ਝੂਟਾ-ਝੂਟਾ-ਝੂਟਾ !
ਜਿੱਥੇ ਦਿਉਰ ਪੱਬ ਧਰਦਾ,
ਉੱਥੇ ਉੱਗਦਾ ਸਰੂ ਦਾ ਬੂਟਾ।
ਬੂਟਾ ਲਾ ਨੀ ਲਿਆ,
ਫੁੱਲ ਖਿੜ ਨੀ ਗਿਆ।
ਸੋਹਣੀ ਭਾਬੋ ਮਿਲ ਗਈ,
ਦਿਉਰ ਤਿੜ ਨੀ ਗਿਆ।
Sandeep Kaur
ਟੱਲ,
ਟੱਲ,
ਬੁੜੀ ਨੂੰ ਭੌਕਣ ਦੇ,
ਮੇਲਾ ਦੇਖਣ ਚੱਲ,
ਬੁੜੀ ਨੂੰ …….,
ਚਲੋ ਉਹ ਤਖ਼ਤ ‘ਤੇ ਬੈਠਾ ਹੈ ਕਰ ਕੇ ਕਤਲ ਆਵਾਜ਼ਾਂ,
ਮੁਬਾਰਕਬਾਦ ਵੀ ਦੇਵਾਂਗੇ, ਮਾਤਮ ਵੀ ਮਨਾਵਾਂਗੇ।ਰਾਬਿੰਦਰ ਮਸ਼ਰੂਰ
ਜੇਠ ਜਠਾਣੀ ਘਿਉ ਖਾ ਜਾਂਦੇ
ਤੈਨੂੰ ਦਿੰਦੇ ਚਹੇੜੂ
ਮੱਝੀਆਂ ਨਾ ਛੇੜੀ
ਆਪੇ ਜੇਠ ਜੀ ਛੇੜੂ।
ਜੇ ਸਿਕੰਦਰ ਵਾਂਗ ਨ੍ਹੇਰ ਨੂੰ ਬੜਾ ਹੰਕਾਰ ਹੈ
ਮਾਣਮੱਤੀ ਮਹਿਕ ਵੀ ਤਾਂ ਐਨ ਪੋਰਸ ਹਾਰ ਹੈ
ਮੌਤ ਜੇ ਜਿੱਦੀ ਲੁਟੇਰੀ ਹੈ ਨਿਰੀ
ਜ਼ਿੰਦਗੀ ਵੀ ਪਦਮਨੀ ਖੁੱਦਾਰ ਹੈਜਗਤਾਰ
ਘਰ ਨੇ ਜਿੰਨ੍ਹਾਂ ਦੇ ਕੋਲੋ ਕੋਲੀ,
ਖੇਤ ਜਿਨ੍ਹਾਂ ਦੇ ਨਿਆਈਆਂ।
ਕੋਲੋ ਕੋਲੀ ਮਨ੍ਹੇ ਗਡਾ ਲਏ,
ਗੱਲਾਂ ਕਰਨ ਪਰਾਈਆਂ।
ਜੱਟਾਂ ਦੇ ਪੁੱਤ ਸਾਧੂ ਹੋ ਗਏ,
ਸਿਰ ਤੇ ਜਟਾਂ ਰਖਾਈਆਂ।
ਫੜ ਕੇ ਬਗਲੀ ਮੰਗਣ ਚੜ੍ਹ ਪਏ,
ਖੈਰ ਨਾ ਪਾਉਂਦੀਆਂ ਮਾਈਆਂ।
ਹੁਣ ਨਾ ਸਿਆਣਦੀਆਂ,
ਦਿਉਰਾਂ ਨੂੰ ਭਰਜਾਈਆਂ।
ਟੱਲੀਆਂ ਟੱਲੀਆਂ ਟੱਲੀਆਂ,
ਸਾਨੂੰ ਦੇਖ ਲੋ ਭੈਣੋ,
ਅਸੀਂ ਨੱਚ ਚੱਲੀਆਂ,
ਸਾਨੂੰ ……,
ਮੈਂ ਕਣੀਆਂ ਨੂੰ ਦਰੱਖਤਾਂ ਤੋਂ ਉਤਾਂਹ ਦੇਖ ਨਾ ਸਕਿਆ।
ਮੈਂ ਉਸ ਦੇ ਜ਼ਖ਼ਮ ਨੂੰ ਉਸ ਜ਼ਖ਼ਮ ਤੀਕਰ ਜਾਣ ਨਾ ਸਕਿਆ।ਸੁਰਿੰਦਰ ਸੀਹਰਾ
ਜੇਠ ਜਠਾਣੀ ਅੰਦਰ ਪੈਂਦੇ
ਤੇਰਾ ਮੰਜਾ ਦਰ ਵਿੱਚ ਵੇ
ਕੀ ਲੋਹੜਾ ਆ ਗਿਆ
ਘਰ ਵਿੱਚ ਵੇ।
ਸ਼ੋਅਲੇ ਮੇਰੀ ਖ਼ਾਕ ‘ਚੋਂ ਇਉਂ ਭੜਕੇ
ਕਿ ਬੂਹੇ ਦਿੱਲੀ ਦਰਬਾਰ ਦੇ ਜਾ ਖੜਕੇਅਜਮੇਰ ਔਲਖ
ਭਾਬੀ, ਭਾਬੀ ਕੀ ਲਾਈ ਆ ਦਿਉਰਾ,
ਕੀ ਭਾਬੀ ਤੋਂ ਲੈਣਾ।
ਬੂਰੀ ਮਹਿ ਨੂੰ ਪੱਠੇ ਪਾ ਦੇ,
ਨਾਲੇ ਘੜਾ ਦੇ ਗਹਿਣਾ।
ਭਾਬੀ ਦਾ ਝਿੜਕਿਆ ਵੇ,
ਕੁਛ ਨੀ ਬੇਸ਼ਰਮਾ ਰਹਿਣਾ।
ਠੰਡੇ ਨੀ ਪੈੜੇ ਵਾਲੀਏ,
ਤੂੰ ਝੱਟ ਕੁ ਮਗਰੋਂ ਆਈ,
ਠੰਡੇ ਨੀ ……,