ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘੇਲਾ।
ਮਨ ਮਿਲੇ, ਤਨ ਮਿਲ ਜਾਂਦੇ,
ਕੀ (ਕੌਣ) ਗੁਰੂ, ਕੀ ਚੇਲਾ।
ਦੋਨੋਂ ਬਲਦ ਬਰਾਬਰ ਚਲਦੇ,
ਖੂਬ ਭਜੇਂਦਾ ਠੇਲਾ।
ਭਾਬੀ ਨੂੰ ਦਿਓਰ ਬਿਨਾਂ..
ਕੌਣ ਦੁਖਾਉ ਮੇਲਾ।
Sandeep Kaur
ਜੇ ਕੁੜੀਓ ਥੋਡਾ ਵਿਆਹ ਨਹੀਂ ਹੁੰਦਾ,
ਤੜਕੇ ਉਠ ਕੇ ਨਹਾਇਆ ਕਰੋ,
ਨੀ ਬਿਓਟੀ ਪਾਰਲਰ ਜਾ ਕੇ,
ਪਾਉਡਰ ਕਰੀਮਾਂ ਲਾਇਆ ਕਰੋ,
ਨੀ ਬਿਓਟੀ ……..,
ਅਜੇਹੀ ਬੇਬਸੀ ਨਾਲੋਂ ਤਾਂ ਮਰ ਜਾਣਾ ਹੀ ਬਿਹਤਰ ਹੈ,
ਨਦੀ ਦੇ ਕੋਲ ਵੀ ਜੇ ਰੁਹ ਪਿਆਸੀ ਤਰਸਦੀ ਹੋਵੇ।ਨਰਿੰਦਰ ਮਾਨਵ
ਕੋਰੀ ਕੋਰੀ ਕੂੰਡੀ ਵਿੱਚ
ਮਿਰਚਾਂ ਮੈਂ ਰਗੜਾਂ
ਛੜੇ ਦੀਆਂ ਅੱਖਾਂ ਵਿੱਚ
ਪਾ ਦਿੰਨੀ ਆਂ
ਨਿੱਤ ਤੱਕਣੇ ਦੀ
ਰੜਕ ਮੁਕਾ ਦਿੰਨੀ ਆਂ।
ਸ਼ਬਦ ਜ਼ੁਬਾਨੋਂ ਨਿਕਲ ਕੇ ਬੋਲਦੇ ਨੇ ਪਰ ਚੁੱਪ ਦੀ ਆਪਣੀ ਜ਼ੁਬਾਨ ਹੁੰਦੀ ਹੈ,
ਚੁੱਪ ਨਰਾਜ਼ਗੀ ਦਾ ਪ੍ਰਗਟਾਵਾ ਵੀ ਹੁੰਦੀ ਏ ਤੇ ਸਮਝਦਾਰੀ ਦੀ ਸ਼ਾਨ ਹੁੰਦੀ ਹੈ…
ਹੁਸਨ ਕਹੇ ‘ਕਲ, ਵਾਰੀ ਸਿਰ, ਸਿਰ ਵਾਰਾਂਗੇ’
ਇਸ਼ਕ ਕਹੇ, ਹਰ ਵਾਰੀ ਸਿਰ ‘ਮੇਰੀ ਵਾਰੀ ਹੈਮੁਰਸ਼ਦ ਬੁਟਰਵੀ
ਬਚੋਲੇ ਦੀ ਛੱਤ ਉੱਤੇ ਕਾਂ ਬੋਲੇ
ਬਚੋਲਾ ਰੋਵੇ ਮਾਂ ਕੋਲੇ
ਕਹਿੰਦਾ ਜੁੱਤੀ ਘਸਾ ਕੇ ਸਾਕ ਕਰਾਇਆ
ਅਗਲਿਆਂ ਨੇ ਮੇਰਾ ਮੁੱਲ ਨਾ ਪਾਇਆ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਮਿਆਣਾ
ਮਾਏ ਨਾ ਤੋਰੀਂ,
ਕੰਤ ਸੁਣੀਂਦਾ ਨਿਆਣਾ।
ਜੇਠ ਮੇਰਾ ਬੱਕਰਾ,
ਤਾੜਦਾ ਰਹੇ ਮਰ ਜਾਣਾ।
ਗੱਭਰੂ ਹੋ ਜੂੰ-ਗਾ……
ਮੰਨ ਲੈ, ਰੱਬ ਦਾ ਭਾਣਾ।
ਜੇਠ ਜੇਠਾਣੀ ਚਾਹ ਸੀ ਦੇ,
ਪੀਂਦੇ ਪੀਂਦੇ ਲੜਪੇ,
ਨੀ ਫਿਰ ਕੌਲੀ ਗਲਾਸ ਖੜਕੇ,
ਨੀ ਫਿਰ ……..,
ਮੌਸਮ ਨਾ ਗੁਜ਼ਰ ਜਾਵੇ, ਅਹਿਸਾਸ ਨਾ ਠਰ ਜਾਵੇ।
ਤੇਰਾ ਪਾਣੀ ਬਰਸਣ ਤਕ ਮੇਰੀ ਪਿਆਸ ਨਾ ਮਰ ਜਾਵੇ।ਸੁਖਵਿੰਦਰ ਅੰਮ੍ਰਿਤ
ਛੜਿਆਂ ਨੇ ਬੂਰੀ ਮੱਝ ਲਿਆਂਦੀ
ਕਿੱਲੇ ਲਈ ਸ਼ਿੰਗਾਰ
ਬਿੰਦੇ ਝੱਟੇ ਕੱਖ ਉਹਨੂੰ ਪਾਵਣ
ਘਰ ਵਿੱਚ ਹੈ ਨਾ ਨਾਰ
ਗਵਾਂਢਣੇ ਆ ਜਾ ਨੀ
ਕੱਢ ਜਾ ਛੜਿਆਂ ਦੀ ਧਾਰ |
ਜ਼ਿੰਦਗੀ ਅਜਿਹੀ ਜੀਉ ਕਿ ਉਹ ਜਗਿਆਸਾ
ਨਾਲ ਭਰੀ ਹੋਵੇ, ਡਰਾਂ ਨਾਲ਼ ਨਹੀਂ।