ਆਉਣ ਵਾਲਾ ਸਮਾਂ ਉਨ੍ਹਾਂ ਦਾ ਹੈ ਜੋ
ਆਪਣੇ ਸੁਪਨਿਆਂ ਵਿੱਚ ਵਿਸ਼ਵਾਸ਼ ਰੱਖਦੇ ਹਨ
Sandeep Kaur
ਜੇ ਮਾਮੀ ਤੂੰ ਨੱਚਣ ਨੀ ਜਾਣਦੀ,
ਏਥੇ ਕਾਸ ਨੂੰ ਆਈ,
ਨੀ ਭਰਿਆਂ ਪਤੀਲਾ ਪੀ ਗੀ ਦਾਲ ਦਾ,
ਰੋਟੀਆਂ ਦੀ ਥਈ ਮੁਕਾਈ,
ਨੀ ਜਾ ਕੇ ਆਖੇਗੀ,
ਛੱਕਾ ਪੂਰ ਕੇ ਆਈ,
ਨੀ ਜਾ ਕੇ ……
ਚੰਗਾ ਕਲਾਕਾਰ, ਪੱਥਰ ਵਿਚੋਂ ਮੂਰਤ ਵੇਖ ਕੇ, ਹਥੌੜੀ ਅਤੇ ਛੈਣੀ ਨਾਲ ਵਾਧੂ ਦਾ ਪੱਥਰ ਲਾਹ ਕੇ, ਮੂਰਤੀ ਨੂੰ ਸਾਕਾਰ ਕਰ ਦਿੰਦਾ ਹੈ।
ਨਰਿੰਦਰ ਸਿੰਘ ਕਪੂਰ
ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ
ਇੱਕੋ ਜਿਹੀਆਂ ਮੁਟਿਆਰਾਂ
ਚੰਨ ਦੇ ਚਾਨਣੇ ਐਕਣ ਚਮਕਣ
ਜਿਉਂ ਸੋਨੇ ਦੀਆਂ ਤਾਰਾਂ
ਗਲੀ ਉਨ੍ਹਾਂ ਦੇ ਰੇਸ਼ਮੀ ਲਹਿੰਗੇ
ਤੇੜ ਨਮੀਆਂ ਸਲਵਾਰਾਂ
ਕੁੜੀਆਂ ਐਂ ਨੱਚਣ
ਜਿਉਂ ਹਰਨਾਂ ਦੀਆਂ ਡਾਰਾਂ
ਪਹਿਨ ਪੱਚਰ ਕੇ ਤੁਰੀ ਮੇਲਣੇ
ਸਾਡੇ ਪਿੰਡ ਵਿੱਚ ਆਈ ।
ਗਹਿਣਾ ਲਿਆਂਦਾ ਮੰਗ ਤੰਗ ਕੇ
ਕੁੜਤੀ ਨਾਲ ਰਲਾਈ , ‘
ਸੁੱਥਣ ਤੇਰੀ ਭੀੜੀ ਲੱਗਦੀ
ਕੀਹਦੀ ਲਿਆਈ ਚੁਰਾ ਕੇ
ਭਲਕੇ ਉਠ ਜੇਂਗੀ,
ਮਿੱਤਰਾਂ ਨੂੰ ਲਾਰਾ ਲਾ ਕੇ।
ਜੇਠ ਜਠਾਣੀ ਇੱਟਾਂ ਢੋਂਦੇ
ਮੈਂ ਦੀ ਸੀ ਗਾਰਾ
ਮੇਰੀ ਹਾਅ ਲੱਗ ਗੀ
ਸਿਖਰੋ ਡਿੱਗ ਚੁਬਾਰਾ ।
ਸੱਸੇ ਨੀ ਸਮਝਾ ਲੈ ਪੁੱਤ ਨੂੰ,
ਘਰ ਨੀ ਬਿਗਾਨੇ ਜਾਂਦਾ,
ਨੀ ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਂਦਾ,
ਨੀ ਸਮਝਾ ਸੱਸੀਏ,
ਸਾਥੋ ਜਰਿਆ ਨੀ ਜਾਂਦਾ,
ਨੀ ਸਮਝਾ……
ਅਰਬੀ! ਅਰਬੀ ਅਰਬੀ
ਚੂਹੇ ਦਾ ਵਿਆਹ ਧਰਿਆ,
ਉਥੋਂ ਜੰਝ ਬਿੱਲਿਆਂ ਦੀ ਚੜਦੀ।
ਘੋਗੜ ਰੁੱਸ ਚੱਲਿਆ,
ਇੱਲ੍ਹ ਰੋਟੀ ਨੀ ਕਰਦੀ।
ਏਸ ਪਟੋਲੇ ਨੂੰ,
ਝਾਕ ਬਿਗਾਨੇ ਘਰ ਦੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਦਾ ਲੱਲੀਆ।
ਲੱਲੀਆਂ ਦੇ ਦੋ ਬਲਦ ਸੁਣੀਂਦੇ,
ਗਲ ਜਿੰਨ੍ਹਾਂ ਦੇ ਟੱਲੀਆਂ।
ਭੱਜ-ਭੱਜ ਉਹ ਲਾਉਂਦੇ ਗੇੜੇ,
ਹੱਥ ਹੱਥ ਲਗਦੀਆਂ ਛੱਲੀਆਂ।
ਮੇਲੇ ਮੁਖਸਰ ਦੇ,
ਸਕੀਆਂ ਨਨਾਣਾ ਚੱਲੀਆਂ।
ਯਾਦ ਰੱਖਣਾ ਵੀ ਮਿਲਣ ਦਾ ਇਕ ਰੂਪ ਹੈ।
Kahlil Gibran
ਜਿਸ ਦਿਨ ਲੁੱਟਿਆ ਤੇਰੀ ਸਾਦਗੀ ਨੇ ਹੀ ਲੁੱਟਣੈ ।
ਲੱਖ ਕਰੀ ਜਾ ਮੇਰੀ ਅਦਾਵਾਂ ਨਾਲ ਨਹੀਂ ਬਣਦੀ ॥
ਹਮ ਅਪਣੀ ਮਿਸਾਲ ਖੁਦ ਹੈ ਕਿਸੀ ਔਰ
ਜੈਸਾ ਬਨਨੇ ਕੀ ਤਮੰਨਾ ਨਹੀ ਰਖਤੇ
ਅਰਨਾ ਅਰਨਾ ਅਰਨਾ,
ਨੀ ਰੰਗ ਦੇ ਕਾਲੇ ਦਾ,
ਗੱਡ ਲਉ ਖੇਤ ਵਿੱਚ ਡਰਨਾ,
ਨੀ ਰੰਗ ਦੇ …….,