• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Bachiter Singh

Bachiter Singh

ਖੋਜੀ ਦੀ ਨਿਰਾਸ਼ਤਾ ਭਾਗ 4 – ਭਾਈ ਰਘਬੀਰ ਸਿੰਘ ਜੀ ਬੀਰ

by Bachiter Singh October 7, 2018

ਕੁਝ ਦਿਨਾਂ ਤੋਂ ਬਾਅਦ ਦੇਸ਼ ਦੇ ਰਾਜੇ ਦੇ ਪ੍ਰਬੰਧ ਹੇਠ ਖੋਜੀ ਦੇ ਯੋਗ ਸਤਿਕਾਰ ਲਈ ਬੜਾ ਆਲੀਸ਼ਾਨ ਪੰਡਾਲ ਸਜਾਇਆ ਗਿਆ ਅਤੇ ਇਸ ਦੇ ਚਾਰੇ ਦਰਵਾਜ਼ੇ ਖੁਬ ਸ਼ਿੰਗਾਰੇ ਗਏ। ਇਕ ਤੇ ਲਿਖਿਆ ਗਿਆ ‘ਦੇਸ਼ ਵਲੋਂ ਖੋਜੀ ਨੂੰ ਜੀ ਆਇਆਂ’ ਦੂਜੇ ਤੇ ਲਿਖਿਆ ਗਿਆ ‘ਦੇਸ਼ ਨੂੰ ਖੋਜੀ ਤੇ ਮਾਣ ਹੈ। ਤੀਜੇ ਤੇ ਲਿਖਿਆ ਗਿਆ, ਖੋਜੀ ਜਿਹਾ ਮਹਾਂਪੁਰਸ਼ ਸੰਸਾਰ ਤੇ ਨਾ ਜਨਮਿਆ ਤੇ ਨਾ ਜਨਮੇਗਾ ਚੋਥੇ ਤੇ ਲਿਖਿਆ ਗਿਆ ‘ਖੋਜੀ ਧੰਨ ਹੈ। ਰਾਜ ਮਹੱਲ ਤੋਂ ਪੰਡਾਲ ਤਕ ਸੜਕ ਧੁਆ ਕੇ ਉਸ ਤੇ ਕਾਲੀਨ ਗਲੀਚੇ ਵਿਛਾਏ ਗਏ।

ਨੀਅਤ ਕੀਤੇ ਸਮੇਂ ਉੱਤੇ ਖੋਜੀ ਦੀ ਸਵਾਰੀ ਸ਼ਾਹੀ ਮਹੱਲ ਤੋਂ ਡਾਹਢੀ ਸ਼ਾਨ-ਸ਼ੌਕਤ ਨਾਲ ਨਿਕਲੀ। ਦੇਸ਼ ਦਾ ਰਾਜਾ, ਰਾਜੇ ਦੇ ਵਜ਼ੀਰ, ਅਹਿਲਕਾਰ, ਫੌਜੀ ਅਫ਼ਸਰ ਖੋਜੀ ਦੀ ਪਾਲਕੀ ਨੂੰ ਮੋਢਿਆਂ ਤੇ ਚੁਕੀ ਜਾ ਰਹੇ ਸਨ। ਪਾਲਕੀ ਦੇ ਅੱਗੇ ਰਾਜੇ ਦੀਆਂ ਫੌਜਾਂ, ਪਲਟਨਾਂ ਤੇ ਰਸਾਲੇ ਸਨ, ਜਿਨ੍ਹਾਂ ਦੇ ਅੱਗੇ ਕਈ ਕਿਸਮ ਦੇ ਵਾਜੇ ਵਜ ਰਹੇ ਸਨ। ਖੋਜੀ ਦੀ ਪਾਲਕੀ ਦੇ ਪਿਛੇ ਦੇਸ਼ ਦੀਆਂ ਸੰਭ ਵੱਡੀਆਂ-ਵੱਡੀਆਂ ਸਭਾ ਸੁਸਾਇਟੀਆਂ ਦੇ ਪ੍ਰਤੀਨਿਧ ਹੱਥਾਂ ਵਿਚ ਆਪੋ-ਆਪਣੀ ਸੁਸਾਇਟੀ ਦੇ ਝੰਡੇ ਲਈ ਖੋਜੀ ਦੀ ਜੈ’ ‘ਖੋਜੀ ਧੰਨ ਹੈ’ ਦੇ ਨਾਅਰੇ ਲਗਦੇ ਜਾ ਰਹੇ ਸਨ। ਸੜਕ ਦੇ ਦੋਹਾਂ ਪਾਸਿਆਂ ਤੋਂ ਖੋਜੀ ਦੀ ਪਾਲਕੀ ਉਤੇ ਦੇਸ਼ ਦੀਆਂ ਇਸਤ੍ਰੀਆਂ ਫੁੱਲਾਂ ਦੀ ਵਰਖਾ ਕਰ ਰਹੀਆਂ ਸਨ।

ਬੜੀ ਸਜ ਧਜ ਨਾਲ ਖੋਜੀ ਦੀ ਸਵਾਰੀ ਜਦ ਪੰਡਾਲ ਵਿਚ ਪਹੁੰਚੀ ਤਾਂ ਕਿਲ੍ਹੇ ਤੋਂ ਤੋਪਾਂ ਦੇ ਫ਼ਾਇਰ ਖੋਜੀ ਦੀ ਸਲਾਮੀ ਵਜੋਂ ਕੀਤੇ ਗਏ। ਪੰਡਾਲ ਵਿਚ ਸ਼ਾਹਾਨਾ ਠਾਠ ਦੀ ਸੰਜੀ ਸੋਨੇ ਦੀ ਕੁਰਸੀ ਤੇ ਖੋਜੀ ਨੂੰ ਬਿਠਾਇਆ ਗਿਆ ਅਤੇ ਦੇਸ਼ ਦੇ ਉਚ ਘਰਾਣਿਆਂ ਦੀਆਂ ਇਸਤੀਆਂ ਵਲੋਂ ਖੋਜੀ ਦੀ ਆਰਤੀ ਤੇ ਪੂਜਾ ਕੀਤੀ ਗਈ। ਦੇਸ਼ ਦੀ ਮਹਾਰਾਣੀ ਵਲੋਂ, ‘ਖੋਜੀ ਧੰਨ ਹੈਂ, ਖੋਜੀ ਦਾ ਦੇਸ਼ ਧੰਨ ਹੈਂ, “ਖੋਜੀ ਦੇ ਦੇਸ਼ ਵਾਸੀ ਧੰਨ ਹਨ ਦੇ ਜੈਕਾਰੇ ਲਗਾਏ। ਉਪਰੰਤ ਦੇਸ਼ ਦੇ ਸਭ ਤੋਂ ਵੱਡੇ ਪੰਡਤ ਵਲੋਂ ਖੋਜੀ ਦੀ ਸੇਵਾ ਵਿਚ ਹੇਠ ਲਿਖਿਆ ਮਾਣ ਪੱਤਰ ਪੜਿਆ ਗਿਆ –

‘ਦੇਸ਼ ਤੇ ਕੌਮ ਦੀ ਸ਼ਾਨ, ਪਰਮ ਉਪਕਾਰੀ, ਪੂਜਨੀਕ ਤੇ ਸਤਿਕਾਰ ਯੋਗ ਖੋਜੀ ਜੀਓ । .

ਅਮੁੱਕ ਅਤੇ ਅਥਾਹ ਖਜ਼ਾਨੇ ਨੂੰ ਲੱਭ ਕੇ, ਉਸ ਤੱਕ ਸੁੰਦਰ ਰਸਤਾ ਬਨਾਣ ਅਤੇ ਉਸ ਰਸਤੇ ਦੇ ਸਾਰੇ ਹਾਲ, ਸਾਰੇ ਭੇਦ ਤੇ ਹਿਦਾਇਤਾਂ ਦੇਸ਼ ਭਾਸ਼ਾ ਵਿਚ ਪੁਸਤਕ ਦੀ ਸ਼ਕਲ , ਅੰਦਰ ਛਪਵਾ ਕੇ ਸਾਰੇ ਦੇਸ਼ ਵਾਸੀਆਂ ਤੱਕ ਪਹੁੰਚਾਣ ਦੀ ਜੋ ਆਪ ਨੇ ਖੇਚਲ, ਕ੍ਰਿਪਾ ਅਤੇ ਉਪਕਾਰ ਕੀਤਾ ਹੈ ਉਸ ਦੇ ਧੰਨਵਾਦ ਨੂੰ ਜ਼ਾਹਿਰ ਕਰਨ ਹਿਤ ਆਪ ਦੇ ਦੇਸ਼ ਦਾ ਰਾਜਾ ਤੇ ਪਰਜਾ ਅੱਜ ਆਪ ਦੀ ਸੇਵਾ ਵਿੱਚ ਇਕੱਤਰ ਹੋਏ ਹਨ। ਅਸਲ ਵਿਚ ਤਾਂ ਜੋ ਉਪਕਾਰ ਤੇ ਕ੍ਰਿਪਾਲਤਾ ਆਪ ਨੇ ਸਾਡੇ ਤੇ ਕੀਤੀ ਹੈ ਉਸਦਾ ਧੰਨਵਾਦ ਕਿਸੇ ਤਰ੍ਹਾਂ ਵੀ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਇਸ ਸਬੰਧ ਵਿਚ ਕੁਝ ਦਿਲੀ ਜਜ਼ਬਾਤ ਨੂੰ ਪ੍ਰਗਟ ਕਰਨ ਦਾ ਯਤਨ, ਇਸ ਸਮਾਗਮ ਦਵਾਰਾ ਕੀਤਾ ਗਿਆ ਹੈ।

ਜਦ ਤੋਂ ਸ਼ਿਸ਼ਟੀ ਰਚੀ ਗਈ, ਅੱਗੇ ਕਿਸੇ ਪੁਰਸ਼ ਨੇ ਸੰਸਾਰ ਦੀ ਆਪ ਜੈਸੀ ਸੇਵਾ ਨਹੀਂ ਕੀਤੀ। ਅੱਜ ਤਕ ਇਨਸਾਨ ਨੂੰ ਇਨਸਾਨ ਵਲੋਂ ਜੋ ਕੁਝ ਮਿਲਦਾ ਰਿਹਾ, ਉਹ ਕੇਵਲ ਨਾਮ ਤੇ ਗਿਣਤੀ ਦੀਆਂ ਹੱਦਾਂ ਵਿਚ ਸੀ, ਇਸ ਲਈ ਮੁੱਕ ਜਾਣ ਵਾਲਾ ਜਾਂ ਨਾਸ ਹੋ ਜਾਣ ਵਾਲਾ ਸੀ, ਪਰ ਆਪ ਦੀ ਪਵਿੱਤ ਪੁਸਤਕ ਵਿਚ ਦੱਸਿਆ ਗਿਆ ਹੈ ਕਿ ਆਪ ਨੇ ਜੋ ਖਜ਼ਾਨਾ ਲੱਭਾ ਹੈ, ਉਸ ਨੂੰ ਜਿਤਨਾ ਵਰਤੋ ਉਤਨਾ ਹੀ ਹੋਰ ਭਰ ਜਾਂਦਾ ਹੈ , ਇਸ ਲਈ ਆਪ ਦਾ ਖਜ਼ਾਨਾ ਅਮੁੱਕ ਤੇ ਅਥਾਹ ਹੈ। ਸੰਸਾਰ ਅਤੇ ਸੰਸਾਰੀ ਲੋਕਾਂ ਦੇ ਇਸ ਤੋਂ ਵੱਡੇ ਕੀ ਭਾਗ ਹੋ ਸਕਦੇ ਹਨ ਕਿ ਉਹਨਾਂ ਵਿਚ ਆਪ ਜੈਸਾ ਮਹਾਂਪੁਰਸ਼ ਪੈਦਾ ਹੋਵੇ ਅਤੇ ਉਹਨਾਂ ਨੂੰ ਇਕ ਐਸੇ ਖਜ਼ਾਨੇ ਦਾ ਪਤਾ ਦੇਵੇ ਜੋ ਵਰਤਿਆਂ ਮੁਕਦਾ ਨਹੀਂ। ਸਾਡੇ ਦੇਸ਼ ਦੇ ਵੱਡੇ-ਵੱਡੇ ਜੌਹਰੀ ਇਸ ਬਾਤ ਦੀ ਗਵਾਹੀ ਦੇਂਦੇ ਹਨ ਕਿ ਜੋ ਜਵਾਹਰਾਤ ਆਪ ਨੇ ਆਪਣੇ ਅਮੁੱਲ ਖਜ਼ਾਨੇ ਤੋਂ ਲਿਆ ਕੇ ਉਹਨਾਂ ਨੂੰ ਦਿਤੇ ਹਨ, ਉਹਨਾਂ ਵਰਗੇ ਜਵਾਹਰਾਤ ਸਾਡੀ ਧਰਤੀ ਤੇ ਪੈਦਾ ਹੀ ਘਟ ਹੁੰਦੇ ਹਨ। ਇਸ ਲਈ ਸਾਡੇ ਦੇਸ ਤੇ ਸਾਡੀ ਕੌਮ ਨੂੰ ਮਾਣ ਹੈ ਕਿ ਆਪ ਵਰਗਾ ਮਹਾਂਪੁਰਸ਼ ਸਾਡੇ ਵਿਚੋਂ ਪੈਦਾ ਹੋਇਆ, ਆਪ ਦੇ ਮਾਤਾ ਅਤੇ ਪਿਤਾ ਧੰਨ ਹਨ, ਜਿਨ੍ਹਾਂ ਆਪ ਜੈਸੇ ਉਪਕਾਰੀ ਨੂੰ ਜਨਮ ਦਿੱਤਾ।

ਸਤਿਕਾਰਯੋਗ ਖੋਜੀ ਜੀਓ ਆਪ ਇਹ ਸੁਣ ਕੇ ਖੁਸ਼ ਹੋਵੋਗੇ

ਕਿ ਆਪ ਦੇ ਦੇਸ਼ ਵਾਸੀ ਆਪ ਦੀ ਕਿਤਨੀ ਕਦਰ ਕਰਦੇ ਹਨ। ਆਪ ਦੀ ਲਿਖੀ ਪੁਸਤਕ ਨੂੰ ਆਪ ਵਰਗਾ ਹੀ ਪਵਿੱਤਰ ਤੇ ਪੂਜਨੀਕ ਸਮਝਿਆ ਜਾਂਦਾ ਹੈ। ਆਪ ਦੀ ਪਵਿੱਤਰ ਪੁਸਤਕ ਦੀ ਘਰ ਘਰ ਵਿੱਚ ਪੂਜਾ ਹੁੰਦੀ ਹੈ ਅਤੇ ਇੰਝ ਜਾਪਦਾ ਹੈ ਕਿ ਆਪ ਆਪਣੀ ਪੁਸਤਕ ਦੇ ਰਾਹੀਂ ਸਦਾ ਸਾਡੇ ਦਿਲਾਂ ਵਿਚ ਵਸਦੇ ਹੋ। ਆਪ ਦੀ ਪੁਸਤਕ ਅੱਗੇ ਅਸੀਂ ਫੁੱਲ ਚੜਾਂਦੇ ਹਾਂ, ਧੁਪ ਜਗਾਂਦੇ ਹਾਂ, ਚੌਰ ਕਰਦੇ ਹਾਂ ਅਤੇ ਉਸ ਨੂੰ ਰੇਸ਼ਮੀ ਅਤੇ ਸਰਦੀਆਂ ਵਿਚ ਮਖ਼ਮਲੀ ਪੁਸ਼ਾਕਾਂ ਆਪ ਦੀ ਪੁਸਤਕ ਨੂੰ ਪਹਿਨਾਈਆਂ ਜਾਂਦੀਆਂ ਹਨ, ਗੱਲ ਕੀ ਆਪ ਦੀ ਪੁਸਤਕ ਦੀ ਅਸੀਂ ਉਸੇ ਤਰਾਂ ਇਜ਼ਤ ਕਰਦੇ ਹਾਂ ਜਿਵੇਂ ਕਿ ਸਾਨੂੰ ਆਪ ਦੀ ਇਜ਼ਤ ਹੈ। ਆਪ ਦੀ ਪੁਸਤਕ ਵਿਚ ਦੱਸੇ ਰਸਤੇ ਨੂੰ ਅਸੀਂ ਦੁਨੀਆਂ ਦੇ ਕੁਲ ਰਸਤਿਆਂ ਤੋਂ ਪਵਿੱਤਰ ਤੇ ਚੰਗਾ ਰਸਤਾ ਸਮਝਦੇ ਹਾਂ। ਜੋ ਪੁਰਸ਼ ਆਪ ਦੀ ਪੁਸਤਕ ਜਾਂ ਆਪ ਦੇ ਰਸਤੇ ਨੂੰ ਸਾਡੇ ਵਾਂਗਰ ਹੀ ਪੁਜਣ ਅਤੇ ਸਤਿਕਾਰ ਕਰਨ ਲਈ ਤਿਆਰ ਨਾ ਹੋਵੇ, ਅਸੀਂ ਉਸਨੂੰ ਮਹਾਂ ਭੁੱਲਿਆ ਹੋਇਆ, ਅਭਾਗਾ ਤੇ ਨੀਚ ਇਨਸਾਨ ਸਮਝਦੇ ਹਾਂ। ਆਪ ਦਾ ਜਨਮ ਦਿਨ ਅਤੇ ਆਪ ਦੀ ਪੁਸਤਕ ਦੇ ਲਿਖੇ ਜਾਣ ਦੇ ਦਿਨ ਨੂੰ ਅਸੀਂ ਮਹਾਂ ਪਵਿੱਤਰ ਦਿਹਾੜੇ ਸਮਝਦੇ ਹਾਂ। ਉਸ ਦਿਨ ਅਸੀਂ ਸਭ ਇਕੱਤਰ ਹੋ ਕੇ ਆਪ ਦੀ ਜੀਵਨ ਕਥਾ ਦੋਹਰਾਂਦੇ ਹਾਂ ਅਤੇ ਸਭ ਨੂੰ ਦਸਦੇ ਹਾਂ ਕਿ ਕਿਵੇਂ ਆਪ ਨੂੰ ਅਮੁੱਕ ਖਜ਼ਾਨਾ ਪਾਪਤ ਹੋਇਆ, ਕਿਵੇਂ ਆਪ ਨੇ ਅਨੇਕਾਂ ਪ੍ਰਕਾਰ ਦੇ ਕਸ਼ਟ ਸਹਾਰ ਕੇ ਉਸ ਖਜ਼ਾਨੇ ਤਕ ਪਹੁੰਚਣ ਦਾ ਰਸਤਾ ਤਿਆਰ ਕੀਤਾ, ਕਿਵੇਂ ਆਪ ਨੇ ਉਸ ਰਸਤੇ ਸਬੰਧੀ ਪੂਰੀ ਜਾਣ ਪਛਾਣ ਕਰਵਾਣ ਵਾਲੀ ਪਵਿੱਤਰ ਪੁਸਤਕ ਰਚੀ ਅਤੇ ਕਿਵੇਂ ਉਸ ਪੁਸਤਕ ਨੂੰ ਪੜ੍ਹਨ ਦਾ ਉਚ ਨੀਚ, ਰਾਜਾ ਪਰਜਾ, ਇਸਤਰੀ ਮਰਦ ਨੂੰ ਇਕੋ ਜਿਹਾ ਅਧਿਕਾਰ ਦਿੱਤਾ। ਇਹਨਾਂ ਸਿਫ਼ਤਾਂ ਵਾਲਾ ਇਨਸਾਨ ਸਾਡੀ ਸਮਝ ਵਿਚ ਕੋਈ ਵਲੀ ਪੈਗੰਬਰ ਜਾਂ ਅਵਤਾਰ ਹੀ ਹੋ ਸਕਦਾ ਹੈ , ਇਸ ਲਈ ਅਸੀਂ ਆਪ ਨੂੰ ਇਨਸਾਨ ਨਹੀਂ, ਅਵਤਾਰ ਮੰਨਦੇ ਹਾਂ ਅਤੇ ਅਵਤਾਰ ਵੀ ਉਹ ਜਿਸ ਨੇ ਪਹਿਲੇ ਸਭ ਅਵਤਾਰਾਂ ਨੂੰ ਮਾਤ ਪਾ ਦਿਤਾ ਹੋਵੇ। ਸੱਚ ਪੁਛੋ ਤਾਂ ਸਾਡੇ ਵਿਚੋਂ ਬਹੁਤ ਸਾਰਿਆਂ ਦਾ ਨਿਸ਼ਚਾ ਹੈ ਕਿ ਤੁਸੀਂ ਖੁਦ ਈਸ਼ਵਰ ਹੋ ਅਤੇ ਸਾਨੂੰ ਪਾਪੀਆਂ ਨੂੰ ਅਮੁੱਕ ਖਜ਼ਾਨੇ ਦਾ ਪਤਾ ਦੇ ਕੇ ਤਾਰਨ ਆਏ ਹੋ।

