ਖੋਜੀ ਦੀ ਨਿਰਾਸ਼ਤਾ ਭਾਗ 3 – ਭਾਈ ਰਘਬੀਰ ਸਿੰਘ ਜੀ ਬੀਰ

ਪਿਛਲਾ ਭਾਗ ਪੜੋ

ਭਾਵੇਂ ਖੋਜੀ ਨੇ ਭੇਸ ਬਦਲਿਆ ਹੋਇਆ ਸੀ, ਪਰ ਕੁਝ ਚਿਰ ਬਜ਼ਾਰਾਂ ਵਿਚ ਫਿਰਨ ਮਗਰੋਂ, ਉਸ ਨੂੰ ਇਕ ਦੋ ਆਦਮੀਆਂ ਨੇ ਪਛਾਣ ਹੀ ਲਿਆ। ਬੱਸ ਫੇਰ ਕੀ ਸੀ, ਕੰਨੀ-ਮਕੰਨੀ ਖੋਜੀ ਦੇ ਰਾਜਧਾਨੀ ਵਿਚ ਆਉਣ ਦੀ ਖਬਰ ਸਾਰੇ ਸ਼ਹਿਰ ਵਿਚ ਫੈਲ ਗਈ। ਜਿਧਰ ਖੋਜੀ ਜਾਂਦਾ, ਹਜ਼ਾਰਾਂ ਆਦਮੀ ਉਸ ਨੂੰ ਦੇਖਣ ਆਉਂਦੇ ਅਤੇ ਫੁੱਲਾਂ ਦੇ ਹਾਰ ਉਮ ੮ ਗਲ ਵਿਚ ਪਾਂਦੇ। ਇਕ ਸੇਠ ਨੂੰ ਜਦ ਪਤਾ ਲੱਗਾ ਕਿ ਖੋਜੀ ਰਾਜਧਾਨੀ ਵਿਚ ਹੈ ਤਾਂ ਉਸ ਨੇ ਆਪਣੀ ਚਾਰ ਘੜਿਆਂ ਵਾਲੀ ਗੱਡੀ ਲਿਆ ਕੇ ਖੋਜੀ ਦੇ ਸਾਮਣੇ ਹਾਜ਼ਰ ਕੀਤੀ ਅਤੇ ਹੱਥ ਜੋੜ ਕੇ ਆਖਿਆ – ਮਹਾਰਾਜ, ਆਪ ਪੈਦਲ ਨਾ ਚੱਲੋ, ਮੇਰੀ ਗੱਡੀ ਵਿਚ ਸਵਾਰ ਹੋ ਕੇ ਮੈਨੂੰ ਨਿਹਾਲ ਕਰੋ ਤੇ ਮੇਰੀ ਗੱਡੀ ਨੂੰ ਪਵਿੱਤਰ ਕਰੋ।

