ਤੁਸਾਂ ਨੂੰ ਮੁਬਾਰਕ ਲੇਫ ਤਲਾਈਆਂ
ਸਾਨੂੰ ਮੁਬਾਰਕ ਜੁੱਲੀ ਦੀਵਾ ਜਗਦਾ ਰਹੇ
ਇਕੋ ਇਸ਼ਕ ਸਲਾਮਤ ਸਾਡਾ
ਸਾਥੋਂ ਚੂਰੀ ਡੁੱਲੀ ਦੀਵਾ ਜਗਦਾ ਰਹੇ
Sandeep Kaur
ਵਿਹੜੇ ਦੇ ਵਿਚ ਪਈ ਆਂ ਭਾਬੀਏ,
ਹਰਾ ਮੂੰਗੀਆ ਤਾਣੀ।
ਵੀਰ ਤਾਂ ਮੇਰਾ ਨੌਕਰ ਉੱਠ ਗਿਆ,
ਆਪਾਂ ਹਾਣੋ ਹਾਣੀ।
ਉੱਠ ਕੇ ਨੀ ਭਾਬੋ,
ਭਰ ਦੇ ਦਿਉਰ ਦਾ ਪਾਣੀ।
ਤਿੰਨਾਂ ਦਿਨਾ ਦੀ ਮੇਰੀ ਤਿੰਨ ਪਾ ਮੱਖਣੀ,
ਖਾ ਗਿਆ ਟੁੱਕ ਤੇ ਧਰ ਕੇ,
ਨੀ ਲੋਕੀ ਆਖਣ ਮਾੜਾ ਮਾੜਾ,
ਪੰਜ ਫੁੱਲਾਂ ਦਾ ਕੱਢਿਆ ਸਰਾਣਾ
ਛੇਵੀਂ ਦਰੀ ਵਿਛਾਈ
ਹੀਰੇ ਲਾਡਲੀਏ
ਮਸਾਂ ਬੁੱਕਲ ਵਿੱਚ ਆਈ।
ਕੀ ਹੋਣਾ ਸੀ ਉਨ੍ਹਾਂ ਬਦਨਾਮ ਉਲਟੇ ਬਣ ਗਏ ਨਾਇਕ,
ਬਣਾਈਆਂ ਸੀ ਜੋ ਖੰਭਾਂ ਤੋਂ ਉਨ੍ਹਾਂ ਡਾਰਾਂ ਦਾ ਕੀ ਬਣਿਆ।
ਖ਼ੁਦਾ ਵੀ ਵੇਖ ਕੇ ਭਿਸ਼ਟੀ ਖੁਦਾਈ ਸੋਚਦਾ ਹੋਉ,
ਜੋ ਬਖ਼ਸ਼ੇ ਸੀ ਮਨੁੱਖਤਾ ਨੂੰ ਸਦਾਚਾਰਾਂ ਦਾ ਕੀ ਬਣਿਆ।ਤੇਜਿੰਦਰ ਮਾਰਕੰਡਾ
ਸੜਕਾਂ ਕੰਧਾਂ ਕੋਠੇ ਗਿੱਲੇ ਕੁਦਰਤ ਸਾਵਣ ਰਾਣੀ ਗਿੱਲੀ
ਬਿਸਤਰ ਗਿੱਲਾ ਵਸਤਰ ਗਿੱਲੇ, ਅੱਜ ਦੀ ਰਾਤ ਵੀ ਮਾਣੀ ਗਿੱਲੀ
ਮੇਰੇ ਦੇਸ਼ ਦੇ ਅੰਦਰ ਠਾਕੁਰ ਐਸਾ ਫੈਸ਼ਨ ਦਾ ਮੀਂਹ ਵਰਿਆ
ਲਿੱਪ ਸਟਿੱਕ ਤਾਂ ਬਚ ਗਈ ਸੁੱਕੀ ਹੋ ਗਈ ਸੁਰਮੇਦਾਨੀ ਗਿੱਲੀਠਾਕੁਰ ਭਾਰਤੀ
ਸਾਉਣ ਮਹੀਨੇ ਮੀਂਹ ਨਹੀਂ ਪੈਂਦਾ,