ਕਾਮ

by Bachiter Singh October 6, 2018

ਇਹ ਪੋਸਟ ਦਾ ਵਿਸ਼ਾ ਬੜਾ ਨਾਜ਼ਕ ਹੈ । ਤੇ ਕਾਮ ਨਾਲ ਸੰਬੰਧਤ ਹੈ
ਇਹ ਪੜਨ ਲਈ ਸੋਚ ਨੂੰ ਉੱਚਾ ਰੱਖਣਾ ਪਊ । ਇਹ ਮਜਾਕ ਲਈ ਨਹੀਂ ਸਗੋਂ ਬਹੁਤ ਸੀਰੀਅਸ ਪੋਸਟ ਹੈ ਤੇ ਜਿਹਦੇ ਨਾਲ ਬੀਤੀ ਹੈ ਉਹਨੇ ਲਿਖਣ ਲਈ ਕਿਹਾ ਮੈਨੂੰ –

ਡਾਢੇ ਤੋਂ ਵੀ ਥੋੜਾ ਡਰਨਾ ਚਾਹੀਦਾ ।ਸਮਾਂ ਹਮੇਸ਼ਾ ਤੁਹਾਡਾ ਸਾਥ ਨਹੀਂ ਦਿੰਦਾ ਤੇ ਜਦੋਂ ਪਾਸਾ ਪੁੱਠਾ ਪੈਣ ਲਗਦਾ ਉਦੋਂ ਮਿੱਤਰ ਵੀ ਵੈਰੀ ਬਣ ਜਾਂਦੇ ਹਨ । ਇਹੋ ਜਹੀ ਹੀ ਸਾਡੇ ਇਸ ਕਹਾਣੀ ਦੇ ਪਾਤਰ ਦੀ ਜ਼ਿੰਦਗੀ ਵਿੱਚ ਬੀਤੀ ਸੱਚੀ ਘਟਨਾ ਹੈ । ਕੈਨੇਡਾ ਵਿੱਚ ਵਾਹਵਾ ਸੋਹਣੀ ਨੌਕਰੀ ਹੈ ਤੇ ਪੈਸਾ ਵੀ ਖ਼ੂਬ ਬਣਾਇਆ ਘਰੇ ਬਾਲ ਬੱਚੇ ਤੇ ਹਰ ਪੱਖੋਂ ਖ਼ੁਸ਼ੀ । ਪੰਜਾਬ ਵਿੱਚ ਕਾਫ਼ੀ ਜ਼ਮੀਨ ਜਾਇਦਾਦ ਦਾ ਇਕਲੌਤਾ ਮਾਲਕ । ਹਰ ਸਾਲ ਮਾਮਲਾ ਲੈਣ ਜਾਂਦਾ । ਤੇ ਜਦੋਂ ਜੁਆਨੀ ਹੋਵੇ ਪੈਸਾ ਹੋਵੇ ਅਜ਼ਾਦੀ ਹੋਵੇ ਉਦੋਂ ਪੈਰ ਜ਼ਰੂਰ ਤਿਲਕ ਜਾਂਦੇ ਨੇ । ਪੰਜਾਬ ਵਿੱਚ ਐਸ਼ ਕਰਨ ਵਾਸਤੇ ਸਹੇਲੀ ਦਾ ਸੰਗ ਮਿਲ ਗਿਆ ਤੇ ਉਹਨੂੰ ਥੋੜੇ ਬਹੁਤ ਪੈਸੇ ਦੇ ਛੱਡਦਾ ਤੇ ਪੰਜਾਬ ਵਿੱਚ ਗਏ ਨੂੰ ਚੋਪੜੀ ਮਿਲ ਜਾਂਦੀ ਸੀ ਤੇ ਫੇਰ ਦੋਸਤਾਂ ਨਾਲ ਹਰ ਸਾਲ ਘਰਵਾਲ਼ੀ ਨੂੰ ਹੋਰ ਕਿਤੇ ਦੱਸ ਕੇ ਥਾਈਲੈਂਡ ਦੋ ਹਫ਼ਤੇ ਲਈ ਮਨੋਰੰਜਨ ਕਰ ਆਉਣਾ ।
ਸਾੜਾ ਬੜੀ ਭੈੜੀ ਚੀਜ ਹੈ ਤੇ ਗਏ ਹੋਏ ਮਗਰੋਂ ਉਹਦੇ ਯਾਰ ਨੇ ਹੀ ਕਿਸੇ ਜ਼ਨਾਨੀ ਤੋਂ ਉਹਦੇ ਘਰ ਵਾਲੀ ਨੂੰ ਫ਼ੋਨ ਕਰਾ ਕੇ ਦੱਸ ਦਿੱਤਾ ਕਿ ਉਹ ਆਹ ਕੰਮ ਕਰਦਾ ਫਿਰਦਾ । ਘਰਵਾਲ਼ੀ ਨੇ ਕਾਰ ਵਿੱਚ ਪਏ ਨਿਰੋਧ ਗਿਣ ਲਏ ਤੇ ਆਏ ਦੇ ਮਹੀਨੇ ਕੁ ਬਾਅਦ ਪੁੱਛਣ ਲੱਗੀ ਕਿ ਕਿੱਥੇ ਗਿਆ ਸੀ ? ਝੂਠ ਦੇ ਪੈਰ ਨੀ ਹੁੰਦੇ । ਵਥੇਰਾ ਝੂਠ ਬੋਲਿਆ ਕਿ ਯਾਰਾਂ ਨੇ ਬਿਨਾ ਦੱਸੇ ਟਿਕਟਾਂ ਬੁੱਕ ਕਰ ਦਿੱਤੀਆਂ । ਪਰ ਸੱਚ ਕਾਹਨੂੰ ਲੁਕਦਾ ਜਦੋਂ ਉਹਨੇ ਕਾਰ ਵਿੱਚ ਪਏ ਪੈਕਟਾਂ ਦੀ ਗੱਲ ਕੀਤੀ ਕਿ ਉਹ ਕਿਵੇ ਘਟ ਗਏ ਤਾ ਫੇਰ ਝੂਠ ਬੋਲ ਆਇਆ ਕਿ ਮੇਰੇ ਦੋਸਤ ਨੇ ਮੰਗ ਲਏ ।
ਹਾਲੇ ਇਹ ਨਹੀਂ ਸੀ ਨਿਬੜਿਆ ਹੁਣ ਪੰਜਾਬ ਵਾਲੀ ਨੇ ਮੈਸਿਜ ਕਰ ਦਿੱਤਾ ਕੇ ਮੈਨੂੰ ਤੇਰਾ ਨਿਆਣਾ ਹੋਣ ਵਾਲਾ । ਉਹਨੂੰ ਪਤਾ ਨਹੀਂ ਕਿੰਨੇ ਕੁ ਪੈਸਾ ਦੇ ਕੇ ਸਮਝੌਤਾ ਕੀਤਾ ਤੇ ਘਰਵਾਲ਼ੀ ਨੂੰ ਪਤਾ ਲੱਗਣ ਤੇ ਘਰੋਂ ਬੇਘਰ ਹੋ ਗਿਆ ।
ਇਹ ਸਾਰੀ ਕਹਾਣੀ ਉਹਨੇ ਮੈਨੂੰ ਖ਼ੁਦ ਲਿਖਣ ਨੂੰ ਕਿਹਾ ਕਿ ਹੋਰਾਂ ਨੂੰ ਦੱਸ ਦੇ । ਤੈਨੂੰ ਬਹੁਤ ਪੜਦੇ ਨੇ ਕਿ ਹੋਰ ਜੋ ਮਰਜ਼ੀ ਕਰਿਉ ਵਸਦੇ ਘਰ ਨਾ ਉਜਾੜ ਲਿਉ ।
ਨਹੀਂ ਮੇਰੇ ਵਾਲੀ ਹੋਊ
ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ-
⁃
( ਲੈ ਮੈ ਲਿਖਤੀ ) ਹੋ ਸਕਦਾ ਤੇਰੇ ਵੱਲ ਦੇਖ ਕੇ ਕੋਈ ਬਚ ਜਾਵੇ

ਖੋਜੀ ਦੀ ਨਿਰਾਸ਼ਤਾ ਭਾਗ 3 – ਭਾਈ ਰਘਬੀਰ ਸਿੰਘ ਜੀ ਬੀਰ

by Bachiter Singh October 6, 2018

ਪਿਛਲਾ ਭਾਗ ਪੜੋ

ਭਾਵੇਂ ਖੋਜੀ ਨੇ ਭੇਸ ਬਦਲਿਆ ਹੋਇਆ ਸੀ, ਪਰ ਕੁਝ ਚਿਰ ਬਜ਼ਾਰਾਂ ਵਿਚ ਫਿਰਨ ਮਗਰੋਂ, ਉਸ ਨੂੰ ਇਕ ਦੋ ਆਦਮੀਆਂ ਨੇ ਪਛਾਣ ਹੀ ਲਿਆ। ਬੱਸ ਫੇਰ ਕੀ ਸੀ, ਕੰਨੀ-ਮਕੰਨੀ ਖੋਜੀ ਦੇ ਰਾਜਧਾਨੀ ਵਿਚ ਆਉਣ ਦੀ ਖਬਰ ਸਾਰੇ ਸ਼ਹਿਰ ਵਿਚ ਫੈਲ ਗਈ। ਜਿਧਰ ਖੋਜੀ ਜਾਂਦਾ, ਹਜ਼ਾਰਾਂ ਆਦਮੀ ਉਸ ਨੂੰ ਦੇਖਣ ਆਉਂਦੇ ਅਤੇ ਫੁੱਲਾਂ ਦੇ ਹਾਰ ਉਮ ੮ ਗਲ ਵਿਚ ਪਾਂਦੇ। ਇਕ ਸੇਠ ਨੂੰ ਜਦ ਪਤਾ ਲੱਗਾ ਕਿ ਖੋਜੀ ਰਾਜਧਾਨੀ ਵਿਚ ਹੈ ਤਾਂ ਉਸ ਨੇ ਆਪਣੀ ਚਾਰ ਘੜਿਆਂ ਵਾਲੀ ਗੱਡੀ ਲਿਆ ਕੇ ਖੋਜੀ ਦੇ ਸਾਮਣੇ ਹਾਜ਼ਰ ਕੀਤੀ ਅਤੇ ਹੱਥ ਜੋੜ ਕੇ ਆਖਿਆ – ਮਹਾਰਾਜ, ਆਪ ਪੈਦਲ ਨਾ ਚੱਲੋ, ਮੇਰੀ ਗੱਡੀ ਵਿਚ ਸਵਾਰ ਹੋ ਕੇ ਮੈਨੂੰ ਨਿਹਾਲ ਕਰੋ ਤੇ ਮੇਰੀ ਗੱਡੀ ਨੂੰ ਪਵਿੱਤਰ ਕਰੋ।

ਹੁਣ ਖੋਜੀ ਚਹੁੰ ਘੋੜਿਆਂ ਵਾਲੀ ਗੱਡੀ ਵਿਚ ਫੁੱਲਾਂ ਨਾਲ ਲੱਦਿਆ ਹੋਇਆ ਬੈਠਾ ਸੀ, ਪਿਛੇ ਚੌਰ ਝੁਲਦੇ ਸਨ ਅਤੇ ਹਜ਼ਾਰਾਂ ਆਦਮੀ ਇਸ ਗੱਡੀ ਦੇ ਅੱਗੇ ਪਿਛੇ ਸਨ ਅਤੇ ਇਹ ਜਲੂਸ ਰਾਜਧਾਨੀ ਦੇ ਬਜ਼ਾਰਾਂ ਵਿਚੋਂ ਲੰਘ ਰਿਹਾ ਸੀ। ਕੋਠਿਆਂ ਦੀਆਂ ਛੱਤਾਂ ਤੇ ਬਾਰੀਆਂ ਵਿਚੋਂ ਲੋਕੀਂ ਫੁੱਲਾਂ ਦੀ ਬਰਖਾ ਕਰਦੇ ਸਨ। ਖੋਜੀ ਦੀ ਗੱਡੀ ਫੁੱਲਾਂ ਨਾਲ ਇਤਨੀ ਭਰੀ ਹੋਈ ਸੀ ਕਿ ਖੋਜੀ ਦਾ ਮੂੰਹ ਤੇ ਅੱਖਾਂ ਹੀ ਮਸਾਂ ਦਰਸ਼ਨ ਕਰਨ ਵਾਲਿਆਂ ਨੂੰ ਦਿਸਦੀਆਂ ਸਨ। ਜਦ ਜਲੂਸ ਦੇਸ਼ ਦੇ ਰਾਜੇ ਦੇ ਮਹਿਲ ਅੱਗੇ ਪਹੁੰਚਿਆ ਤਾਂ ਬਕਾਇਦਾ ਤੌਰ ਤੇ ਖੋਜੀ ਨੂੰ ਸ਼ਾਹੀ ਫੌਜ ਨੇ ਸਲਾਮੀ ਦਿੱਤੀ। ਰਾਜੇ ਨੇ ਸਣੇ ਪਰਿਵਾਰ ਮਹਿਲ ਤੋਂ ਬਾਹਰ ਆ ਕੇ ਖੋਜੀ ਨੂੰ ਨਮਸ਼ਕਾਰ ਕੀਤੀ ਅਤੇ ਹੱਥ ਜੋੜ ਕੇ ਆਖਿਆ, ਮਹਾਰਾਜ ਆਪ ਨੇ ਉਸ ਖਜ਼ਾਨੇ ਦਾ ਸਾਨੂੰ ਪਤਾ ਦਿਤਾ ਹੈ, ਜੋ ਕਦੀ ਮੁਕਦਾ ਹੀ ਨਹੀਂ, ਜਿਸ ਦੇ ਸਾਮਣੇ ਸਾਡੇ ਖਜ਼ਾਨੇ ਤੁਛ ਹਨ, ਇਸ ਲਈ ਆਪ ਰਾਜਿਆਂ ਦੇ ਰਾਜਾ ਅਤੇ ਸ਼ਾਹਾਂ ਖਜ਼ਾਨੇ ਤੁਛ ਹਨ, ਇਸ ਲਈ ਆਪ ਰਾਜਿਆਂ ਦੇ ਰਾਜਾ ਅਤੇ ਸ਼ਾਹਾਂ ਦੇ ਸ਼ਾਹ ਹੈ, ਬਲਕਿ ਆਪ ਦੇ ਸਾਮਣੇ ਦੁਨੀਆਂ ਦੇ ਮਹਾਰਾਜੇ ਤੇ ਸ਼ਹਿਨਸ਼ਾਹ ਨੀਵੇਂ ਹਨ, ਕਿਉਂਕਿ ਉਹਨਾਂ ਦੇ ਖਜ਼ਾਨੇ ਵਰਤਿਆਂ ਮੁਕ ਸਕਦੇ ਹਨ, ਪਰ ਆਪ ਦਾ ਖਜ਼ਾਨਾ ਤਾਂ ਅਮੁੱਕ ਹੈ। ਇਹ ਦੁਨਿਆਵੀ ਮਹਾਰਾਜੇ ਤੇ ਸ਼ਹਿਨਸ਼ਾਹ ਝੂਠੇ ਹਨ, ਨਾਸ਼ਵੰਦ ਹਨ, ਪਰ ਆਪ ਸੱਚੇ ਮਹਾਰਾਜੇ ਜਾਂ ਸੱਚੇ ਪਾਤਸ਼ਾਹ ਹੈ।

