ਸੰਗਰਾਦ

by Bachiter Singh

“ਅੱਜ ਸਵੇਰੇ ਸਵੇਰੇ ਮਾਤਾ ਨਾਲ ਮੇਰੀ ਲੜਾਈ ਹੋ ਗਈ”
ਮਾਤਾ ਜੀ:- ਜੋਤ ਉੱਠ ਚੱਲ ਗੁਰਦੁਆਰੇ ਚੱਲੀਏ’ ਅੱਜ ਸੰਗਰਾਦ ਆ”

ਮੈੰ:-ਨਹੀਂ ਮੰਮਾ ਮੈਂ ਨਹੀਂ ਜਾਣਾ ਮੈਨੂੰ ਸੌਂ ਲੈਣ ਦੋ”

ਮਾਤਾ:-ਸਾਰਾ ਦਿਨ ਰਾਤ ਤੂੰ ਫੋਨ ਚ ਵੜੀ ਰਹਿੰਨੀ ਏੰ”
“ਹੁਣ ਤੈਨੂੰ ਨੀੰਦਰਾ ਚੜ੍ਹਿਆ”
“ਉਵੇਂ ਤੂੰ ਬਹੁ ਗੁਰਬਾਣੀ ਗੁਰਬਾਣੀ ਕਰਦੀ ਆਂ”
“ਹੁਣ ਤੈਨੂੰ ਗੁਰਦੁਆਰੇ ਜਾਣ ਲੱਗਿਆਂ ਕੀ ਹੁੰਦਾ”??
“ਸੰਗਰਾਦ ਦਾ ਜਿਕਰ ਤਾਂ ਗੁਰਬਾਣੀ ਵਿੱਚ ਵੀ ਆਇਆ”
“ਪਤਾ ਕਿੰਨੀ ਮਹੱਤਤਾ ਸੰਗਰਾਂਦ ਦੀ”??

ਮੈ:-ਮੰਮਾ ਗੁਰਬਾਣੀ ਵਿੱਚ ਤਾਂ ਦਿਨਾਂ ਦਾ ਜ਼ਿਕਰ ਵੀ ਆਇਆ ਫਿਰ ਦਿਨਾਂ ਦੀ ਇੰਨੀ ਮਹੱਤਤਾ ਕਿਉਂ ਨਹੀਂ”??

ਮਾਤਾ ਜੀ:-“ਤੂੰ ਮੈਨੂੰ ਮੱਤਾਂ ਨਾਂ ਦੇ”😡
ਲੋਕੀਂ ਪਾਗਲ ਨੇ ਜਿਹੜੇ ਸੰਗਰਾਦਾਂ ਮਨਾਉੰਦੇ ਨੇ”😡
“ਜਿੰਨੇ ਵੀ ਗੁਰੂਘਰ ਨੇ ਉਨ੍ਹਾਂ ਚ ਸਾਰਿਆਂ ਚ ਸੰਗਰਾਂਦ ਮਨਾਈ ਜਾਂਦੀ ਆ”
“ਗੁਰੂ ਸਾਹਿਬ ਪਾਗਲ ਸੀ”ਜਿੰਨ੍ਹਾਂ ਨੇ ਬਾਰ੍ਹਾਂ ਮਾਂਹ ਲਿਖੇ”??
ਤੂੰ ਹੀ ਇਕੱਲੀ ਸਿਆਣੀ ਹੋ ਗੀ”

