ਗਮ ਇਹ ਨਹੀਂ ਕਿ ਅਸੀਂ ਜੁਦਾ ਹੋ ਗਏ
ਗਮ ਇਹ ਹੈ ਕਿ ਪਿਆਰ ਮੇਰਾ ਬਦਨਾਮ ਹੋ ਗਿਆ|
Sandeep Kaur
ਤੈਨੂੰ ਸਮਝਾਵਾਂ ਕਿੰਝ ਮੈਂ ਪਿਆਰ ਮੇਰਾ,
ਵੇ ਤੂੰ ਸਮਝੇਂ ਹੀ ਨਾਂ
ਕਰੇ ਗੱਲਾ ਹਰ ਵੇਲੇ ਮਰਨ ਦੀਆਂ,
ਵੇ ਜੀਣਾ ਤੇਰੇ ਨਾਲ ਸਮਝੇਂ ਹੀ ਨਾ
ਪਾਪ ਦਾ ਪਛਤਾਵਾ ਕਦੇ ਪਾਪ ਨਾਲ ਨਹੀਂ ਹੋ ਸਕਦਾ।
ਸੱਚਮੁੱਚ ਪਛਤਾਵਾ ਕਰਨਾ ਹੀ ਹੈ ਤਾਂ ਲੋਕ ਸੇਵਾ ਦਾ ਕੰਮ ਕਰੋ।
ਜੀਵਾਂ ਨੂੰ ਸਿੱਖ ਪਹੁੰਚਾਓ, ਪੁੰਨ ਵਾਲੇ ਕੰਮ ਕਰੋ।
Sheikh Saadi
ਅਮਰ ਸਿੰਘ ਪਿਛਲੇ ਪੰਦਰਾਂ ਦਿਨਾਂ ਤੋਂ ਆਪਣੇ ਝੋਨੇ ਦੀ ਰਾਖੀ ਕਰ ਰਿਹਾ ਸੀ। ਦਿਨੇ ਉਹ ਲਾਗੇ ਦੀ ਨਿੰਮ ਹੇਠ ਪਰਨਾ ਸੁੱਟਕੇ ਪਿਆ ਰਹਿੰਦਾ ਅਤੇ ਰਾਤ ਨੂੰ ਢੇਰੀ ਉੱਤੇ ਹੀ ਬਾਂਹ ਦਾ ਸਰਾਹਣਾ ਲਾਕੇ ਟੇਢਾ ਹੋ ਲੈਂਦਾ ਸੀ। ਕਦੇ ਕੋਈ ਪਿੰਡ ਤੋਂ ਆਕੇ ਦੋ ਡੰਗ ਦੀ ਰੋਟੀ ਫੜਾ ਜਾਂਦਾ ਅਤੇ ਕਦੇ ਉਹ ਲਾਗੇ ਦੇ ਢਾਬੇ ਤੋਂ ਦੋ ਰੋਟੀਆਂ ਖਾਕੇ ਗੁਜਾਰਾ ਕਰ ਲੈਂਦਾ ਸੀ। ਜਿਸ ਦਿਨ ਦਿਲ ਬਹੁਤ ਹੀ ਉਦਾਸ ਹੁੰਦਾ ਤਾਂ ਮਸਤ ਲੰਗਰ ਵੀ ਲੰਘ ਜਾਂਦਾ ਸੀ। ਉਹ ਆੜਤੀਏ ਤੋਂ ਕਈ ਵਾਰ ਪੈਸੇ ਫੜ ਚੁੱਕਿਆ ਸੀ। ਉਹ ਹਰ ਵਾਰੀ ਭੈੜਾ ਜਿਹਾ ਮੂੰਹ ਬਣਾਕੇ ਹੀ ਵੀਹ, ਪੰਜਾਹ ਰੁਪਏ ਹਥੇਲੀ ਧਰਦਾ ਸੀ। ਉਸ ਦੀ ਆਪਣੀ ਕਿਰਤ, ਉਸ ਦੇ ਅੱਗੇ ਰੁਲ ਰਹੀ ਸੀ। ਕੋਈ ਖਰੀਦਦਾਰ ਅੱਵਲ ਤਾਂ ਆਉਂਦਾ ਹੀ ਨਹੀਂ ਸੀ, ਜੇਕਰ ਬੱਧਾ ਰੁੱਧ ਕੋਈ ਆ ਵੀ ਜਾਂਦਾ ਤਾ ‘ਠੀਕ ਨਹੀਂ ਕਹਿਕੇ ਮੂੰਹ ਦੂਜੇ ਪਾਸੇ ਕਰਕੇ ਅੱਗੇ ਟੁਰ ਜਾਂਦਾ ਸੀ। ਉਹ ਕਚੀਚੀਆਂ ਵੱਟਦਾ, ਮੁੱਠੀਆਂ ਮੀਚਦਾ, ਭਵਾਂ ਚੜਾਉਂਦਾ ਪਰ ਸਿਰ ਵਾਲੀਆਂ ਗੁਰਜਾਂ ਅਤੇ ਫਰਜਾਂ ਦੀ ਪੰਡ ਉਸ ਨੂੰ ਧਰਤੀ ਵਿੱਚ ਧਸਾ ਦਿੰਦੀ ਸੀ।
ਅਮਰ ਸਿੰਘ ਅੱਧਾ ਤਾਂ ਮੰਡੀ ਵਿੱਚ ਹੀ ਮਰ ਗਿਆ ਸੀ। ਉਹ ਖੇਤ ਗੇੜਾ ਮਾਰਨ ਗਿਆ, ਬਾਕੀ ਫਸਲ ਹਾਲੀ ਖੇਤ ਵਿੱਚ ਹੀ ਰੁਲ ਰਹੀ ਵੇਖਕੇ ਉਸ ਨੂੰ ਚੱਕਰ ਜਿਹਾ ਆਇਆ ਅਤੇ ਉਹ ਉਥੇ ਹੀ ਡਿੱਗ ਪਿਆ।
ਅਮਰ ਦੀ ਅਣਆਈ ਮੌਤ ਲੋਕਾਂ ਦੀ ਸੁੱਤੀ ਸੋਚ ਜਗਾ ਰਹੀ ਸੀ।
ਅਸੀਂ ਦਿਲ ਦੀ ਗੱਲ ਕਿਸੇ ਨਾਲ ਕਰ ਨਹੀ ਕਰ ਸਕਦੇ ,
ਅੱਖੀਆਂ ਚ ਗੱਲ ਅਸੀਂ ਭਰ ਨਹੀ ਸਕਦੇ,
ਹਰਦਮ ਸਿੰਘ ਮੰਡੀ ਵਿੱਚ ਝੋਨਾ ਸੁੱਟ ਤਾਂ ਬੈਠਾ ਸੀ, ਪਰ ਉਸ ਦੇ ਵਿਕਣ ਦੀ ਹਾਲੀ ਕੋਈ ਆਸ ਨਹੀਂ ਸੀ। ਉਹ ਝੋਨੇ ਦੇ ਢੇਰ ਉੱਤੇ ਪਿਆ ਮੁਸੀਬਤਾਂ ਦੀਆਂ ਗਿਣਤੀਆਂ ਕਰ ਰਿਹਾ ਸੀ। ਉਹ ਭੁੱਖੇ ਪੇਟ ਆਪਣੀ ਤੁੱਛ ਬੁੱਧੀ ਨਾਲ ਉਨ੍ਹਾਂ ਦੇ ਹੱਲ ਢੂੰਡਣ ਦੇ ਚੱਕਰਾਂ ਵਿੱਚ ਘੁੰਮ ਰਿਹਾ ਸੀ। ਅੱਧੀ ਰਾਤ ਤੱਕ ਨਾਂ ਉਸ ਦੇ ਹੱਥਾਂ ਤੋਂ ਕਿਸੇ ਹੱਲ ਦਾ ਪੱਲਾ ਹੀ ਫੜ ਹੋਇਆ ਸੀ ਅਤੇ ਨਾ ਹੀ ਉਸ ਦੀ ਅੱਖ ਲੱਗੀ ਸੀ।
ਟਰੈਕਟਰ ਦੀ ਕਿਸਤ ਦੇਣ ਦਾ ਮਸਲਾ ਸਭ ਤੋਂ ਉਪਰ ਸੀ, ਜੋ ਹਨੂੰਮਾਨ ਦੀ ਪੂਛ ਵਾਂਗ ਪ੍ਰਤੀ ਦਿਨ ਵਧੀ ਜਾ ਰਿਹਾ ਸੀ। ਦੂਜੀ ਵੱਡੀ ਮੁਸੀਬਤ ਸੁਸਾਇਟੀ ਦਾ ਕਰਜਾ ਸੀ, ਜਿਸ ਦਾ ਵਿਆਜ ਵੀ ਪੂਰਾ ਨਹੀਂ ਮੁੜਦਾ ਸੀ। ਉਸ ਦੀ ਸੋਚ ਦੇ ਹਰ ਕਦਮ ਨਾਲ ਕਈ ਨਵੀਆਂ ਪੀੜਾਂ ਦੇ ਜਨਮ ਵੀ ਹੋ ਰਹੇ ਸਨ। ਮਾਤਾ ਜੀ ਦੀ ਬਿਮਾਰੀ ਵਧਦੀ ਜਾ ਰਹੀ ਸੀ, ਘਰ ਵਾਲੀ ਦਾ ਜਨੇਪਾ ਸਿਰ ਉੱਤੇ ਪੁੱਜ ਗਿਆ ਸੀ ਅਤੇ ਸੇਠ ਤੋਂ ਵਿਆਜੂ ਫੜਿਆ ਕਰਜਾ ਵੀ ਸੰਘੀ ਘੁੱਟ ਰਿਹਾ ਸੀ।
ਉਸ ਨੂੰ ਜਾਪ ਰਿਹਾ ਸੀ ਕਿ ਉਸ ਦਾ ਵਾਲ ਵਾਲ ਕਰ ਜਾਈਏ ਅਤੇ ਉਸ ਨੂੰ ਹਰ ਪਾਸੇ ਪੈਸੇ ਹੀ ਪੈਸੇ ਦੀ ਲੋੜ ਸੀ। ਉਸ ਨੇ ਅਸਮਾਨ ਵੱਲ ਵੇਖਿਆ, ਦਿਨ ਚੜ੍ਹਨ ਵਾਲਾ ਸੀ। ਉਸ ਦੇ ਭੁੱਖੇ ਪੇਟ ਨੇ ਹੁੱਭਕੀ ਜਿਹੀ ਭਰੀ। ਉਸ ਨੇ ਦੇਰ ਤੋਂ ਉਠਕੇ ਲਾਗੇ ਦੇ ਨਲਕੇ ਤੋਂ ਰਜਕੇ ਪਾਣੀ ਪੀਤਾ ਅਤੇ ਭੁੱਖ ਦਾ ਡਕਾਰ ਮਾਰ ਕੇ ਮੂੰਹੋਂ ਵਾਹਿਗੁਰੂ ਉਚਾਰਿਆ।
ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ
ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ…
ਰੱਬ ਜੀ ! ਤੂੰ ਮੇਰੇ ਰੁੱਖ ਤੇ ਆਕੇ
ਇਕ ਦਿਨ ਮੰਨਤ ਮੰਨੀ
ਤੇ ਚੋਲੇ ਨਾਲੋਂ ਪਾੜ ਕੇ ਕੰਨੀ
ਰੁੱਖ ਦੀ ਟਾਹਣੀ ਬੰਨੀ। …ਮੈਂ ਆਪਣੇ ਲਹੂ ਦਾ ਇਕ ਇਕ ਟੇਪਾ
ਇਕ ਇਕ ਅੱਖਰ ਘੜਿਆ
ਤੇ ਓਹੀਓ ਮੇਰਾ ਇਕ ਇਕ ਅੱਖਰ
ਜੱਗ ਦੀ ਸੂਲੀ ਚੜ੍ਹਿਆ
ਮੈਂ ਏਸ ਜਨਮ ਦੀ ਲਾਜ ਬਚਾਈ
ਅੱਖ ਕਦੇ ਨਾ ਰੁੰਨੀ। …
ਰੱਬ ਜੀ ਤੂੰ ਮੇਰੇ ਰੁੱਖ ਤੇ ਆਕੇ
ਇਕ ਦਿਨ ਮੰਨਤ ਮੰਨੀ। …ਆਵੋ ਰੱਬ ਜੀ ਰੁੱਖ ਨਾਲੋਂ
ਹੁਣ ਟਾਕੀ ਖੋਲ੍ਹਣ ਆਵੋ !