ਆਪ ਨੂੰ ਮੇਰੀ, ਮੇਰੇ ਪਰਿਵਾਰ, ਮੇਰੇ ਦੇਸ਼ , ਮੇਰੀ ਪਰਜਾ ਸਭ ਦੀ ਨਮਸ਼ਕਾਰ ਹੈ, ਆਪ ਧੰਨ ਹੈ। ਮੇਰੇ ਮਹੱਲ ਵਿਚ ਆਪ ਚੱਲ ਕੇ ਕੁਝ ਚਿਰ ਪਧਾਰੋ, ਕੁਝ ਦਿਨਾਂ ਨੂੰ ਸਾਰੇ ਦੋਸ਼ ਵਲੋਂ ਆਪ ਨੂੰ ਬਾਕਾਇਦਾ ‘ਜੀ ਆਇਆਂ’ ਆਖਿਆ ਜਾਵੇਗਾ ਅਤੇ ਸਾਰੇ ਦੇਸ਼ ਵਲੋਂ ਆਪ ਜੀ ਦੀ ਸੇਵਾ ਵਿਚ ਮਾਨ-ਪੱਤਰ ਪੇਸ਼ ਕੀਤਾ ਜਾਵੇਗਾ।

ਖੋਜੀ ਪਹਿਲੇ ਇਹ ਦੇਖ ਕੇ ਹੈਰਾਨ ਹੋਇਆ ਸੀ ਕਿ ਉਹਦੇ ਦੋਸ਼ ਵਾਸੀ ਇਤਨੇ ਅਰਸੇ ਅੰਦਰ ਸੁਖੀ ਅਮੀਰ ਕਿਉਂ ਨਹੀਂ ਹੋਏ? ਹੁਣ ਇਹ ਦੇਖ ਕੇ ਹੈਰਾਨ ਹੋ ਰਿਹਾ ਸੀਂ ਕਿ ਉਸ ਦੇ ਦੇਸ਼ ਵਾਸੀ ਉਸ ਦੀ ਇਤਨੀ ਇਜ਼ਤ ਕਿਉਂ ਕਰ ਰਹੇ ਹਨ?

ਕਾਬੁਲੀਵਾਲਾ ਭਾਗ 2- ਰਬਿੰਦਰਨਾਥ ਟੈਗੋਰ

by Bachiter Singh October 5, 2018

ਪਹਿਲਾ ਭਾਗ

ਮਹਿਸੂਸ ਕੀਤਾ ਕਿ ਮਿੰਨੀ ਉਸਦੇ ਜਵਾਬ ਤੋਂ ਖੁਸ਼ ਨਹੀਂ ਸੀ. ਫਿਰ ਉਸ ਨੇ ਕਿਹਾ, “ਮੈਂ ਆਪਣੇ ਸਹੁਰੇ ਨੂੰ ਮਾਰਦਾ ਪਰ ਕਿ ਕਰਾਂ ਮੇਰੇ ਹੇਠ ਬੰਨੇ ਹੋਏ ਨੇ ?”

ਰਹਮਾਤ ਨੂੰ ਕਤਲ ਕਰਨ ਦੇ ਜੁਰਮ ਵਿੱਚ ਕਈ ਸਾਲ ਦੀ ਸਜ਼ਾ ਦਿੱਤੀ ਗਈ ਸੀ ।

ਕਾਬੁਲੀ ਦਾ ਖਿਆਲ ਹੌਲੀ ਹੌਲੀ ਮਨ ਵਿੱਚੋ ਨਿੱਕਲ ਗਿਆ ਤੇ ਮਿੰਨੀ ਵੀ ਉਸਨੂੰ ਭੁੱਲ ਗਈ। ਕਈ ਸਾਲ ਬੀਤ ਗਏ ਹਨ।

ਅੱਜ ਮਿੰਨੀ ਦਾ ਵਿਆਹ ਹੈ ਲੋਕ ਆ ਰਹੇ ਹਨ ਅਤੇ ਜਾ ਰਹੇ ਹਨ ਮੈਂ ਆਪਣੇ ਕਮਰੇ ਵਿਚ ਖਰਚ ਦਾ ਹਿਸਾਬ ਲਿਖ ਰਿਹਾ ਸੀ. ਇੰਨੇ ਚਿਰ ਨੂੰ ਰਹਿਮਤ ਸਲਾਮ ਕਰਕੇ ਨੇ ਇੱਕ ਪਾਸੇ ਖੜਾ ਹੋ ਗਿਆ।

ਪਹਿਲਾਂ ਮੈਂ ਉਸਨੂੰ ਪਛਾਣ ਨਹੀਂ ਸਕਿਆ ਸੀ. ਉਸ ਦੇ ਚਿਹਰੇ ‘ਤੇ ਪਹਿਲਾਂ ਵਾਂਗ ਕੋਈ ਖੁਸ਼ੀ ਨਹੀਂ ਸੀ ਤੇ ਨਾ ਹੀ ਉਸ ਕੋਲ ਕੋਈ ਝੋਲੀ ਸੀ ਅਖ਼ੀਰ ਵਿਚ, ਉਸ ਨੂੰ ਧਿਆਨ ਨਾਲ ਦੇਖਦੇ ਹੋਏ, ਮੈਂ ਉਸਨੂੰ ਪਹਿਚਾਣ ਲਿਆ ।
ਮੈਂ ਪੁੱਛਿਆ, ” ਰਹਿਮਤ ਤੁਸੀਂ ਵਾਪਸ ਕਦੋਂ ਆਏ?”

ਉਸ ਨੇ ਕਿਹਾ, “ਕੱਲ੍ਹ ਸ਼ਾਮ ਨੂੰ ਮੈਂ ਜੇਲ੍ਹ ਵਿਚੋਂ ਰਿਹਾ ਹੋਇਆ ”

ਮੈਂ ਉਸਨੂੰ ਦੱਸਿਆ, “ਅੱਜ ਸਾਡੇ ਘਰ ਵਿੱਚ ਇੱਕ ਜ਼ਰੂਰੀ ਕੰਮ ਹੈ, ਮੈਂ ਇਸ ਵਿੱਚ ਲੱਗਾ ਹੋਇਆ ਹਾਂ. ਅੱਜ ਤੁਸੀਂ ਜਾਓ, ਫੇਰ ਆ ਜਾਇਓ”

ਉਹ ਉਦਾਸ ਹੋਕੇ ਜਾਣ ਲੱਗਾ ਤਾਂ ਉਸ ਨੇ ਦਰਵਾਜ਼ਾ ਕੋਲ ਜਾਕੇ ਕਿਹਾ, “ਕੀ ਮੈਂ ਬੱਚੀ ਨੂੰ ਨਹੀਂ ਮਿਲ ਸਕਦਾ ?”

ਸ਼ਾਇਦ ਉਹਨੂੰ ਲਗਦਾ ਸੀ ਕਿ ਮਿੰਨੀ ਅਜੇ ਵੀ ਇਕ ਬੱਚੀ ਹੈ। ਉਹ ਅੱਜ ਵੀ ਕਾਬਲੀਵਾਲੇ ਕਾਬਲੀਵਾਲੇ ਕਹਿ ਕੇ ਭੱਜੀ ਆਵੇਗੀ ” ਉਨ੍ਹਾਂ ਦੇ ਉਹ ਪੁਰਾਣੀ ਗੱਲਬਾਤ ਅਤੇ ਹਾਸੇ ਵਿਚਕਾਰ ਕੋਈ ਰੁਕਾਵਟ ਨਹੀਂ ਹੋਵੇਗੀ। ਮੈਂ ਕਿਹਾ, “ਅੱਜ ਘਰ ਵਿੱਚ ਬਹੁਤ ਸਾਰਾ ਕੰਮ ਹੈ, ਅੱਜ ਤੁਸੀਂ ਨਹੀਂ ਮਿਲ ਸਕੋਗੇ। ”
ਉਹ ਉਦਾਸ ਹੋ ਗਿਆ ਅਤੇ ਸਲਾਮੀ ਦੇਣ ਤੋਂ ਬਾਅਦ ਘਰੋਂ ਬਾਹਰ ਚਲਾ ਗਿਆ

ਮੈਂ ਸੋਚ ਰਿਹਾ ਸੀ ਕਿ ਮੈਨੂੰ ਉਸਨੂੰ ਵਾਪਸ ਬੁਲਾਉਣਾ ਚਾਹੀਦਾ ਹੈ.ਇੰਨੇ ਨੂੰ ਉਹ ਆਪਣੇ ਆਪ ਪਰਤ ਆਇਆ ਅਤੇ ਕਿਹਾ, “ਮੈਂ ਥੋੜੀ ਸੌਗੀ ਮਿੰਨੀ ਲਈ ਲਿਆਇਆ ਸੀ ਉਸਨੂੰ ਦੇ ਦਿਓ ”

ਮੈਂ ਉਸਨੂੰ ਪੈਸਾ ਦੇਣਾ ਚਾਹੁੰਦਾ ਹਾਂ ਪਰ ਉਸ ਨੇ ਕਿਹਾ, ‘ਬਾਬੂ ਸਾਹਿਬ ਬਹੁਤ ਧੰਨਵਾਦ! ਪੈਸਾ ਰਹਿਣ ਦਿਓ. ‘ ਥੋੜ੍ਹੀ ਦੇਰ ਬਾਅਦ ਉਸ ਨੇ ਕਿਹਾ, “ਮੈਰੀ ਵੀ ਮਿੰਨੀ ਵਰਗੀ ਇਕ ਧੀ ਹੈ, ਮੈਂ ਉਸ ਨੂੰ ਯਾਦ ਕਰਦਾ ਹਾਂ ਤੇ ਤੁਹਾਡੀ ਬੱਚੀ ਲਈ ਸੌਗੀ ਤੇ ਬਦਾਮ ਲੈ ਆਉਂਦਾ ਹਨ ” ਮੈਂ ਇੱਥੇ ਸੌਦਾ ਨਹੀਂ ਵੇਚਣ ਆਉਂਦਾ ”

ਉਸਨੇ ਆਪਣਾ ਹੱਥ ਆਪਣੀ ਜੇਬ ਵਿਚ ਪਾ ਕੇ ਆਪਣੀ ਜੇਬ ਵਿਚੋ ਇਕ ਕਾਗਜ਼ ਦਾ ਟੁਕੜੇ ਕੱਢ ਕੇ ਮੇਰੇ ਡੈਸਕ ਤੇ ਰੱਖ ਦਿੱਤਾ।ਉਸ ਕਾਗਜ ਦੇ ਉੱਪਰ ਇੱਕ ਨਿੱਕੇ ਜਹੇ ਹੱਥ ਦਾ ਪ੍ਰਿੰਟ ਹੈ। ਹੱਥ ਤੇ ਕਾਲਖ ਲਾਕੇ ਇਹ ਛਾਪਾ ਲਿਆ ਗਿਆ ਸੀ ।
ਆਪਣੀ ਕੁੜੀ ਦੀ ਇਸ ਯਾਦ ਨੂੰ ਸੀਨੇ ਨਾਲ ਲਾਕੇ ਰਹਿਮਤ ਹਰ ਸਾਲ ਕਲਕੱਤੇ ਦੀਆ ਗਲੀਆਂ ਵਿਚ ਸੌਦਾ ਵੇਚਣ ਆਉਂਦਾ।

ਇਹ ਵੇਖ ਕੇ ਮੇਰੀਆਂ ਅੱਖਾਂ ਨੂੰ ਭਰ ਆਈਆਂ । ਸਭ ਭੁੱਲ ਕੇ ਉਸੇ ਸਮੇਂ ਮਿਨੀ ਨੂੰ ਬਾਹਰ ਬੁਲਾਇਆ। ਪੂਰੇ ਪਹਿਰਾਵੇ ਅਤੇ ਵਿਆਹ ਦੇ ਗਹਿਣੇ ਪਹਿਨੀ , ਚੁੱਪ ਜਹੇ ਕਰਕੇ ਮੇਰੇ ਕੋਲ ਆਕੇ ਖੜ੍ਹਾ ਹੋ ਗਈ।
ਉਸ ਨੂੰ ਵੇਖ ਕੇ, ਰਹਿਮਤ ਕਾਬਲੀ ਪਹਿਲਾ ਤਾਂ ਹੈਰਾਨ ਹੋ ਗਿਆ ਅਤੇ ਪਹਿਲਾਂ ਵਾਂਗ ਨਹੀਂ ਸੀ ਬੋਲ ਪਾ ਰਿਹਾ। ਬਾਅਦ ਵਿਚ ਉਹ ਹੱਸ ਪਿਆ ਅਤੇ ਕਹਿਣ ਲੱਗਾ “ਤੁਸੀਂ ਸਹੁਰੇ ਘਰ ਜਾ ਰਹੇ ਹੋ?”
ਹੁਣ ਮਿੰਨੀ ਸਹੁਰੇ ਘਰ ਦਾ ਅਰਥ ਸਮਝਣ ਲੱਗ ਪਈ ਸੀ। ਉਸ ਦਾ ਚਿਹਰਾ ਵੀ ਲਾਲ ਹੋ ਗਿਆ।
ਮਿੰਨੀ ਦੇ ਜਾਣ ਤੋਂ ਬਾਅਦ, ਇੱਕ ਡੂੰਘਾ ਸਾਹ ਭਰਕਿ ਰਹਿਮਤ ਜ਼ਮੀਨ ਤੇ ਬੈਠ ਗਿਆ. ਉਸ ਦੀ ਸਮਝ ਵਿੱਚ, ਇਹ ਆ ਗਿਆ ਸੀ ਕਿ ਐਨੇ ਸਮੇਂ ਬਾਅਦ ਤਾਂ ਉਸਦੀ ਧੀ ਵੀ ਵੱਡੀ ਹੋ ਗਈ ਹੋਵੇਗੀ। ਇਹਨਾਂ ਅੱਠ ਸਾਲਾਂ ਵਿੱਚ ਉਸ ਨਾਲ ਕੀ ਵਾਪਰਿਆ, ਕੌਣ ਜਾਣਦਾ ਹੈ? ਉਹ ਉਸਦੀ ਯਾਦ ਵਿੱਚ ਗੁਆਚ ਗਿਆ ਸੀ।

ਮੈਂ ਕੁਝ ਰੁਪਏ ਕੱਢ ਕੇ ਓਹਦੇ ਹੱਥ ਵਿਚ ਰੱਖ ਦਿੱਤਾ ਅਤੇ ਕਿਹਾ, “ਰਹਿਮਤ! ਤੁਸੀਂ ਵੀ ਆਪਣੀ ਧੀ ਦੇ ਕੋਲ ਆਪਨੇ ਦੇਸ਼ ਚਲੇ ਜਾਓ ।”

