ਮੈ 10 ਰੁ ਦਾ ਨੋਟ ਫੜ ਕੇ ਕਿਸੇ ਧਾਰਮਿਕ ਅਸਥਾਨ ਤੇ ਮੱਥਾਂ ਟੇਕਣ ਲਈ ਖੜਾ ਸੀ। ਅਚਾਨਕ ਮੇਰੀ ਨਜਰ ਨਾਲ ਆਏ ਸਾਥੀ ਤੇ ਪਈ। ਜੋ ਖਾਲੀ ਹੱਥ ਸੀ, ਮੈ ਸੋਚਿਆ ਸਾਇਦ ੳੁਸ ਕੋਲ ਖੁੱਲੇ ਪੇਸੇ ਨਹੀ ਹੋਣੇ, ਸੋ ਮੈ ਜੇਬ ਵਿਚੋ 10 ਰੁ ਦਾ ਹੋਰ ਨੋਟ ਕੱਢ ਕੇ ਉਸ ਨੂੰ ਫੜਾਉਣਾ ਚਾਹਿਆ, ਤਾਂ ਉਸ ਨੇ ਮੈਨੂੰ ਪੁੱਛਿਆ ਕਾਹਦੇ ਲਈ ਦੇ ਰਿਹਾ। ਮੈ ਕਿਹਾ ਮੱਥਾ ਟੇਕਨ ਲਈ । ਉਸ ਭਾਈ ਦਾ ਜੁਵਾਬ ਸੁਣਨ ਵਾਲਾ ਸੀ। ਉਹ ਕਹਿਦਾ “ਭਾਈ ਮੈ ਆਪਨੇ ਮਾਲਕ ਨੁੂੰ ਨਤਮੱਸਤਕ ਹੋਣ ਆਇਆ ਹਾਂ, ਮਾਲਕ (ਦਾਤਾ) ਤੋ ਹਮੇਸ਼ਾ ਮੰਗੀ ਦਾ ਹੁੰਦਾ, ਦੇਈ ਦਾ ਤਾ ਹਮੇਸ਼ਾ ਲੋੜਮੰਦਾਂ ਨੂੰ ਹੈ। ਮੇਰਾ ਮਾਲਕ ਦਾਤਾ ਹੈ ਜੋ ਕਰੋੜਾਂ ਲੋੜਵੰਦਾਂ ਦੀ ਮਦਦ ਕਰਦਾ। ਉਹ ਲੋੜਵੰਦ ਜਾਂ ਮੰਗਤਾ ਨਹੀਂ ਜਿਸ ਨੂੰ ਮੈਂ ਕੁਝ ਦੇਵਾ, ਏਨੀ ਮੇਰੀ ਔਕਾਤ ਨਹੀਂ।”
ਉਹਦੀ ਗੱਲ ਸੁਣ ਕੇ ਮੈ ਪੇਸੇ ਪਤਾ ਨਹੀ ਕਦੋ ਜੇਬ ਵਿਚ ਪਾ ਲਏ ਤੇ ਮੇਰਾ ਦਿਮਾਗ ਕਿਸੇ ਲੋੜਵੰਦ ਦੀ ਭਾਲ ਕਰਨ ਲੱਗ ਪਿਆ।
ਧਾਰਮਿਕ ਥਾਵਾਂ ਤੇ ਲੱਗੀਆਂ ਗੋਲਕਾਂ ਵਿਚ ਮਾੲਿਅਾ ਪਾੳੁਣੀ ਬੰਦ ਕਰੋ। ਆਪਣਾ ਦਸਵੰਧ ਲੋੜਵੰਦ ਲੋਕਾਂ ਦੀ ਮਦਦ ਲਈ ਲਗਾਓ। ਇਹੋ ਬੇਨਤੀ ਹੈ ਬਾਕੀ ਮੰਨਣਾ ਨਾ ਮੰਨਣਾ ਤੁਹਾਡੀ ਮਰਜੀ।
Unknown