ਮੈੰ:-“ਮੰਮਾ ਤੁਹਾਨੂੰ ਪਤਾ ਗੁਰੂ ਸਾਹਿਬ ਨੇ ਇਹ ਬਾਰਾਂ ਮਹਾਂ ਕਿਉਂ ਲਿਖੇ”
“ਕਿਉਂਕਿ ਪੁਜਾਰੀਵਾਦ ਲੋਕਾਂ ਨੂੰ ਇਸ ਭੰਬਲਭੂਸੇ ਵਿੱਚ ਪਾ ਕੇ ਲੁੱਟਦਾ ਸੀ ਕਿ ਜੇ ਤੁਸੀਂ ਆਹ ਮਹੀਨੇ ਆ ਦਾਨ ਕਰੋਂਗੇ ਤੁਹਾਡਾ ਆਹ ਭਲਾ ਹੋਏਗਾ”
ਜੇ ਇਸ ਮਹੀਨੇ ਆ ਦਾਨ ਕਰੋਂਗੇ ਤੁਹਾਡਾ ਇਸ ਤਰੀਕੇ ਨਾਲ ਭਲਾ ਹੋ ਜਾਵੇਗਾ”
“ਇਹ ਗੱਲਾਂ ਪੁਜਾਰੀਵਾਦ ਨੇ ਲੋਕਾਂ ਦੇ ਦਿਲ ਦਿਮਾਗ ਵਿੱਚ ਘਰ ਕਰਵਾ ਦਿੱਤੀਆਂ ਸੀ ਤੇ ਲੋਕ ਡਰਦੇ ਮਾਰੇ ਆਪਣਾ ਘਰ ਬਾਰ ਪੁਜਾਰੀਆਂ ਨੂੰ ਲੁਟਾ ਰਹੇ ਸੀ”
“ਫਿਰ ਇਸ ਦਲਦਲ ਵਿੱਚੋਂ ਕੱਢਣ ਲਈ ਗੁਰੂ ਸਾਹਿਬ ਨੇ ਪੁਜਾਰੀਵਾਦ ਦੀਆਂ ਰਚੀਆਂ ਕਹਾਣੀਆਂ ਨੂੰ ਆਧਾਰ ਬਣਾ ਕੇ ਲੋਕਾਂ ਨੂੰ ਸਮਝਾਉਣਾ ਕੀਤਾ”
“ਕਿ ਅਸਲ ਦਾਨ ਨਾਸ਼ਵੰਤ ਚੀਜ਼ਾਂ ਦਾ ਲੁਟਾਉਣਾ ਨਹੀਂ”
“ਇਹ ਸਿਰਫ ਤੇ ਸਿਰਫ ਪੁਜਾਰੀਵਾਦ ਨੇ ਆਪਣੇ ਖਾਣ ਦਾ ਢੌਂਗ ਬਣਾਇਆ ਹੋਇਆ ਸੀ”
ਅਸਲ ਦਾਨ ਤਾਂ ਉਸ ਸੱਚੇ ਪਾਤਸ਼ਾਹ ਦੇ ਗੁਣ ਧਾਰਨ ਕਰਨਾ ਹੈ ਤੇ ਉਸ ਦੀ ਸਿੱਖਿਆ ਉੱਤੇ ਚੱਲਣਾ ਹੈ”
“ਇਹੀ ਗੱਲ ਬਾਣੀ ਵਿੱਚ ਸਾਨੂੰ ਸਮਝਾਈ ਹੈ”
“ਨਾਲੇ ਮੰਮਾ ਕਿਹੜੇ ਗੁਰੂ ਨੇ ਕਿਹਾ ਕਿ ਇਹ ਬਾਰ੍ਹਾਂ ਮਾਂਹ ਦੀ ਬਾਣੀ ਸਿਰਫ ਤੇ ਸਿਰਫ ਮਹੀਨੇ ਬਾਅਦ ਹੀ ਪੜ੍ਹਿਆ ਕਰਨੀ ਹੈ ਉਸ ਤੋਂ ਪਹਿਲਾਂ ਨਹੀਂ”???
ਨਾਲੇ ਮੰਮਾਂ ਮੈਨੂੰ ਮਹੱਤਤਾ ਦਾ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਬਾਰਾ ਮਾਹਾਂ ਦੀ ਗੁਰਬਾਣੀ ਵਿੱਚ ਕੀ ਕਹਿਣਾ ਚਾਹੁੰਦੇ ਹਨ”
“ਫਿਰ ਮੈਂ ਵਾਰ ਵਾਰ ਉਹੀ ਗੱਲ ਕਿਉਂ ਸੁਣਨ ਜਾਵਾਂ”
“ਮੰਮਾ ਖੰਡ ਖੰਡ ਕਹਿੰਦਿਆਂ ਕਦੇ ਵੀ ਮੂੰਹ ਮਿੱਠਾ ਨਹੀਂ ਹੁੰਦਾ ਖੰਡ ਖਾਣੀ ਪੈਂਦੀ ਹੈ ਗੁਰਦੁਆਰੇ ਜਾਣ ਦਾ ਉਨਾਂ ਚਿਰ ਕੋਈ ਫਾਇਦਾ ਨਹੀਂ ਜਿੰਨਾ ਚਿਰ ਤੁਸੀਂ ਗੁਰਬਾਣੀ ਪੜ੍ਹ ਕੇ ਵਿਚਾਰਦੇ ਨਹੀਂ”
ਜੇ ਵਿਚਾਰਾਂਗੇ ਨਹੀਂ ਤਾਂ ਤੁਹਾਡੀ ਸੂਰਤ ਵਿੱਚ ਉਹ ਗੱਲ ਨਹੀਂ ਪੈਣੀ ਜੋ ਗੁਰੂ ਸਾਹਿਬ ਕਹਿਣਾ ਚਾਹੁੰਦੇ ਹਨ”

ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਵੀ ਕਹਿੰਦੇ ਨੇ”

ਸਲੋਕੁ ਮਃ ੩ ॥ ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥ ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥ ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ ॥੧॥ {ਪੰਨਾ 591}

ਅਰਥ: ਜਿਸ ਮਨੁੱਖ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਬਣਿਆ ਤੇ ਸਤਿਗੁਰੂ ਦੇ ਸ਼ਬਦ ਵਿਚ ਜਿਸ ਦਾ ਪਿਆਰ ਨਹੀਂ ਲੱਗਾ ਉਸ ਨੂੰ ਕਦੇ ਸੁਖ ਨਹੀਂ, ਭਾਵੇਂ (ਗੁਰੂ ਪਾਸ) ਸੌ ਵਾਰੀ ਆਵੇ ਜਾਏ। ਹੇ ਨਾਨਕ! ਜੇ ਗੁਰੂ ਦੇ ਸਨਮੁਖ ਹੋ ਕੇ ਸੱਚੇ ਵਿਚ ਲਿਵ ਜੋੜੀਏ ਤਾਂ ਪ੍ਰਭੂ ਸਹਿਜੇ ਹੀ ਮਿਲ ਪੈਂਦਾ ਹੈ।੧।

ਮਾਤਾ ਜੀ:-ਤੂੰ ਤਾਂ ਗੁਰਦੁਆਰੇ ਵੀ ਜਾਣਾ ਛੱਡਤਾ”
“ਤੇਰੇ ਭਾਣੇ ਤਾਂ ਗੁਰਦੁਆਰੇ ਜਾਣ ਦਾ ਕੋਈ ਫਾਇਦਾ ਹੀ ਨਹੀਂ”
“ਤੇਰਾ ਕਿੱਥੇ ਭਲਾ ਹੋਜੂ”
“ਸੁੱਤੀ ਰਹਿ😡😡😡

“ਮੈਂ ਢੀਠ ਜਿਹੀ ਹੋ ਕੇ ਫਿਰ ਸੌਂ ਗਈ “

ਅਕਾਲਜੋਤ ਕੌਰ

You may also like