ਜੇ ਜੱਟੀਏ ਜੱਟ ਕੁੱਟਣਾ ਹੋਵੇ, ਕੁੱਟੀਏ ਸੰਦੂਕਾਂ ਓਹਲੇ…
ਪਹਿਲਾਂ ਤਾਂ ਜੱਟ ਤੋਂ ਦਾਲ ਦਲਾਈਏ, ਫੇਰ ਦਲਾਈਏ ਛੋਲੇ…
ਜੱਟੀਏ ਦੇ ਦਬਕਾ, ਜੱਟ ਨਾ ਬਰਾਬਰ ਬੋਲੇ…
ਜੱਟੀਏ ਦੇ ਦਬਕਾ, ਜੱਟ ਨਾ ਬਰਾਬਰ ਬੋਲੇ…
admin
ਚਿੱਟੀ ਕਣਕ ਦੇ ਮੰਡੇ ਪਕਾਵਾਂ,
ਨਾਲੇ ਤੜਕਾ ਵੜੀਆਂ ਗਿੱਦਾ ਸੌਣ ਦਾ ਮਾਰੇ ਹਾਕਾਂ,
ਮੈ ਕੰਮਾ ਵਿਚ ਵੜੀ ਆਂ ਪੱਟੀ ਆਂ ਕਬੀਲਦਾਰੀ ਨੇ,
ਤਾਅਨੇ ਦਿੰਦਿਆ ਖੜ੍ਹੀਆ ਮੇਰੇ ਹਾਣ ਦੀਆਂ ਪਾ ਗਿੱਦਾ ਘਰ ਮੁੜੀਆਂ
ਜਾਗ ਆਈ ਤਾਂ
ਥਾਂ ਥਾਂ ਉਤੋਂ
ਕਾਇਆ ਛਿੱਦੀ ਹੋ ਚੁਕੀ ਸੀ
ਭੁਰ ਭੁਰ ਜਾਂਦੀ
ਟਾਕੀ ਵੀ ਨਾ ਲਗਦੀਮਿਲਣੀ ਵੀ ਸੀ ਨਹੀਂ ਨਾਲ ਦੀ ਟਾਕੀ
ਆਦਿ ਜੁਲਾਹਾ ਦੇਹ ਜਿੰਨਾ ਹੀ ਕਪੜਾ ਉਣਦਾਜਾਗ ਆਈ ਤਾਂ
ਹੱਥਾਂ ਦੇ ਵਿਚ
ਹੰਢੀ ਬੋਦੀ ਦੇਹ ਪਈ ਸੀਚੰਗਾ ਸੀ ਜੇ ਅੱਖ ਨਾ ਖੁਲ੍ਹਦੀ
ਪਤਾ ਨਾ ਚਲਦਾ
ਮੈਨੂੰ ਕੋਈ ਹੋਰ ਪਹਿਨ ਗਿਆ
ਮੈਨੂੰ ਕੋਈ ਹੋਰ ਜਿਉਂ ਗਿਆ
ਇਹ ਪਹਿਲੀ ਫੋਟੋ ਰਸ਼ੀਆ ਦੀ ਕੁੜੀ Olga Misik ਦੀ ਹੈ, ਜਿਸਨੂੰ ਦੰਗਿਆਂ ਵੇਲੇ ਰਸ਼ੀਅਨ ਆਰਮੀ ਤੇ ਪੁਲਸ ਘੇਰ ਲੈਂਦੀ ਹੈ, ਤੇ ਉਹ ਉਹਨਾਂ ਸਾਹਮਣੇ ਰਸ਼ੀਆ ਦਾ ਹੀ ਸੰਵਿਧਾਨ ਪੜਨਾ ਸ਼ੁਰੂ ਕਰ ਦਿੰਦੀ ਹੈ, ਕਿਸੇ ਦੀ ਹਿੰਮਤ ਨਹੀਂ ਹੁੰਦੀ ਕੇ ਉਹਨੂੰ ਹੱਥ ਲਾ ਸਕੇ। ਅਨਿਆਂ ਤੇ ਅੱਤਿਆਚਾਰ ਖਿਲਾਫ ਇਹ ਤਸਵੀਰ ਰਸ਼ੀਆ ਦੀ ਹੁਣ ਤੱਕ ਸਭ ਤੋਂ ਜਿਆਦਾ ਬਹਾਦਰੀ ਤੇ ਸ਼ਕਤੀਸ਼ਾਲੀ ਤਸਵੀਰਾਂ ਵਿੱਚੋਂ ਇਕ ਹੈ!
