721
ਸਮੁੰਦਰ ਦੇ ਕਿਨਾਰੇ ਇਕ ਪਹਾੜੀ ਤੇ ਇਕ ਪਿੰਡ ਵਸਿਆ ਹੋਇਆ ਸੀ |
ਇਕ ਵਾਰੀ ਜਦੋ ਸਾਰੇ ਲੋਕ ਥੱਲੇ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਸਨ ਤਾ ਇਕ ਬੀਮਾਰ ਵਿਅਕਤੀ ਨੇ ਘਰ ਦੀ ਬਾਰੀ ਵਿੱਚੋ ਵੇਖਿਆ ਕਿ ਭਿਆਨਕ ਸਮੁੰਦਰੀ ਤੂਫ਼ਾਨ ਆ ਰਿਹਾ ਸੀ,ਜਿਸ ਨਾਲ ਖੇਤਾਂ ਵਿਚ ਕੰਮ ਕਰਦੇ ਸਾਰੇ ਲੋਕ ਮਾਰੇ ਜਾਣੇ ਸਨ |
ਤੂਫ਼ਾਨ ਕੁਝ ਮਿੰਟਾਂ ਦੀ ਦੂਰੀ ਤੇ ਸੀ | ਉਸ ਨੂੰ ਸੁੱਝ ਨਹੀਂ ਸੀ ਰਿਹਾ ਕਿ ਉਹ ਖੇਤਾਂ ਵਿਚ ਕੰਮ ਕਰਦੇ ਪਿੰਡ ਦੇ ਲੋਕ ਨੂੰ ਕਿਵੇਂ ਸੂਚਿਤ ਕਰੇ | ਵਕਤ ਗੁਜ਼ਰਦਾ ਜਾ ਰਿਹਾ ਸੀ ਅਤੇ ਤੂਫ਼ਾਨ ਹੋਰ ਨੇੜੇ ਆ ਰਿਹਾ ਸੀ | ਉਸ ਬੀਮਾਰ ਵਿਅਕਤੀ ਨੇ ਆਪਣੀ ਝੁੱਗੀ ਨੂੰ ਅੱਗ ਲਾ ਦਿੱਤੀ , ਜਿਸ ਦੀਆ ਲਾਟਾਂ ਅਤੇ ਧੂਆਂ ਵੇਖ ਕੇ ਥੱਲੇ ਖੇਤਾਂ ਵਿਚ ਕੰਮ ਕਰਦੇ ਸਾਰੇ ਅੱਗ ਬੁਝਾਉਣ ਲਈ,ਪਹਾੜੀ ਵਲ ਭੱਜੇ ਅਤੇ ਤੂਫ਼ਾਨ ਦੀ ਮਾਰ ਤੋਂ ਬਚ ਗਏ |
ਜਦੋ ਉਨ੍ਹਾਂ ਨੂੰ ਅੱਗ ਲੱਗਣ ਦੀ ਅਸਲੀਅਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਨਾ ਕੇਵਲ ਬੀਮਾਰ ਵਿਅਕਤੀ ਲਈ ਨਵੀ ਝੁੱਗੀ ਬਣਾਈ , ਸਗੋਂ ਸੜੇ ਘਰ ਵਾਲੀ ਥਾਂ ਤੇ ਉਸ ਦੀ ਮੂਰਤੀ ਵੀ ਸਥਾਪਤ ਕੀਤੀ |