ਤੇ ਰੁੱਖ ਦਾ ਇਕ ਅਖੀਰੀ ਅੱਖਰ
ਆਪਣੀ ਝੋਲੀ ਪਾਵੋ !
ਇਸ ਰੁੱਖ ਤੁਸਾਂ ਜੋ ਮੰਨਤ ਮੰਨੀ
ਓਹੀਓ ਮੰਨਤ ਪੁੰਨੀ। …
ਰੱਬ ਜੀ ! ਤੂੰ ਮੇਰੇ ਰੁੱਖ ਤੇ ਆਕੇ
ਇਕ ਦਿਨ ਮੰਨਤ ਮੰਨੀ। ..Amrita Pritam
ਠੋਕਰ ਇਸ ਲਈ ਨਹੀਂ ਲੱਗਦੀ ਕਿ ਮਨੁੱਖ ਡਿੱਗ ਜਾਵੇ..
ਠੋਕਰ ਇਸ ਲਈ ਲੱਗਦੀ ਹੈ ਕਿ ਮਨੁੱਖ ਅੱਗੇ ਤੋਂ ਸੰਭਲ਼ ਜਾਵੇ…
ਤੇਰੀ ਯਾਦ ਵੀ ਕਮਾਲ ਕਰਦੀ ਏ
ਮੇਰੇ ਕੋਲ ਨੀਂਦ ਆਉਦੀ ਹੈ , ਇਹ ਦੇਖ ਨਾ ਜਰਦੀ ਏ
ਗੁਜਨ ਸਿੰਘ ਕਦੇ ਪਿੰਡ ਦਾ ਸਰਦਾਰ ਹੁੰਦਾ ਸੀ। ਉਸ ਦੀ ਸੌ ਕਿੱਲੇ ਜ਼ਮੀਨ ਪਿੰਡ ਦੇ ਦੋਵਾਂ ਮੋਘਿਆਂ ਉੱਤੇ ਅੱਧੀ ਅੱਧੀ ਪੈਂਦੀ ਸੀ। ਚਾਰੇ ਪੁੱਤਰਾਂ ਵਿੱਚ ਵੰਡ ਸਮੇਂ ਜਮੀਨ ਟੁੱਕੜੇ ਹੋਕੇ ਰਹਿ ਗਈ ਸੀ। ਚਾਰ ਟਿਊਬਵੈੱਲ ਲਗਦਿਆਂ ਨਵੇਂ ਚਾਰ ਟਰੈਕਟਰ ਵੀ ਆ ਗਏ ਸਨ। ਨੌਜਵਾਨ ਪੀੜ੍ਹੀ ਨੇ ਹੱਥੀਂ ਕੰਮ ਕਰਨਾ ਛੱਡ ਦਿੱਤਾ ਸੀ ਅਤੇ ਸਰਦਾਰੀ ਹੈਂਕੜ ਵਿੱਚ ਕੋਈ ਛੋਟੀ ਨੌਕਰੀ ਵੀ ਨੱਕ ਹੇਠ ਨਹੀਂ ਆਈ ਸੀ। ਟਰੈਕਟਰਾਂ ਦੀਆਂ ਕਿਸ਼ਤਾਂ, ਡੀਜਲ ਦੇ ਖਰਚੇ ਅਤੇ ਮਜ਼ਦੂਰਾਂ ਦੀਆਂ ਦਿਹਾੜੀਆਂ ਨੇ ਚਾਰੇ ਪਰਿਵਾਰਾਂ ਨੂੰ ਭੁੰਝੇ ਲਾਹ ਦਿੱਤਾ ਸੀ।