ਦੂਜੀ ਫੋਟੋ ਕਸ਼ਮੀਰ ਦੀ ਹੈ, ਜਿੱਥੇ ਕਰਫਿਊ ਲੱਗਿਆ ਹੋਇਆ ਸੀ,ਇੰਟਰਨੈੱਟ, ਸਕੂਲ ਕਾਲਜ ਤੇ ਸਭ ਆਵਾਜਾਈ ਦੇ ਸਾਧਨ ਬੰਦ ਸਨ। ਇਸੇ ਵਿਚਕਾਰ ਇਕ ਬੱਚੀ ਹੱਥਾਂ ਚ ਕਿਤਾਬਾਂ ਫੜੇ ਹੋਏ ਬੇਖੌਫ ਨਿਕਲਦੀ ਹੈ, ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਉਸਦਾ ਰਸਤਾ ਰੋਕੇ ਜਾਂ ਉਸਨੂੰ ਕੁਝ ਕਹਿ ਸਕੇ!
ਤੀਜੀ ਤਸਵੀਰ ਜਾਮੀਆ ਦਿੱਲੀ ਦੀ ਹੈ, ਜਿੱਥੇ ਇਹ ਕੁੜੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਵਿਰੁੱਧ ਹੱਥ ਵਿਚ ਗੁਲਾਬ ਫੜ ਕੇ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ! ਕਿਸੇ ਦੀ ਹਿੰਮਤ ਨਹੀਂ ਹੋਈ ਕੇ ਉਸ ਹੱਥੋਂ ਗੁਲਾਬ ਫੜੇ ਜਾਂ ਉਸਨੂੰ ਕੁਝ ਕਹਿ ਸਕੇ!
ਪੋਸਟ ਦਾ ਤੱਤਸਾਰ ਇਹ ਹੈ ਕਿ ਸਭ ਨੂੰ ਸ਼ਾਂਤੀ ਚਾਹੀਦੀ ਹੈ, ਚਾਹੇ ਉਹ ਕੋਈ ਵਿਦਿਆਰਥੀ ਹੋਵੇ, ਆਮ ਨਾਗਰਿਕ ਹੋਵੇ , ਜਾਂ ਫਿਰ ਪੁਲਸ ਜਾ ਮਿਲਟਰੀ ਹੀ ਹੋਵੇ।
ਲੇਕਿਨ ਕੁਝ ਲੋਕ ਹਨ ਜਿਨ੍ਹਾਂ ਨੂੰ ਹਰ ਹਾਲ ਵਿਚ ਸੱਤਾ ਚਾਹੀਦੀ ਹੈ ਤੇ ਸੱਤਾ ਲਈ ਮੁੱਦੇ ਚਾਹੀਦੇ ਹਨ, ਉਹ ਸ਼ਾਂਤੀ ਸਥਾਪਿਤ ਨਹੀਂ ਹੋਣ ਦੇਣੀ ਚਾਹੁੰਦੇ। ਜਦੋਂ ਵੀ ਸ਼ਾਂਤੀ ਸਥਾਪਿਤ ਹੋਣ ਲੱਗਦੀ ਹੈ ਸੱਤਾ ਦੇ ਲੋਭੀਆਂ ਦੀ ਨੀਂਦ ਭੰਗ ਹੋਣ ਲੱਗਦੀ ਹੈ!
