ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ।
ਮੇਰੇ ਕੋਲ ਕਿਰਾਏ ਦੇ ਪੰਜ ਪੈਸੇ ਘੱਟ ਹਨ ।
ਮੈ ਕਿਹਾ ਕੋਈ ਗੱਲ ਨਹੀ । ਆਹ ਲਉ ਟਿਕਟ ਤੇ ਬਹਿ ਜਾਉ !
ਉਹ ਜਾ ਕੇ ਬਹਿ ਗਿਆ ਤੇ ਦੋ ਕੁ ਮਿੰਟਾਂ ਬਾਅਦ ਉਸੇ ਪੈਰੀਂ ਮੁੜ ਆਇਆ ਤੇ ਆ ਕੇ ਉਹ ਮੇਰੇ ਕੋਲ ਖੜ ਗਿਆ । ਆਉਂਦਾ ਹੀ ਉਹ ਗੱਲ ਕਰਨ ਲੱਗ ਪਿਆ
ਮੈ ਬੱਸ ਵਿੱਚ ਘੱਟ ਹੀ ਚੜਦਾ ਹੁੰਨਾ । ਮੈ ਪਤਾ ਕਰਨਾ ਸੀ ਕਿ ਆਹ ਜਿਹੜਾ ਬੱਸ ਪਾਸ ਹੈ ਇਹ ਕਿੱਥੋਂ ਬਣਦਾ ? ਕਿਸੇ ਨੂੰ ਫ਼ੋਨ ਕਰਨਾ ਪੈਂਦਾ ? ਇਹ ਆਪਣਾ ਪੰਜਾਬੀ ਬੰਦਾ ਸੀ ਜੋ ਮੈਨੂੰ ਸਵਾਲ ਕਰਕੇ ਬੱਸ ਪਾਸ ਵਾਰੇ ਪੁੱਛ ਰਿਹਾ ਸੀ । ਮੈ ਕਿਹਾ ਕਿ ਫ਼ੋਨ ਕਰਨ ਨਾਲ਼ੋਂ ਕਿਸੇ ਨੂੰ ਕਹਿ ਕੇ ਔਨ ਲਾਈਨ ਫ਼ਾਰਮ ਭਰ ਦਿਉ ਜਾਂ ਸੋਸ਼ਿਲ ਸਰਵਿਸ ਵਾਲ਼ਿਆਂ ਤੋਂ ਜਾ ਕੇ ਐਪਲੀਕੇਸ਼ਨ ਲੈ ਆਇਉ । ਉਹਨੇ ਮੈਨੂੰ ਦੱਸਿਆ ਕਿ ਮੇਰਾ ਮੁੰਡਾ ਇੰਡੀਆ ਗਿਆ ਹੋਇਆ ਤੇ ਮੈ ਕਿਸੇ ਨੂੰ ਕਹਿ ਕੇ ਭਰਾ ਲਊਂ ।
ਫੇਰ ਉਹ ਆਪ ਦੀ ਗੱਲ ਆਪ ਹੀ ਦੱਸਣ ਲੱਗ ਪਿਆ ਕਿ ਉਹਦੀ ਉਮਰ 69 ਸਾਲ ਦੀ ਹੈ ਤੇ ਉਨਾਂ ਦਾ ਟ੍ਰੱਕਾਂ ਦਾ ਬਿਜਨਿਸ ਹੈ । ਤੇ ਉਹ ਫੇਰ ਕਹਿੰਦਾ ਕਿ ਮੈ 44 ਸਾਲ ਲਗਾਤਾਰ ਲੌਗਸ਼ੋਅਰ ਕੰਪਨੀ ਵਿੱਚ ਕੰਮ ਕੀਤਾ ਹੈ