ਖੋਜੀ ਦੀ ਨਿਰਾਸ਼ਤਾ ਭਾਗ 2 – ਭਾਈ ਰਘਬੀਰ ਸਿੰਘ ਜੀ ਬੀਰ

by Bachiter Singh October 5, 2018

ਪਿਛਲਾ ਭਾਗ ਪੜੋ

ਹੁਣ ਖੋਜੀ ਬੁੱਢਾ ਹੋ ਗਿਆ ਸੀ, ਉਸ ਦੇ ਕਾਲੇ ਵਾਲ ਸਫੈਦ ਹੋ ਚੁੱਕੇ ਸਨ। ਉਸ ਦੇ ਉਪਕਾਰ ਭਰੇ ਜੀਵਨ ਨੇ ਉਸ ਦੇ ਦਿਲ ਨੂੰ ਸੰਤੁਸ਼ਟ ਤੇ ਚਿਹਰੇ ਨੂੰ ਨੁਰਾਨੀ ਬਣਾ ਦਿਤਾ ਸੀ। ਪਰਬਤਾਂ ਦੀ ਇਕਾਂਤ ਖੋਜੀ ਨੂੰ ਇਤਨੀ ਭਾਉਂਦੀ ਸੀ ਕਿ ਹੁਣ ਉਹ ਉਸ ਇਕਾਂਤ ਦਾ ਸਦਾ ਲਈ ਰੂਪ ਬਣ ਜਾਣਾ ਚਾਹੁੰਦਾ ਸੀ। ਉਸ ਨੂੰ ਉਸ ਇਕਾਂਤ ਤੇ ਸ਼ਾਂਤੀ ਸਾਮਣੇ, ਆਪਣੇ ਸਰੀਰ ਦਾ ਹਿਲਣਾ ਜੁਲਣਾ, ਸਰੀਰ ਅੰਦਰ ਹਰ ਵੇਲੇ ਹਰਕਤ ਦਾ ਜਾਰੀ ਰਹਿਣਾ, ਭੁੱਖ ਪਿਆਸ ਦਾ ਰੋਜ਼ ਆ ਕੇ ਹਲੂਣੇ ਦੇਣਾ, ਤਬੀਅਤ ਉਤੇ ਬੋਝ ਜਾਪਦਾ ਸੀ ਅਤੇ ਉਹ ਚਾਹੁੰਦਾ ਸੀ ਕਿ ਹੁਣ ਸਰੀਰ ਦੀ ਕੈਦ ਤੋਂ ਆਜ਼ਾਦ ਹੋ ਕੇ ਪਹਾੜਾਂ ਦੀ ਸ਼ਾਂਤੀ ਵਿਚ ਸਮਾਅ ਜਾਵੇ। ਪਰ ਅਜੇ ਵੀ ਸੰਕਲਪ ਉਸ ਦੇ  ਮਨ ਵਿਚ ਫੁਰਦਾ ਰਹਿੰਦਾ ਅਤੇ ਉਹ ਕਦੀ ਕਦੀ ਚਾਹੁੰਦਾ ਕਿ ਪਹਾੜਾਂ ਤੋਂ ਉਤਰ ਕੇ ਇਕ ਵਾਰੀ ਆਪਣੇ ਦੇਸ਼ ਦਾ ਦੌਰਾ ਕਰੇ ਅਤੇ ਆਪਣੀ ਅੱਖੀਂ ਆਪਣੇ ਦੇਸ਼ ਦੀ ਅਮੀਰੀ ਤੇ ਖੁਸ਼ਹਾਲੀ ਨੂੰ ਦੇਖੇ ਜੋ ਕਿ ਉਸ ਦੇ ਦੇਸ਼ ਵਾਸੀਆਂ ਨੇ ਅਮੁੱਕ ਖਜ਼ਾਨੇ ਤੋਂ ਦੌਲਤ ਲਿਆ ਲਿਆ ਕੇ, ਆਪਣੇ ਦੇਸ਼ ਦੀ ਨੁਕਰ ਨੁਕਰ ਵਿਚ ਖਿਲਾਰ ਲੀਤੀ ਹੋਣੀ ਹੈ। ਇਸ ਲਈ ਪਰਮ ਅਨੰਦ ਵਿਚ ਸਮਾਅ ਜਾਣ ਤੋਂ ਪਹਿਲੇ ਖੋਜੀ ਨੇ ਆਪਣਾ ਭੇਸ ਬਦਲ ਕੇ ਕੁਝ ਮਿੱਤਰਾਂ ਸਮੇਤ ਪਹਾੜਾਂ ਤੋਂ ਉਤਰ ਆਪਣੇ ਦੇਸ਼ ਵਲ ਆਇਆ। ਪਹਿਲੇ ਪਹਿਲ ਰਸਤੇ ਵਿਚ ਪਿੰਡਾਂ ਵਿਚ ਜਦ ਖੋਜੀ ਨੇ ਦੇਸ਼ ਦੀ ਸੁਧਰੀ ਹਾਲਤ ਦਾ ਕੋਈ ਨਿਸ਼ਾਨ ਨਾ ਦੇਖਿਆ ਤਾਂ ਦਿਲ ਵਿਚ ਹੈਰਾਨ ਹੋਇਆ ਕਿ ਇਤਨੇ ਚਿਰ ਵਿਚ ਦੇਸ਼ ਦੀ ਅਮੀਰੀ ਦਾ ਅਸਰ ਪਿੰਡਾਂ ਉਤੇ ਕਿਉਂ ਨਾ ਪਿਆ? ਪਰ ਫਿਰ ਉਸ ਨੂੰ ਖਿਆਲ ਆਇਆ  ਕਿ ਸ਼ਾਇਦ ਉਸ ਦੇ ਦੇਸ਼ ਵਾਸੀਆਂ ਨੇ ਉਨਤੀ ਦਾ ਕੰਮ ਵੱਡ – ਵੱਡੇ ਸ਼ਹਿਰਾਂ ਤੋਂ ਅਰੰਭਿਆ ਹੋਵੇ, ਇਸ ਲਈ ਉਹ ਆਪਣੇ ਦੇਸ਼ ਦੀ ਰਾਜਧਾਨੀ ਵਿਚ ਆਇਆ ਤਾਕਿ ਉਥੇ ਆ ਕੇ ਉਹ ਦੇਸ਼ ਦੀ ਉਨਤੀ ਦਾ ਸਾਰਾਂ ਨਕਸ਼ਾ ਆਪ ਵੇਖ ਕੇ ਤਸੱਲੀ ਕਰੇ।

ਰਾਜਧਾਨੀ ਵਿਚ ਵੜਦਿਆਂ ਹੀ ਖੋਜੀ ਨੇ ਸੜਕਾਂ, ਬਾਜ਼ਾਰਾਂ, | ਗਲੀਆਂ, ਮੁਹੱਲਿਆਂ ਵਿਚ ਫਿਰਨਾ ਸ਼ੁਰੂ ਕੀਤਾ, ਪਰ ਉਸ ਨੂੰ ਸਭ  ਕੁਝ ਉਹੋ ਪੁਰਾਣਾ ਨਕਸ਼ਾ ਹੀ ਨਜ਼ਰ ਆਇਆ, ਸਭ ਬਾਜ਼ਾਰ ਉਸ ਤਰ੍ਹਾਂ ਹੀ ਤੰਗ ਤੇ ਮੈਲੇ ਸਨ, ਜਿਵੇਂ ਕਿ ਕਈ ਸਾਲ ਪਹਿਲਾਂ ਖੋਜੀ ‘ ਨੇ ਦੇਖੇ ਸਨ। ਸਭ ਲੋਕੀ ਉਸੇ ਪੁਰਾਣੀ ਖਸਤਾ ਹਾਲਤ ਵਿਚ ਨਜ਼ਰ ਆਉਂਦੇ ਸਨ। ਰੋਗ, ਥੁੜ, ਚਿੰਤਾ ਸਭ ਲੋਕਾਂ ਦੇ ਚਿਹਰਿਆਂ ‘ਤੇ ਪਹਿਲੇ ਸਮਿਆਂ ਵਾਂਗਰ ਹੀ ਪ੍ਰਗਟ ਸਨ। ਖੋਜੀ ਬੜਾ ਹੈਰਾਨ ਸੀ ਕਿ ਮੇਰੇ ਦੇਸ਼ ਵਾਸੀਆਂ ਨੇ ਇਤਨੇ ਵਰਿਆਂ ਅੰਦਰ ਤਾਂ ਬੇਸ਼ੁਮਾਰ ਧਨ ਉਸ ਅਮੁੱਕ ਖਜ਼ਾਨੇ ਵਿਚੋਂ ਲੈ ਆਂਦਾ ਹੋਣਾ ਹੈ, ਪਰ ਉਹ ਇਸ ਧਨ ਨੂੰ ਲਿਆ ਕੇ ਕਰਦੇ ਕੀ ਰਹੇ ਹਨ? ਜਿਸ ਦੇਸ਼ ਵਿਚ ਬੇਸ਼ੁਮਾਰ ਧਨ ਹੋਵੇ, ਉਥੋਂ ਦਾ ਹੁਲੀਆ ਹੀ ਬਦਲ ਜਾਣਾ ਚਾਹੀਦਾ ਹੈ, ਪਰ ਮੈਂ  ਸਭ ਕੁਝ ਪੁਰਾਣੀ ਖਸਤਾ ਹਾਲਤ ਵਿਚ ਹੀ ਦੇਖ ਰਿਹਾ ਹਾਂ।

ਬਾਜ਼ਾਰਾਂ ਵਿਚ ਮੰਗਤੇ ਉਸੇ ਤਰਾਂ ਭੀਖ ਮੰਗਦੇ ਸਨ। ਹਕੀਮਾਂ, ਵੈਦਾਂ ਦੇ ਬੂਹਿਆਂ ਉਤੇ ਉਸੇ ਤਰ੍ਹਾਂ ਰੋਗੀ ਰੁਲ ਰਹੇ ਸਨ, ਮਜ਼ਦੂਰ ਪੇਸ਼ਾ ਲੋਕਾਂ ਨੂੰ ਉਸੇ ਤਰ੍ਹਾਂ ਸਾਰਾ ਦਿਨ ਕੰਮ ਕਰਨ ਮਗਰੋਂ ਰੱਜਵੀਂ ਰੋਟੀ ਨਸੀਬ ਨਹੀਂ ਸੀ ਹੁੰਦੀ, ਜਿਵੇਂ ਕਿ ਉਸ ਦੇ ਧਨ ਦਾ ਖਜ਼ਾਨੇ ਲੱਭਣ ਤੋਂ ਪਹਿਲੇ ਸੀ। ਇਹ ਹਾਲਤ ਆਪਣੇ ਦੇਸ਼ ਦੀ ਦੇਖ ਕੇ ਖੋਜੀ ਦੁਖੀ ਹੋ ਰਿਹਾ ਸੀ ਤੇ ਗਲੀਆਂ ਬਾਜ਼ਾਰਾਂ ਵਿਚੋਂ ਨਿਰਾਸਤਾ ਭਰੀਆਂ ਨਜ਼ਰਾਂ ਨਾਲ ਚੌਹੀਂ ਪਾਸੀਂ ਆਪਣੀ ਉਮਰ ਭਰ ਦੀ ਕੀਤੀ ਮਿਹਨਤ ਦਾ ਫਲ ਫੂਡ ਰਿਹਾ ਸੀ।

 

ਅਗਲਾ ਭਾਗ ਪੜੋ

ਕਾਬੁਲੀਵਾਲਾ ਭਾਗ 1 – ਰਬਿੰਦਰਨਾਥ ਟੈਗੋਰ

by Bachiter Singh October 4, 2018

ਮੇਰੀ ਪੰਜ-ਸਾਲਾ ਲੜਕੀ ਮਿੰਨੀ ਇਕ ਮਿੰਟ ਵੀ ਬੋਲੇ ਬਿਨਾ ਰਹਿ ਨਹੀਂ ਸਕਦੀ । ਇਕ ਦਿਨ ਉਸ ਨੇ ਕਿਹਾ, “ਬਾਊਜੀ, ਰਾਮਦਿਆਲ ਦਰਬਾਰੀ ਹੈ ਨਾ, ਉਹ ‘ਕਾਕ’ ਨੂੰ ‘ਕਾ’ ਕਹਿੰਦੇ, ਉਹਨਾ ਨੂੰ ਕੁਝ ਵੀ ਨਹੀਂ ਪਤਾ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ, ਉਸਨੇ ਇਕ ਹੋਰ ਗੱਲ ਸ਼ੁਰੂ ਕੀਤੀ “ਵੇਖੋ, ਬਾਬੂਜੀ, ਭੋਲਾ ਨੇ ਕਿਹਾ – ਅਸਮਾਨ ਵਿਚ ਹਾਥੀ ਸੁੰਡ ਨਾਲ ਪਾਣੀ ਸੁੱਟਦਾ ਹੈ, ਇਹਦੇ ਨਾਲ ਮੀਹਂ ਪੈਂਦਾ ਹੈ ” ਬਾਊਜੀ ਬਾਊਜੀ, ਭੋਲਾ ਬੋਲਦੀ ਹੈ ਨਾ? ” ਅਤੇ ਫਿਰ ਉਹ ਖੇਡਣ ਲੱਗ ਪਈ ।

ਮੇਰਾ ਘਰ ਸੜਕ ਦੇ ਇੱਕ ਪਾਸੇ ਹੈ। ਇਕ ਦਿਨ ਮਿੰਨੀ ਮੇਰੇ ਕਮਰੇ ਵਿਚ ਖੇਡ ਰਹੀ ਸੀ ਤੇ ਅਚਾਨਕ ਉਹ ਖੇਡ ਨੂੰ ਛੱਡ ਕੇ ਖਿੜਕੀ ਦੇ ਨੇੜੇ ਖੜ੍ਹੇ ਹੋ ਕੇ ਉੱਚੀ ਆਵਾਜ਼ ਵਿੱਚ ਬੋਲੀ , “ਕਾਬੁਲੀਵਾਲੇ ਓ ਕਾਬੁਲੀਵਾਲੇ ”

ਮੋਢੇ ‘ਤੇ, ਮੇਵੇ ਦੀ ਝੋਲੀ , ਹੱਥ ਵਿੱਚ ਅੰਗੂਰ ਲਈ ਇੱਕ ਲੰਮਾਂ ਕਾਬੁਲੀਵਾਲਾ ਸੜਕ ਉੱਤੇ ਹੌਲੀ ਹੌਲੀ ਚਲ ਰਿਹਾ ਸੀ। ਜਦੋਂ ਉਹਨੇ ਘਰ ਵੱਲ ਆਉਣਾ ਸ਼ੁਰੂ ਕਰ ਦਿੱਤਾ ਤਾਂ ਉਹ ਮਿੰਨੀ ਅੰਦਰ ਭੱਜ ਗਈ ਉਹ ਡਰਦੀ ਸੀ ਕਿ ਉਹ ਉਸਨੂੰ ਫੜ ਕੇ ਲੈ ਜਾਵੇਗਾ ।ਉਸਨੂੰ ਇਹ ਲੱਗ ਰਿਹਾ ਸੀ ਕਿ ਕਾਬੁਲੀਵਾਲੇ ਦੀ ਝੋਲੀ ਵਿਚ ਹੋਰ ਵੀ ਜਵਾਕ ਨੇ ।

ਕਾਬੁਲੀ ਨੇ ਹੱਸਕੇ ਮੈਨੂੰ ਸਲਾਮ ਕੀਤਾ ਮੈਂ ਉਸਤੋਂ ਸੌਦਾ ਖਰੀਦਿਆ ਫਿਰ ਉਸਨੇ ਕਿਹਾ, “ਬਾਬੂ ਸਾਹਿਬ, ਤੁਹਾਡੀ ਕੁੜੀ ਕਿੱਥੇ ਗਈ?”

ਮੈਂ ਮਿੰਨੀ ਦੇ ਡਰ ਨੂੰ ਦੂਰ ਕਰਨ ਲਈ ਉਸਨੂੰ ਬੁਲਾਇਆ ਅਤੇ ਕਾਬੁਲੀ ਨੇ ਝੋਲੀ ਵਿੱਚੋ ਸੌਗੀ ਅਤੇ ਬਦਾਮ ਕੱਢੇ ਪਰ ਉਸਨੇ ਕੁਝ ਵੀ ਨਹੀਂ ਲਿੱਤਾ। ਡਰਕੇ ਉਹ ਮੇਰੇ ਗੋਡੇ ਦੇ ਨਾਲ ਚਿੰਬੜ ਗਈ। ਕਾਬੁਲੀ ਨਾਲ ਉਸ ਦੀ ਪਹਿਲੀ ਜਾਣ ਪਛਾਣ ਇਸ ਤਰ੍ਹਾਂ ਦੀ ਰਹੀ । ਕੁਝ ਦਿਨ ਬਾਅਦ, ਮੈਂ ਕੁਝ ਜ਼ਰੂਰੀ ਕੰਮ ਤੋਂ ਬਾਹਰ ਜਾ ਰਿਹਾ ਸੀ। ਮੈਂ ਦੇਖਿਆ ਕਿ ਮਿੰਨੀ ਕਾਬੁਲ ਨਾਲ ਕਾਫੀ ਗੱਲਾਂ ਕਰ ਰਹੀ ਹੈ ਅਤੇ ਕਾਬਲੀ ਸੁਣਕੇ ਹੱਸ ਰਿਹਾ ਹੈ। ਮਿੰਨੀ ਦਾ ਝੋਲੀ ਬਦਾਮ ਤੇ ਸੌਗੀ ਨਾਲ ਭਰੀ ਹੋਈ ਸੀ। ਮੈਂ ਕਾਬਲੀ ਨੂੰ ਅਠਿਆਨੀ ਦਿੱਤਾ ਅਤੇ ਕਿਹਾ, “ਤੁਸੀਂ ਇਹ ਸਭ ਕਿਉਂ ਦਿੱਤਾ? ਹੁਣ ਨਾ ਦੀਓ ” ਫਿਰ ਮੈਂ ਬਾਹਰ ਚਲਾ ਗਿਆ।

ਕਾਬੁਲੀ ਮਿੰਨੀ ਦੇ ਨਾਲ ਕੁਝ ਦੇਰ ਤਕ ਗੱਲਾਂ ਕਰਦਾ ਰਿਹਾ ਤੇ ਜਾਣ ਲੱਗਾ ਉਹ ਅਠਿਆਨੀ ਮਿੰਨੀ ਦੀ ਝੋਲੀ ਵਿਚ ਰੱਖ ਗਿਆ । ਜਦੋਂ ਮੈਂ ਘਰ ਪਰਤਿਆ, ਮੈਂ ਵੇਖਿਆ ਕਿ ਉਸਦੀ ਮਾਂ ਇਸ ਕਾਰਣ ਬਹੁਤ ਗੁੱਸੇ ਹੋ ਰਹੀ ਸੀ।

ਕਾਬਲੀ ਹਰ ਰੋਜ਼ ਆਉਂਦਾ ਰਿਹਾ ਤੇ ਉਸ ਨੂੰ ਬਦਾਮ ਕਿਸ਼ਮਿਸ਼ ਦੇਕੇ ਉਸਦੇ ਛੋਟੇ ਜਿਹੇ ਦਿਲ ਵਿਚ ਕਾਫੀ ਜਗਾ ਬਣਾ ਲੇਈ । ਦੋਹਾਂ ਵਿਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਅਤੇ ਉਹ ਬਹੁਤ ਹੱਸਦੇ । ਰਹਿਮਤ ਕਾਬਲੀ ਨੂੰ ਦੇਖ ਕੇ ਮੇਰੀ ਕੁੜੀ ਹੱਸਦੀ ਅਤੇ ਪੁੱਛਦੀ , “ਕਾਬਲੀਵਾਲੇ, ਕਾਬਲੀਵਾਲੇ! ਤੇਰੀ ਝੋਲੀ ਵਿਚ ਕੀ ਹੈ?”