ਲੋਕੀ ਘੜਨ ਸਕੀਮਾਂ।
ਮੌਲੇ ਤਾਂ ਹੁਣ ਹਲ ਵਾਹੁਣੋ ਹਟਗੇ,
ਗੱਭਰੂ ਲੱਗ ਗੇ ਫੀਮਾਂ।
ਗੱਭਣਾਂ ਤੀਮੀਆਂ ਨੱਚਣੋਂ ਰਹਿ ਗਈਆਂ,
ਢਿੱਡ ਹੋ ਜਾਂਦੇ ਬੀਨਾਂ।
ਲਹਿੰਗਾ ਭਾਬੋ ਦਾ,
ਚੱਕ ਲਿਆ ਦਿਉਰ ਸ਼ੌਕੀਨਾਂ।
ਤਰ ਕੇ ਤਰ ਵੇ ਤਰ ਵੇ,
ਮੇਰਾ ਮਾਝੇ ਸਾਕ ਨਾ ਕਰ ਵੇ,
ਮਾਝੇ ਦੇ ਜੱਟ ਬੁਰੇ ਸੁਣੀਦੇ,
ਉਠਾਂ ਨੂੰ ਪਾਉਦੇ ਖਲ ਵੇ,
ਖਲ ਤਾਂ ਮੈਥੋ ਕੁੱਟੀ ਨਾ ਜਾਵੇ,
ਗੁੱਤੋਂ ਲੈਦੇ ਫੜ ਵੇ,
ਮੇਰਾ ਉੱਡੇ ਡੋਰੀਆਂ,
ਮਹਿਲਾਂ ਵਾਲੇ ਘਰ ਵੇ,
ਮੇਰਾ ਉੱਡੇ………,
ਨਾ ਤੂੰ ਪਿਆਰ ਦਾ ਤਕੀਆ ਤੱਕਿਆ ਨਾ ਘੋਟੀ ਨਾ ਪੀਤੀ,
ਜਿਨ੍ਹਾਂ ਦੇ ਮੂੰਹ ਨੂੰ ਸਾਵੀਂ ਲੱਗਦੀ ਇਸ ਦੇ ਹੋ ਕੇ ਰਹਿ ਗਏ ਨੇ।
ਰੱਤ ਤਿਰਹਾਏ ਰਾਵ੍ਹਾਂ ਉੱਤੇ ਉਹ ਮੁਸਾਫ਼ਿਰ ਸਾਥੀ ਮੇਰੇ,
ਕੰਡੇ ਦੀ ਇਕ ਚੋਭ ’ਤੇ ਜਿਹੜੇ ਛਾਲੇ ਵਾਂਗੂੰ ਬਹਿ ਗਏ ਨੇ।ਸ਼ਰੀਫ਼ ਕੁੰਜਾਹੀ
ਸਹੁਰੇ ਮੇਰੇ ਨੇ ਜੁੱਤੀ ਭੇਜੀ
ਉਹ ਵੀ ਮੇਰੇ ਤੰਗ
ਨੀ ਮੈਂ ਕਰਾਂ ਵਡਿਆਈਆਂ
ਸਹੁਰੇ ਮੇਰੇ ਨੰਗ।
ਫਿਰ ਲਹਿਰਾਏ ਜ਼ੁਲਫ਼ ਦੇ ਸਾਏ ਪੀੜ ਜਿਗਰ ਦੀ ਹਾਏ ਹਾਏ
ਆ ਘੁਟ ਪੀਈਏ ਬੱਦਲ ਛਾਏ, ਗੂੜ੍ਹੇ ਹੋ ਗਏ ਗ਼ਮ ਦੇ ਸਾਏਮਹਿੰਦਰ ਦਰਦ
ਲੱਭਦਾ ਫਿਰਾਂ ਨੀ ਭਾਬੀ,
ਰੂਪ ਦੀਆਂ ਮੰਡੀਆਂ ‘ਚੋਂ,
ਰੰਗ ਤੇਰੇ ਰੰਗ ਵਰਗਾ।
ਲੱਕ ਪਤਲਾ ਸਰੀਰ ਹੌਲਾ,
ਵੰਗ ਵਰਗਾ।