ਗਉੜੀ ਬੈਰਾਗਣਿ ਮਹਲਾ ੧ ॥
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥
The nights are wasted sleeping, and the days are wasted eating. Human life is such a precious jewel, but it is being lost in exchange for a mere shell.
ਮਨੁਖੀ ਜੀਵਨ ਜਵੇਹਰ ਵਰਗਾ ਹੈ, ਇਹ ਕੌਡੀ ਦੇ ਵਟਾਦਰੇ ਵਿੱਚ ਚਲਿਆਂ ਜਾਂਦਾ ਹੈ।ਇਨਸਾਨ ਆਪਣੀਆਂ ਰਾਤਾਂ ਸੋ ਕੇ ਗੁਆ ਲੈਂਦਾ ਹੈ ਅਤੇ ਦਿਨ ਖਾ ਕੇ ਗੁਆ ਲੈਂਦਾ ਹੈ।
admin
ਅੜੇ ਹੋਏ ਕੰਮ
ਅੜੇ ਹੋਏ ਕੰਮ ਹੁਣ ਧੱਕੇ ਨਾਲ ਕੱਡਾਗੇ
ਟੇਂਸ਼ਨ ਨਾ ਲੈ ਦਿੱਲੀਏ..
ਝੰਡੇ ਤੇਰੀ ਹਿੱਕ ਤੇ ਗੱਡਾਗੇ
ਨਿੱਕੀ ਹੁੰਦੀ ਨੂੰ ਪੈ ਗਏ ਮਾਮਲੇਬਾਬਲ ਕਾਜ ਰਚਾਏਆਖਣ ਸਖੀਆਂ ਮਾਹੀ ਤੇਰਾਜਿਓਂ ਖਿੱਦੋ ਰਿੜਦਾ ਆਵੇਰੋਜ ਰਾਤ ਨੂੰ ਮੈਗੀ ਮੰਗਦਾਦਾਲ ਰੋਟੀ ਨਾ ਖਾਏਕਸੂਤੀ ਮੈਂ ਫਸ ਗਈ,ਕਿਹੜਾ ਜਾਨ ਛੁਡਾਏਕਸੂਤੀ ਮੈਂ ਫਸ ਗਈ …
ਹੋ ਬਾਰੀ ਬਰਸੀ ਖੱਟਣ ਗਏ ਸੀ,
ਹੋ ਬਾਰੀ ਬਰਸੀ ਖੱਟਣ ਗਏ ਸੀ,
ਖੱਟ ਕੇ ਲਿਆਂਦੇ ਟਾਂਡੇ,
ਬਈਂ ਵਿਆਹੇ ਮਾਰਨ ਚੁੱਲ੍ਹੇ ਚ’ ਫੂਕਾਂ, ਛੜੇ ਗੈਸ ਤੇ ਊਬਾਂਲਣ ਆਂਡੇ,
ਸੋਹਣੀਆਂ ਰੰਨਾਂ ਦੇ ਖਸਮ ਮਾਂਜਦੇ ਭਾਂਡੇ.. ਸੋਹਣੀਆਂ ਰੰਨਾਂ ਦੇ ਖਸਮ ਮਾਂਜਦੇ ਭਾਂਡੇ
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥
As the seas and the oceans are overflowing with water, so vast are my own sins. Please, shower me with Your Mercy, and take pity upon me. I am a sinking stone – please carry me across! ||5||
ਮੇਰੇ ਪਾਪ ਐਨੇ ਅਮਾਪ ਹਨ, ਜਿਨਾ ਕੁ ਪਾਣੀ ਹੈ ਜਿਸ ਨਾਲ ਸਿੰਧ ਅਤੇ ਸਮੁੰਦਰ ਪਰੀ-ਪੂਰਨ ਹੋਏ ਹੋਏ ਹਨ। ਤਰਸ ਕਰ ਅਤੇ ਕੁਝ ਕੁ ਆਪਣੀ ਰਹਿਮਤ ਧਾਰ ਅਤੇ ਮੈਂ ਗਰਕ ਹੁੰਦੇ ਜਾਂਦੇ, ਪਾਹਨ ਨੂੰ ਪਾਰ ਕਰ ਦੇ।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।।
First, Allah created the Light; then, by His Creative Power, He made all mortal beings. From the One Light, the entire universe welled up. So who is good, and who is bad?
