟੇਸ਼ਨ ਤੋਂ ਹੀ ਮੇਰੇ ਪਿੱਛੇ..ਨਾਲ ਹੀ ਉਸਨੇ ਆਪਣੀ ਉਂਗਲ ਕੰਧ ਨਾਲ ਲੱਗ ਖਲੋਤੇ ਚਾਰ ਪਰਛਾਵਿਆਂ ਵੱਲ ਨੂੰ ਕਰ ਦਿੱਤੀ।
ਉਹ ਚੀਕਿਆ “ਕੌਣ ਹੋ ਓਏ ਤੁਸੀਂ..ਜਾਓ ਦੌੜ ਜਾਓ ਨਹੀਂ ਤੇ ਗੋਲੀ ਮਾਰ ਦਿਆਂਗਾ…ਆਹ ਦੇਖੋ ਮੇਰੇ ਡੱਬ ਵਿਚ ਪਿਸਤੌਲ”..ਏਨਾ ਸੁਣ ਪਰਛਾਵੇਂ ਅਲੋਪ ਹੋ ਚੁਕੇ ਸਨ।
ਉਸ ਨੇ ਕੁੜੀ ਦੀ ਬਾਂਹ ਫੜ ਲਈ ਤੇ ਆਖਿਆ..ਹੁਣ ਕਿਥੇ ਜਾਵੇਂਗੀ?..ਕੱਲੀ ਜਾਵੇਂਗੀ ਤਾਂ ਉਹ ਚਾਰ ਭੇੜੀਏ ਨਹੀਂ ਛੱਡਣਗੇ ਤੈਨੂੰ…ਨੋਚ ਨੋਚ ਖਾ ਜਾਣਗੇ”
ਏਨਾ ਸੁਣ ਉਹ ਰੋ ਪਈ ਤੇ ਹੱਥ ਜੋੜ ਆਖਣ ਲੱਗੀ ਕੇ “ਮੇਰਾ ਕੋਈ ਨਹੀਂ ਏ..ਕੱਲੀ ਹਾਂ..ਮਾਂ ਪਿਓ ਮਰ ਗਏ ਨੇ ਤੇ ਅਨਾਥ ਆਸ਼ਰਮ ਵਾਲੇ ਗੰਦੇ ਲੋਕ ”
ਏਨਾ ਸੁਣ ਉਸਨੇ ਕੁਝ ਸੋਚਿਆ ਤੇ ਮੁੜ ਆਖਣ ਲੱਗਾ “ਚੱਲੇਂਗੀ ਮੇਰੇ ਨਾਲ..ਮੇਰੇ ਘਰ ਵਿਚ…ਸਦਾ ਲਈ..ਰੋਟੀ ਦੇਵਾਂਗਾ..ਬਿਸਤਰਾ ਦੇਵਾਂਗਾ ਤੇ ਹੋਰ ਵੀ ਬਹੁਤ ਕੁਝ”
“ਹੋਰ ਵੀ ਬਹੁਤ ਕੁਝ” ਸੁਣ ਉਹ ਅਨਾਥ ਆਸ਼ਰਮ ਵਾਲੇ ਰਸੋਈਏ ਪਹਿਲਵਾਨ ਬਾਰੇ ਸੋਚਣ ਲੱਗੀ..ਉਸਨੇ ਨੇ ਵੀ ਸ਼ਾਇਦ ਏਹੀ ਆਖਿਆ ਸੀ ਪਹਿਲੀ ਵਾਰ।

ਅਗਲੇ ਹੀ ਪਲ ਉਹ ਉਸਨੂੰ ਆਪਣੇ ਨਾਲ ਲਈ ਜਾ ਰਿਹਾ ਸੀ..ਬਾਹਰ ਖੇਤਾਂ ਵਿਚ ਬਣੇ ਇੱਕ ਸੁੰਨਸਾਨ ਜਿਹੇ ਘਰ ਦਾ ਬੂਹਾ ਪਹਿਲਾਂ ਤੋਂ ਹੀ ਖੁੱਲ੍ਹਾ ਸੀ..ਉਹ ਉਸਨੂੰ ਅੰਦਰ ਲੈ ਆਇਆ ਤੇ ਬੂਹੇ ਨੂੰ ਕੁੰਡੀ ਲਾ ਦਿੱਤੀ..ਮੀਂਹ ਝੱਖੜ ਕਾਰਨ ਬਿਜਲੀ ਵੀ ਜਾ ਚੁਕੀ ਸੀ…ਘੁੱਪ ਹਨੇਰਾ ।
ਉਹ ਉਸਨੂੰ ਇੱਕ ਕਮਰੇ ਵੱਲ ਨੂੰ ਲੈ ਤੁਰਿਆ ਤੇ ਉਸਨੂੰ ਨੁੱਕਰ ਵੱਲ ਖੜਾ ਕਰ ਕੇ ਲਾਈਟਰ ਜਲਾ ਲਿਆ
ਲਾਈਟਰ ਦੀ ਲੋ ਵਿਚ ਦੂਜੇ ਪਾਸੇ ਵੱਲ ਨੂੰ ਮੂੰਹ ਕਰ ਆਖਣ ਲੱਗਾ “ਉੱਠ ਕੇ ਦੇਖ ਤਾ ਸਹੀ..ਕੀ ਲਿਆਇਆ ਹਾਂ ਤੇਰੇ ਲਈ…”ਧੀ” ਲਿਆਇਆਂ ਹਾਂ..ਤੇਰੇ ਤੇ ਆਪਣੇ ਲਈ..ਹੁਣ ਕੋਈ ਮਾਈ ਦਾ ਲਾਲ ਸਾਨੂੰ “ਬੇਔਲਾਦਾ’ ਆਖ ਕੇ ਤਾਂ ਦਿਖਾਵੇ”।
(ਹਿੰਦੀ ਲਿਖਤ ਦਾ ਪੰਜਾਬੀ ਅਨੁਵਾਦ)

ਪਰਾਇਆ ਹੱਕ

by Jasmeet Kaur September 29, 2017

ਜੀ ਸੁਣਦੇ ਓ,ਆਹ ਬਾਪੂ ਜੀ ਦੀ ਦਵਾਈ ਮੁੱਕੀ ਪਈ ਆ,ਲੈ ਕੇ ਆਇਓ,ਪਰਚੀ ਫੜ੍ਹਾਉਦਿਆ ਸੁੱਖੀ ਨੇ ਆਪਣੇ ਘਰਵਾਲੇ ਜੀਤੇ ਨੂੰ ਕਿਹਾ।”ਸੁੱਖੀ ਅੱਜ ਦਿਹਾੜੀ ਘੱਟ ਹੋਈ ਸੀ,ਕੱਲਾ ਆਟਾ ਈ ਪੂਰਾ ਹੋਇਆ, ਕੱਲ੍ਹ ਲੈ ਆਊਗਾ ,ਜੀਤਾ ਨਿਰਾਸ਼ ਹੋ ਕੇ ਬੋਲਿਆ।ਚੱਲ੍ਹ ਠੀਕ ਆ ,ਆਖ ਸੁੱਖੀ ਅੰਦਰ ਗਈ ਤੇ ਕਾਫੀ ਦੇਰ ਸੋਚਣ ਪਿੱਛੋਂ ਮੰਜੇ ਤੇ ਪਏ ਜੀਤੇ ਨੂੰ ਆਖਣ ਲੱਗੀ, ਸੁਣੋ ਜੀ ਆਪਣੇ ਪਿੰਦਰ ਦੇ ਦਾਖਲੇ ਵਾਸਤੇ ਕੱਲ੍ਹ ਭੈਣ ਜੀਆਂ ਆਈਆਂ ਸੀ,ਕਹਿੰਦੇ ਕੋਈ ਧਾਰਮਿਕ ਸੰਸਥਾ ਖੁੱਲ੍ਹੀ ਆ, ਗਰੀਬ ਬੱਚਿਆਂ ਦੀ ਪੜ੍ਹਾਈ ਮੁਫਤ ਆ,ਮੈਂ ਤਾ ਆਂਹਦੀ ਆ ਮੈਂ ਵੀ ਉੱਥੇ ਲੱਗ ਜਾ਼ਦੀ ਆ ਚਾਹ ਪਾਣੀ ਬਣਾਉਣ ਤੇ,ਮਿਹਨਤ ਦਾ ਕਾਹਦਾ ਡਰ ਆ ,ਪਤੀ ਦੇ ਬੇਰੰਗ ਚਿਹਰੇ ਤੇ ਆਸ ਦੀ ਕਿਰਨ ਜਗਾਉਦਿਆਂ ਸੁੱਖੀ ਨੇ ਕਿਹਾ।

ਚੱਲ ਦੇਖ ਲਾ ਜਿਵੇਂ ਤੈਨੂੰ ਠੀਕ ਲੱਗੇ।ਸੁੱਖੀ ਸੇਵਾਦਾਰ ਵਜੋਂ ਕੰਮ ਕਰਨ ਲੱਗ ਗਈ,ਉਹਨੂੰ 1500 ਰੁਪਿਆ ਮਹੀਨਾ ਮਿਲਦਾ ਸੀ।ਕਈ ਮਹੀਨੇ ਬੀਤ ਗਏ, ਅਚਾਨਕ ਸੁੱਖੀ ਨੂੰ ਇੱਕ ਦਿਨ ਬਹੁਤ ਤੇਜ਼ ਬੁਖਾਰ ਹੋ ਗਿਆ, ਛੁੱਟੀ ਵੀ ਨਾ ਲਈ ਗਈ।ਅਗਲੇ ਦਿਨ ਕੰਮ ਤੇ ਗਈ ਸੁੱਖੀ ਨੂੰ ਸੈਕਟਰੀ ਰਣਜੀਤ ਸਿੰਘ ਨੇ ਖੂਬ ਝਿੜਕਾਂ ਦਿੱਤੀਆਂ।ਰਣਜੀਤ ਸਿੰਘ ਦਾ ਸੰਸਥਾ ਵਿੱਚ ਸਭ ਤੋਂ ਉੱਚਾ ਅਹੁਦਾ ਸੀ,ਮਹੀਨੇ ਦਾ ਅੰਤ ਸੀ ਤਾਂ ਉਸਨੇ ਤਨਖਾਹਾਂ ਪਵਾਉਣ ਲਈ ਚੇਅਰਮੈਨ ਨੂੰ ਚਿੱਠੀ ਲਿਖੀ,ਕਿ ਸੁਖਜੀਤ ਕੌਰ ਦੇ ਬਿਨਾਂ ਪੁੱਛੇ ਗੈਰ ਹਾਜ਼ਰ ਰਹਿਣ ਕਰਕੇ ਤਨਖਾਹ ਕੱਟੀ ਜਾਵੇ ਅਤੇ ਰਣਜੀਤ ਸਿੰਘ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ।