ਖੇਤੀ ਖਸਮਾ ਸੇਤੀ ਅਨੁਸਾਰ ਜਦ ਮਾਲਕ ਨੇ ਖੇਤ ਗੇੜਾ ਹੀ ਨਹੀਂ ਮਾਰਨਾ ਤਾਂ ਅਨਾਜ ਦੇ ਵੋਹਲ ਉਸਰਣ ਦੀ ਗੱਲ ਸੁਪਨਾ ਹੋਕੇ ਰਹਿ ਗਈ ਸੀ। ਕਰਜੇ ਦੀਆਂ ਕਿਸ਼ਤਾਂ ਹੀ ਨਹੀਂ ਟੁੱਟਦੀਆਂ ਸਨ ਸਗੋਂ ਵਿਆਜ ਵੀ ਅਸਲ ਵਿੱਚ ਹੀ ਜੁੜਦਾ ਰਹਿੰਦਾ ਸੀ। ਆਮਦਨ ਵਿਚੋਂ ਅੱਧ ਖਾਣ ਪੀਣ ਵੱਡ ਕੇ ਲੈ ਜਾਂਦਾ ਸੀ ਅਤੇ ਬਾਕੀ ਅੱਧ ਨੂੰ ਵਿਆਹ, ਸ਼ਾਦੀਆਂ, ਨਾਨਕ ਛੱਕਾਂ, ਮਰਨੇ ਆਦਿ ਨਿਘਾਰ ਜਾਂਦੇ ਸਨ। ਛੋਟੇ ਸਰਦਾਰ ਕਰਮਜੀਤ ਸਿੰਘ ਦਾ ਝੋਨਾ ਮੰਡੀ ਰੁਲ ਰਿਹਾ ਸੀ, ਬੱਚੇ ਘਰ ਵਿਲਕ ਰਹੇ ਸਨ ਅਤੇ ਉਹ ਆੜਤੀਆਂ ਦੀ ਚਾਹ ਪੀ ਕੇ ਰਾਤ ਦਿਨ ਝੋਨੇ ਦੀਆਂ ਢੇ ਰੀਆਂ ਉੱਤੇ ਪਾਸੇ ਰਗੜ ਰਿਹਾ ਸੀ। ਸਦੀਆਂ ਤੋਂ ਦਾਤਾ ਕਹਾਉਣ ਵਾਲਾ ਮੰਗਣ ਦੀ ਸੀਮਾ ਤੱਕ ਪੁੱਜ ਗਿਆ ਸੀ। ਮਾਲਕ ਖਰੀਦਦਾਰ ਦਾ ਮੂੰਹ ਤੱਕ ਰਿਹਾ ਸੀ। ਮੁਲਕ ਕਦੇ ਭੁੱਖਾ ਮਰਦਾ ਸੀ ਪਰ ਅੱਜ ਉਪਜ ਨੂੰ ਚੁੱਕਣ ਲਈ ਨਖਰੇ ਹੋ ਰਹੇ ਹਨ।
ਗਰੀਬ ਦੀਆਂ ਭੁੱਖਾਂ ਤਾਂ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਸਨ, ਪਰ ਦਾਤੇ ਨੂੰ ਭੁੱਖ ਦਾ ਸੰਤਾਪ ਵੀ ਸਹਿਣਾ ਪੈ ਸਕਦਾ ਏ ਇਹ ਅੱਜ ਤਕ ਅਣ-ਸੋਚਿਆ ਹੀ ਸੀ।
ਭੁੱਲਿਆ ਨੀ ਵੈਰ ਭਾਵੇਂ ਫੱਕਰ ਹੋਇਆ,
ਆਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ।