ਨਾਲ ਰਹਿੰਦੇ ਜੋ ਹਜਾਰਾਂ ਵਰਗੇ,
ਲੋਕੀ ਲੱਭਦੇ ਆ ਯਾਰ ਸਾਡੇ ਯਾਰਾਂ ਵਰਗੇ,
ਪਿਆਰ ਚ ਨੀ ਦੇਖੀ ਦੇ ਸਟੈਡ ਬੱਲਿਆ,
ਗੱਲ ਵੀਰਾ ਦੀ ਜੇ ਤੁਰੇ ਵੇਖੀ ਅੜਦੇ..
yaari status punjabi
ਕਾਹਦੇ ਉਹ ਯਾਰ ਜਿਹੜੇ ਯਾਰੀਆਂ ‘ਚ
ਪੈਸਾ ਲੈ ਕੇ ਆਉਦੇ ਨੇ………
ਕਿੱਥੋਂ ਉਹ ਖੜ੍ਹ ਜਾਣਗੇ ਨਾਲ ਯਾਰਾਂ ਦੇ
ਜਿਹੜੇ ਯਾਰਾਂ ਨੂੰ ਹੀ ਔਕਾਤ ਦਿਖਾਉਦੇ ਨੇ………..
ਇਕ ਅਸੂਲ ਜਿੰਦਗੀ ਚ ਦੱਬੀ ਜਾਨੇ ਆ,
ਅੱਧੀ ਅਵਾਜ ਤੇ ਜਿਹੜੇ ਦੇਣ ਹੁੰਗਾਰਾ।
ਐਸੇ ਯਾਰ ਰੱਖ ਲੈਣੇ।
ਤੇ ਬਾਕੀਆਂ ਨੂੰ ਪਰਖ ਕੇ ਛੱਡੀ ਜਾਨੇ ਆ
ਲੋਕਾਂ ਦੀ ਏ ਆਦਤ ਪੂੰਝ ਪੂੰਝ ਸੁੱਟਣਾ,,
ਸਾਡੀ ਆਦਤ ਹੈ ਸੱਚੀ ਯਾਰੀ ਲਾਉਣ ਦੀ..
ਅਸੀਂ ਇੱਕ ਦੇ ਹੋ ਕੇ ਰਹਿੰਦੇ ਹਾਂ,,
ਦੁਨੀਆ ਹੋਵੇ ਸ਼ੌਂਕੀ ਭਾਵੇ ਨਿੱਤ ਨਵੇ ਯਾਰ ਬਨਾਉਣ ਦੀ.
ਯਾਰਾਂ ਵਿਚੋਂ ਯਾਰ ਮੇਰਾ ,,,,
ਯਾਰ ਮੇਰਾ ਦਿਲਦਾਰ।।
ਮੇਰਾ ਹਰ ਦੁੱਖ ਖੁਦ ਤੇ ਲੇ ਲੈਂਦਾ
ਖੁਦ ਤੋਂ ਵਧ ਕੇ ਕਰਦਾ ਮੈਨੂੰ ਪਿਆਰ
ਮੁੱਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ ,
ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,
ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ ,
ਮੁਲ ਯਾਰੀ ਦਾ ਨਹੀ “ਵਿਸ਼ਵਾਸ” ਦਾ ਹੁੰਦਾ
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ …
ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ…
ਰੰਗ ਰੂਪ ਦਾ ਕਦੇ ਮਾਣ ਨੀ ਕਰੀਦਾ,
ਧੰਨ ਦੌਲਤ ਦਾ ਕਦੇ ਗੁਮਾਣ ਨੀ ਕਰੀਦਾ …
ਯਾਰੀ ਲਾ ਕੇ ਜੇ ਨਿਭਾਉਣੀ ਨਹੀਂ ਆਉਂਦੀ,
ਤਾਂ ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ …
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,
ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ..
ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ,
ਤੇ ਅੱਗੇ ਵੀ ਕਰਾਉਦੇ ਰਹਿਣਗੇ
ਹੱਸ – ਹੱਸ ਕਿ ਕੱਟਨੀ ਜਿੰਦਗੀ ਯਾਰਾ ਦੇ ਨਾਲ
ਦਿਲ ਲਾ ਕੇ ਰੱਖਣਾ ਬਹਾਰਾ ਦੇ ਨਾਲ ..
ਕੀ ਹੋਇਆ ਜੇ ਅਸੀਂ ਪੂਜਾ – ਪਾਠ ਨਹੀ ਕਰਦੇ
ਸਾਡੀ ਯਾਰੀ ਏ ਰੱਬ ਵਰਗੇ ਯਾਰਾ ਦੇ ਨਾਲ..
ਮੈ ਭਰਾਵਾਂ ਦੀ ਕਰਾ ਤਾਰੀਫ ਕਿੰਵੇਂ,
ਮੇਰੇ ਅੱਖਰਾਂ ਵਿੱਚ ਇਨਾਂ ਜੋ਼ਰ ਨਹੀ..
ਸਾਰੀ ਦੁੱਨੀਆਂ ਵਿੱਚ ਭਾਵੇਂ ਲੱਖ ਯਾਰੀਆਂ,
ਪਰ ਮੇਰੇ ਭਰਾਵਾਂ ਜਿਹਾ ਕੋਈ ਹੋਰ ਨਹੀ..
ਉਮਰ ਨਾਲ਼ ਕੋਈ ਲੈਣਾ-ਦੇਣਾ ਨਹੀਂ ਹੁੰਦਾ।
ਜਿੱਥੇ ਵਿਚਾਰ ਮਿਲਦੇ ਹਨ,
ਉੱਥੇ ਹੀ ਸੱਚੀ ਦੋਸਤੀ ਹੁੰਦੀ ਹੈ।