ਕੁਝ ਦਿਨਾਂ ਬਾਅਦ ਤਨਖਾਹ ਲਿਜਾਣ ਲਈ ਸੁੱਖੀ ਨੂੰ ਸੁਨੇਹਾ ਆਇਆ ,ਸੈਕਟਰੀ ਨੇ 500ਦਾ ਨੋਟ ਦਿੰਦਿਆਂ ਸੁੱਖੀ ਨੂੰ ਕਿਹਾ “ਆਹ ਲੈ ਤੇਰੀ ਇਸ ਮਹੀਨੇ ਦੀ ਮਿਹਨਤ”,ਹਾਂ ਨਾਲੇ ਆਹ ਮਿਠਾਈ ਦਾ ਡੱਬਾ ਲੈ ਜਾ ਤੇ ਦਫਤਰ ‘ਚ’ ਵੰਡ ਦੇ,ਮੇਰੀ ਤਨਖਾਹ ‘ਚ’ ਵਾਧਾ ਹੋਇਐ।ਸੋਚਾਂ ‘ਚ’ ਡੁੱਬੀ ਸੁੱਖੀ ਨੇ ਡੱਬਾ ਫੜ੍ਹਿਆ ਤੇ ਬਾਹਰ ਆ ਗਈ।ਉਹਨੂੰ ਸਮਝ ਨਹੀਂ ਸੀ ਆ ਰਿਹਾ,ਆਪ- ਮੁਹਾਰੇ ਅੱਥਰੂ ਵਹਿ ਰਹੇ ਸਨ,ਅਚਾਨਕ ਉਸਦੀ ਨਜ਼ਰ ਸਾਹਮਣੇ ਲਿਖੀ ਪੰਕਤੀ ਤੇ ਪਈ,” ਹਕੁ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ”।

ਪੰਕਤੀ ਪੜ੍ਹ ਉਸਦੀਆਂ ਅੱਖਾਂ ਵਿੱਚ ਇੱਕ ਅਨੋਖੀ ਚਮਕ ਆ ਗਈ ਤੇ ਆਪਣੇ ਆਪ ਨੂੰ ਕਿਸੇ ਸਬਰ ਦੇ ਬੰਨ੍ਹ ਨਾਲ ਬੰਨ੍ਹਦੀ ਮਿਠਾਈ ਵੰਡਣ ਤੁਰ ਪਈ,ਸ਼ਾਇਦ ਉਸਨੂੰ ਪੰਕਤੀ ਪੜ੍ਹ ਕੇ ਬਾਬੇ ਨਾਨਕ ਦੀ ਆਖੀ ਉਹ ਗੱਲ ਸਮਝ ਆ ਗਈ ਸੀ ਜੋ ਧਾਰਮਿਕ ਸੰਸਥਾ ਦੇ ਉਸ ਮੁਹਤਬਾਰ ਦੀ ਸਮਝ ਤੋਂ ਕੋਹਾਂ ਦੂਰ ਸੀ।

ਸਮੇਂ ਦਾ ਫਰਕ

by Jasmeet Kaur September 19, 2017

ਇਕ ਅੱਧ ਚਿੱਟੀ ਜੀ ਦਾਹੜੀ ਵਾਲਾ ਬੰਦਾ ਰਸੋਈ ਚ ਖੜਾ ਆਪਣੀ ਧੀ ਦੀ ਸਬਜੀ ਬਣਾਉਣ ਵਿੱਚ ਮਦਦ ਕਰ ਰਿਹੈ। ਇਸ ਤੋਂ ਪਹਿਲਾ ਸਬਜੀ ਉਹਦੀ ਪਤਨੀ ਬਣਾਉਦੀ ਸੀ ਪਰ ਅੱਜ ਉਹ ਆਪਣੇ ਪੇਕੇ ਘਰ ਗਈ ਆ ਇਸ ਲਈ ਸਾਰੇ ਕੰਮ ਸਾਂਭਣ ਦੀ ਡਿਉਟੀ ਧੀ ਦੀ ਐ। ਧੀ ਜਦੋਂ ਨਹਾ ਰਹੀ ਸੀ ਤਾਂ ਸਿਆਣੇ ਬਾਪੂ ਨੇ ਉਹਦਾ ਸਕੂਲ ਦਾ ਬੈਗ ਵੀ ਠੀਕ ਕੀਤਾ। ਹੁਣ ਧੀ ਦਾ ਰੋਣਾ ਆ ਗਿਆ ਉਹ ਸੋਚ ਰਹੀ ਸੀ ਕਿ ਐਵੀਂ ਲੋਕੀ ਕਹਿੰਦੇ ਰਹਿੰਦੇ ਆ ਕਿ ਧੀਆਂ ਦੀ ਜੂਨ ਬੁਰੀ ਆ ਦੇਖੋ ਮੇਰੇ ਪਾਪਾ ਮੇਰੀ ਕਿੰਨੀ ਦੇਖਭਾਲ ਕਰਦੇ ਨੇ। ਆਥਣ ਦੇ ਵੇਲੇ ਘਰ ਵਿੱਚ ਇਕ ਰਿਸ਼ਤੇਦਾਰ ਆਉਣ ਕਾਰਨ ਦੁੱਧ ਨੂੰ ਉਭਾਲ ਦੇਣ ਵੇਲੇ ਧੀ ਕੱਲੀ ਰਹਿ ਗਈ। ਰਿਸ਼ਤੇਦਾਰ ਚਲੇ ਗਏ ਪਿਉ ਤੇ ਧੀ ਨੇ ਰਸੋਈ ਚ ਬੈਠ ਕੇ ਹੀ ਰੋਟੀ ਬਣਾ ਲਈ ਤੇ ਖਾ ਵੀ ਲਈ। ਪਰ ਧੀ ਬਾਪੂ ਦੇ ਮੂੰਹ ਤੇ ਇਕ ਭੈਅ ਨੂੰ ਪਛਾਣ ਰਹੀ ਸੀ। ਪੁੱਛਿਆ ਤਾਂ ਬਾਪੂ ਕਹਿੰਦਾ “ਨਹੀ ਪੁੱਤ ਕੁਝ ਨਹੀ ਹੋਇਆ ਐਵੀਂ ਤੌਰ ਜਾ ਢਿੱਲਾ”। ਧੀ ਸੌਣ ਤੋ ਪਹਿਲਾਂ ਬਾਪੂ ਲਈ ਦੁੱਧ ਲੈ ਕੇ ਆਈ ਤਾਂ ਬਾਪੂ ਨੇ ਦੁੱਧ ਪੀਣ ਤੋਂ ਇਨਕਾਰ ਕੀਤਾ। ਇਹ ਕੀ ਹੋ ਗਿਆ ਬਾਪੂ ਨੂੰ ਗੜਵੀ ਦੁੱਧ ਦੀ ਪੀਂਦਾ ਪੀਂਦਾ ਅੱਜ ਘੁੱਟ ਵੀ ਨੀ ਪੀਤੀ। ਦੋਵੇ ਬਿਸਤਰਿਆ ਤੇ ਪੈ ਗਏ। ਧੀ ਨੂੰ ਥੱਕ ਜਾਣ ਕਾਰਨ ਨੀਂਦ ਛੇਤੀ ਆ ਗਈ। ਪਰ ਬਾਪੂ ਨੂੰ ਅਚਵੀ ਲੱਗੀ ਹੋਈ ਸੀ, ਨੀਂਦ ਨਹੀ ਆ ਰਹੀ ਸੀ, ਘੋੜੇ ਵੇਚ ਕੇ ਸੌਣ ਵਾਲੇ ਨੂੰ ਅੱਜ ਕੀ ਹੋ ਗਿਆ।

ਚੱਲ ਓਏ ਲੇਖਕਾ ਪਤਾ ਕਰੀਏ, ਲੇਖਕ ਬਾਪੂ ਦੇ ਦਿਮਾਗ ਦੀ ਸੈਰ ਲਈ ਚੱਲ ਪਿਆ। ਅੰਦਰ ਗਏ ਤਾਂ ਇਕ ਆਵਾਜ ਸੁਣੀ ਜਿਸ ਵਿੱਚ ਇਕ ਆਸ਼ਕ ਤੇ ਉਸਦੀ ਮਸ਼ੂਕ ਗੱਲ ਕਰ ਰਹੇ ਸੀ। ਆਸ਼ਕ ਕਹਿ ਰਿਹਾ ਸੀ” ਗੋਲੀਆ ਚਾਰ ਵੱਧ ਪਾ ਦੀ ਦੁੱਧ ਚ ਚਾਹੇ ਦਾਲ ਸਬਜੀ ਚ ਪਾ ਦੀ ਪਰ ਦੇਖੀ ਅੱਖ ਨਾ ਖੁੱਲੇ ਤੇਰੇ ਪਿਉ ਦੀ, ਮਸਾਂ ਮੌਕਾ ਮਿਲਿਆ ਅੱਜ ਤੇਰੀ ਮਾਂ ਪੇਕੇ ਗਈ ਆ।” ਮਸ਼ੂਕ ਕਹਿ ਰਹੀ ਸੀ ” ਯਰ ਓ ਮੇਰਾ ਪਿਉ ਆ ਜੇ ਇਹਨਾਂ ਗੋਲੀਆ ਨਾਲ ਕੁਛ ਹੋ ਗਿਆ ਫੇਰ” ਆਸ਼ਕ ਕਹਿੰਦਾ ” ਕਿਧਰੇ ਨੀ ਮਰਦਾ , ਜੇ ਨਾ ਅੱਜ ਨਹੀਂ ਮਿਲਣਾ ਤਾਂ ਮੈਨੂੰ ਮੁੜਕੇ ਨਾ ਬਲਾਈਂ “…

