ਜੋ ਸੱਚ ਦੇ ਰਸਤੇ ਤੇ ਚਲਦੇ ਨੇਂ
ਉਹ ਅਕਸਰ ਹੌਲੀ ਹੌਲੀ ਚੱਲਦੇ ਨੇਂ
Sandeep Kaur
ਕੁਜ਼ ਅੱਖਾਂ ਨੂੰ ਸਿਰਫ ਸੁਪਨੇ ਨਸੀਬ ਹੁੰਦੇ ਨੇ,
ਜੋ ਦੇਖੇ ਤਾ ਜਾ ਸਕਦੇ ਨੇ , ਪਰ ਕਦੇ ਪੂਰੇ ਨਹੀਂ ਹੁੰਦੇ,,
ਮਿੱਠਿਆ ਤੂੰ ਓਹ ਕੰਮ ਕਰ, ਜੋ ਤੇਰੇ ਤੋ ਹੋ ਸਕਦੇ
ਤੇਨੂੰ ਲਗਦਾ ਤੂੰ ਮੇਰੇ ਤੋ ਮੇਰੀ ਹਾਸੀ ਖੋਹ ਸਕਦੇ
ਆਹ ਕੰਮ ਕਰਨਾ ਤਾਂ ਅਗਲਾ ਜਨਮ ਲੈ ਕੇ ਆਈ
ਏਸ ਬਾਰ ਤਾਂ ਬਸ ਤੂੰ ਰੀਲ ਬਣਾ ਕੇ ਰੋ ਸਕਦੇ
ਕਿਸਮਤ ਹਰਾਉੰਦੀ ਵੀ ਐ ਤੇ ਜਤਾਉੰਦੀ ਵੀ ਐ
ਐਂਵੇ ਮਨ ਹਲਕਾ ਨੀਂ ਕਰੀਦਾ
ਤਾਰੇ ਪੰਕਤੀ ਬੰਨ੍ਹ ਖਲੋਤੇ
ਉੱਛਲੀ ਅੰਬਰ-ਗੰਗਾ
ਘੜਿਆਂ ਨੂੰ ਪਈ ਮੂੰਹ ਮੂੰਹ ਭਰਦੀ
ਬਣੀ ਕਲਪਨਾ ਮਹਿਰੀ ।ਕਈ ਉਰਵਸ਼ੀਆਂ ਚਾਕਰ ਹੋਈਆਂ
ਇਸ ਮਹਿਰੀ ਦੇ ਅੱਗੇ
ਇੰਦਰ ਸਭਾ ਲਗਾ ਕੇ ਬੈਠੀ
ਹੁਸਨ ਹੋਰ ਵੀ ਕਹਿਰੀ ।ਪਿਆਰ ਮੇਰੇ ਦਾ ਭੇਤ ਏਸ ਨੇ
ਛਮਕਾਂ ਮਾਰ ਜਗਾਇਆ
ਸੁੱਤਾ ਨਾਗ ਇਸ਼ਕ ਦਾ ਜਾਗੇ
ਹੋਰ ਵੀ ਹੋ ਜਾਏ ਜ਼ਹਿਰੀ ।ਭੁੱਖੇ ਅੰਬਰ ਭਰਨ ਕਲਾਵਾ
ਹੱਥਾਂ ਵਿਚ ਨਾ ਆਵੇ
ਸੋਹਣੀ ਹਰ ਚੰਦਉਰੀ, ਆਖ਼ਰ
ਹਰ ਚੰਦਉਰੀ ਠਹਿਰੀ ।ਖਿੜਦੀ ਜਿਵੇਂ ਕਪਾਹ ਦੀ ਫੁੱਟੀ
ਸੁਪਨੇ ਤੇਰੇ ਹਸਦੇ
ਜੀ ਕਲਪਨਾਂ! ਜੁੱਗਾਂ ਤੋੜੀ
ਸੁਪਨੇ ਕੱਤ ਸੁਨਹਿਰੀ ।ਲੱਖ ਤੇਰੇ ਅੰਬਾਰਾਂ ਵਿੰਚੋ
ਦੱਸ ਕੀ ਲੱਭਾ ਸਾਨੂੰ ?