( Longshore ) ਸਮੁੰਦਰੀ ਜਹਾਜ਼ਾਂ ਚ ਸਮਾਨ ਲੱਦਣ ਲਾਹੁਣ ਵਾਲੀ ਕੰਪਨੀ ਹੈ ਜਿੱਥੇ ਬੰਦੇ ਦੀ ਤਨਖ਼ਾਹ ਹੋਰਾਂ ਨਾਲ਼ੋਂ ਦੁਗਣੀ ਤਿਗਣੀ ਹੁੰਦੀ ਹੈ । ਮੈਨੂੰ ਉਹ ਆਪ ਹੀ ਦੱਸਣ ਲੱਗ ਪਿਆ ਕਿ ਉਹਨੂੰ ਮਹੀਨੇ ਦੀ 5 ਹਜ਼ਾਰ ਡਾਲਰ ਪੈਨਸ਼ਨ ਲੱਗੀ ਹੋਈ ਹੈ । ਕੈਨੇਡਾ ਪੈਨਸ਼ਨ ਵੱਖਰੀ ਤੇ ਫੇਰ ਉਹ ਕਹਿੰਦਾ ਕਿ ਮੈ ਹਾਲੇ ਵੀ ਆਪਣੇ ਮੁੰਡੇ ਦੇ ਨਾ ਤੇ ਟਰੱਕ ਚਲਾਉਨਾ । ਮਤਲਬ ਘਰ ਦੀ ਕੰਪਨੀ ਹੈ ਇਕ ਟਰੱਕ ਪਿਉ ਵੀ ਚਲਾਉਦਾ ਪਰ ਤਨਖ਼ਾਹ ਪੁੱਤ ਆਪਣੇ ਨਾਮ ਤੇ ਕੱਢ ਲੈਂਦਾ ।
ਤੇ ਹੁਣ ਜਦੋਂ ਮੈ ਉਹਦੀ ਪੈਨਸ਼ਨ ਦਾ ਸੁਣਿਆ ਤਾਂ ਮੈ ਉਹਨੂੰ ਕਿਹਾ ਕਿ ਤੈਨੂੰ ਬੱਸ ਪਾਸ ਸ਼ਾਇਦ ਨਾ ਮਿਲੇ ਤੇਰੀ ਇਨਕਮ ਬਹੁਤ ਹੈ । ਇਹ ਬੱਸ ਪਾਸ ਥੋੜੀ ਇਨਕਮ ਵਾਲ਼ਿਆਂ ਨੂੰ ਮਿਲਦੇ ਹਨ । ਮੈਨੂੰ ਪਤਾ ਉਹ ਕੀ ਕਹਿੰਦਾ ?
ਫੇਰ ਜੇ ਮੈ ਬੱਸ ਪਾਸ ਕਿਸੇ ਹੋਰ ਦੇ ਨਾ ਤੇ ਬਣਾ ਲਵਾਂ ?
ਇਹ ਹੈ ਸਾਡੇ ਕੁਝ ਲੋਕਾਂ ਦਾ ਕਿਰਦਾਰ !!
44 ਸਾਲ ਰੱਜ ਕੇ ਪੈਸਾ ਕਮਾਇਆ । ਲੱਖ ਡਾਲਰ ਤੋਂ ਉੱਪਰ ਸਾਲ ਦੀ ਤਨਖ਼ਾਹ ਹੁੰਦੀ ਹੈ ਕਈ ਤਾਂ ਦੋ ਦੋ ਲੱਖ ਵੀ ਬਣਾ ਲੈਂਦੇ ਹਨ । ਟ੍ਰੱਕਾਂ ਦੀ ਕੰਪਨੀ ਹੈ ਤੇ ਪੁੱਤ ਦੇ ਨਾ ਤੇ ਸੱਤੇ ਦਿਨ ਟਰੱਕ ਚਲਾਉਂਦਾ ਹੈ ਤੇ 50 ਡਾਲਰ ਮਹੀਨੇ ਦੇ ਬੱਸ ਪਾਸ ਪਿੱਛੇ ਆਪਣਾ ਇਮਾਨ ਵੇਚਣ ਵਿੱਚ ਉਹਨੂੰ ਕੋਈ ਸ਼ਰਮ ਨਹੀਂ ਸੀ ।ਮੇਰੇ ਇਕ ਚੜ੍ਹੇ ਇਕ ਉਤਰੇ ।
ਮੈ ਕਿਹਾ ਭਰਾਵਾ ਜਾਹ ਬਹਿਜਾ ਜਾ ਕੇ । ਜੇ ਤੈਨੂੰ ਹਾਲੇ ਵੀ ਰੱਜ ਨਹੀਂ ਆਇਆ ਫੇਰ ਪਤਾ ਨਹੀਂ ਕਦੋਂ ਆਉਣਾ
825
previous post