ਤੂੰ ਸ਼ੀਸ਼ਾ ਮੇਰੇ ਦਿਲ ਦਾ ਤੋੜ ਕੇ ਮੁਸਕਰਾਵੇਂਗਾ
ਤਾਂ ਇਹ ਵੀ ਸੋਚ ਕਿੰਨੇ ਟੁਕੜਿਆਂ ਵਿਚ ਬਦਲ ਜਾਵੇਂਗਾ
ਮੈਂ ਸੁਣਿਐਂ ਲੀਕ ਪੱਥਰ ਤੋਂ ਮਿਟਾਈ ਜਾ ਨਹੀਂ ਸਕਦੀ
ਤੂੰ ਮੇਰਾ ਨਾਮ ਆਪਣੇ ਦਿਲ ਤੋਂ ਫਿਰ ਕਿੱਦਾਂ ਮਿਟਾਵੇਂਗਾ
whatsapp status punjabi
ਕਿਸੇ ਦੀ ਭਾਲ ਵਿੱਚ ਪੈ ਕੇ ਗੁਆ ਬੈਠੇ ਖੁਰਾ ਆਪਣਾ।
ਅਸੀਂ ਕੀ ਹਾਂ ਤੇ ਕਿਹੜੇ ਹਾਂ ਕੀ ਦੱਸੀਏ ਪਤਾ ਆਪਣਾ।
ਤੇਰੇ ਪੈਰੀਂ ਵੀ ਕੰਡੇ ਨੇ, ਮਿਰੇ ਪੋਟੇ ਵੀ ਜ਼ਖ਼ਮੀ ਨੇ,
ਮਿਰਾ ਦਾਰੂ ਵੀ ਹੋ ਜਾਸੀ, ਉਪਾ ਕਰ ਦੋਸਤਾ ਆਪਣਾ।ਤਨਵੀਰ ਬੁਖ਼ਾਰੀ (ਪਾਕਿਸਤਾਨ)
ਉਹ ਫੁੱਲਾਂ ਲੱਦੀ ਮੌਲਸਰੀ ਦੀ ਟਾਹਣੀ ਹੈ
ਖਿੜ ਖਿੜ ਹਸਦੀਆਂ ਅੱਖਾਂ ਵਿਚ ਵੀ ਪਾਣੀ ਹੈ
ਮੈਂ ਇਕ ਗੀਤ ਤੇ ਉਹ ਜੰਗਲ ਦੀ ਚੀਕ ਬਣੀ
ਕਤਰਾ ਕਤਰਾ ਦਰਦ ਦੋਹਾਂ ਦਾ ਹਾਣੀ ਹੈਬਚਨਜੀਤ
ਪਿਆਲਾ ਹਵਸ ਦਾ ਜੇ ਹੈ ਨਜ਼ਰ ਝੁਕਾ ਕੇ ਪਿਲਾ।
ਪਿਆਲਾ ਇਸ਼ਕ ਦਾ ਜੇ ਹੈ ਨਜ਼ਰ ਮਿਲਾ ਕੇ ਪਿਲਾ।
ਪਿਆਲਾ ਪਿਆਰ ਦਾ ਮੰਗਿਆ ਤੂੰ ਮਿਹਰ ਦਾ ਦਿੱਤਾ,
ਅਜੇ ਮੈਂ ਹੋਸ਼ ਦੇ ਵਿੱਚ ਸਾਕੀਆ ਵਟਾ ਕੇ ਪਿਲਾ।ਮੋਹਨ ਸਿੰਘ (ਪ੍ਰੋ.)
ਡਾਕਟਰੀ ਇਕ ਵਿਗਿਆਨ ਹੈ, ਡਾਕਟਰੀ ਚਲਾਉਣੀ ਕਲਾ ਹੈ।
ਨਰਿੰਦਰ ਸਿੰਘ ਕਪੂਰ
ਦਿਲਾਂ ਵਾਲੀ ਛੱਲ ਕਿਸੇ ਰੁਖ ਨਹੀਉਂ ਟੁਰਦੀ
ਕੰਢੇ ਕੋਲੋਂ ਉਠਦੀ ਹੈ ਤੇ ਕੰਢੇ ਉਤੇ ਖੁਰਦੀ
ਰੌਣਕਾਂ ਪਿਆਰ-ਗੁਲਜ਼ਾਰਾਂ ਵਿੱਚੋ ਲੰਘ ਕੇ
ਕੱਲੀ ਜਦੋਂ ਹੋਵੇ ਜਿੰਦ ਆਪਣੇ ਤੇ ਝੁਰਦੀਕੁਲਦੀਪ ਕਲਪਨਾ
ਇਕ ਵੀ ਪੇਸ਼ ਨਾ ਚਲਣ ਦਿੱਤੀ ਪੰਜੇ ਸ਼ਾਹ ਅਸਵਾਰਾਂ।
ਪਾਪਾਂ ਦੀ ਦਲਦਲ ਵਿਚ ਫਸਿਆ ਰੋ ਰੋ ਧਾਹਾਂ ਮਾਰਾਂ।ਨਰਿੰਦਰ ਮਾਨਵ
ਪੰਛੀ ਕਿਉਂ ਗੁੰਮ ਸੁੰਮ ਨੇ ਪੱਤੇ ਕਿਉਂ ਚੀਕ ਰਹੇ
ਆ ਰਲ ਕੇ ਦੁਆ ਕਰੀਏ ਇਹ ਮੌਸਮ ਠੀਕ ਰਹੇਹਰਭਜਨ ਹਲਵਾਰਵੀ
ਕੀ ਸਵੇਰਾ ਹੋਇਗਾ ਕਿ ਜਿਸ ਨੇ ਰਾਤ ਭਰ,
ਦੀਵਿਆਂ ਦੀ ਥਾਂ ਸਦਾ ਜੁਗਨੂੰ ਜਲਾਏ ਹੋਣਗੇ।ਭੁਪਿੰਦਰ ਦੁਲੇਰ
ਜਿਉਂ-ਜਿਉਂ ਪੁਲੀਸ ਦਾ ਅਮਲਾ ਵੱਧਦਾ ਹੈ, ਜੁਰਮ ਘਟਦੇ ਨਹੀਂ ਵਧਦੇ ਹਨ।
ਨਰਿੰਦਰ ਸਿੰਘ ਕਪੂਰ
ਅੰਨ੍ਹੀ ਗੁਫ਼ਾ ਜਿਹਾ ਰਸਤਾ ਹੈ ਜਿਉਂ ਜਿਉਂ ਜਾਈਏ ਅੱਗੇ
ਕੀ ਉਹਨਾਂ ਰਾਹੀਆਂ ਦੀ ਹੋਣੀ ਜਿਹੜੇ ਰਹਿਬਰਾਂ ਠੱਗੇਹਰਭਜਨ ਹਲਵਾਰਵੀ
ਕੀਲ ਜਾਂਦੀ ਏ ਜਦੋਂ ਜਿੰਦ ਜਾਦੂ ਬਣ ਕੇ,
ਕੋਈ ਚੰਚਲ ਜਿਹੀ ਮੁਟਿਆਰ ਗ਼ਜ਼ਲ ਔੜ੍ਹਦੀ ਏ।ਤਖ਼ਤ ਸਿੰਘ (ਪ੍ਰਿੰ.).