937
1973 ਤੇ ਨੇੜੇ ਤੇੜੇ ਪਾਪਾਜੀ ਮਲੋਟ ਤੋਂ ਇੱਕ ਸੋ ਪੰਜ ਰੁਪਏ ਦਾ ਊਸ਼ਾ ਕੰਪਨੀ ਦਾ ਪ੍ਰੈੱਸਰ ਕੂਕਰ ਲਿਆਏ। ਉਸ ਦੇ ਹੈਂਡਲ ਤੇ ਇੱਕ ਸਟਿਕਰ ਲੱਗਿਆ ਹੋਇਆ ਸੀ ਕਿ ਕਿਹੜੀ ਸਬਜ਼ੀ ਕਿੰਨੇ ਮਿੰਟਾਂ ਵਿੱਚ ਬਣਦੀ ਹੈ। ਓਹਨਾ ਦਿਨਾਂ ਵਿੱਚ ਪ੍ਰੈੱਸਰ ਕੂਕਰ ਦਾ ਕਿਸੇ ਨੇ ਨਾਮ ਨਹੀਂ ਸੀ ਸੁਣਿਆ। ਬਸ ਇਹੀ ਕਹਿੰਦੇ ਸਨ ਕਿ ਅਜਿਹੀ ਪਤੀਲੀ ਆਈ ਹੈ ਜਿਸ ਵਿਚ ਸਬਜ਼ੀ ਬਣਾਉਣ ਵੇਲੇ ਕੜਛੀ ਨਹੀ ਮਾਰਨੀ ਪੈਂਦੀ। ਪਹਿਲੇ ਦਿਨ ਹੀ ਸ਼ਾਮ ਨੂੰ ਅਸੀਂ ਕਾਲੇ ਛੋਲੇ ਬਣਾਏ। ਕੂਕਰ ਦੀਆਂ ਸਿਟੀਆਂ ਸੁਣਕੇ ਸਾਡੇ ਗੁਆਂਢੀ ਤਾਏ ਮਾੜੂ ਕਿਆਂ ਨੂੰ ਸੱਪ ਦੇ ਫੁੰਕਾਰੇ ਦਾ ਸ਼ੱਕ ਪਿਆ। ਉਹ ਸੱਪ ਨੂੰ ਮਾਰਨ ਲਈ ਡਾਂਗਾਂ ਚੁੱਕੀ ਫਿਰਨ । ਜਦੋਂ ਉਹਨਾਂ ਨੂੰ ਅਸਲੀਅਤ ਦਾ ਪਤਾ ਚੱਲਿਆ ਤਾਂ ਉਹ ਬਹੁਤ ਹੈਰਾਨ ਹੋਏ। ਹੁਣ ਘਰ ਘਰ ਕੂਕਰ ਹਨ। ਸ਼ਾਮ ਨੂੰ ਰਿਝਦੀ ਦਾਲ ਦੀਆਂ ਸਿਟੀਆਂ ਨਿੱਤ ਵੱਜਦੀਆਂ ਹਨ।
ਪਰ ਕਿਸੇ ਨੂੰ ਕੋਈ ਭਲੇਖਾ ਨਹੀਂ ਪੈਂਦਾ।
ਊਂ ਗੱਲ ਆ ਇੱਕ।
ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