ਪਾਣੀ ਉਸ ਝਰਨੇ ਤੋਂ ਪੀਵੋ ਜਿੱਥੋਂ ਘੋੜੇ ਪੀਂਦੇ ਨੇ। ਘੋੜੇ ਕਦੇ ਵੀ ਮਾੜਾ ਪਾਣੀ ਨਹੀਂ ਪੀਣਗੇ।
ਆਪਣਾ ਬਿਸਤਰ ਉੱਥੇ ਲਗਾਓ, ਜਿੱਥੇ ਬਿੱਲੀਆਂ ਸੌਂਦੀਆਂ ਨੇ।
ਫ਼ਲ ਉਹ ਖਾਓ ਜਿਸ ਨੂੰ ਕਿਸੇ ਕੀੜੇ ਨੇ ਚੱਖਿਆ ਹੈ।
ਬਿਨ੍ਹਾ ਹਿਚਕਿਚਾਏ ਉਹ ਖੁੰਭ ਚੁਣੋ, ਜਿਸ ‘ਤੇ ਕੀੜੇ-ਮਕੌੜੇ ਬੈਠਦੇ ਨੇ।
ਰੁੱਖ ਓਥੇ ਲਗਾਓ ਜਿੱਥੇ ਚੁਕੰਦਰ ਘੋਰਨਾ ਪੱਟਦੀ ਹੈ।
ਆਪਣਾ ਘਰ ਉੱਥੇ ਬਣਾਓ, ਜਿੱਥੇ ਸੱਪ ਖ਼ੁਦ ਨੂੰ ਗ਼ਰਮ ਕਰਨ ਲਈ ਬੈਠਦਾ ਹੈ। ਆਪਣਾ ਝਰਨਾ ਓਥੇ ਪੁੱਟੋ ਜਿੱਥੇ ਪੰਛੀ ਗ਼ਰਮੀ ਤੋਂ ਬਚਣ ਲਈ ਆਉਂਦੇ ਨੇ।
ਪੰਛੀਆਂ ਨਾਲ਼ ਇੱਕੋ ਸਮੇਂ ਸੌਂਵੋ ਤੇ ਉੱਠੋ – ਤੁਸੀਂ ਹਰ ਦਿਨ ਸੋਨੇ ਦੀ ਫ਼ਸਲ ਵੱਢੋਂਗੇ।
ਹਰਾ ਜ਼ਿਆਦਾ ਖਾਓ – ਜੰਗਲ ਦੇ ਵਾਸੀਆਂ ਦੀ ਤਰ੍ਹਾਂ ਤੁਹਾਡੀਆਂ ਲੱਤਾਂ ਮਜ਼ਬੂਤ ਤੇ ਦਿਲ ਤਕੜਾ ਹੋਵੇਗਾ। ਅਕਸਰ ਹੀ ਤੈਰਿਆ ਕਰੋ, ਤੁਸੀਂ ਧਰਤੀ ‘ਤੇ ਇੱਕ ਪਾਣੀ ‘ਚ ਤੈਰਦੀ ਮੱਛੀ ਦੀ ਤਰ੍ਹਾਂ ਮਹਿਸੂਸ ਕਰੋਂਗੇ।
ਜਿੰਨਾ ਹੋ ਸਕੇ ਵੱਧ ਤੋਂ ਵੱਧ ਅਸਮਾਨ ਵੱਲ ਵੇਖਿਆ ਕਰੋ, ਤੁਹਾਡੇ ਵਿਚਾਰ ਹਲਕੇ ਤੇ ਸਾਫ਼ ਹੋ ਜਾਣਗੇ।
ਬਹੁਤਾ ਸ਼ਾਂਤ ਰਹੋ – ਥੋੜ੍ਹਾ ਬੋਲੋ ਤੇ ਤੁਹਾਡੇ ਦਿਲ ਵਿੱਚ ਸ਼ਾਂਤੀ ਆ ਜਾਵੇਗੀ। ਤੁਹਾਡੀ ਆਤਮਾ ਠਹਿਰਾਅ ਤੇ ਸ਼ਾਂਤੀ ਨਾਲ਼ ਭਰ ਜਾਵੇਗੀ।
– ਸੇਂਟ ਸੇਰਾਫਿਮ ਆਫ਼ ਸੇਰੋਵ
ਸੇਂਟ ਸੇਰਾਫਿਮ ਆਫ਼ ਸੇਰੋਵ