ਮੈਂ ਇੱਕ ਵਾਰੀ ਇੱਕ ਚੋਟੀ ਦੀ ਕਾਉਂਸਲਰ ਡਾਕਟਰ ਸਾਹਿਬਾ ਨੂੰ ਪੁੱਛ ਲਿਆ
“ਤੁਸੀਂ ਸਭ ਨੂੰ ਕਾਉਂਸਲਿੰਗ ਦਿੰਦੇ ਹੋ। ਕੀ ਕਦੇ ਤੁਹਾਨੂੰ ਆਪ ਨੂੰ ਵੀ ਕਾਉਂਸਲਿੰਗ ਦੀ ਲੋੜ ਮਹਿਸੂਸ ਹੋਈ ਹੈ?”
ਉਹਨਾਂ ਕਿਹਾ, “ਹਾਂ ਜੀ, ਬਿਲਕੁਲ, ਸਾਨੂੰ ਵੀ ਲੋੜ ਪੈਂਦੀ ਹੈ ਤੇ ਅਸੀਂ ਆਪਣੇ peers (ਹਮ ਉਮਰ ਜਾਂ ਹਮ ਖਿਆਲ ਮਿੱਤਰਾਂ ਦੇ ਕੋਲ ਜਾਂਦੇ ਹਾਂ ਤੇ ਆਪਣਾ ਦਿਲ ਹੌਲਾ ਕਰਦੇ ਹਾਂ।
ਅਸੀਂ ਸਾਰੇ ਜੀਵਨ ਦੀ ਉਤਰਾਅਚੜਾਅ ਵਿੱਚੋਂ ਗੁਜ਼ਰਦੇ ਹਾਂ। ਬਹੁਤੀ ਵਾਰੀ ਨਿਰਾਸ਼ਾ ਦੇ ਪਲਾਂ ਵਿੱਚ ਅਸੀਂ ਆਪਣੀ ਹਿੰਮਤ ਨਾਲ ਹੀ ਬਾਹਰ ਨਿਕਲ ਆਉਂਦੇ ਹਾਂ। ਪਰ ਕਦੇ ਕਦਾਈ ਬਾਰ-ਬਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸੀਂ ਨਿਰਾਸ਼ਾ ਦੇ ਆਲਮ ਵਿੱਚੋਂ ਨਿਕਲ ਨਹੀਂ ਖਾਂਦੇ। ਇਸ ਲਈ ਕਦੇ ਵੀ ਮਦਦ ਲੈਣ ਤੋਂ ਝਿਜਕ ਨਹੀਂ ਕਰਨੀ ਚਾਹੀਦੀ।
ਸਭ ਤੋਂ ਪਹਿਲਾਂ ਮਦਦ ਲਈ ਆਪਣੇ ਘਰ ਵੱਲ ਵੇਖੀਏ। ਪਤੀ-ਪਤਨੀ, ਮਾਤਾਪਿਤਾ, ਵੱਡੇ ਬਜ਼ੁਰਗਾਂ ਜਾਂ ਕਈ ਵਾਰੀ ਬੱਚੇ ਵੀ ਵਧੀਆ ਸਲਾਹ ਅਤੇ ਆਧਾਰ ਦੇ ਦਿੰਦੇ ਹਨ। ਚਾਚਾ-ਤਾਇਆ, ਮਾਮਾ-ਮਾਮੀ, ਭੂਆ-ਫੁੱਫੜ ਜੋ ਵੀ ਚੰਗੇ ਤੇ ਉਸਾਰੂ ਵਿਚਾਰਾਂ ਵਾਲੇ ਹਨ ਉਹਨਾਂ ਵੱਲ ਤੱਕੀਏ।
ਜੇ ਘਰ-ਪਰਿਵਾਰ ਵਿੱਚ ਗੱਲ ਨਾ ਬਣੇ ਤਾਂ ਚੰਗੇ ਦੋਸਤਾਂ, ਅਧਿਆਪਕਾਂ, ਕਥਾਵਾਚਕਾਂ, ਪ੍ਰਚਾਰਕਾਂ ਨਾਲ ਗੱਲ ਕਰਨੀ ਚਾਹੀਦੀ ਹੈ।
ਜੇ ਚਾਰੇ ਬੰਨੇ ਕੋਈ ਹੱਲ ਨਾ ਮਿਲੇ ਤਾਂ ਆਪਣੇ ਨਗਰ ਦੇ ਕਿਸੇ ਮਾਹਿਰ ਕਾਉਂਸਲਰ, ਡਾਕਟਰ ਨੂੰ ਫੀਸ ਦੇ ਕੇ ਮਦਦ ਲੈ ਲੈਣੀ ਚਾਹੀਦੀ ਹੈ। ਸ਼ਰਮ ਨਹੀਂ ਕਰਨੀ ਚਾਹੀਦੀ।
ਹਰ ਕੋਈ ਕਾਉਂਸਲਿੰਗ ਲੈਂਦਾ ਹੈ
499
previous post