ਹੁਣ ਖੋਜੀ ਚਹੁੰ ਘੋੜਿਆਂ ਵਾਲੀ ਗੱਡੀ ਵਿਚ ਫੁੱਲਾਂ ਨਾਲ ਲੱਦਿਆ ਹੋਇਆ ਬੈਠਾ ਸੀ, ਪਿਛੇ ਚੌਰ ਝੁਲਦੇ ਸਨ ਅਤੇ ਹਜ਼ਾਰਾਂ ਆਦਮੀ ਇਸ ਗੱਡੀ ਦੇ ਅੱਗੇ ਪਿਛੇ ਸਨ ਅਤੇ ਇਹ ਜਲੂਸ ਰਾਜਧਾਨੀ ਦੇ ਬਜ਼ਾਰਾਂ ਵਿਚੋਂ ਲੰਘ ਰਿਹਾ ਸੀ। ਕੋਠਿਆਂ ਦੀਆਂ ਛੱਤਾਂ ਤੇ ਬਾਰੀਆਂ ਵਿਚੋਂ ਲੋਕੀਂ ਫੁੱਲਾਂ ਦੀ ਬਰਖਾ ਕਰਦੇ ਸਨ। ਖੋਜੀ ਦੀ ਗੱਡੀ ਫੁੱਲਾਂ ਨਾਲ ਇਤਨੀ ਭਰੀ ਹੋਈ ਸੀ ਕਿ ਖੋਜੀ ਦਾ ਮੂੰਹ ਤੇ ਅੱਖਾਂ ਹੀ ਮਸਾਂ ਦਰਸ਼ਨ ਕਰਨ ਵਾਲਿਆਂ ਨੂੰ ਦਿਸਦੀਆਂ ਸਨ। ਜਦ ਜਲੂਸ ਦੇਸ਼ ਦੇ ਰਾਜੇ ਦੇ ਮਹਿਲ ਅੱਗੇ ਪਹੁੰਚਿਆ ਤਾਂ ਬਕਾਇਦਾ ਤੌਰ ਤੇ ਖੋਜੀ ਨੂੰ ਸ਼ਾਹੀ ਫੌਜ ਨੇ ਸਲਾਮੀ ਦਿੱਤੀ। ਰਾਜੇ ਨੇ ਸਣੇ ਪਰਿਵਾਰ ਮਹਿਲ ਤੋਂ ਬਾਹਰ ਆ ਕੇ ਖੋਜੀ ਨੂੰ ਨਮਸ਼ਕਾਰ ਕੀਤੀ ਅਤੇ ਹੱਥ ਜੋੜ ਕੇ ਆਖਿਆ, ਮਹਾਰਾਜ ਆਪ ਨੇ ਉਸ ਖਜ਼ਾਨੇ ਦਾ ਸਾਨੂੰ ਪਤਾ ਦਿਤਾ ਹੈ, ਜੋ ਕਦੀ ਮੁਕਦਾ ਹੀ ਨਹੀਂ, ਜਿਸ ਦੇ ਸਾਮਣੇ ਸਾਡੇ ਖਜ਼ਾਨੇ ਤੁਛ ਹਨ, ਇਸ ਲਈ ਆਪ ਰਾਜਿਆਂ ਦੇ ਰਾਜਾ ਅਤੇ ਸ਼ਾਹਾਂ ਖਜ਼ਾਨੇ ਤੁਛ ਹਨ, ਇਸ ਲਈ ਆਪ ਰਾਜਿਆਂ ਦੇ ਰਾਜਾ ਅਤੇ ਸ਼ਾਹਾਂ ਦੇ ਸ਼ਾਹ ਹੈ, ਬਲਕਿ ਆਪ ਦੇ ਸਾਮਣੇ ਦੁਨੀਆਂ ਦੇ ਮਹਾਰਾਜੇ ਤੇ ਸ਼ਹਿਨਸ਼ਾਹ ਨੀਵੇਂ ਹਨ, ਕਿਉਂਕਿ ਉਹਨਾਂ ਦੇ ਖਜ਼ਾਨੇ ਵਰਤਿਆਂ ਮੁਕ ਸਕਦੇ ਹਨ, ਪਰ ਆਪ ਦਾ ਖਜ਼ਾਨਾ ਤਾਂ ਅਮੁੱਕ ਹੈ। ਇਹ ਦੁਨਿਆਵੀ ਮਹਾਰਾਜੇ ਤੇ ਸ਼ਹਿਨਸ਼ਾਹ ਝੂਠੇ ਹਨ, ਨਾਸ਼ਵੰਦ ਹਨ, ਪਰ ਆਪ ਸੱਚੇ ਮਹਾਰਾਜੇ ਜਾਂ ਸੱਚੇ ਪਾਤਸ਼ਾਹ ਹੈ।

ਆਪ ਨੂੰ ਮੇਰੀ, ਮੇਰੇ ਪਰਿਵਾਰ, ਮੇਰੇ ਦੇਸ਼ , ਮੇਰੀ ਪਰਜਾ ਸਭ ਦੀ ਨਮਸ਼ਕਾਰ ਹੈ, ਆਪ ਧੰਨ ਹੈ। ਮੇਰੇ ਮਹੱਲ ਵਿਚ ਆਪ ਚੱਲ ਕੇ ਕੁਝ ਚਿਰ ਪਧਾਰੋ, ਕੁਝ ਦਿਨਾਂ ਨੂੰ ਸਾਰੇ ਦੋਸ਼ ਵਲੋਂ ਆਪ ਨੂੰ ਬਾਕਾਇਦਾ ‘ਜੀ ਆਇਆਂ’ ਆਖਿਆ ਜਾਵੇਗਾ ਅਤੇ ਸਾਰੇ ਦੇਸ਼ ਵਲੋਂ ਆਪ ਜੀ ਦੀ ਸੇਵਾ ਵਿਚ ਮਾਨ-ਪੱਤਰ ਪੇਸ਼ ਕੀਤਾ ਜਾਵੇਗਾ।

ਖੋਜੀ ਪਹਿਲੇ ਇਹ ਦੇਖ ਕੇ ਹੈਰਾਨ ਹੋਇਆ ਸੀ ਕਿ ਉਹਦੇ ਦੋਸ਼ ਵਾਸੀ ਇਤਨੇ ਅਰਸੇ ਅੰਦਰ ਸੁਖੀ ਅਮੀਰ ਕਿਉਂ ਨਹੀਂ ਹੋਏ? ਹੁਣ ਇਹ ਦੇਖ ਕੇ ਹੈਰਾਨ ਹੋ ਰਿਹਾ ਸੀਂ ਕਿ ਉਸ ਦੇ ਦੇਸ਼ ਵਾਸੀ ਉਸ ਦੀ ਇਤਨੀ ਇਜ਼ਤ ਕਿਉਂ ਕਰ ਰਹੇ ਹਨ?

Share on Whatsapp