ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ

by Sandeep Kaur

ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ
ਇੱਕੋ ਜਿਹੀਆਂ ਮੁਟਿਆਰਾਂ
ਚੰਨ ਦੇ ਚਾਨਣੇ ਐਕਣ ਚਮਕਣ
ਜਿਉਂ ਸੋਨੇ ਦੀਆਂ ਤਾਰਾਂ
ਗਲੀ ਉਨ੍ਹਾਂ ਦੇ ਰੇਸ਼ਮੀ ਲਹਿੰਗੇ
ਤੇੜ ਨਮੀਆਂ ਸਲਵਾਰਾਂ
ਕੁੜੀਆਂ ਐਂ ਨੱਚਣ
ਜਿਉਂ ਹਰਨਾਂ ਦੀਆਂ ਡਾਰਾਂ
ਪਹਿਨ ਪੱਚਰ ਕੇ ਤੁਰੀ ਮੇਲਣੇ
ਸਾਡੇ ਪਿੰਡ ਵਿੱਚ ਆਈ ।
ਗਹਿਣਾ ਲਿਆਂਦਾ ਮੰਗ ਤੰਗ ਕੇ
ਕੁੜਤੀ ਨਾਲ ਰਲਾਈ , ‘
ਸੁੱਥਣ ਤੇਰੀ ਭੀੜੀ ਲੱਗਦੀ
ਕੀਹਦੀ ਲਿਆਈ ਚੁਰਾ ਕੇ
ਭਲਕੇ ਉਠ ਜੇਂਗੀ,
ਮਿੱਤਰਾਂ ਨੂੰ ਲਾਰਾ ਲਾ ਕੇ।

You may also like