ਰਹਿਮਤ ਹੱਸਕੇ ਕਹਿੰਦਾ “ਹਾਥੀ.” ਫਿਰ ਉਹ ਮਿੰਨੀ ਨੂੰ ਕਹਿੰਦਾ , “ਤੁਸੀਂ ਸਹੁਰੇ ਕਦੋਂ ਜਾਓਗੇ?”

ਇਸ ਦੇ ਉਲਟ, ਮਿੰਨੀ ਰਹਿਮਤ ਨੂੰ ਪੁੱਛਦੀ , “ਤੁਸੀਂ ਸਹੁਰੇ ਕਦੋਂ ਜਾਓਗੇ?”

ਰਹਿਮਤ ਨੇ ਕਿਹਾ, “ਅਸੀਂ ਸਹੁਰੇ ਨੂੰ ਮਾਰ ਦੇਵਾਂਗੇ.” ਇਸ ‘ਤੇ ਮਿੰਨੀ ਬਹੁਤ ਹੱਸਦੀ।

ਹਰ ਸਾਲ, ਕਾਬੁਲੀ ਸਰਦੀਆਂ ਦੇ ਅੰਤ ਵਿਚ ਆਪਣੇ ਦੇਸ਼ ਚਲੇ ਜਾਂਦਾ। ਜਾਣ ਤੋਂ ਪਹਿਲਾਂ, ਉਹ ਸਾਰੇ ਲੋਕਾਂ ਤੋਂ ਪੈਸੇ ਇੱਕਤਰ ਕਰਨ ਵਿੱਚ ਰੁੱਝਿਆ ਹੁੰਦਾ। ਉਸ ਨੂੰ ਘਰ ਘਰ ਜਾਣਾ ਪੈਂਦਾ , ਪਰ ਫਿਰ ਵੀ ਉਹ ਹਰ ਰੋਜ਼ ਇਕ ਵਾਰ ਮਿੰਨੀ ਨੂੰ ਜਰੂਰ ਮਿਲਦਾ ।

ਇਕ ਦਿਨ, ਮੈਂ ਆਪਣੇ ਕਮਰੇ ਵਿਚ ਕੁਝ ਕੰਮ ਕਰ ਰਿਹਾ ਸੀ। ਉਸੇ ਸਮੇਂ ਸੜਕ ‘ਤੇ ਉੱਚੀ ਆਵਾਜ਼ ਸੁਣੀ ।. ਜਦੋਂ ਮੈਂ ਵੇਖਿਆ ਤਾਂ ਦੋ ਸਿਪਾਹੀ ਰਹਿਮਤ ਨੂੰ ਫੜਕੇ ਲੈਜਾ ਰਹੇ ਸਨ ।ਰਹਿਮਤ ਦੇ ਕੁੜਤੇ ਤੇ ਖੂਨ ਦੇ ਧੱਬੇ ਹਨ ਅਤੇ ਸਿਪਾਹੀ ਦੇ ਹੱਥਾਂ ਵਿਚ ਖੂਨ ਲਿਬੜਿਆ ਹੋਇਆ ਚਾਕੂ ।
ਪੁਲਿਸ ਅਤੇ ਕੁਝ ਲੋਕਾਂ ਤੋਂ ਪਤਾ ਲੱਗਾ ਕਿ ਕਿ ਸਾਡੇ ਗੁਆਂਢ ਵਿੱਚ ਰਹਿੰਦੇ ਇੱਕ ਆਦਮੀ ਨੇ ਰਹਿਮਤ ਤੋਂ ਇੱਕ ਚਾਦਰ ਖਰੀਦੀ । ਉਸ ਦਾ ਕੁਝ ਪੈਸਾ ਉਦਾਰ ਸੀ, ਉਸਨੇ ਉਹ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮਾਮਲਾ ਵੱਧ ਗਿਆ ਅਤੇ ਕਾਬਲੀ ਨੇ ਉਸ ਨੂੰ ਚਾਕੂ ਮਾਰ ਦਿੱਤਾ.।
ਪੁਲਿਸ ਅਤੇ ਕੁਝ ਲੋਕਾਂ ਤੋਂ ਪਤਾ ਲੱਗਾ ਕਿ ਕਿ ਸਾਡੇ ਗੁਆਂਢ ਵਿੱਚ ਰਹਿੰਦੇ ਇੱਕ ਆਦਮੀ ਨੇ ਰਹਿਮਤ ਤੋਂ ਇੱਕ ਚਾਦਰ ਖਰੀਦੀ । ਉਸ ਦਾ ਕੁਝ ਪੈਸਾ ਉਦਾਰ ਸੀ, ਉਸਨੇ ਉਹ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮਾਮਲਾ ਵੱਧ ਗਿਆ ਅਤੇ ਕਾਬਲੀ ਨੇ ਉਸ ਨੂੰ ਚਾਕੂ ਮਾਰ ਦਿੱਤਾ.।
ਇਸ ਦੌਰਾਨ, ਘਰ ਵਿੱਚੋਂ “ਕਾਬਲੀਵਾਲੇ, ਕਾਬੁਲੀਵਲੇ ਕਹਿੰਦੇ ਹੋਏ ਮਿੰਨੀ ਬਾਹਰ ਆਈ ਅਤੇ ਇਹ ਦੇਖ ਕੇ ਰਹਿਮਤ ਦਾ ਚਿਹਰਾ ਇੱਕ ਪਲ ਲਈ ਖਿਲ ਗਿਆ । ਜਿਵੇਂ ਹੀ ਮਿੰਨੀ ਆਈ ਉਸਨੇ ਪੁੱਛਿਆ, “ਕੀ ਤੁਸੀਂ ਸਹੁਰੇ ਜਾ ਰਹੇ ਓ ?” ਰਹਿਮਤ ਨੇ ਹੱਸ ਕੇ ਕਿਹਾ, “ਹਾਂ, ਮੈਂ ਉੱਥੇ ਜਾ ਰਿਹਾ ਹਾਂ । ”

ਰਹਿਮਤ ਨੇ…….
ਅਗਲਾ ਭਾਗ

ਮਦਦ

by Bachiter Singh September 24, 2018

ਕਬੂਤਰਾਂ ਦਾ ਸਰਦਾਰ ਮਰਨ ਕਿਨਾਰੇ ਪਹੁੰਚਿਆ ਹੋਇਆ ਸੀ। ਉਸ ਨੂੰ ਇਸ ਗੱਲ ਦੀ ਬਹੁਤ ਚਿੰਤਾ ਹੋ ਰਹੀ ਸੀ ਕਿ ਉਸ ਦੇ ਮਰਨ ਤੋਂ ਬਾਅਦ ਇਨ੍ਹਾਂ ਦਾ ਕੀ ਬਣੇਗਾ ਕਿਉਂਕਿ ਉਸ ਨੂੰ ਇਹਨਾਂ ਕਬੂਤਰਾਂ ਵਿੱਚੋਂ ਕੋਈ ਵੀ ਸਰਦਾਰ ਬਣਨ ਦੇ ਕਾਬਿਲ ਨਹੀਂ ਸੀ ਲੱਗ ਰਿਹਾ। ਉਸ ਨੇ ਬਹੁਤ ਸੋਚਿਆ ਤੇ ਅੰਤ ਸਾਰੇ ਕਬੂਤਰਾਂ ਨੂੰ ਬੁਲਾ ਕੇ ਸਮਝਾਇਆ ਕਿ ਜੇ ਤੁਸੀਂ ਆਪਸ ਵਿੱਚ ਮਿਲ ਜੁਲ ਕੇ ਰਹੋਗੇ ਤਾਂ ਤੁਹਾਨੂੰ ਕਿਸੇ ਵੀ ਸਰਦਾਰ ਦੀ ਜ਼ਰੂਰਤ ਨਹੀਂ ਪਵੇਗੀ ਪਰ ਫਿਰ ਵੀ ਜੇ ਤੁਸੀਂ ਨਾ ਟਲੇ ਤਾਂ ਸਰਦਾਰ ਆਪਣੀ ਬਰਾਦਰੀ ਵਿੱਚੋਂ ਹੀ ਚੁਣਿਓ। ਕਿਸੇ ਦੂਜੀ ਬਰਾਦਰੀ ਦੇ ਕਿਸੇ ਵੀ ਜੀਵ ਨੂੰ ਆਪਣੇ ਭੇਤ ਨਾ ਦੱਸਿਓ ਤੇ ਨਾ ਹੀ ਉਸ ਨੂੰ ਆਪਣੇ ਝਗੜਿਆਂ ਵਿੱਚ ਸ਼ਾਮਲ ਕਰਿਓ। ਸਾਰਿਆਂ ਨੇ ਬੜੇ ਸਿਰ ਹਿਲਾ ਹਿਲਾ ਹਾਂ ਕਰ ਦਿੱਤੀ।ਸਰਦਾਰ ਨਿਸ਼ਚਿੰਤ ਹੋ ਕੇ ਮਰ ਗਿਆ। ਹਜੇ ਸਰਦਾਰ ਨੂੰ ਮਰਿਆਂ ਦਸ ਦਿਨ ਵੀ ਨਹੀਂ ਸੀ ਹੋਏ ਕਿ ਕਬੂਤਰਾਂ ਨੇ ਸਰਦਾਰ ਦੀ ਗੱਦੀ ਲਈ ਆਪਸ ਵਿੱਚ ਲੜਣਾ ਝਗੜਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਇਹਨਾਂ ਦੀ ਲੜਾਈ ਦੀ ਖਬਰ ਕਾਵਾਂ ਦੀ ਟੋਲੀ ਤਕ ਪਹੁੰਚ ਗਈ। ਕਾਵਾਂ ਨੇ ਇੱਕ ਯੋਜਨਾ ਬਣਾਈ। ਹੌਲੀ ਹੌਲੀ ਉਹਨਾਂ ਵਿੱਚੋ ਕੁਝ ਕਾਵਾਂ ਨੇ ਕਬੂਤਰਾਂ ਨੂੰ ਭੜਕਾ ਕੇ ਦੋ ਧੜਿਆਂ ਵਿੱਚ ਵੰਡ ਦਿੱਤਾ ਤੇ ਫਿਰ ਉਹਨਾਂ ਦੇ ਮਨ ਵਿੱਚ ਇਹ ਗੱਲ ਵੀ ਭਰ ਦਿੱਤੀ ਕਿ ਜੇਕਰ ਕਬੂਤਰਾਂ ਦਾ ਪ੍ਰਧਾਨ ਕਿਸੇ ਕਬੂਤਰ ਨੂੰ ਨਾ ਬਣਾ ਕੇ ਕਿਸੇ ਕਾਂ ਨੂੰ ਬਣਾਇਆ ਜਾਵੇ ਤਾਂ ਝਗੜੇ ਦਾ ਕੋਈ ਕਾਰਨ ਹੀ ਨਹੀਂ ਰਹੇਗਾ।

ਕਬੂਤਰਾਂ ਦੇ ਦੋਨੋਂ ਧੜੇ ਇਸ ਗੱਲ ਤੇ ਸਹਿਮਤ ਹੋ ਗਏ। ਕੁਝ ਬੁੱਢੇ ਕਬੂਤਰਾਂ ਨੇ ਸਰਦਾਰ ਦੇ ਅੰਤਿਮ ਸਮੇਂ ਕਹੇ ਸ਼ਬਦ ਯਾਦ ਕਰਵਾਉਣੇ ਚਾਹੇ ਪਰ ਉਹਨਾਂ ਨੂੰ ਵੀ ਡਰਾ ਧਮਕਾ ਕੇ ਚੁੱਪ ਕਰਾ ਦਿੱਤਾ ਗਿਆ। ਹੁਣ ਕਬੂਤਰਾਂ ਦਾ ਸਰਦਾਰ ਕਾਂ ਬਣ ਚੁੱਕਾ ਸੀ। ਕਾਂ ਨੇ ਕੁਝ ਹੱਟੇ ਕੱਟੇ ਕਬੂਤਰਾਂ ਨੂੰ ਨਾਲ ਰਲਾ ਕੇ ਮਨ ਆਈਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਆਪਣੇ ਬਹੁਤ ਸਾਰੇ ਕਾਵਾਂ ਨੂੰ ਵੀ ਅਲੱਗ ਅਲੱਗ ਅਹੁਦੇ ਦਿਵਾ ਦਿੱਤੇ ਤੇ ਇੱਕ ਤਰ੍ਹਾਂ ਨਾਲ ਸੱਤਾ ਤੇ ਪੂਰੀ ਤਰ੍ਹਾਂ ਕਾਬਜ਼ ਹੋ ਗਿਆ। ਉਸ ਨੇ ਕਬੂਤਰਾਂ ਤੇ ਜ਼ੁਲਮ ਕਰਨੇ ਵੀ ਸ਼ੁਰੂ ਕਰ ਦਿੱਤੇ ਸਨ। ਹੁਣ ਤਕ ਕਬੂਤਰ ਕਾਵਾਂ ਦੇ ਪੂਰੀ ਤਰ੍ਹਾਂ ਗੁਲਾਮ ਬਣ ਚੁੱਕੇ ਸਨ ਤੇ ਉਹਨਾਂ ਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਉਹ ਇਹਨਾਂ ਤੋਂ ਆਪਣਾ ਪਿੱਛਾ ਕਿਵੇਂ ਛੁਡਾਉਣ। ਅਖੀਰ ਸਭ ਨੇ ਮਿਲ ਕੇ ਇਹ ਫੈਸਲਾ ਲਿਆ ਕਿ ਉਹ ਗਵਾਂਢੀ ਰਾਜ ਦੇ ਬਾਜਾਂ ਕੋਲ ਮਦਦ ਮੰਗਣ ਜਾਣਗੇ। ਕੁਝ ਕੁ ਸਿਆਣੇ ਕਬੂਤਰ( ਜੋ ਹਾਲਾਤਾਂ ਦੀਆਂ ਸੱਟਾਂ ਖਾ ਖਾ ਕੇ ਕੁਝ ਕੁ ਸਿਆਣੇ ਹੋ ਗਏ ਸਨ ) ਗਵਾਂਢੀ ਰਾਜ ਦੇ ਬਾਜਾਂ ਕੋਲ ਗਏ ਤੇ ਉਹਨਾਂ ਨੂੰ ਆਪਣੀ ਸਾਰੀ ਵਿਥਿਆ ਸੁਣਾਈ। ਬਾਜਾਂ ਦੇ ਸਰਦਾਰ ਨੇ ਉਹਨਾਂ ਨੂੰ ਮਦਦ ਕਰਨ ਦਾ ਪੂਰਾ ਭਰੋਸਾ ਦਿਵਾਇਆ ਤੇ ਕਬੂਤਰ ਆਪਣੇ ਘਰ ਵਾਪਸ ਆ ਗਏ ।

ਕੁਝ ਹੀ ਮਹੀਨਿਆਂ ਬਾਅਦ ਕਬੂਤਰਾਂ ਦੇ ਟੋਲੇ ਵਿੱਚੋਂ ਕਾਵਾਂ ਦਾ ਨਾਮੋ ਨਿਸ਼ਾਨ ਮਿਟ ਗਿਆ ਤੇ ਹੁਣ ਕਬੂਤਰਾਂ ਉੱਪਰ ਬਾਜ ਰਾਜ ਕਰ ਰਹੇ ਸਨ ਤੇ ਕਬੂਤਰ ਸੋਚ ਰਹੇ ਸਨ ਕਿ ਹੁਣ ਕਿਸ ਦੀ ਮਦਦ ਲਈ ਜਾਵੇ।

ਅਸਲੀ ਦੇਵਤਾ

by Bachiter Singh September 24, 2018

6 ਮਾਰਚ 1974 ਦੀ ਕਾਲੀ ਰਾਤ ਨੇ ਅੰਮ੍ਰਿਤਸਰ ਸ਼ਹਿਰ ਵਿਚ ਇਕ ਖਲਬਲੀ ਮਚਾ ਦਿੱਤੀ। ਇਕ ਮੈਡੀਕਲ ਕਾਲਜ ਦੀ ਵਿਦਿਆਰਥਣ ਆਪਣੇ ਮੰਗੇਤਰ ਨਾਲ ਕਾਲਜ ਦੇ ਬਾਹਰ ਬੈਠੀ ਸੀ (ਓਹਨਾ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ) ।
ਅਚਾਨਕ ਇੱਕ ਕਾਰ ਆਈ ਜਿਸ ਵਿਚ ਕੁਝ ਮੁੰਡੇ ਸੀ। ਓਹਨਾ ਨੇ ਲੜਕੇ ਦੇ ਸਿਰ ਵਿਚ ਇਕ ਹੈਂਡਲ ਮਾਰਿਆ ਤੇ ਓਹ ਬੇਹੋਸ਼ ਹੋ ਗਿਆ ਤੇ ਫਿਰ ਲੜਕੀ ਨੂੰ ਚੁੱਕ ਕੇ ਕਾਰ ਚ ਲੈ ਗਏ। ਓਸ ਕੁੜੀ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਉਸਨੂੰ ਵਾਹਗਾ ਬਾਰਡਰ (ਪਾਕਿਸਤਾਨ ਦੀ ਸਰਹੰਦ) ਉੱਤੇ ਸਿੱਟ ਕੇ ਫ਼ਰਾਰ ਹੋ ਗਏ।
ਓਸ ਲੜਕੀ ਦੀ ਕਿਸਮਤ ਚੰਗੀ ਸੀ । ਕਿਵੇਂ ਨਾ ਕਿਵੇਂ ਡਿੱਗਦੀ ਢਹਿੰਦੀ 25-30 ਕਿਲੋਮੀਟਰ ਦਾ ਸਫ਼ਰ ਪੈਦਲ ਤੁਰ ਕੇ ਦੁਬਾਰਾ ਕਾਲਜ ਪਹੁੰਚ ਗਈ। ਤੇ ਓਸ ਤੋਂ ਠੀਕ 2 ਦਿਨ ਬਾਅਦ ਵੋਟਾਂ ਪੈਣੀ ਆ ਸੀ।
ਕਾਲਜ ਦੇ ਵਿਦਿਆਰਥੀਆਂ ਦੇ ਦਬਾ ਨਾਲ ਪੁਲਸ ਨੇ ਕਾਰਵਾਈ ਕੀਤੀ ਤੇ ਓਹ ਬੰਦੇ ਵੀ ਫੜੇ ਗਏ ਜਿਨ੍ਹਾਂ ਨੇ ਇਹ ਕੁਕਰਮ ਕਰਿਆ ਸੀ। ਓਸ ਤੋਂ ਬਾਅਦ ਮਸਲਾ ਉਠਿਆ ਕੁੜੀ ਦਾ ਵਿਆਹ ਬੰਨਿਆ ਹੋਇਆ ਸੀ ਪਰ ਮੁੰਡੇ ਵਾਲਿਆ ਨੇ ਜਵਾਬ ਦੇ ਦਿੱਤਾ। ਤਾਂ ਸਾਰੇ ਵਿਦਿਆਰਥੀ ਤੇ ਅਧਿਆਪਕ ਮੀਟਿੰਗ ਕਰਨ ਲਗੇ ਤੇ ਆਪਣੇ ਆਪਣੇ ਵਿਚਾਰ ਦੇਣ ਲਗੇ। ਤਾਂ ਫੈਸਲਾ ਕੀਤਾ ਕੇ ਲੜਕੇ ਦੇ ਘਰ ਦਾ ਘਿਰਾਓ ਕੀਤਾ ਜਾਵੇ ਤੇ ਪੁਲਸ ਦੀ ਮਦਦ ਨਾਲ ਕੁੜੀ ਦਾ ਵਿਆਹ ਕੀਤਾ ਜਾਵੇ।
ਤਾਂ ਓਹਨਾ ਦੇ ਵਿਚ ਬੈਠੇ ਇਕ ਨੌਜਵਾਨ ਮੁੰਡੇ ਨੇ ਸਵਾਲ ਕਰ ਕੇ ਇਕ ਅਧਿਆਪਕ ਨੂੰ ਕਿਹਾ ਕਿ ਤੁਸੀ ਆਵਦੇ ਬੇਟੇ ਨਾਲ ਏਸ ਕੁੜੀ ਦਾ ਵਿਆਹ ਕਰੋ ਤੇ ਏਸ ਨੂੰ ਆਪਣੀ ਨੂੰਹ ਬਣਾ ਲਵੋ। ਤਾਂ ਓਸ ਅਧਿਆਪਕ ਦੇ ਤੇਵਰ ਹੀ ਬਦਲ ਗਏ ਇਕ ਮਿੰਟ ਪਹਿਲਾ ਓਹ ਕੁੜੀ ਦੀ ਹਮਦਰਦ ਸੀ ਤੇ ਬਾਅਦ ਵਿਚ ਆਪਣੇ ਬੇਟੇ ਵਾਰੀ ਕਹਿਣ ਲੱਗੀ ਕੇ ਲੋਕ ਕੀ ਕਹਿਣ ਗੇ। ਤਾਂ ਓਸ ਮੁੰਡੇ ਨੇ ਕਿਹਾ ਕਿ ਬਸ ਇਹੀ ਸਮੱਸਿਆ ਕੇ ਲੋਕ ਕੀ ਕਹਿਣ ਗੇ ਜਦੋਂ ਤੁਸੀਂ ਖੁਦ ਏਸ ਕੁੜੀ ਨੂੰ ਅਪਣਾ ਨਈ ਸਕਦੇ ਤਾਂ ਕਿਸੇ ਹੋਰ ਨੂੰ ਕਿੳੁ ਮਜਬੂਰ ਕਰ ਰਹੇ?? ਅੱਜ ਜਬਰਦਸਤੀ ਵਿਆਹ ਕਰੋਗੇ ਤਾਂ ਕੀ ਉਹ ਲੋਕ ਦਿਲੋਂ ਅਪਣਾ ਲੈਣ ਗੇ ?? ਕੀ ਲੜਕੀ ਓਸ ਪਰਿਵਾਰ ਵਿਚ ਖੁਸ਼ ਰਹੂ??
ਸਬ ਦੀ ਜੁਬਾਨ ਬੰਦ ਤੇ ਓਸ ਮੁੰਡੇ ਨੇ ਕਿਹਾ ਕੇ ਮੈ ਏਸ ਕੁੜੀ ਨਾਲ ਵਿਆਹ ਕਰਵਾ ਲਵਾਂਗਾ। ਤੇ ਓਸ ਦੇਵਤੇ ਬੰਦੇ ਨੇ ਵਿਆਹ ਕਰਵਾ ਲਿਆ ਅੱਜ ਓਹਨਾ ਦੇ ਦੋ ਬੇਟੀਆਂ ਹਨ ਤੇ ਆਪ ਦੋਨੋ ਡਾਕਟਰ ਹਨ।
ਦਿਲ ਬਹੁਤ ਕਰ ਰਿਹਾ ਸੀ ਕਿ ਓਹਨਾ ਦੇ ਨਾਮ ਅਤੇ ਤਸਵੀਰਾਂ ਥੋਡੇ ਨਾਲ ਸਾਂਝੀਆਂ ਕਰਾਂ, ਪਰ ਸਾਡਾ ਸਮਾਜ ਅਜ ਵੀ ਬਹੁਤ ਥੱਲੇ ਆ ਨਹੀਂ ਅਪਣਾਉਂਦਾ ਇਹਨਾ ਗੱਲਾਂ ਨੂੰ । ਏਸੇ ਲਈ ਓਹ ਇਨਸਾਨ ਪੰਜਾਬ ਛੱਡ ਦਿੱਲੀ ਰਹਿਣ ਲੱਗ ਪਿਆ । ਅੱਜ ਓਸ ਦੀਆ ਕੁੜੀਆ ਨੂੰ ਸਚਾਈ ਨਈ ਪਤਾ , ਓਹ ਆਪਣੇ ਮਾਂ ਬਾਪ ਨਾਲ ਬਹੁਤ ਪਿਆਰੀ ਜ਼ਿੰਦਗੀ ਜੀ ਰਹੀਆਂ ਤੇ ਓਹ ਦੇਵਤਾ ਇਨਸਾਨ ਅਜ ਲੱਖਾਂ ਲੋਕਾਂ ਲਈ ਮਸੀਹਾ ਬਣਿਆ ਹੋਇਆ। ਓਸ ਬੰਦੇ ਦੀਆਂ ਬਹੁਤ ਪ੍ਰਾਪਤੀਆਂ ਤੇ ਪਦਮ ਵਿਭੂਸ਼ਣ ਐਵਾਰਡ ਠੁਕਰਾਇਆ ਹੋਇਆ।
ਅੱਜ ਓਸ ਰੱਬ ਵਰਗੇ ਦੇਵਤੇ ਇਨਸਾਨ ਨੂੰ ਮਿਲਣ ਦਾ ਮੌਕਾ ਮਿਲਿਆ। ਪਰਮਾਤਮਾ ਲੰਬੀ ਉਮਰ ਕਰੇ। ਕਹਿਣ ਲਈ ਸ਼ਬਦ ਨਈ ਓਸ ਇਨਸਾਨ ਦੀ ਸਿਫਤ ਲਈ।
TJ BrAr
9814462368
Copy

ਨੱਥੂਰਾਮ ਦੀ ਕਰਾਮਾਤ

by Bachiter Singh September 24, 2018

ਗਰੀਬ ਬ੍ਰਾਹਮਣ (?) ਹੱਟੀਵਾਲ਼ੇ ਹਿੰਦੂ ਦੇ ਘਰ ਬੇਟੇ ਨੇ ਜਨਮ ਲਿਆ।

ਲੋਕ ਵਿਸ਼ਵਾਸ ਮੁਤਾਬਕ ਉਸਦੇ ਨੱਥ ਪਾੲੀ ਗੲੀ ਅਤੇ ਲਾਡ ਨਾਲ਼ ੳੁਸਦਾ ਨਾਂ ਨੱਥੂਰਾਮ ਰੱਖਿਆ।

ਸੁਰਤ ਸੰਭਾਲ਼ੀ ਤਾਂ ਉਸਨੇ ਪੰਜਾਬੀ ਦੇ ਪ੍ਰਸਿੱਧ ਕਿੱਸਾਕਾਰ ਹਾਸ਼ਮ ਸ਼ਾਹ ਦੇ ਬੇਟੇ ਮੌਲਵੀ ਹਯਾਤ ਸ਼ਾਹ ਕੋਲ਼ ਫਾਰਸੀ ਭਾਸ਼ਾ ਸਿੱਖਣੀ ਅਰੰਭ ਕੀਤੀ।

ਫਿਰ ਉਸਨੇ ਸਿੱਖ ਸੈਨਿਕਾਂ ਦੀ ਰੋਬੀਲੀ ਦਿੱਖ ਦੇ ਪ੍ਰਭਾਵ ਵਿੱਚ ਸਿੱਖ ਸਜਣ ਦਾ ਸੰਕਲਪ ਧਾਰ ਲਿਆ ਤੇ ਅੰਮ੍ਰਿਤਪਾਨ ਕਰਕੇ ਨੱਥੂਰਾਮ ਤੋਂ ਸਾਹਿਬ ਸਿੰਘ ਹੋ ਗਿਆ।

ਗੁਰਬਾਣੀ ਪ੍ਰਤੀ ਪਿਆਰ ਜਾਗਿਆ ਤਾਂ ਸੰਸਕ੍ਰਿਤ ਭਾਸ਼ਾ ਦੇ ਗਿਆਨ ਦੀ ਕਮੀਂ ਮਹਿਸੂਸ ਹੋਈ ਤਾਂ ਉਹ ਸੰਸਕ੍ਰਿਤ ਭਾਸ਼ਾ ਦਾ ਗੂੜ੍ਹ ਗਿਆਨ ਹਾਸਲ ਕਰਨ ਵਿੱਚ ਜੁੱਟ ਗਿਆ।

ਅੰਤਾਂ ਦੀ ਗਰੀਬੀ ਨੇ ਉਸਦੀ ਜਿਗਿਆਸਾ ਨੂੰ ਮਾਰਕਸ ਵੱਲ੍ਹ ਮੋੜ ਦਿੱਤਾ; ਮਾਰਕਸਵਾਦ ਪੜ੍ਹਿਆ ਤਾਂ ਮਨ ਦੀ ਜਿਗਿਆਸਾ ਮਾਰਕਸਵਾਦ ਤੋਂ ਵਿਗਿਆਨਵਾਦ ਵੱਲ੍ਹ ਪਰਤ ਗਈ।

ਫਿਰ ਖਿਆਲ ਆਇਆ ਕਿਉਂ ਨਾ ਗੁਰਮਤਿ ਦੀ ਵਿਗਿਆਨਿਕ ਵਿਆਖਿਆ ਕੀਤੀ ਜਾਵੇ?

ਗੁਰਬਾਣੀ ਦੇ ਭਾਸ਼ਾਈ ਗਿਆਨ ਲਈ ਫਾਰਸੀ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਗਿਆਨ ਹਾਸਲ ਕਰਨਾ ਕਿਤਨਾ ਜਰੂਰੀ ਹੈ, ਇਹ ਗੱਲ ਥੋੜ੍ਹੇ ਜਹੇ ਪੜ੍ਹੇ ਲਿਖੇ ਵੀ ਅੱਛੀ ਤਰਾਂ ਸਮਝ ਸਕਦੇ ਹਨ।

ਉਹ ਭਾਸ਼ਾਈ ਮਹਾਰਤ ਨਾਲ਼ ਲੈਸ ਹੋ ਕੇ ਗੁਰਬਾਣੀ ਦੀ ਟੀਕਾ-ਕਾਰੀ ਵਿੱਚ ਰੁੱਝ ਗਿਆ।

ਸਭ ਤੋਂ ਪਹਿਲਾਂ ਭੱਟਾਂ ਦੇ ਸਵੱਈਏ ਧਿਆਨ ਹਿਤ ਆਏ; ਸੰਸਕ੍ਰਿਤ ਦਾ ਗਿਆਨ ਕੰਮ ਆਇਆ ਤੇ ਭੱਟਾਂ ਦੇ ਸਵੱਈਆਂ ਦਾ ਸਟੀਕ ਤਿਆਰ ਹੋਇਆ।

ਫਿਰ ਚੱਲ ਸੋ ਚੱਲ।

ਪ੍ਰਥਮ ਬਾਣੀ-ਕਾਰ ਬਾਬਾ ਫਰੀਦ ਸਾਹਿਬ ਦੇ ਸ਼ਬਦ ਅਤੇ ਸਲੋਕਾਂ ਦਾ ਸਟੀਕ ਤਿਆਰ ਕੀਤਾ; ਹਯਾਤਸ਼ਾਹ ਤੋਂ ਸਿੱਖੀ ਹੋਈ ਫਾਰਸੀ ਭਾਸ਼ਾ ਦਾ ਗਿਆਨ ਕੰਮ ਆਇਆ।

ਹੌਸਲਾ ਵਧਿਆ ਤਾਂ ਨਿੱਤ-ਨੇਮ ਦੀਆਂ ਬਾਣੀਆਂ ਦਾ ਟੀਕਾ ਤਿਆਰ ਕੀਤਾ ਤਾਂ ਗੁਰਬਾਣੀ ਦੇ ਵਿਆਖਿਆਕਾਰ ਵਜੋਂ ਪਹਿਚਾਣ ਬਣ ਗਈ।

ਇਸ ਸਿਲਸਿਲੇ ‘ਚ ਗੁਰਬਾਣੀ ਦਾ ਮੁਕੰਮਲ ਅਤੇ ਮੁਸੱਲਸਲ ਵਿਆਕਰਣ ਤਿਆਰ ਕੀਤਾ ਅਤੇ ਉਸ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਗਿਆਨਿਕ ਟੀਕਾ ਤਿਆਰ ਕਰਨ ਦਾ ਬੀੜਾ ਚੁੱਕ ਲਿਆ।

ਇਸ ਮਹਾਨ ਅਤੇ ਮੁਕੱਦਸ ਕਾਰਜ ਵਿੱਚ ਹੀ ਉਸਦੀ ਉਮਰ ਬੀਤ ਗਈ।

ਇਤਨੇ ਵੱਡੇ ਕਾਰਜ ਨੂੰ ਕੋਈ ਸਿੱਖ ਪਬਲਿਸ਼ਰ ਛਾਪਣ ਲਈ ਤਿਆਰ ਨਾ ਹੋਇਆ ਕਿ ਸਿੱਖਾਂ ਨੂੰ ਪੜ੍ਹਨ ਦੀ ਆਦਤ ਹੈ ਕੋਈ ਨਹੀਂ; ਮੁਕੰਮਲ ਟੀਕਾ ਕੌਣ ਖਰੀਦੂ; ਸਭ ਨੂੰ ਘਾਟੇ ਵਾਲ਼ਾ ਸੌਦਾ ਪ੍ਰਤੀਤ ਹੋਇਆ;

ਵੱਡੇ ਵੱਡੇ ਨਾਮੀ ਸਿੱਖ ਪਬਲਿਸ਼ਰ ਟਾਲ਼-ਮਟੋਲ਼ ਕਰਨ ਲੱਗੇ; ਕਹਿੰਦੇ ਹਨ ਪਹਿਲੀ ਵੇਰ ਕਿਸੇ ਪਬਲਿਸ਼ਰ ਨੇ ਸਾਹਿਬ ਸਿੰਘ ਦੀ ਲਿਖਤ ਛਾਪਣ ਲਈ ਕੀਮਤ ਵਜੋਂ, ਉਸਨੂੰ ਸੋਢੇ ਦੀ ਬੋਤਲ ਦੀ ਪੇਸ਼ਕਸ਼ ਕੀਤੀ ਸੀ।

ਅਖੀਰ ਜਲੰਧਰ ਦੇ ਇੱਕ ਹਿੰਦੂ ‘ਰਾਜ ਪਬਲਿਸ਼ਰ’ ਨੇ ”ਘਾਟੇ ਵਾਲ਼ਾ” “ਸੱਚਾ ਸੌਦਾ” ਜਾਣ ਕੇ ਹਾਂ ਕਰ ਦਿੱਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਵਿਆਕਰਣਿਕ ਅਤੇ ਵਿਗਿਆਨਿਕ ਟੀਕਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੇ ਨਾਂ ਹੇਠ ਛਪ ਕੇ ਤਿਆਰ ਹੋ ਗਿਆ।