ਇੱਕੋ ਤੰਦ ਪਿਆਰ ਦੀ ਲੱਭੀ
ਉਹ ਵੀ ਤੰਦ ਇਕਹਿਰੀ ।Amrita Pritam
ਕੁਝ ਇਦਾਂ ਨਿਭਾਏ ਓਹਨੇ ਵਾਦੇ ਸਾਰੇ
ਝੁਠੇ ਸੀ ਪਿਆਰ ਦੇ ਇਰਾਦੇ ਸਾਰੇ
ਮੈਨੂੰ ਓਹਦੀ ਹਰ ਗੱਲ ਤੇ ਵਿਸ਼ਵਾਸ ਸੀ
ਓਹਨੇ ਝੁਠੇ ਸਾਬੀਤ ਕਿਤੇ ਮੇਰੇ ਹਰ ਇੱਕ ਖ਼ੁਆਬ ਸਾਰੇ
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
ਯਾਰ ਇਕ ਦੋ ਹੋਣ ਪਰ ਹੋਣ ਚੱਜਦੇ
ਐਵੇ ਗੱਲਾ ਬਾਤਾ ਨਾਲ ਨੀ ਸਲੂਟ ਵੱਜਦੇ
ਇਕ ਵਾਰ ਦੀ ਗੱਲ ਹੈ ਕਿ ਇਕ ਰਾਜੇ ਦਾ ਕੀਮਤੀ ਹਾਰ ਚੋਰੀ ਹੋ ਗਿਆ। ਰਾਜੇ ਨੇ ਉਸ ਚੋਰ ਦੀ ਬਹੁਤ ਤਲਾਸ਼ ਕੀਤੀ ਪਰ ਉਸਦਾ ਕੋਈ ਪਤਾ ਨਾ ਲੱਗਾ। ਆਖਿਰ ਸੋਚਦਿਆਂ ਸੋਚਦਿਆਂ ਰਾਜੇ ਨੂੰ ਇਕ ਗੱਲ ਸੁਝੀ। ਉਸ ਨੇ ਸ਼ਹਿਰ ਦੇ ਸਾਰੇ ਲੋਕ ਆਪਣੇ ਦਰਬਾਰ ਵਿਚ ਇਕੱਠੇ ਕਰ ਲਏ। ਹਰ ਇਕ ਨੂੰ ਇਕੋ ਜਿੰਨੀ ਲੰਮੀ ਇਕ-ਇਕ ਸੋਟੀ ਦੇ ਕੇ ਕਿਹਾ, “ਕਲ ਨੂੰ ਸਾਰੇ ਜਣੇ ਸੋਟੀਆਂ ਲੈ ਕੇ ਦਰਬਾਰ ਵਿਚ ਹਾਜ਼ਰ ਹੋਣ। ਨਾਲ ਹੀ ਇਹ ਵੀ ਆਖ ਦਿੱਤਾ ਕਿ ਇਸ ਸੋਟੀ ਦੀ ਇਕ ਖ਼ਾਸ ਗੱਲ ਇਹ ਹੈ ਕਿ ਜਿਹੜਾ ਚੋਰ ਹੋਵੇਗਾ, ਉਸ ਦੀ ਸੋਟੀ ਇਹ ਰਾਤੋ-ਰਾਤ ਇਕ ਸੈਂਟੀਮੀਟਰ ਵੱਧ ਜਾਂਦੀ ਹੈ।
ਸਾਰੇ ਸੋਟੀਆਂ ਲੈ ਕੇ ਆਪਣੇ-ਆਪਣੇ ਘਰ ਚਲੇ ਗਏ। ਚੋਰ ਨੇ ਸੋਚਿਆ ਕਿ ਜੇ ਮੈਂ ਆਪਣੀ ਸੋਟੀ ਕੱਟ ਕੇ ਇਕ ਸੈਂਟੀਮੀਟਰ ਛੋਟੀ ਕਰ ਲਵਾਂ ਤਾਂ ਮੈਂ ਬੱਚ ਸਕਦਾ ਹਾਂ। ਉਸ ਨੇ ਇਸੇ ਤਰ੍ਹਾਂ ਹੀ ਕੀਤਾ।
ਦੂਜੇ ਦਿਨ ਸਾਰੇ ਲੋਕ ਆਪੋ ਆਪਣੀਆਂ ਸੋਟੀਆਂ ਲੈ ਕੇ ਰਾਜੇ ਦੇ ਦਰਬਾਰ ਵਿਚ ਹਾਜ਼ਰ ਹੋਏ। ਸਾਰਿਆਂ ਦੀ ਸੋਟੀਆਂ ਦੀ ਲੰਬਾਈ ਵੇਖੀ ਗਈ ਪਰ ਚੋਰ ਦੀ ਸੋਟੀ ਸਾਰਿਆਂ ਦੀਆਂ ਸੋਟੀਆਂ ਵਿਚੋਂ ਛੋਟੀ ਸੀ। ਰਾਜੇ ਨੇ ਭਰੇ ਦਰਬਾਰ ਵਿਚ ਉਸ ਚੋਰ ਨੂੰ ਫੜ ਲਿਆ। ਉਸ ਕੋਲੋਂ ਹਾਂਰ ਬਰਾਮਦ ਕਰਕੇ ਉਸ ਨੂੰ ਕੈਦ ਕਰ ਲਿਆ। ਉਸਨੂੰ ਹੋਰ ਸਜ਼ਾ ਵੀ ਦਿੱਤੀ ਗਈ।
ਸਿੱਖਿਆ-ਚੋਰ ਦੀ ਦਾੜ੍ਹੀ ਵਿਚ ਤਿਣਕਾ।
ਵਕਤ ਨਾਲ ਹੀ ਮਿਲਦੇ ਆ
ਤਜਰਬੇ ਜਿੰਦਗੀ ਦੇ
ਤੇ ਠੋਕਰਾਂ ਮਿਲੇ ਬਗੈਰ ਕੋਈ ਮਿੱਤਰਾ
ਸਿਆਣਾ ਨਹੀਂ ਬਣਦਾ
ਕਮੀ ਰੱਖੀ ਨਹੀਂ ਦੁਨੀਆਂ ਬਣਾਉਣ ਵਾਲੇ ਨੇ ,
ਜਿੰਨ੍ਹੇ ਸੜਦੇ ਨੇ ਉਸ ਤੋਂ ਜ਼ਿਆਦਾ ਚਾਹੁੰਣ ਵਾਲੇ ਨੇ।
ਕਲੇ ਰਹਿਣਾ ਸਿੱਖ ਗਏ
ਹੁਣ ਮਹਿਫਲਾਂ ਵਿੱਚ ਰਹਿਣ ਦਾ ਜੀ ਨੀ ਕਰਦਾ
ਜੇ ਸੁਣ ਲੇਂਦੇ ਕੁਝ ਯਾਰਾਂ ਦੀਆਂ ਗੱਲਾਂ
ਤਾਂ ਦੁਖ ਦਿਲ ਏਣਾ ਸ਼ਇਦ ਨਹੀਂ ਜਰਦਾ