459
ਬੱਸ ਖਚਾ ਖਚ ਭਰੀ ਹੋਈ ਸੀ। ਕੰਡਕਟਰ ਪੈਸੇ ਲੈ ਲੈ ਹੋਰ ਸਵਾਰੀਆਂ ਅੰਦਰ ਧੱਕੀ ਜਾ ਰਿਹਾ ਸੀ ਤੇ ਕਹੀ ਜਾ ਰਹਾ ਸੀ, “ਉਏ ਅਗੇ ਹੋ ਜੋ ਨੇੜੇ-2 ਬਥੇਰਾ ਵਿਹੜਾ ਪਿਆ ਹੈ। ਅਗਲੇ ਅੱਡੇ ਤੱਕ ਹੀ ਕਿਸੇ ਸਵਾਰੀ ਨੂੰ ਟਿਕਟ ਨਹੀਂ ਸੀ ਦੇ ਰਿਹਾ ਤੇ ਜਿਆਦਾ ਸਵਾਰੀਆਂ ਅਗਲੇ ਅੱਗੇ ਦੀਆਂ ਹੀ ਸਨ।
ਕਈ ਸਵਾਰੀਆਂ ਘੁਸਰ ਮੁਸਰ ਕਰ ਰਹੀਆਂ ਸਨ ਕਿ ਨਵੀਂ ਲੱਗੀ ਐਮਰਜੈਂਸੀ ਦਾ ਇਸਤੇ ਤਾਂ ਕੋਈ ਅਸਰ ਨਹੀਂ ਕੋਈ ਦੂਜਾ ਕਹਿ ਦੇਂਦਾ ਏਥੇ ਕੇੜਾ ਕੋਈ ਚੈਕਰ ਆਉਂਦਾ ਹੈ, ਪੰਦਰਾਂ ਮਿੰਟ ਦਾ ਤੇ ਰਸਤਾ ਹੈ। ਬਸ ਟੁਰ ਪਈ। ਅਜੇ ਕੁਛ ਹੀ ਦੂਰ ਗਈ ਸੀ ਕਿ ਬਸ ਨੂੰ ਚੈਕਰ ਨੇ ਖੜਾ ਕਰ ਲਿਆ ਅਤੇ ਵਿਚ ਆ ਗਿਆ। ਕੰਡਕਟਰ ਨੇ ਹੱਥ ਮਿਲਾਉਂਦਿਆਂ ਹੀ ਕਾਪੀ ’ਚ ਦਸ ਦਾ ਨੋਟ ਲਾ ਦਿੱਤਾ। ਚੈਕਰ ਨੇ ਖਾਲੀ ਕਾਪੀ ਮੋੜਦਿਆਂ ਕਿਹਾ, “ਸ਼ਾਮ ਨੂੰ ਦਫਤਰ ਮਿਲੀ ਅਤੇ ਹੇਠ ਉੱਤਰ ਗਿਆ ਜਿਨ੍ਹਾਂ ਸਵਾਰੀਆਂ ਨੇ ਨੋਟ ਦੇਖਿਆ ਸੀ, ਉਨ੍ਹਾਂ ਦੀਆਂ ਚੁਪ ਨਜ਼ਰਾਂ ਇਕ ਦੂਜੇ ਨੂੰ ਬੜਾ ਕੁਝ ਕਹਿ ਸੁਣ ਰਹੀਆਂ ਸਨ
ਰਣਜੀਤ ਸਿੰਘ ਮੰਡੇਰ ਐਮ.ਏ.