ਇਹ ਆਵਾਜ ਧੀ ਦੇ ਬਾਪੂ ਦੀ ਸੀ ਜਵਾਨੀ ਵੇਲੇ ਦੀ….ਇਹੀ ਕਾਰਨ ਸੀ ਕਿ ਉਸ ਨੂੰ ਨੀੰਦ ਕਿਉ ਨੀ ਆਈ, ਦੁੱਧ ਕਿਉਂ ਨੀ ਪੀਤਾ, ਸਬਜੀ ਕੋਲ ਖੜ ਕੇ ਬਣਵਾਈ , ਸਕੂਲ ਦਾ ਬੈਗ ਚੈਕ ਕੀਤਾ.. ..ਦੇਖੋ ਕੁਦਰਤ ਦਾ ਅਸੂਲ ਸੰਦੇਸ਼ – ਮਹੁੱਬਤ ਹਰੇਕ ਨੂੰ ਹੁੰਦੀ ਆ ਇਸਦੇ ਸਵਾਗਤ ਦਾ ਸਲੀਕਾ ਸਿੱਖੋ। ਖੁਦ ਦੀਆ ਐਸ਼ਾਂ ਲਈ ਕਿਸੇ ਦਾ ਘਰ ਨਾ ਉਜਾੜੋ ਕਿਸੇ ਦੀਆਂ ਮਜਬੂਰੀਆ ਦਾ ਫਾਇਦਾ ਨਾ ਚੱਕੋ। ਵਕਤ ਨੂੰ ਹਿਸਾਬ ਦੇਣਾ ਬਹੁਤ ਔਖਾ।

ਸਰੋਤ: ਵਟਸਐਪ

ਅਗਿਆਨਤਾ

by Jasmeet Kaur September 15, 2017

ਇਕ ਰਾਤੀਂ ਮੀਂਹ ਦੀ ਝੜੀ ਲੱਗੀ ਹੋਈ ਸੀ। ਬੁੱਢੀ ਮਾਈ ਦਾ ਕੱਚਾ ਕੋਠਾ ਚੋਅ ਰਿਹਾ ਸੀ। ਉਹ ਬਿੰਦ ਕੁ ਪਿੱਛੋਂ ਕਹਿ ਛੱਡੇ, ‘‘ਸੱਪ ਤੋਂ ਨਾ ਡਰਦੀ, ਸ਼ੀਂਹ ਤੋਂ ਨਾ ਡਰਦੀ’’, ਐਹ ਤੁਪਕੇ ਨੇ ਮਾਰੀ।’’ ਐਨੇ ਚਿਰ ਨੂੰ ਇਕ ਸ਼ੇਰ ਭਿੱਜਣ ਕਰ ਕੇ ਉਸ ਦੀ ਕੰਧ ਨਾਲ ਓਟ ਲੈ ਕੇ ਖੜ੍ਹ ਗਿਆ। ਉਸ ਨੇ ਜਦੋ ਅੰਦਰੋਂ ’ਵਾਜ਼ ‘‘ਸੱਪ ਤੋਂ ਨਾ ਡਰਦੀ, ਤੁਪਕੇ ਨੇ ਮਾਰੀ’’ ਸੁਣੀ ਤਾਂ ਸੋਚਣ ਲੱਗਾ ਕਿ ਇਹ ਬੁਢੜੀ ਨਾ ਸੱਪ ਤੋਂ ਡਰਦੀ ਐ ਤੇ ਨਾ ਮੈਥੋਂ, ਪਰ ਤੁਪਕੇ ਤੋਂ ਡਰੀ ਐ, ਇਹ ਤੁਪਕਾ ਕੀ ਚੀਜ਼ ਹੋਈ?
ਇਹ ਤਾਂ ਮੈਥੋਂ ਤੇ ਸੱਪ ਤੋਂ ਵੀ ਵੱਡ ਹੋਊ।’’ ਅਜੇ ਸ਼ੇਰ ਇੰਨਾ ਸੋਚਾਂ ’ਚ ਹੀ ਸੀ ਕਿ ਇਕ ਘੁਮਿਆਰ ਆ ਗਿਆ ਜੀਹਦਾ ਗਧਾ ਗੁਆਚਿਆ ਹੋਇਆ ਸੀ। ਜਦ ਬਿਜਲੀ ਦੀ ਲਿਸ਼ਕ ਸ਼ੇਰ ’ਤੇ ਪਈ ਤਾਂ ਉਹਨੇ ਸੋਚਿਆ ਕਿ ਉਸ ਦਾ ਗਧਾ ਹੀ ਖੜ੍ਹੈ। ਘੁਮਿਆਰ ਛਾਲ ਮਾਰ ਉਹਦੀ ਪਿੱਠ ’ਤੇ ਚੜ੍ਹ ਗਿਆ। ਦੋ-ਤਿੰਨ ਡੰਡੇ ਜ਼ੋਰ-ਜ਼ੋਰ ਦੀ ਜੜਤੇ। ਸ਼ੇਰ ਦੇ ਤਾਂ ਭਾਅ ਦੀ ਬਣਗੀ ਕਿ ਇਹ ਤਾਂ ਤੁਪਕਾ ਆ ਗਿਆ। ਅਚਾਨਕ ਜਦੋ ਸੂਰਜ ਦੀ ਲੋਹ ਫੁੱਟੀ ,ਮਾੜਾ ਮਾੜਾ ਸਵੇਰ ਹੋਇਆ ,ਤਾਂ ਘੁਮਿਆਰ ਨੂੰ ਪਤਾ ਲੱਗਾ ਕਿ ਮੈਤਾਂ ਸ਼ੇਰ ਨੂੰ ਗਧਾ ਸਮਝ ਕੈ ਕੁਟਾਪਾ ਚਾੜ ਦਿਤਾl ਉਦੋ ਪੈਰਾਂ ਥੱਲੋ ਜਮੀਨ ਨਿਕਲ ਗਈ ,ਮਸਾਂ ਇਕ ਲੰਮਕਦੇ ਰੁਖ ਦੀ ਟਾਹਣੀ ਨੂੰ ਫੜਕੇ ਜਾਨ ਬਚਾਈ l ਅਤੇ ਦਵਾਦਵ ਘਰ ਜਾ ਵੜਿਆ ਘਰੇ ਪੁੱਜ ਕੇ ਘੁਮਿਆਰ ਤਾਂ ਘਰਵਾਲੀ ਨੂੰ ਆਂਹਦਾ ,, ‘‘ਸ਼ੁਕਰ ਐ, ਅੱਜ ਤਾਂ ਮੈਂ ਬਚਕੇ ਆ ਗਿਆ, ਮੈਂਤਾਂ ਰਾਤ ਸ਼ੇਰ ਨੂੰ ਗਧਾ ਸਮਝ ਕੇ ਕੁੱਟਦਾ ਰਿਹਾਂ ।’’ ਉਧਰੋਂ ਸ਼ੇਰ ਆਪਣੇ ਘੁਰਨੇ ਵਿੱਚ ਪੁੱਜ ਸ਼ੇਰਨੀ ਨੂੰ ਕਹਿ ਰਿਹਾ ਸੀ, ‘‘ਸ਼ੁਕਰ ਐ, ਬਚ ਕੇ ਆ ਗਿਆ ਰਾਤ ਤਾਂ ਮੈਂ ਤੁਪਕੇ ਦੇ ਡਿੱਕੇ ਚੜ੍ਹ ਗਿਆ ਸੀ
ਬਸ ਏਵੇਂ ਅਗਿਨਾਤਾ ਦੇ ਹਨੇਰੇ ਕਰਕੇ ਸਾਡੇ ਸ਼ੇਰਾਂ ਵਰਗਿਆ ਪੰਜਾਬੀਆਂ ਨੂੰ ਉਦੋ ਤੱਕ ਛਿਤਰ ਪੈਂਦੇ ਰਹਿਣਗੇ ,
,ਸਾਡੇ ਮੋਢਿਆ ਉੱਤੇ ਹੁਕਮਰਾਨ,ਸਾਧ ਬਾਬੇ , ਬੈਠੇ ਸਾਡਾ ਕੁਟਾਪਾ ਉਦੋ ਤੱਕ ਚਾੜਦੇ ਰਹਿਣਗੇ ,
ਜਦੋ ਤੱਕ ਅਸੀਂ ਕਿਸੇ ਚਾਚੇ ਤਾਏ ਰਿਸ਼ੇਤਦਾਰਾਂ,ਆਂਢੀਆਂ ਗੁਆਂਢੀਆਂ ਦੇ ਕਹਿਣ ਸੁਣਨ ਨਾਲੋ ,ਖੁਦ ਚੰਗੀਆਂ ਕਿਤਾਬਾ ਘਰ ਵਿਚ ਲਿਆਕੇ ਖੁਦ ਪੜਕੇ, ਦਿਮਾਗ ਦੀ ਬੁਧ ਵਿਚ ਚਾਨਣਾ ਨਹੀ ਕਰਦੇ l
ਸਿਆਣੇ ਆਂਹਦੇ ਹੁੰਦੇ ਬੀ ,,ਹਨੇਰੇ ਨੂੰ ਗਾਲਾ ਕਢਣ ਨਾਲੋ ਚੰਗਾ ਤੂਹੀਂ ਦੋ ਦਮੜੇ ਦੀ ਮੋਮਬੱਤੀ ਲਿਆ ਕੈ ਘਰ ਵਿਚ ਜਗਾ ਦਿਊ ,ਆਪਨੇ ਆਪ ਹਨੇਰਾ ਖਤਮ ਹੋ ਜਾਵੇਗਾ।
ਆਪਨੇ ਘਰਾਂ ਅੰਦਰ ਗਿਆਂਨ ਦੀਆ ਵਿਚਾਰਾਂ ਦਾ ਚਾਨਣਾ ਕਰੋ ,ਆਪਣੇ ਆਪ ਇਹ ਅਗਿਆਨਤਾ ਦਾ ਹਨੇਰਾ ਦੂਰ ।

ਸਰੋਤ: ਵਾਟਸਐਪ 

ਇਹ ਤੁਹਾਡੀ ਸਮੱਸਿਆ ਨਹੀਂ ਹੈ ਤਾਂ ਰੁਕੋ ਤੇ ਦੁਬਾਰਾ ਸੋਚੋ

by Jasmeet Kaur September 10, 2017

ਇਕ ਚੂਹਾ ਇਕ ਵਪਾਰੀ ਦੇ ਘਰ ਖੁੱਡ ਵਿੱਚ ਰਹਿੰਦਾ ਸੀ।

ਇਕ ਦਿਨ ਚੂਹੇ ਨੇ ਵੇਖਿਆ ਕਿ ਵਪਾਰੀ ਅਤੇ ਉਸਦੀ ਪਤਨੀ ਇਕ ਝੋਲ਼ੇ ਵਿੱਚੋਂ ਕੋਈ ਸ਼ੈਅ ਬਾਹਰ ਕੱਢ ਰਹੇ ਸਨ। ਚੂਹੇ ਨੇ ਸੋਚਿਆ ਕਿ ਸ਼ਾਇਦ ਕੋਈ ਖਾਣ ਵਾਲ਼ੀ ਚੀਜ ਹੋਵੇਗੀ।

ਪਰ ਬਾਅਦ ਵਿਚ ਉਸਨੇ ਵੇਖਿਆ ਕਿ ਉਹ ਇਕ ਚੂਹੇਦਾਨੀ ਸੀ।

ਖ਼ਤਰੇ ਦਾ ਅਹਿਸਾਸ ਹੋਣ ‘ਤੇ ਉਸਨੇ ਇਹ ਗੱਲ ਪਿਛਵਾੜੇ ਰਹਿੰਦੇ ਕਬੂਤਰ ਨੂੰ ਜਾ ਦੱਸੀ ਕਿ ਘਰ ਵਿਚ ਚੂਹੇਦਾਨੀ ਆ ਗਈ ਹੈ।

ਕਬੂਤਰ ਨੇ ਚੂਹੇ ਦਾ ਮਖ਼ੌਲ ਉਡਾਉਂਦਿਆਂ ਕਿਹਾ,” ਮੈਨੂੰ ਕੀ, ਮੈਂ ਕਿਹੜਾ ਇਸ ਵਿੱਚ ਫਸਣਾ ਹੈ?