ਦਰਪਣ ਦੀ ਦੂਰ ਦੂਰ ਤੱਕ ਚਰਚਾ ਹੋਣੀ ਸ਼ੁਰੂ ਹੋ ਗਈ; ਧੁੰਮਾਂ ਪੈ ਗਈਆਂ।

ਦੂਰੋਂ ਦੂਰੋਂ ਆਰਡਰ ਆਉਣੇ ਸ਼ੁਰੂ ਹੋ ਗਏ; ਦਰਪਣ ਦੀ ਮੰਗ ਵਧ ਗਈ; ਸਪਲਾਈ ਘਟ ਗਈ।

ਰਾਜ ਪਬਲਿਸ਼ਰ ਨੇ ਬਾਕੀ ਸਭ ਕੰਮ ਠੱਪ ਕਰ ਦਿੱਤੇ ਅਤੇ ਦਰਪਣ ਦੀ ਧੜਾਧੜ ਛਪਾਈ ਅਰੰਭ ਦਿੱਤੀ।

ਫਿਰ ਦੇਸ਼ ਦੀਆਂ ਸੜਕਾਂ ‘ਤੇ ਦੌੜਦੀ ਇੱਕ ਵੈਨ ਦਿਖਾਈ ਦੇਣ ਲੱਗੀ, ਜਿਸ ‘ਤੇ ਵੱਡੇ ਅੱਖਰਾਂ ‘ਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ” ਲਿਖਿਆ ਹੋਇਆ ਸੀ।

ਲੋਕ ਸਤਿਕਾਰ ਵਜੋਂ ਇਸ ਵੈਨ ਨੂੰ ਰਾਹ ਦੇ ਦਿੰਦੇ ਤੇ ਕੋਈ ਓਵਰਟੇਕ ਕਰਨ ਦੀ ਕੋਸ਼ਿਸ਼ ਵੀ ਨਾ ਕਰਦਾ।

ਡਰਾਇਵਰ ਵੀ ਸਿਰ ਕੱਜ ਕੇ ਬੈਠਦਾ।

ਵਿਸ਼ਵ ਦੇ ਇਤਿਹਾਸ ਵਿੱਚ, ਸ਼ਾਇਦ, ਕਿਸੇ ਟੀਕੇ ਨੂੰ ਪਹਿਲਾਂ ਕਦੀ ਏਨਾ ਸਤਿਕਾਰ ਨਹੀਂ ਮਿਲਿਆ ਹੋਣਾ।

ਬੇਸ਼ੱਕ ਹੁਣ ਸੋਢੇ ਦੀ ਬੋਤਲ ਤੋਂ ਗੱਲ ਬਹੁਤ ਅਗਾਂਹ ਲੰਘ ਚੁੱਕੀ ਸੀ; ਪਰ ਬੌਧਿਕ ਪ੍ਰਤਿਭਾ ਦੀ ਮਸ਼ਹੂਰੀ ਨੇ ਸਾਹਿਬ ਸਿੰਘ ਨੂੰ ਕਮਾਲ ਦੀ ਸਾਦਗੀ ਦਾ ਮੁਜੱਸਮਾ ਬਣਾ ਦਿੱਤਾ।

ਪੰਜਾਬੀ ਯੂਨੀਵਰਸਿਟੀ, ਪਟਿਆਲ਼ੇ ਦਾ ਇਸ ਪਾਸੇ ਧਿਆਨ ਗਿਆ ਤਾਂ ਉਸਨੇ ਸਾਹਿਬ ਸਿੰਘ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਡਿਗਰੀ ‘ਡੀ ਲਿਟ’ ਨਾਲ਼ ਸਨਮਾਨਤ ਕੀਤਾ।

ਕਹਿੰਦੇ ਹਨ ਕਿ ਉਸ ਦਿਨ, ਨਾਸਾਜ਼ ਤਬੀਅਤ ਕਾਰਣ, ਸਾਹਿਬ ਸਿੰਘ ਨੂੰ ਕੁਝ ਪਤਾ ਨਹੀਂ ਸੀ ਕਿ ਉਸਨੂੰ ਕਿਉਂ ਬੁਲਾਇਆ ਅਤੇ ਕੀ ਦਿੱਤਾ ਗਿਆ ਹੈ।

ਸਾਹਿਬ ਸਿੰਘ ਨੇ ਵੱਡੇ ਬੇਟੇ ਨੂੰ ਅੱਖਾਂ ਦਾ ਵੱਡਾ ਡਾਕਟਰ ਬਣਨ ਲਈ ਪ੍ਰੇਰਿਤ ਕੀਤਾ ਸੀ।

ਕਰਾਮਾਤੀ ਪ੍ਰਤਿਭਾ ਵਾਲ਼ੇ ਨਵੇਂ ਸਜ਼ੇ ਸਿੱਖ ਬਾਪ ਦਾ ਬੇਟਾ, ਡਾ. ਦਲਜੀਤ ਸਿੰਘ ਅੱਖਾਂ ਦਾ ਵਿਸ਼ਵ ਪ੍ਰਸਿੱਧ ਸਰਜਣ, ਵੱਡਾ ਡਾਕਟਰ ਮਸ਼ਹੂਰ ਹੋ ਗਿਆ।

ਲੋਕ ਅਮਰੀਕਾ ਨੂੰ ਇਲਾਜ ਲਈ ਜਾਂਦੇ ਹਨ।

ਪਰ ਅੱਖਾਂ ਲਈ ਅਮਰੀਕਣ ਲੋਕ ਅੰਮ੍ਰਿਤਸਰ ਆਉਂਣੇ ਸ਼ੁਰੂ ਹੋ ਗਏ।

ਜਿਵੇਂ ਦਲਜੀਤ ਸਿੰਘ ਅੱਖਾਂ ਦਾ ਰੱਬ ਹੋਵੇ।

ਆਮ ਤੌਰ ‘ਤੇ ਡਾ. ਲੋਕ ਵਿਦਵਾਨ ਨਹੀਂ ਹੁੰਦੇ; ਪਰ ਦਲਜੀਤ ਸਿੰਘ ਵਿਦਵਾਨ ਵੀ ਤੇ ਡਾਕਟਰ ਵੀ ਸੀ।

ਫਿਰ ਉਸਨੂੰ ਸਮਾਜ ਸੁਧਾਰ ਦਾ ਚੰਦਰਾ ਖਿਆਲ ਆਇਆ।

ਕੇਜਰੀਵਾਲ ਨੇ ਟਿਕਟ ਦੇ ਦਿੱਤੀ; ਮਨ ਵਿੱਚ ਸੀ ਕਿ ਉਸਨੂੰ ਕੌਣ ਨਹੀਂ ਵੋਟ ਪਾਵੇਗਾ!

ਪਰ ਕੇਜਰੀਵਾਲ਼ ਨੂੰ ਸਿੱਖ ਮਾਨਸਿਕਤਾ ਦਾ ਪਤਾ ਨਹੀਂ ਸੀ।

ਸਿੱਖਾਂ ਦੀ ‘ਸਮਝਦਾਰੀ’ ਅਤੇ ‘ਫਰਾਖਦਿਲੀ’ ਦਾ ਕੇਜਰੀਵਾਲ਼ ਨੂੰ ਉਦੋਂ ਪਤਾ ਲੱਗਾ, ਜਦ ਸਾਹਿਬ ਸਿੰਘ ਦੇ ਬੇਟੇ, ਡਾ. ਦਲਜੀਤ ਸਿੰਘ ਜੀ ਦੀ, ਗੁਰੂ ਕੀ ਨਗਰੀ, ਵਿਖੇ ਜ਼ਮਾਨਤ ਜ਼ਬਤ ਹੋਣੋ ਮਸਾਂ ਬਚੀ।

ਕਿਸੇ ਹੋਰ ਸਮਾਜ ਵਿੱਚ ਹੁੰਦਾ ਤਾਂ ਉਹ ਬਿਨਾ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਜਾਂਦਾ।

ਜਿਨ੍ਹਾਂ ਦੀਆਂ ਅੱਖਾਂ ਨੂੰ ਡਾ ਦਲਜੀਤ ਸਿੰਘ ਨੇ ਦੇਖਣ ਦੀ ਤੌਫੀਕ ਦਿੱਤੀ, ਉਹ ਅੱਖਾਂ, ਦੇਸ਼ ਦੀ ਤਕਦੀਰ ਬਦਲਣ ਵਾਲ਼ੇ ਡਾ. ਦਲਜੀਤ ਸਿੰਘ ਨੂੰ ਨਾ ਤਾਂ ਦੇਖ ਸਕੀਆਂ ਤੇ ਨਾ ਪਛਾਣ ਸਕੀਆਂ।

ਪਛਾਣਦੀਆਂ ਵੀ ਕਿਵੇਂ — ਟੋਪੀ ਵਾਲ਼ੇ ਦੀ ਪਾਰਟੀ ਵਿੱਚ, ਹਟਵਾਣੀਏ ਦਾ ਪੱਗ ਵਾਲ਼ਾ ਪੋਤਾ, ਕਿਸੇ ਨੂੰ ਵੀ ਪਰਵਾਣ ਨਹੀਂ ਸੀ।

ਸਿੱਖ ਅੱਖਾਂ ਨੇ ਅੱਖਾਂ ਦੇ ਡਾਕਟਰ ਦੀਆਂ ਅੱਖਾਂ ਵਿੱਚੋਂ ਵੀ ਹਟਵਾਣੀਆਂ ਪਛਾਣ ਲਿਆ ਸੀ।

ਨੱਥੂਰਾਮ ਦਾ ਕਰਾਮਾਤੀ ਟੀਕਾ ਵੀ ਉਸਨੂੰ ਜਿਤਾ ਨਾ ਸਕਿਆ।

ਡਾ. ਦਲਜੀਤ ਸਿੰਘ ਨੂੰ ਪਹਿਲੀਵਾਰ ਪਤਾ ਲੱਗਾ ਕਿ ਉਹ ਕੌਣ ਹੈ ਤੇ ਕੀ ਹੈ।

ਉਹ ਕਰੂਪ ਅਤੇ ਕਰੂਰ ਸੱਚ ਬਰਦਾਸ਼ਤ ਨਾ ਕਰ ਸਕਿਆ ਤੇ ਉਹ ਪੂਰਾ ਹੋ ਗਿਆ;

ਕਿਉਂਕਿ ਉਹ ਪੂਰਾ ਹੋ ਗਿਆ ਸੀ।

ਮੈਂ ਜਦ ਵੀ ਕਿਸੇ ਹਟਵਾਣੀਏ ਨੂੰ ਦੇਖਦਾ ਹਾਂ ਤਾਂ ਮੈਨੂੰ ਪ੍ਰੋ ਸਾਹਿਬ ਸਿੰਘ ਜੀ ਦੀ ਯਾਦ ਆਉਂਦੀ ਹੈ।

ਆਉ ਉਨ੍ਹਾਂ ਦੇ ਸਤਿਕਾਰ ਵਿੱਚ ਸਿਰ ਝੁਕਾਈਏ ਤੇ ਆਪਣੇ ਨਾਸ਼ੁਕਰੇਪਣ ‘ਤੇ ਪ੍ਰਸ਼ਨ-ਚਿੰਨ੍ਹ ਲਾਈਏ।

(Avtar Singh ਜੀ ਦੀ ਵਾਲ ਤੋਂ ਧੰਨਵਾਦ ਸਹਿਤ)

ਸੰਗਰਾਦ

by Bachiter Singh September 23, 2018

“ਅੱਜ ਸਵੇਰੇ ਸਵੇਰੇ ਮਾਤਾ ਨਾਲ ਮੇਰੀ ਲੜਾਈ ਹੋ ਗਈ”
ਮਾਤਾ ਜੀ:- ਜੋਤ ਉੱਠ ਚੱਲ ਗੁਰਦੁਆਰੇ ਚੱਲੀਏ’ ਅੱਜ ਸੰਗਰਾਦ ਆ”

ਮੈੰ:-ਨਹੀਂ ਮੰਮਾ ਮੈਂ ਨਹੀਂ ਜਾਣਾ ਮੈਨੂੰ ਸੌਂ ਲੈਣ ਦੋ”

ਮਾਤਾ:-ਸਾਰਾ ਦਿਨ ਰਾਤ ਤੂੰ ਫੋਨ ਚ ਵੜੀ ਰਹਿੰਨੀ ਏੰ”
“ਹੁਣ ਤੈਨੂੰ ਨੀੰਦਰਾ ਚੜ੍ਹਿਆ”
“ਉਵੇਂ ਤੂੰ ਬਹੁ ਗੁਰਬਾਣੀ ਗੁਰਬਾਣੀ ਕਰਦੀ ਆਂ”
“ਹੁਣ ਤੈਨੂੰ ਗੁਰਦੁਆਰੇ ਜਾਣ ਲੱਗਿਆਂ ਕੀ ਹੁੰਦਾ”??
“ਸੰਗਰਾਦ ਦਾ ਜਿਕਰ ਤਾਂ ਗੁਰਬਾਣੀ ਵਿੱਚ ਵੀ ਆਇਆ”
“ਪਤਾ ਕਿੰਨੀ ਮਹੱਤਤਾ ਸੰਗਰਾਂਦ ਦੀ”??

ਮੈ:-ਮੰਮਾ ਗੁਰਬਾਣੀ ਵਿੱਚ ਤਾਂ ਦਿਨਾਂ ਦਾ ਜ਼ਿਕਰ ਵੀ ਆਇਆ ਫਿਰ ਦਿਨਾਂ ਦੀ ਇੰਨੀ ਮਹੱਤਤਾ ਕਿਉਂ ਨਹੀਂ”??

ਮਾਤਾ ਜੀ:-“ਤੂੰ ਮੈਨੂੰ ਮੱਤਾਂ ਨਾਂ ਦੇ”😡
ਲੋਕੀਂ ਪਾਗਲ ਨੇ ਜਿਹੜੇ ਸੰਗਰਾਦਾਂ ਮਨਾਉੰਦੇ ਨੇ”😡
“ਜਿੰਨੇ ਵੀ ਗੁਰੂਘਰ ਨੇ ਉਨ੍ਹਾਂ ਚ ਸਾਰਿਆਂ ਚ ਸੰਗਰਾਂਦ ਮਨਾਈ ਜਾਂਦੀ ਆ”
“ਗੁਰੂ ਸਾਹਿਬ ਪਾਗਲ ਸੀ”ਜਿੰਨ੍ਹਾਂ ਨੇ ਬਾਰ੍ਹਾਂ ਮਾਂਹ ਲਿਖੇ”??
ਤੂੰ ਹੀ ਇਕੱਲੀ ਸਿਆਣੀ ਹੋ ਗੀ”

