875
ਮੀਂਹ ਚ ਇਕ ਘਟਨਾ ਵਾਪਰੀ…! ਇਕ ਦਰੱਖਤ ਤੋਂ ਇਕ ਆਲ੍ਹਣਾ ਜੋਰਦਾਰ ਹਵਾ ਦੇ ਥਪੇੜੇ ਨਾਲ ਹੇਠਾਂ ਡਿੱਗ ਗਿਆ…! ਆਲ੍ਹਣੇ ਨੂੰ ਹੇਠਾਂ ਜਮੀਨ ਤੇ ਪਿਆ ਦੇਖ ਕੇ ਵੀ ਚਿੜਾ ਤੇ ਚਿੜੀ ਮੋਨ ਬੈਠੇ ਰਹੇ…!
ਚਿੜਾ : “ਸਵੇਰੇ ਦੇਖਦੇ ਆਂ”
ਚਿੜੀ : ਹਾਂ
ਦੋਨੋ ਜਣੇ ਦਰੱਖਤ ਦੀ ਕਿਸੇ ਟਾਹਣੀ ਦੇ ਖੁੰਜੇ ਜੇ ਚ ਬੈਠ ਕੇ ਸਵੇਰ ਹੋਣ ਦੀ ਰਾਹ ਦੇਖਦੇ ਰਹੇ…! ਸਵੇਰੇ ਦਾ ਸਾਫ ਮੌਸਮ ਦੇਖ ਕੇ ਦੋਨੋ ਖੁਸ਼ ਹੋ ਗਏ…! ਚਿੜਾ ਜੋਰ ਨਾਲ ਬੋਲਿਆ…, ਕੀ ਅਸੀਂ ਚਲੀਏ… ? ਸ਼ੁਰੂ ਤੋਂ.. ? ਇੱਕਠੇ ਕਰੀਏ ਨਵੇਂ ਤੁਣਕੇ..?
ਚਿੜੀ ਕੁਝ ਨਾ ਬੋਲੀ…, ਬਸ ਚਿੜੇ ਦੀਆਂ ਅੱਖਾਂ ਚ ਇੱਕਟੱਕ ਦੇਖਦੀ ਰਹੀ…! ਉਸਦੀਆਂ ਅੱਖਾਂ ਚ ਪਾਣੀ ਦੇਖ ਚਿੜਾ ਬੋਲਿਆ,, ‘ਪਾਗਲ, ਰੋ ਕਿਉਂ ਰਹੀ ਆ’?
“ਗੇਰਨਾ ਕਿਸਮਤ ਤੇ ਹੱਥ ਚ ਆ,,, ‘ਤੇ’ ਬਣਾਉਣਾ ਸਾਡੇ ਹੱਥ ਚ ਆ…!” ਹੋਰ ਕਿਹਦੀ ਮਦਦ ਦੀ ਰਾਹ ਵੇਖੀਏ..? ਅਸੀਂ ਇਨਸਾਨ ਥੋੜੀ ਆਂ…!
ਤੇ ਦੋਨੋ ਜਣੇ ਚੱਲ ਪਏ.., ਇੱਕ ਨਵੀਂ ਸ਼ੁਰੂਆਤ ਕਰਨ..!
ਇਸੇ ਨੂੰ ਕਹਿੰਦੇ ਆ ਜਿੰਦਗੀ ਦੇ ਰੰਗ ਸੱਜਣਾ…!
ਜਸਵਿੰਦਰ ਸਿੰਘ ਖਾਲਸਾ