ਨਿਰਾਸ ਹੋਇਆ ਚੂਹਾ ਇਹ ਗੱਲ ਕੁੱਕੜ ਨੂੰ ਦੱਸਣ ਚਲਾ ਗਿਆ।

ਕੁੱਕੜ ਨੇ ਗੱਲ ਹਾਸੇ ਪਾਉਂਦਿਆਂ ਕਿਹਾ, ਜਾਹ ਭਰਾਵਾ ਜਾਹ, ਇਹ ਸਮੱਸਿਆ ਮੇਰੀ ਨਹੀਂ ਹੈ।

ਮਾਯੂਸ ਚੂਹੇ ਨੇ ਵਾੜੇ ‘ਚ ਜਾਕੇ ਬਕਰੇ ਨੂੰ ਇਹ ਜਾਣਕਾਰੀ ਦਿੱਤੀ ਤੇ ਬਕਰਾ ਹੱਸ ਹੱਸਕੇ ਦੂਹਰਾ ਹੋ ਗਿਆ।

ਉਸ ਰਾਤ ਚੂਹੇਦਾਨੀ ਵਿਚ ਖੜਾਕ ਹੋਇਆ ਤੇ ਇਕ ਜਹਿਰੀਲਾ ਸੱਪ ਉਸ ਵਿੱਚ ਡੱਕਿਆ ਗਿਆ।

ਹਨੇਰੇ ਵਿੱਚ ਚੂਹੇ ਦੀ ਪੂਛ ਸਮਝਕੇ ਵਪਾਰੀ ਦੀ ਪਤਨੀ ਨੇ ਸੱਪ ਨੂੰ ਬਾਹਰ ਕੱਢ ਲਿਆ ਤੇ ਸੱਪ ਨੇ ਉਸਨੂੰ ਡੰਗ ਮਾਰ ਦਿੱਤਾ।

ਤਬੀਅਤ ਜਿਆਦਾ ਵਿਗੜਨ ਤੇ ਹਕੀਮ ਨੂੰ ਸੱਦਿਆ ਗਿਆ। ਹਕੀਮ ਨੇ ਕਬੂਤਰ ਦਾ ਸੂਪ ਪਿਲਾਉਣ ਦੀ ਸਲਾਹ ਦਿੱਤੀ।

ਹੁਣ ਕਬੂਤਰ ਪਤੀਲੇ ‘ਚ ਉੱਬਲ਼ ਰਿਹਾ ਸੀ।

ਖ਼ਬਰ ਸੁਣਕੇ ਵਪਾਰੀ ਦੇ ਕਈ ਰਿਸ਼ਤੇਦਾਰ ਵੀ ਪਤਾ ਲੈਣ ਆ ਗਏ। ਉਹਨਾਂ ਦੀ ਖ਼ਾਤਰਦਾਰੀ ਲਈ ਅਗਲੇ ਦਿਨ ਕੁੱਕੜ ਦੀ ਧੌਣ ਮਰੋੜ ਦਿੱਤੀ ਗਈ।

ਕੁਝ ਦਿਨਾਂ ਬਾਅਦ
ਵਪਾਰੀ ਦੀ ਪਤਨੀ ਨੌਂ-ਬਰਨੌਂ ਹੋ ਗਈ। ਇਸ ਖੁਸ਼ੀ ਵਿੱਚ ਦਿੱਤੀ ਗਈ ਦਾਵਤ ‘ਚ ਬਕਰਾ ਝਟਕਾਅ ਦਿੱਤਾ ਗਿਆ।

ਚੂਹਾ ਹੁਣ ਤੱਕ ਦੂਰ ਜਾ ਚੁੱਕਿਆ ਸੀ, ਬਹੁਤ ਦੂਰ…

ਅਗਲੀ ਵਾਰ ਜਦੋਂ ਕੋਈ ਜਣਾ ਤੁਹਾਨੂੰ ਆਪਣੀ ਸਮੱਸਿਆ ਬਾਰੇ ਦੱਸੇ ਤੇ ਤੁਹਾਨੂੰ ਜਾਪੇ ਕਿ ਇਹ ਤੁਹਾਡੀ ਸਮੱਸਿਆ ਨਹੀਂ ਹੈ ਤਾਂ ਰੁਕੋ ਤੇ ਦੁਬਾਰਾ ਸੋਚੋ।

ਕੌਮ ਦਾ ਇਕ ਅੰਗ, ਇਕ ਤਬਕਾ ਜਾਂ ਇਕ ਸ਼ਖਸ ਖ਼ਤਰੇ ਵਿਚ ਹੈ ਤਾਂ ਪੂਰੀ ਕੌਮ ਖਤਰੇ ਵਿੱਚ ਹੈ।

ਆਪੋ ਆਪਣੀਆਂ ਵਲ਼ਗਣਾਂ ਵਿਚੋਂ ਬਾਹਰ ਆਓ। ਨਿਜ ਤੱਕ ਹੀ ਸੀਮਤ ਨਾ ਰਹੋ। ਆਪਣੀ ਕੌਮ ਨੂੰ ਦਰਪੇਸ਼ ਖਤਰਿਆਂ ਬਾਰੇ ਸੁਚੇਤ ਹੋਵੋ।

ਸਰੋਤ : ਵਟਸਐਪ

ਰਿਸ਼ਤੇ ਦਾ ਸੌਦਾ

by Jasmeet Kaur September 7, 2017

‘ਜਿੰਦੂ’ ਨੇ ਐੱਮ .ਐੱਸ.ਈ.ਕੰਪਿਊਟਰ ਸਾਇੰਸ ਕਰ ਲਈ ਸੀ।ਘਰ ਦੇ ਰਿਸ਼ਤਾ ਭਾਲਦੇ ਫਿਰਦੇ ਸੀ।ਬੋਲਦੀ ਨੀ ਤਾਏ ਹਾਕਮ ਸਿਓ ਨੇ ਦੱਸ ਪਾਈ ਆ,ਮੁੰਡੇ ਨੂੰ 27 ਕਿੱਲੇ ਆਉਂਦੇ ਆ,ਬਾਰਾਂ ਪੜਿਆ ,ਜੀ.ਟੀ ਰੋਡ ਤੇ ਤਕੜੀ ਕੋਠੀ ਪਾਈ ਐ।ਨਾਲੇ ਮੁੰਡਾ ਸੋਹਣਾ ਵੀ ਬਹੁਤ ਐ। ਰੋਟੀ ਖਾਂਦਿਆਂ ਜਿੰਦੂ ਦੇ ਬਾਪੂ ਨੇ ਉਹਦੀ ਮਾਂ ਨੂੰ ਦੱਸਿਆ। ਜੀ ਫੇਰ ਲੈਣ ਦੇਣ ਕੀ ਹੋਊ ,ਉਹ ਵੀ ਪੁੱਛ ਲੈਣਾ ਸੀ।ਅਖੇ ਬੁੜੀਆਂ ਦੀ ਗਿੱਚੀ ਪਿੱਛੇ ਮੱਤ ,ਝੱਲੀਏ ਅੱਜ ਕੱਲ੍ਹ ਕਿੱਲੇ ਪਿੱਛੇ ਲੱਖ ਚਲਦਾ ਜੇ 27 ਕਿੱਲੇ ਐ ਤਾਂ ਸਿੱਧਾ 27 ਲੱਖ ਬਣਦਾ।ਕੋਈ ਨਾ ਲਾ ਦਿਆਂਗੇ ਕੱਲੀ ਧੀ ਆ ਆਪਣੇ ,ਨਾਲੇ ਤੈਨੂੰ ਕਾਹਦਾ ਫਿਕਰ ਆ,ਸਭ ਕੁਝ ਹੈਗਾ ਆਪਣੇ।ਆਪਣੀ ਲਾਡੋ ਨੂੰ ਕਿਸੇ ਚੀਜ਼ ਦੀ ਤੋਟ ਨੀ ਆਉਣੀ ਐਡੇ ਤਕੜੇ ਘਰੇ।ਆਖਦਿਆਂ ਹਰਚਰਨ ਸਿਓਂ ਬੈਠਕ ਵੱਲ ਚਲਾ ਗਿਆ।

