1.4K
ਟਾਈਫਾਈਡ ਦਾ ਰੋਗ ਅਜਕਲ ਆਮ ਹੈ। ਇਹ ਇਕ ਖ਼ਤਰਨਾਕ ਰੋਗ ਹੈ। ਇਸ ਦੇ ਕਈ ਕਾਰਣ ਹੋ ਸਕਦੇ ਹਨ। ਬਰਸਾਤ ਦਾ ਮੌਸਮ ”ਚ ਇਸ ਰੋਗ ਦੇ ਫੈਲਣ ਦਾ ਖਤਰਾ ਵੱਧ ਜਾਂਦਾ ਹੈ।
1. ਇਹ ਗੰਦੇ ਪਾਣੀ ਨਾਲ ਫੈਲਦਾ ਹੈ।
2. ਇਹ ਗੰਦੇ ਪਾਣੀ ਦੇ ਨਾਲ ਨਹਾਉਣ, ਬਰਤਨ ਧੋਣ ਜਾਂ ਖਾਣ ਪੀਣ ਵਾਲੀਆਂ ਵਸਤੂਆਂ ਸਾਫ ਕਰਨ ਨਾਲ ਹੋ ਸਕਦਾ ਹੈ।
3. ਇਹ ਬੈਕਟੀਰੀਆ ਪਾਣੀ ”ਚ ਕਈ ਹਫਤੇ ਤੱਕ ਜਿਉਂਦਾ ਰਹਿ ਸਕਦਾ ਹੈ।
4. ਲਗਭਗ 3% ਜਾਂ 5% ਤੱਕ ਬੁਖਾਰ ਨਾਲ ਪੀੜਤ ਵਿਅਕਤੀ ਵੀ ਇਸ ਰੋਗ ਨੂੰ ਫੈਲਾ ਸਕਦਾ ਹੈ।
5. ਟਾਈਫਾਈਡ ਰੋਗੀ ਦਾ ਜੂਠਾ ਖਾਣ ਨਾਲ ਵੀ ਇਹ ਰੋਗ ਹੋ ਸਕਦਾ ਹੈ।
6. ਰੋਗੀ ਦਾ ਖੂਨ ਚੜਾਉਣ ਕਰਕੇ ਵੀ ਇਹ ਰੋਗ ਫੈਲ ਸਕਦਾ ਹੈ।
ਬੁਖਾਰ ਦੇ ਲੱਛਣ :
1. ਬੁਖਾਰ ਤੇਜ਼ੀ ਨਾਲ ਵੱਧਦਾ ਹੈ।
2. ਬਦਨ ਦਰਦ
3. ਕਮਜ਼ੋਰੀ
4. ਸਿਰ ਦਰਦ, ਪੇਟ ਦਰਦ
5. ਭੁੱਖ ਘੱਟ ਲਗਣਾ
6. ਦਸਤ ਜਾਂ ਕਬਜ਼ ਦੀ ਸ਼ਿਕਾਇਤ
7. ਲੀਵਰ ਕਮਜ਼ੋਰ
ਟਾਈਫਾਈਡ ਦੀ ਪੁਸ਼ਟੀ ਹੋਣ ”ਤੇ :
1. ਅਰਾਮ ਕਰੋ।
2. ਸਰੀਰ ”ਚ ਪਾਣੀ ਦੀ ਕਮੀ ਨਾ ਹੋਣ ਦਿਓ। ਪਾਣੀ ਉਬਾਲ ਕੇ ਪੀਓ। ਡਬਲਿਯੂ. ਐਚ.ਓ ਪਾਣੀ ”ਚ ਘੋਲ ਕੇ ਪੀਓ।
3. ਲਸਣ ”ਚ ਬਹੁਤ ਸਾਰੇ ਗੁਣ ਹੁੰਦੇ ਹਨ ਇਹ ਲੀਵਰ ਨੂੰ ਸਾਫ਼ ਕਰਦਾ ਹੈ। ਇਹ ਸਰੀਰ ਨੂੰ ਨਿਰੋਗ ਬਣਾਉਣ ”ਚ ਮਦਦ ਕਰਦਾ ਹੈ। ਰੋਜ਼ ਖਾਲੀ ਪੇਟ ਲਸਣ ਦੇ 3-4 ਦਾਣੇ ਖਾਓ।
4. ਛੋਟਾ ਪੀਸ ਅਦਰਕ ਦੇ ਟੁਕੜੇ ਅਤੇ ਪੁਦੀਨੇ ਦੇ ਕੁਝ ਪੱਤੇ ਪੀਸ ਲਓ। ਇਕ ਕੱਪ ਪਾਣੀ ”ਚ ਇਸ ਪੇਸਟ ਨੂੰ ਮਿਲਾਓ। ਦਿਨ ”ਚ ਦੋ ਵਾਰ ਸਵੇਰੇ ਸ਼ਾਮ ਇਸ ਘੋਲ ਨੂੰ ਪੀਓ। ਬੁਖ਼ਾਰ ਘੱਟ ਹੋਵੇਗਾ।
5. ਸੇਬ ਦਾ ਰਸ ਅਤੇ ਅਦਰਕ ਦੇ ਰਸ ਨੂੰ ਮਿਲਾ ਕੇ ਪੀਓ। ਰੋਜ਼ ਦੋ ਵਾਰ ਇਸ ਦਾ ਉਪਯੋਗ ਕਰੋ।
6. ਤੁਲਸੀ ਦਾ ਪੱਤੇ ”ਚ ਥੋੜਾ ਕੇਸਰ, 4-5 ਕਾਲੀ ਮਿਰਚ ਦੇ ਦਾਣੇ ਦਾ ਪੇਸਟ ਬਣਾਓ। ਇਸ ਪੇਸਟ ਨੂੰ ਪਾਣੀ ”ਚ ਮਿਲਾ ਕੇ ਪੀਓ। ਦਿਨ ”ਚ ਦੋ ਵਾਰ ਜਰੂਰ ਪੀਓ।
7. ਗਰਮ ਪਾਣੀ ”ਚ ਤਿੰਨ-ਚਾਰ ਚਮਚ ਸ਼ਹਿਦ ਮਿਲਾ ਕੇ ਪੀਣਾ ਲੀਵਰ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਸਮੇਂ ਲੀਵਰ ਵੀ ਕਮਜ਼ੋਰ ਹੋ ਜਾਂਦਾ ਹੈ। ਰੋਜ਼ ਖਾਲੀ ਪੇਟ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
8. ਰੋਜ਼ 4-5 ਗਾਜਰ ਸਾਬਤ ਖਾਓ ਜਾਂ ਉਸ ਦਾ ਰਸ ਨਿਕਾਲ ਕੇ ਪੀਓ।