ਜੇਕਰ ਹਰ ਰੋਜ਼ ਸਵੇਰੇ ਉੱਠ ਕੇ । ਮੁਸਕਰਾਈਏ ਤਾਂ ਸਾਰਾ ਦਿਨ ਚਿਹਰੇ ਤੇ ਮੁਸਕਰਾਹਟ ਬਣੀ ਰਹਿੰਦੀ ਹੈ।
ਇੱਕ ਦਿਨ ਮੈਂ ਅਕਾਰਨ ਪਰੇਸ਼ਾਨੀ ਵਿੱਚ, ਆਪਣੇ ਵਿਚਾਰਾਂ ਵਿੱਚ ਗੁਆਚਿਆ ਬੜੀ ਕਾਹਲੀ ਵਿੱਚ, ਤੇਜ਼ ਸਕੂਟਰ ਚਲਾ ਕੇ ਯੂਨੀਵਰਸਿਟੀ ਜਾ ਰਿਹਾ ਸੀ। ਲਾਲ ਬੱਤੀ ਤੇ ਮੈਨੂੰ ਰੁਕਣਾ ਪਿਆ। ਅੱਗੇ ਇੱਕ ਸਕੂਲ ਦੀ ਬੱਘੀ ਖੜੀ ਸੀ, ਜਿਸ ਵਿੱਚ ਬੈਠਾ ਇੱਕ ਨਿੱਕਾ . ਜਿਹਾ ਪਿਆਰਾ ਬੱਚਾ ਬੜੀ ਮਾਸੂਮੀਅਤ ਨਾਲ , ਮੇਰੇ ਵੱਲ ਵੇਖ ਰਿਹਾ ਸੀ। ਜਦ ਮੈਂ ਉਸ ਵੱਲ ਵੇਖਿਆ ਤਾਂ ਉਹ ਮੁਸਕਰਾ ਪਿਆ। ਮੈਂ ਵੀ . ਮੁਸਕਰਾਉਣ ਲਗ ਪਿਆ।
ਬੱਤੀ ਹਰੀ ਹੋ ਗਈ, ਉਹ ਆਪਣੇ ਰਾਹ ਤੇ ਮੈਂ ਆਪਣੇ ਰਾਹ ਤੁਰ ਪਿਆ । ਹੁਣ ਮੈਂ ਕਾਹਲੀ ਅਤੇ ਪਰੇਸ਼ਾਨੀ ਵਿੱਚ ਨਹੀਂ ਸਗੋਂ
ਮੁਸਕਰਾ ਕੇ ਸਕੂਟਰ ਚਲਾ ਰਿਹਾ ਸੀ। ਮੈਨੂੰ ਯੂਨੀਵਰਸਿਟੀ ਪਹੁੰਚਦਿਆਂ ਓਨਾ ਹੀ ਟਾਈਮ ਲੱਗਿਆ ਪਰ ਚਿਹਰੇ ਤੇ ਮੁਸਕਰਾਹਟ ਬਣੀ ਹੋਈ ਸੀ। ਉਸ ਦਿਨ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਜਦ ਵੀ ਸਫ਼ਰ ਕਰਨਾ ਹੈ- ਮੁਸਕਰਾ ਕੇ। ਕਾਰ, ਸਕੂਟਰ ਚਲਾਓ – ਮੁਸਕਰਾ ਕੇ
ਇਸੇ ਤਰ੍ਹਾਂ ਇੱਕ ਦਿਨ ਮੈਂ ਆਪਣੀਆਂ ਹੀ ਸੋਚਾਂ ਵਿੱਚ ਗੁਆਚਿਆ ਸੜਕ ‘ਤੇ ਤੁਰਿਆ ਜਾ ਰਿਹਾ ਸੀ। ਸਾਹਮਣਿਓਂ ਮੇਰਾ ਇੱਕ ਪੁਰਾਣਾ ਮਿੱਤਰ ਕਾਰ ਵਿੱਚ ਮੇਰੇ ਵੱਲ ਨੂੰ ਹੱਥ ਹਿਲਾ ਕੇ ਲੰਘ ਗਿਆ। ਮੈਂ ਵੀ ਅਭੜਵਾਹੇ ਹੱਥ ਉੱਚਾ ਕਰ ਦਿੱਤਾ।
ਗੱਲ ਤਾਂ ਬਸ ਪਲ ਭਰ ਦੀ ਸੀ, ਓਹ ਗੁਜਰ ਗਿਆ ਪਰ ਮੇਰੇ ਚਿਹਰੇ ਤੇ ਇੱਕ ਮੁਸਕਰਾਹਟ ਛੱਡ ਗਿਆ। ਹੁਣ ਮੇਰੀ ਚਾਲ ਵਿੱਚ ਚਾਉ ਤੇ ਅਨੰਦ ਸੀ।