ਜਿੰਦੂ ਵੀ ਸਾਰਾ ਕੁਝ ਸੁਣੀ ਜਾਂਦੀ ਸੀ।ਉਹ ਰਾਤ ਨੂੰ ਮੰਜੇ ਤੇ ਪਈ ਡੂੰਘੀਆਂ ਸੋਚਾਂ ਵਿੱਚ ਪੈ ਗਈ, ਦੇਖੀਂ ਬਾਪੂ ਐਨੇ ਪੈਸੇ ਲਾਊਗਾ ਮੇਰੇ ਵਿਆਹ ਤੇ ਨਾਲੇ ਮੁੰਡਾ ਤਾਂ ਬਾਰਾਂ ਈ ਪੜ੍ਹਿਆ ਮੈਂ ਐਮ.ਐੱਸ.ਈ ਕੀਤੀ ਆ, ਬਾਪੂ ਨੇ ਮੇਰੀ ਪੜ੍ਹਾਈ ਨੀ ਦੇਖੀ ਮੁੰਡੇ ਦੀ ਜ਼ਮੀਨ ਦੇਖ ਲਈ, ਕਹਿ ਤਾਂ ਕੀ ਸਕਦੀ ਆਂ, ਚਲ ਜਿਵੇਂ ਹੋਣਾ। ਸੋਚਾਂ ਦਾ ਪੱਲਾ ਸਮੇਟਦੀ ਜਿੰਦੂ ਆਪਣੇ ਆਪ ‘ਚ’ਗੁੱਸਾ ਹੋ ਕੇ ਸੌ ਗਈ। ਰਾਜ਼ੀ ਖੁਸ਼ੀ ਵਿਆਹ ਹੋ ਗਿਆ। ਹਰਚਰਨ ਸਿਓਂ ਨੇ ਰੁਪਇਆ ਪੂਰਾ ਤੀਹ ਲੱਖ ਲਾਇਆ, ਖੁੰਢਾ ਤੇ ਬੈਠੇ ਲੋਕ ਉੱਚੀ ਉੱਚੀ ਗੱਲਾਂ ਕਰਦੇ ਸੀ।ਸਾਲ ਬੀਤ ਗਿਆ ਤੇ ਜਿੰਦੂ ਨੇ ਇੱਕ ਧੀ ਨੂੰ ਜਨਮ ਦਿੱਤਾ। ਉਸੇ ਦਿਨ ਤੋਂ ਸਹੁਰਿਆਂ ਦੇ ਮੱਥੇ ਵੱਟ ਪੈ ਗੇ। ਬਸ ਫੇਰ ਤਾਂ ਆਨੇ ਬਹਾਨੇ ਕਲੇਸ਼ ਈ ਭਾਲਦੇ ਸੀ। ਇੱਕ ਦਿਨ ਤਾਂ ਹੱਦ ਈ ਹੋ ਗੀ, ਨਸ਼ੇ ‘ਚ’ ਟੁੰਨ ਜਿੰਦੂ ਦੇ ਘਰਵਾਲੇ ਨੇ ਜਿੰਦੂ ਦੇ ਗਰਮ ਚਿਮਟਿਆਂ ਨਾਲ ਸਾਰੇ ਹੱਥ ਸਾੜ ਦਿੱਤੇ। ਪੱਥਰ ਦਿੱਲ ਟੱਬਰ ਨੇ ਰੋਕਿਆ ਵੀ ਨਾ। ਚੱਕ ਕੇ ਹਸਪਤਾਲ ਦਾਖਲ ਕਰਾ ਤਾ, ਅਖੇ ਰਸੋਈ ‘ਚ’ ਕੰਮ ਕਰਦੀ ਸੀ, ਅੱਗ ਪੈ ਗੀ। ਪਤਾ ਲੈਣ ਆਏ ਬਾਪੂ ਨੂੰ ਦੇਖ ਜਿੰਦੂ ਭੁੱਬਾਂ ਮਾਰ -ਮਾਰ ਰੋ ਪਈ ਤੇ ਉਸ ਦੇ ਅੰਦਰ ਦਾ ਦਰਦ ਮੂੰਹੋਂ ਫੁੱਟਿਆ, ਬਾਪੂ ਤੂੰ ਮੇਰਾ ਰਿਸ਼ਤਾ ਇਨਸਾਨ ਨਾਲ ਨੀ, ਕਿੱਲ੍ਹਿਆਂ ਨਾਲ ਕਰਤਾ। ਧੀ ਦੀ ਹਾਲਤ ਦੇਖ ਹਰਚਰਨ ਸਿਓ ਡੌਰ ਭੌਰ ਹੋਇਆ ਖੜ੍ਹਾ ਸੀ।

ਗਲਤੀ ਜੋ ਅਸੀਂ ਰੋਜ ਕਰਦੇ ਹਾਂ

by Jasmeet Kaur September 2, 2017

ਇਕ ਨਗਰ ਦੇ ਰਾਜੇ ਨੇ ਐਲਾਨ ਕਰਵਾਇਆ ਹੋਇਆ ਸੀ ਕਿ ਕੱਲ ਜਦੋਂ ਮੇਰੇ ਮਹੱਲ ਦਾ ਮੁੱਖ ਦਰਵਾਜ਼ਾ ਖੋਲ੍ਹਿਆ ਜਾਵੇਗਾ ਤਾਂ ਜਿਸ ਵਿਅਕਤੀ ਨੇ ਜਿਸ ਚੀਜ਼ ਨੂੰ ਹੱਥ ਲਗਾ ਦਿੱਤਾ, ਉਹ ਚੀਜ਼ ਉਸ ਦੀ ਹੋ ਜਾਵੇਗੀ।
ਇਹ ਐਲਾਨ ਸੁਣ ਕੇ ਸਾਰੇ ਲੋਕ ਆਪਸ ਵਿਚ ਗੱਲਾਂ ਕਰਨ ਲੱਗੇ ਕਿ ਮੈਂ ਫਲਾਣੀ ਚੀਜ਼ ਨੂੰ ਹੱਥ ਲਗਾਵਾਂਗਾ। ਕੁਝ ਲੋਕ ਕਹਿਣ ਲੱਗੇ ਮੈਂ ਤਾਂ ਸੋਨੇ ਨੂੰ ਹੱਥ ਲਗਾਵਾਂਗਾ ਤਾਂ ਕੁਝ ਕਹਿਣ ਲੱਗੇ ਮੈਂ ਕੀਮਤੀ ਗਹਿਣਿਆਂ ਨੂੰ ਹੱਥ ਲਗਾਵਾਂਗਾ। ਕੁਝ ਲੋਕ ਘੋੜਿਆਂ ਦੇ ਸ਼ੌਕੀਨ ਸਨ, ਉਹ ਕਹਿਣ ਲੱਗੇ ਮੈਂ ਤਾਂ ਘੋੜਿਆਂ ਨੂੰ ਹੱਥ ਲਗਾਵਾਂਗਾ, ਕੁਝ ਹਾਥੀਆਂ ਨੂੰ ਹੱਥ ਲਗਾਉਣ ਦੀ ਗੱਲ ਕਰ ਰਹੇ ਸਨ, ਕੁਝ ਲੋਕ ਕਹਿ ਰਹੇ ਸਨ ਕਿ ਮੈਂ ਦੁਧਾਰੂ ਗਊਆਂ ਨੂੰ ਹੱਥ ਲਗਾਵਾਂਗਾ।
ਉਸੇ ਵੇਲੇ ਮਹੱਲ ਦਾ ਮੁੱਖ ਦਰਵਾਜ਼ਾ ਖੁੱਲ੍ਹਿਆ ਅਤੇ ਸਾਰੇ ਲੋਕ ਆਪਣੀ-ਆਪਣੀ ਪਸੰਦ ਦੀਆਂ ਚੀਜ਼ਾਂ ਨੂੰ ਹੱਥ ਲਗਾਉਣ ਲਈ ਭੱਜੇ। ਸਾਰਿਆਂ ਨੂੰ ਇਸ ਗੱਲ ਦੀ ਕਾਹਲੀ ਸੀ ਕਿ ਪਹਿਲਾਂ ਮੈਂ ਆਪਣੀ ਮਨਪਸੰਦ ਚੀਜ਼ ਨੂੰ ਹੱਥ ਲਗਾ ਦੇਵਾਂ ਤਾਂ ਜੋ ਉਹ ਚੀਜ਼ ਹਮੇਸ਼ਾ ਲਈ ਮੇਰੀ ਹੋ ਜਾਵੇ। ਸਾਰਿਆਂ ਦੇ ਮਨ ਵਿਚ ਇਹ ਡਰ ਵੀ ਸੀ ਕਿ ਕਿਤੇ ਮੇਰੇ ਨਾਲੋਂ ਪਹਿਲਾਂ ਕੋਈ ਦੂਜਾ ਮੇਰੀ ਪਸੰਦ ਦੀ ਚੀਜ਼ ਨੂੰ ਹੱਥ ਨਾ ਲਗਾ ਦੇਵੇ।
ਰਾਜਾ ਆਪਣੇ ਸਿੰਘਾਸਨ ‘ਤੇ ਬੈਠਾ ਇਹ ਸਭ ਦੇਖ ਰਿਹਾ ਸੀ ਅਤੇ ਆਸ-ਪਾਸ ਮਚ ਰਹੀ ਭਾਜੜ ਵੱਲ ਦੇਖ ਕੇ ਮੁਸਕਰਾ ਰਿਹਾ ਸੀ। ਉਸੇ ਵੇਲੇ ਭੀੜ ਵਿਚੋਂ ਇਕ ਛੋਟੀ ਜਿਹੀ ਕੁੜੀ ਆਈ ਅਤੇ ਰਾਜੇ ਵੱਲ ਵਧਣ ਲੱਗੀ। ਰਾਜਾ ਉਸ ਕੁੜੀ ਵੱਲ ਦੇਖ ਕੇ ਸੋਚ ਵਿਚ ਪੈ ਗਿਆ ਅਤੇ ਫਿਰ ਵਿਚਾਰ ਕਰਨ ਲੱਗਾ ਕਿ ਇਹ ਕੁੜੀ ਬਹੁਤ ਛੋਟੀ ਹੈ, ਸ਼ਾਇਦ ਇਹ ਮੈਨੂੰ ਕੁਝ ਪੁੱਛਣ ਆ ਰਹੀ ਹੈ।
ਕੁੜੀ ਹੌਲੀ-ਹੌਲੀ ਤੁਰਦੀ ਹੋਈ ਰਾਜੇ ਕੋਲ ਪਹੁੰਚੀ ਅਤੇ ਉਸ ਨੇ ਆਪਣੇ ਨੰਨ੍ਹੇ ਹੱਥਾਂ ਨਾਲ ਰਾਜੇ ਨੂੰ ਛੂਹਿਆ। ਹੱਥ ਲਗਦਿਆਂ ਹੀ ਰਾਜਾ ਉਸ ਕੁੜੀ ਦਾ ਹੋ ਗਿਆ ਅਤੇ ਰਾਜੇ ਦੀ ਹਰੇਕ ਚੀਜ਼ ਵੀ ਉਸ ਕੁੜੀ ਦੀ ਹੋ ਗਈ।
ਜਿਸ ਤਰ੍ਹਾਂ ਉਨ੍ਹਾਂ ਲੋਕਾਂ ਨੂੰ ਰਾਜੇ ਨੇ ਮੌਕਾ ਦਿੱਤਾ ਸੀ ਅਤੇ ਉਨ੍ਹਾਂ ਲੋਕਾਂ ਨੇ ਗਲਤੀ ਕੀਤੀ, ਠੀਕ ਉਸੇ ਤਰ੍ਹਾਂ ਰੱਬ ਵੀ ਸਾਨੂੰ ਰੋਜ਼ਾਨਾ ਮੌਕਾ ਦਿੰਦਾ ਹੈ ਅਤੇ ਅਸੀਂ ਹਰ ਰੋਜ਼ ਗਲਤੀ ਕਰਦੇ ਹਾਂ। ਅਸੀਂ ਰੱਬ ਨੂੰ ਹਾਸਿਲ ਕਰਨ ਦੀ ਬਜਾਏ ਉਸ ਵੱਲੋਂ ਬਣਾਈਆਂ ਸੰਸਾਰਿਕ ਚੀਜ਼ਾਂ ਦੀ ਇੱਛਾ ਕਰਦੇ ਹਾਂ ਅਤੇ ਉਨ੍ਹਾਂ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਕਦੇ ਵਿਚਾਰ ਨਹੀਂ ਕਰਦੇ ਕਿ ਜੇ ਰੱਬ ਸਾਡਾ ਹੋ ਗਿਆ ਤਾਂ ਉਸ ਵੱਲੋਂ ਬਣਾਈ ਹਰੇਕ ਚੀਜ਼ ਵੀ ਸਾਡੀ ਹੋ ਜਾਵੇਗੀ। ਰੱਬ ਨੂੰ ਚਾਹੁਣਾ ਅਤੇ ਰੱਬ ਤੋਂ ਚਾਹੁਣਾ, ਦੋਵਾਂ ਦਰਮਿਆਨ ਬਹੁਤ ਫਰਕ ਹੈ।

