ਲੰਮੀ ਧੌਣ ਤੇ ਸਜੇ ਤਵੀਤੀ,
ਮਧਰੀ ਧੌਣ ਤੇ ਵਾਲੇ।
ਰੋਟੀ ਲੈ ਕੇ ਚੱਲ ਪਈ ਖੇਤ ਨੂੰ,
ਦਿਉਰ ਮੱਝੀਆਂ ਚਾਰੇ।
ਆਉਂਦੀ ਨੂੰ ਕਹਿੰਦਾ ਜੀ ਨੀ ਭਾਬੀਏ,
ਜਾਂਦੀ ਨੂੰ ਅੱਖੀਆਂ ਮਾਰੇ।
ਟੁੱਟ ਪੈਣਾ ਵਿਗੜ ਗਿਆ,
ਬਿਨ ਮੁਕਲਾਈਆਂ ਭਾਲੇ।
Sandeep Kaur
ਛੰਨਾ ਭਰਿਆ ਦੁੱਧ ਦਾ,
ਇਹ ਡੋਲਣਾ ਵੀ ਨਹੀਂ,
ਹੋਰ ਭਰਨਾ ਵੀ ਨਹੀਂ,
ਤੈਨੂੰ ਛੱਡਣਾ ਵੀ ਨਹੀਂ,
ਹੋਰ ਕਰਨਾ ਵੀ ਨਹੀਂ,
ਜੇ ਕਰਿਆ,ਕਰੂ ਤੇਰਾ ਮਾਮਾ,
ਏਥੇ ਮੇਰੀ ਨੱਥ ਡਿੱਗ ਪਈ,
ਨਿਉ ਕੇ ਚੱਕੀ ਜਵਾਨਾ,
ਏਥੇ ਮੇਰੀ ………
ਕਿੱਕਰਾਂ ਵੀ ਲੰਘ ਗਈਆਂ
ਬੇਰੀਆਂ ਵੀ ਲੰਘ ਗਈਆਂ
ਲੰਘਣੋਂ ਰਹਿ ਗਈ ਡੇਕ
ਅੱਲ੍ਹੜ ਜਵਾਨੀ ਦਾ, ਹੀਟਰ ਵਰਗਾ ਸੇਕ ॥
ਉਹ ਗੁਲਦਸਤਾ ਸਜਾ ਕੇ ਤਾਂ ਬਹੁਤ ਖ਼ੁਸ਼ ਹੋ ਰਿਹਾ ਸੀ।
ਖ਼ਬਰ ਉਸ ਨੂੰ ਨਹੀਂ ਸੀ ਪਰ ਕਿ ਹਰ ਫੁੱਲ ਰੋ ਰਿਹਾ ਸੀ।ਰਣਜੀਤ ਸਿੰਘ ਧੂਰੀ
ਇਹ ਦਰਦ ਪੀੜਾਂ ਹੰਝੂ ਹੌਕੇ ਨੇ ਜਿਸਦੀ ਪੂੰਜੀ
ਯਾਰੋ ਇਹ ਮੈਨੂੰ ਦੱਸੋ ਫਿਰ ਉਹ ਕੰਗਾਲ ਕਿੱਦਾਂਅਮਰੀਕ ਗਾਫ਼ਿਲ
ਸੱਸੜੀਏ ਸਮਝਾ ਲੈ ਪੁੱਤ ਨੂੰ,
ਘਰ ਨਾ ਰਾਤ ਨੂੰ ਆਵੇ।
ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਵੇ।
ਘਰ ਦੀ ਨਾਰ ਪਟੋਲੇ ਵਰਗੀ,
ਨਿੱਤ ਝਿਊਰੀ ਦੇ ਜਾਵੇ।
ਵਰਜ ਨਮੋਹੇ ਨੂੰ,
ਸ਼ਰਮ ਰਤਾ ਨਾ ਆਵੇ।
ਛੰਨਾ,ਛੰਨੇ ਵਿੱਚ ਚੂਰੀ ਕੁੱਟਾਂਗੇ,
ਲੈ ਲਾ ਨੰਬਰਦਾਰੀ,
ਆਪਾ ਲੋਕਾਂ ਨੂੰ ਕੁੱਟਾਗੇ,
