ਦੋ ਛੋਟੇ ਬੱਚੇ ਬਾਗ ਵਿਚੋਂ ਸੰਤਰਿਆ ਦਾ ਬੈਗ ਚੋਰੀ ਕਰ ਲਿਆਏ ਤੇ ਆਪਸ ਵਿਚ ਵੰਡ ਵੰਡਾਈ ਲਈ ਲਾਗੇ ਇੱਕ ਕਬਰਿਸਤਾਨ ਵਿਚ ਵੜ ਗਏ ….ਕਬਰਿਸਤਾਨ ਦਾ ਗੇਟ ਟੱਪਦਿਆਂ ਦੋ ਸੰਤਰੇ ਡਿੱਗ ਪਏ ਪਰ ਸੋਚਣ ਲੱਗੇ ਕੇ ਪਰਾਂ ਦਫ਼ਾ ਕਰੋ….ਹੋਰ ਬਥੇਰੇ ਨੇ ਬੈਗ ਵਿਚ
ਅੰਦਰ ਵੜ ਦਰਖਤਾਂ ਦੇ ਝੁੰਡ ਓਹਲੇ ਸੰਤਰੇ ਵੰਡਣ ਲੱਗੇ ਤਾਂ ਕੋਲੋਂ ਲੰਘਦੇ ਸ਼ਰਾਬੀ ਨੇ ਵਾਜ ਸੁਣ ਲਈ..”ਇਹ ਮੇਰਾ..ਇਹ ਤੇਰਾ…ਇਹ ਵਾਲਾ ਮੇਰਾ ..ਇਹ ਵਾਲਾ ਤੇਰਾ ”
ਬੁਰੀ ਤਰਾਂ ਡਰਿਆ ਹੋਇਆ ਭੱਜਾ-ਭੱਜਾ ਲਾਗੇ ਚਰਚ ਦੇ ਪਾਦਰੀ ਕੋਲ ਗਿਆ ਤੇ ਆਖਣ ਲੱਗਾ ਕੇ ਫਾਦਰ ਬੜਾ ਅਜੀਬ ਨਜਾਰਾ ਦੇਖਿਆ..ਲਾਗੇ ਕਬਰਿਸਤਾਨ ਵਿਚ ਸ਼ੈਤਾਨ ਤੇ ਰੱਬ ਨੂੰ ਕਬਰਾਂ ਦੇ ਮੁਰਦੇ ਵੰਡਦਿਆਂ ਆਪਣੇ ਕੰਨੀ ਸੁਣਿਆ..ਚਲੋ ਮੇਰੇ ਨਾਲ ਦਿਖਾਵਾਂ!
ਜਦੋਂ ਦੋਵੇਂ ਕਬਰਿਸਤਾਨ ਦੇ ਗੇਟ ਤੇ ਪੁੱਜੇ ਤਾਂ ਅੰਦਰੋਂ ਅਵਾਜ ਆਈ..”ਇਹ ਸਾਰੇ ਤੇ ਵੰਡ ਲਏ ਹੁਣ ਓਹਨਾ ਦੋਹਾ ਦਾ ਕੀ ਕਰਨਾ ਜਿਹੜੇ ਗੇਟ ਤੇ ਨੇ ?
ਪਾਦਰੀ ਨੇ ਐਸੀ ਸ਼ੂਟ ਵੱਟੀ ਕੇ ਚਰਚ ਆ ਕੇ ਹੀ ਸਾਹ ਲਿਆ ਤੇ ਸ਼ਰਾਬੀ ਅਜੇ ਤੱਕ ਵੀ ਲਾਪਤਾ ਏ…ਨਾ ਠੇਕੇ ਪਹੁੰਚਿਆ ਤੇ ਨਾ ਹੀ ਘਰੇ !
725
previous post