ਸਰੋਤ: ਵਟਸਐਪ

ਮੈਂ ਨਾਸਤਿਕ ਹਾਂ

by Jasmeet Kaur August 24, 2017

ਇੱਕ ਘਰ ਦੀ ਹੀਟ ਬੰਦ ਹੋ ਗਈ ! ਹਾਈਡ੍ਰੋ ਦੇ ਟੈਕਨੀਸ਼ੀਅਨ ਨੂੰ ਕਾੱਲ ਕੀਤੀ।
ਗੋਰਾ ਸੀ ..ਚੈਕ ਕਰ ਆਖਣ ਲੱਗਾ ..”ਥਰਮੋ-ਸਟੇਟ ਖਰਾਬ ਹੈ ਬਦਲਣਾ ਪਊ” !
ਪੁੱਛਿਆ ਕਿੰਨੇ ਦਾ ਪਊ ?..ਆਖਣ ਲੱਗਾ 50 ਡਾਲਰਾਂ ਦਾ ! 
ਬਟੂਆ ਦੇਖਿਆ …ਕੋਈ ਪੈਸਾ ਨਹੀਂ ਸੀ !
ਬਟੂਆ ਫਰੋਲਦਾ ਦੇਖ ਹੱਸਦਾ ਆਖਣ ਲੱਗਾ ..”ਪੈਸੇ ਮੈਂ ਨਹੀਂ ਲੈਣੇ.. ਤੇਰੇ ਅਗਲੇ ਬਿੱਲ ਵਿਚ ਆਪੇ ਲੱਗ ਕੇ ਆ ਜਣਗੇ “!
ਕੰਮ ਮੁਕਾ ਕੇ ਜਾਣ ਲੱਗਾ ਤਾਂ ਪੁੱਛ ਬੈਠਾ ..”ਤੇਰੀ ਸਰਵਿਸ ਕਾਲ ਦੇ ਕਿੰਨੇ ਪੈਸੇ” ..?
ਕਹਿੰਦਾ “ਕੋਈ ਪੈਸਾ ਨੀ …ਇਹ ਸਰਵਿਸ ਹਾਈਡ੍ਰੋ ਵੱਲੋਂ ਮੁਫ਼ਤ ਦਿੱਤੀ ਜਾਂਦੀ ਹੈ !”
ਮੈਂ ਕਿਹਾ ਯਾਰ ਤੇਰਾ ਕੰਮ ਬੜਾ ਪਸੰਦ ਆਇਆ ..ਅੱਗੋਂ ਲਈ ਤੇਰੇ ਨਿੱਜੀ ਫੋਨ ਤੇ ਸਰਵਿਸ ਵਾਸਤੇ ਕਾਲ ਕਰਾਂ ਤੇ ਆ ਸਕਦਾ ..ਮੈਂ ਪੇਮੰਟ ਸਿੱਧੀ ਤੈਨੂੰ ਹੀ ਕਰ ਦਊਂ ?
ਆਖਣ ਲੱਗਾ ..”ਨਹੀਂ ਆ ਸਕਦਾ ਕਿਓੰਕੇ ਇਹ ਕੌਂਫਲਿਕਟ ਓਫ ਇੰਟਰੇਸ੍ਟ (Conflict of interest) ਹੋਵੇਗਾ” !
ਕਹਿੰਦਾ ਮੇਰੀ ਜਮੀਰ ਇਸ ਚੀਜ ਦੀ ਇਜਾਜਤ ਨਹੀਂ ਦਿੰਦੀ ਕੇ ਜਿਹੜੇ ਕੰਮ ਦੇ ਮੈਨੂੰ ਮੇਰਾ ਮਹਿਕਮਾ ਪੈਸੇ ਦਿੰਦਾ ਹੈ ਮੈਂ ਓਹੀ ਕੰਮ ਕਿਸੇ ਦੇ ਘਰ ਪ੍ਰਾਈਵੇਟ ਤੌਰ ਤੇ ਕਰ ਕੇ ਉਸਦੇ ਪੈਸੇ ਲਵਾਂ “!
ਮੈਂ ਚੁੱਪ ਜਿਹਾ ਹੋ ਗਿਆ ਪਰ ਜਾਂਦੇ ਜਾਂਦੇ ਨੂੰ ਮੁਆਫੀ ਮੰਗ ਇੱਕ ਹੋਰ ਗੱਲ ਪੁੱਛ ਹੀ ਲਈ …ਆਖਿਆ ” ਦੋਸਤਾ ਏਨੀ ਇਮਾਨਦਾਰ ਸੋਚ ਏ ਤੇਰੀ ..ਰੱਬ ਨੂੰ ਤੇ ਜਰੂਰ ਮੰਨਦਾ ਹੋਵੇਂਗਾ ?
ਅੱਗੋਂ ਆਖਣ ਲੱਗਾ …”ਨਹੀਂ ਨਾਸਤਿਕ ਹਾਂ…ਜਿੰਦਗੀ ਵਿਚ ਕਦੀ ਚਰਚ ਨਹੀਂ ਗਿਆ”!
ਚੰਗਾ ਇਨਸਾਨ ਬਣਨ ਲਈ ਧਾਰਮਿਕ ਹੋਣਾ ਜਰੂਰੀ ਨਹੀਂ ਪਰ ਧਾਰਮਿਕ ਬਣਨ ਲਈ ਚੰਗਾ ਇਨਸਾਨ ਹੋਣਾ ਪਹਿਲੀ ਸ਼ਰਤ ਹੈ।

ਸਰੋਤ ਵਾਟਸਐਪ 

ਕੌਣ ਵਿਆਹ ਕਰੇਗਾ ਤੇਰੇ ਨਾਲ

by Jasmeet Kaur July 27, 2017
ਭਾਰਤ ਦੀ ਸੁਸ਼ਮਿਤਾ ਸੈਨ ਨੇ ਵਿਸ਼ਵ – ਸੁੰਦਰੀ  ਚੁਣੇ ਜਾਣ ਉਪਰੰਤ ਕਵਾਰੀ ਹੁੰਦੀਆਂ ਹੀ,ਚੌਵੀ ਸਾਲ ਦੀ ਉਮਰ ਵਿਚ , ਇਕ ਲੜਕੀ ਗੋਦ ਲੈ ਲਈ ਸੀ | ਸਹੇਲੀਆਂ ਨੇ ਰੋਕਿਆ ਸੀ,ਰਿਸ਼ਤੇਦਾਰਾਂ ਨੇ ਮਨ੍ਹਾ ਕਰਦਿਆਂ ਕਿਹਾ ਸੀ, ਪਾਗਲ  ਹੋ  ਗਈ ਹੈ ? ਜਾਣੂਆਂ ਨੇ ਸੁਚੇਤ ਕੀਤਾ : ਇਵੇ ਤੇਰਾ ਵਿਆਹ ਨਹੀਂ ਹੋਵੇਗਾ , ਕੌਣ ਵਿਆਹ ਕਰੇਗਾ ਤੇਰੇ ਨਾਲ ?
ਜੱਜ ਨੇ ਲੜਕੀ ਗੋਦ ਲੈਣ ਦੀ ਕ਼ਾਨੂਨ ਪ੍ਰਵਾਨਗੀ ਦੇਣ ਤੋਂ ਪਹਿਲਾ, ਸੁਸ਼ਮਿਤਾ ਸੈਨ ਦੇ ਪਿਤਾ ਨੂੰ ਪੁੱਛਿਆ: ਕਿ ਤੁਹਾਡੀ ਆਪਣੀ ਧੀ ਦੇ ਇਸ ਫੈਸਲੇ ਦੀ ਤੁਹਾਨੂੰ  ਕੋਈ  ਚਿੰਤਾ ਨਹੀਂ ? ਇਸ ਹਾਲਤ ਵਿਚ ਕਿ ਇਸ ਦੇ ਵਿਆਹ ਵਿਚ ਮੁਸ਼ਕਿਲ  ਨਹੀਂ ਆਵੇਗੀ ?
ਪਿਤਾ ਨੇ ਕਿਹਾ ਸੀ : ਨਹੀਂ, ਕੋਈ ਚਿੰਤਾ ਨਹੀਂ, ਹੁਣ ਮੈਂ ਨਿਸਚਿੰਤ ਹੋ ਕੇ ਰਹਿ ਸਕਾਂਗਾ , ਕਿਉਕਿ ਹੁਣ ਕੋਈ ਸੂਝਵਾਨ ਅਤੇ ਚੰਗਾ ਬੰਦਾ ਹੀ ਮੇਰੀ ਧੀ ਨਾਲ ਵਿਆਹ ਕਰਵਾਏਗਾ , ਕਮਜ਼ੋਰ ਅਤੇ ਭੈੜੇ ਦੂਰ ਹੀ ਰਹਿਣਗੇ |

