ਜਿਸ ’ਚ ਪਤਨੀ ਦਾਅ ‘ਤੇ ਲਾਉਣਾ ਯੋਗ ਸੀ
ਅਜ ਵੀ ਉਸ ਵਿਰਸੇ ਦੀਆਂ ਮਸ਼ਹੂਰੀਆਂ
Sandeep Kaur
ਦੋ ਸਿਰ ਜੋੜੇ ਬਚੋਲਣੇ ਨੀ
ਕੋਈ ਜੋੜ ਨੀ ਸੀ ਸਕਦਾ ਹੋਰ
ਨਾਲੇ ਤਾਂ ਪਾਆਂਗੇ ਬਾਲੀਆਂ
ਨਾਲੇ ਛਾਂਟਮਾਂ ਦਮਾਂਗੇ
ਨੀ ਸਦਾ ਸੁਹਾਗਣੇ ਨੀ-ਤਿਓਰ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸਾਵਾਂ।
ਦਿਲ ਤਾਂ ਦੇਖ ਫੋਲ ਕੇ,
ਲੱਗੀਆਂ ਦੇ ਹਾਲ ਸੁਣਾਵਾਂ।
ਰੇਤਾ ਤੇਰੀ ਪੈੜ ਦਾ,
ਚੱਕ ਚੱਕ ਹਿੱਕ ਨੂੰ ਲਾਵਾਂ।
ਸੱਦ ਪਟਵਾਰੀ ਨੂੰ ……….,
ਜ਼ਿੰਦਗੀ ਤੇਰੇ ਨਾਂ ਲਾਵਾਂ।
ਜਾ ਕੇ ਸੁਨਿਆਰੇ ਕੋਲੋ ਟਿੱਕਾ ਮੈ ਘੜਾਓਦੀ ਆਂ,
ਲਾਉਦੀ ਆ ਮੈ ਸਿਰ ਵਿਚਲੇ ਚੀਰ ਬੀਬੀ ਨਣਦੇ,
ਸਾਡੇ ਨਾ ਪਸੰਦ ਤੇਰਾ ਵੀਰ ਬੀਬੀ ਨਣਦੇ,
ਸਾਡੇ ਨਾ ………,
ਆਰੀ-ਆਰੀ-ਆਰੀ
ਮਿਰਚਾਂ ਚੁਰਚੁਰੀਆਂ
ਬਾਣੀਆਂ ਦੀ ਦਾਲ ਕਰਾਰੀ
ਜੱਟ ਦੇ ਮੂੰਹ ਲੱਗਗੀ
ਫੇਰ ਕੜਛੀ ਬੁੱਲ੍ਹਾਂ ਤੇ ਮਾਰੀ
ਮੂਹਰੇ ਜੱਟ ਭੱਜਿਆ
ਫੇਰ ਮਗਰ ਭੱਜੀ ਕਰਿਆੜੀ
ਜੱਟ ਦਾ ਹਰਖ ਬੁਰਾ
ਉਹਨੇ ਚੱਕ ਕੇ ਪਰ੍ਹੇ ਵਿੱਚ ਮਾਰੀ
ਲੱਤਾਂ ਉਹਦੀਆਂ ਐਂ ਖੜ੍ਹੀਆਂ
ਜਿਵੇਂ ਹਲ ਵਿੱਚ ਖੜ੍ਹੀ ਪੰਜਾਲੀ
ਜੱਟ ਕਹਿੰਦਾ ਕੋਈ ਗੱਲ ਨੀ
ਇੱਕ ਲੱਗਜੂ ਕਣਕ ਦੀ ਕਿਆਰੀ
ਐਡੋ ਜਾਣੇ ਨੇ
ਡਾਂਗ ਪੱਟਾਂ ਤੇ ਮਾਰੀ।
ਉਸ ਚੌਕ ਤੀਕ ਬਸ ਜੇ ਨਿਭਣਾ ਹੈ ਸਾਥ ਆਪਣਾ,
ਉਹ ਵਕਤ ਹੀ ਨਾ ਆਵੇ, ਏਨੀ ਕੁ ਚਾਲ ਰੱਖਾਂ।ਹਰਪਾਲ ਭੱਟੀ
ਨਫ਼ਰਤ ਕਰਨਾ ਉਹਨਾਂ ਮੂਰਖ ਲੋਕਾਂ ਦਾ ਕੰਮ ਹੈ ।
ਜਿੰਨਾਂ ਨੂੰ ਲੱਗਦਾ ਕਿ ਉਹ ਹਮੇਸ਼ਾ ਜਿਉਂਦੇ ਰਹਿਣਗੇ
ਕਿਸੇ ਟੁੱਟੇ ਹੋਏ ਮਕਾਨ ਦੀ ਤਰਾਂ
ਹੋ ਗਿਆ ਹੈ ਇਹ ਦਿਲ
ਕੋਈ ਰਹਿੰਦਾ ਵੀ ਨਹੀਂ
ਤੇ ਵਿਕਦਾ ਵੀ ਨਹੀਂ
ਆਪਣੀ ਉਮਰ ਵਿਚੋਂ ਇਸਤਰੀ ਜਿਤਨੇ ਸਾਲ ਘਟਾ ਕੇ ਦਸਦੀ ਹੈ, ਉਤਨੇ ਸਾਲ ਉਹ ਉਸ ਇਸਤਰੀ ਦੀ ਉਮਰ ਵਿੱਚ ਜੋੜ ਦਿੰਦੀ ਹੈ, ਜਿਹੜੀ ਉਸ ਨੂੰ ਚੰਗੀ ਨਹੀਂ ਲਗਦੀ।
ਨਰਿੰਦਰ ਸਿੰਘ ਕਪੂਰ
ਆਪਣੇ ਤੂੰ ਕੱਦ ਤਾਈਂ ਦੇਖੀਂ ਕੁਝ ਸਾਂਭੀ ਤੁਰੀਂ
ਜੱਗ ਨੇ ਤਾਂ ਹੁੰਦੇ ਰਹਿਣਾ ਬੌਣਾ ਨੀ ਗੁਬਿੰਦੀਏਹਰਭਜਨ ਸਿੰਘ ਬੈਂਸ
ਤੇਰਾ ਬੇ ਬਚੋਲਿਆ ਪੁੱਤ ਜੀਵੇ
ਬੇ ਕੋਈ ਸਾਡਾ ਵਧੇ ਪਰਬਾਰ
ਐਸਾ ਬੂਟਾ ਲਾ ਦਿੱਤਾ
ਜਿਹੜਾ ਸਜੇ ਬਾਬਲ ਦੇ
ਬੇ ਜੀਵਣ ਜੋਕਰਿਆ ਬੇ-ਬਾਰ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਵਾਂ।
ਹਾਣੀ ਹਾਣ ਦਿਆ,
ਕੀ ਕਹਿ ਆਖ ਬੁਲਾਵਾਂ।
ਮਿੱਤਰਾ ਬੇਦਰਦਾ,
ਬਣ ਜਾਂ ਤੇਰਾ ਪਰਛਾਵਾਂ।
ਕਾਲੇ ਕਾਵਾਂ ਨੂੰ,
ਚੂਰੀਆਂ ਕੁੱਟ ਕੁੱਟ ਪਾਵਾਂ।