ਮੈੰ:-“ਮੰਮਾ ਤੁਹਾਨੂੰ ਪਤਾ ਗੁਰੂ ਸਾਹਿਬ ਨੇ ਇਹ ਬਾਰਾਂ ਮਹਾਂ ਕਿਉਂ ਲਿਖੇ”
“ਕਿਉਂਕਿ ਪੁਜਾਰੀਵਾਦ ਲੋਕਾਂ ਨੂੰ ਇਸ ਭੰਬਲਭੂਸੇ ਵਿੱਚ ਪਾ ਕੇ ਲੁੱਟਦਾ ਸੀ ਕਿ ਜੇ ਤੁਸੀਂ ਆਹ ਮਹੀਨੇ ਆ ਦਾਨ ਕਰੋਂਗੇ ਤੁਹਾਡਾ ਆਹ ਭਲਾ ਹੋਏਗਾ”
ਜੇ ਇਸ ਮਹੀਨੇ ਆ ਦਾਨ ਕਰੋਂਗੇ ਤੁਹਾਡਾ ਇਸ ਤਰੀਕੇ ਨਾਲ ਭਲਾ ਹੋ ਜਾਵੇਗਾ”
“ਇਹ ਗੱਲਾਂ ਪੁਜਾਰੀਵਾਦ ਨੇ ਲੋਕਾਂ ਦੇ ਦਿਲ ਦਿਮਾਗ ਵਿੱਚ ਘਰ ਕਰਵਾ ਦਿੱਤੀਆਂ ਸੀ ਤੇ ਲੋਕ ਡਰਦੇ ਮਾਰੇ ਆਪਣਾ ਘਰ ਬਾਰ ਪੁਜਾਰੀਆਂ ਨੂੰ ਲੁਟਾ ਰਹੇ ਸੀ”
“ਫਿਰ ਇਸ ਦਲਦਲ ਵਿੱਚੋਂ ਕੱਢਣ ਲਈ ਗੁਰੂ ਸਾਹਿਬ ਨੇ ਪੁਜਾਰੀਵਾਦ ਦੀਆਂ ਰਚੀਆਂ ਕਹਾਣੀਆਂ ਨੂੰ ਆਧਾਰ ਬਣਾ ਕੇ ਲੋਕਾਂ ਨੂੰ ਸਮਝਾਉਣਾ ਕੀਤਾ”
“ਕਿ ਅਸਲ ਦਾਨ ਨਾਸ਼ਵੰਤ ਚੀਜ਼ਾਂ ਦਾ ਲੁਟਾਉਣਾ ਨਹੀਂ”
“ਇਹ ਸਿਰਫ ਤੇ ਸਿਰਫ ਪੁਜਾਰੀਵਾਦ ਨੇ ਆਪਣੇ ਖਾਣ ਦਾ ਢੌਂਗ ਬਣਾਇਆ ਹੋਇਆ ਸੀ”
ਅਸਲ ਦਾਨ ਤਾਂ ਉਸ ਸੱਚੇ ਪਾਤਸ਼ਾਹ ਦੇ ਗੁਣ ਧਾਰਨ ਕਰਨਾ ਹੈ ਤੇ ਉਸ ਦੀ ਸਿੱਖਿਆ ਉੱਤੇ ਚੱਲਣਾ ਹੈ”
“ਇਹੀ ਗੱਲ ਬਾਣੀ ਵਿੱਚ ਸਾਨੂੰ ਸਮਝਾਈ ਹੈ”
“ਨਾਲੇ ਮੰਮਾ ਕਿਹੜੇ ਗੁਰੂ ਨੇ ਕਿਹਾ ਕਿ ਇਹ ਬਾਰ੍ਹਾਂ ਮਾਂਹ ਦੀ ਬਾਣੀ ਸਿਰਫ ਤੇ ਸਿਰਫ ਮਹੀਨੇ ਬਾਅਦ ਹੀ ਪੜ੍ਹਿਆ ਕਰਨੀ ਹੈ ਉਸ ਤੋਂ ਪਹਿਲਾਂ ਨਹੀਂ”???
ਨਾਲੇ ਮੰਮਾਂ ਮੈਨੂੰ ਮਹੱਤਤਾ ਦਾ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਬਾਰਾ ਮਾਹਾਂ ਦੀ ਗੁਰਬਾਣੀ ਵਿੱਚ ਕੀ ਕਹਿਣਾ ਚਾਹੁੰਦੇ ਹਨ”
“ਫਿਰ ਮੈਂ ਵਾਰ ਵਾਰ ਉਹੀ ਗੱਲ ਕਿਉਂ ਸੁਣਨ ਜਾਵਾਂ”
“ਮੰਮਾ ਖੰਡ ਖੰਡ ਕਹਿੰਦਿਆਂ ਕਦੇ ਵੀ ਮੂੰਹ ਮਿੱਠਾ ਨਹੀਂ ਹੁੰਦਾ ਖੰਡ ਖਾਣੀ ਪੈਂਦੀ ਹੈ ਗੁਰਦੁਆਰੇ ਜਾਣ ਦਾ ਉਨਾਂ ਚਿਰ ਕੋਈ ਫਾਇਦਾ ਨਹੀਂ ਜਿੰਨਾ ਚਿਰ ਤੁਸੀਂ ਗੁਰਬਾਣੀ ਪੜ੍ਹ ਕੇ ਵਿਚਾਰਦੇ ਨਹੀਂ”
ਜੇ ਵਿਚਾਰਾਂਗੇ ਨਹੀਂ ਤਾਂ ਤੁਹਾਡੀ ਸੂਰਤ ਵਿੱਚ ਉਹ ਗੱਲ ਨਹੀਂ ਪੈਣੀ ਜੋ ਗੁਰੂ ਸਾਹਿਬ ਕਹਿਣਾ ਚਾਹੁੰਦੇ ਹਨ”

ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਵੀ ਕਹਿੰਦੇ ਨੇ”

ਸਲੋਕੁ ਮਃ ੩ ॥ ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥ ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥ ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ ॥੧॥ {ਪੰਨਾ 591}

ਅਰਥ: ਜਿਸ ਮਨੁੱਖ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਬਣਿਆ ਤੇ ਸਤਿਗੁਰੂ ਦੇ ਸ਼ਬਦ ਵਿਚ ਜਿਸ ਦਾ ਪਿਆਰ ਨਹੀਂ ਲੱਗਾ ਉਸ ਨੂੰ ਕਦੇ ਸੁਖ ਨਹੀਂ, ਭਾਵੇਂ (ਗੁਰੂ ਪਾਸ) ਸੌ ਵਾਰੀ ਆਵੇ ਜਾਏ। ਹੇ ਨਾਨਕ! ਜੇ ਗੁਰੂ ਦੇ ਸਨਮੁਖ ਹੋ ਕੇ ਸੱਚੇ ਵਿਚ ਲਿਵ ਜੋੜੀਏ ਤਾਂ ਪ੍ਰਭੂ ਸਹਿਜੇ ਹੀ ਮਿਲ ਪੈਂਦਾ ਹੈ।੧।

ਮਾਤਾ ਜੀ:-ਤੂੰ ਤਾਂ ਗੁਰਦੁਆਰੇ ਵੀ ਜਾਣਾ ਛੱਡਤਾ”
“ਤੇਰੇ ਭਾਣੇ ਤਾਂ ਗੁਰਦੁਆਰੇ ਜਾਣ ਦਾ ਕੋਈ ਫਾਇਦਾ ਹੀ ਨਹੀਂ”
“ਤੇਰਾ ਕਿੱਥੇ ਭਲਾ ਹੋਜੂ”
“ਸੁੱਤੀ ਰਹਿ😡😡😡

“ਮੈਂ ਢੀਠ ਜਿਹੀ ਹੋ ਕੇ ਫਿਰ ਸੌਂ ਗਈ “

ਸੇਬ ਤੇ ਘੋੜਾ

by Bachiter Singh September 23, 2018

ਇਕ ਰਾਜੇ ਨੇ , ਆਪਣੇ ਰਾਜ ਦਰਬਾਰ ਵਿੱਚ”””
ਅਨੋਖਾ ਮੁਕਾਬਲਾ , ਸ਼ੁਰੂ ਕਰਵਾਇਆ ।
ਮੁਕਾਬਲੇ ਦੀਆਂ ਸ਼ਰਤਾਂ ਸਨ।
ਰਾਜਾ ਨੇ ਇਕ ਤਰਫ ਸੇਬਾਂ ਦਾ ਢੇਰ ਲਗਾ ਦਿੱਤਾ ।
ਇਕ ਤਬੇਲੇ ਵਿੱਚ ਵਧੀਆ ਨਸਲ ਦੇ ਘੋੜੇ ਬੰਨਵਾ ਦਿੱਤੇ ।
ਸ਼ਹਿਰ ਵਿੱਚ ਮੁਨਾਦੀ ਕਰਵਾ ਦਿੱਤੀ, ਕਿ ਜੋ ਆਦਮੀ ਪਤਨੀ ਦੇ , ਕਹੇ ਅਨੁਸਾਰ ਰਹਿੰਦਾ ਹੈ ।
ਉਹ ਇਕ ਸੇਬ ਲੈ ਜਾਵੇ । ਜੋ ਆਦਮੀ ਆਪਣੀ ਮਰਜੀ ਦੀ , ਜਿੰਦਗੀ ਜਿਉਂਦਾ ਹੈ । ਉਹ ਆਪਣੇ ਮਨ ਪਸੰਦ ਦਾ ਘੋੜਾ ਲੈ ਜਾਵੇ । ਸਭ ਮਨੁੱਖ ਆਏ ।ਸਾਰੇ ਹੀ ਸੇਬ ਲੈਕੇ ਤੁਰਦੇ ਗਏ । ਆਖਰ ‘ਚ ਇਕ ਹੱਟਾ ਕੱਟਾ ਆਦਮੀ ਆਇਆ । ਉਹ ਕਹਿਣ ਲੱਗਾ ਮੈਂ ਆਪਣੀ ਮਰਜੀ ਦਾ ਮਾਲਕ ਹਾਂ ।
ਰਾਜਾ ਬੜਾ ਖੁਸ਼ ਹੋਇਆ । ਕਿ ਕੋਈ ਤਾਂ ਮਰਦ ਹੈ ਮੇਰੇ ਰਾਜ ਵਿੱਚ, ਰਾਜੇ ਨੇ ਤਬੇਲੇ ਵੱਲ ਇਸਾਰਾ ਕੀਤਾ । ਉਸ ਆਦਮੀ ਆਪਣੀ ਪਸੰਦ ਦਾ , ਕਾਲੇ ਰੰਗ ਦਾ ਘੋੜਾ ਫੜਿਆ । ਸਵਾਰ ਹੋਇਆ ਤੇ ਘਰ ਵੱਲ ਚਲ ਪਿਆ ।
ਥੋੜ੍ਹੀ ਦੇਰ ਬਾਅਦ ਉਹ ਆਦਮੀ, ਵਾਪਸ ਆਇਆ , ਰਾਜੇ ਨੇ ਪੁਛਿਆ ਵਾਪਸ ਕਿਉਂ ਆਇਆ ।
ਉਹ ਆਦਮੀ ਕਹਿੰਦਾ ਮੇਰੀ ਘਰਵਾਲੀ ਨੇ ਕਿਹਾ , ਕਾਲਾ ਰੰਗ ਅਸੁਭ ਹੁੰਦਾ । ਤੂੰ ਚਿੱਟਾ ਘੋੜਾ ਲੈਕੇ ਆ । ਸੋ ਮੈਨੂੰ ਚਿੱਟਾ ਘੋੜਾ ਦੇ ਦਿਓ ।
ਰਾਜਾ ਬੋਲਿਆ ਘੋੜਾ ਬੰਨ੍ਹ, ਸੇਬ ਚੁੱਕ ਤੇ ਤੁਰਦਾ ਬਣ।
ਉਸੇ ਰਾਤ ਕਰੀਬ 2 ਵਜੇ ਵਜੀਰ ਦਰਵਾਜ਼ਾ ਖੁੱਲਵਾਕੇ ਰਾਜੇ ਨੂੰ ਮਿਲਣ ਆਇਆ । ਵਜੀਰ ਕਹਿੰਦਾ ਹੇ ਰਾਜਨ ਕਿੰਨਾ ਚੰਗਾ ਹੁੰਦਾ, ਜੇਕਰ ਤੁਸੀਂ ਦਾਣੇ ਤੇ ਸੋਨੇ ਦੇ ਗਹਿਣੇ ਮੁਕਾਬਲੇ ‘ਚ ਰਖਦੇ ‘। ਦਾਣੇ ਕੋਈ ਪਿਸਾ ਕੇ ਖਾਦਾਂ ਤੇ ਗਹਿਣੇ ਪਹਿਨਦਾ ।
ਰਾਜਾ ਕਹਿੰਦਾ ਸੋਚਿਆ ਤਾਂ ਮੈਂ ਵੀਂ ਸੀ । ਪਰ ਰਾਣੀ ਨੇ ਆਖਿਆ ਸੇਬ ਤੇ ਘੋੜੇ ਮੁਕਾਬਲੇ ‘ਚ ਰੱਖ, ਵਜੀਰ ਹਸ ਕੇ ਬੋਲਿਆ । ਹੁਣ ਮੈਂ ਤੁਹਾਡੇ ਲਈ ਸੇਬ ਕੱਟਾਂ , ਰਾਜਾ ਵੀ ਨੀਵੀਂ ਪਾ ਗਿਆ ਕਿਉਂਕਿ ਉਹ ਵੀ ਪਤਨੀ ਭਗਤ ਸੀ ।
ਪਰ ਰਾਜੇ ਨੇ ਵਜੀਰ ਨੂੰ ਕਿਹਾ ਇਹ ਗੱਲ ਤੂੰ ਮੈਨੂੰ ਸਵੇਰੇ ਵੀ ਪੁੱਛ ਸਕਦਾ ਸੀ । ਅੱਧੀ ਰਾਤ ਕਿਉਂ ਆਇਆ, ਵਜੀਰ ਆਖਿਆ ਮੇਰੀ ਪਤਨੀ ਕਹਿੰਦੀ ਹੁਣੇ ਪੁੱਛ ਕੇ ਆ। ਰਾਜਾ ਠਹਾਕਾ ਮਾਰ ਕੇ ਹੱਸਿਆ ਕਿ ਤੇਰਾ ਸੇਬ ਹੁਣ ਕੌਣ ਕੱਟੂ ।
ਹੁਣ ਤੁਸੀਂ ਆਪ ਹਿਸਾਬ ਲਗਾ ਲਓ ਭਾਈ ਇਥੇ ਚਲਦੀ ਕਿਸਦੀ ਆ ।

ਯਹੂਦੀਆਂ ਦੀਆਂ ਪ੍ਰਾਪਤੀਆਂ

by Bachiter Singh July 26, 2018

ਅਕਸਰ ਇਹ ਕਿਹਾ ਜਾਂਦਾ ਹੈ ਕਿ ਯਹੂਦੀਆਂ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਉਹਨਾਂ ਨੇ ਆਪਣੀ ਨਸਲਕੁਸ਼ੀ ਤੋਂ ਬਾਅਦ ਆਪਣੀ ਕੌਮੀਅਤ ਦੀ ਉਸਾਰੀ ਕੀਤੀ ਅਤੇ ਅੱਜ ਦੁਨੀਆਂ ਵਿੱਚ ਉਹਨਾਂ ਦਾ ਸੱਭ ਤੋਂ ਅਹਿਮ ਸਥਾਨ ਹੈ । ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਦੀਆਂ ਨੀਤੀਆਂ ਵਿੱਚ ਵੀ ਯਹੂਦੀ ਲਾਬੀ ਭਾਰੂ ਹੈ। ਯਹੂਦੀਆਂ ਦੀਆਂ ਪ੍ਰਾਪਤੀਆਂ ਦੀਆਂ ਗੱਲਾਂ ਕਰਨ ਲੱਗ ਜਾਈਏ ਤਾਂ ਹਰਫ ਥੋੜੇ ਪੈ ਜਾਣਗੇ ਤੇ ਬਹਤੇ ਹਰਫਾਂ ਨੂੰ ਪੜਨ ਦੀ ਆਦਤ ਸਾਡੀ ਕੌਮ ਨੂੰ ੍ਹਹੈ ਨਈ ਸੋ ਆਪਾ ਗੱਲ ਕਰੀਏ ਕਿ ਯਹੂਦੀਆਂ ਦੀ ਇਕ ਨਿੱਕੀ ਜਿਹੀ ਰਸਮ ਦੀ ਜੋ ਉਹ ਆਪਣੇ ਵਿਆਹ ਸ਼ਾਦੀ ਤੇ ਕਰਦੇ ਹਨ ਇਸ ਰਸਮ ਵਿੱਚ ਲਾੜੀ ਨੂੰ ਵਿਆਹ ਵਾਲੀ ਮੁੰਦਰੀ ਪਾਉਣ ਤੋਂ ਬਾਅਦ ਲਾੜਾ ਇਕ ਕੱੱਚ ਦੇ ਗਿਲਾਸ ਨੂੰ ਆਪਣੇ ਪੈਰ ਨਾਲ ਤੋੜਦਾ ਹੈ ।
ਇਸ ਰਸਮ ਦਾ ਪਿਛੋਕੜ ਜੇਰੂਸਲਮ ਵਿੱਚ ਯਹੂਦੀਆਂ ਦੇ ਪੁਰਾਤਨ ਮੰਦਿਰ ਨਾਲ ਜੁੜਿਆ ਹੋਇਆ ਹੈ ਜਿਸਦੇ ਤੋੜੇ ਜਾਣ ਨੂੰ ਯਾਦ ਰੱਖਣ ਲਈ ਯਹੂਦੀਆਂ ਵਿੱਚ ਇਹ ਰਸਮ ਪ੍ਰਚਲਤ ਹੈ ਤਾਂ ਕਿ ਵਿਆਹ ਵਰਗੇ ਖੁਸ਼ੀਆਂ ਭਰੇ ਮਹੌਲ ਵਿੱਚ ਵੀ ਉਹ ਇਹ ਯਾਦ ਰੱਖਣ ਕਿ ਉਹਨਾਂ ਦਾ ਪਵਿੱਤਰ ਮੰਦਰ ਤੋੜਿਆ ਗਿਆ ਸੀ ਦੂਸਰੇ ਪਾਸੇ ਸਾਡੇ ਆਲੇ ਅਗਾਂਹਵੱਧੂ ਕਹੀ ਜਾਣਗੇ ਕਿ ਕੀ ਲੋੜ ਹੈ ਹਰ ਸਾਲ ਜੂਨ 1984 ਦੇ ਘੱਲੂਘਾਰੇ ਨੂੰ ਯਾਦ ਕਰਨ ਦੀ । ਖਾਸ ਤੌਰ ਤੇ ਸਾਡਾ ਪੜਿਆ ਲਿਖਿਆ ਸੋ ਕਾਲਡ ਈਲਟ ਵਰਗ ਦਾ ਇਸ ਵਿਸ਼ੇ ਬਾਰੇ ਗੱਲ ਕਰਨਾ ਵੀ ਪਿਛਾਂਹਖਿੱਚੂ ਤੇ ਕੱਟੜਵਾਦਤਾ ਸਮਝਦਾ ਹੈ । ਖੈਰ ਨਿਰਣਾ ਇਤਿਹਾਸ ਕਰੇਗਾ ਕਿ ਜਿਨਾਂ ਆਪਣੇ ਮੰਦਿਰ ਨੂੰ ਯਾਦ ਰੱਖਿਆ ਉਹਨਾਂ ਅੱਗੇ ਅੱਜ ਦੁਨੀਆਂ ਝੁੱਕਦੀ ਹੈ ਤੇ ਜਿਨਾਂ ਵਿਸਾਰ ਦਿੱਤਾ ਉਹ ਕੁੱਲ ਦੁਨੀਆਂ ਅੱਗੇ ਝੁੱਕੇ ਹੋਏ ਹਨ।

  • 1
  • …
  • 3
  • 4
  • 5
  • 6
  • 7

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close