ਜਪਾਨ ਵਿਚ ਵਪਾਰ ਲਈ ਆਏ ਪੁਰਤਗਾਲੀ

by Jasmeet Kaur July 11, 2017
ਪੁਰਤਗਾਲੀ , ਜਪਾਨ ਵਿਚ ਵਪਾਰ ਲਈ ਆਏ ਸਨ | ਵਪਾਰ ਵਿਚ ਪੁਰਤਗਾਲੀਆਂ ਦਾ ਏਕਾਧਿਕਾਰ ਸੀ ਪਰ ਪੁਰਤਗਾਲੀ ਪਦਾਰੀ , ਜਾਪਾਨੀਆਂ ਦਾ ਧਰਮ ਬਦਲਣ ਲਗ ਪਏ ਸਨ , ਜਿਸ ਕਾਰਨ ਜਾਪਾਨੀ ਹਕੂਮਤ ਪਰੇਸ਼ਾਨ ਸੀ ਪਰ ਹਾਕਮ ਕੁਝ ਠੋਸ ਕਾਰਵਾਈ ਕਾਰਨ ਦੀ ਹਾਲਤ ਵਿਚ ਨਹੀਂ ਸਨ |
ਕੁਝ ਚਿਰ ਮਗਰੋਂ ਡਿਚ ਆਏ, ਜਾਪਾਨੀ ਬਾਦਸ਼ਾਹੀ ਨੇ ਉਨ੍ਹਾਂ ਦਾ ਸਵਾਗਤ ਕੀਤਾ | ਡੱਚ ਕੇਵਲ ਵਪਾਰ ਕਰਦੇ ਸਨ ਅਤੇ ਜਾਪਾਨੀ , ਉਨ੍ਹਾਂ ਤੋਂ ਬੰਦੂਕਾਂ ਅਤੇ ਸਮੁੰਦਰੀ ਜਹਾਜ਼ ਬਣਾਉਣਾ ਸਿੱਖਦੇ ਸਨ |
ਬਾਦਸ਼ਾਹ ਨੇ ਡੱਚਾਂ ਨੂੰ ਸਾਰੇ ਅਧਿਆਪਕ ਅਤੇ ਰਿਆਇਤਾਂ ਦਿੱਤੀਆਂ ਅਤੇ ਡੱਚਾਂ ਨੂੰ ਇਤਨਾ ਸ਼ਕਤੀਸ਼ਾਲੀ ਬਣਾ ਦਿੱਤਾ ਕਿ ਉਨ੍ਹਾਂ ਨੇ ਹੀ ਪੁਰਤਗਾਲੀਆਂ ਨੂੰ ਕੱਢ ਦਿੱਤਾ |

ਕਰ ਭਲਾ ਹੋ ਭਲਾ

by Jasmeet Kaur July 10, 2017
ਸਮੁੰਦਰ ਦੇ ਕਿਨਾਰੇ ਇਕ ਪਹਾੜੀ ਤੇ ਇਕ ਪਿੰਡ ਵਸਿਆ ਹੋਇਆ ਸੀ |
ਇਕ ਵਾਰੀ ਜਦੋ ਸਾਰੇ ਲੋਕ ਥੱਲੇ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਸਨ ਤਾ ਇਕ ਬੀਮਾਰ ਵਿਅਕਤੀ ਨੇ ਘਰ ਦੀ ਬਾਰੀ ਵਿੱਚੋ ਵੇਖਿਆ ਕਿ ਭਿਆਨਕ ਸਮੁੰਦਰੀ ਤੂਫ਼ਾਨ ਆ ਰਿਹਾ ਸੀ,ਜਿਸ ਨਾਲ ਖੇਤਾਂ ਵਿਚ ਕੰਮ ਕਰਦੇ ਸਾਰੇ ਲੋਕ ਮਾਰੇ ਜਾਣੇ ਸਨ |
ਤੂਫ਼ਾਨ ਕੁਝ ਮਿੰਟਾਂ ਦੀ ਦੂਰੀ ਤੇ ਸੀ | ਉਸ ਨੂੰ ਸੁੱਝ  ਨਹੀਂ ਸੀ ਰਿਹਾ ਕਿ ਉਹ ਖੇਤਾਂ ਵਿਚ ਕੰਮ ਕਰਦੇ ਪਿੰਡ ਦੇ ਲੋਕ ਨੂੰ ਕਿਵੇਂ ਸੂਚਿਤ ਕਰੇ | ਵਕਤ ਗੁਜ਼ਰਦਾ ਜਾ ਰਿਹਾ ਸੀ ਅਤੇ ਤੂਫ਼ਾਨ ਹੋਰ ਨੇੜੇ ਆ ਰਿਹਾ ਸੀ | ਉਸ ਬੀਮਾਰ ਵਿਅਕਤੀ ਨੇ ਆਪਣੀ ਝੁੱਗੀ ਨੂੰ ਅੱਗ ਲਾ ਦਿੱਤੀ , ਜਿਸ ਦੀਆ ਲਾਟਾਂ ਅਤੇ ਧੂਆਂ ਵੇਖ ਕੇ ਥੱਲੇ ਖੇਤਾਂ ਵਿਚ ਕੰਮ ਕਰਦੇ ਸਾਰੇ ਅੱਗ ਬੁਝਾਉਣ ਲਈ,ਪਹਾੜੀ ਵਲ ਭੱਜੇ ਅਤੇ ਤੂਫ਼ਾਨ ਦੀ ਮਾਰ ਤੋਂ ਬਚ ਗਏ |
ਜਦੋ ਉਨ੍ਹਾਂ ਨੂੰ ਅੱਗ ਲੱਗਣ ਦੀ ਅਸਲੀਅਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਨਾ ਕੇਵਲ ਬੀਮਾਰ ਵਿਅਕਤੀ ਲਈ ਨਵੀ ਝੁੱਗੀ ਬਣਾਈ , ਸਗੋਂ ਸੜੇ ਘਰ ਵਾਲੀ ਥਾਂ ਤੇ ਉਸ ਦੀ ਮੂਰਤੀ ਵੀ ਸਥਾਪਤ ਕੀਤੀ |

ਮਾਂ-ਬੋਲੀ

by Jasmeet Kaur July 4, 2017

ਭਾਰਤ ਦੇ ਪ੍ਰਸਿੱਧ ਸਾਹਿਤਕਾਰ ਡਾ. ਰਘੁਬੀਰ ਅਕਸਰ ਹੀ ਫਰਾਂਸ ਜਾਇਆ ਕਰਦੇ ਸਨ ਤੇ ਇੱਕ ਸ਼ਾਹੀ ਪਰਿਵਾਰ ਕੋਲ ਉਹਨੇ ਦੇ ਸ਼ਾਹੀ ਘਰ ਰੁਕਿਆ ਕਰਦੇ ਸਨ, ਉਸ ਸ਼ਾਹੀ ਪਰਿਵਾਰ ਵਿੱਚ ਇੱਕ 12-14 ਸਾਲ ਦੀ ਲੜਕੀ ਸੀ ਜੋ ਡਾ. ਸਾਹਿਬ ਨਾਲ ਬਹੁਤ ਘੁਲ ਮਿਲ ਗਈ ਤੇ ਅਕਸਰ ਹੀ ਡਾ. ਸਾਹਿਬ ਹੀ ਦਿਨ ਬਤਾਇਆ ਕਰਦੀ ਸੀ…

ਗੱਲ ਇੱਦਾਂ ਹੋਈ ਕਿ ਇੱਕ ਦਿਨ ਉਸ ਘਰ ਰਹਿੰਦਿਆਂ ਡਾ. ਸਾਹਿਬ ਨੂੰ ਭਾਰਤ ਤੋਂ ਇੱਕ ਚਿੱਠੀ ਆਈ, ਉਸ ਲੜਕੀ ਨੇ ਉਹ ਚਿੱਠੀ ਦੇਖ ਲਈ ਅਤੇ ਕਿਹਾ ਕਿ..

” ਅੰਕਲ, ਮੈਨੂੰ ਆਪਣੀ ਚਿੱਠੀ ਦਿਖਾਉ, ਮੈਂ ਵੀ ਤੁਹਾਡੀ ਮਾਂ-ਬੋਲੀ ਦੇਖਣੀ ਹੈ..”

ਡਾ. ਸਾਹਿਬ ਨੇ ਬਹੁਤ ਮਨਾ ਕੀਤਾ, ਪਰ ਉਸ ਲੜਕੀ ਨੇ ਜਿਆਦਾ ਹੀ ਜਿੱਦ ਕੀਤੀ ਤਾਂ ਡਾ. ਸਾਹਿਬ ਨੇ ਉਹ ਚਿੱਠੀ ਵਾਲ ਲਿਫਾਫਾ ਉਸ ਲੜਕੀ ਨੂੰ ਦੇ ਦਿੱਤਾ…

ਉਸ ਚਿੱਠੀ ਦੀ ਭਾਸ਼ਾ ਅੰਗਰੇਜੀ ਸੀ, ਇਸਨੂੰ ਦੇਖ ਕੇ ਲੜਕੀ ਉਦਾਸ ਹੋ ਗਈ ਤੇ ਉਸਨੇ ਪੁੱਛਿਆ…

” ਡਾ. ਸਾਹਿਬ, ਤੁਹਾਡੀ ਆਪਣੀ ਕੋਈ ਵੀ ਮਾਂ-ਬੋਲੀ ਨਹੀਂ…”…..ਡਾ. ਸਾਹਿਬ ਬੜੇ ਸ਼ਰਮਸਾਰ ਹੋਏ ਤੇ ਕੁਝ ਨਾ ਬੋਲੇ….ਲੜਕੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ..

ਉਸ ਦਿਨ ਰਾਤ ਦੇ ਖਾਣੇ ਤੇ ਸਾਰਾ ਪਰਿਵਾਰ ਬੈਠਾ ਤੇ ਅਜੀਬ ਜਿਹੀ ਖਾਮੋਸ਼ੀ ਸੀ, ਕੋਈ ਚਹਿਲ ਪਹਿਲ ਨਹੀਂ ਸੀ….ਖਾਣੇ ਦੌਰਾਨ ਲੜਕੀ ਦੀ ਮਾਂ ਬੋਲੀ.

” ਡਾ. ਸਾਹਿਬ, ਅਗਲੀ ਵਾਰ ਜਦੋਂ ਤੁਸੀਂ ਫਰਾਂਸ ਆਉ ਤਾਂ ਆਪਣਾ ਟਿਕਾਣਾ ਕਿਤੇ ਹੋਰ ਕਰ ਲਿਉ, ਜਿਹਨਾਂ ਲੋਕਾਂ ਦੀ ਆਪਣੀ ਕੋਈ ਮਾਂ-ਬੋਲੀ ਨਹੀਂ ਹੁੰਦੀ, ਉਹਨਾਂ ਨੂੰ ਅਸੀਂ ਜਾਹਿਲ ਸਮਝਦੇ ਹਾਂ ਤੇ ਅਸੀਂ ਫਰੈਂਚ ਵਾਸੀ ਉਹਨਾਂ ਨਾਲ ਕੋਈ ਸੰਬੰਧ ਨਹੀਂ ਰੱਖਦੇ..”

