ਇਸ਼ਕ਼ ਚਾਹ ਦਾ ਕੁੱਝ ਇਸ ਕਦਰ ਹਾਵੀ ਆ
ਦਿਮਾਗ ਤਾਲਾ ਵਾ ਤੇ ਚਾਹ ਚਾਬੀ ਆ
Sandeep Kaur
ਨਜ਼ਰਾਂ ਨੀਵੀਆਂ ਤੇ ਸੋਚ ਬੇਮਿਸਾਲ ਰੱਖੀ
ਸਮਝਣਾ ਕਿਸੇ ਨੇ ਨਹੀਂ ਬਸ ਵੱਖਰਾ ਅੰਦਾਜ਼ ਰੱਖੀ
ਸ਼ਬਦ ਘੱਟ ਚਾਹੇ ਪਰ ਅਰਥ ਕਮਾਲ ਰੱਖੀ
ਅੱਗੇ ਵਧ ਜਾਈਂ ਪਰ ਪਿਛਲਾ ਵੀ ਨਾਲ ਰੱਖੀ
ਕਿੰਨਾ ਚੰਗਾ ਲੱਗਦਾ ਏ ਜਦੋਂ ਮਾਂ ਆਖਦੀ ਏ
ਤੂੰ ਫ਼ਿਕਰ ਨਾ ਕਰ ਮੈਂ ਤੇਰੇ ਨਾਲ ਆਂ
ਹੁਣ ਨਰਾਜ਼ ਕਿਸੇ ਨਾਲ ਨਹੀਂ ਹੋਣਾ
ਬੱਸ ਨਜ਼ਰਅੰਦਾਜ਼ ਕਰਕੇ ਜਿਉਣਾ ਹੈ
ਤੂੰ ਬੱਸ ਚਾਹ ਬਣਾਉਣਾ ਸਿੱਖ ਲੈ
ਮੂੰਹ ਬਣਾਉਣ ‘ਚ ਤੇਰਾ ਕੋਈ ਜਵਾਬ ਨਹੀਂ
ਦਿਲ ਦੀ ਗੱਲ ਬੁੱਲ੍ਹਾਂ ਤੇ ਨਾ ਆਈ
ਬੱਸ ਇੱਕ-ਦੂਜੇ ਨੂੰ ਚਾਹਾਂ ਹੀ ਪਿਓਂਦੇ ਰਹੇ
ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ ਘਿਓ ਬਾਜ ਨਾ ਕੁੱਟੀਦੀਆ ਚੂਰੀਆਂ ਨੇ
ਮਾਂ ਬਾਜ ਨਾ ਹੁੰਦੇ ਲਾਡ ਪੂਰੇ ਪਿਓ ਬਾਜ ਨਾ ਪੈਂਦਿਆਂ ਪੂਰੀਆ ਨੇ
ਟਾਈਮ ਖ਼ਤਮ ਤੇਰੀ ਮੁਹੱਬਤ ਦਾ
ਹੁਣ ਮਜ਼ੇ ਲੈ ਮੇਰੀ ਨਫ਼ਰਤ ਦਾ
ਕੁੱਝ ਉਹਨੂੰ ਵੀ ਮੁਲਾਕਾਤ ਦੀ ਜਲਦੀ ਸੀ
ਕੁੱਝ ਮੈਨੂੰ ਵੀ ਚਾਹ ਦਾ ਸ਼ੌਂਕ ਸੀ
ਤੇਰਾ ਮੈਨੂੰ ਭੁੱਲ ਜਾਣਾ
ਮੈਨੂੰ ਅੱਜ ਵੀ ਯਾਦ ਏ
ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ
ਅੱਗ ਉਹਨਾਂ ਦੇ ਸੀਨੇਆ ਤੇ ਲਾਉਣੀ ਆ
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ
ਪੁੱਤ ਤੇਰੇ ਨੇ ਵੀ ਅੱਤ ਹੀ ਕਰਾਉਣੀ ਆ
ਮੱਛਲੀ ਜਲ ਦੀ ਰਾਣੀ ਹੈ ਜੀਵਨ ਉਸਦਾ ਪਾਣੀ ਹੈ
ਭਰਾਵਾ ਇੰਨੇ ਕਾਂਡ ਨਾਂ ਕਰੋ ਰੱਬ ਨੂੰ ਸ਼ਕਲ ਦਿਖਾਉਣੀ ਹੈ