(ਅਨੁਵਾਦਤ – ਬਲਜੀਤ ਸਿੰਘ)
ਜ਼ਿੰਦਗੀ ਜ਼ਿੰਦਾਬਾਦ
ਨਾ ਮੈ ਚਾਵਾ
ਨਾ ਮੈ ਚਾਵਾ ਉਹ ਗੁਲਾਮੀ ਕਰੇ ਜੱਟੀ ਦੀ
ਬਸ ਰੌਦੀ ਨੂੰ ਹਸਾਉਣ ਵਾਲਾ ਚਾਹੀਦਾ
ਆਪਣੀ ਭੈਣ ਨਾਲੋਂ ਵੱਧ ਮਾਣ ਦੇਈਏ ਉਹਦੀ ਭੈਣ ਨੂੰ
ਜਿਹਦੇ YaaR ਨਾਲ ਬੈਠ ਰੋਟੀ ੲਿੱਕੋ ਥਾਲੀ ਦੇ ਵਿੱਚ ਖਾਈ ਹੁੰਦੀ ਆ
ਬੜੇ ਫਿਰਦੇ ਨੇ ਇੱਥੇ ਨਾਮ ਮਿੱਤਰਾਂ ਦਾ ਮਟਉਣ ਨੂੰ
ਸੱਚਾ ਰੱਬ ਬੈਠਾ ਗੁੱਡੀ ਸਿੱਖਰਾਂ ਤੇ ਚੜਉਣ ਨੂੰ ..
ਪੁੱਛਲੀ ਸਹੇਲੀਆਂ ਤੋਂ ਜੱਟੀ ਦੇ ਵੀ ਠਾਠ ਵੇ
ਸੂਟਾਂ ਵਾਲੇ ਸਾਡੇ ਵੀ ਤਾਂ ਹੁੰਦੇ ਸੀ ਰਕਾਟ ਵੇ
ਸੁਣ ਨੀ ਕੁੜੀਏ ਨੱਚਣ ਵਾਲੀਏ ਗਿੱਧਾ ਖੂਬ ਰਚਾਈਏਚੰਦਰੇ ਜੱਗ ਦੀਆਂ ਨਜ਼ਰਾਂ ਬੁਰੀਆਂ ਨਜ਼ਰਾਂ ਤੋਂ ਬਚ ਜਾਈਏਨਾ ਕਿਸੇ ਨੂੰ ਮੰਦੜਾ ਬੋਲੀਏ ਨਾ ਬੁਰਾ ਅਖਵਾਈਏਮੇਲੇ ਖੁਸ਼ੀਆਂ ਦੇ ਰਲਕੇ ਬੋਲੀਆਂ ਪਾਈਏ…..
ਓਨਾ ਕੁ ਜੀਵਿਆਂ ਹਾਂ
ਜਿੰਨਾ ਮੈਨੂੰ ਯਾਦ ਹੈ
ਜੇ ਮੈਂ ਸਭ ਕੁਝ ਭੁੱਲ ਜਾਵਾਂ
ਅਣਜੀਵਿਆ ਹੋ ਜਾਵਾਂਗਾ
ਜਿੰਨਾ ਕੁ ਭੁੱਲਦਾ ਹਾਂ
ਓਨਾ ਕੁ ਮਰ ਜਾਂਦਾ ਹਾਂ
ਭੁੱਲੀ ਗੱਲ ਚੇਤੇ ਆਉਂਦੀ ਹੈ
ਓਨਾ ਕੁ ਮਿਰਤੂ ਤੋਂ ਬਾਹਰ ਆ ਜਾਂਦਾ ਹਾਂ
ਮਿਰਤੂ ਤੇ ਜ਼ਿੰਦਗੀ
ਲੁਕਣਮੀਚੀ ਖੇਡਦੀਆਂ ਰਹਿੰਦੀਆਂ ਹਨ
ਕਿਸ ਘਮੰਡ ਵਿੱਚ ਜੀ ਰਹੇ ਹੋ ਜਨਾਬ,
ਜੇ ਉਸ ਦੀ ਮਰਜ਼ੀ ਹੋਈ ਤਾਂ ਤੇਰੀ ਲਾਸ਼ ਨੂੰ ਅੱਗ ਵੀ ਨਸੀਬ ਨਹੀਂ ਹੋਣੀ।