ਅੱਗੇ ਬੋਲਦਿਆਂ ਉਸ ਮਹਿਲਾ ਨੇ ਕਿਹਾ…

” ਮੇਰੀ ਮਾਂ ਲੋਰੇਨ ਰਾਜ ਦੇ ਸ਼ਾਸਕ ਦੀ ਧੀ ਸੀ, ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਇਹ ਫਰੈਂਚ ਰਾਜ ਲੋਰੇਨ ਜਰਮਨੀ ਦੇ ਅਧੀਨ ਸੀ, ਇਸ ਵਜਾ ਕਰਕੇ ਇਸ ਰਾਜ ਦਾ ਸਾਰਾ ਪ੍ਰਸ਼ਾਸਕੀ ਕੰਮਕਾਜ ਜਰਮਨੀ ਵਿੱਚ ਹੁੰਦਾ ਸੀ, ਇੱਥੋਂ ਤੱਕ ਕਿ ਲੋਰੇਨ ਰਾਜ ਦੇ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਜਰਮਨੀ ਭਾਸ਼ਾ ਪੜਾਈ ਜਾਣ ਲੱਗੀ, ਫਰੈਂਚ ਭਾਸ਼ਾ ਲਈ ਲੋਰੇਨ ਰਾਜ ਵਿੱਚ ਕੋਈ ਥਾਂ ਨਹੀਂ ਬਚੀ..

ਮੇਰੀ ਮਾਂ ਉਸ ਸਮੇਂ 11-12 ਸਾਲ ਦੀ ਬੱਚੀ ਸੀ ਅਤੇ ਇੱਕ ਪ੍ਰਸਿੱਧ ਕਾਨਵੈਂਟ ਸਕੂਲ ਦੀ ਇੱਕ ਕੁਸ਼ਲ ਵਿਦਿਆਰਥਣ ਸੀ…

ਇੱਕ ਵਾਰ ਜਰਮਨੀ ਦੀ ਸ਼ਾਸਕ ਰਾਣੀ ਕੈਥਰੀਨ ਲੋਰੇਨ ਰਾਜ ਦੇ ਦੌਰੇ ਤੇ ਆਈ, ਆਪਣੇ ਦੌਰੇ ਦੌਰਾਨ ਕੈਥਰੀਨ ਉਸ ਸਕੂਲ ਦੇ ਨਿਰੀਖਣ ਤੇ ਵੀ ਪਹੁੰਚੀ, ਸਭ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ ਵਿੱਚ ਜਰਮਨੀ ਸ਼ਾਸਕ ਦੇ ਸਵਾਗਤ ਲਈ ਲਾਈਨਾਂ ਵਿੱਚ ਖੜਾਇਆ ਗਿਆ..

ਵਿੱਦਿਆ, ਖੇਡਾਂ ਤੇ ਕਸਰਤ ਦੀਆਂ ਗੱਲਾਂ ਤੋਂ ਬਾਅਦ ਕੈਥਰੀਨ ਨੇ ਖੜੇ ਵਿਦਿਆਰਥੀਆਂ ਨੂੰ ਜਰਮਨ ਦਾ ਰਾਸ਼ਟਰ ਗੀਤ ਸੁਣਾਉਣ ਲਈ ਕਿਹਾ..ਮੇਰੀ ਮਾਤਾ ਹਾਜਿਰ ਜਵਾਬ ਤੇ ਬੁੱਧੀਮਾਨ ਵਿਦਿਆਰਥੀ ਸੀ, ਜਿਸ ਕਾਰਣ ਮੇਰੀ ਮਾਂ ਨੇ ਕੈਥਰੀਨ ਦੇ ਕਹਿਣ ਤੇ ਬੜੇ ਸੁਚੱਜੇ ਢੰਗ ਨਾਲ ਸਭ ਦੇ ਸਾਹਮਣੇ ਜਰਮਨ ਦਾ ਰਾਸ਼ਟਰਗਾਨ ਗਾ ਕੇ ਸੁਣਾਇਆ…

ਇਸ ਤੋਂ ਜਰਮਨ ਸ਼ਾਸਕ ਕੈਥਰੀਨ ਬਹੁਤ ਖੁਸ਼ ਹੋਈ ਤੇ ਉਸ ਬੱਚੀ ਨੂੰ ਕਿਹਾ ਕਿ ਮੰਗੋ ਕੀ ਇਨਾਮ ਚਾਹੀਦਾ ਹੈ ਤਾਂ ਉਹ ਬੱਚੀ ਕੁਛ ਨਾ ਬੋਲੀ…ਕੈਥਰੀਨ ਨੇ ਫਿਰ ਕਿਹਾ, ਬੇਟਾ ਮੰਗੋ ਕੀ ਇਨਾਮ ਚਾਹੀਦਾ ਹੈ ਤਾਂ ਉਸ ਬੱਚੀ ਨੇ ਪੁੱਛਿਆ ਕਿ ਜੋ ਮੈਂ ਮੰਗਾਂਗੀ, ਤੁਸੀਂ ਦਿਉਗੇ..?
ਮਹਾਰਾਣੀ ਕੈਥਰੀਨ ਬੋਲੀ..” ਮੈਂ ਜਰਮਨ ਦੀ ਸ਼ਾਸਕ ਹਾਂ, ਮੇਰਾ ਬਚਨ ਹੀ ਮੇਰਾ ਸ਼ਾਸਨ ਹੈ, ਮੰਗੋ ਕੀ ਇਨਾਮ ਚਾਹੀਦਾ ਹੈ..”

ਉਸ ਬੱਚੀ ਨੇ ਕਿਹਾ ਕਿ ਮਹਾਰਾਣੀ ਜੀ, ਇੱਦਾਂ ਕਰੋ ਕਿ ਅੱਜ ਤੋਂ ਲੋਰੇਨ ਰਾਜ ਦਾ ਸਭ ਕੰਮਕਾਜ ਫਰੈਂਚ ਭਾਸ਼ਾ ਵਿੱਚ ਕਰਨਾ ਸ਼ੁਰੂ ਕਰਵਾ ਦੋ..

ਇਸ ਅਨੋਖੀ ਮੰਗ ਨੂੰ ਸੁਣ ਕੇ ਪਹਿਲਾਂ ਤਾਂ ਮਹਾਰਾਣੀ ਕੈਥਰੀਨ ਹੈਰਾਨ ਹੋਈ, ਫਿਰ ਗੁੱਸੇ ਵਿੱਚ ਅੱਗ ਬਬੂਲਾ ਹੋ ਕੇ ਬੋਲੀ..” ਨੈਪੋਲੀਅਨ ਦੀਆਂ ਸੈਨਾਵਾਂ ਨੇ ਵੀ ਅਜਿਹਾ ਕਹਿਰ ਜਰਮਨੀ ਤੇ ਨਹੀਂ ਢਾਹਿਆ, ਜੋ ਅੱਜ ਇਸ ਬੱਚੀ ਨੇ ਜਰਮਨੀ ਦੀ ਮਹਾਰਾਣੀ ਕੈਥਰੀਨ ਤੇ ਢਾਹਿਆ..ਮੈਂ ਬਚਨ ਦੇ ਚੁੱਕੀ ਹਾਂ ਤੇ ਮੇਰਾ ਬਚਨ ਝੂਠਾ ਨਹੀਂ ਹੋ ਸਕਦਾ, ਅੱਜ ਤੂੰ ਆਪਣੇ ਬੋਲਾਂ ਮਾਤਰ ਨਾਲ ਹੀ ਜਰਮਨ ਦੀ ਮਹਾਰਾਣੀ ਨੂੰ ਢਹਿਢੇਰੀ ਕਰ ਦਿੱਤਾ ਤੇ ਮੈਨੂੰ ਯਕੀਨ ਹੈ ਕਿ ਹੁਣ ਲੋਰੇਨ ਰਾਜ ਜਿਆਦਾ ਦੇਰ ਤੱਕ ਜਰਮਨ ਦਾ ਗੁਲਾਮ ਨਹੀਂ ਰਹੇਗਾ ਤੇ ਇਹੀ ਹੋਇਆ….!

ਇਹ ਕਹਿ ਕੇ ਮਹਾਰਾਣੀ ਕੈਥਰੀਨ ਉਦਾਸ ਹੋ ਕੇ ਉੱਥੋਂ ਚਲੀ ਗਈ…

ਲੜਕੀ ਦੀ ਮਾਂ ਬੋਲੀ…” ਡਾ. ਰਘੁਬੀਰ, ਹੁਣ ਤੁਸੀਂ ਸਮਝ ਚੁੱਕੇ ਹੋਉਗੇ ਕਿ ਮੈਂ ਕਿਸ ਮਾਂ ਦੀ ਔਲਾਦ ਹਾਂ, ਅਸੀਂ ਫਰੈਂਚ ਵਾਸੀ ਆਪਣੀ ਭਾਸ਼ਾ ਤੇ ਬਹੁਤ ਮਾਣ ਕਰਦੇ ਹਾਂ ਤੇ ਸਾਡੇ ਲਈ ਦੇਸ਼ ਲਈ ਜਿੰਨਾ ਪਿਆਰ ਹੈ, ਉਨਾਂ ਹੀ ਆਪਣੀ ਮਾਂ-ਬੋਲੀ ਲਈ ਪਿਆਰ ਹੈ…ਸਾਨੂੰ ਸਾਡੀ ਭਾਸ਼ਾ ਮਿਲ ਗਈ ਤੇ ਅੱਗੇ ਜਾ ਕੇ ਅਸੀਂ ਜਰਮਨ ਤੋਂ ਅਜਾਦੀ ਪ੍ਰਾਪਤ ਕਰ ਲਈ..”

ਜਿਹੜੀ ਕੌਮ, ਦੇਸ਼ ਜਾਂ ਸਭਿਅਤਾ ਆਪਣੀ ਮਾਂ-ਬੋਲੀ ਵਿਸਾਰ ਦੇਵੇ, ਉਸਨੂੰ ਗੁਲਾਮ ਬਣਾਉਣਾ ਬਹੁਤ ਸੌਖਾ ਹੈ..

ਮੈਨੂੰ ਮਾਣ ਹੈ….ਆਪਣੀ ਮਾਂ-ਬੋਲੀ ਪੰਜਾਬੀ ਤੇ

ਸਰੋਤ: ਅਗਿਆਤ

  • 1
  • …
  • 33
  • 34
  • 35
  • 36

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close