ਲੈ ਲਾ ………,
ਪੇਕਿਆਂ ਦੇ ਘਰ ਮੱਝਾਂ ਲਵੇਰੀਆਂ
ਸਹੁਰਿਆਂ ਦੇ ਘਰ ਢਾਂਡੀ
ਮਾੜੀ ਹੋ ਗੀ ਵੇ
ਸੁੱਥਣ ਢਿਲਕਦੀ ਜਾਂਦੀ।
ਸਮਝ
ਹਰਨਾਮੇ ਦੇ ਚਾਰੇ ਮੁੰਡੇ ਸਰਵਿਸ ਕਰਦੇ ਸਨ। ਸਾਰੇ ਆਪਣੇ ਆਪਣੇ ਟੱਬਰਾਂ ਨੂੰ ਲੈ ਕੇ ਖਿੰਡ ਪੁੰਡ ਗਏ। ਹਰਨਾਮੇ ਦੀ ਕਿਸੇ ਵੀ ਮੁੰਡੇ ਨਾਲ ਦਾਲ ਨਾ ਗਲੀ। ਉਹ ਪਿੰਡ ਇਕੱਲਾ ਹੀ ਰਹਿ ਗਿਆ। ਆਖਰ ਉਸਦੀ ਇਕਲੌਤੀ ਧੀ ਉਸਨੂੰ ਆਪਣੇ ਪਾਸ ਲੈ ਗਈ। ਉਹ ਉਥੇ ਰਹਿਣ ਲੱਗ ਪਿਆ। ਉਸਦੀ ਧੀ ਦੇ ਦੂਜੀ ਕੁੜੀ ਨੇ ਜਨਮ ਲਿਆ ਤਾਂ ਹਰਨਾਮਾ ਬੜੀ ਨਮੋਸ਼ੀ ਨਾਲ ਧੀ ਨੂੰ ਦਿਲਾਸਾ ਦੇਣ ਲੱਗਿਆ,
ਧੀਏ ਰੱਬ ਨੇ ਬੜਾ ਮਾੜਾ ਕੀਤਾ, ਜੇ ਚੰਗਾ ਜੀਅ ਦੇ ਦਿੰਦਾ
ਧੀ ਨੇ ਟੋਕਦਿਆਂ ਅੱਗੋਂ ਝੱਟ ਕਿਹਾ, ਬਾਪੂ, ਹੁਣ ਕੀ ਤੂੰ ਆਪਣੇ ਪੁੱਤਾਂ ਕੋਲ ਹੀ ਰਹਿਨੈ?
ਮੁੱਕਿਆ ਹਨ੍ਹੇਰਾ ਪਰ ਅਜੇ ਬਾਕੀ ਹਨੇਰ ਹੈ।
ਘਸਮੈਲਾ ਚਾਨਣਾ ਅਤੇ ਤਿੜਕੀ ਸਵੇਰ ਹੈ।
ਝੂਠੇ ਸਮਾਜਵਾਦ ’ਤੇ ਭੁੱਲਿਉ ਨਾ ਸਾਥੀਉ,
ਜਿਊਂਦਾ ਬਦਲ ਕੇ ਭੇਸ ਅਜੇ ਤੱਕ ਕੁਬੇਰ ਹੈ।ਮੋਹਨ ਸਿੰਘ (ਪ੍ਰੋ.)
ਭਾਂਬੜ ਅੰਦਰੋਂ ਉਠਦੇ ਨੇ ਸੀਤਾ ਰੋਣ ਲਗਦੀ ਹੈ ।
ਸੀਤਾ ਨੂੰ ਚੁੱਪ ਕਰਾਉਂਦਾ ਹਾਂ ਤਾਂ ਮੀਰਾ ਰੋਣ ਲਗਦੀ ਹੈਕੇ. ਕੇ. ਪੁਰੀ ਐਡਵੋਕੇਟ
ਵਿਹੜੇ ਦੇ ਵਿਚ ਖੜ੍ਹੀ ਭਾਬੀਏ,
ਮੈਂ ਤਾਂ ਨਿਗਾਹ ਟਿਕਾਈ।
ਤੂੰ ਤਾਂ ਸਾਨੂੰ ਯਾਦ ਨੀ ਕਰਦੀ,
ਮੈਂ ਨੀ ਦਿਲੋਂ ਭੁਲਾਈ।
ਤੇਰੇ ਨਖਰੇ ਨੇ,
ਅੰਗ ਕਾਲਜੇ ਲਾਈ।