ਮੁਹੱਬਤ ਵਿੱਚੋ ਹਾਰੇ ਹਾਂ….
ਹੁਣ ਨਾਮ ਤਾਂ ਬਣਾਉਣਾ ਪਉ..
ਕਿੰਨਾ ਸੀ ਪਿਆਰ ਸੱਚਾ…
ਉਹਨੂੰ ਅਹਿਸਾਸ ਤਾਂ ਕਰਾਉਣਾ ਪਉ
ਆਪਣੀ ਮੁਸਕਰਾਹਟ ਨਾਲ ਦੁਨੀਆ ਬਦਲੋ,
ਦੁਨੀਆ ਕਰਕੇ ਆਪਣੀ ਮੁਸਕਰਾਹਟ ਨਾ ਬਦਲੋ….
ਸਾਡੇ ਤਾਂ ਵਿਹੜੇ ਵਿੱਚ ਤਾਣਾ ਤਣੀ ਦਾ,
ਲਾੜੇ ਦਾ ਪਿਓ ਤਾਂਕਾਣਾ ਸੁਣੀਂ ਦਾ,
ਐਨਕ ਲਾਉਣੀ ਪਈ, ਐਨਕ ਲਾਉਣੀ ਪਈ
ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਤੇਲ ਵਿਕੇਂਦਾ ਪਲੀ ਪਲੀ,
ਲਾੜੇ ਦੀ ਚਾਚੀ ਫਿਰਦੀ ਗਲੀ ਗਲੀ
ਤੇਲ ਲੱਗਦਾ ਕੇਸਾਂ ਨੂੰ,ਪਰਕਾਸ਼ੋ ਰੋਦੀ ਲੇਖਾਂ ਨੂੰ।
ਆਜਾ ਦਿਉਰਾ ਬਹਿ ਜਾ ਪਲੰਗ ਤੇ ਕਾਹਤੋ ਮਾਰਦਾ ਗੇੜੇ………
ਵੇ ਪਾਸਾ ਵੱਟ ਕੇ ਲੱਗਦਾਂ ਕਾਹਤੋ ਗੱਲ ਸੁਣ ਹੋ ਕੇ ਨੇੜੇ ……..
ਵੇ ਪੇਕੇਆਂ ਤੋਂ ਤੇਨੂੰ ਸਾਕ ਲਿਆਂਦੂ ਹੋ………
ਪੇਕੇਆਂ ਤੋਂ ਤੇਨੂੰ ਸਾਕ ਲਿਆਂਦੂ ਬੱਨ ਸਗਨਾਂ ਦੇ ਸੇਹਰੇ
ਵੇ ਪਤਲੀ ਪੰਤਗ ਜੱਟੀ ਦੇ ਨਾਲ ਕਰਾਂਦੂ ਫੇਰੇ ਵੇ ਪਤਲੀ ਪੰਤਗ ਜੱਟੀ ਦੇ….
(ਜੇ ਲੇਖਕ ਨਹੀਂ ਬੋਲਦਾ—ਜੇ ਸਾਜ਼ ਨਹੀਂ ਕੂਕਦੇ—-ਜੇ ਆਵਾਜ਼ਾਂ ਨਹੀਂ ਉਠਦੀਆਂ , ਤਾਂ ਸਾਰੇ ਮੁਲਕ ਨੂੰ ਕਬਰਗਾਹ ਬਨਣ ਤੋਂ ਕੋਈ ਨਹੀਂ ਰੋਕ ਸਕਦਾ। ਜਗਵਿੰਦਰ ਜੋਧਾ’ ਇਕ ਅਜਿਹੀ ਚੇਤਨ ਕਲਮ ਦਾ ਨਾਂ ਹੈ ਜੋ ਮੁਖ਼ਾਲਿਫ਼ ਹਵਾਵਾਂ ਦੇ ਚੱਲਦਿਆਂ ਵੀ ਆਪਣੀ ਆਵਾਜ਼ ਬੁਲੰਦ ਰੱਖਦੀ ਹੈ — ਗੁਰਮੀਤ ਕੜਿਆਲਵੀ)
ਬਣ ਗਿਆ ਸਾਰਾ ਮੁਲਕ ਗੁਜਰਾਤ…..
ਕਿਤੇ ਜੇ ਰੀਣ ਭਰ ਚਾਨਣ ਹੈ ਬੁਝ ਕੇ ਰਾਤ ਹੋ ਜਾਏ
ਉਹ ਚਾਹੁੰਦਾ ਹੈ ਕਿ ਸਾਰਾ ਮੁਲਕ ਹੀ ਗੁਜਰਾਤ ਹੋ ਜਾਏ
ਸਿਰਾਂ ਦੀ ਭੀੜ ਚੋਂ ਇਕ-ਅੱਧ ਹੁੰਗਾਰਾ ਮਿਲਣ ਦੀ ਢਿੱਲ ਹੈ
ਖਲਾਅ ਦੀ ਚੀਰਵੀਂ ਚੁੱਪ ਧੜਕਣਾਂ ਦੀ ਬਾਤ ਹੋ ਜਾਏ
ਤੂੰ ਕੁਝ ਤਾਂ ਬੋਲ ਮੇਰੇ ਹਮ-ਸੁਖ਼ਨ ਏਦਾਂ ਵੀ ਹੋ ਸਕਦੈ
ਕਿ ਤੇਰੀ ਚੁੱਪ ਦਾ ਇਹ ਖੋਲ ਹੀ ਇਸਪਾਤ ਹੋ ਜਾਏ
ਅਸਾਡੇ ਦੌਰ ਦੇ ਆਪੇ ਬਣੇ ਭਗਵਾਨ ਚਾਹੁੰਦੇ ਨੇ
ਜਿਉਣਾ,ਜਾਗਣਾ,ਜਗਣਾ ਉਨ੍ਹਾਂ ਦੀ ਦਾਤ ਹੋ ਜਾਏ
ਹਨੇਰੀ ਰਾਤ ਨੂੰ ਮੇਰੇ ਬਲਣ ਤੇ ਵੀ ਸ਼ਿਕਾਇਤ ਹੈ
ਉਦ੍ਹਾ ਡਰ ਹੈ ਕਿਤੇ ਇਸ ਲੋਅ ਚੋਂ ਨਾ ਪ੍ਰਭਾਤ ਹੋ ਜਾਏ
ਤੂੰ ਕੈਸਾ ਮੇਘਲਾ ਹੈਂ ਜਦ ਕਿਸੇ ਜੰਗਲ ਤੋਂ ਵੀ ਗੁਜ਼ਰੇਂ
ਹਰੇ ਬਿਰਖਾਂ ਤੇ ਤਾਜ਼ੇ ਖੂਨ ਦੀ ਬਰਸਾਤ ਹੋ ਜਾਏ
ਅਜੇ ਤੂੰ ਹੋਂਦ ਦੇ ਜਸ਼ਨਾਂ ਨੂੰ ਰੱਜ ਕੇ ਮਾਣ ਜਗਵਿੰਦਰ
ਖੁਦਾ ਜਾਣੇ ਕਦੋਂ ਤੇਰਾ ਵੀ ਨਾਂ ਅਗਿਆਤ ਹੋ ਜਾਏ
(ਜਗਵਿੰਦਰ ਜੋਧਾ)
ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂ,, .
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